Let the earth be a paradise- Lakhwinder Sareenh Vala
Connect with us [email protected]

ਰਚਨਾਵਾਂ ਨਵੰਬਰ 2020

ਧਰਤੀ ਨੂੰ ਸੁਰਗ ਬਣਾਕੇ ਰੱਖੀਏ

Published

on

punjabi poetry

ਐਵੇ ਫੋਕੀ ਨਾ ਬਣਾਈ ਰੱਖੋ ਟੌਰ ਜੀ
ਚੱਲੇ ਰੇਹਾ ਸਪਰੇਆ ਵਾਲਾ ਦੌਰ ਜੀ
ਆਪਾਂ ਐਧਰ ਵੀ ਕਰਨੀ ਹੈ ਗੌਰ ਜੀ
ਬਿਨ੍ਹਾਂ ਗੱਲ ਤੋਂ ਨਾ, ਵਾਧੂ ਜ਼ਹਿਰਾਂ ਪਾ ਕੇ ਰੱਖੀਏ
ਏਸ ਧਰਤੀ ਨੂੰ, ਸੁਰਗ ਬਣਾ ਕੇ ਰੱਖੀਏ

ਪਈ ਧਰਤੀ ਬਣਾਈ ਸ਼ਮਸ਼ਾਨ ਜੀ
ਰੁੱਖ ਵੱਡਕੇ ਐ ਕਰਤੀ ਵੀਰਾਨ ਜੀ
ਤਾਂ ਹੀ ਕੁਦਰਤ ਹੋਈ ਕਹਿਰਵਾਨ ਜੀ
ਔਰਗੈਨਿਕ ਨੂੰ ਸਾਰੇ ਅਪਣਾ ਕੇ ਰੱਖੀਏ
ਏਸ ਧਰਤੀ ਨੂੰ ਸੁਰਗ ਬਣਾ ਕੇ ਰੱਖੀਏ

ਆਪ ਫਾਇਦੇ ਲਈ ਕਰੇ ਖਿਲਵਾੜ ਤੂੰ
ਰਿਹਾ ਕਾਸਤੋਂ ਭਵਿੱਖ ਨੂੰ ਉਜਾੜ ਤੂੰ
ਨਵੀਂ ਪੀੜ੍ਹੀ ਲਈ ਪੱਟੀ ਜਾਏਂ ਪਾੜ ਤੂੰ
ਹੋਰ ਪੱਟੇ ਹੋਏ ਪਾੜ ਨਾ ਵਧਾ ਕੇ ਰੱਖੀਏ
ਏਸ ਧਰਤੀ ਨੂੰ ਸੁਰਗ ਬਣਾ ਕੇ ਰੱਖੀਏ

ਅਸੀਂ ਭੁੱਲ’ਗੇ ਆ ਬਾਬਿਆਂ ਦੀ ਬਾਣੀ ਨੂੰ
ਮਾਈ ਬਾਪ ਦੇ ਸਮਾਨ ਜ਼ਿਮੀਂ ਪਾਣੀ ਨੂੰ
ਦੋਸ਼ ਦੇਈਏ ਕਾਹਤੋਂ ਕੁਦਰਤ ਰਾਣੀ ਨੂੰ
ਵੱਧ ਰੁੱਖ ਲਾ ਕੇ ਫਿਜ਼ਾ ਮਹਿਕਾ ਕੇ ਰੱਖੀਏ
ਏਸ ਧਰਤੀ, ਨੂੰ ਸੁਰਗ ਬਣਾ ਕੇ ਰੱਖੀਏ

ਥਾਂ ਕੰਡਿਆਂ ਦੀ ਫੁੱਲਾਂ ਨੂੰ ਵਿਛਾਈਏ ਜੀ
ਖੁਸ਼ੀ ਵੰਡੀਏ ਤੇ ਆਪ ਖੁਸ਼ੀ ਪਾਈਏ ਜੀ
ਦਿਲੋਂ ਵੈਰ ਤੇ ਵਿਰੋਧ ਨੂੰ ਮੁਕਾਈਏ ਜੀ
ਭੂਮੀ ਸਾਰਿਆਂ ਦੀ ਸਾਂਝੀ, ਸਾਝਾਂ ਪਾਕੇ ਰੱਖੀਏ
ਏਸ ਧਰਤੀ ਨੂੰ ਸੁਰਗ ਬਣਾਕੇ ਰੱਖੀਏ

ਕਾਹਤੋਂ ਅਕਲਾਂ ਨੂੰ ਲਾਈ ਫਿਰੇ ਜਿੰਦਰਾ
ਬੇਅਕਲੀ ਦੇ ਵਾਲਾ ਢਾਹਦੇ ਕਿੰਗਰਾ
ਰਾਹ ਚੁਣ ਲੈ ਵੇ ਸਿੱਧਾ ਲਖਵਿੰਦਰਾ
ਲੈਣੀ ਰੌਸ਼ਨੀ ਤਾਂ ਦੀਵੇ ਨੂੰ ਜਗਾਕੇ ਰੱਖੀਏ
ਏਸ ਧਰਤੀ ਨੂੰ ਸੁਰਗ ਬਣਾ ਕੇ ਰੱਖੀਏ

ਲਖਵਿੰਦਰ ਸ਼ਰੀਂਹ ਵਾਲਾ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ