Kotkapura Golikand case: Officers who do not sign probe report
Connect with us [email protected]

ਰਾਜਨੀਤੀ

ਕੋਟਕਪੂਰਾ ਗੋਲੀਕਾਂਡ ਕੇਸ : ਜਾਂਚ ਰਿਪੋਰਟ ਉੱਤੇ ਦਸਖਤ ਨਾ ਕਰਨ ਵਾਲੇ ਅਫਸਰਾਂ ਦੀ ਜਵਾਬਦੇਹੀ ਵੀ ਤੈਅ ਹੋਵੇਗੀ : ਅਮਰਿੰਦਰ

Published

on

capt amrinder singh

ਚੰਡੀਗੜ੍ਹ, 27 ਅਪਰੈਲ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਹ ਸੰਕੇਤ ਦੇ ਦਿੱਤੇ ਹਨ ਕਿ ਬਹਿਬਲਕਲਾਂ ਤੇ ਕੋਟਕਪੂਰਾ ਪੁਲਸ ਫਾਇਰਿੰਗ ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੀ ਰਿਪੋਰਟ ਉੱਤੇ ਕੁਝ ਪੁਲਸ ਅਫਸਰਾਂ ਵਲੋਂ ਦਸਖਤ ਨਾ ਕਰਨ ਉੱਤੇ ਉਨ੍ਹਾਂ ਦੀ ਜਵਾਬਦੇਹੀ ਵੀ ਤੈਅ ਹੋਵੇਗੀ।
ਇਸ ਸੰਬੰਧ ਵਿੱਚ ਅੱਜ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐੱਸ ਆਈ ਟੀ ਦੀ ਰਿਪੋਰਟ ਉੱਤੇ ਕੁਝ ਪੁਲਸ ਅਫਸਰਾਂਦਾਦਸਖਤ ਨਾ ਕਰਨਾ ਗੰਭੀਰ ਮਾਮਲਾ ਹੈ ਅਤੇ ਸਰਕਾਰ ਇਸਬਾਰੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗੇਗੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਐੱਸ ਆਈ ਟੀ ਰਿਪੋਰਟ ਰੱਦ ਕੀਤੀ ਹੈ, ਪਰ ਉਨ੍ਹਾਂ ਦੀ ਨਿਜੀ ਰਾਏ ਹੈ ਕਿ ਹਾਈ ਕੋਰਟ ਦੀਆਂ ਕੁਝ ਟਿੱਪਣੀਆਂ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟਜਾਵੇਗੀ। ਉਨ੍ਹਾਂ ਕਿਹਾ ਕਿ ਨਵੀਂ ਐੱਸ ਆਈ ਟੀ ਹਾਈ ਕੋਰਟ ਵੱਲੋਂਉਠਾਏ ਮੁੱਦਿਆਂ ਨੂੰ ਵੀ ਦੇਖੇਗੀਤੇ ਸਰਕਾਰ ਇਸ ਕੇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਰਹੇਗੀ।
ਪੰਜਾਬ ਵਿੱਚ ਕੋਵਿਡ ਕੇਸਾਂ ਬਾਰੇਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵੇਲੇ ਨਾ ਸਿਰਫ ਸਾਡੇ ਆਪਣੇ ਰਾਜ ਦੇ ਕੇਸ, ਸਗੋਂਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਰਾਜਸਥਾਨਦੇ ਮਰੀਜ਼ ਵੀ ਇਲਾਜ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਖੁੱਲ੍ਹੇ ਦਿਲ ਪੰਜਾਬੀ ਹੋਰ ਰਾਜਾਂ ਦੇ ਮਰੀਜ਼ਾਂ ਨੂੰ ਵੀ ਸਹਿਯੋਗ ਦੇਣਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫੌਜ ਦੀ ਮਦਦ ਮੰਗੀ ਹੈ ਅਤੇ ਉਦਯੋਗ ਸੈਕਟਰੀ ਜਲਦੀ ਹੀ ਇਸ ਬਾਰੇ ਫੌਜੀ ਅਫਸਰਾਂ ਨਾਲ ਗੱਲਬਾਤ ਕਰਕੇ ਬੰਦ ਪਏ ਆਕਸੀਜਜਨ ਪਲਾਂਟਾਂ ਨੂੰ ਚਾਲੂ ਕਰਾਉਣਗੇ।

Read More Political News Today

ਰਾਜਨੀਤੀ

ਲਾਕਡਾਊਨ ਨਿਯਮ ਤੋੜਨ ਦੇ ਦੋਸ਼ ਵਿੱਚ ਪੱਪੂ ਯਾਦਵ ਗ੍ਰਿਫਤਾਰ

Published

on

Pappu Yadav

ਪਟਨਾ, 12 ਮਈ – ਜਨ ਅਧਿਕਾਰ ਪਾਰਟੀ (ਜਾਪ) ਦੇ ਮੁਖੀ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੂੰ ਕੱਲ੍ਹ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜਿਨ੍ਹਾਂ ਨੇ ਭਾਜਪਾ ਐੱਮ ਪੀ ਰਾਜੀਵ ਪ੍ਰਤਾਪ ਰੂਡੀ ਉੱਤੇ ਸਰਕਾਰੀ ਫੰਡ ਵਿੱਚੋਂ ਆਈਆਂ ਐਂਬੂਲੈਂਸਾਂ ਨੂੰ ਆਪਣੇ ਘਰ ਵਿੱਚ ਲੁਕਾਈ ਰੱਖਣ ਅਤੇ ਜਨਤਕ ਕੰਮ ਵਿੱਚ ਨਾ ਵਰਤਣ ਦੇ ਦੋਸ਼ ਲਾਏ ਸਨ।
ਪੁੱਪੂ ਯਾਦਵ ਨੂੰ ਹਿਰਾਸਤ ਵਿੱਚ ਲੈਣ ਨਾਲ ਬਿਹਾਰ ਦੀ ਸਿਆਸਤ ਵੀ ਭੱਖ ਗਈ ਹੈ। ਪਟਨਾ ਦੇ ਐੱਸ ਐੱਸ ਪੀ ਉਪੇਂਦਰ ਕੁਮਾਰ ਨੇ ਦੱਸਿਆ ਕਿ ਪੱਪੂ ਯਾਦਵ ਬਿਨਾਂ ਪਾਸ ਘੰੁਮ ਰਹੇ ਸਨ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਬਿਨਾਂ ਕਿਸੇ ਠੋਸ ਕਾਰਨ ਤੋਂ ਉਹ ਘਰੋਂ ਬਾਹਰ ਨਾ ਨਿਕਲਣ। ਕੱਲ੍ਹ ਸੂਚਨਾ ਮਿਲੀ ਕਿ ਉਹ ਕੋਵਿਡ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਟਨਾ ਮੈਡੀਕਲ ਕਾਲਜ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਗਏ ਹਨ। ਪੁਲਸ ਨੂੰ ਫੋਨ ਆਇਆ ਕਿ ਉਨ੍ਹਾਂ ਕਾਰਨ ਮਰੀਜ਼ਾਂ ਨੂੰ ਇਲਾਜ ਕਰਾਉਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ। ਇਸ ਪਿੱਛੋਂ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਰੰਜਨ ਯਾਦਵ ਉਰਫ ਪੱਪੂ ਯਾਦਵ ਨੇ ਖੁਦ ਟਵੀਟ ਕਰ ਕੇ ਕਿਹਾ ਸੀ ਕਿ ‘ਮੈਨੂੰ ਗ਼੍ਰਿਫ਼ਤਾਰ ਕਰਕੇ ਪਟਨਾ ਦੇ ਗਾਂਧੀ ਮੈਦਾਨ ਥਾਣੇ ਵਿੱਚ ਲਿਜਾਇਆ ਗਿਆ ਹੈ, ਕੋਰੋਨਾ ਕਾਲ ਵਿੱਚ ਜ਼ਿੰਦਗੀਆਂ ਬਚਾਉਣ ਲਈ ਆਪਣੀ ਜਾਨ ਹਥੇਲੀ ਉੱਤੇਰੱਖ ਕੇ ਜੂਝਣਾ ਜੁਰਮ ਹੈ ਤਾਂ ਮੈਂ ਅਪਰਾਧੀ ਹਾਂ। ਪ੍ਰਧਾਨ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ, ਦੇ ਦਿਓ ਫਾਂਸੀ ਜਾਂ ਭੇਜ ਦਿਓ ਜੇਲ੍ਹ, ਝੁਕਾਂਗਾ ਨਹੀਂ, ਰੁਕਾਂਗਾ ਨਹੀਂ, ਲੋਕਾਂ ਨੂੰ ਬਚਾਵਾਂਗਾ। ਬੇਈਮਾਨਾਂ ਨੂੰ ਬੇਨਕਾਬ ਕਰਦਾ ਰਹਾਂਗਾ।’
ਦੂਸਰੇ ਪਾਸੇ ਪੱਪੂ ਯਾਦਵ ਨੂੰ ਗ੍ਰਿਫਤਾਰ ਕਰਨ ਪਿੱਛੋਂ ਸੂਬੇ ਦੀ ਨਿਤੀਸ਼ ਸਰਕਾਰ ਵਿੱਚ ਸ਼ਾਮਲ ਹਿੰਦੋਸਤਾਨ ਅਵਾਮ ਮੋਰਚਾ (ਹਮ) ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕੋਈ ਲੋਕ ਪ੍ਰਤੀਨਿਧੀ ਜੇ ਦਿਨ-ਰਾਤ ਲੋਕਾਂ ਦੀ ਸੇਵਾ ਕਰੇ ਅਤੇ ਉਸ ਦੇ ਬਦਲੇ ਉਸ ਨੂੰ ਗ਼੍ਰਿਫ਼ਤਾਰ ਕੀਤਾ ਜਾਵੇ ਤਾਂ ਅਜਿਹੀ ਘਟਨਾ ਮਨੁੱਖਤਾ ਲਈ ਖਤਰਨਾਕ ਹੈ। ਅਜਿਹੇ ਕੇਸਾਂ ਦੀ ਪਹਿਲਾਂ ਅਦਾਲਤੀ ਜਾਂਚ ਹੋਵੇ, ਬਾਅਦ ਵਿੱਚ ਕੋਈ ਕਾਰਵਾਈ ਹੋਵੇ, ਜੇ ਇੰਝ ਨਹੀਂ ਹੋਵੇਗਾ ਤਾਂ ਲੋਕਾਂ ਦਾ ਗੁੱਸਾ ਭੜਕਣਾ ਲਾਜ਼ਮੀ ਹੈ।

Read More Latest Politics News

Continue Reading

ਰਾਜਨੀਤੀ

ਆਰ ਐੱਸ ਐੱਸ ਵੱਲੋਂ ਭਾਜਪਾ ਨੂੰ ਪੱਛਮੀ ਬੰਗਾਲ ਬਾਰੇ ਆਤਮ ਚਿੰਤਨ ਕਰਨ ਦੀ ਸਲਾਹ

Published

on

bjp

ਗਲਤ ਤਜਰਬੇ ਨਾਲ ਬੰਗਾਲ ਵਿੱਚ ਪਾਸਾ ਪਲਟਣ ਦੀ ਗੱਲ ਕਹੀ
ਨਵੀਂ ਦਿੱਲੀ, 11 ਮਈ, – ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਜਿੱਥੇ ਪਾਰਟੀ ਵਿੱਚ ਕੇਂਦਰੀ ਪੱਧਰ ਉੱਤੇ ਲੀਡਰਸ਼ਿਪ ਬਦਲਣ ਦੀ ਮੰਗ ਜ਼ੋਰ ਫੜ ਰਹੀ ਹੈ, ਇਸ ਦੇ ਨਾਲ ਹੀ ਦੂਸਰੇ ਪਾਸੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁੱਖ ਪੱਤਰ ‘ਪਾਂਚਜਨਯ’ ਵਿੱਚ ਛਪੇ ਇੱਕ ਲੇਖ ਵਿੱਚ ਭਾਜਪਾ ਨੂੰ ਇਸ ਹਾਰ ਤੋਂ ਬਾਅਦ ਆਤਮ-ਚਿੰਤਨ ਕਰਨ ਦੀ ਸਲਾਹ ਦੇ ਦਿੱਤੀ ਗਈ ਹੈ।
ਆਰ ਐੱਸ ਐੱਸ ਦੇ ਮੁੱਖ ਪੱਤਰ ‘ਪਾਂਚਜਨਯ’ ਵਿੱਚ ਲਿਖਿਆ ਹੈ ਕਿ ਅਣਥੱਕ ਕੋਸ਼ਿਸ਼ ਨਹੀਂ, ਸਗੋਂ ਇਕ ਗਲਤ ਤਜਰਬੇ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਲਈ ਉਲਟ ਹਾਲਾਤ ਪੈਦਾ ਕੀਤੇ ਹਨ ਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿੱਥੇ 121 ਵਿਧਾਨ ਸਭਾ ਸੀਟਾਂ ਵਿੱਚ ਅਗੇਤ ਮਿਲੀ ਸੀ, ਇਸ ਵਾਰ ਪਾਰਟੀ 77 ਸੀਟਾਂ ਉੱਤੇ ਸਿਮਟ ਗਈ ਹੈ। ਭਾਜਪਾ ਨੂੰ ਵਿਧਾਨ ਸਭਾ ਦੇ ਆਖ਼ਰੀ ਦੋ ਪੜਾਵਾਂ ਦੀ ਵੋਟਿੰਗਵਿੱਚ ਭਾਰੀ ਨਿਰਾਸ਼ਾ ਪੱਲੇ ਪੱਈ ਹੈ। ‘ਪਾਂਚਜਨਯ’ ਦੇ ਅਨੁਸਾਰ ਭਾਜਪਾ ਨੇ ਕਾਹਲੀਵਿੱਚਟੀ ਐੱਮ ਸੀ ਦੇ ਉਨ੍ਹਾਂ ਨੇਤਾਵਾਂ ਨੂੰ ਪਾਰਟੀਵਿੱਚ ਸ਼ਾਮਲ ਕਰ ਲਿਆ ਸੀ, ਜਿਨ੍ਹਾਂ ਦਾ ਅਕਸ ਕਾਫ਼ੀ ਖ਼ਰਾਬ ਸੀ ਅਤੇ ਸਾਲ 2019 ਦੀਆਂ ਪਾਰਲੀਮੈਂਟ ਚੋਣਾਂ ਦੇ ਮੁਕਾਬਲੇ ਭਾਜਪਾ ਦੀਆਂ ਵੋਟਾਂਵਿੱਚ 2 ਫ਼ੀਸਦੀ ਕਮੀ ਆਈ, ਜਦ ਕਿ ਕਾਂਗਰਸ ਅਤੇ ਖੱਬੇ ਪੱਖੀਆਂ ਦੀਆਂ 5 ਫ਼ੀਸਦੀ ਵੋਟਾਂ ਟੀ ਐੱਮ ਸੀ ਵੱਲ ਚਲੀਆਂ ਗਈਆਂ।
ਸਾਲ 2019 ਦੀਆਂ ਪਾਰਲੀਮੈਂਟ ਚੋਣਾਂ ਬਾਰੇ‘ਪਾਂਚਜਨਯ’ ਨੇ ਲਿਖਿਆ ਕਿ ਜੇ ਕਾਂਗਰਸ ਅਤੇ ਖੱਬੇ ਪੱਖੀ ਆਪਣੇ ਸਾਲ 2019 ਦੇ ਵੋਟ ਕਾਇਮ ਰੱਖ ਲੈਂਦੇ ਤਾਂ ਭਾਜਪਾ ਘੱਟੋ-ਘੱਟ 93 ਸੀਟਾਂਤੱਕ ਚਲੀ ਜਾਂਦੀ, ਪਰ ਦੋਵਾਂ ਪਾਰਟੀਆਂ ਦੇ ਇਹ ਵੋਟਰਟੀ ਐੱਮ ਸੀ ਵੱਲ ਚਲੇ ਜਾਣ ਨਾਲ ਭਾਜਪਾ ਨੂੰ ਜਿੱਤਣਾ ਔਖਾ ਹੋ ਗਿਆ।ਇਨ੍ਹਾਂ ਚੋਣਾਂ ਤੋਂ ਸਾਫ ਹੋ ਗਿਆ ਕਿ ਪੱਛਮੀ ਬੰਗਾਲ ਦੇ ਚਾਰ ਵੱਡੇ ਜਿ਼ਲਿਆਂ ਤੋਂ ਭਾਜਪਾ ਨੂੰ ਇਕ ਵੀ ਸੀਟ ਨਹੀਂ ਮਿਲੀ, ਜਿਨ੍ਹਾਂ ਵਿੱਚ ਝਾਰਗ੍ਰਾਮ, ਸਾਊਥ 24 ਪਰਗਨਾ, ਪੂਰਬੀ ਬਰਧਮਾਨ ਤੇ ਕੋਲਕਾਤਾ ਸ਼ਾਮਲ ਹਨ। ‘ਪਾਂਚਜਨ’ ਨੇ ਲਿਖਿਆ ਕਿ ਦਲਿਤਾਂ ਦਾ ਸਮਰਥਨ ਵੀ ਭਾਜਪਾ ਨੂੰ ਵਿਧਾਨ ਸਭਾ ਚੋਣਾਂਵਿੱਚ ਨਹੀਂ ਮਿਲਿਆ ਤੇ ਜਿਸ ਮਤੂਆ ਭਾਈਚਾਰੇ ਬਾਰੇ ਭਾਜਪਾ ਨੇ ਵੱਡੇ ਦਾਅਵੇ ਕੀਤੇ ਸਨ, ਉਸ ਨੇ ਵੀ ਭਾਜਪਾ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਤੇ ਸਿਰਫ਼ ਜਲਪਾਈਗੁੜੀ ਖੇਤਰ ਵਿੱਚ ਪਾਰਟੀ ਨੂੰ 27 ਵਿੱਚੋਂ 21 ਸੀਟਾਂ ਉੱਤੇ ਜਿੱਤ ਹੋ ਸਕੀ ਹੈ, ਜਿਸ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
ਆਰ ਐੱਸ ਐੱਸ ਦੇ ਮੁੱਖ ਪੱਤਰ ਨੇ ਲਿਖਿਆ ਹੈ ਕਿ ਪੱਛਮੀ ਬੰਗਾਲਵਿੱਚ 4 ਪ੍ਰਮੁੱਖ ਕਾਰਨਾਂ ਕਰ ਕੇ ਭਾਜਪਾ ਦਾ ਸੱਤਾਵਿੱਚ ਆਉਣ ਦਾ ਸੁਫ਼ਨਾ ਪੂਰਾ ਨਹੀਂ ਹੋਇਆ। ਪਹਿਲਾ ਟੀ ਐੱਮ ਸੀਵੱਲੋਂ ਵੱਖ-ਵੱਖ ਯੋਜਨਾਵਾਂ ਨਾਲ ਓਥੇ ਲੋਕਾਂ ਨੂੰ ਲਾਭਪਾਤਰੀ ਬਣਾ ਕੇ ਰੱਖਣਾ, ਦੂਸਰਾ ਆਖਰੀ ਦੋ ਪੜਾਵਾਂ ਦੀ ਪੋਲਿੰਗ ਉੱਤੇ ਕੋਰੋਨਾ ਵਾਇਰਸ ਦੀ ਬੀਮਾਰੀ ਦਾ ਅਸਰ ਤੇ ਤੀਸਰਾ ਮਾੜੇ ਅਕਸ ਵਾਲੇ ਟੀ ਐੱਮ ਸੀ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ। ਆਖਰੀ ਗੱਲ ਕਿ ਲੋਕ ਸਭਾ ਚੋਣਾਂ ਦੇ ਮੁਕਾਬਲੇ ਭਾਜਪਾ ਦੀ ਕਮਜੋਰ ਰਣਨੀਤੀ ਤੇ ਖੱਬੇ ਪੱਖੀਆਂ ਅਤੇ ਕਾਂਗਰਸ ਦਾ ਵੋਟ ਬੈਂਕ ਟੀ ਐੱਮ ਸੀ ਵੱਲ ਨਿਕਲ ਗਿਆ ਅਤੇ ਭਾਜਪਾ ਇਸ ਨੂੰ ਓਧਰ ਖਿਸਕਦਾ ਵੇਖ ਹੀ ਨਹੀਂ ਸੀ ਸਕੀ।

Read More Latest Politics News

Continue Reading

ਰਾਜਨੀਤੀ

ਤਿੰਨ ਕੈਬਨਿਟ ਮੰਤਰੀਆਂ ਵੱਲੋਂ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਲਈ ਕਾਂਗਰਸ ਹਾਈਕਮਾਂਡ ਨੂੰ ਅਪੀਲ

Published

on

navjot sidhu

ਚੰਡੀਗੜ੍ਹ, 11 ਮਈ – ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਵਿਰੁੱਧ ਕੁਝ ਕੈਬਨਿਟ ਮੰਤਰੀਆਂ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਇਸ ਵਿਧਾਇਕ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਨ੍ਹਾਂ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਨੂੰ ਘੋਰ ਗ਼ੈਰ-ਅਨੁਸ਼ਾਸਨ ਤੇ ਸੂਬੇ ਦੀ ਕਾਂਗਰਸ ਸਰਕਾਰ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਦੱਸ ਕੇ ਕਿਹਾ ਕਿ ਸਿੱਧੂ ਵੱਲੋਂ ਕੈਪਟਨ ਉੱਤੇ ਨਿੱਜੀ ਕਿਸਮ ਦੇ ਹਮਲੇ ਕਰਨਾ ਪਾਰਟੀ ਵਿਰੋਧੀ ਹਰਕਤ ਹੈ ਜੋ ਤੁਰੰਤ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰਦੀ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਤੇ ਸਾਧੂ ਸਿੰਘ ਧਰਮਸੋਤ ਨੇ ਨਵਜੋਤ ਸਿੰਘ ਸਿੱਧੂ ਦੀਆਂ ਇਨ੍ਹਾਂ ਕਾਰਵਾਈਆਂ ਦਾ ਕਰੜਾ ਨੋਟਿਸ ਲਿਆ ਅਤੇ ਕਾਂਗਰਸ ਦਾ ਚੁਣਿਆ ਵਿਧਾਇਕ ਹੋਣ ਦੇ ਬਾਵਜੂਦ ਕਾਂਗਰਸੀ ਮੁੱਖ ਮੰਤਰੀ ਦੀ ਖੁੱਲ੍ਹ ਕੇ ਆਲੋਚਨਾ ਕਰਨ ਦੀ ਨਿੰਦਾ ਕੀਤੀ। ਮੰਤਰੀਆਂ ਨੇ ਕਿਹਾ ਕਿ ਸਿੱਧੂ ਵੱਲੋਂ ਮੁੱਖ ਮੰਤਰੀ ਦੇ ਖ਼ਿਲਾਫ਼ ਲਗਾਤਾਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਲੋਕਤੰਤਰੀ ਸਿਆਸੀ ਦਲ ਦੇ ਨਾਰਾਜ਼ ਮੈਂਬਰ ਦਾ ਗੁੱਸਾ ਕਹਿ ਕੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਇਹ ਖੁੱਲ੍ਹੀ ਬਗਾਵਤ ਉਸ ਵੇਲੇ ਕਾਂਗਰਸ ਦੇ ਹਿੱਤਾਂ ਨੂੰ ਢਾਹ ਲਾ ਰਹੀ ਹੈ।
ਇਨ੍ਹਾਂ ਮੰਤਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਿੱਧੂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਇਸ ਨਾਲ ਪੰਜਾਬ ਦੀ ਪਾਰਟੀ ਵਿੱਚ ਬਦਅਮਨੀ ਫੈਲ ਜਾਵੇਗੀ, ਜੋ ਇਸ ਲਈ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲਈ ਘਾਤਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਾਫ਼ ਹੈ ਕਿ ਸਿੱਧੂ ਦੀ ਨੀਤ ਠੀਕ ਨਹੀਂ ਹੈ ਅਤੇ ਉਸ ਨੂੰ ਸਿਰਫ਼ ਆਪਣੇ ਨਿੱਜੀ ਤੇ ਸਿਆਸੀ ਹਿੱਤਾਂ ਦੀ ਚਿੰਤਾ ਹੈ ਅਤੇ ਉਹ ਆਪਣੇ ਦੋਸ਼ਾਂ ਰਾਹੀਂ ਮੁੱਖ ਮੰਤਰੀ ਖ਼ਿਲਾਫ਼ ਸੂਬਾ ਕਾਂਗਰਸ ਵਿੱਚ ਨਾ-ਪੱਖੀ ਮਾਹੌਲ ਸਿਰਜਣਾ ਚਾਹੁੰਦੇ ਹਨ। ਸਿੱਧੂ ਵੱਲੋਂ ਸੋਸ਼ਲ ਮੀਡੀਆਂ ਉੱਤੇ ਅਪਣਾਏ ਜਾ ਰਹੇ ਹਮਲਾਵਰ ਰੁਖ਼ ਨੂੰ ਕਾਂਗਰਸ ਹਾਈਕਮਾਂਡ ਉੱਤੇ ਦਬਾਅ ਪਾ ਕੇ ਆਪਣੀਆਂ ਗ਼ੈਰ-ਵਾਜਬ ਮੰਗਾਂ ਮਨਵਾਉਣ ਦੀ ਕੋਸ਼ਿਸ਼ ਦੱਸ ਕੇ ਕਾਂਗਰਸੀ ਮੰਤਰੀਆਂ ਨੇ ਕਿਹਾ ਕਿ ਜੇ ਪਾਰਟੀ ਨੇਸਿੱਧੂ ਦੇ ਖ਼ਿਲਾਫ਼ ਕੋਈ ਕਦਮ ਨਾ ਚੁੱਕਿਆ ਤਾਂ ਇਸ ਨਾਲ ਹੋਰ ਬਾਗ਼ੀ ਅਤੇ ਉਚਾ ਉਡਣ ਦੇ ਚਾਹਵਾਨ ਮੈਂਬਰਾਂ ਨੂੰ ਖੁੱਲ੍ਹੇ ਤੌਰ ਉੱਤੇ ਕਾਂਗਰਸ ਦੀ ਲੀਡਰਸ਼ਿਪ ਖ਼ਿਲਾਫ਼ ਆਵਾਜ਼ ਚੁੱਕਣ ਦੀ ਸ਼ਹਿ ਮਿਲੇਗੀ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca