Kisan Morcha responds to Modi's statement: We have not closed the door
Connect with us [email protected]

Uncategorized

ਕਿਸਾਨ ਮੋਰਚੇ ਵੱਲੋਂ ਮੋਦੀ ਦੇ ਬਿਆਨ ਦਾ ਹੁੰਗਾਰਾ:ਗੱਲਬਾਤ ਦੇ ਰਸਤੇ ਅਸੀਂ ਵੀ ਬੰਦ ਨਹੀਂ ਕੀਤੇ

Published

on

kisan protest

ਨਵੀਂ ਦਿੱਲੀ, 30 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਅੰਦੋਲਨ ਅੱਜ ਜਦੋਂ 67ਵੇਂ ਦਿਨ ਜਾਰੀ ਸੀ, ਓਦੋਂ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਵੱਲੋਂ ਸਰਬ ਪਾਰਟੀ ਬੈਠਕ ਦੇ ਦੌਰਾਨ ਵਿਰੋਧ ਪ੍ਰਦਰਸ਼ਨ ਕਰਦੇ ਕਿਸਾਨਾਂ ਬਾਰੇ ਕੇਂਦਰ ਸਰਕਾਰ ਦੀ ਪੇਸ਼ਕਸ਼ ਬਾਰੇ ਦਿੱਤੇ ਬਿਆਨ ਦਾ ਨੋਟਿਸ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੀ ਚੁਣੀ ਹੋਈ ਸਰਕਾਰ ਨੂੰ ਮਨਾਉਣ ਲਈ ਦਿੱਲੀ ਆਏ ਹਨ, ਇਸ ਲਈ ਸਰਕਾਰ ਨਾਲ ਗੱਲਬਾਤਦੇ ਦਰਵਾਜ਼ੇ ਕਿਸਾਨ ਜੱਥੇਬੰਦੀਆਂ ਵੱਲੋਂ ਬੰਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਕਿਸਾਨ ਤਿਨਾਂ ਖੇਤੀ ਕਾਨੂੰਨਾਂ ਨੂੰ ਮੁੱਢੋਂ-ਸੁੱਢੋਂ ਰੱਦ ਕਰਾਉਣ ਲਈ ਅਤੇ ਘੱਟੋ-ਘੱਟ ਖਰੀਦ ਕੀਮਤ (ਐੱਮ ਐੱਸ ਪੀ) ਦੀ ਕਾਨੂੰਨੀ ਗਰੰਟੀ ਲੈਣ ਵਾਸਤੇ ਗੱਲਬਾਤ ਲਈ ਹਮੇਸ਼ਾ ਤਿਆਰ ਹਨ।
ਵਰਨਣ ਯੋਗ ਹੈ ਕਿ ਕਿਸਾਨ ਆਗੂਆਂ ਨੇ ਅੱਜ ਸਦਭਾਵਨਾ ਦਿਵਸ ਮਨਾਉਂਦੇ ਹੋਏ ਦਿੱਲੀ ਦੇ ਸਾਰੇ ਮੋਰਚਿਆਂ ਤੇ ਪੂਰੇ ਭਾਰਤ ਵਿਚਇਕ ਰੋਜ਼ਾ ਵਰਤ ਰੱਖਿਆ ਸੀ। ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਗਾਂਧੀ ਜੀ ਦੇ ਜੀਵਨ ਤੋਂ ਸਿੱਖ ਕੇ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣ ਦਾ ਪ੍ਰਣ ਲਿਆ। ਕਿਸਾਨਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਇਸ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਸਾਥੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ।
ਅੱਜ ਸਾਰੇ ਦੇਸ਼ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਏਸੇ ਤਰ੍ਹਾਂ ਸਦਭਾਵਨਾ ਦਿਵਸ ਮਨਾਏ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚਾ ਨੇ ਇਸ ਦੇ ਲਈ ਦੇਸ਼ ਦੇ ਹਰ ਨਾਗਰਿਕ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਅੱਜ ਦੇ ਸਮਾਗਮਾਂ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਅਸੀਂ ਸੁਰੱਖਿਆ ਫੋਰਸਾਂ ਦੀ ਗੈਰ-ਕਾਨੂੰਨੀ ਵਰਤੋਂ ਨਾਲ ਇਸ ਅੰਦੋਲਨ ਨੂੰ ਖ਼ਤਮ ਕਰਨ ਦੇ ਯਤਨਾਂ ਦੀ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੁਲਸ ਤੇ ਭਾਜਪਾ ਦੇ ਗੁੰਡਿਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹਿੰਸਾ ਭਾਰਤ ਸਰਕਾਰ ਦੀ ਨਿਰਾਸ਼ਾ ਨੂੰ ਸਾਫ ਦਰਸਾਉਂਦੀ ਹੈ, ਪੁਲਸ ਪ੍ਰਦਰਸ਼ਨ ਕਰਦੇ ਕਿਸਾਨਾਂ ਤੇ ਪੱਤਰਕਾਰਾਂ ਤੱਕ ਨੂੰ ਧਰਨਿਆਂ ਤੋਂ ਅਣਮਨੁੱਖੀ ਤਰੀਕੇ ਨਾਲ ਗ੍ਰਿਫ਼ਤਾਰ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਸਾਰੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ ਅਤੇ ਪੱਤਰਕਾਰਾਂ ਉੱਤੇ ਹੋਏ ਪੁਲਸ ਹਮਲਿਆਂ ਦੀ ਵੀ ਨਿੰਦਾ ਕਰਦੇ ਹਾਂ, ਜੋ ਲਗਾਤਾਰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰ ਰਹੇ ਹਨ।

Uncategorized

ਚਿਨਮਿਆਨੰਦ ਕਾਲਜ ਦੀ ਵਿਦਿਆਰਥਣ ਸੜੀ ਹਾਲਤ ਵਿੱਚ ਮਿਲੀ

Published

on

death

ਸ਼ਾਹਜਹਾਂਪੁਰ, 24 ਫਰਵਰੀ – ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸਵਾਮੀ ਚਿਨਮਿਆਨੰਦ ਦੇ ਟਰੱਸਟ ਵੱਲੋਂ ਚਲਾਏ ਜਾਂਦੇ ਕਾਲਜ ਦੀ ਵਿਦਿਆਰਥਣ ਸ਼ਾਹਜਹਾਂਪੁਰ ਜ਼ਿਲੇ੍ਹ ‘ਚ ਕੌਮੀ ਰਾਜ ਮਾਰਗ ‘ਤੇ ਸੜੀ ਹੋਈ ਹਾਲਤ ਵਿੱਚ ਮਿਲੀ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਬੀ ਏ ਦੂਜੇ ਵਰ੍ਹੇ ਦੀ ਵਿਦਿਆਰਥਣ ਨੂੰ ਅੱਗੇ ਕਿਵੇਂ ਲੱਗੀ। ਪੁਲਸ ਨੇ ਕਿਹਾ ਕਿ ਉਸ ਦੇ ਸਰੀਰ ‘ਤੇ ਕੋਈ ਕੱਪੜਾ ਨਹੀਂ ਸੀ ਅਤੇ ਉਹ ਸੜਕ ਕੰਢੇ ‘ਤੇ ਪਈ ਸੀ।ਉਸ ਦੀ ਹਾਲਤ ਗੰਭੀਰ ਹੈ ਜਿਸ ਕਾਰਨ ਪੁਲਸ ਉਸ ਦੇ ਬਿਆਨ ਦਰਜ ਨਹੀਂ ਕਰ ਸਕੀ ਹੈ।
ਐਸ ਪੀ, ਐਸ ਆਨੰਦ ਨੇ ਦੱਸਿਆ ਕਿ ਵਿਦਿਆਰਥਣ ਸੱਠ ਫੀਸਦੀ ਸੜ ਚੁੱਕੀ ਹੈ ਤੇ ਉਸ ਨੂੰ ਬਿਹਤਰ ਇਲਾਜ ਲਈ ਲਖਨਊ ਦੇ ਹਸਪਤਾਲ ਰੈਫਰ ਕੀਤਾ ਗਿਆ ਹੈ। ਲੜਕੀ ਆਪਣੇ ਪਿਤਾ ਨਾਲ ਸੋਮਵਾਰ ਨੂੰ ਕਲਾਸਾਂ ਲਾਉਣ ਲਈ ਆਈ ਸੀ। ਉਹ ਜਦੋਂ ਕਲਾਸਾਂ ਲਾਉਣ ਮਗਰੋਂ ਬਾਹਰ ਨਾ ਆਈ ਤਾਂ ਪਿਤਾ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਬਾਅਦ ਵਿੱਚ ਪਿਤਾ ਨੂੰ ਪਤਾ ਲੱਗਾ ਕਿ ਉਹ ਲਖਨਊ-ਬਰੇਲੀ ਕੌਮੀ ਰਾਜ ਮਾਰਗ ‘ਤੇ ਜ਼ਖਮੀ ਹਾਲਤ ਵਿੱਚ ਪਈ ਹੈ। ਪਿਤਾ ਨੇ ਦੱਸਿਆ ਕਿ ਉਹ ਹਫਤੇ ਵਿੱਚ ਇੱਕ ਦਿਨ ਆਪਣੀ ਧੀ ਨੂੰ ਕਾਲਜ ਛੱਡਣ ਆਉਂਦੇ ਸਨ, ਪਰ ਕੱਲ੍ਹ ਪਤਾ ਨਹੀਂ ਕੀ ਹੋਇਆ ਕਿ ਉਸ ਦੀ ਧੀ ਸੜੀ ਹੋਈ ਹਾਲਤ ਵਿੱਚ ਮਿਲੀ ਹੈ।
ਐਸ ਪੀ, ਐਸ ਆਨੰਦ ਨੇ ਦੱਸਿਆ ਕਿ ਜ਼ਿਲ੍ਹੇ ‘ਚ ਇੱਕ ਹੋਰ ਵੱਖਰੀ ਘਟਨਾ ਦੌਰਾਨ ਪੰਜ ਸਾਲ ਦੀ ਬੱਚੀ ਦੀ ਲਾਸ਼ ਮਿਲੀ ਹੈ, ਜਦ ਕਿ ਉਸ ਦੀ ਸੱਤ ਸਾਲਾਂ ਦੀ ਚਚੇਰੀ ਭੈਣ ਜ਼ਖਮੀ ਹੈ। ਉਹ ਕੰਠ ਥਾਣੇ ਦੇ ਪਿੰਡ ਦੇ ਬਾਹਰ ਟਿਊਬਵੈਲ ‘ਤੇ ਨਹਾਉਣ ਗਈਆਂ ਸਨ। ਜਦੋਂ ਉਹ ਦੇਰ ਤੱਕ ਘਰ ਨਾ ਪਰਤੀਆਂ ਤਾਂ ਉਨ੍ਹਾਂ ਦੀ ਭਾਲ ਕੀਤੀ ਗਈ। ਇੱਕ ਬੱਚੀ ਦੀ ਲਾਸ਼ ਪਿੰਡ ਦੇ ਬਾਹਰ ਖੇਤ ‘ਚੋਂ ਮਿਲੀ, ਜਦ ਕਿ ਦੂਜੀ ਬੱਚੀ ਗੁਆਂਢੀ ਪਿੰਡ ਫਾਜ਼ਿਲਪੁਰ ‘ਚ ਜ਼ਖਮੀ ਹਾਲਤ ਵਿੱਚ ਮਿਲੀ।

Continue Reading

Uncategorized

ਸੁਪਰੀਮ ਕੋਰਟ ਨੇ ਕਿਹਾ:ਗੱਲਬਾਤ ਦੇ ਵੇਰਵੇ ਦੇ ਆਧਾਰ ਉਤੇ ਜਾਂਚ ਨਹੀਂ ਹੋ ਸਕਦੀ

Published

on

supreme court

ਨਵੀਂ ਦਿੱਲੀ, 23 ਫਰਵਰੀ – ਸੁਪਰੀਮ ਕੋਰਟ ਨੇ ਕੱਲ੍ਹ ਕਿਹਾ ਕਿ ਉਹ ਇਸ ਦੀ ਜਾਂਚ ਨਹੀਂ ਕਰ ਸਕਦੇ ਕਿ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਵੀ. ਇਸ਼ਵਰਈਆ ਅਤੇ ਹੇਠਲੀ ਅਦਾਲਤ ਦੇ ਇੱਕ ਸਸਪੈਂਡ ਕੀਤੇ ਹੋਏ ਮੈਜਿਸਟ੍ਰੇਟ ਵਿਚਾਲੇ ਅਮਰਾਵਤੀ ਜ਼ਮੀਨ ਘੁਟਾਲਾ ਕੇਸ ਵਿੱਚ ‘ਬੇਨਾਮੀ’ ਲੈਣ-ਦੇਣ ਸਮੇਤ ਵੱਖ-ਵੱਖ ਮੁੱਦਿਆਂ ਬਾਰੇ ਫੋਨ ਉੱਤੇ ਕੀ-ਕੀ ਗੱਲਬਾਤ ਹੋਈ ਹੈ। ਇਹ ਗੱਲਬਾਤ ਚਰਚਾ ਵਿੱਚ ਹੈ।
ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਆਰ ਐਸ ਰੈਡੀ ਦੇ ਬੈਂਚ ਨੇ ਜਸਟਿਸ ਈਸ਼ਵਰਈਆ ਦੀ ਉਸ ਪਟੀਸ਼ਨ ‘ਤੇ ਵੀ ਫੈਸਲਾ ਸੁਰੱਖਿਅਤ ਰੱਖਿਆ, ਜਿਸ ਵਿੱਚ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਉਸ ਫੈਸਲੇ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਜਿਸ ਵਿੱਚ ਸਸਪੈਂਡਿਡ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਉਨ੍ਹਾਂ ਦੀ ਗੱਲਬਾਤ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਸਨ। ਹਾਈ ਕੋਰਟ ਨੇ ਕਿਹਾ ਸੀ ਕਿ ਫੋਨ ਉੱਤੇ ਹੋਈ ਉਨ੍ਹਾਂ ਦੀ ਗੱਲਬਾਤ ਨਾਲ ਅਦਾਲਤ ਦੇ ਖਿਲਾਫ ਇੱਕ ਗੰਭੀਰ ਸਾਜ਼ਿਸ਼ ਜ਼ਾਹਰ ਹੋਈ ਹੈ। ਵੀਡੀਓ ਕਾਨਫਰੰਸ ਰਾਹੀਂ ਹੋਈ ਸੁਣਵਾਈ ਦੌਰਾਨ ਸੁਪਰੀਮ ਕਰੋਟ ਦੇ ਬੈਂਚ ਨੇ ਕਿਹਾ ਕਿ ਇਹ ਅਦਾਲਤ ਇਸ ਗੱਲ ਦੀ ਜਾਂਚ ਨਹੀਂ ਕਰ ਸਕਦੀ ਕਿ ਉਨ੍ਹਾਂ ਦੀ ਗੱਲਬਾਤ ਦੀ ਲਿਖਤ ਕਾਪੀ ਵਿੱਚ ਕੀ ਹੈ ਅਤੇ ਕੀ ਛੁੱਟ ਗਿਆ ਹੈ, ਇਸ ਬਾਰੇ ਹਾਈ ਕੋਰਟ ਨੂੰ ਫੈਸਲਾ ਕਰਨ ਦਿਓ।
ਹਾਈ ਕੋਰਟ ਦੇ ਸਾਬਕਾ ਜੱਜ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮ ‘ਤੇ ਰੋਕ ਲਾਉਣ ਦੀ ਲੋੜ ਹੈ, ਕਿਉਂਕਿ ਸਾਬਕਾ ਜੱਜ ਦਾ ਪੱਖ ਜਾਣੇ ਬਗੈਰ ਦੋਸ਼ ਲਾਏ ਗਏ ਹਨ।ਹਾਈ ਕੋਰਟ ਦੇ ਜਾਂਚ ਦੇ ਹੁਕਮ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਗਈ ਸੀ। ਸੁਪਰੀਮ ਕੋਰਟ ਵਿੱਚ ਪੇਸ਼ ਐਫੀਡੇਵਿਟ ਵਿੱਚ ਜਸਟਿਸ (ਸੇਵਾਮੁਕਤ) ਈਸ਼ਵਰਈਆ ਨੇ ਕਿਹਾ ਕਿ ਉਨ੍ਹਾਂ ਨੇ ਫੋਨ ‘ਤੇ ਗੱਲਬਾਤ ‘ਚ ਸਸਪੈਂਡਿਡ ਜੱਜ ਨਾਲ ਬੇਨਾਮੀ ਲੈਣ-ਦੇਣ ਦੀ ਜਾਣਕਾਰੀ ਮੰਗੀ ਸੀ, ਜਿਹੜੀ ਸੂਬੇ ਦੇ ਨਵੇਂ ਰਾਜਧਾਨੀ ਖੇਤਰ ਵਿੱਚ ਜ਼ਮੀਨੀ ਸੌਦੇ ‘ਚ ਭਿ੍ਰਸ਼ਟਾਚਾਰ ਬਾਰੇ ਸੀ।

Continue Reading

Uncategorized

ਪੰਜ ਪੁੱਤਰਾਂ ਦੇ ਪਿਤਾ ਦਾ ਇਹ ਹਾਲ:ਟਿ੍ਰਬਿਊਨਲ ਨੇ ਕਿਹਾ: ਸਾਰੇ ਪੁੱਤਰ ਦੋ-ਦੋ ਹਜ਼ਾਰ ਮਹੀਨਾ ਦੇਣਗੇ

Published

on

law

ਨਾਰਾਇਣਗੜ੍ਹ (ਅੰਬਾਲਾ), 19 ਫਰਵਰੀ – ਕਿਸੇ ਵੇਲੇ 14 ਏਕੜ ਜ਼ਮੀਨ ਦੇ ਮਾਲਕ ਰਹਿ ਚੁੱਕਾ 78 ਸਾਲਾ ਬੰਤਾ ਰਾਮ ਪੰਜ ਪੁੱਤਰਾਂ ਦੇ ਹੁੰਦੇ ਹੋਏ ਵੀ ਪੈਸੇ-ਪੈਸੇ ਲਈ ਮੋਹਤਾਜ ਹੋ ਗਿਆ ਤਾਂ ਉਸ ਨੂੰ ਕਾਨੂੰਨੀ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। ਉਸ ਨੇ ਮਾਤਾ-ਪਿਤਾ ਤੇ ਸੀਨੀਅਰ ਨਾਗਰਿਕਾਂ ਬਾਰੇ ਟਿ੍ਰਬਿਊਨਲ ਵਿੱਚ ਪਟੀਸ਼ਨ ਲਾਈ ਤਾਂ ਹੁਕਮ ਹੋਏ ਕਿ ਸਾਰੇ ਪੁੱਤਰ ਆਪਣੇ ਪਿਤਾ ਨੂੰ ਗੁਜਾਰੇ ਲਈ ਦੋ-ਦੋ ਹਜ਼ਾਰ ਰੁਪਏ ਮਹੀਨਾ ਦੇਣਗੇ। ਚਾਰ ਪੁੱਤਰਾਂ ਨੇ ਇਸ ਫੈਸਲੇ ਦੇ ਖਿਲਾਫ ਅਪੀਲੀਏਟ ਟਿ੍ਰਬਿਊਨਲ ਵਿੱਚ ਪਟੀਸ਼ਨ ਲਾਈ ਅਤੇਤਰਕ ਦਿੱਤਾ ਕਿ ਪਿਤਾ ਨੇ ਪੰਜਵੇਂ ਪੁੱਤਰ ਤੇ ਉਸ ਦੇ ਦੋ ਪੁੱਤਰਾਂ (ਪੋਤਰਿਆਂ) ਨੂੰ ਢਾਈ ਗੁਣਾ ਵੱਧ ਜ਼ਮੀਨ ਦਿੱਤੀ ਹੈ, ਉਹੀ ਪਾਲਣ-ਪੋਸ਼ਣ ਦਾ ਖਰਚ ਚੁੱਕਣ।
ਅਪੀਲੀਏਟ ਟਿ੍ਰਬਿਊਨਲ ਨੇ ਫੈਸਲਾ ਨਹੀਂ ਬਦਲਿਆ। ਚਾਰੇ ਪੁੱਤਰਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਹੈ, ਜਿਸ ਵਿੱਚ ਭਾਵਨਾਤਮਕ ਦੇ ਨਾਲ ਤਕਨੀਕੀ ਆਧਾਰ ਉੱਤੇ ਚੁਣੌਤੀ ਦਿੱਤੀ ਗਈ ਹੈ। ਹਾਈ ਕੋਰਟ ਨੇ ਸਾਰੀਆਂ ਧਿਰਾਂ ਤੋਂ ਇਸ ਬਾਰੇ 24 ਮਾਰਚ ਤੱਕ ਜਵਾਬ ਮੰਗਿਆ ਹੈ। ਪਿੰਡ ਫਤਿਹਪੁਰ ਦੇ ਬੰਤਾ ਰਾਮ ਦੇ ਚਾਰ ਪੁੱਤਰਾਂ ਦੇ ਵਕੀਲ ਐਡਵੋਕੇਟ ਸੁਖਵਿੰਦਰ ਨਾਰਾ ਨੇ ਹਾਈ ਕੋਰਟ ਵਿੱਚ ਕਿਹਾ ਕਿ ਐਸ ਡੀ ਐਮ (ਸੀਨੀਅਰ ਸਿਟੀਜਨ ਟਿ੍ਰਬਿਊਨਲ) ਅਤੇ ਡੀ ਸੀ (ਅਪੀਲੀਏਟ ਟਿ੍ਰਬਿਊਨਲ) ਨੂੰ ਇਕੱਲੇ ਹੁਕਮ ਜਾਰੀ ਕਰਨ ਦਾ ਕਾਨੂੰਨੀ ਅਧਿਕਾਰ ਨਹੀਂ ਹੈ। ਟਿ੍ਰਬਿਊਨਲ ਦੇ ਕੋਰਮ ਵਿੱਚ ਦੋ ਹੋਰ ਮੈਂਬਰਾਂ ਦਾ ਹੋਣਾ ਜ਼ਰੂਰੀ ਹੈ, ਜਦ ਕਿ ਇਸ ਕੇਸ ਵਿੱਚ ਇਕੱਲੇ ਐਸ ਡੀ ਐਮ ਨੇ ਫੈਸਲਾ ਦਿੱਤਾ ਹੈ। ਹਾਈ ਕੋਰਟ ਨੇ ਹਰਿਆਣਾ ਸਰਕਾਰ, ਟਿ੍ਰਬਿਊਨਲ ਅਤੇ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca