Kidnapping and murder of a friend by friends
Connect with us [email protected]

ਅਪਰਾਧ

ਦੋਸਤਾਂ ਵੱਲੋਂ ਦੋਸਤ ਦਾ ਅਗਵਾ ਕਰਕੇ ਕਤਲ

Published

on

death

ਕੱਥੂਨੰਗਲ (ਅੰਮ੍ਰਿਤਸਰ), 5 ਫਰਵਰੀ – ਥਾਣਾ ਕੱਥੂਨੰਗਲ ਦੇ ਪਿੰਡ ਤਲਵੰਡੀ ਖੁੰਮਣ ਦੇ ਤੀਹ ਸਾਲਾ ਨੌਜਵਾਨ ਦਾ ਉਸ ਦੇ ਹੀ ਪਿੰਡ ਦੇ ਕੁਝ ਵਿਅਕਤੀਆਂ ਨੇ ਅਗਵਾ ਕਰ ਕੇ ਕਤਲ ਕਰ ਦਿੱਤਾ ਹੈ।
ਮ੍ਰਿਤਕ ਦੀ ਮਾਂ ਰਾਣੀ ਪਤਨੀ ਸੁਖਦੇਵ ਸਿੰਘ ਵਾਸੀ ਤਲਵੰਡੀ ਖੁੰਮਨ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਲੜਕਾ ਸੋਨੂੰ 27 ਜਨਵਰੀ ਨੂੰ ਸਵੇਰੇ ਨੌਂ ਵਜੇ ਘਰੋਂ ਗਿਆ ਸੀ, ਪਰ ਘਰ ਨਹੀਂ ਪਰਤਿਆ। ਉਨ੍ਹਾਂ ਉਸ ਦੀ ਬਹੁਤ ਭਾਲ ਕੀਤੀ, ਪਰ ਕੁਝ ਪਤਾ ਨਾ ਲੱਗ ਸਕਿਆ। ਉਨ੍ਹਾਂ ਨੇ ਥਾਣਾ ਕੱਥੂਨੰਗਲ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਅਤੇ ਉਸ ਦੇ ਨੌਜਵਾਨ ਦੋਸਤਾਂ ਜਸ਼ਨ ਪੁੱਤਰ ਤੋਤੀ, ਜਗਪ੍ਰੀਤ ਸਿੰਘ ਜੱਗਾ ਪੁੱਤਰ ਨਿਰਮਲ ਸਿੰਘ ਵਾਸੀ ਤਲਵੰਡੀ ਖੁੰਮਣ ਅਤੇ ਘੁੱਲਾ ਵਾਸੀ ਰੰਗੀਲਪੁਰ ‘ਤੇ ਸ਼ੱਕ ਜ਼ਾਹਿਰ ਕੀਤਾ, ਜੋ ਉਸ ਨੂੰ ਆਪਣੇ ਨਾਲ ਲੈ ਗਏ ਸਨ।ਪੁਲਸ ਨੇ ਜਦ ਗੁਰਪ੍ਰੀਤ ਸਿੰਘ ਜੱਗਾ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਸੋਨੂੰ ਨੂੰ ਉਨ੍ਹਾਂ ਨੇ ਪਹਿਲਾਂ ਬਹਾਨੇ ਨਾਲ ਅਗਵਾ ਕੀਤਾ ਤੇ ਫਿਰ ਕਤਲ ਕਰ ਦਿੱਤਾ ਹੈ। ਲਾਸ਼ ਖੁਰਦ-ਬੁਰਦ ਕਰਨ ਦੇ ਮਕਸਦ ਨਾਲ ਉਨ੍ਹਾਂ ਲਾਸ਼ ਨੂੰ ਗੁੱਜ਼ਰਪੁਰੇ ਪਿੰਡ ਕੋਲ ਅੱਪਰਬਾਰੀ ਦੁਆਬ ਨਹਿਰ ਦੇ ਕੰਢੇ ਝਾੜੀਆਂ ਵਿੱਚ ਲੁਕੋ ਦਿੱਤਾ। ਪੁਲਸ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿੱਚ ਸ਼ਾਮਲ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਫਰਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਮਾਂ ਨੇ ਥਾਣਾ ਕੱਥੂਨੰਗਲ ਦੀ ਪੁਲਸ ‘ਤੇ ਦੋਸ਼ ਲਾਇਆ ਕਿ ਉਸ ਦੀ ਢਿੱਲੀ ਕਾਰਗੁਜ਼ਾਰੀ ਨੇ ਉਸ ਦੀ ਪੁੱਤ ਦੀ ਜਾਨ ਲਈ ਹੈ, ਜੇ ਪੁਲਸ ਨੇ ਸਮਾਂ ਰਹਿੰਦੇ ਕਾਰਵਾਈ ਕੀਤੀ ਹੁੰਦੀ ਤਾਂ ਉਸ ਦੇ ਬੇਟੇ ਦੀ ਜਾਨ ਬਚ ਸਕਦੀ ਸੀ। ਉਸ ਨੇ ਕਿਹਾ ਕਿ 28 ਜਨਵਰੀ ਨੂੰ ਪੁਲਸ ਚੌਕੀ ਜੈਂਤੀਪੁਰ ਅਤੇ ਉਸ ਤੋਂ ਬਾਅਦ ਥਾਣਾ ਕੱਥੂਨੰਗਲ ਵਿਖੇ ਬੇਟੇ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ, ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਅਪਰਾਧ

ਬਰਗਾੜੀ ਬੇਅਦਬੀ ਕੇਸ ਵਿੱਚ ਡੇਰਾ ਸੱਚਾ ਸੌਦਾ ਦੇ 6 ਪ੍ਰੇਮੀ ਗ੍ਰਿਫਤਾਰ

Published

on

arrest

ਪੰਜਾਬ ਪੁਲਿਸ ਦੀ ਨਵੀਂ ਐੱਸ ਆਈ ਟੀ ਵੱਲੋਂ ਕਾਰਵਾਈ
ਮੋਹਾਲੀ, 16 ਮਈ, – ਅਕਾਲੀ-ਭਾਜਪਾ ਸਰਕਾਰ ਵੇਲੇ ਸਾਲ 2015 ਵਿੱਚ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੀਆਂ ਫਾਈਲਾਂ ਸੀ ਬੀ ਆਈ ਤੋਂ ਵਾਪਸ ਲੈਣ ਪਿੱਛੋਂ ਪੰਜਾਬ ਪੁਲਿਸ ਨੇ ਬੇਅਦਬੀ ਕੇਸਾਂ ਨੂੰ ਹੱਲ ਕਰਨ ਲਈ ਪਹਿਲੀ ਵੱਡੀ ਸਫਲਤਾ ਹਾਸਲ ਕੀਤੀ ਅਤੇ ਬੇਅਦਬੀ ਕਾਂਡ ਅਤੇ ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਦੇ ਦੋਸ਼ਾਂ ਵਿੱਚ ਨਾਮਜ਼ਦ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਸ਼ੀਆਂ ਦੀ ਪਛਾਣ ਸੁਖਜਿੰਦਰ ਸਿੰਘ ਸੰਨੀ, ਨਿਸ਼ਾਨ ਸਿੰਘ, ਰਣਜੀਤ ਸਿੰਘ, ਪ੍ਰਦੀਪ ਸਿੰਘ (ਚਾਰੇ ਵਾਸੀ ਕੋਟਕਪੂਰਾ), ਬਲਜੀਤ ਸਿੰਘ ਵਾਸੀ ਸਿੱਖਾਂ ਵਾਲਾ ਤੇ ਸ਼ਕਤੀ ਸਿੰਘ ਵਾਸੀ ਡਾਗੋ ਰੋਮਾਣਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਵੱਲੋਂ ਅੱਜ ਏਥੇ ਏ ਆਈ ਜੀ ਰਜਿੰਦਰ ਸਿੰਘ ਸੋਹਲ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਗ੍ਰਿਫਤਾਰ ਕੀਤਾ ਹੈ।
ਐੱਸ ਆਈ ਟੀ ਨੂੰ ਅੱਜ ਮਿਲੀ ਇਸ ਵੱਡੀ ਸਫਲਤਾ ਨਾਲ ਸ੍ਰੀ ਗੁਰੂਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰ ਕੇਅੰਗਾਂ ਦੀ ਬੇਅਦਬੀ ਕਰਨ ਵਿਚ ਸ਼ਾਮਲ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਲਈ ਆਸ ਜਾਗਦੀ ਦਿਖਾਈ ਦੇਣ ਲੱਗੀ ਹੈ।ਇਸ ਬਾਰੇ ਐੱਸ ਆਈ ਟੀ ਦੇ ਮੈਂਬਰ ਇਨ੍ਹਾਂ ਦੋਸ਼ੀਆਂ ਤੋਂ ਇਸ ਬੇਅਦਬੀ ਕਾਂਡ ਦੇ ਪਿੱਛੇ ਅਸਲੀ ਵਜ੍ਹਾ ਤੇ ਹੋਰ ਵੱਖ-ਵੱਖ ਪੱਖਾਂ ਬਾਰੇਪੁੱਛਗਿੱਛ ਕਰ ਰਹੇ ਹਨ। ਇਸ ਸਾਰੀ ਜਾਂਚ ਦੀ ਅਗਵਾਈ ਐੱਸ ਆਈ ਟੀ ਦੇ ਚੇਅਰਮੈਨ ਅਤੇ ਆਈ ਜੀ ਬਾਰਡਰ ਰੇਂਜ ਐੱਸਪੀਐੱਸ ਪਰਮਾਰ ਖੁਦ ਕਰ ਰਹੇ ਹਨ। ਪੁਲਿਸ ਸੂਤਰਾਂਮੁਤਾਬਕ ਪੁਲਿਸ ਨੂੰ ਕੁਝ ਇਹੋ ਜਿਹੇ ਸੁਰਾਗ ਮਿਲੇ ਹਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਕੀਤੀ ਜਾਂਚ ਵਿੱਚ ਕਈ ਵੱਡੇ ਖ਼ੁਲਾਸੇ ਹੋਣ ਦੀ ਆਸ ਹੈ।
ਵਰਨਣ ਯੋਗ ਹੈ ਕਿ ਸਾਲ 2014-15 ਨਾਲ ਸਬੰਧਤ ਬਰਗਾੜੀ ਬੇਅਦਬੀ ਕਾਂਡ ਦੇ ਤਿੰਨ ਕੇਸ ਹਨ, ਜਿਨ੍ਹਾਂ ਵਿਚਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ, ਇਸ ਦੇ ਅੰਗਾਂ ਦੀ ਬੇਅਦਬੀ ਕਰਕੇ ਗਲੀਆਂਵਿੱਚ ਖਿਲਾਰਨ ਅਤੇ ਪਿੰਡਾਂ ਵਿਚ ਪੋਸਟਰ ਚਿਪਕਾਉਣ ਦਾ ਮੁੱਦਾ ਸ਼ਾਮਲ ਹੈ। ਇਸ ਬਾਰੇ ਫ਼ਰੀਦਕੋਟ ਦੇ ਬਾਜਾਖ਼ਾਨਾ ਥਾਣੇਵਿੱਚ ਕੇਸ ਦਰਜ ਹੋਇਆ ਸੀ।ਓਦੋਂ ਦੀ ਸਰਕਾਰ ਨੇ ਇਨ੍ਹਾਂ ਕੇਸਾਂ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਸੀ, ਪਰ ਮੌਜੂਦਾ ਕਾਂਗਰਸ ਸਰਕਾਰ ਨੇ ਵਿਧਾਨ ਸਭਾਵਿੱਚ ਮਤਾ ਪਾਸ ਕਰ ਕੇ ਇਹ ਜਾਂਚਸੀ ਬੀ ਆਈਕੋਲੋਂ ਵਾਪਸ ਲੈ ਲਈ ਸੀ। ਪੰਜਾਬ ਸਰਕਾਰ ਦੇ ਪਾਸ ਕੀਤੇ ਇਸ ਮਤੇ ਦੇ ਖ਼ਿਲਾਫ਼ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਰਿੱਟ ਦਾਖ਼ਲ ਕਰਕੇ ਚੁਣੌਤੀ ਵੀਦਿੱਤੀਗਈ ਸੀ, ਪਰ ਪੰਜਾਬ ਸਰਕਾਰ ਇਹ ਕੇਸ ਸੀ ਬੀ ਆਈ ਤੋਂ ਵਾਪਸ ਲੈਣਵਿੱਚਕਾਮਯਾਬ ਰਹੀ ਸੀ।
ਹਾਈ ਕੋਰਟ ਵਿੱਚ ਐੱਸ ਆਈ ਟੀ ਜਾਂਚ ਦੀ ਢਿੱਲੀ ਰਫਤਾਰ ਦੇ ਸਵਾਲ ਉੱਠਣ ਪਿੱਛੋਂ ਅਦਾਲਤ ਦੇ ਕਹਿਣ ਉੱਤੇ ਬਣਾਈ ਗਈ ਨਵੀਂ ਐੱਸ ਆਈ ਟੀ ਨੇ ਫਰਵਰੀ 2021ਵਿੱਚ ਇਨ੍ਹਾਂ ਕੇਸਾਂ ਦੀ ਸਾਰੀ ਜਾਂਚ ਫਿਰਸ਼ੁਰੂ ਕੀਤੀ ਸੀ। ਇਸ ਐੱਸ ਆਈ ਟੀ ਵਿੱਚ ਪੰਜਾਬ ਪੁਲਿਸ ਦੇ ਆਈਜੀ ਬਾਰਡਰ ਰੇਂਜ ਐੱਸ ਪੀ ਐੱਸ ਪਰਮਾਰ ਦੇ ਨਾਲ ਏਆਈਜੀ ਅਤੇ ਸਾਬਕਾ ਐੱਸਐੱਸ ਪੀ ਗੁਰਦਾਸਪੁਰ ਰਜਿੰਦਰ ਸਿੰਘ ਸੋਹਲ ਅਤੇ ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਹਨ, ਜਿਸ ਵੱਲੋਂ ਇਨ੍ਹਾਂ ਕੇਸਾਂ ਵਿਚ ਅੱਜ ਹੋਈਆਂ ਗ੍ਰਿਫਤਾਰੀਆਂ ਨਾਲ ਹਲਚਲ ਮੱਚ ਗਈ ਤੇ ਹੋਰ ਗ੍ਰਿਫਤਾਰੀਆਂ ਹੋਣ ਦੇ ਵੀ ਚਰਚੇ ਹਨ।ਇਸ ਦੌਰਾਨ ਪੂਰੇ ਪੰਜਾਬ ਤੇ ਸੰਸਾਰ ਦੀਆਂ ਸਿੱਖ ਸੰਗਤਾਂ ਦੀਆਂ ਨਜ਼ਰਾਂ ਇਨ੍ਹਾਂ ਕੇਸਾਂ ਦੀ ਜਾਂਚ ਵੱਲ ਹਨ।

Read More Latest Punjabi News

Continue Reading

ਅਪਰਾਧ

ਡੇਰਾਬੱਸੀ ਤੋਂ ਨਕਲੀ ਨੋਟ ਛਾਪਣ ਵਾਲੇ ਗੈਂਗ ਦੇ ਬੰਦੇ ਕਰੰਸੀ ਸਮੇਤ ਕਾਬੂ

Published

on

arrest

500, 200 ਤੇ 100 ਦੇ ਨਕਲੀ ਨੋਟ, ਪ੍ਰਿੰਟਰ ਤੇ ਹੋਰ ਸਾਮਾਨ ਬਰਾਮਦ
ਡੇਰਾਬੱਸੀ, 16 ਮਈ – ਇਸ ਨਗਰ ਦੇ ਵਾਰਡ ਨੰਬਰ ਨੌਂ ਹੇਠ ਪੈਂਦੇ ਸ਼ਕਤੀ ਨਗਰ ਦੀ 19 ਨੰਬਰ ਗਲੀ ਵਿੱਚ ਇੱਕ ਘਰ ਵਿੱਚ ਛਾਪਾ ਮਾਰ ਕੇ ਪੰਚਕੂਲਾ ਪੁਲਸ ਨੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦੇ ਮੈਂਬਰਾਂ ਤਿੰਨ ਲੜਕਿਆਂ ਤੇ ਇੱਕ ਲੜਕੀ ਨੂੰ ਫੜਿਆ ਅਤੇ 500, 200, 100 ਦੇ ਨਕਲੀ ਨੋਟ ਅਤੇ ਨੋਟ ਛਾਪਣ ਲਈ ਵਰਤਣ ਵਾਲਾ ਕਾਗਜ਼, ਪ੍ਰਿੰਟਰ ਅਤੇ ਹੋਰ ਬਹੁਤ ਸਾਰਾ ਸਾਮਾਨ ਬਰਾਮਦ ਕੀਤਾ ਹੈ।
ਇਸ ਬਾਰੇ ਕੌਂਸਲਰ ਆਸ਼ਾ ਸ਼ਰਮਾ ਦੇ ਪਤੀ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਕਤੀ ਨਗਰ ਦੀ ਮੁੱਖ ਗਲੀ ਵਿੱਚ ਇੱਕ ਦੁਕਾਨ ਦੇ ਉਤੇ ਬਣੇ ਘਰ ਨੂੰ ਕੁਝ ਨੌਜਵਾਨਾਂ ਨੇ ਛੇ-ਸੱਤ ਦਿਨ ਪਹਿਲਾਂ ਕਿਰਾਏ ਉੱਤੇ ਲਿਆ ਸੀ। ਕੱਲ੍ਹ ਸਵੇਰੇ ਚਾਰ ਵਜੇ ਪੰਚਕੂਲਾ ਪੁਲਸ ਨੇ ਉਸ ਘਰ ਵਿੱਚ ਛਾਪਾ ਮਾਰ ਕੇ ਤਿੰਨ ਲੜਕਿਆਂ ਅਤੇ ਇੱਕ ਲੜਕੀ ਨੂੰ ਗ੍ਰਿਫਤਾਰ ਕਰ ਲਿਆ। ਫਿਰ ਸ਼ਾਮ ਚਾਰ ਵਜੇ ਪੰਚਕੂਲਾ ਤੋਂ ਆਈ ਪੁਲਸ ਨੇ ਉਨ੍ਹਾਂ ਦੀ ਹਾਜ਼ਰੀ ਵਿੱਚ ਘਰ ਦੀ ਤਲਾਸ਼ੀ ਲੈ ਕੇ ਨਕਲੀ ਨੋਟਾਂ ਸਮੇਤ ਨੋਟ ਛਾਪਣ ਦਾ ਸਾਮਾਨ ਅਤੇ ਮਸ਼ੀਨਾਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੀ ਲੜਕੀ ਉਤਰਾਖੰਡ ਦੀ ਦੱਸੀ ਜਾ ਰਹੀ ਹੈ। ਥਾਣਾ ਡੇਰਾਬੱਸੀ ਦੇ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੰਚਕੂਲਾ ਕਰਾਈਮ ਬ੍ਰਾਂਚ ਟੀਮ ਨੇ ਕੱਲ੍ਹ ਇੱਥੇ ਛਾਪਾ ਮਾਰ ਕੇ ਕੁਝ ਲੋਕਾਂ ਨੂੰ ਫੜਿਆ ਹੈ, ਜੋ ਨਕਲੀ ਨੋਟ ਛਾਪ ਕੇ ਬਾਜ਼ਾਰ ਵਿੱਚ ਚਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂਨੇ ਪੰਚਕੂਲਾ ਵਿਖੇ ਨਕਲੀ ਨੋਟਾਂ ਨਾਲ ਖਰੀਦਦਾਰੀ ਕੀਤੀ ਸੀ, ਜਿਸ ਤੋਂ ਬਾਅਦ ਪੰਚਕੂਲਾ ਪੁਲਸ ਉਨ੍ਹਾਂ ਦੀ ਪੈੜ ਨੱਪਦੀ ਹੋਈ ਕੱਲ੍ਹ ਡੇਰਾਬੱਸੀ ਪਹੁੰਚ ਗਈ।

Read More Latest Punjabi News

Continue Reading

ਅਪਰਾਧ

ਮਾਲਕ ਦੀ ਮੌਤ ਮਗਰੋਂ ਨੌਕਰ ਨੇ ਜਾਅਲੀ ਕਾਗਜ਼ ਬਣਵਾ ਕੇ ਪ੍ਰਾਪਰਟੀ ਵੇਚ ਛੱਡੀ

Published

on

fake

ਜਲੰਧਰ, 15 ਮਈ – ਮਾਲਕ ਦੀ ਮੌਤ ਪਿੱਛੋਂ ਨੌਕਰ ਨੇ ਉਸਦੇ ਨਾਂਅ ਉੱਤੇ ਹੀ ਆਪਣੇ ਜਾਅਲੀ ਕਾਗਜ਼ ਬਣਾ ਕੇ ਮਾਲਕ ਦੀ ਜਾਇਦਾਦ ਵੇਚਣੀ ਸ਼ੁਰੂ ਕਰ ਦਿੱਤੀ। ਜਦੋਂ ਮਾਲਕ ਦੀ ਵਿਧਵਾ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਦੀ ਸ਼ਿਕਾਇਤ ਉੱਤੇ ਥਾਣਾ ਨਵੀਂ ਬਾਰਾਂਦਰੀ ਪੁਲਸ ਨੇ ਨੌਕਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਰਛਪਾਲ ਕੌਰ ਪਤਨੀ ਗੁਲਵੰਤ ਸਿੰਘ ਪਿੰਡ ਹਜ਼ਾਰਾ, ਜਲੰਧਰ ਅਤੇ ਹਾਲ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਦਾ ਵਿਆਹ ਗੁਲਵੰਤ ਸਿੰਘ ਨਾਲ 1970 ਵਿੱਚ ਹੋਇਆ ਸੀ। ਉਸ ਦਾ ਪਤੀ ਫ਼ੌਜ ਵਿੱਚੋਂ ਸੇਵਾ ਮੁਕਤ ਹੋਣ ਕਰਕੇ ਉਹ ਆਪਣੇ ਪਤੀ ਨਾਲ ਆਗਰਾ ਚੱਲੀ ਗਈ ਅਤੇ ਉਸ ਦੇ ਪਤੀ ਨੇ ਟ੍ਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ, ਜਿਸ ਕਰਕੇ ਉਹ ਯੂ ਪੀ ਦੇ ਹਾਥਰਸ ਵਿੱਚ ਰਹਿਣ ਲੱਗ ਪਏ। ਉਸ ਦੇ ਘਰ ਚਾਰ ਧੀਆਂ ਅਤੇ ਤਿੰਨ ਪੁੱਤਰਾਂ ਨੇ ਜਨਮ ਲਿਆ। ਫਿਰ ਉਹ ਅਤੇ ਉਸ ਦਾ ਪਤੀ ਪੰਜਾਬਆ ਗਏ ਅਤੇ ਉਸਦਾ ਪਤੀ ਯੂ ਪੀ ਤੋਂ ਹੀਰੇਂਦਰਾ ਕੁਮਾਰ ਜੈਨ ਪੁੱਤਰ ਧਰਮ ਦਾਸ ਨੂੰ ਨਾਲ ਲੈ ਆਇਆ, ਕਿਉਂਕਿ ਹੀਰੇਦਰਾ ਉਨ੍ਹਾਂ ਕੋਲ ਛੋਟੀ ਉਪਰ ਤੋਂ ਕੰਮ ਕਰਦਾ ਸੀ। ਇੱਥੇ ਵੀ ਉਸ ਦੀ ਪਤੀ ਨੇ ਟ੍ਰਾਂਸਪੋਰਟ ਕੰਪਨੀ ਸ਼ੁਰੂ ਕੀਤੀ ਤਾਂ ਹੀਰੇਂਦਰਾ ਉਸ ਦੇ ਪਤੀ ਦਾ ਹੱਥ ਵੰਡਾਉਣ ਲੱਗਾ। ਉਸ ਦੇ ਪਤੀ ਦੀ 26 ਸਤੰਬਰ 1991ਨੂੰ ਮੌਤ ਹੋਣ ਤੋਂ ਬਾਅਦ ਉਸ ਫ਼ੌਜ ਵੱਲੋਂ ਮਿਲਦੀ ਪੈਨਸ਼ਨਵਿਧਵਾ ਵਜੋਂ ਉਸ ਨੂੰ ਮਿਲਣੀ ਸ਼ੁਰੂ ਹੋ ਗਈ ਅਤੇ ਉਸ ਨੇ ਪਤੀ ਵੱਲੋਂ ਬਣਾਏ ਆਟੋ ਅਤੇ ਟੈਕਸੀ ਕਾਰ ਦਾ ਕਾਰੋਬਾਰ ਹੀਰੇਂਦਰ ਕੁਮਾਰ ਜੈਨ ਨੂੰ ਸੌਂਪ ਦਿੱਤਾ, ਜਿਸ ਦਾ ਹਿਸਾਬ ਉਹ ਹਰ ਮਹੀਨੇ ਲੈਂਦੀ ਰਹੀ। ਉਸ ਦੇ ਪਤੀ ਨੇ ਬਹੁਤ ਜਾਇਦਾਦ ਬਣਾਈ ਹੋਈ ਸੀ, ਜਿਸ ਦੀ ਸੰਭਾਲ ਹੀਰੇਂਦਰ ਜੈਨ ਕਰਦਾ ਸੀ। ਹੀਰੇਂਦਰ ਨੇ ਉਸ ਨੂੰ ਗੁਲਵੰਤ ਸਿੰਘ ਦੀ ਜਾਇਦਾਦ ਦੀ ਅਟਾਰਨੀ ਹੀਰੇਂਦਰ ਦੇ ਨਾਂਅ ਉੱਤੇ ਬਣਾਉਣ ਲਈ ਕਿਹਾ, ਤਾਂ ਜੋ ਉਹ ਜਾਇਦਾਦ ਦੀ ਦੇਖਭਾਲ ਸੌਖੀ ਕਰ ਸਕੇ। ਉਸ ਨੇ ਇਸ ਤੋਂ ਨਾਂਹ ਕਰ ਦਿੱਤੀ। ਰਛਪਾਲ ਕੌਰ ਦੇ ਅਨੁਸਾਰ ਉਸਨੇ ਹੀਰੇਂਦਰ ਨੂੰ ਪੰਜ ਲੱਖ ਰੁਪਏ ਦਿੱਤੇ, ਜਿਸ ਦੇ ਬਦਲੇ ਉਸ ਨੇ ਕੁਝ ਕਾਗਜ਼ਾਂ ਉੱਤੇ ਦਸਖ਼ਤ ਕਰਵਾ ਕੇ ਉਸ ਨੂੰ ਇੱਕ ਸੱਤ ਮਰਲੇ ਦੇ ਪਲਾਟ ਦਾ ਕਬਜ਼ਾ ਕਰਵਾ ਦਿੱਤਾ, ਜਿੱਥੇ ਉਹ ਆਪਣੇ ਪਰਵਾਰ ਦੇ ਨਾਲ ਰਹਿਣ ਲੱਗੀ। ਜਦੋਂ ਉਸ ਦੇ ਬੱਚੇ ਵੱਡੇ ਹੋਏ ਤੇ ਉਨ੍ਹਾਂ ਹੀਰੇਂਦਰ ਕੁਮਾਰ ਤੋਂ ਹਿਸਾਬ ਮੰਗਿਆ ਤਾਂ ਭੇਦ ਖੁੱਲ੍ਹਾ ਕਿ ਹੀਰੇਂਦਰ ਕੁਮਾਰ ਨੇ ਗੁਲਵੰਤ ਸਿੰਘ ਦੇ ਨਾਂਅ ਉੱਤੇ ਆਪਣੇ ਕਈ ਜਾਅਲੀ ਦਸਤਾਵੇਜ਼ ਬਣਾਏ ਹੋਏ ਸਨ, ਜਿਨ੍ਹਾਂ ਦੇ ਨਾਲ ਉਸ ਨੇ ਗੁਲਵੰਤ ਸਿੰਘ ਦੀ ਜਾਇਦਾਦ ਅੱਗੇ ਵੇਚੀ ਹੋਈ ਸੀ। ਪੁਲਸ ਨੇ ਕੇਸ ਦੀ ਜਾਂਚ ਪਿੱਛੋਂ ਹੀਰੇਂਦਰ ਕੁਮਾਰ ਜੈਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More Latest Crime News

Continue Reading

ਰੁਝਾਨ


Copyright by IK Soch News powered by InstantWebsites.ca