Khap Panchayats of Haryana announce to fight in favor of farmers
Connect with us [email protected]

ਪੰਜਾਬੀ ਖ਼ਬਰਾਂ

ਹਰਿਆਣਾ ਦੀਆਂ ਖਾਪ ਪੰਚਾਇਤਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਡਟਣ ਦਾ ਐਲਾਨ

Published

on

farmers protest
  • ਗਾਜ਼ੀਪੁਰ ਬਾਰਡਰ ਉੱਤੇ ਅੰਦੋਲਨ ਵਿੱਚ ਕਿਸਾਨ ਵੱਡੀ ਗਿਣਤੀਵਿੱਚਡਟੇ
    ਰੋਹਤਕ, 30 ਜਨਵਰੀ, – ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ਉੱਤੇ ਸ਼ਾਂਤਮਈ ਅੰਦੋਲਨ ਕਰਦੇ ਕਿਸਾਨਾਂ ਦੀ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਹਿੰਸਾ ਕੀਤੀ ਸੀ। ਇਸ ਤੋਂ ਬਾਅਦ ਅੰਦੋਲਨ ਨੇ ਕਈ ਉਤਾਰ-ਚੜ੍ਹਾਅ ਵੇਖੇ, ਪਰ ਇਸ ਦੌਰਾਨ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਵਿੱਚ ਹੋਈ ਖਾਪਾਂ ਦੀ ਪੰਚਾਇਤ ਨੇ ਅੱਜ ਵੱਡੇ ਫੈਸਲੇ ਲਏ ਹਨ।
    ਅੱਜ ਰੋਹਤਕ ਦੇ ਜਾਟ ਭਵਨ ਵਿੱਚ ਹੋਈ ਖਾਪਾਂ ਦੀ ਪੰਚਾਇਤ ਵਿੱਚ ਕਈ ਖਾਪਾਂ ਦੇ ਲੀਡਰ ਸ਼ਾਮਲ ਹੋਏ, ਜਿਨ੍ਹਾਂ ਦੀ ਪ੍ਰਧਾਨਗੀ 84 ਖਾਪਾਂ ਦੇ ਪ੍ਰਧਾਨ ਹਰਦੀਪ ਸਿੰਘ ਅਹਿਲਾਵਤ ਨੇ ਕੀਤੀ। ਇਸ ਮੌਕੇ ਸਭ ਖਾਪ ਪੰਚਾਇਤਾਂ ਨੇ ਸਰਬ ਸੰਮਤੀ ਨਾਲ ਫੈਸਲਾ ਕਰ ਲਿਆ ਕਿ ਹਰਿਆਣਾ ਦੀਆਂ ਖਾਪਾਂ ਇਸ ਕਿਸਾਨ ਅੰਦੋਲਨ ਵਿਚ ਹਿੱਸਾ ਲੈਣਗੀਆਂ ਤੇ ਕਿਸਾਨਾਂ ਦੀ ਹਮਾਇਤ ਵਿਚ ਟਰੈਕਟਰ-ਟਰਾਲੀਆਂ ਦੇ ਨਾਲ ਬਾਰਡਰ ਉੱਤੇ ਪਹੁੰਚਿਆ ਜਾਵੇਗਾ।
    ਇਸ ਖਾਪ ਪੰਚਾਇਤ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਅਬਾਵਤਾ ਦੇ ਸੂਬਾ ਪ੍ਰਧਾਨ ਅਨਿਲ ਨੰਦਨ ਉਰਫ ਬਿੱਲੂ ਪ੍ਰਧਾਨ ਨੇ ਕਿਹਾ ਕਿ ‘ਕਿਸਾਨ ਸ਼ਾਂਤਮਈ ਹੜਤਾਲ ਉੱਤੇ ਬੈਠਾ ਹੈ ਤੇ ਇਸ ਦਾ ਸਰਕਾਰ ਉੱਤੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ। ਅਸੀਂ ਸਾਰੇ 26 ਜਨਵਰੀ ਦੀ ਘਟਨਾ ਦੀ ਨਿੰਦਾ ਕਰਦੇ ਹਾਂ, ਪਰ ਇਹ ਸਰਕਾਰ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਦੀ ਸਾਜਿਸ਼ ਸੀ।’ ਬਿੱਲੂ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਾਵੇ ਅਤੇ ਇਸ ਦੇ ਸਹੀ ਤੱਥ ਸਾਹਮਣੇ ਲਿਆਂਦੇ ਜਾਣ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਇਸ ਵਕਤ ਨਿਰਣਾਇਕ ਮੋੜ ਉੱਤੇ ਹੈ ਤੇ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਤਿੰਨ ਕਾਨੂੰਨਾਂ ਰੱਦ ਨਹੀਂ ਹੋ ਜਾਂਦੇ। ਬਿੱਲੂ ਪ੍ਰਧਾਨ ਨੇ ਖਾਪ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਅੰਦੋਲਨ ਵਿਚ ਹਰ ਘਰ ਤੋਂ ਇਕ-ਆਦਮੀ ਦੇ ਸ਼ਾਮਲ ਹੋਣ ਨੂੰ ਯਕੀਨੀ ਬਣਾਉਣ, ਤਾਂ ਜੋ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਗਾਜ਼ੀਪੁਰ ਬਾਰਡਰ ਉੱਤੇ ਕਿਸਾਨਾਂ ਦੇ ਕੈਂਪ ਉੱਤੇ ਹਮਲੇ ਦੀ ਘਟਨਾ ਦੀ ਵੀ ਚਰਚਾ ਕੀਤੀ, ਜਿਸ ਦਾ ਖਾਪ ਸਾਰੀਆਂ ਪੰਚਾਇਤਾਂ ਦੇ ਪ੍ਰਤੀਨਿਧਾਂਨੇ ਸਖ਼ਤ ਵਿਰੋਧ ਜਤਾਉਂਦਿਆਂ ਨਿੰਦਾ ਕਰਨ ਦੇ ਨਾਲ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ ਗਈ।
    ਓਧਰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਨੂੰ ਦਿੱਲੀ ਨਾਲ ਜੋੜਨ ਵਾਲੇ ਦਿੱਲੀ-ਮੇਰਠ ਹਾਈਵੇਅ ਉੱਤੇ ਗਾਜ਼ੀਪੁਰ ਦੇ ਕੋਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਗਿਣਤੀ ਅੱਜ ਸ਼ਨੀਵਾਰ ਨੂੰ ਹੋਰ ਲੋਕਾਂ ਦੇ ਪਹੁੰਚਣ ਨਾਲ ਹੋਰ ਵਧ ਗਈ। ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਯੂਨੀਅਨਾਂ ਦੀ ਅਗਵਾਈ ਵਿੱਚ ਹੋ ਰਹੇ ਪ੍ਰਦਰਸ਼ਨ ਵਿਚ ਛੱਬੀ ਜਨਵਰੀ ਦੀ ਘਟਨਾ ਦੇ ਬਾਅਦ ਵੀਰਵਾਰ ਨੂੰ ਲੋਕਾਂ ਦੀ ਗਿਣਤੀ ਘੱਟ ਹੋ ਗਈ ਸੀ, ਪਰ ਮੁਜ਼ੱਫਰਨਗਰ ਵਿਚ ਕੀਤੀ ਗਈ ਕਿਸਾਨਾਂ ਦੀ ਮਹਾਪੰਚਾਇਤ ਤੋਂ ਬਾਅਦ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਗਾਜ਼ੀਪੁਰ ਬਾਰਡਰ ਦੇ ਪ੍ਰਦਰਸ਼ਨਵਿੱਚ ਸ਼ਾਮਲ ਹੋਣ ਦੇ ਲਈ ਪੁੱਜ ਗਏ ਹਨ ਅਤੇ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ ਵੀ ਲਗਾਤਾਰ ਇੱਥੇ ਪਹੁੰਚ ਰਹੇ ਹਨ।
    ਭਾਰਤੀ ਕਿਸਾਨ ਯੂਨੀਅਨ ਦੇ ਮੇਰਠ ਖੇਤਰ ਦੇ ਪ੍ਰਧਾਨ ਪਵਨ ਖਟਾਨਾ ਨੇ ਕਿਹਾ ਕਿ ਅੰਦੋਲਨ ਮਜ਼ਬੂਤ ਸੀ ਤੇ ਅੱਜ ਵੀ ਮਜ਼ਬੂਤ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਨਾਲ ਪ੍ਰਦਰਸ਼ਨ ਵਾਲੀ ਥਾਂਮੌਜੂਦ ਖਟਾਨਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਿਸਾਨਾਂ ਦੀ ਮੰਗ ਲਈ ਪ੍ਰਦਰਸ਼ਨ ਨੂੰ ਲਗਾਤਾਰ ਸਮਰਥਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਅੰਦੋਲਨ ਭਾਰਤੀ ਕਿਸਾਨ ਯੂਨੀਅਨਤੇ ਰਾਕੇਸ਼ ਟਿਕੈਤ ਦੀ ਵਿਚਾਰਧਾਰਾ ਦਾ ਸਮਰਥਨ ਕਰਦਾ ਹੈ, ਜੋ ਕੋਈ ਵੀ ਇਸ ਵਿੱਚ ਸ਼ਾਮਲ ਹੁੰਦਾ ਹੈ, ਉਸ ਦਾ ਸਵਾਗਤ ਹੈ, ਪਰ ਸਾਡੀ ਅਪੀਲ ਹੈ ਕਿ ਜਿਹੜਾ ਕੋਈ ਅਖ਼ੀਰ ਤੱਕ ਸਾਡੇ ਅੰਦੋਲਨ ਦਾ ਸਾਥ ਦੇਣ ਦਾ ਇੱਛੁਕ ਨਹੀਂ, ਉਹ ਇਸ ਨੂੰ ਵਿਚਾਲੇ ਛੱਡਣ ਲਈ ਨਾ ਆਵੇ। ਕਿਸਾਨ ਆ ਰਹੇ ਹਨ ਅਤੇ ਇਕਜੁੱਟਤਾ ਜ਼ਾਹਰ ਕਰ ਕੇ ਵਾਪਸ ਜਾ ਰਹੇ ਹਨ, ਇਹ ਪੱਕੀ ਭੀੜ ਨਹੀਂ ਹੈ, ਪਰ ਮੋਰਚਾ ਲਗਾਤਾਰ ਅਤੇ ਪੱਕਾ ਹੈ।’

ਪੰਜਾਬੀ ਖ਼ਬਰਾਂ

ਅੰਬਾਨੀ ਦੇ ਘਰ ਨੇੜੇ ਕਾਰ ਮਿਲਣ ਦਾ ਮਾਮਲਾ ਮੌਤ ਤੋਂ ਦੋ ਦਿਨ ਪਹਿਲਾਂ ਸਨਮੁਖ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ

Published

on

ਮੁੰਬਈ, 7 ਮਾਰਚ – ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਨੇੜੇ ਮਿਲੀ ਵਿਸਫੋਟਕ ਸਮੱਗਰੀ ਨਾਲ ਲੱਦੀ ਸਕਾਰਪੀਓ ਦੇ ਮਾਲਕ ਸਨਮੁਖ ਹਿਰੇਨ ਨੇ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਮੁੱਖ ਮੰਤਰੀ ਉਧਵ ਠਾਕਰੇ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਪੁਲਸ ਅਤੇ ਪੱਤਰਕਾਰਾਂ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦ ਕਿ ਉਹ ਆਪਣੀ ਕਾਰ ਚੋਰੀ ਹੋਣ ਦੀ ਪੂਰੀ ਜਾਣਕਾਰੀ ਪੁਲਸ ਨੂੰ ਦੇ ਚੁੱਕੇ ਹਨ।
ਦੋ ਮਾਰਚ ਨੂੰ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੀ ਕਾਪੀ ਨਹੀਂ ਮਿਲ ਸਕੀ ਹੈ, ਪਰ ਪਤਾ ਲੱਗਾ ਹੈ ਕਿ ਇਸ ਵਿੱਚ ਸਨਮੁੱਖ ਹਿਰੇਨ ਨੇ ਸ਼ਿਕਾਇਤ ਕੀਤੀ ਸੀ ਕਿ ਪੁਲਸ ਪੁੱਛਗਿੱਛ ਲਈ ਬੁਲਾ ਕੇ ਉਨ੍ਹਾਂ ਨੂੰ ਪੂਰਾ ਦਿਨ ਬਿਠਾ ਰੱਖਦੀ ਹੈ, ਜਦ ਕਿ ਆਪਣੀ ਕਾਰ ਚੋਰੀ ਹੋਣ ਦੀ ਜਾਣਕਾਰੀ ਉਹ ਦੇ ਚੁੱਕੇ ਹਨ। ਇਹ ਪੱਤਰ ਲਿਖਣ ਦੇ ਤੀਸਰੇ ਦਿਨ ਹੀ ਕਾਰ ਅਸੈਸਰੀਜ ਵਪਾਰੀ ਸਨਮੁਖ ਹਿਰੇਨ, ਤਾਵੜੇ ਨਾਂਅ ਦੇ ਕਿਸੇ ਪੁਲਸ ਅਧਿਕਾਰੀ ਨੂੰ ਮਿਲਣ ਦੀ ਗੱਲ ਕਹਿ ਕੇ ਆਪਣੇ ਘਰੋਂ ਨਿਕਲੇ ਸਨ। ਸਾਰੀ ਰਾਤ ਗਾਇਬ ਰਹਿਣ ਦੇ ਬਾਅਦ ਉਨ੍ਹਾਂ ਦੀ ਲਾਸ਼ ਘਰ ਤੋਂ ਸੱਤ ਕਿਲੋਮੀਟਰ ਦੂਰ ਮੁੰਬਰਾ ਵਿੱਚ ਸਮੁੰਦਰ ਦੀ ਖਾੜੀ ਵਿੱਚ ਮਿਲੀ। ਇਸ ਕੇਸ ਵਿੱਚ ਪੁਲਸ ਦੇ ਏ ਪੀ ਆਈ ਸਚਿਨ ਵਝੇ ਦੀ ਸਰਗਰਮੀ ‘ਤੇ ਵੀ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਸਵਾਲ ਉਠਾਇਆ ਹੈ। ਫੜਨਵੀਸ ਨੇ ਇਸ ਦੀ ਜਾਂਚ ਐਨ ਆਈ ਏ ਤੋਂ ਕਰਵਾਉਣ ਦੀ ਮੰਗ ਕੀਤੀ ਹੈ, ਪਰ ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਸ ਦੀ ਜਾਂਚਏ ਟੀ ਐਸ (ਐਂਟੀ ਟੈਰਰਿਸਟ ਸਕੁਆਡ) ਨੂੰ ਸੌਂਪ ਦਿੱਤੀ ਹੈ। ਇਸ ਦੌਰਾਨ ਸਨਮੁਖ ਹਿਰੇਨ ਦੀ ਪੋਸਟਮਾਰਟਮ ਰਿਪੋਰਟ ਪੁਲਸ ਨੂੰ ਮਿਲ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਮੌਤ 12 ਤੋਂ 14 ਘੰਟੇ ਪਹਿਲਾਂ ਹੋ ਚੁੱਕੀ ਸੀ। ਸਨਮੁਖ ਦੇ ਸਰੀਰ ‘ਤੇ ਕਿਸੇ ਤਰ੍ਹਾਂ ਦੇ ਗੰਭੀਰ ਜ਼ਖਮ ਨਹੀਂ ਪਾਏ ਗਏ। ਮੌਤ ਦਾ ਕਾਰਨ ਪੁਲਸ ਨੇ ਅਜੇ ਸਪੱਸ਼ਟ ਨਹੀਂ ਕੀਤਾ ਹੈ।
ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ ਹੈ ਕਿ ਸਨਮੁਖ ਹਿਰੇਨ ਦੀ ਮੌਤ ਨਿਰਾਸ਼ਾ ਜਨਕ ਅਤੇ ਮੰਦਭਾਗੀ ਹੈ, ਰਾਜ ਸਰਕਾਰ ਦੇ ਅਕਸ ਲਈ ਜ਼ਰੂਰੀ ਹੈ ਕਿਇਸ ਦੇ ਰਹੱਸ ਤੋਂ ਜਲਦੀ ਪਰਦਾ ਉਠੇ। ਸੰਜੇ ਰਾਉਤ ਨੇ ਇਸ ਦੀ ਜਾਂਚ ਐਨ ਆਈ ਏ ਤੋਂ ਕਰਾਉਣ ਦੀ ਭਾਜਪਾ ਦੀ ਮੰਗ ਰੱਦ ਕਰਦੇ ਹੋਏ ਕਿਹਾ ਕਿ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਹ ਕੇਸ ਏ ਟੀ ਐਸ ਨੂੰ ਸੌਂਪ ਦਿੱਤਾ ਹੈ, ਜੋ ਇਸ ਨੂੰ ਸੁਲਝਾਉਣ ਵਿੱਚ ਸਮਰੱਥ ਹੈ। ਸਾਨੂੰ ਏ ਟੀ ਐਸ ‘ਤੇ ਭਰੋਸਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਨਮੁਖ ਹਿਰੇਨ ਦੀ ਮੌਤ ਦਾ ਰਾਜਨੀਤੀਕਰਣ ਕਰਨਾ ਅਤੇ ਸਰਕਾਰ ਨੂੰ ਘੇਰਨਾ ਗਲਤ ਹੈ।

Continue Reading

ਪੰਜਾਬੀ ਖ਼ਬਰਾਂ

ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਦਿਹਾਂਤ

Published

on

ਜਲੰਧਰ, 7 ਮਾਰਚ – ਪੰਜਾਬੀ ਪੱਤਰਕਾਰੀ ‘ਚ ਹੀ ਨਹੀਂ, ਸਗੋਂ ਸਮੁੱਚੇ ਸਿਆਸੀ, ਧਾਰਮਿਕ ਤੇ ਸਮਾਜਕ ਖੇਤਰ ਵਿੱਚ ਇਹ ਖਬਰ ਬੜੇ ਦੁਖੀ ਮਨ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਪੱਤਰਕਾਰੀ ਦੇ ਥੰਮ੍ਹ ਸੀਨੀਅਰ ਪੱਤਰਕਾਰ ਮੇਜਰ ਸਿੰਘ (68) ਦਾ ਕੱਲ੍ਹ ਸਵੇਰੇ ਦਿੱਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਮੇਜਰ ਸਿੰਘ ਦੀ ਬੇਵਕਤ ਮੌਤ ਦੀ ਖਬਰ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਉਨ੍ਹਾਂ ਨਾਲ ਸਾਂਝ ਰੱਖਣ ਵਾਲੇ ਹਰ ਸ਼ਖਸ ਨੂੰ ਡੂੰਘਾ ਸਦਮਾ ਲੱਗਾ। ਕਿਸੇ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਕੁਝ ਦਿਨ ਪਹਿਲਾਂ ਚੰਗਾ ਭਲਾ ਗੱਲਾਂ ਕਰਦਾ ਇਨਸਾਨ ਇਸ ਦੁਨੀਆ ਤੋਂ ਅਚਾਨਕ ਰੁਖ਼ਸਤ ਹੋ ਜਾਏਗਾ। ਉਨ੍ਹਾਂ ਦਾ ਜਨਮ ਜ਼ਿਲ੍ਹਾ ਮਾਨਸਾ ਦੇ ਪਿੰਡ ਦਰਿਆਪੁਰ ਕਲਾਂ ਵਿਖੇ ਹੋਇਆ ਤੇ ਬਾਅਦ ‘ਚ ਉਹ ਪਰਵਾਰ ਸਮੇਤ ਜਲੰਧਰ ਵਿਖੇ ਆ ਵਸੇ। ਉਨ੍ਹਾਂ ਦੇ ਤਿੰਨ ਪੁੱਤਰ ਪ੍ਰਤੀਕ ਸਿੰਘ, ਪੁਨੀਤ ਪਾਲ ਸਿੰਘ ਤੇ ਤਨਵੀਰ ਸਿੰਘ ਹਨ।

Continue Reading

ਪੰਜਾਬੀ ਖ਼ਬਰਾਂ

ਬੱਚਾ ਗੋਦ ਵਿੱਚ ਲੈ ਕੇ ਡਿਊਟੀ ਕਰਨ ਵਾਲੀ ਮਹਿਲਾ ਕਾਂਸਟੇਬਲ ਬਾਰੇ ਵਿਭਾਗੀ ਜਾਂਚ ਸ਼ੁਰੁੂ

Published

on

ਚੰਡੀਗੜ੍ਹ, 7 ਮਾਰਚ – ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਸੈਕਟਰ 15-16-23-24 ਦੇ ਚੌਕ ਉੱਤੇ ਡਿਊਟੀ ਕਰਨਾ ਕਾਂਸਟੇਬਲ ਪ੍ਰਿਅੰਕਾ ਨੂੰ ਭਾਰੀ ਪੈ ਗਿਆ। ਐਸ ਐਸ ਪੀ ਟ੍ਰੈਫਿਕ ਨੇ ਡੀ ਐਸ ਪੀ ਦੀ ਸਪੈਸ਼ਲ ਰਿਪੋਰਟ ਉੱਤੇ ਮਹਿਲਾ ਕਾਂਸਟੇਬਲ ਪ੍ਰਿਅੰਕਾ ਦੀ ਵਿਭਾਗੀ ਜਾਂਚ ਸ਼ੁਰੂ ਕਰ ਕੇ ਇਸ ਦਾ ਜ਼ਿੰਮਾ ਸੈਂਟਰਲ ਡਵੀਜ਼ਨ ਦੀ ਇੰਸਪੈਕਟਰ ਗੁਰਜੀਤ ਕੌਰ ਨੂੰ ਸੌਂਪਿਆ ਗਿਆ ਹੈ।
ਪਤਾ ਲੱਗਾ ਹੈ ਕਿ ਚੰਡੀਗੜ੍ਹ ਟਰੈਫਿਕ ਪੁਲਸ ਕਾਂਸਟੇਬਲ ਪ੍ਰਿਅੰਕਾ ਸ਼ੁਕੱਰਵਾਰ ਸਵੇਰੇ ਆਪਣੇ ਬੱਚੇ ਨੂੰ ਨਾਲ ਲੈ ਕੇ ਡਿਊਟੀ ਉੱਤੇ ਪਹੁੰਚੀ ਅਤੇ ਸੈਕਟਰ 24 ਦੇ ਚੌਕ ਉੱਤੇ ਬੱਚੇ ਨੂੰ ਗੋਦ ਵਿੱਚ ਲੈ ਕੇ ਟਰੈਫਿਕ ਮੈਨੇਜ ਕਰ ਰਹੀ ਸੀ। ਇਸ ਮੌਕੇ ਰਾਹਗੀਰਾਂ ਨੇ ਉਸ ਦਾ ਵੀਡੀਓ ਬਣਾ ਲਿਆ, ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾਹੈ।ਵੀਡੀਓ ਬਾਰੇਲੋਕਾਂ ਨੇ ਅਲੱਗ-ਅਲੱਗ ਪ੍ਰਤੀਕਿਰਿਆ ਦਿੱਤੀ। ਕੋਈ ਮਾਂ ਦੀ ਮਮਤਾ ਅਤੇ ਡਿਊਟੀ ਦੇ ਫਰਜ਼ ਨੂੰ ਸਲਿਊਟ ਕਰ ਰਿਹਾ ਸੀ, ਤਾਂ ਕਿਸੇ ਨੇ ਵਿਭਾਗ ਦੀ ਕਾਰਜਸ਼ੈਲੀ ਉੱਤੇ ਸਵਾਲ ਖੜ੍ਹੇ ਕਰ ਦਿੱਤੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਿਲਾ ਕਾਂਸਟੇਬਲ ਦੇਰ ਨਾਲ ਡਿਊਟੀ ਉੱਤੇ ਪਹੁੰਚੀ ਸੀ ਅਤੇ ਗੈਰ ਹਾਜ਼ਰ ਵੀ ਸੀ, ਇਸ ਲਈ ਉਸ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਸ ਵੱਲੋਂ ਡਿਊਟੀ ਬਾਰੇ ਹੰਗਾਮਾ ਕਰਨ ਅਤੇ ਅਨੁਸ਼ਾਸਨਹੀਣਤਾ ਦੀ ਸ਼ਿਕਾਇਤ ਅਫਸਰਾਂ ਨੂੰ ਕੀਤੀ ਤਾਂ ਡਿਊਟੀ ਸ਼ਡਿਊਲ ਦੀ ਜਾਂਚ ਇੰਸਪੈਕਟਰ ਗੁਰਜੀਤ ਕੌਰ ਨੂੰ ਸੌਂਪੀ ਗਈ ਹੈ। ਡੀ ਐਸ ਪੀ ਟ੍ਰੈਫਿਕ ਐਂਡ ਪੀ ਆਰ ਓ ਚਰਨਜੀਤ ਸਿੰਘ ਨੇ ਦੱਸਿਆ ਕਿ ਕਾਂਸਟੇਬਲ ਪ੍ਰਿਅੰਕਾ ਸਵੇਰੇ ਦੀ ਡਿਊਟੀ ਉੱਤੇ ਲੇਟ ਪਹੁੰਚੀ ਤਾਂ ਗੈਰ ਹਾਜ਼ਰ ਕਰਦਿੱਤੀ ਜਾਣ ਉੱਤੇ ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਚ ਅਧਿਕਾਰੀਆਂ ਦੇ ਹੁਕਮ ਦੀ ਅਣਦੇਖੀ ਕਾਰਨ ਉਸ ਬਾਰੇ ਜਾਂਚ ਸ਼ੁਰੂ ਹੋਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca