Khalistani militant arrested in Lucknow | Punjabi Newspaper
Connect with us [email protected]

ਅਪਰਾਧ

ਖਾਲਿਸਤਾਨੀ ਖਾੜਕੂ ਜੱਗਾ ਲਖਨਊ ਵਿੱਚੋਂ ਗ਼੍ਰਿਫ਼ਤਾਰ

Published

on

arrest

ਲਖਨਊ, 9 ਫਰਵਰੀ – ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿਕਾਸ ਨਗਰ ਇਲਾਕੇ ਵਿੱਚੋਂ ਕੱਲ੍ਹ ਪੁਲਸ ਨੇ ਇੱਕ ਖਾਲਿਸਤਾਨੀ ਖਾੜਕੂ ਜਗਦੇਵ ਸਿੰਘ ਉਰਫ ਜੱਗਾ ਨੂੰ ਗ਼੍ਰਿਫ਼ਤਾਰ ਕੀਤਾ ਹੈ।
ਪਤਾ ਲੱਗਾ ਹੈ ਕਿ ਜੱਗਾ ਖਾਲਿਸਤਾਨੀ ਆਗੂ ਪਰਮਜੀਤ ਸਿੰਘ ਉਰਫ ਪੰਮਾਂ ਅਤੇ ਮਲਤਾਨੀ ਸਿੰਘ ਦਾ ਸਾਥੀ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਵਿਸ਼ੇਸ਼ ਦਸਤੇ, ਲਖਨਊ ਸਰਵਿਲਾਂਸ ਟੀਮ ਤੇ ਵਿਕਾਸ ਨਗਰ ਪੁਲਸ ਨੇ ਸਾਂਝੀ ਕਾਰਵਾਈ ਕਰਦਿਆਂ ਪੰਜਾਬ ਤੋਂ ਲਖੀਮਪੁਰ ਦੇ ਰਸਤੇ ਲਖਨਊ ਆ ਰਹੇ ਜਗਦੇਵ ਸਿੰਘ ਜੱਗਾ ਨੂੰ ਸਕੱਤਰੇਤ ਚੌਕ ਸੈਕਟਰ ਸੀ, ਜਾਨਕੀਪੁਰ ਤੋਂ ਕੱਲ੍ਹ ਬਾਅਦ ਦੁਪਹਿਰ ਗ਼੍ਰਿਫ਼ਤਾਰ ਕਰ ਲਿਆ।ਉਨ੍ਹਾਂ ਦੱਸਿਆ ਕਿ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਫ਼ਤਿਹਗੜ੍ਹ ਸਭਰਾ ਦਾ ਵਸਨੀਕ ਹੈ ਅਤੇ 2019 ਤੇ 2020 ਵਿੱਚ ਪੰਜਾਬ ਦੀਆਂ ਜੇਲ੍ਹਾਂ ਵਿੱਚ ਰਹਿ ਚੁੱਕਾ ਹੈ। ਉਸ ਵਿਰੁੱਧ ਪੰਜਾਬ ਵਿੱਚ ਕਈ ਕੇਸ ਦਰਜ ਹਨ। ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਜਗਦੇਵ ਸਿੰਘ ਦੇ ਵਿਰੁੱਧ ਕੱਲ੍ਹ ਵਾਰੰਟ ਜਾਰੀ ਕੀਤਾ ਸੀ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪਰਮਜੀਤ ਉਰਫ ਪੰਮਾ ਇੰਗਲੈਂਡ ਵਿੱਚ ਤੇ ਮਲਤਾਨੀ ਸਿੰਘ ਜਰਮਨ ਵਿੱਚ ਰਹਿ ਕੇ ਭਾਰਤ ਵਿਰੋਧੀ ਸਰਗਰਮੀਆਂ ਨੂੰ ਹੱਲਾਂਸ਼ੇਰੀ ਦਿੰਦੇ ਹਨ। ਪੁਲਸ ਮੁਤਾਬਕ ਵਿਦੇਸ਼ਾਂ ਵਿੱਚ ਰਹਿ ਕੇ ਉਪਰੋਕਤ ਲੋਕਾਂ ਨੇ ਜਗਦੇਵ ਸਿੰਘ ਉਰਫ ਜੱਗਾ ਤੇ ਜਗਰੂਪ ਸਿੰਘ ਨੂੰ ਵੱਡੀਆਂ ਦੇਸ਼ ਵਿਰੋਧੀ ਸਰਗਰਮੀਆਂ ਕਰਨ ਲਈ ਤਿਆਰ ਕੀਤਾ ਅਤੇ ਜੱਗਾ ਤੇ ਜਗਰੂਪ ਨੇ ਹਥਿਆਰ ਆਦਿ ਖਰੀਦਣ ਲਈ ਪੈਸੇ ਵੀ ਦਿੱਤੇ ਸਨ।

ਅਪਰਾਧ

ਪਾਣੀ ਬਾਰੇ ਝਗੜੇ ਕਾਰਨ ਏ ਐਸ ਆਈ ਵੱਲੋਂ ਚਾਕੂ ਮਾਰ ਕੇ ਭਾਬੀ ਦਾ ਕਤਲ

Published

on

ਚੰਡੀਗ਼ੜ੍ਹ, 24 ਜੂਨ – ਰਾਮ ਦਰਬਾਰ ਵਿੱਚ ਪੰਜਾਬ ਪੁਲਸ ਦੇ ਇੱਕ ਏ ਐਸ ਆਈ ਨੇ ਆਪਣੇ ਭਰਾ ਨਾਲ ਪਾਣੀ ਦੇ ਝਗੜੇ ਦੌਰਾਨ ਆਪਣੀ ਭਾਬੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਭਰਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਗ਼੍ਰਿਫ਼ਤਾਰ ਦੋਸ਼ੀ ਦੀ ਪਛਾਣ ਹਰ ਸਵਰੂਪ ਵਜੋਂ ਅਤੇ ਉਸਦੀ ਭਾਬੀ ਦੀ ਪਛਾਣ ਦਿਵਿਆ ਵਜੋਂ ਹੋਈ ਹੈ, ਜੋ 37 ਸਾਲ ਦੀ ਸੀ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਝਗੜਾ ਰਾਤ 12 ਵਜੇ ਦੇ ਕਰੀਬ ਦਾ ਹੈ, ਜਦ ਇੱਕੋ ਘਰ ਵਿੱਚ ਰਹਿੰਦੇ ਹਰ ਸਵਰੂਪ ਦਾ ਆਪਣੇ ਭਰਾ ਪ੍ਰੇਮ ਸਾਗਰ ਨਾਲ ਪਾਣੀ ਦੀ ਸਪਲਾਈ ਤੋਂ ਝਗੜਾ ਹੋ ਗਿਆ। ਫਿਰ ਝਗੜਾ ਐਨਾ ਵੱਧ ਗਿਆ ਕਿ ਹਰ ਸਵਰੂਪ ਨੇ ਗੁੱਸੇ ਵਿੱਚ ਆ ਕੇ ਆਪਣੀ ਭਾਬੀ ਉੱਤੇ ਚਾਕੂ ਨਾਲ ਵਾਰ ਕੀਤਾ ਅਤੇ ਭਰਾ ਉੱਤੇ 4-5 ਵਾਰ ਕੀਤੇ ਅਤੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ। ਨੇੜੇ ਰਹਿੰਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਦਿਵਿਆ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪ੍ਰੇਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ਉੱਤੇ ਪਹੁੰਚੀ ਪੁਲਸ ਨੇ ਹਰ ਸਵਰੂਪ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਲਈ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ।

Read More Punjabi News Today

Continue Reading

ਅਪਰਾਧ

ਮੌੜ ਖੁਰਦ ਵਿੱਚ ਚਚੇਰੇ ਭਰਾ ਦਾ ਗੋਲੀ ਮਾਰ ਕੇ ਕਤਲ

Published

on

murder

ਮੌੜ ਮੰਡੀ, 22 ਜੂਨ – ਜ਼ਮੀਨੀ ਵਿਵਾਦ ਕਾਰਨ ਕੱਲ੍ਹ ਪਿੰਡ ਮੌੜ ਖੁਰਦ ਦੇ ਇੱਕ ਵਿਅਕਤੀ ਨੇ ਆਪਣੇ ਚਾਚੇ ਦੇ ਲੜਕੇ ਨੂੰ ਹੀ ਪਿਸਤੌਲ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਪਰਮਪ੍ਰੀਤ ਸਿੰਘ ਗੈਰੀ ਆਪਣੇ ਪਿਤਾ ਗੁਰਭੈ ਸਿੰਘ ਅਤੇ ਮਾਤਾ ਰਮਨਜੀਤ ਕੌਰ ਨਾਲ ਪਟਿਆਲਾ ਤੋਂ ਮੌੜ ਖੁਰਦ ਵਿਖੇ ਆਪਣੇ ਚਾਚੇ ਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਆਇਆ ਸੀ। ਇਸ ਦੌਰਾਨ ਚਚੇਰਾ ਭਰਾ ਲਾਲੀ ਪੁੱਤਰ ਬਲਦੇਵ ਸਿੰਘ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ। ਰਮਨਜੀਤ ਕੌਰ ਨੇ ਦੱਸਿਆ ਕਿ ਕੱਲ੍ਹ ਜ਼ਮੀਨ ਦੀ ਵੱਟ ਪਵਾਉਣ ਦੇ ਬਹਾਨੇ ਸਾਨੂੰ ਪਿੰਡ ਮੌੜ ਖੁਰਦ ਵਿਖੇ ਸੱਦਿਆ ਗਿਆ ਸੀ ਤੇ ਬਿਨਾਂ ਕਿਸੇ ਰੌਲੇ ਰੱਪੇ ਦੇ ਸਾਰਾ ਕੰਮ ਨਿਬੜ ਗਿਆ। ਜਦ ਅਸੀਂ ਪਟਿਆਲਾ ਵਾਪਸ ਜਾਣ ਲਈ ਤਿਆਰ ਸੀ ਤਾਂ ਲਾਲੀ ਦੇ ਕੁਝ ਦੋਸਤ, ਜੋ ਪਹਿਲਾਂ ਵੀ ਉਸ ਨਾਲ ਮਿਲ ਕੇ ਕਤਲ ਕਰ ਚੁੱਕੇ ਹਨ, ਖੇਤ ਵਿੱਚ ਆ ਗਏ। ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਆਏ ਹੋ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਇੱਥੇ ਲਾਲੀ ਨੇ ਭੇਜਿਆ ਹੈ। ਅਸੀਂ ਵਾਪਸ ਜਾਣ ਲੱਗੇ ਤਾਂ ਲਾਲੀ ਸਿੰਘ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਕਈ ਸਾਥੀਆਂ ਸਮੇਤ ਉਥੇ ਪਹੰੁਚ ਗਿਆ ਅਤੇ ਪਰਮਪ੍ਰੀਤ ਸਿੰਘ ਗੈਰੀ ਨੂੰ ਖਿੱਚ ਕੇ ਲੈ ਗਏ ਅਤੇ ਲਾਲੀ ਸਿੰਘ ਨੇ ਉਸਦੇ ਗੋਲੀ ਮਾਰ ਦਿੱਤੀ, ਜਿਸ ਨਾਲਗੈਰੀ ਦੀ ਮੌਕੇ ਉੱਤੇ ਮੌਤ ਹੋ ਗਈ। ਲਾਲੀ ਸਿੰਘ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ। ਇਸ ਪਿੱਛੋਂ ਗੈਰੀ ਨੂੰ ਮੌੜ ਮੰਡੀ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ, ਪੰ੍ਰਤੂ ਡਾਕਟਰਾਂ ਨੇ ਉਸ ਨੂੰ ਬਠਿੰਡਾ ਭੇਜ ਦਿੱਤਾ, ਜਿਸ ਤੋਂ ਬਾਅਦ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਇਸ ਬਾਰੇ ਥਾਣਾ ਮੁੱਖੀ ਬਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦਾ ਬਿਆਨ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Read More Punjabi News Today

Continue Reading

ਅਪਰਾਧ

ਭੀੜ ਹੱਥੋਂ ਕਤਲ ਕਰਨ ਦੇ ਦੋਸ਼ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਗੂ ਗ੍ਰਿਫਤਾਰ

Published

on

Vishwa Hindu Parishad leader arrested

ਜੈਪੁਰ, 21 ਜੂਨ – ਰਾਜਸਥਾਨ ਦੇ ਅਲਵਰ ਜ਼ਿਲੇ੍ਹ ਦੇ ਰਾਮਗੜ੍ਹ ਵਿੱਚ ਤਿੰਨ ਸਾਲ ਪਹਿਲਾਂ 28 ਸਾਲਾ ਰਕਬਰ ਉਰਫ ਅਕਬਰ ਦੀ ਗਊ ਰੱਖਿਅਕਾਂ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐਚ ਪੀ) ਦੇ ਨੇਤਾ ਨਵਲ ਕਿਸ਼ੋਰ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ 20 ਜੁਲਾਈ 2018 ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਇਹ ਪੰਜਵੀਂ ਗ੍ਰਿਫਤਾਰੀ ਕੀਤੀ ਹੈ।
ਵਰਨਣ ਯੋਗ ਹੈ ਕਿ ਪੁਲਸ ਇਸ ਕੇਸ ਵਿੱਚ ਚਾਰ ਮੁਲਜ਼ਮਾਂ ਪਰਮਜੀਤ ਸਿੰਘ, ਨਰੇਸ਼ ਸ਼ਰਮਾ, ਵਿਜੇ ਕੁਮਾਰ ਅਤੇ ਧਰਮੇਂਦਰ ਯਾਦਵ ਦੇ ਖਿਲਾਫ 2018 ਵਿੱਚ ਚਾਰਜਸ਼ੀਟ ਪੇਸ਼ ਕਰ ਚੁੱਕੀ ਹੈ। ਅਲਵਰ ਦੀ ਐਸ ਪੀ ਤੇਜਸਵਿਨੀ ਗੌਤਮ ਨੇ ਦੱਸਿਆ ਕਿ ਵੀ ਐਚ ਪੀ ਨੇਤਾ ਦੀ ਗ੍ਰਿਫਤਾਰੀ ਰਾਮਗੜ੍ਹ ਪੁਲਸ ਨੇ ਤਿੰਨ ਚਾਰ ਦਿਨ ਪਹਿਲਾਂ ਕੀਤੀ ਸੀ। ਇਸ ਕੇਸ ਦੀ ਜਾਂਚ ਕਰ ਰਹੇ ਏ ਐਸ ਪੀ ਸ੍ਰੀਮਨ ਮੀਣਾ ਨੇ ਦੱਸਿਆ ਕਿ ਨਵਲ ਕਿਸ਼ੋਰ ਸ਼ਰਮਾ ਦੀ ਗ੍ਰਿਫਤਾਰੀ ਉਨ੍ਹਾਂ ਦੋਸ਼ਾਂ ਹੇਠ ਕੀਤੀ ਗਈ ਹੈ, ਜਿਨ੍ਹਾਂ ਹੇਠ ਪਹਿਲਾਂ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਨਵਲ ਕਿਸ਼ੋਰ ਨੂੰ ਅਦਾਲਤ ਪੇਸ਼ ਕੀਤਾ, ਜਿੱਥੋਂ ਉਸ ਨੂੰ 20 ਦਿਨ ਦੇ ਪੁਲਸ ਰਿਮਾਂਡ `ਤੇ ਭੇਜ ਦਿੱਤਾ ਹੈ। ਰਕਬਰ ਦੇ ਪਰਵਾਰ ਵੱਲੋਂ ਦਰਜ ਕਰਵਾਈ ਸਿ਼ਕਾਇਤ ਵਿੱਚ ਨਵਲ ਕਿਸ਼ੋਰ ਸ਼ਰਮਾ ਹੀ ਮੁਲਜ਼ਮ ਹੈ। ਉਸ ਦਾ ਦੋਸ਼ ਹੈ ਕਿ ਉਹ ਰਾਮਗੜ੍ਹ ਵਿੱਚ ਰਕਬਰ ਖਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਵਾਲੀ ਭੀੜ ਦੀ ਅਗਵਾਈ ਕਰ ਰਿਹਾ ਸੀ।
ਸੀਨੀਅਰ ਸਰਕਾਰੀ ਵਕੀਲ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਵਲ ਕਿਸ਼ੋਰ ਸ਼ਰਮਾ ਦੀ ਫੋਨ ਉੱਤੇ ਹੋਈ ਗੱਲਬਾਤ ਦੀ ਕਾਫੀ ਚਿਰ ਤੋਂ ਜਾਂਚ ਕੀਤੀ ਜਾ ਰਹੀ ਸੀ, ਜਿਸ ਪਿੱਛੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵਲ ਕਿਸ਼ੋਰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿ ਉਹ ਪੁਲਸ ਦੀ ਮਦਦ ਕਰ ਰਿਹਾ ਹੈ, ਪਰ ਉਹ ਇਸ ਅਪਰਾਧਕ ਸਾਜ਼ਿਸ਼ ਦਾ ਹਿੱਸਾ ਸੀ। ਰਕਬਰ ਤੇ ਉਸ ਦੇ ਦੋਸਤ ਅਸਲਮ ਨੇ ਲਾਡਪੁਰਾ ਪਿੰਡ ਤੋਂ ਗਊਆਂ ਦੀ ਖਰੀਦ ਕੀਤੀ ਅਤੇ ਲੈ ਕੇ ਲਾਲਵੰਡੀ ਤੋਂ ਹੋ ਕੇ ਹਰਿਆਣਾ ਵਿੱਚ ਆਪਣੇ ਪਿੰਡ ਜਾ ਰਹੇ ਸੀ, ਜਦੋਂ ਦੋਸ਼ੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਅਸਲਮ ਭੱਜਣ ਵਿੱਚ ਸਫਲ ਰਿਹਾ, ਪਰ ਬੁਰੀ ਤਰ੍ਹਾਂ ਜ਼ਖਮੀ ਹੋਏ ਰਕਬਰ ਦੀ ਮੌਤ ਹੋ ਗਈ।

Read More Latest Crime News

Continue Reading

ਰੁਝਾਨ


Copyright by IK Soch News powered by InstantWebsites.ca