Khalistani groups threaten bomb blasts | Punjabi Breaking News Portal
Connect with us [email protected]

Uncategorized

ਖਾਲਿਸਤਾਨੀ ਸੰਗਠਨਾਂ ਵੱਲੋਂ ਬੰਬ ਧਮਾਕਿਆਂ ਦੀ ਧਮਕੀ

Published

on

Khalistani organizations

* ਭਾਰਤ ਦੇ ਹਵਾਈ ਅੱਡਿਆਂ ਉੱਤੇ ਅਲਰਟ, ਏਜੰਸੀਆਂ ਚੌਕਸ
ਨਵੀਂ ਦਿੱਲੀ, 4 ਨਵੰਬਰ, – ਖਾਲਿਸਤਾਨੀ ਸੰਗਠਨਾਂ ਨੇ ਦਿੱਲੀ ਏਅਰਪੋਰਟ ਸਮੇਤ ਕਈ ਥਾਵਾਂ ਉੱਤੇ ਧਮਾਕਿਆਂ ਦੀ ਧਮਕੀ ਦਿੱਤੀ ਹੈ। ਇਸ ਸੰਬੰਧ ਵਿੱਚ ਖਾਲਿਸਤਾਨ ਸਮਰਥਕ ਸੰਗਠਨ ਸਿੱਖਸ ਫਾਰ ਜਸਟਿਸ ਨੇ ਡੀਸੀਪੀ (ਏਅਰਪੋਰਟ) ਰਾਜੀਵ ਰੰਜਨ ਦੀ ਫੋਟੋ ਲਾ ਕੇ ਉਨ੍ਹਾਂ ਨੂੰ ਫੇਸ ਆਫ ਟੈਰਰ ਐਲਾਨਿਆ ਹੈ। ਇਸ ਸੰਗਠਨ ਦੀ ਧਮਕੀ ਦੇ ਬਾਅਦ ਏਅਰਪੋਰਟ ਅਤੇ ਹੋਰ ਕਈ ਅਹਿਮ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਆਪਣੇ ਆਪ ਨੂੰ ਸਿੱਖਸ ਫਾਰ ਜਸਟਿਸ ਦਾ ਜਨਰਲ ਸੈਕਟਰੀ ਦੱਸਣ ਵਾਲੇ ਗੁਰਪਤਵੰਤ ਸਿੰਘ ਨੇ ਵੀਰਵਾਰ ਨੂੰ ਏਅਰ ਇੰਡੀਆ ਦੀ ਫਲਾਈਟ ਦਿੱਲੀ-ਲੰਡਨ ਫਲਾਈਟ ਏ ਆਈ 111 ਅਤੇ ਏ ਆਈ 531 ਨੂੰ ਰੋਕਣ ਲਈ ਧਮਕੀ ਦਾ ਵੀਡੀਓ ਟਵਿੱਟਰ ਉੱਤੇਜਾਰੀ ਕੀਤਾ ਹੈ।ਇਸ ਟਵੀਟ ਪਿੱਛੋਂ ਦਿੱਲੀ ਪੁਲਿਸ ਦੀ ਐਂਟੀ ਟੈਰਰ ਯੂਨਿਟ ਐਕਟਿਵ ਹੋ ਗਈ ਅਤੇ ਸੀਆਈਐਸ ਐਫ ਤੇ ਦਿੱਲੀ ਪੁਲਿਸ ਨੇ ਏਅਰਪੋਰਟ ਦੀ ਸੁਰੱਖਿਆ ਵਧਾ ਦਿੱਤੀ ਹੈ। ਬੀਤੇ ਮੰਗਲਵਾਰ ਸੀਆਈਐਸਐਫ ਅਤੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਏਅਰਪੋਰਟ ਸੁਰੱਖਿਆ ਬਾਰੇ ਬੈਠਕ ਵੀ ਕੀਤੀ ਸੀ।ਦਿੱਲੀ ਏਅਰਪੋਰਟ ਦੇ ਡੀਸੀ ਪੀ ਰਾਜੀਵ ਰੰਜਨ ਨੇ ਕਿਹਾ, ‘ਏਅਰਪੋਰਟ ਆਉਂਦੇ ਸਾਰੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸਾਦੇ ਕੱਪੜਿਆਂ ਵਿੱਚ ਵੀ ਦਿੱਲੀ ਪੁਲਿਸ ਦੇ ਹਥਿਆਰਬੰਦ ਜਵਾਨ ਏਅਰਪੋਰਟ ਉੱਤੇ ਤਾਇਨਾਤ ਹਨ।

Click Here Latest Punjabi News Portal Online

Uncategorized

ਸਿੰਘੂ ਬਾਰਡਰ ਤੋਂ ਕਿਸਾਨਾਂ ਨੂੰ ਹਟਾਉਣ ਦੇ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਪੇਸ਼

Published

on

kisan andolan

ਨਵੀਂ ਦਿੱਲੀ, 5 ਦਸੰਬਰ – ਦਿੱਲੀ-ਹਰਿਆਣਾ ਦੀ ਹੱਦ ਉਤੇ ਸਿੰਘੂ ਬਾਰਡਰ ਤੋਂ ਕਿਸਾਨਾਂ ਨੂੰ ਹਟਾਉਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਪੇਸ਼ ਹੋਈ ਹੈ। ਕਿਸਾਨਾਂ ਨੇ ਉਸ ਹੱਦ ਨੂੰ ਸੀਲ ਕੀਤਾ ਹੋਇਆ ਹੈ।
ਪਟੀਸ਼ਨਰ ਰਿਸ਼ਭ ਸ਼ਰਮਾ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦੇ ਕੇ ਕਿਹਾ ਹੈ ਕਿ ਕਿਸਾਨਾਂ ਦੇ ਵਿਖਾਵੇ ਨਾਲ ਦਿੱਲੀ ਵਿੱਚ ਐਮਰਜੈਂਸੀ ਸੇਵਾਵਾਂ,ਜਿਨ੍ਹਾਂ ਵਿੱਚ ਡਾਰਟਰੀ ਮਦਦ ਪ੍ਰਮੁੱਖ ਰੂਪ ਨਾਲ ਸ਼ਾਮਲ ਹੈ, ਬਾਰੇ ਮੁਸ਼ਕਲਾਂ ਆ ਰਹੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਵੱਡੀ ਗਿਣਤੀ ਵਿੱਚ ਐਮਰਜੈਂਸੀ ਸੇਵਾਵਾਂ ਵਾਲੇ ਲੋਕ ਦਿੱਲੀ ਆਉਂਦੇ ਹਨ ਅਤੇ ਉਹ ਬੇਹੱਦ ਪ੍ਰੇਸ਼ਾਨ ਹਨ। ਇਸ ਦੇ ਨਾਲ ਦਿੱਲੀ ਦੀ ਹੱਦ ਉਤੇ ਵਿਖਾਵਾ ਕਰਦੇ ਕਿਸਾਨਾਂ ਕਾਰਨ ਲੱਖਾਂ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਰਹੀ ਹੈ, ਕਿਉਂਕਿ ਇਸ ਸਮੇਂ ਕੋਰੋਨਾ ਬੀਮਾਰੀ ਫੈਲੀ ਹੋਈ ਹੈ ਤੇ ਖੁਦ ਕਿਸਾਨਾਂ ਦੀ ਜ਼ਿੰਦਗੀ ਵੀ ਖਤਰੇ ਵਿੱਚ ਪੈ ਰਹੀ ਹੈ। ਪਟੀਸ਼ਨਰ ਨੇ ਕਿਹਾ ਕਿ ਕੋਰੋਨਾ ਦਾ ਦਿੱਲੀ ਅਤੇ ਐਨ ਸੀ ਆਰ ਵਿੱਚ ਖਤਰਾ ਹੋਣ ਕਰ ਕੇ ਕਿਸਾਨਾਂ ਨੂੰ ਉਥੋਂ ਹਟਾ ਦੇਣਾ ਚਾਹੀਦਾ ਹੈ। ਇਸ ਵੀ ਕਿਹਾ ਗਿਆ ਹੈ ਕਿ ਜੇ ਵਿਖਾਵਾ ਕਰਨ ਵਾਲੇ ਲੋਕਾਂ ਵਿੱਚ ਕੋਰੋਨਾ ਵਾਇਰਸ ਫੈਲ ਗਿਆ ਤਾਂ ਤਬਾਹੀ ਮੱਚ ਸਕਦੀ ਹੈ। ਪਟੀਸ਼ਨਰ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਸਬੰਧਿਤ ਅਥਾਰਟੀਜ਼ ਨੂੰ ਹੁਕਕਮ ਦਿੱਤੇ ਜਾਣ ਕਿ ਉਹ ਹੱਦ ਨੂੰ ਖੁੱਲ੍ਹਵਾਉਣ। ਇਸ ਸੰਬੰਧ ਵਿੱਚ ਪਟੀਸ਼ਨਰ ਨੇ ਸੀ ਏ ਏ ਵਿਰੁੱਧ ਹੋਏ ਪ੍ਰਦਰਸ਼ਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਜਨਤਕ ਥਾਵਾਂ ਨੂੰ ਨਹੀਂ ਘੇਰਿਆ ਜਾ ਸਕਦਾ। ਵਿਖਾਵੇ ਇੱਕ ਮਿੱਥੀ ਹੋਈ ਥਾਂ ਉਤੇ ਹੀ ਹੋਣੇ ਚਾਹੀਦੇ ਹਨ।

Continue Reading

Uncategorized

ਕਿਸਾਨਾਂ ਦੀ ਧਮਕੀ ਮਗਰੋਂ ਦਿੱਲੀ ਦੀਆਂ ਹੱਦਾਂ ਆਰ ਏ ਐੱਫ ਦੇ ਹਵਾਲੇ ਕੀਤੀਆਂ ਗਈਆਂ

Published

on

RAF in delhi kisan protest

ਨਵੀਂ ਦਿੱਲੀ, 4 ਦਸੰਬਰ, – ਭਾਰਤ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਦਿੱਲੀ ਬਾਰਡਰ ਉੱਤੇ ਡਟੇ ਹੋਏ ਕਿਸਾਨਾਂ ਦੇ ਅੰਦੋਲਨ ਦੇ ਨੌਂਵੇਂ ਦਿਨ ਸ਼ੁੱਕਰਵਾਰ ਨੂੰ ਦਿੱਲੀ ਬਾਰਡਰ ਉੱਤੇ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ ਅਤੇ ਅੱਜ ਤੋਂ ਇਸ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੀ ਥਾਂ ਆਰਏਐਫ਼ (ਰੈਪਿਡ ਐਕਸ਼ਨ ਫ਼ੋਰਸ) ਨੇ ਲੈ ਲਈ ਹੈ।
ਵਰਨਣ ਯੋਗ ਹੈ ਕਿ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਕਿਸਾਨ ਅੰਦੋਲਨ ਦੇ ਪਹਿਲੇ ਅੱਠ ਦਿਨਾਂ ਤੋਂ ਦਿੱਲੀ ਪੁਲਿਸ ਨੇ ਜ਼ਿਮੇਵਾਰੀ ਸੰਭਾਲੀ ਹੋਈ ਸੀ, ਅੱਜ ਨੌਵੇਂ ਦਿਨ ਸਵੇਰ ਤੋਂ ਦਿੱਲੀ ਪੁਲਿਸ ਦੀ ਥਾਂ ਆਰ ਏ ਐੱਫ ਤਾਇਨਾਤ ਕਰ ਦਿੱਤੀ ਗਈ ਹੈ, ਪਰ ਦਿੱਲੀ ਪੁਲਿਸ ਪੂਰੀ ਤਰ੍ਹਾਂ ਹਟਾਈ ਨਹੀਂ ਗਈ। ਟਿਕਰੀ ਬਾਰਡਰ ਉੱਤੇ ਸੁਰੱਖਿਆ ਦੀ ਜ਼ਿੰਮੇਵਾਰੀ ਮਿਲਦੇ ਸਾਰ ਆਰ ਏ ਐੱਫ ਨੇ ਵੱਖਰੇ ਬੈਰੀਕੇਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਪੁਲਿਸ ਦੇ ਬੈਰੀਕੇਡ ਲੋਹੇ ਦੇ ਸਨ,ਆਰ ਏ ਐੱਫ ਦੇ ਬੈਰੀਕੇਡ ਸੀਮਿੰਟ ਦੇ ਵੱਡੇ-ਵੱਡੇ ਬਲਾਕ ਹਨ, ਜੋ ਸੜਕ ਦੇ ਐਨ ਵਿਚਾਲੇ ਰੱਖੇ ਗਏ ਹਨ।
ਕਿਸਾਨ ਜਦੋਂ ਦਿੱਲੀ ਜਾ ਰਹੇ ਸਨ ਤਾਂ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੇ ਉਹ ਸਾਰੇ ਬੈਰੀਕੇਡ ਹਟਾ ਦਿੱਤੇ ਸਨ। ਆਰ ਏ ਐੱਫਨੇ ਕੰਕਰੀਟ ਬਲਾੱਕ ਸੜਕ ਉੱਤੇ ਕ੍ਰੇਨ ਦੀ ਮਦਦ ਨਾਲ ਲਾ ਕੇ ਮਜ਼ਬੂਤ ਬੈਰੀਕੇਡਿੰਗ ਕਰ ਲਈ ਹੈ। ਪ੍ਰਸ਼ਾਸਨ ਵੱਲੋਂਆਰ ਏ ਐੱਫਨੂੰ ਤਾਇਨਾਤ ਕਰਨ ਦਾ ਕਾਰਨ ਇਹਕਿਹਾ ਜਾ ਰਿਹਾ ਹੈ ਕਿ ਪਿਛਲੇ ਚਾਰ ਦਿਨਾਂ ਦੌਰਾਨ ਦੋ ਵਾਰ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਸਫ਼ਲ ਨਹੀਂ ਹੋ ਸਕੀ ਤੇ ਕੁਝ ਕਿਸਾਨ ਜਥੇਬੰਦੀਆਂ ਨਾਅਰੇ ਮਾਰ ਰਹੀਆਂ ਹਨ ਕਿ ਜੇ ਸਰਕਾਰ ਨੇ ਗੱਲ ਨਾ ਮੰਨੀ, ਤਾਂ ਉਹ ਦਿੱਲੀ ਵਿੱਚ ਦਾਖ਼ਲ ਹੋ ਜਾਣਗੇ।

Click Here Exclusive Punjabi Breaking News

Continue Reading

Uncategorized

ਕੰਗਨਾ ਰਣੌਤ ਨੂੰ ਖਾਪ ਪੰਚਾਇਤਾਂ ਦੀ ਚਿਤਾਵਨੀ, ‘ਹਿੰਮਤ ਹੈ ਤਾਂ ਹਰਿਆਣਾ ਵਿੱਚ ਆ’

Published

on

kangana ranout
  • ਸਵਰਾ ਭਾਸਕਰ ਨੇਕੰਗਨਾ ਨੂੰ’ਜ਼ਹਿਰ ਫੈਲਾਊ ਏਜੰਡੇ ਤੋਂ ਪ੍ਰੇਰਿਤ’ ਕਿਹਾ
    ਨਵੀਂ ਦਿੱਲੀ, 4 ਦਸੰਬਰ, – ਭਾਰਤ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਟਵੀਟ ਕਰਨ ਕਰ ਕੇ ਬਾਲੀਵੁੱਡ ਐਕਟਰੈੱਸ ਕੰਗਨਾ ਰਣੌਤ ਨੂੰ ਕਾਫ਼ੀ ਵਿਰੋਧ ਝੱਲਣਾ ਪੈ ਰਿਹਾ ਹੈ। ਇਸ ਵਾਰ ਹਰਿਆਣਾ ਦੀ ਖਾਪ ਪੰਚਾਇਤ ਨੇ ਕੰਗਨਾ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਅਤੇ ਕਿਹਾ ਹੈ ਕਿ ਜੇ ਉਸ ਵਿੱਚ ਹਿੰਮਤ ਹੈ ਤਾਂ ਉਹ ਹਰਿਆਣਾ ਆ ਕੇ ਦਿਖਾਵੇ, ਉਸ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਵੇਗਾ।
    ਖਾਪ ਪੰਚਾਇਤ ਦੇ ਆਗੂ ਜਿਤੇਂਦਰ ਛਤਰ ਨੇ ਕਿਹਾ ਹੈ ਕਿ ਕੰਗਨਾ ਰਣੌਤ ਦੇ ਸ਼ਰਮਨਾਕ ਬਿਆਨ ਦੀ ਪੂਰੇ ਭਾਰਤ ਦਾ ਖਾਪ ਸਖਤ ਨਿੰਦਾ ਕਰਦਾ ਅਤੇ ਉਸ ਨੂੰ ਚੇਤਾਵਨੀ ਦਿੰਦਾ ਹੈ ਕਿ ਜੇ ਬਿਆਨ ਦੇਣ ਤੋਂ ਬਾਅਦ ਉਸ ਦੀ ਹਿੰਮਤ ਹੈ ਤਾਂ ਹਰਿਆਣਾ ਅਤੇ ਆਸ-ਪਾਸ ਦੇ ਰਾਜਾਂ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ ਵਿੱਚ ਆਵੇ, ਉਸ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਵੇਗਾ।ਜਿਤੇਂਦਰ ਛਤਰ ਨੇ ਕੰਗਨਾ ਰਣੌਤ ਬਾਰੇ ਕਿਹਾਕਿ ‘ਸੌ-ਸੌ ਰੁਪਏ ਵਿਚ ਬੁੱਢੀ ਮਾਂ ਨਹੀਂ,ਨੱਚਣ ਵਾਲੀ ਆਉਂਦੀ ਹੈ।’ ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਦੇ ਖਿਲਾਫ ਜੀਂਦ ਤੇ ਹੋਰ ਥਾਵਾਂ ਉੱਤੇ ਕੇਸ ਕੀਤੇ ਜਾਣਗੇ ਅਤੇ ਉਸ ਦੀ ਅਗਲੀ ਫਿਲਮ ਦਾ ਵੀ ਵਿਰੋਧ ਕੀਤਾ ਜਾਵੇਗਾ।
    ਦੂਸਰੇ ਪਾਸੇ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਸਸਪੈਂਡ ਕਰਨ ਲਈ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਪੇਸ਼ ਕੀਤੀ ਕਰ ਕੇ ਕਿਹਾ ਗਿਆ ਹੈ ਕਿ ਕੰਗਨਾ ਦਾਸਰਟੀਫਾਈਡ ਖਾਤਾ ਟਵਿੱਟਰ ਉੱਤੇ ਬਲਾਕ ਕਰਨਾ ਚਾਹੀਦਾ ਹੈ,ਕਿਉਂਕਿਉਹ ਸੋਸ਼ਲ ਮੀਡੀਆ ਉੱਤੇ ਨਫ਼ਰਤ ਫੈਲਾ ਰਹੀ ਹੈ। ਇਸ ਸੰਬੰਧ ਵਿੱਚ ‘ਬਾਰ ਐਂਡ ਬੈਂਚ’ ਨੇ ਟਵੀਟ ਵਿੱਚ ਲਿਖਿਆ ਹੈ, “ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ‘ਕੰਗਨਾ ਟੀਮ’ ਸਸਪੈਂਡ ਕਰਾਉਣ ਲਈ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਕਿਹਾ ਹੈ ਕਿ ‘ਕੰਗਨਾ ਆਪਣੇ ਅਕਾਊਂਟ ਨਾਲ ਦੇਸ਼ ਵਿੱਚ ਨਫਰਤ ਫੈਲਾ ਰਹੀ ਹੈ, ਬਦਨਾਮੀ ਫੈਲਾਉਂਦੀ ਅਤੇ ਆਪਣੇ ਟਵੀਟ ਨਾਲ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ।’ ਇਸ ਬਾਰੇ ਕੰਗਨਾ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ, ਜਿਸ ਵਿੱਚ ਕਿਸਾਨੀ ਲਹਿਰ ਦੀ ਇੱਕ ਬਜ਼ੁਰਗ ਔਰਤ ਦਾ ਅਪਮਾਨ ਕਰਨ ਲਈ ਮੁਆਫੀ ਮੰਗਣ ਨੂੰ ਕਿਹਾ ਗਿਆ ਸੀ। ਕੰਗਨਾ ਨੇ ਇਸ ਟਵੀਟ ਨੂੰ ਰੀਟਵੀਟ ਕਰ ਕੇ ਲਿਖਿਆ ਹੈ:’ਮੈਂ ਹਮੇਸ਼ਾਂ ਅਖੰਡ ਭਾਰਤ ਦੀ ਗੱਲ ਕਰਦੀ ਹਾਂ, ਟੁਕੜੇ-ਟੁਕੜੇ ਗੈਂਗ ਨਾਲ ਲੜਾਈ ਕਰਦੀ ਹਾਂ ਤੇ ਮੇਰੇ ਉਤੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਮੈਂ ਦੇਸ਼ ਨੂੰ ਵੰਡਣ ਦਾ ਕੰਮ ਕਰਦੀ ਹਾਂ। ਕਿਆ ਬਾਤ ਹੈ, ਵੈਸੇ ਟਵਿੱਟਰ ਮੇਰੇ ਲਈ ਇਕਮਾਤਰ ਪਲੇਟਫਾਰਮ ਨਹੀਂ, ਜਿੱਥੇ ਮੈਂ ਆਪਣੀ ਆਵਾਜ਼ ਰੱਖ ਸਕਦੀ ਹਾਂ। ਇਕ ਚੁਟਕੀ ਵਿਚ ਹਜ਼ਾਰਾਂ ਕੈਮਰੇ ਮੇਰੇ ਬਿਆਨ ਨੂੰ ਰਿਕਾਰਡ ਕਰਨ ਲਈ ਆ ਜਾਣਗੇ।’
    ਇਸ ਦੌਰਾਨ ਫਿਲਮ ਸਟਾਰ ਸਵਰਾ ਭਾਸਕਰ ਨੇ ਇੱਕ ਨਿਊਜ ਪੋਰਟਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕੰਗਨਾ ਦੇ ਬਿਆਨਾਂ ਨੂੰ ਘਟੀਆ ਤੇ ਅਪਮਾਨਜਨਕ ਕਿਹਾ ਹੈ। ਸਵਰਾ ਨੇ ਕਿਹਾ: ‘ਕੰਗਨਾ ਦੇ ਇਹ ਬਿਆਨ ਘਟੀਆ ਹਨ। ਉਸ ਦਾ ਕੰਮ ਹੀ ਜ਼ਹਿਰ ਫੈਲਾਉਣਾ ਹੋ ਗਿਆ ਹੈ। ਉਸ ਦਾ ਹਰ ਟਵੀਟ ਕਿਸੇ ਨਾ ਕਿਸੇ ਏਜੰਡੇ ਤੋਂ ਪ੍ਰੇਰਤ ਹੁੰਦਾ ਹੈ।’ ਉਸ ਨੇ ਕਿਹਾ: ‘ਮੈਨੂੰ ਇਸ ਗੱਲ ਦੀ ਜ਼ਿਆਦਾ ਤਕਲੀਫ ਹੈ ਕਿ ਕੰਗਨਾ ਬਜ਼ੁਰਗਾਂ ਖ਼ਿਲਾਫ਼ ਕਿੱਦਾਂ ਦੀ ਭਾਸ਼ਾ ਵਰਤਦੀ ਹੈ। ਉਸ ਨੇ ਜਯਾ ਬੱਚਨਤੇ ਦੂਜੇ ਸੀਨੀਅਰਸ ਲਈ ਜੋ ਕਿਹਾ ਹੈ, ਇਹ ਸਿੱਧੇ-ਸਿੱਧੇ ਬਦਤਮੀਜੀ ਹੈ।’ ਕੰਗਨਾ ਦੇ 100 ਰੁਪਏ ਵਾਲੇ ਬਿਆਨਬਾਰੇ ਸਵਰਾ ਭਾਸਕਰ ਨੇ ਕਿਹਾ, ‘ਮਹਿੰਦਰ ਕੌਰ ਜੀ ਲਈ ਕੰਗਨਾ ਨੇ ਜਿਹੜੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ, ਉਹ ਬਹੁਤ ਘਿਣਾਉਣੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।’

Latest Bollywood News in Punjabi

Continue Reading

ਰੁਝਾਨ