Kerala residents angry with Sachin apologize to Sharapova
Connect with us [email protected]

ਖੇਡਾਂ

ਸਚਿਨ ਤੋਂ ਨਾਰਾਜ਼ ਕੇਰਲਾ ਵਾਸੀਆਂ ਨੇ ਸ਼ਾਰਾਪੋਵਾ ਤੋਂ ਮਾਫ਼ੀ ਮੰਗੀ

Published

on

ਤਿਰੂਵਨੰਤਪੂਰਮ, 6 ਫਰਵਰੀ – ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਸਚਿਨ ਤੇਂਦੁਲਕਰ ਦੇ ਟਵੀਟ ਤੋਂ ਨਾਰਾਜ਼ ਕਈ ਕੇਰਲਾ ਵਾਸੀਆਂ ਨੇ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਮਾਫ਼ੀ ਮੰਗੀ ਹੈ, ਜੋ 2015 ਵਿੱਚ ਇੱਕ ਇੰਟਰਵਿਊ ਵਿੱਚ ਚੈਂਪੀਅਨ ਕ੍ਰਿਕਟਰ ਨੂੰ ਨਾ ਜਾਣਨ ਕਾਰਨ ਨਿੰਦਾ ਦਾ ਸ਼ਿਕਾਰ ਹੋਈ ਸੀ।
ਬਹੁਤ ਸਾਰੇ ਲੋਕਾਂ ਨੇ ਜਿੱਥੇ ਦੁਨੀਆਂ ਦੀ ਸਾਬਕਾ ਨੰਬਰ ਇੱਕ ਖਿਡਾਰਨ ਤੋਂ ਮੁਆਫ਼ੀ ਮੰਗੀ ਹੈ, ਓਥੇ ਕੁਝ ਨੇ ਉਨ੍ਹਾਂ ਨੂੰ ਕੇਰਲਾ ਆਉਣ ਦਾ ਸੱਦਾ ਵੀ ਦਿੱਤਾ ਹੈ। ਇੱਕ ਜਣੇ ਨੇ ਮਲਿਆਮਲ ਵਿੱਚ ਲਿਖਿਆ ਹੈ, ‘‘ਸ਼ਾਰਾਪੋਵਾ ਤੁਸੀਂ ਸਚਿਨ ਦੇ ਮਾਮਲੇ ਵਿੱਚ ਸਹੀ ਸੀ। ਉਸ ਵਿੱਚ ਅਜਿਹਾ ਗੁਣ ਨਹੀਂ ਕਿ ਤੁਸੀਂ ਉਸ ਨੂੰ ਜਾਣੋ।” ਆਪਣੇ ਟਵਿਟਰ ਹੈਂਡਲ ਉੱਤੇ ਸੰਦੇਸ਼ਾਂ ਦਾ ਹੜ੍ਹ ਦੇਖ ਕੇ ਸ਼ਾਰਾਪੋਵਾ ਨੇ ਵੀ ਕੱਲ੍ਹ ਟਵੀਟ ਕੀਤਾ।
ਵਰਨਣ ਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੇ ਪੱਖ ਵਿੱਚ ਵਿਦੇਸ਼ੀ ਹਸਤੀਆਂ ਦੇ ਉਤਰਨ ਉੱਤੇਸਚਿਨ ਤੇਂਦੁਲਕਰ ਅਤੇ ਕਈ ਕ੍ਰਿਕਟ ਸਿਤਾਰਿਆਂ ਤੇ ਫਿਲਮੀ ਹਸਤੀਆਂ ਨੇ ਭਾਰਤ ਸਰਕਾਰ ਦਾ ਸਮਰਥਨ ਕੀਤਾ ਸੀ। ਤੇਂਦੁਲਕਰ ਨੇ ਲਿਖਿਆ ਸੀ, ‘ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਵਿਦੇਸ਼ੀ ਤਾਕਤਾਂ ਦਰਸ਼ਕ ਹੋ ਸਕਦੀਆਂ ਹਨ, ਹਿੱਸੇਦਾਰ ਨਹੀਂ। ਭਾਰਤ ਨੂੰ ਭਾਰਤੀ ਜਾਣਦੇ ਹਨ ਅਤੇ ਉਹੀ ਭਾਰਤ ਲਈ ਫ਼ੈਸਲਾ ਲੈਣਗੇ।’

Read More Punjabi Sports News

ਖੇਡਾਂ

ਵਿਨੇਸ਼ ਫੋਗਟ ਨੇ ਯੂਕਰੇਨ ਵਿੱਚ ਸੋਨ ਤਗਮਾ ਜਿੱਤਿਆ

Published

on

vinesh vogt

ਕੀਵ, 1 ਮਾਰਚ – ਭਾਰਤੀ ਮਹਿਲਾ ਪਹਿਲਵਾਨ ਵਿਨੇਸ ਫੋਗਟ (53 ਕਿਲੋਗ੍ਰਾਮ) ਨੇ ਕੋਰੋਨਾ ਮਹਾਂਮਾਰੀ ਕਾਰਨ ਲੰਬੇ ਸਮੇਂ ਤੱਕ ਖੇਡ ਤੋਂ ਦੂਰ ਰਹਿਣ ਦੇ ਬਾਅਦ ਇੱਥੇ ਯੂਕਰੇਨੀਅਨ ਰੈਸਲਰਜ਼ ਤੇ ਕੋਚ ਮੈਮੋਰੀਅਲ ਟੂਰਨਾਮੈਂਟ ਰਾਹੀਂ ਕੁਸ਼ਤੀ ਵਿੱਚ ਵਾਪਸੀ ਕਰਦੇ ਹੋਏ ਕੱਲ੍ਹ 2017 ਦੀ ਵਿਸ਼ਵ ਚੈਂਪੀਅਨ ਵੀ. ਕਾਲਾਦਜਿੰਸਕੀ ਨੂੰ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ ਹੈ। ਵਿਸ਼ਵ ਦਰਜਾਬੰਦੀ ਵਿੱਚ ਤੀਸਰੇ ਸਥਾਨ ਉੱਤੇ ਕਾਬਜ਼ ਭਾਰਤੀ ਮਹਿਲਾ ਪਹਿਲਵਾਨ ਨੂੰ ਸੱਤਵੇਂ ਸਥਾਨ ਉੱਤੇ ਕਾਬਜ਼ ਬੇਲਾਰੂਸ ਦੀ ਖਿਡਾਰਨ ਨੇ ਸਖ਼ਤ ਟੱਕਰ ਦਿੱਤੀ, ਪਰ 10-8 ਦੀ ਬੜਤ ਕਾਇਮ ਕਰਨ ਬਾਅਦ ਉਨ੍ਹਾਂ ਵਿਰੋਧੀ ਪਹਿਲਵਾਨ ਨੂੰ ਹਾਰ ਦੇ ਮੁਕਾਬਲਾ ਜਿੱਤ ਲਿਆ।
ਵਿਨੇਸ਼ ਨੇ ਮੁਕਾਬਲੇ ਦੇ ਸ਼ੁਰੂ ਵਿੱਚ ਖੱਬੇ ਪੈਰ ਨਾਲ ਕੀਤੇ ਹਮਲੇ ਨਾਲ 4-0 ਦੀ ਬੜਤ ਹਾਸਿਲ ਕਰ ਲਈ, ਪਰ ਕਾਲਾਦਜਿੰਸਕੀ ਨੇ ਸ਼ਾਨਦਾਰ ਚਾਲ ਚੱਲ ਕੇ ਸਕੋਰ 4-4 ਕਰ ਦਿੱਤਾ। ਬਰੇਕ ਦੇ 10 ਸੈਕਿੰਡ ਪਹਿਲਾਂ ਵਿਨੇਸ਼ ਨੇ ਦੋ ਹੋਰ ਪੁਆਇੰਟਲੈ ਕੇ 6-4 ਦੀ ਬੜਤ ਹਾਸਲ ਕਰ ਲਈ। ਵਿਰੋਧੀ ਖਿਡਾਰਨ ਨੇ ਵਿਨੇਸ਼ ਉੱਤੇ ਦਬਾਅ ਬਣਾਉਣ ਪਿੱਛੋਂ ਚਾਰ ਪੁਆਇੰਟਹਾਸਲ ਕਰ ਕੇ ਬੜਤ ਬਣਾਈ, ਪਰ ਭਾਰਤੀ ਪਹਿਲਵਾਨ ਨੇ ਇੱਕ ਵਾਰ ਫਿਰ ਚਾਰ ਪੁਆਇੰਟ ਨਾਲ 10-8 ਦੀ ਬੜਤ ਬਣਾ ਲਈ। ਇਸ ਪਿੱਛੋਂ ਵਿਨੇਸ਼ ਨੇ ਵਿਰੋਧੀ ਖਿਡਾਰਨ ਨੂੰ ਇਸ ਤਰ੍ਹਾਂ ਚਿਤ ਕੀਤਾ ਕਿ ਉਸ ਕੋਲ ਉਠਣ ਦਾ ਕੋਈ ਮੌਕਾ ਨਹੀਂ ਸੀ। ਪਿਛਲੇ ਸਾਲ ਕੋਰੋਨਾ ਕਾਰਨ ਇਸ ਖੇਡ ਵਿੱਚ ਆਈ ਰੁਕਾਵਟ ਦੇ ਬਾਅਦ ਵਿਨੇਸ਼ ਦਾ ਇਹ ਪਹਿਲਾਂ ਮੁਕਾਬਲਾ ਸੀ। ਉਹ ਟੋਕੀਓ ਉਲੰਪਿਕ ਲਈ ਕਆਲੀਫਾਈ ਕਰਨ ਵਾਲੀ ਇਕਲੌਤੀ ਭਾਰਤੀ ਮਹਿਲਾ ਪਹਿਲਵਾਨ ਹੈ।

Continue Reading

ਖੇਡਾਂ

ਸੰਸਾਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਅਹਿਮਦਾਬਾਦ ਵਿੱਚ ਉਦਘਾਟਨ

Published

on

ਸਟੇਡੀਅਮ ਦਾ ਨਾਂਅ ਨਰਿੰਦਰ ਮੋਦੀ ਦੇ ਨਾਂਅ ਉੱਤੇ ਰੱਖਿਆ ਗਿਆ
ਅਹਿਮਦਾਬਾਦ, 24 ਫਰਵਰੀ, – ਇਸ ਸ਼ਹਿਰ ਵਿੱਚ ਅੱਜ ਸੰਸਾਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਰ ਦਿੱਤਾ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਇਸ ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਸਟੇਡੀਅਮ ਹੋਵੇਗਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਦਘਾਟਨ ਮੌਕੇ ਕੀਤੇ ਭਾਸ਼ਣ ਵਿੱਚਆਖਿਆ ਕਿ ਮੋਟੇਰਾਵਿੱਚ ਸਰਦਾਰ ਵੱਲਭ ਭਾਈ ਪਟੇਲ ਸਪੋਰਟਸ ਐਨਕਲੇਵ ਅਤੇ ਨਰਿੰਦਰ ਮੋਦੀ ਸਟੇਡੀਅਮ ਨਾਲ ਨਾਰਨਪੁਰਾਵਿੱਚਸਪੋਰਟਸਕੰਪਲੈਕਸ ਵੀ ਬਣਾਇਆ ਜਾਵੇਗਾ, ਜਿਸ ਵਿੱਚ ਹਰ ਤਰ੍ਹਾਂ ਦੇ ਅੰਤਰਰਾਸ਼ਟਰੇ ਮੁਕਾਬਲੇ ਹੋ ਸਕਣਗੇ, ਜਿਨ੍ਹਾਂ ਵਿੱਚ ਉਲੰਪਿਕ ਤੱਕ ਕਰਵਾਉਣ ਦੀ ਸੰਭਾਵਨਾ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਹਿਮਦਾਬਾਦ ਨੂੰ ਭਾਰਤ ਦੇ ‘ਸਪੋਰਟਸ ਸਿਟੀ’ ਵਜੋਂ ਜਾਣਿਆ ਜਾਵੇਗਾ। ਇਸ ਸਟੇਡੀਅਮ ਦਾ ਨਾਮ ਬਦਲ ਕੇ ਨਰਿੰਦਰ ਮੋਦੀ ਦੇ ਨਾਂਅ ਉੱਤੇ ਰੱਖਣ ਦੇ ਸਵਾਲ ਉੱਤੇ ਅਮਿਤ ਸ਼ਾਹ ਨੇ ਕਿਹਾ ਕਿ ‘ਇਹ ਫ਼ੈਸਲਾ ਸਾਡਾ ਸੀ, ਕਿਉਂਕਿ ਇਹ ਨਰਿੰਦਰ ਮੋਦੀ ਦਾ ਡਰੀਮ ਪ੍ਰਾਜੈਕਟ ਸੀ। ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਮੋਦੀ ਨੇ ਇਸ ਸਟੇਡੀਅਮ ਦਾ ਸੁਫ਼ਨਾ ਲਿਆ ਸੀ, ਉਦੋਂ ਉਹ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਸਨ। ਅੱਜ ਉਨ੍ਹਾ ਦਾ ਸੁਫ਼ਨਾ ਸੱਚ ਹੋ ਰਿਹਾ ਹੈ। ਇਸ ਲਈ ਅਸੀਂ ਫ਼ੈਸਲਾ ਲਿਆ ਕਿ ਇਹ ਸਟੇਡੀਅਮ ਜਿਸ ਦਾ ਸੁਫ਼ਨਾ ਹੈ, ਉਸ ਦੇ ਨਾਮ ਉੱਤੇ ਹੀ ਇਸ ਦਾ ਨਾਮ ਵੀ ਹੋਵੇਗਾ।’ ਸ਼ਾਹ ਨੇ ਕਿਹਾ, “ਏਦਾਂ ਦੀਆਂ ਖੇਡ ਸਹੂਲਤਾਂ ਇੱਕੋ ਸ਼ਹਿਰ ਵਿਚ ਕਿਤੇ ਨਹੀਂ ਹਨ। ਅਹਿਮਦਾਬਾਦ ਨੂੰ ਮੋਦੀ ਜੀ ਨੇ ਦੇਸ਼ ਦੀ ‘ਹੈਰੀਟੇਜ ਸਿਟੀ’ ਬਣਾਇਆ ਅਤੇ ਅੱਗੋਂ ਇਹ ਖੇਡ ਸਿਟੀ ਬਣਨ ਨੂੰ ਤਿਆਰ ਹੈ। ਅਹਿਮਦਾਬਾਦ ਭਾਰਤ ਦੇ ਖੇਡ ਸਿਟੀ ਵਜੋਂ ਜਾਣਿਆ ਜਾਵੇਗਾ।”

Continue Reading

ਖੇਡਾਂ

ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਨੇ ਆਸਟ੍ਰੇਲੀਅਨ ਓਪਨ ਨੌਵੀਂ ਵਾਰ ਜਿੱਤਿਆ

Published

on

ਮੈਲਬੌਰਨ, 21 ਫਰਵਰੀ, – ਸੰਸਾਰ ਦੇ ਨੰਬਰ ਵੰਨ ਖਿਡਾਰੀ ਨੋਵਾਕ ਜੋਕੋਵਿਕ ਨੇ ਆਸਟ੍ਰੇਲੀਅਨ ਗਰੈਂਡ ਸਲੈਮ ਵਿਚ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਐਤਵਾਰ ਨੂੰ ਇੱਥੇ ਹੋਏ ਨੌਂਵੀਂ ਵਾਰ ਮਰਦ ਸਿੰਗਲਜ਼ ਫਾਈਨਲਜ਼ ਵਿਚ ਡੇਨਿਲ ਮੇਦਵੇਦੇਵ ਨੂੰ ਹਰਾ ਕੇ ਨੌਵੀਂ ਵਾਰ ਖ਼ਿਤਾਬ ਇਹ ਜਿੱਤ ਲਿਆ ਹੈ। ਜੋਕੋਵਿਕ ਨੇ ਇਸ ਦੇ ਨਾਲ ਹੀ 18ਵਾਂ ਗਰੈਂਡ ਸਲੈਮ ਦਾ ਖ਼ਿਤਾਬ ਜਿੱਤ ਕੇ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਦੇ ਮਰਦ ਸਿੰਗਲਜ਼ ਵਿਚ ਰਿਕਾਰਡ 20 ਗਰੈਂਡ ਸਲੈਮ ਖ਼ਿਤਾਬ ਦੀ ਬਰਾਬਰੀ ਕਰਨ ਵੱਲ ਕਦਮ ਵਧਾਏ ਹਨ।
ਆਸਟ੍ਰੇਲੀਅਨ ਗਰੈਂਡ ਸਲੈਮ ਦੇ ਫਾਈਨਲ ਵਿਚ ਜੋਕੋਵਿਕ ਨੇ ਜ਼ੋਰਦਾਰ ਸਰਵਿਸ ਤੇ ਰਿਟਰਨ ਦੇਣ ਤੋਂ ਇਲਾਵਾ ਬੇਸਲਾਈਨ ਉੱਤੇ ਦਬਦਬਾ ਬਣਾਉਂਦੇ ਹੋਏ ਮੇਦਵੇਦੇਵ ਨੂੰ 7-5, 6-2, 6-2 ਨਾਲ ਸਿੱਧੇ ਸੈੱਟਾਂ ਵਿਚ ਮਾਤ ਦੇਂਦੇ ਹੋਏ ਮੈਲਬੌਰਨ ਪਾਰਕ ਵਿਚ ਲਗਾਤਾਰ ਤੀਸਰੇ ਖ਼ਿਤਾਬ ਵਾਲਾ ਇਹ ਮੈਚ ਇਕ ਘੰਟੇ 53 ਮਿੰਟ ਵਿਚ ਜਿੱਤ ਲਿਆ।
ਸਰਬੀਆਈ ਖਿਡਾਰੀ ਜੋਕੋਵਿਕ ਦੇ ਦਬਦਬੇ ਦਾ ਅੰਦਾਜ਼ਾ ਏਥੋਂ ਲਾਇਆ ਜਾ ਸਕਦਾ ਹੈ ਕਿ ਇਕ ਸਮੇਂ ਉਨ੍ਹਾਂ ਨੇ 13 ਵਿਚੋਂ 11 ਗੇਮਾਂ ਜਿੱਤ ਕੇ ਮੈਚ ਵਿਚ ਆਪਣੀ ਪਕੜ ਮਜ਼ਬੂਤ ਕੀਤੀ। ਦੂਸਰੇ ਸੈੱਟ ਤੱਕ ਹੀ ਜੋਕੋਵਿਕ ਦੇ ਦਬਦਬੇ ਨੇ ਮੇਦਵੇਦੇਵ ਨੂੰ ਨਿਰਾਸ਼ ਕਰ ਦਿੱਤਾ ਤੇ ਉਹ ਵਾਰ-ਵਾਰ ਹੱਥ ਚੁੱਕ ਕੇ ਆਪਣੇ ਕੋਚ ਵੱਲ ਦੇਖ ਰਹੇ ਸਨ, ਜਿਵੇਂ ਪੁੱਛਦੇ ਹੋਣ ਕਿ ਮੈਂ ਇੱਥੇ ਕੀ ਕਰ ਸਕਦਾ ਹਾਂ? ਪਹਿਲੇ ਸੈੱਟ ਵਿਚ ਮੇਦਵੇਦੇਵ ਥੋੜ੍ਹਾ ਬਹੁਤ ਸੰਘਰਸ਼ ਕਰ ਸਕੇ ਅਤੇ ਸੈੱਟ ਨੂੰ ਟਾਈ ਬ੍ਰੇਕਰ ਵਿਚ ਲੈ ਗਏ ਸਨ, ਪਰ ਜੋਕੋਵਿਕ ਨੇ ਤੀਸਰੇ ਸੈੱਟ ਪੁਆਇੰਟ ਉੱਤੇ ਪਹਿਲਾ ਸੈੱਟ ਜਿੱਤ ਲਿਆ। ਇਸ ਤੋਂ ਬਾਅਦ ਜੋਕੋਵਿਕ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਦੂਸਰਾ ਤੇ ਤੀਸਰਾ ਸੈੱਟ ਜਿੱਤ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ।
33 ਸਾਲਾ ਜੋਕੋਵਿਕ ਨੇ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਤੇ ਫਾਈਨਲ ਵਿਚ ਆਪਣੇ ਸਾਰੇ 18 ਮੁਕਾਬਲੇ ਜਿੱਤੇ ਹਨ। ਉਸ ਨੇ ਪਿਛਲੇ 10 ਵਿਚੋਂ ਛੇ ਮੇਜਰ ਟੂਰਨਾਮੈਂਟ ਜਿੱਤੇ ਹਨ, ਜਿਸ ਨਾਲ ਘੱਟੋ-ਘੱਟ ਅੱਠ ਮਾਰਚ ਤਕ ਉਨ੍ਹਾਂ ਦਾ ਦੁਨੀਆ ਦਾ ਨੰਬਰ ਇਕ ਖਿਡਾਰੀ ਬਣੇ ਰਹਿਣਾ ਪੱਕਾ ਹੋ ਗਿਆ ਹੈ। ਇਸ ਦੇ ਨਾਲ ਉਹ 311 ਹਫਤਿਆਂ ਤਕ ਚੋਟੀ ਉੱਤੇ ਰਹਿਣਗੇ ਅਤੇ ਫੈਡਰਰ ਦਾ ਰਿਕਾਰਡ ਤੋੜ ਦੇਣਗੇ। ਇਸ ਸਟੇਡੀਅਮ ਵਿਚ ਇਸ ਟੂਰਨਾਮੈਂਟ ਵੇਲੇ ਗਰੈਂਡ ਸਲੈਮ ਚੈਂਪੀਅਨ ਫੈਡਰਰ, ਨਡਾਲ, ਐਂਡੀ ਮਰੇ, ਸਟੇਨ ਵਾਵਰਿੰਕਾ, ਡੋਮੀਨਿੰਕ ਥਿਏਮ ਨੂੰ ਵੀ ਏਦਾਂ ਦੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਨੂੰ ਜੋਕੋਵਿਕ ਨੇ ਮੈਲਬੌਰਨ ਵਿਚ ਸੈਮੀਫਾਈਨਲ ਜਾਂ ਫਾਈਨਲ ਵਿਚ ਹਰਾਇਆ।

Click Here To Read Punjabi Sports News

Continue Reading

ਰੁਝਾਨ


Copyright by IK Soch News powered by InstantWebsites.ca