Kejriwal promises 3 power sector to Punjabis to form government
Connect with us [email protected]

ਪੰਜਾਬੀ ਖ਼ਬਰਾਂ

ਕੇਜਰੀਵਾਲ ਵੱਲੋਂ ਸਰਕਾਰ ਬਣਾਉਣ ਵਾਸਤੇ ਪੰਜਾਬੀਆਂ ਨਾਲ ਬਿਜਲੀ ਸੈਕਟਰ ਦੇ 3 ਵਾਅਦੇ

Published

on

Arvind Kejriwal

300 ਯੂਨਿਟ ਮੁਫ਼ਤ ਹੋਣਗੇ, ਪੁਰਾਣੇ ਬਿੱਲ ਮਾਫਤੇ24 ਘੰਟੇ ਬਿਜਲੀ
ਚੰਡੀਗੜ੍ਹ, 29 ਜੂਨ, – ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਰਾਜ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਵਿੱਚ ਆਪਣੀ ਪਾਰਟੀ ਦੀ ਸਰਕਾਰ ਬਣਨ ਉੱਤੇ ਬਿਜਲੀ ਸੈਕਟਰ ਲਈ ਤਿੰਨ ਵਾਅਦੇ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਨਾਲ ਇਸਪਾਰਟੀ ਦੇ ਕੇਂਦਰ ਵੱਲੋਂ ਕੋ-ਇੰਚਾਰਜ ਰਾਘਵ ਚੱਢਾ, ਪੰਜਾਬ ਦੇ ਪ੍ਰਧਾਨ ਅਤੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ, ਸਾਬਕਾ ਪੁਲਸ ਅਫਸਰ ਕੁੰਵਰ ਵਿਜੈ ਪ੍ਰਤਾਪ ਸਿੰਘ ਤੇ ਪੰਜਾਬ ਅਸੈਂਬਲੀ ਵਿੱਚ ਆਪੋਜ਼ੀਸ਼ਨ ਆਗੂ ਹਰਪਾਲ ਸਿੰਘ ਚੀਮਾ ਮੌਜੂਦ ਹਨ।
ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਸ਼ੁਰੂ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦਾ ਮੁੱਦਾ ਸਭ ਤੋਂ ਅਹਿਮ ਹੈ।ਇਸ ਰਾਜ ਦੀ ਸਰਕਾਰ ਨੂੰ ਕਈ ਵਾਰ ਬਿਜਲੀ ਸਸਤੀ ਕਰਨ ਨੂੰ ਕਿਹਾ ਸੀ, ਪਰ ਕੁਝ ਨਹੀਂ ਹੋ ਸਕਿਆ। ਇਸ ਦਾ ਹੱਲ ਸਿਰਫ਼ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਕੋਲ ਹੈ, ਜਿਨ੍ਹਾ ਨੇ ਦਿੱਲੀ ਵਿੱਚ ਸਸਤੀ ਬਿਜਲੀ ਦੇ ਕੇ ਆਪਣੇ ਵਾਅਦਿਆਂ ਦਾ ਸੱਚ ਸਾਬਤ ਕੀਤਾ ਅਤੇ ਦਿੱਲੀ ਦੇ ਲੋਕ ਇਸ ਨੂੰ ਮੰਨਦੇ ਹਨ।
ਇਸ ਪਿੱਛੋਂ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਬਿਜਲੀ ਮੁੱਦਾ ਚੁੱਕ ਕੇ ਕਿਹਾ ਕਿ ਦੇਸ਼ ਵਿਚ ਸਭ ਤੋਂ ਵੱਧ ਮਹਿੰਗੀ ਬਿਜਲੀ ਪੰਜਾਬ ਵਿੱਚ ਹੈ, ਜਦਕਿ ਪੰਜਾਬ ਖ਼ੁਦ ਬਿਜਲੀ ਬਣਾਉਂਦਾ ਹੈ, ਪਰ ਦਿੱਲੀ ਸਾਰੀ ਬਿਜਲੀ ਦੂਸਰਿਆਂ ਤੋਂ ਖਰੀਦ ਕੇ ਵੀ ਮੁਫ਼ਤ ਤੇ ਸਸਤੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਬਿਜਲੀ ਕੰਪਨੀਆਂ ਦੀ ਗੰਢਤੁੱਪ ਖ਼ਤਮ ਹੋ ਜਾਵੇ ਤਾਂ ਦਿੱਲੀ ਵਾਂਗ ਏਥੇ ਵੀ ਬਿਜਲੀ ਸਸਤੀ ਹੋਵੇਗੀ, ਜਿਸ ਦੇ ਨਾਲ ਸਭ ਤੋਂ ਵੱਧ ਰਾਹਤ ਔਰਤਾਂ ਨੂੰ ਵੀ ਮਿਲੇਗੀ, ਕਿਉਂਕਿ ਉਨ੍ਹਾਂ ਦਾ ਬਜਟ ਠੀਕ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ਤਿੰਨ ਐਲਾਨ ਕੀਤੇ, ਜਿਨ੍ਹਾਂ ਵਿੱਚੋਂ ਪਹਿਲਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਸਭ ਨੂੰ 300 ਯੂਨਿਟ ਤਕ ਬਿਜਲੀ ਮੁਫ਼ਤ ਦੇਵੇਗੀ, ਜਿਸ ਨਾਲ 80 ਫ਼ੀਸਦ ਲੋਕਾਂ ਦਾ ਬਿੱਲ ਜ਼ੀਰੋ ਹੋਵੇਗਾ, ਪਰ ਜੇਯੂਨਿਟ 301 ਹੋ ਗਏ ਤਾਂ ਸਾਰੇ ਯੂਨਿਟਾਂ ਦੇ ਪੈਸੇ ਦੇਣੇ ਪੈਣਗੇ। ਦੂਸਰੇ ਐਲਾਨ ਮੁਤਾਬਕ ਘਰੇਲੂ ਬਿਜਲੀ ਦੇ ਸਾਰੇ ਬਿੱਲ ਮਾਫ ਕੀਤੇ ਜਾਣਗੇ ਅਤੇ ਕੱਟੇ ਹੋਏ ਸਾਰੇ ਕੁਨੈਕਸ਼ਨ ਬਹਾਲ ਕੀਤੇ ਜਾਣਗੇ। ਤੀਸਰੇ ਐਲਾਨ ਵਿੱਚ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਾਂਗਏਥੇ 24 ਘੰਟੇ ਬਿਜਲੀ ਮਿਲੇਗੀ,ਬਿੱਲ ਨਹੀਂ ਆਵੇਗਾ, ਪਰ 24 ਘੰਟੇ ਬਿਜਲੀਦੇਣਵਿੱਚਕੁਝ ਸਮਾਂ ਜ਼ਰੂਰ ਲੱਗੇਗਾ।ਦਿੱਲੀ ਵਿੱਚਏਦਾਂ ਕਰਨ ਵਿੱਚ ਢਾਈ ਸਾਲ ਲੱਗੇ ਸਨ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕਮੀ ਨਹੀਂ,ਏਥੇ 3 ਕਰੋੜ ਅਤੇ ਸਾਲਾਨਾ ਬਜਟ 1 ਲੱਖ 80 ਹਜ਼ਾਰ ਕਰੋੜ ਰੁਪਏ ਹੈ, ਕੀ ਸਰਕਾਰ 60 ਹਜ਼ਾਰ ਰੁਪਏ ਹਰ ਪੰਜਾਬੀ ਉੱਤੇ ਖ਼ਰਚ ਨਹੀਂ ਕਰ ਸਕਦੀ?
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਸੰਘਰਸ਼ ਕਰਦੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਤੇ ਕੇਂਦਰ ਸਰਕਾਰ ਨੂੰ ਇਹ ਮੰਗਾਂ ਮੰਨਣੀਆਂ ਚਾਹੀਦੀਆਂ ਹਨ।ਬਰਗਾੜੀ ਦੇ ਬੇਅਦਬੀ ਕਾਂਡ ਦੇ ਨਾਲ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਗੋਲੀ ਕਾਂਡ ਬਾਰੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੋਸ਼ੀਆਂ ਨੂੰ ਬਚਾ ਰਹੀ ਹੈਤੇ ਅਕਾਲੀਆਂ ਤੇ ਕਾਂਗਰਸੀਆਂ ਦੀ ਮਿਲੀਭੁਗਤ ਕਾਰਨ ਬੇਅਦਬੀ ਦੇ ਦੋਸ਼ੀਆਂ ਨੂੰ ਅਜੇ ਤਕ ਸਜ਼ਾ ਨਹੀਂ ਮਿਲ ਸਕੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।

Read More Latest Politics News

ਪੰਜਾਬੀ ਖ਼ਬਰਾਂ

ਪੰਜਾਬੀ ਲੇਖਿਕਾ ਦੀ ਕਿਤਾਬ 50 ਸਾਲ ਬਾਅਦ ਲਾਇਬ੍ਰੇਰੀ ਨੂੰ ਵਾਪਸ ਕੀਤੀ ਗਈ

Published

on

The Punjabi author

ਗਲਾਸਗੋ, 31 ਜੁਲਾਈ – ਸਕਾਟਲੈਂਡ ਦੇ ਰੇਨਫਰਿਊਸ਼ਾਇਰ ਵਿੱਚ ਇੱਕ ਲਾਇਬ੍ਰੇਰੀ ਤੋਂ ਤਕਰੀਬਨ 50 ਸਾਲ ਪਹਿਲਾਂ ਲਈ ਗਈ ਇੱਕ ਪੰਜਾਬੀ ਲੇਖਿਕਾ ਦੀ ਕੁਕਿੰਗ ਦੀ ਕਿਤਾਬ ਆਖਰ ਵਾਪਸ ਆ ਗਈ ਹੈ।
ਪੇਜ਼ਲੀ ਸੈਂਟਰਲ ਲਾਇਬ੍ਰੇਰੀ ਵਿੱਚੋਂ ਸ਼੍ਰੀਮਤੀ ਬਲਬੀਰ ਸਿੰਘ ਦੀ ਇੰਡੀਅਨ ਕੁੱਕਰੀ ਦੀ ਕਿਤਾਬ ਵਾਪਸ ਭੇਜੀ ਗਈ ਹੈ, ਜੋ ਆਖਰੀ ਵਾਰ 1968 ਵਿੱਚ ਉਧਾਰ ਦਿੱਤੀ ਗਈ ਸੀ। ਸਾਲ 1965 ਵਿੱਚ ਮਿਲਸ ਅਤੇ ਬੂਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਹ ਕਿਤਾਬ ਪਾਠਕ ਨੇ ਇੱਕ ਵੱਡੇ ਚਿੱਟੇ ਬੈਗ ਵਿੱਚ ਡਾਕ ਰਾਹੀਂ 20 ਪੌਂਡ ਦੇ ਨੋਟ ਅਤੇ ਮੁਆਫੀ ਦੀ ਇੱਕ ਗੁੰਮਨਾਮ ਚਿੱਠੀ ਨਾਲ ਵਾਪਸ ਭੇਜੀ ਹੈ। ਇਸ ਚਿੱਠੀ ਵਿੱਚ ਕਿਤਾਬ ਦੀ ਦੇਰੀ ਨਾਲ ਵਾਪਸੀ ਦੀ ਮੁਆਫੀ ਸਵੀਕਾਰ ਕਰਨ ਦੀ ਗੱਲ ਲਿਖੀ ਗਈ ਹੈ। ਇਸ ਕਿਤਾਬ ਨਾਲ ਭੇਜੇ ਗਏ 20 ਪੌਂਡ ਇੱਕ ਚੈਰਿਟੀ ਨੂੰ ਦਾਨ ਕੀਤੇ ਜਾ ਰਹੇ ਹਨ, ਕਿਉਂਕਿ ਰੇਨਫਰਿਊਸ਼ਾਇਰ ਲਾਇਬ੍ਰੇਰੀਆਂ ਬਕਾਇਆ ਕਿਤਾਬਾਂ ਦੀ ਵਾਪਸੀ ਲਈ ਜੁਰਮਾਨਾ ਨਹੀਂ ਸਨ ਵਸੂਲ ਰਹੀਆਂ।
ਸ਼੍ਰੀਮਤੀ ਬਲਬੀਰ ਸਿੰਘ ਦਾ ਜਨਮ 1921 ਵਿੱਚ ਪੰਜਾਬ ਵਿੱਚ ਹੋਇਆ ਸੀ ਅਤੇ ਉਹ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸ਼ੈਫ, ਕੁੱਕਰੀ ਅਧਿਆਪਕ ਤੇ ਰਸੋਈ ਕਿਤਾਬ ਦੀ ਲੇਖਿਕਾ ਸਨ। ਉਨ੍ਹਾ ਦੀ ਇੰਡੀਅਨ ਕੁੱਕਰੀ ਕਿਤਾਬ ਨੂੰ ਪਹਿਲੀ ਵਾਰ ਲੰਡਨ ਵਿੱਚ ਛਪਣ ਉੱਤੇ ਬਹੁਤ ਪ੍ਰਸ਼ੰਸਾ ਮਿਲੀ ਸੀ। ਇਸ ਕਿਤਾਬ ਦੀਆਂ ਦੁਨੀਆਂ ਵਿੱਚ ਸੈਂਕੜੇ ਹਜ਼ਾਰਾਂ ਕਾਪੀਆਂ ਵਿਕੀਆਂ ਸਨ। ਇਸ ਪਿੱਛੋਂ ਕਿਤਾਬ ਦੇ ਕਈ ਐਡੀਸ਼ਨ ਵੀ ਛਪੇ ਸਨ। ਲੇਖਿਕਾਦੀ 1994 ਵਿੱਚ ਮੌਤ ਹੋ ਗਈ ਸੀ।

Continue Reading

ਪੰਜਾਬੀ ਖ਼ਬਰਾਂ

ਜਾਸੂਸੀ ਕੇਸ ਵਿੱਚ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਸਹਿਮਤ

Published

on

Supreme-Court

ਨਵੀਂ ਦਿੱਲੀ, 31 ਜੁਲਾਈ – ਭਾਰਤ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈਗਾਸਸ ਜਾਸੂਸੀ ਵਿਵਾਦ ਕਾਰਨ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ ਤੇ ਇਸ ਦੇ ਬਾਅਦ ਇਸ ਵਿਵਾਦਦੇ ਬਾਰੇ ਸੁਪਰੀਮ ਕੋਰਟ ਨੇ ਵੀ ਵਿਚਾਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਸੂਸੀ ਦੇ ਦੋਸ਼ਾਂ ਦੀ ਸੁਤੰਤਰ ਜਾਂਚ ਦੀ ਮੰਗ ਕਰਦੀ ਪਟੀਸ਼ਨਦੀ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ ਹੋ ਗਈ ਹੈ।
ਚੀਫ ਜਸਟਿਸ ਐਨ ਵੀ ਰਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ਦੀ ਸੁਣਵਾਈ ਦੀ ਮਨਜ਼ੂਰੀ ਦੇ ਦਿੱਤੀ ਹੈ। ਚੀਫ਼ ਜਸਟਿਸ ਨੇ ਅਗਲੇ ਹਫ਼ਤੇ ਇਸ ਦੀ ਸੁਣਵਾਈ ਕਰਨ ਦੀ ਗੱਲ ਕਹੀ ਹੈ। ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਉਨ੍ਹਾਂ ਤੁਰੰਤ ਸੁਣਵਾਈ ਲਈ ਸੁਪਰੀਮ ਕੋਰਟ ਅੱਗੇ ਸੀਨੀਅਰ ਪੱਤਰਕਾਰ ਐਨ ਰਾਮ ਅਤੇ ਸ਼ਸ਼ੀ ਕੁਮਾਰ ਦੀ ਪਟੀਸ਼ਨ ਦਾ ਜ਼ਿਕਰ ਕੀਤਾ ਤੇ ਕਿਹਾ ਸੀ ਕਿ ਇਹ ਨਾਗਰਿਕਾਂ ਦੀ ਆਜ਼ਾਦੀ ਨੂੰ ਪ੍ਰਭਾਵਿਤ ਕਰਦਾ ਹੈ ਤੇ ਸੁਪਰੀਮ ਕੋਰਟ ਇਸਬਾਰੇ ਤੁਰੰਤ ਸੁਣਵਾਈ ਕਰੇ। ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਸੁਪਰੀਮ ਕੋਰਟ ਦੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਦੀ ਅਗਵਾਈ ਵਿੱਚ ਜਾਂਚ ਦੀ ਮੰਗ ਕੀਤੀ ਗਈ ਹੈ। ਵਰਨਣਯੋਗ ਹੈ ਕਿ ਇਸ ਕੇਸ ਦੀ ਆਜ਼ਾਦ ਜਾਂਚ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿੱਚ 27 ਜੁਲਾਈ ਨੂੰ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਸੀ ਕਿ ਇਜ਼ਰਾਈਲੀ ਸਪਾਈਵੇਅਰ ਸਾਫ਼ਟਵੇਅਰ ਪੈਗਾਸਸ ਦੀ ਵਰਤੋਂ ਕਈ ਵੱਕਾਰੀ ਨਾਗਰਿਕਾਂ, ਸਿਆਸੀ ਆਗੂਆਂ ਅਤੇ ਪੱਤਰਕਾਰਾਂ ਬਾਰੇ ਸਰਕਾਰੀ ਏਜੰਸੀਆਂ ਵੱਲੋਂ ਜਾਸੂਸੀ ਕਰਨ ਲਈ ਕੀਤੀ ਗਈ ਹੈ ਤੇ ਇਸ ਦੀ ਆਜ਼ਾਦ ਜਾਂਚ ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਇਸ ਜਨਹਿਤ ਪਟੀਸ਼ਨ ਵਿੱਚ ਕੇਂਦਰ ਸਰਕਾਰ ਨੂੰ ਇਹ ਦੱਸਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਕਿ ਕੀ ਕੇਂਦਰ ਸਰਕਾਰ ਜਾਂ ਉਸਦੀ ਕਿਸੇ ਜਾਂਚ ਏਜੰਸੀ ਨੇ ਵਿਵਾਦ ਵਾਲੇ ਪੈਗਾਸਸ ਸਪਾਈਵੇਅਰ ਸਾਫ਼ਟਵੇਅਰ ਦਾ ਲਾਇਸੈਂਸ ਪ੍ਰਾਪਤ ਕੀਤਾ ਹੈ।

Continue Reading

ਪੰਜਾਬੀ ਖ਼ਬਰਾਂ

ਛੁੱਟੀ ਆਏ ਫ਼ੌਜੀ ਨੇ ਹੋਟਲ ਵਿੱਚ ਫੰਦਾ ਲਾ ਕੇ ਖੁਦਕੁਸ਼ੀ ਕੀਤੀ

Published

on

Suicide

ਫ਼ਿਰੋਜ਼ਪੁਰ, 31 ਜੁਲਾਈ – ਛੁੱਟੀ ਵਿੱਚ ਆਏ ਹੋਏ ਇੱਕ ਫ਼ੌਜੀ ਨੇ ਫ਼ਿਰੋਜ਼ਪੁਰ ਦੇ ਇੱਕ ਹੋਟਲ ਦੇ ਕਮਰੇ ਵਿੱਚ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਫ਼ਿਰੋਜ਼ਪੁਰ ਛਾਉਣੀ ਦੇ ਥਾਣਾ ਇੰਚਾਰਜ ਨਿਖੀਲ ਗਰਗ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਹਜ਼ਾਰਾ ਸਿੰਘ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਫ਼ੌਜ ਵਿੱਚ ਲੇਹ ਵਿੱਚ ਤੈਨਾਤ ਸੀ। ਉਹ ਕਰੀਬ ਡੇਢ ਮਹੀਨੇ ਪਹਿਲਾਂ ਛੁੱਟੀ ਕੱਟਣ ਘਰ ਆਇਆ ਸੀ।ਥਾਣਾ ਇੰਚਾਰਜ ਨੇ ਦੱਸਿਆ ਕਿ ਕਰਮਜੀਤ ਸਿੰਘ ਕੱਲ੍ਹ ਸਵੇਰੇ ਫ਼ਿਰੋਜ਼ਪੁਰ ਛਾਉਣੀ ਦੇ ਇੱਕ ਹੋਟਲ ਵਿੱਚ ਆਇਆ ਅਤੇ ਉਥੇ ਕਮਰਾ ਲਿਆ ਸੀ। ਉਹ ਆਪਣੇ ਕਮਰੇ ਤੋਂ ਕਰੀਬ 3-4 ਵਾਰ ਬਾਹਰ ਆਇਆ। ਰਾਤ 11 ਵਜੇ ਉਸ ਦੇ ਵੱਲੋਂ ਲਾਏ ਗਏ ਫੰਦੇ ਦੀ ਸੂਚਨਾ ਉਨ੍ਹਾਂ ਨੂੰ ਮਿਲੀ। ਸੂਚਨਾ ਮਿਲਦੇ ਸਾਰ ਪੁਲਸ ਟੀਮ ਓਥੇ ਗਈ। ਉਨ੍ਹਾਂ ਦੱਸਿਆ ਕਿ ਉਸ ਤੋਂ ਪਹਿਲਾਂ ਕਰਮਜੀਤ ਸਿੰਘ ਨੇ ਵ੍ਹਅਟਸਐਪ ਰਾਹੀਂ ਆਪਣੇ ਪਰਵਾਰ ਨੂੰ ਲੋਕੇਸ਼ਨ ਸੈਂਡ ਕੀਤੀ ਸੀ, ਜਿਸ ਦੀ ਸੂਚਨਾ ਪਰਵਾਰ ਨੇ ਫ਼ਿਰੋਜ਼ਪੁਰ ਦਿੱਤੀ ਅਤੇ ਜਦੋਂ ਆ ਕੇ ਹੋਟਲ ਦੇ ਕਮਰੇ ਵਿੱਚ ਦੇਖਿਆ ਤਾਂ ਉਸਦੇ ਗਲੇ ਵਿੱਚ ਫੰਦਾ ਲੱਗਾ ਹੋਇਆ ਸੀ। ਸਵੇਰਾ ਹੋਟਲ ਦੇ ਮਾਲਿਕ ਤਰੁਣ ਮਿਤਲ ਨੇ ਕਿਹਾ ਕਿ ਉਹ ਇਸ ਵਕਤ ਬਾਹਰ ਹੈ ਪਰ ਇਸ ਘਟਨਾ ਦੀ ਜਾਣਕਾਰੀ ਸਭ ਤੋਂ ਪਹਿਲਾਂ ਪੁਲਸ ਨੂੰ ਦਿੱਤੀ ਗਈ ਸੀ ਤੇ ਪੁਲਸ ਦੀ ਮੌਜੂਦਗੀ ਵਿੱਚ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਮ੍ਰਿਤਕ ਫੰਦੇ ਨਾਲ ਲੱਟਕਦਾ ਹੋਇਆ ਪਾਇਆ ਗਿਆ।

Continue Reading

ਰੁਝਾਨ


Copyright by IK Soch News powered by InstantWebsites.ca