Keeping the torches burning- Gulshanbir Goraya | Latest Punjabi Poetry
Connect with us [email protected]

ਰਚਨਾਵਾਂ ਨਵੰਬਰ 2020

ਮਸ਼ਾਲਾਂ ਬਾਲਕੇ ਰੱਖਣਾ

Published

on

punjabi poetry

ਮਸ਼ਾਲਾਂ ਬਾਲਕੇ ਰੱਖਣਾ,
ਹਨੇਰਾ ਹੋਣ ਵਾਲਾ ਹੈ,
ਜਿੰਦਾ ਰਹਿਣ ਦੇ ਹੱਕ ਤਾਈਂ ਵੀ,
ਹਾਕਮ ਖੋਹਣ ਵਾਲਾ ਹੈ,
ਮਸ਼ਾਲਾਂ ਬਾਲਕੇ ਰੱਖਣਾ,
ਵਿਸ਼ਵਾਸਾਂ ਨੂੰ ਘਾਤ ਕਰ ਚੁੱਕਿਆ,
ਦੱਬਣ ਦੀ ਬਾਤ ਕਰ ਚੁੱਕਿਆ,
ਸੱਜਰੀ ਸਵੇਰ ਦੇ ਵਕਤੀਂ,
ਸਾਡੇ ਲਈ ਰਾਤ ਕਰ ਚੁੱਕਿਆ,
ਸਾਡੀ ਰੋਜ਼ੀ ਦੇ ਹੱਕਾਂ ਤੇ,
ਇਹ ਡਾਕਾ ਪਾਉਣ ਵਾਲਾ ਹੈ,
ਮਸ਼ਾਲਾਂ ਜਾਲਕੇ ਰੱਖਿਓ,,,,,,,,

ਸਾਡੇ ਪੁਰਖਿਆਂ ਵਸਾਈ ਜੋ,
ਇਹ ਫਿਰਦਾ ਧਰਤੀ ਖੋਹਣੇ ਨੂੰ,
ਪਹਿਲਾਂ ਹੀ ਭੁੱਖਾ ਭਾਣਾ ਜੋ,
ਫਿਰਦਾ ਏ ਢਿੱਡ ਧੋਣੇ ਨੂੰ,
ਵਿਰਾਸਤ ਸਾਡੇ ਗਦਰੀਆਂ ਦੀ,
ਇਹ ਚਾਹੁੰਦਾ ਏ ਮੁਕਾਉਣੇ ਨੂੰ,
ਫਿਰ ਬੇੜੀ ਗੁਲਾਮੀ ਦੀ ਇਹ,
ਸਾਨੂੰ ਪਾਉਣ ਵਾਲਾ ਹੈ,
ਮਸ਼ਾਲਾਂ ਬਾਲਕੇ ਰੱਖਣਾ,,,,,

ਜਿਸ ਮਿੱਟੀ ਨੂੰ ਮਾਂ ਮੰਨਿਆ,
ਸਾਥੋ ਵਿਛੋੜਣ ਲੱਗਾ ਏ,
ਕਿਰਤ ਨੂੰ ਸਾਡੀ ਲੁੱਟ ਲੁੱਟ ਕੇ,
ਦਿੱਲੀ ਨੂੰ ਦੌੜਨ ਲੱਗਾ ਏ,
ਮੋਹ ਹੈ ਜੋ ਸਾਡਾ ਖੇਤਾਂ ਲਈ,
ਲੁਟੇਰਾ ਤੋੜਨ ਲੱਗਾ ਏ,
ਸਾਡੇ ਖੇਤਾਂ ਦੇ ਮੋਹ ਉੱਤੇ,
ਲੱਗਣ ਨੂੰ ਫਿਰਦਾ ਤਾਲਾ ਹੈ,
ਮਸ਼ਾਲਾਂ ਬਾਲਕੇ ਰੱਖਣਾ,,,,,,,,

ਕਿਰਤੀ,ਵਪਾਰੀ ਤੇ ਕਿਸਾਨੀ,
ਮਰਨ ਲੱਗੀ ਏ,
ਸਾਡੀ ਵੋਟੋਂ ਸਿਰਜੀ ਹਕੂਮਤ,
ਸਾਡੇ ਤੇ ਵਰੵਣ ਲੱਗੀ ਏ,
ਸਾਡੇ ਦੁੱਧ ਦੀ ਰਾਖੀ,
ਬਿੱਲੀ ਹੀ ਕਰਨ ਲੱਗੀ ਏ,
ਬੈਠੇ ਨੇ ਚੋਰ ਤਖਤਾਂ ਤੇ,
ਚੌਕੀਦਾਰੀ ਦਾ ਵਖਾਲਾ ਹੈ,
ਮਸ਼ਾਲਾਂ ਬਾਲਕੇ ਰੱਖਣਾ,,,,

ਬੈਠੇ ਧਰਮ ਅਸਥਾਨੀਂ
ਬਣ ਠੇਕੇਦਾਰ ਧਰਮਾਂ ਦੇ,
ਬਾਣੇ ਗੁਰੂ ਗੋਬਿੰਦ ਦੇ ਪਾ,
ਵਾਰਿਸ ਔਰੰਗੇ ਦੇ ਕਰਮਾਂ ਦੇ ,
ਦਿਆ ਤੇ ਧਰਮ ਨੂੰ ਛੱਡਕੇ,
ਨਫਰਤਾਂ ਰੱਖੀਆਂ ਚਰਮਾਂ ਤੇ,
ਫਰਜ਼ ਰਾਖੀ ਮਜ਼ਲੂਮਾਂ ਦੀ,
ਬਣ ਗਿਆ ਜ਼ਾਲਮ ਬਾਹਲਾ ਹੈ,
ਮਸ਼ਾਲਾਂ ਜਾਲਕੇ ਰੱਖਣਾ,,,,,

ਇਹ ਜੋ ਰਸਤੇ ਸ਼ੰਘਰਸ਼ਾਂ ਦੇ,
ਸੀਸਾਂ ਦੀ ਮੰਗ ਕਰਦੇ ਨੇ,
ਜਾਣਾ ਪੈਂਦਾ ਕਾਲੇ ਪਾਣੀ ਨੂੰ,
ਹੱਸ ਹੱਸ ਫਾਂਸੀ ਚੜੵਦੇ ਨੇ,
ਰਹਿੰਦੀ ਦੁਨੀਆਂ ਤੱਕ ਅਮਰ,
ਖਾਤਰ ਧਰਤੀ ਜੋ ਮਰਦੇ ਨੇ,
ਗੁਲਸ਼ਨਬੀਰ’ ਰੱਤ ਬਾਲਕੇ,
ਕਰਨਾ ਉਜ਼ਾਲਾ ਹੈ,
ਮਸ਼ਾਲਾਂ ਬਾਲਕੇ ਰੱਖਣਾ,
ਹਨੇਰਾ ਹੋਣ ਵਾਲਾ ਹੈ,
ਬਿਖੜਾ ਰਾਹ ਸ਼ੰਘਰਸ਼ਾਂ ਦਾ,
ਨਾ ਇਹ ਰਸਤਾ ਸੁਖਾਲਾ ਹੈ,

-ਗੁਲਸ਼ਨਬੀਰ ਗੁਰਾਇਆ

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ