Kangana reached the court to shift the cases against her to Shimla
Connect with us [email protected]

ਫਿਲਮੀ ਦੁਨੀਆ

ਆਪਣੇ ਖਿਲਾਫ ਚੱਲਦੇ ਕੇਸਾਂ ਨੂੰ ਸ਼ਿਮਲੇ ਵਿਚ ਬਦਲਾਉਣ ਲਈ ਕੰਗਣਾ ਅਦਾਲਤ ਜਾ ਪਹੁੰਚੀ

Published

on

kangana-ranaut

ਨਵੀਂ ਦਿੱਲੀ, 3 ਮਾਰਚ – ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੇ ਉਨ੍ਹਾਂ ਦੇ ਖਿਲਾਫ ਪੈਂਡਿਗ ਕੇਸਾਂ ਨੂੰ ਮੁੰਬਈ ਤੋਂ ਸ਼ਿਮਲੇ ਦੀ ਅਦਾਲਤ ਵਿੱਚ ਬਦਲਣ ਦੀ ਅਪੀਲ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਦੋਵਾਂ ਭੈਣਾਂ ਨੇ ਦੋਸ਼ ਲਾਇਆ ਮੁੰਬਈ ਵਿੱਚ ਉਨ੍ਹਾਂ ਦੇ ਖਿਲਾਫ ਦਰਜ ਕੇਸਾਂ ਦੀ ਸੁਣਵਾਈ ਵੇਲੇ ਉਨ੍ਹਾਂ ਦੇ ਵਿਰੁੱਧ ਸ਼ਿਵ ਸੈਨਾ ਨੇਤਾਵਾਂ ਵਿੱਚ ‘ਨਿੱਜੀ ਬਦਲੇ ਦੀ ਭਾਵਨਾ’ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੋਵੇਗਾ।
ਕੰਗਣਾ ਅਤੇ ਉਸ ਦੀ ਭੈਣ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਜੇ ਇਨ੍ਹਾਂ ਕੇਸਾਂ ਦੀ ਸੁਣਵਾਈ ਮੁੰਬਈ ਵਿੱਚ ਹੋਈਤਾਂ ਉਨ੍ਹਾਂ ਦੀ ਜਾਨ ਅਤੇ ਜਾਇਦਾਦ ਨੂੰ ਖਤਰਾ ਹੋਵੇਗਾ, ਕਿਉਂਕਿ ਸ਼ਿਵ ਸੈਨਾ ਦੀ ਮਹਾਰਾਸ਼ਟਰ ਸਰਕਾਰ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਵਕੀਲ ਨੀਰਜ ਸ਼ੇਖਰ ਦੇ ਰਾਹੀਂ ਦਾਇਰ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ‘ਜੇ ਇਨ੍ਹਾਂ ਕੇਸਾਂ ਦੀ ਸੁਣਵਾਈ ਮੁੰਬਈ ਵਿੱਚ ਹੁੰਦੀ ਹੈ, ਤਾਂ ਪਟੀਸ਼ਨਰਾਂ ਦੇ ਖਿਲਾਫ ਸ਼ਿਵ ਸੈਨਾ ਦੇ ਨੇਤਾਵਾਂ ਵਿੱਚ ਨਿੱਜੀ ਬਦਲੇ ਦੀ ਭਾਵਨਾ ਦੇ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।’ ਇਸ ਅਰਜ਼ੀ ਵਿੱਚ ਉਨ੍ਹਾਂ ਦੇ ਖਿਲਾਫ ਦਰਜ ਸ਼ਿਕਾਇਤਾਂ ਅਤੇ ਕੇਸਾਂਦੀ ਸੁਣਵਾਈ ਮੁੰਬਈ ਤੋਂ ਹਿਮਾਚਲ ਪ੍ਰਦੇਸ਼ ਦੇ ਸ਼ਿਮਲੇ ਦੀ ਅਦਾਲਤ ਵਿੱਚ ਬਦਲਣ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਵਿੱਚ ਗੀਤਕਾਰ ਜਾਵੇਦ ਅਖਤਰ ਵੱਲੋਂ ਕੰਗਨਾ ਰਣੌਤ ਦੇ ਖਿਲਾਫ ਕੀਤੀ ਮਾਣਹਾਨੀ ਦੀ ਸ਼ਿਕਾਇਤ ਵੀ ਸ਼ਾਮਲ ਹੈ।

Read More Punjabi Breaking News Portal

ਫਿਲਮੀ ਦੁਨੀਆ

ਮਮਤਾ ਕੁਲਕਰਨੀ ਦਾ ਪਤੀ ਅਮਰੀਕਾ ਦੇ ਕਬਜ਼ੇ ਵਿੱਚ

Published

on

Mamata-Kulkarni

ਨਿਊ ਯਾਰਕ, 8 ਅਪ੍ਰੈਲ – ਬਾਲੀਵੁੱਡ ਅਭਿਨੇਤਰੀ ਮਮਤਾ ਕੁਲਕਰਨੀ ਦੇ ਪਤੀ ਵਿੱਕੀ ਗੋਸਵਾਮੀ ਦੀ ਹਵਾਲਗੀ ਅਮਰੀਕਾ ਦੀ ਨਸ਼ੀਲੇ ਪਦਾਰਥਾਂ ਦੇ ਖਿਲਾਫ ਕਾਰਵਾਈ ਕਰਨ ਵਾਲੀ ਸੰਸਥਾ ਯੂ ਐਸ ਡਰੱਗਜ਼ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀ ਈ ਏ) ਨੂੰ ਹੋ ਗਈ ਹੈ। ਉਸ ਨੂੰ ਭਾਰਤੀ ਉਪ ਮਹਾਦੀਪ ਦੇ ਨਸ਼ੀਲੇ ਪਦਾਰਥਾਂ ਦੇ ਕਈ ਰੂਟਾਂ ਨਾਲ ਜੁੜਿਆ ਮੰਨਿਆ ਜਾਂਦਾ ਹੈ ਤੇ ਅਮਰੀਕਾ ਨੂੰ ਉਸ ਦੀ ਭਾਲ ਸੀ। ਉਸ ਨੂੰ ਨਿਯੂ ਯਾਰਕ ਦੀ ਅਤਿ ਸੁਰੱਖਿਅਤ ਜੇਲ੍ਹ ਵਿੱਚ ਰੱਖਿਆ ਗਿਆ ਹੈ, ਜਿਸ ਬਾਰੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਨਸ਼ੀਲੇ ਪਦਾਰਥਾਂ ਤੇ ਕਈ ਗੈਰ ਕਾਨੂੰਨੀ ਕਾਰੋਬਾਰਾਂ ਵਿੱਚ ਲੱਗੇ ਤਿੰਨ ਭਾਰਤੀ ਨਾਗਰਿਕ ਲੰਬੇ ਸਮੇਂ ਤੋਂ ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਤੋਂ ਕੰਮ ਕਰ ਰਹੇ ਸਨ। ਇਹ ਸਾਰੇ ਡੀ ਈ ਏ ਦੀ ਮੋਸਟ ਵਾਂਟਿਡ ਲਿਸਟ ਵਿੱਚ ਸ਼ਾਮਲ ਅਪਰਾਧੀ ਹਨ। ਇਨ੍ਹਾਂ ਵਿੱਚ ਸਭ ਤੋਂ ਉਪਰ ਬਖਸ਼ੀਸ਼ ਦਾ ਨਾਂਅ ਸੀ। ਉਹ ਮੈਕਸੀਕੋ ਦੇ ਸਿਨਾਲੋਆ ਡਰੱਗਜ਼ ਕਾਰਟੇਲ ਨਾਲ ਜੁੜ ਕੇ ਕੰਮ ਕਰਦਾ ਸੀ। ਇਸ ਤੋਂ ਪਹਿਲਾਂ ਉਹ ਕੌਮਾਂਤਰੀ ਹਵਾਲਾ ਰੈਕਟ ਚਲਾਉਣ ਵਾਲੇ ਗੁਰਕਰਨ ਸਿੰਘ ਨਾਲ ਰਲ ਕੇ ਕੰਮ ਕਰਦਾ ਸੀ। ਗੁਰਕਰਨ ਭਾਰਤੀ ਮੂਲ ਦਾ ਕੈਨੇਡਾ ਦਾ ਨਾਗਰਿਕ ਹੈ। ਉਸ ਨੂੰ ਕਈ ਸਾਲ ਪਹਿਲਾਂ ਡੀ ਈ ਏ ਨੇ ਲਾਸ ਏਂਜਲਸ ਤੋਂ ਗ੍ਰਿਫਤਾਰ ਕੀਤਾ ਸੀ। ਭਾਰਤੀ ਏਜੰਸੀਆਂ ਨੂੰ ਸ਼ੱਕ ਹੈ ਕਿ ਬਖਸ਼ੀਸ਼ ਸਿੰਘ ਆਪਣੇ ਦੋ ਸਾਥੀਆਂ-ਬਲਵੰਤ ਰਾਏ ਭੋਲਾ ਤੇ ਸੰਜੀਵ ਭੋਲਾ ਨਾਲ ਕੈਨੇਡਾ ਜਾਂ ਪੰਜਾਬ ਵਿੱਚ ਲੁਕਿਆ ਹੋਇਆ ਹੈ। ਡੀ ਈ ਏ ਦੀ ਸੂਚੀ ਵਿੱਚ ਬਲਵੰਤ ਤੇ ਸੰਜੀਵ ਦਾ ਨਾਂਅ ਵੀ ਸ਼ਾਮਲ ਹੈ। ਸੂਤਰਾਂ ਮੁਤਾਬਕ 1970 ਵਿੱਚ ਪੈਦਾ ਹੋਇਆ ਬਖਸ਼ੀਸ਼ ਸਿੰਘ ਭਾਰਤ ਤੋਂ ਭੱਜ ਕੇ ਕਈ ਹੋਰ ਦੇਸ਼ਾਂ ਵਿੱਚ ਫਰਜ਼ੀ ਪਛਾਣ ਨਾਲ ਰਹਿੰਦਾ ਰਿਹਾ। ਉਥੋਂ ਉਹ ਹਵਾਲਾ ਨਾਲ ਜੁੜੀਆਂ ਸਰਗਰਮੀਆਂ ਚਲਾਉਂਦਾ ਰਿਹਾ। ਉਹ ਲੰਬੇ ਸਮੇਂ ਤੱਕ ਕੈਨੇਡਾ ਦੇ ਵੈਨਕੁਵਰ ਇਲਾਕੇ ਵਿੱਚ ਰਿਹਾ, ਜਿਹੜਾ ਅਮਰੀਕਾ ਨਾਲ ਲੱਗਦਾ ਹੈ। 2018 ਵਿੱਚ ਮਾਲ ਖੁਫੀਆ ਡਾਇਰੈਕਟੋਰੇਟ (ਡੀ ਆਰ ਆਈ) ਨੇ ਇੰਦੌਰ ਤੋਂ ਮਨੂੰ ਗੁਪਤਾ ਅਤੇ ਮੁਹੰਮਦ ਸਾਦਿਕ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੋਵਾਂ ਉੱਤੇ ਸਿਨਾਲੋਆ ਕਾਰਟੇਲ ਨਾਲ ਜੁੜੇ ਜਾਰਜ ਸੋਲਿਸ ਨੂੰ ਨਸ਼ੀਲੇ ਪਦਾਰਥ ਭੇਜਣ ਦਾ ਦੋਸ਼ ਸੀ। ਡੀ ਆਰ ਆਈ ਨੇ ਇਨ੍ਹਾਂ ਕੋਲੋਂ ਕਰੀਬ 10 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ, ਕਾਲੇ ਕਾਰੋਬਾਰ ਵਿੱਚ ਜਿਸ ਦੀ ਕੀਮਤ 100 ਕਰੋੜ ਰੁਪਏ ਮੰਨੀ ਗਈ ਸੀ। ਸਿਨਾਲੋਆ ਮੈਕਸੀਕੋ ਦਾ ਇੱਕ ਖੁਦਮੁਖਤਾਰ ਇਲਾਕਾ ਹੈ।
ਨਸ਼ੀਲੇ ਪਦਾਰਥਾਂ ਦੇ ਕਾਰੋਬਾਰੀਆਂ ਨਾਲ ਵਿੱਕੀ ਗੋਸਵਾਮੀ ਦੇ ਰਿਸ਼ਤੇ ਉੱਤੇ ਡੀ ਈ ਏ ਦੀਆਂ ਨਜ਼ਰਾਂ ਕਾਫੀ ਅਰਸੇ ਤੋਂ ਸਨ। ਉਸ ਨਾਲ ਜੁੜੇ ਡਰੱਗਜ਼ ਕਾਰਟੇਲ ਦੀ ਡੀ ਈ ਏ ਤੋਂ ਕੁਝ ਸਾਲ ਪਹਿਲਾਂ ਜਾਣਕਾਰੀ ਮਿਲੀ ਸੀ। ਵਿੱਕੀ ਉਦੋਂ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਲਈ ਕੰਮ ਕਰਦਾ ਸੀ। ਡੀ ਈ ਏ ਨੇ ਭਾਰਤੀ ਏਜੰਸੀਆਂ ਨੂੰ ਭਾਰਤ ਦੀ ਇੱਕ ਅਜਿਹੀ ਦਵਾ ਕੰਪਨੀ ਦੀ ਜਾਣਕਾਰੀ ਵੀ ਦਿੱਤੀ, ਜੋ ਨਸ਼ੀਲੇ ਪਦਾਰਥਾਂ ਦੇ ਧੰਦੇ ਵਿੱਚ ਸ਼ਾਮਲ ਸੀ। ਇਹ ਮੈਂਡ੍ਰੈਕਸ ਤੇ ਅਫੈਡਰਿਨ ਵਰਗੇ ਨਸ਼ੀਲੇ ਪਦਾਰਥ ਬਣਾਉਂਦੀ ਸੀ ਅਤੇ ਉਨ੍ਹਾਂ ਦੀ ਸਪਲਾਈ ਕਰਦੀ ਸੀ। ਇੱਕ ਸਮੇਂ ਦਾਊਦ ਦੀ ਡੀ ਕੰਪਨੀ ਲਈ ਵਿੱਕੀ ਗੋਸਵਾਮੀ ਤੇ ਅਲੀ ਪੁੰਜਾਨੀ ਕੰਮ ਕਰਦੇ ਸਨ। ਅਲੀ ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਦਾ ਸਾਬਕਾ ਪਤੀ ਹੈ। ਗੋਸਵਾਮੀ ਨੂੰ ਕੀਨੀਆ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿੱਥੋਂ ਅਮਰੀਕਾ ਲਈ ਉਸ ਦੀ ਹਵਾਲਗੀ ਹੋਈ ਹੈ।

Read More Punjabi Newspaper

Continue Reading

ਫਿਲਮੀ ਦੁਨੀਆ

‘ਰੱਬ ਦਾ ਰੇਡੀਓ-2’ ਨੂੰ ਸਰਬੋਤਮ ਪੰਜਾਬੀ ਫ਼ਿਲਮ ਦਾ ਕੌਮੀ ਇਨਾਮ

Published

on

Rabb-Da-Radio-2

ਨਵੀਂ ਦਿੱਲੀ, 23 ਮਾਰਚ – 67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਕੱਲ੍ਹ ਐਲਾਨ ਕਰ ਦਿੱਤਾ ਗਿਆ, ਜਿਸ ‘ਚ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਫ਼ਿਲਮ ‘ਮਣੀਕਰਣਿਕ’ ਅਤੇ ‘ਪੰਗਾ’ ‘ਚ ਉਸਦੇ ਰੋਲ ਲਈ ਸਰਬੋਤਮ ਅਦਾਕਾਰਾ ਦਾ ਇਨਾਮ ਦਿੱਤਾ ਗਿਆ ਹੈ। ਪੰਜਾਬੀ ਫਿਲਮਾਂ `ਚ ‘ਰੱਬ ਦਾ ਰੇਡੀਓ-2’ ਅਤੇ ਹਿੰਦੀ ‘ਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ‘ਛਿਛੋਰੇ’ ਨੂੰ ਸਰਬੋਤਮ ਫ਼ਿਲਮ ਇਨਾਮ ਲਈ ਚੁਣਿਆ ਗਿਆ। ਮਨੋਜ ਵਾਜਪਾਈ ਅਤੇ ਧਨੁਸ਼ ਨੂੰ ਕ੍ਰਮਵਾਰ ‘ਭੌਂਸਲੇ’ ਅਤੇ ‘ਅਸੁਰਾਨ’ ਫਿਲਮਾਂ ਲਈ ਬਿਹਤਰੀਨ ਅਦਾਕਾਰ ਐਲਾਨਿਆ। ਨਿਰਦੇਸ਼ਕ ਪ੍ਰਿਯਾਦਰਸ਼ਨ ਦੀ ਮਲਿਆਲਮ ਫ਼ਿਲਮ ‘ਮਾਰਾਕਰ- ਅਰਬੀਕਾਦਾਲਿੰਟ ਸਿਮਹਾਮ’ ਨੂੰ ਬੈਸਟ ਫੀਚਰ ਫ਼ਿਲਮ ਐਲਾਨਿਆ ਗਿਆ ਅਤੇ ਸੰਜੇ ਪੂਰਨ ਸਿੰਘ ਨੂੰ ਹਿੰਦੀ ਫ਼ਿਲਮ ‘ਬਹੱਤਰ ਹੂਰਾਂ’ ਲਈ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ।
ਇਸ ਦੌਰਾਨ ਰਾਸ਼ਟਰੀ ਫ਼ਿਲਮ ਐਵਾਰਡਬੋਰਡ ਦੇ ਪ੍ਰਧਾਨ ਐਨ ਚੰਦਰ ਨੇ ਕਿਹਾ ਕਿ ਉਨ੍ਹਾਂ ਨੇ ਫ਼ਿਲਮ ਨੂੰ ਇਨਾਮ ਦੇਣ ਦਾ ਨਿਰਣਾ ਭਗਵਾਨ ਦੇ ਤੌਰ ‘ਤੇ ਨਹੀਂ, ਮਾਪਿਆਂ ਵਾਂਗ ਲਿਆ। ਸਮਾਜਿਕ ਫ਼ਿਲਮਾਂ ਦੀ ਸ਼੍ਰੇਣੀ ‘ਚ ਮਰਾਠੀ ਫ਼ਿਲਮ ‘ਆਨੰਦੀ ਗੋਪਾਲ’ ਨੂੰ ਸਰਬੋਤਮ ਫ਼ਿਲਮ ਦਾ ਪੁਰਸਕਾਰ ਦਿੱਤਾ ਗਿਆ। ਰਾਸ਼ਟਰੀ ਏਕਤਾ ਲਈ ਨਰਗਿਸ ਦੱਤ ਪੁਰਸਕਾਰ ‘ਤਾਜਮਹੱਲ’ ਨੂੰ ਦਿੱਤਾ ਗਿਆ ਅਤੇ ਸਭ ਤੋਂ ਵੱਧ ਪਸੰਦੀਦਾ ਤੇ ਬਿਹਤਰੀਨ ਮਨੋਰੰਜਕ ਫ਼ਿਲਮ ਦੀ ਸ਼੍ਰੇਣੀ ‘ਚ ਸਰਬੋਤਮ ਫ਼ਿਲਮ ਦਾ ਪੁਰਸਕਾਰ ਤੇਲਗੂ ਫ਼ਿਲਮ ਮਹਾਰਸ਼ੀ ਨੂੰ ਦਿੱਤਾ ਗਿਆ। ਇੰਦਰਾ ਗਾਂਧੀ ਪੁਰਸਕਾਰ ਪਹਿਲੀ ਮਲਿਆਲੀ ਫ਼ਿਲਮ ‘ਹੇਲਨ’ ਨੂੰ ਦਿੱਤਾ ਗਿਆ, ਜਿਸ ਦਾ ਨਿਰਦੇਸ਼ਨ ਐਮ ਜੇਵੀਅਰ ਨੇ ਕੀਤਾ ਹੈ।

Read More Punjabi Entertainment News Archives

Continue Reading

ਫਿਲਮੀ ਦੁਨੀਆ

ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਸ਼ੂਟਿੰਗ ਕਰਨ ਉਤੇ ਗੌਹਰ ਖਾਨ ਵਿਰੁੱਧ ਕੇਸ ਦਰਜ਼

Published

on

Gauhar Khan

ਮੁੰਬਈ, 17 ਮਾਰਚ – ਅਭਿਨੇਤਰੀ ਗੌਹਰ ਖਾਨ ਦੇ ਕੋਰੋਨਾ ਪਾਜ਼ੀਟਿਵ ਆਉਣ ਦੇ ਬਾਵਜੂਦ ਉਸ ਵੱਲੋਂ ਫਿਲਮ ਦੀ ਸ਼ੂਟਿੰਗ ਕਰਨ ਉੱਤੇ ਬੁਰਹਾਨ ਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀ ਐਮ ਸੀ) ਨੇ ਕੋਰੋਨਾ ਨਾਲ ਸਬੰਧਤ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਉਸ ਖਿਲਾਫ ਕੇਸ ਦਰਜ ਕਰਾਇਆ ਹੈ।
ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਇਸ ਦੀ ਪੁਸ਼ਟੀ ਕਰਦਿਆਂ ਟਵੀਟ ਕੀਤਾ ਅਤੇ ਅਣਗਹਿਲੀ ਵਰਤਣ ਉੱਤੇ ਗੌਹਰ ਖਾਨ ਦੀ ਆਲੋਚਨਾ ਕੀਤੀ। ਉਸ ਨੇ ਲਿਖਿਆ ਕਿ ਸ਼ੂਟਿੰਗ ਵਿੱਚ ਆ ਕੇ ਗੌਹਰ ਖਾਨ ਨੇ ਹੋਰ ਟੀਮ ਮੈਂਬਰਾਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਇਆ ਹੈ। ਦੂਜੇ ਪਾਸੇ ਗੌਹਰ ਖਾਨ ਦੀ ਟੀਮ ਅਨੁਸਾਰ ਗੌਹਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।ਗੌਹਰ ਖਾਨ ਦੀ ਟੀਮ ਦਾ ਕਹਿਣਾ ਹੈ ਕਿ ਗੌਹਰ ਦੀ ਕੋਵਿਡ-19 ਬਾਰੇ ਰਿਪੋਰਟ ਨੈਗੇਟਿਵ ਆਈ ਹੈ ਤੇ ਉਸ ਨੇ ਬੀ ਐਮ ਸੀ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ। ਟੀਮ ਦੇ ਬਿਆਨ ਅਨੁਸਾਰ 37 ਸਾਲਾ ਅਭਿਨੇਤਰੀ ਬੀ ਐਮ ਸੀ ਨਾਲ ਸਹਿਯੋਗ ਕਰ ਰਹੀ ਹੈ। ਇਸ ਬਿਆਨ ਨਾਲ ਗੌਹਰ ਖਾਨ ਦੀ 15 ਮਾਰਚ ਨੂੰ ਆਈ ਕੋਵਿਡ-19 ਟੈਸਟ ਰਿਪੋਰਟ ਵੀ ਜਾਰੀ ਕਰ ਕੇ ਕਿਹਾ ਗਿਆ ਹੈ, ‘‘ਗੌਹਰ ਖਾਨ ਲਈ ਸ਼ੁੱਭਕਾਮਨਾਵਾਂ ਭੇਜਣ ਵਾਲਿਆਂ ਦਾ ਧੰਨਵਾਦ। ਉਹ ਵੱਖ-ਵੱਖ ਰਿਪੋਰਟਾਂ ਵਿੱਚ ਕੋਰੋਨਾ ਨੈਗੇਟਿਵ ਪਾਈ ਗਈ ਹੈ। ਉਹ ਕਾਨੂੰਨ ਦਾ ਪਾਲਣ ਕਰਨ ਵਾਲੀ ਨਾਗਰਿਕ ਹੈ ਅਤੇ ਬੀ ਐਮ ਸੀ ਨਾਲ ਸਹਿਯੋਗ ਕਰ ਰਹੀ ਹੈ।” ਬੀ ਐਮ ਸੀ ਕਹਿਣਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਹੋਵੇਗਾ।

Read More Today Exclusive Breaking News

Continue Reading

ਰੁਝਾਨ


Copyright by IK Soch News powered by InstantWebsites.ca