Kangana gifted four flats in Chandigarh to her siblings
Connect with us [email protected]

Uncategorized

ਕੰਗਨਾ ਨੇ ਆਪਣੇ ਭੈਣ-ਭਰਾਵਾਂ ਨੂੰ ਚੰਡੀਗੜ੍ਹ ਵਿਚ ਚਾਰ ਫਲੈਟ ਤੋਹਫੇ `ਚ ਦਿੱਤੇ

Published

on

ਮੁੰਬਈ, 3 ਫਰਵਰੀ – ਬਾਲੀਵੁੱਡ ਅਭਿਨੇਤਰੀ ਕੰਗਨਾ ਰਾਨੌਤ ਫਿਰ ਮੁੜ ਸੁਰਖੀਆਂ ਵਿੱਚ ਹੈ। ਉਸ ਨੇ ਭੈਣ ਰੰਗੋਲੀ, ਭਰਾ ਅਕਸ਼ਤ ਅਤੇ ਦੋ ਚਚੇਰੇ ਭਰਾਵਾਂ ਨੂੰ ਖਾਸ ਤੋਹਫਾ ਚੰਡੀਗੜ੍ਹ ਕੋਲਇੱਕ ਇਲਾਕੇ ਦੇ ਲਗਜ਼ਰੀ ਫਲੈਟ ਖਰੀਦ ਕੇ ਦਿੱਤੇ ਹਨ। ਇਸ ਦੀ ਜਾਣਕਾਰੀ ਖੁਦ ਕੰਗਨਾ ਨੇ ਦਿੱਤੀ ਹੈ। ਉਸ ਨੇ ਇਹ ਚਾਰੇ ਫਲੈਟ ਏਅਰਪੋਟ ਦੇ ਸਭ ਤੋਂ ਨੇੜਲੇ ਇਲਾਕੇ ਵਿੱਚ ਖਰੀਦੇ ਹਨ, ਜਿੱਥੋਂ ਚੰਗੇ ਮਾਲ ਤੇ ਰੈਸਟੋਰੈਂਟ ਵੀ ਕਾਫ਼ੀ ਨੇੜੇ ਹਨ। ਕੰਗਨਾ ਨੇ ਇਨ੍ਹਾਂ ਚਾਰਾਂ ਫਲੈਟਾਂ ਲਈ ਚਾਰ ਕਰੋੜ ਰੁਪਏ ਖਰਚ ਕੀਤੇ ਹਨ।
ਇਸ ਬਾਰੇ ਕੰਗਨਾ ਨੇ ਲਿਖਿਆ ਹੈ ਕਿ ‘‘ਮੈਂ ਉਤਸ਼ਾਹਿਤ ਕਰਨਾ ਚਾਹਾਂਗੀ ਕਿ ਸਾਰੇ ਲੋਕ ਆਪਣੀ ਜਾਇਦਾਦ ਨੂੰ ਪਰਵਾਰ ਨਾਲ ਜ਼ਰੂਰ ਸਾਂਝਾ ਕਰਨ। ਯਾਦ ਰੱਖੋ ਖ਼ੁਸ਼ੀਆਂ ਕਈ ਵਾਰ ਆਉਂਦੀਆਂ ਹਨ, ਜਦੋਂ ਤੁਸੀਂ ਇਨ੍ਹਾਂ ਨੂੰ ਸਾਂਝਾ ਕਰਦੇ ਹੋ। ਇਹ ਖ਼ੂਬਸੂਰਤ ਅਪਾਰਟਮੈਂਟ ਉਸਾਰੀ ਅਧੀਨ ਹਨ, ਜੋ 2023 ਤੱਕ ਬਣ ਕੇ ਤਿਆਰ ਹੋ ਜਾਣਗੇ, ਪਰ ਮੈਂ ਕਿਸਮਤ ਵਾਲੀ ਹਾਂ ਕਿ ਮੈਂ ਆਪਣੇ ਪਰਵਾਰ ਲਈ ਕੁਝ ਕਰ ਸਕੀ ਹਾਂ।” ਸੋਸ਼ਲ ਮੀਡੀਆ `ਤੇ ਕੰਗਨਾ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੰਗਨਾ ਦੇ ਕਈ ਪ੍ਰਸ਼ੰਸਕ ਉਸ ਨੂੰ ਵਧਾਈ ਵੀ ਦੇ ਰਹੇ ਹਨ।

Uncategorized

ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਬੰਦ ਕੀਤਾ ਗਿਆ

Published

on

kangana-ranaut

ਮੁੰਬਈ, 5 ਮਈ – ਨਿਯਮਾਂ ਦੀ ਉਲੰਘਣਾ ਕਰਨ ਕਰ ਕੇ ਟਵਿੱਟਰ ਨੇ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਪੱਕੇ ਤੌਰ ਉੱਤੇ ਹਟਾ ਦਿੱਤਾ ਹੈ। ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤਿ੍ਰਣਮੂਲ ਕਾਂਗਰਸ (ਟੀ ਐਮ ਸੀ) ਦੀ ਜਿੱਤ ਤੋਂ ਬਾਅਦ ਹੋਈ ਹਿੰਸਾ ਉੱਤੇ ਕੰਗਨਾ ਨੇ ਕਈ ਟਵੀਟ ਕੀਤੇ ਸਨ ਅਤੇ ਇੱਕ ਵੀਡੀਓ ਵੀ ਪੋਸਟ ਕੀਤੀ ਸੀ, ਜਿਸ ਵਿੱਚ ਉਸ ਨੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਉਣ ਤੇ ਇਸ ਤਰ੍ਹਾਂ ਦੀ ਹਿੰਸਾ ਨੂੰ ਲੋਕਤੰਤਰ ਦੀ ਮੌਤ ਦੱਸਿਆ ਅਤੇ ਹਿੰਸਾ ਲਈ ਮਮਤਾ ਬੈਨਰਜੀ ਉੱਤੇ ਦੋਸ਼ ਲਾਇਆ ਸੀ।
ਟਵਿੱਟਰ ਨੇ ਕੰਗਨਾ ਦੇ ਇਸ ਟਵੀਟ ਨੂੰ ਭੜਕਾਊ ਤੇ ਇਤਰਾਜ਼ਯੋਗ ਮੰਨਦਿਆਂ ਉਨ੍ਹਾਂ ਦਾ ਟਵਿੱਟਰ ਅਕਾਊਂਟ ਪੱਕੇ ਤੌਰ ਉੱਤੇ ਹਟਾ ਦਿੱਤਾ ਹੈ। ਇਸ ਬਾਰੇ ਟਵਿੱਟਰ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਨੇ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਸ ਦਾ ਅਕਾਊਂਟ ਲਗਾਤਾਰ ਗੁੱਸਾ ਤੇ ਹਿੰਸਾ ਭੜਕਾ ਰਿਹਾ ਸੀ। ਇਸ ਤਰ੍ਹਾਂ ਦਾ ਵਤੀਰਾ ਲੋਕਾਂ ਨੂੰ ਨਿਰਾਸ਼ ਕਰਦਾ ਅਤੇ ਕੌਮਾਂਤਰੀ ਜਨਤਕ ਗੱਲਬਾਤ ਦੀਆਂ ਕਦਰਾਂ ਨੂੰ ਇਸ ਮੰਚ ਉੱਤੇ ਘੱਟ ਕਰਦਾ ਹੈ। ਅਸੀਂ ਹਰ ਉਸ ਵਤੀਰੇ ਉੱਤੇ ਕਾਰਵਾਈ ਕਰਾਂਗੇ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ।

Continue Reading

Uncategorized

ਭਾਰਤ ਵਿੱਚ ਅੰਤਮ ਸੰਸਕਾਰ ਵੀ ਕਾਰੋਬਾਰ ਬਣ ਗਿਆ

Published

on

Funerals

ਕਈ ਕੰਪਨੀਆਂ ਕਈ ਆਫਰ ਦੇਣ ਲੱਗ ਪਈਆਂ
ਨਵੀਂ ਦਿੱਲੀ, 21 ਅਪ੍ਰੈਲ – ਕੋਰੋਨਾ ਮਹਾਮਾਰੀ ਦੇ ਕਾਰਨ ਦੇਸ਼ ਵਿੱਚ ਰੋਜ਼ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ ਤਾਂ ਕਿ ਮ੍ਰਿਤਕਾਂ ਦੇ ਅੰਤਮ ਸੰਸਕਾਰ ਦਾ ਕਾਰੋਬਾਰ ਸ਼ੁਰੂ ਹੋ ਗਿਆ ਹੈ। ਕਈ ਵੱਡੇ ਸ਼ਹਿਰਾਂ ਵਿੱਚ ਮ੍ਰਿਤਕਾਂ ਦੇ ਦਾਹ ਸੰਸਕਾਰ ਜਾਂ ਦਫਨਾਉਣ ਲਈ ਕੰਪਨੀਆਂ ਖੁਲ੍ਹ ਗਈਆਂ ਹਨ, ਜੋ ਕਾਰਪੋਰੇਟ ਸਟਾਈਲ ਵਿੱਚ ਕੰਮ ਕਰਦੀਆਂ ਹਨ ਅਤੇ ਗਾਹਕਾਂ ਨੂੰ ਕਈ ਤਰ੍ਹਾਂ ਦੇ ਪੈਕੇਜ ਅਤੇ ਆਫਰ ਪੇਸ਼ ਕਰ ਰਹੀਆਂ ਹਨ। ਅੰਤਮ ਸੰਸਕਾਰ ਅਤੇ ਇਸ ਦੇ ਸਾਰੇ ਇੰਤਜਾਮ ਦੇ ਲਈ 30 ਤੋਂ 40 ਹਜ਼ਾਰ ਰੁਪਏ ਤੱਕ ਦੇ ਪੈਕੇਜ ਉਪਲਬਧ ਹਨ।
ਇੱਕ ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਕੰਪਨੀ ਸੱਤ ਭਾਰਤੀ ਸ਼ਹਿਰਾਂ ਵਿੱਚ ਸਰਵਿਸ ਦੇ ਰਹੀ ਹੈ। ਇਸ ਦੇ ਦਫਤਰ ਵਿੱਚ ਬਾਕਾਇਦਾ ਕਸਟਮਰ ਸਪੋਰਟ ਟੀਮ ਹੈ, ਜੋ ਗਾਹਕਾਂ ਦੀ ਹਰ ਸਹੂਲਤ ਦਾ ਖ਼ਿਆਲ ਰੱਖਦੀ ਹੈ ਜਿਸ ਨੂੰ ਫੀਲਡ ਵਿੱਚ ਘੁੰਮ ਰਹੇ ਮੈਨੇਜਰ ਆਰਡਰ ਹੈਂਡਲ ਕਰਦੇ ਹਨ।ਬੇਂਗਲੁਰੂ ਵਿੱਚੋਂ ਇਕ ਅਜਿਹੀ ਫਯੂਨਰਲ ਸਰਵਿਸ ਦਾ ਚੇਨਈ, ਦਿੱਲੀ, ਜੈਪੁਰ ਵਰਗੇ ਸ਼ਹਿਰਾਂ ਵਿੱਚ ਕਾਰੋਬਾਰ ਹੈ। ਹੈਦਰਾਬਾਦ ਦੇ ਇਸ ਦੇ ਸਿਟੀ ਮੈਨੇਜਰ ਸੰਪਤ ਬਾਂਗਾਰਾਮ ਨੇ ਕਿਹਾ ਕਿ ਅਸੀਂ ਸਾਰੀਆਂ ਰਸਮਾਂ ਪੂਰੀਆਂ ਕਰਦੇ ਹਾਂ, ਲਾਸ਼ ਉਠਾਉਣ, ਗੱਡੀ ਦਾ ਪ੍ਰਬੰਧ, ਸ਼ਮਸ਼ਾਨ ਵਿੱਚ ਸਲਾਟ ਦੀ ਬੁਕਿੰਗ, ਪੰਡਤ ਦੀ ਵਿਵਸਥਾ ਤੋਂ ਅੰਤਮ ਸੰਸਕਾਰ ਲਈ ਸਾਮਾਨ ਲਿਆਉਣ ਤੱਕ ਸਾਰੀ ਜ਼ਿੰਮੇਦਾਰੀ ਸਾਡੀ ਹੁੰਦੀ ਹੈ। ਹੈਦਰਾਬਾਦ ਵਿੱਚ ਪੈਕੇਜ ਦੀ ਦਰ 32 ਹਜ਼ਾਰ ਰੁਪਏ ਹਨ।ਕਿਸੇ ਈ-ਕਾਮਰਸ ਪਲੇਟਫਾਰਮ ਦੇ ਵਾਂਗ ਗਾਹਕ ਨੂੰ ਪਹਿਲਾਂ ਕੰਪਨੀ ਦੇ ਹਾਟਲਾਈਨ ਨੰਬਰ ਉੱਤੇ ਰਜਿਸਟ੍ਰੇਸ਼ਨ ਕਰਾਉਣਾ ਹੁੰਦਾ ਹੈ। ਲੋਕੇਸ਼ਨ ਦੇ ਆਧਾਰ ਉੱਤੇ ਸ਼ਹਿਰ ਦੇ ਕੋਆਡੀਰਨੇਟਰ ਉਨ੍ਹਾਂ ਨਾਲ ਸੰਪਰਕ ਕਰਦੇ ਹਨ। ਪੇਮੈਂਟ ਸਿੱਧੀ ਕੰਪਨੀ ਦੇ ਅਕਾਊਂਟ ਵਿੱਚ ਕੀਤੀ ਜਾਂਦੀ ਹੈ।
ਹੈਦਰਾਬਾਦ ਵਿੱਚ ਅੰਤਮ ਸੰਸਕਾਰ ਵਿੱਚ ਲੱਗੀ ਇੱਕ ਹੋਰ ਕੰਪਨੀ ਫਯੂਨਰਲ ਸੇਵਾ ਸਰਵਿਸ ਦਾ ਕੰਮ ਵੀ ਇਸੇ ਤਰ੍ਹਾਂ ਦਾ ਹੈ। ਕੰਪਨੀ ਗੋਲਡ ਤੇ ਬੇਸਿਕ ਨਾਮ ਨਾਲ ਦੋ ਪੈਕੇਜ ਆਫਰ ਕਰਦੀ ਹੈ। ਇਸ ਦੇ ਐਗਜੀਕਯੂਟਿਵ ਨੇ ਕਿਹਾ ਕਿ ਅਸੀਂ ਕੋਵਿਡ ਮਰੀਜ਼ਾਂ ਲਈ 30 ਹਜ਼ਾਰ ਰੁਪਏ ਚਾਰਜ ਕਰਦੇ ਹਾਂ। ਇਹ ਜੋਖਿਮ ਦਾ ਕੰਮ ਹੈ ਅਤੇ ਸ਼ਮਸ਼ਾਨ ਵਿੱਚ ਸਲਾਟ ਲੱਭਣਾ ਇਨ੍ਹਾਂ ਦਿਨਾਂ ਵਿਚ ਔਖਾ ਹੈ। ਦੋਨਾਂ ਕੰਪਨੀਆਂ ਨੂੰ ਪ੍ਰਤੀਦਿਨ ਛੇ ਤੋਂ ਦਸ ਆਰਡਰ ਮਿਲ ਰਹੇ ਹਨ।

Read More Latest Punjabi News

Continue Reading

Uncategorized

ਭਾਰਤ ਵਿੱਚ ਲੱਖਾਂ ਵੈਕਸੀਨ ਖੁਰਾਕਾਂ ਬਰਬਾਦ ਹੋਣ ਦਾ ਭੇਦ ਖ਼ੁੱਲ੍ਹਾ

Published

on

vaccine

ਟੀਕੇ ਦੀ ਬਰਬਾਦੀ ਕਰਨ ਵਿੱਚ ਤਾਮਿਲਨਾਡੂ ਪਹਿਲੇ ਸਥਾਨ ਉੱਤੇ
ਨਵੀਂ ਦਿੱਲੀ, 21 ਅਪ੍ਰੈਲ – ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਿੱਚ ਜਿੱਥੇ ਇੱਕ ਪਾਸੇ ਵੈਕਸੀਨ ਤੇ ਦਵਾਈਆਂ ਦੀ ਘਾਟ ਆ ਰਹੀ ਹੈ ,ਉਥੇ ਕਈ ਸੂਬੇ ਕੋਰੋਨਾ ਟੀਕੇ ਦੀ ਵੱਡੇ ਪੱਧਰ ਉੱਤੇ ਬਰਬਾਦੀ ਕਰ ਰਹੇ ਹਨ। ਬੀਤੀ 16 ਫਰਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਪਿੱਛੋਂ 11 ਅਪ੍ਰੈਲ ਤੱਕ ਦੇਸ਼ ਵਿੱਚ 44 ਲੱਖ ਤੋਂ ਵੱਧ ਖੁਰਾਕਾਂ ਬਰਬਾਦ ਹੋ ਚੁੱਕੀਆਂ ਹਨ। ਟੀਕੇ ਦੀ ਬਰਬਾਦੀ ਵਿੱਚ ਸਭ ਤੋਂ ਅੱਗੇ ਤਾਮਿਲ ਨਾਡੂ ਹੈ।
ਇਸ ਸੰਬੰਧ ਵਿੱਚ ਭਾਰਤ ਸਰਕਾਰ ਨੇ ਉਕਤ ਜਾਣਕਾਰੀ ਆਰ ਟੀ ਆਈ (ਸੂਚਨਾ ਦੇ ਅਧਿਕਾਰ) ਵਰਕਰ ਤੇ ਫ੍ਰੀਲਾਂਸ ਪੱਤਰਕਾਰ ਵਿਵੇਕ ਪਾਂਡੇ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ ਹੈ।ਸਰਕਾਰ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ 11 ਅਪ੍ਰੈਲ ਤੱਕ ਰਾਜਾਂ ਨੂੰ ਟੀਕੇ ਦੀਆਂ ਕਰੀਬ 10.34 ਕਰੋੜ ਖੁਰਾਕਾਂ ਦਿੱਤੀਆਂ ਸਨ, ਜਿਨ੍ਹਾਂ ਵਿੱਚੋਂ 44.78 ਲੱਖ ਤੋਂ ਵੱਧ ਖੁਰਾਕਾਂ ਵੱਖ-ਵੱਖ ਕਾਰਨਾਂ ਕਰ ਕੇ ਬੇਕਾਰ ਹੋ ਗਈਆਂ ਅਤੇ ਸਭ ਤੋਂ ਵੱਧ 12 ਫੀਸਦੀ ਖੁਰਾਕਾਂ ਤਾਮਿਲ ਨਾਡੂ ਵਿੱਚ ਬਰਬਾਦ ਹੋਈਆਂ। ਹਰਿਆਣੇ ਵਿੱਚ 9.74 ਫੀਸਦੀ, ਪੰਜਾਬ ਵਿੱਚ 8.12 ਫੀਸਦੀ, ਮਨੀਪੁਰ ਵਿੱਚ 7.8 ਫੀਸਦੀ ਅਤੇ ਤੇਲੰਗਾਨਾ ਵਿੱਚ 7.55 ਫੀਸਦੀ ਖੁਰਾਕਾਂ ਬਰਬਾਦ ਹੋਈਆਂ ਹਨ। ਕੇਰਲ, ਬੰਗਾਲ, ਹਿਮਾਚਲ ਪ੍ਰਦੇਸ਼, ਮਿਜ਼ੋਰਮ, ਗੋਆ, ਦਮਨ ਤੇ ਦੀਵ, ਅੰਡੇਮਾਨ ਤੇ ਨਿਕੋਬਾਰ ਤੇ ਲਕਸ਼ਦੀਪ ਅਜਿਹੇ ਸੂਬੇ ਤੇ ਕੇਂਦਰ ਸ਼ਾਸਤ ਸਥਾਨ ਰਹੇ ਜਿੱਥੇ ਵੈਕਸੀਨ ਦੀ ਡੋਜ਼ ਨਾਂਹ ਦੇ ਬਰਾਬਰ ਯਾਨੀ ਜ਼ੀਰੋ ਫੀਸਦੀ ਬਰਬਾਦ ਹੋਈ।
ਵਰਨਣ ਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵੈਕਸੀਨ ਬਾਰੇ ਗੈਰ ਭਾਜਪਾ ਸ਼ਾਸਤ ਰਾਜਾਂ ਤੇ ਕੇਂਦਰ ਵਿਚਾਲੇ ਰੱਜ ਕੇ ਸਿਆਸਤ ਹੋਈ ਹੈ। ਮਹਾਰਾਸ਼ਟਰ, ਪੰਜਾਬ ਤੇ ਦਿੱਲੀ ਦੀਆਂ ਸਰਕਾਰਾਂ ਕੇਂਦਰ ਉੱਤੇ ਦੋਸ਼ ਲਾਉਂਦੀਆਂ ਹਨ ਕਿ ਉਨ੍ਹਾਂ ਨੂੰ ਗੁਜਰਾਤ ਦੇ ਮੁਕਾਬਲੇ ਵੈਕਸੀਨ ਦਾ ਸਟਾਕ ਘੱਟ ਮਿਲਿਆ। ਮਹਾਰਾਸ਼ਟਰ ਦਾ ਸਾਫ ਦੋਸ਼ ਹੈ ਕਿ ਗੁਜਰਾਤ ਤੋਂ ਕਿਤੇ ਜ਼ਿਆਦਾ ਆਬਾਦੀ ਹੋਣ ਉੱਤੇ ਵੀ ਉਸ ਨੂੰ ਘੱਟ ਡੋਜ਼ ਅਲਾਟ ਕੀਤੀ ਗਈ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca