Kamala Harris' niece Meena explained by White House lawyers
Connect with us [email protected]

ਅੰਤਰਰਾਸ਼ਟਰੀ

ਕਮਲਾ ਹੈਰਿਸ ਦੀ ਭਤੀਜੀ ਮੀਨਾ ਨੂੰ ਵ੍ਹਾਈਟ ਹਾਊਸ ਦੇ ਵਕੀਲਾਂ ਵੱਲੋਂ ਸਮਝਾਉਣੀ

Published

on

Mina Harris

ਭਾਰਤੀ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਦੀ ਹੈ ਮੀਨਾ
ਵਾਸ਼ਿੰਗਟਨ, 15 ਫਰਵਰੀ, – ਭਾਰਤ ਵਿਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਵਾਲੀ ਮੀਨਾ ਹੈਰਿਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਦਫਤਰ ਵ੍ਹਾਈਟ ਹਾਊਸ ਨੇ ਵੱਡਾ ਝਟਕਾ ਦਿੱਤਾ ਹੈ। ਵਰਨਣ ਯੋਗ ਹੈ ਕਿ ਮੀਨਾ ਹੈਰਿਸ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਹੈ।
ਖਬਰ ਮੁਤਾਬਕ ਮੀਨਾ ਹੈਰਿਸ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਲੋਕ ਪ੍ਰਿਅਤਾ ਦੀ ਵਰਤੋਂ ਆਪਣੇ ਬ੍ਰਾਂਡ ਨੂੰ ਪ੍ਰਮੋਟਕਰਨ ਵਾਸਤੇ ਕਰ ਰਹੀ ਸੀ। ਵ੍ਹਾਈਟ ਹਾਊਸ ਨੇ ਉਸ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਬ੍ਰਾਂਡ ਨੂੰ ਪ੍ਰਮੋਟ ਕਰਨ ਵਿਚ ਕਮਲਾ ਹੈਰਿਸ ਦੇ ਨਾਂਅਵੀ ਵਰਤੋਂ ਨਾ ਕਰੇ।ਵ੍ਹਾਈਟ ਹਾਊਸ ਦੇ ਅਧਿਕਾਰੀ ਇਸ ਗੱਲ ਤੋਂ ਚਿੰਤਤ ਹਨ ਕਿ ਮੀਨਾ ਹੈਰਿਸ ਵੱਲੋਂ ਆਪਣੇ ਬ੍ਰਾਂਡ ਨੂੰ ਪ੍ਰਮੋਟ ਕਰਨ ਦਾ ਨੈਤਿਕ ਅਸਰ ਪੈ ਸਕਦਾ ਹੈ।
ਇਸ ਬਾਰੇ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਮੀਨਾ ਹੈਰਿਸ ਨਾਲ ਜੁੜੇ ਕੇਸ ਦੇ ਸੰਬੰਧ ਕਿਹਾ, ‘ਕੁਝ ਗੱਲਾਂ ਨੂੰ ਠੀਕ ਨਹੀਂ ਕੀਤਾ ਜਾ ਸਕਦਾ।’ ਮੀਨਾ ਹੈਰਿਸ ਦਾ ਬ੍ਰਾਂਡ ਬਾਈਡੇਨ-ਕਮਲਾ ਦੀ ਨਵੀਂ ਸਰਕਾਰ ਲਈ ਇਕ ਸੰਵੇਦਨਸ਼ੀਲ ਮੁੱਦਾ ਬਣ ਗਿਆ ਹੈ। ਮੀਨਾ ਪੇਸ਼ੇ ਤੋਂ ਵਕੀਲ ਹੈ ਤੇ ਇਸ ਵਕਤ ਕਾਰੋਬਾਰੀ ਬਣ ਚੁੱਕੀ ਹੈ। ਉਸ ਦੇ ਇੰਸਟਾਗ੍ਰਾਮ ਉੱਤੇ 8 ਲੱਖ ਫਾਲੋਅਰਜ਼ ਹਨ ਤੇ ਇਸ ਇੰਸਟਾਗ੍ਰਾਮ ਉੱਤੇ ਉਹ ਰਾਜਨੀਤਕ ਤੋਂ ਲੈ ਕੇ ਨਿੱਜੀ ਮੁੱਦਿਆਂ ਤੱਕ ਬਾਰੇ ਕੁਮੈਂਟ ਕਰਦੀ ਰਹਿੰਦੀ ਹੈ। ਮੀਨਾ ਨੇ ਔਰਤਾਂ ਲਈ ਇਕ ਕੱਪੜਿਆਂ ਦਾ ਬ੍ਰਾਂਡ ਬਣਾਇਆ ਹੈ। ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਸ ਦੀ ਇੱਕ ਕਿਤਾਬ ਜਾਰੀ ਹੋਈ ਸੀ ਅਤੇ ਉਹ ਕਈ ਟੀਵੀ ਡਿਬੇਟਸ ਦੇ ਮੁੱਦਿਆਂ ਉੱਤੇ ਵੀ ਰਾਏ ਦੇਂਦੀ ਰਹੀ ਹੈ। ਚੋਣਾਂ ਮਗਰੋਂ ਵ੍ਹਾਈਟ ਹਾਊਸ ਦੇ ਵਕੀਲਾਂ ਨੇ ਉਸ ਨੂੰ ਸਪੱਸ਼ਟ ਕਿਹਾ ਹੈ ਕਿ ਉਹ ਅਜਿਹਾ ਕੋਈ ਸਾਮਾਨ ਨਹੀਂ ਬਣਾ ਸਕਦੀ, ਜਿਸ ਵਿਚ ਉਪ ਰਾਸ਼ਟਰਪਤੀ ਦਾ ਜਿ਼ਕਰ ਹੋਵੇ। ਵ੍ਹਾਈਟ ਹਾਊਸ ਦੇ ਇਕ ਅਧਿਾਰੀ ਨੇ ਏਥੋਂ ਤੱਕ ਕਹਿ ਦਿੱਤਾ ਕਿ ਕਿਤਾਬ ਉੱਤੇ ‘ਵਾਈਸ ਪ੍ਰੈਸੀਡੈਂਟ ਆਂਟੀ’ ਲਿਖਣਾ ਵੀ ਨੈਤਿਕਤਾ ਦੇ ਨਿਯਮਾਂ ਦੇ ਖਿਲਾਫ ਹੈ। ਫੈਡਰਲ ਵਕੀਲ ਨੇ ਮੀਨਾ ਨੂੰ ਨਵੇਂ ਨਿਯਮਾਂ ਦੀ ਜਾਣਕਾਰੀ ਦਿੱਤੀ ਹੈ, ਪਰ ਇਸ ਦੇ ਬਾਅਦ ਵੀ ਉਹ ਰਾਸ਼ਟਰਪਤੀ ਜੋਅ ਬਾਈਡੇਨ ਦੇ ਡੋਨਰ ਨਾਲ ਨਿੱਜੀ ਪਲੇਨ ਵਿਚ ਉੱਡਦੀ ਦੇਖੀ ਗਈ ਹੈ।
ਭਾਰਤ ਵਿਚ ਚੱਲਦੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਪਿਛਲੇ ਦਿਨੀ ਮੀਨਾ ਹੈਰਿਸ ਦੇਇੱਕ ਟਵੀਟ ਕਰਨ ਤੋਂ ਪਹਿਲਾਂ ਭਾਰਤ ਵਿੱਚ ਸ਼ਾਇਦ ਹੀ ਉਸ ਨੂੰ ਕੋਈ ਜਾਣਦਾ ਸੀ। ਪੇਸ਼ੇ ਤੋਂ ਵਕੀਲ ਮੀਨਾ ਹੈਰਿਸ ਲੇਖਕਾ ਵਜੋਂ ਵੀ ਅਮਰੀਕਾ ਵਿਚ ਕਾਫੀ ਪ੍ਰਸਿੱਧ ਹੈ। ਉਹ ਪਿਛਲੇ ਦਿਨੀਂ ਕਿਸਾਨਾਂ ਦੇ ਸਮਰਥਨ ਵਿਚ ਕੀਤੇ ਟਵੀਟ ਨਾਲਭਾਰਤ ਦੇ ਸੋਸ਼ਲ ਮੀਡੀਆ ਯੂਜ਼ਰਜ਼ ਦੇ ਇਕ ਗਰੁੱਪ ਦੇ ਨਿਸ਼ਾਨੇ ਉੱਤੇ ਆ ਗਈ ਤਾਂ ਉਸ ਨੇ ਪਲਟਵਾਰ ਕੀਤਾ ਸੀ। ਉਸ ਨੇ ਬੀਤੇ ਸ਼ੁੱਕਰਵਾਰ ਨੂੰ ਟਵਿੱਟਰ ਉੱਤੇ ਲਿਖਿਆ ਸੀ, “ਮੈਂ ਡਰਾਂਗੀ ਨਹੀਂ ਤੇ ਚੁੱਪ ਨਹੀਂ ਰਹਾਂਗੀ।” ਕਮਲਾ ਹੈਰਿਸ ਦੀ ਭੈਣ ਮਾਇਆ ਦੀ ਬੇਟੀ ਮੀਨਾ ਨੇ ਵੱਕਾਰ ਵਾਲੀ ਸਟੈਨਫੋਰਡ ਤੇ ਹਾਰਵਰਡ ਲਾਅ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਪਿੱਛੋਂਡਾਟਾ ਪ੍ਰਾਈਵੇਸੀ ਅਤੇ ਸਾਈਬਰ ਸਕਿਓਰਟੀ ਦੀ ਵਕੀਲ ਵਜੋਂ ਕੰਮ ਕੀਤਾ ਸੀ ਅਤੇ ਨਿਊਯਾਰਕ ਟਾਈਮਜ਼ ਬੈਸਟ ਸੇਲਿੰਗ ਲੇਖਕਾ ਵੀ ਹੈ।

Read More International Punjabi News

ਅੰਤਰਰਾਸ਼ਟਰੀ

ਮਹਾਰਾਣੀ ਐਲਿਜ਼ਾਬੈਥ ਦੇ ਰਿਸ਼ਤੇਦਾਰ ਨੂੰ ਬਲਾਤਕਾਰ ਦੀ ਕੋਸ਼ਿਸ਼ ਦੇ ਕੇਸ ਵਿੱਚ 10 ਮਹੀਨੇ ਕੈਦ

Published

on

ਲੰਡਨ, 24 ਫਰਵਰੀ – ਬ੍ਰਿਟੇਨ ਦੀ ਕੁਈਨ ਐਲਿਜ਼ਾਬੈਥ ਦੇ ਰਿਸ਼ਤੇਦਾਰ ਸਾਈਮਨ ਬੋਵਸ ਲਿਓਨ ਨੂੰ ਇੱਕ ਮਹਿਮਾਨ ਨਾਲ ਬਲਾਤਕਾਰ ਦੀ ਕੋਸ਼ਿਸ਼ ਦਾ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਅਦਾਲਤ ਨੇ 10 ਮਹੀਨੇ ਦੀ ਸਜ਼ਾ ਕੀਤੀ ਹੈ ਅਤੇ 10 ਸਾਲ ਲਈ ਸਰੀਰਕ ਸ਼ੋਸ਼ਣ ਦੇ ਅਪਰਾਧੀਆਂ ਵਿੱਚ ਨਾਂਅ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਸਾਈਮਨ ਬੋਵਸ, ਜੋ ਇਸ ਸਮੇਂ ਅਰਲ ਆਫ਼ ਸਟਰੈਥਮੋਰ ਅਤੇ ਕਿੰਗਹਾਰਨ ਹੈ, ਨੇ ਇਹ ਅਪਰਾਧ ਪਿਛਲੇ ਸਾਲ ਗਲੈਮਿਸ ਕਾਸਲ ਵਿਖੇ ਹੋਏ ਇੱਕ ਸਮਾਰੋਹ ਦੌਰਾਨ ਕੀਤਾ। ਇਹ ਕੈਸਲ ਮਹਾਰਾਣੀ ਦੀ ਮਾਂ ਦਾ ਘਰ ਸੀ। ਓਦੋਂ ਪੀੜਤ ਔਰਤ ਇੱਕ ਕਮਰੇ ਵਿੱਚ ਸੁੱਤੀ ਸੀ। ਰਿਪੋਰਟ ਅਨੁਸਾਰ 34 ਸਾਲਾ ਸਾਈਮਨ ਬੋਵਸ-ਲਿਓਨ ਨੇ ਔਰਤ ਨਾਲ 20 ਮਿੰਟ ਤੱਕ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਦੋਸ਼ ਲਾਇਆ ਕਿ ਅਰਲ ਆਫ਼ ਸਟਰੈਥਮੋਰ ਅਤੇ ਕਿੰਗਹਾਰਨ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ। ਔਰਤ ਨੇ ਸਾਈਮਨ ਦਾ ਪੂਰੀ ਤਾਕਤ ਨਾਲ ਵਿਰੋਧ ਕੀਤਾ ਤੇ ਕਮਰੇ ਵਿੱਚੋਂ ਬਾਹਰ ਆ ਕੇ ਹੋਰ ਮਹਿਮਾਨਾਂ ਨੂੰ ਇਸ ਬਾਰੇ ਦੱਸਿਆ। ਡੂੰਡੀ ਕਰਾਊਨ ਕੋਰਟ ਨੇ ਸਾਈਮਨ ਨੂੰ ਬੀਤੇ ਸਾਲ 13 ਫਰਵਰੀ ਨੂੰ ਵਾਪਰੇ ਉਕਤ ਜਿਨਸੀ ਹਮਲੇ ਦਾ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।

Continue Reading

ਅੰਤਰਰਾਸ਼ਟਰੀ

ਆਸਟਰੇਲੀਆ ਵਿੱਚ ਫੇਸਬੁੱਕ ਫਿਰ ਤੋਂ ਖਬਰਾਂ ਦੇਣਾ ਸ਼ੁਰੂ ਕਰੇਗੀ

Published

on

facebook

ਮੈਲਬਰਨ, 24 ਫਰਵਰੀ – ਆਸਟਰੇਲੀਆ ਸਰਕਾਰ ਵੱਲੋਂ ਸੋਸ਼ਲ ਮੀਡੀਆ ‘ਤੇ ਖਬਰੀ ਅਦਾਰਿਆਂ ਨੂੰ ਖਬਰਾਂ ਦਾ ਮੁੱਲ ਦੇਣ ਬਾਰੇ ਕਾਨੂੰਨ ‘ਚ ਢਿੱਲ ਦੇਣ ਮਗਰੋਂ ਕੱਲ੍ਹ ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਫਿਰ ਜਲਦੀ ਹੀ ਇਸ ਮੰਚ ਤੋਂ ਖਬਰਾਂ ਸਾਂਝੀਆਂ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ।
ਕੁਝ ਦਿਨ ਪਹਿਲਾਂ ਫੇਸਬੁੱਕ ਨੇ ਆਸਟਰੇਲੀਆ ਵਿੱਚ ਆਪਣੇ ਪਲੇਟਫਾਰਮ ਤੋਂ ਸਥਾਨਕ ਅਖਬਾਰਾਂ ਅਤੇ ਮੀਡੀਆ ਅਦਾਰਿਆਂ ਦੇ ਪੇਜਾਂ ‘ਤੇ ਰੋਕ ਲਾ ਦਿੱਤੀ ਸੀ, ਜਿਸ ਮਗਰੋਂ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਖਜ਼ਾਨਾ ਮੰਤਰੀ ਦੇ ਮੁਤਾਬਕ ਫੇਸਬੁੱਕ ਦੀ ਇਸ ਕਾਰਵਾਈ ਦੇ ਪਹਿਲੇ ਦਿਨ ਤੋਂ ਇਸ ਦੇ ਮਾਲਕ ਮਾਰਕ ਜ਼ੁਕਰਬਰਗ ਨਾਲ ਚੱਲੀ ਗੱਲਬਾਤ ਦੇ ਸਾਰਥਕ ਨਤੀਜੇ ਨਿਕਲੇ ਹਨ ਅਤੇ ਸਹਿਮਤੀ ਮਗਰੋਂ ਫੇਸਬੁਕ ਮੁੜ ਆਸਟਰੇਲੀਆ ਵਿੱਚ ਖਬਰਾਂ ਸਾਂਝੀਆਂ ਕਰਨ ਦੀ ਖੁੱਲ੍ਹ ਦੇਵੇਗਾ। ਸਰਕਾਰ ਨੇ ਨਵੀਂ ਢਿੱਲ ਵਿੱਚ ਮੀਡੀਆ ਅਦਾਰਿਆਂ ਨਾਲ ਅਸਹਿਮਤੀ ‘ਤੇ ਫੇਸਬੁੱਕ ਨੂੰ ਸਮਝੌਤੇ ਤੋਂ ਕਿਸੇ ਵੇਲੇ ਵੀ ਬਾਹਰ ਆਉਣ ਦੀ ਖੁੱਲ੍ਹ ਦਿੱਤੀ ਹੈ, ਜਦ ਕਿ ਪਹਿਲਾਂ ‘ਸਮਝੌਤਾ ਤੋੜਨ ਉਤੇ ਸਖਤ ਕਾਰਵਾਈ’ ਦੀ ਮੱਦ ਨੂੰ ਅਗਲੇ ਹਫਤੇ ਆ ਰਹੇ ਕਾਨੂੰਨ ਦਾ ਹਿੱਸਾ ਬਣਾਉਣ ਦੀ ਤਿਆਰੀ ਸੀ। ਇਸ ਫੈਸਲੇ ਨਾਲ ਉਨ੍ਹਾਂ ਸਥਾਨਕ ਛੋਟੇ ਤੇ ਖੇਤਰੀ ਖਬਰੀ ਅਦਾਰਿਆਂ ਨੇ ਸੁੱਖ ਦਾ ਸਾਹ ਲਿਆ ਹੈ, ਜੋ ਆਪਣੀਆਂ ਖਬਰਾਂ ਦੀ ਪਹੁੰਚ ਲਈ ਫੇਸਬੁੱਕ ‘ਤੇ ਜ਼ਿਆਦਾ ਨਿਰਭਰ ਸਨ, ਪਰ ਹਾਲੇ ਵੀ ਕੰਪਨੀ ਨੇ ਖਬਰਾਂ ਦੀ ਅਦਾਇਗੀ ਸਬੰਧੀ ਖੁੱਲ੍ਹ ਕੇ ਆਪਣਾ ਪੱਖ ਨਹੀਂ ਰੱਖਿਆ, ਜਦ ਕਿ ਗੂਗਲ ਦਾ ਮੀਡੀਆ ਅਦਾਰਿਆਂ ਨਾਲ ਇਸ ਸਬੰਧੀ ਸਮਝੌਤਾ ਹੋ ਚੁੱਕਿਆ ਹੈ। ਫੇਸਬੁੱਕ ਆਪਣੇ ਇਸ ਰਵੱਈਏ ਨਾਲ ਭਾਵੇਂ ਸਰਕਾਰ ਨੂੰ ਆਪਣੇ ਪੱਖ ਵਿੱਚ ਕਰਨ ਵਿੱਚ ਸਫਲ ਹੋ ਗਈ ਹੈ, ਪਰ ਕੰਪਨੀ ਵੱਲੋਂ ਜ਼ਿੰਮੇਵਾਰੀ ਤੋਂ ਪਹਿਲਾਂ ਵਿੱਤੀ ਹਿੱਤ ਅੱਗੇ ਰੱਖਣ ਦੀ ਪਹੁੰਚ ਕਾਰਨ ਆਮ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ ਹੈ।

Continue Reading

ਅੰਤਰਰਾਸ਼ਟਰੀ

ਪਾਕਿਸਤਾਨ `ਚ 62 ਸਾਲਾ ਪਾਰਲੀਮੈਂਟ ਮੈਂਬਰ ਵੱਲੋਂ 14 ਸਾਲਾ ਬੱਚੀ ਨਾਲ ਵਿਆਹ

Published

on

marrige

ਇਸਲਾਮਾਬਾਦ, 24 ਫਰਵਰੀ – ਪਾਕਿਸਤਾਨ ਦੀ ਜਮੀਅਤ ਉਲੇਮਾ-ਏ-ਇਸਲਾਮ ਦੇ ਪਾਰਲੀਮੈਂਟ ਮੈਂਬਰ ਸਲਾਹਊਦੀਨ ਅਯੂਬੀ (62) ਨੇ 14 ਸਾਲ ਦੀ ਬੱਚੀ ਨਾਲ ਵਿਆਹ ਕੀਤਾ ਹੈ।
ਮਾਮਲਾ ਕੁਝ ਸਾਲ ਪੁਰਾਣਾ ਹੈ, ਪਰ ਤਦ ਇਸ ਦੀ ਪੁਸ਼ਟੀ ਨਹੀਂ ਹੋਈ ਸੀ। ਇੱਕ ਸਵੈਸੇਵੀ ਸੰਗਠਨ ਦੀ ਅਪੀਲ ‘ਤੇ ਪੁਲਸ ਇਸ ਦੀ ਜਾਂਚ ਕਰਨ ਜਾ ਰਹੀ ਹੈ। ਬੱਚੀ ਦੇ ਪਿਤਾ ਨੇ ਵੀ ਨਿਕਾਹ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਵਿੱਚ ਨਿਕਾਹ ਕਾਨੂੰਨ ਦੇ ਤਹਿਤ ਲੜਕੀਆਂ ਦੇ ਵਿਆਹ ਦੀ ਉਮਰ 16 ਸਾਲ ਹੈ। ਜੇ ਇਸ ਤੋਂ ਘੱਟ ਉਮਰ ਵਿੱਚ ਵਿਆਹ ਕੀਤਾ ਜਾਂਦਾ ਹੈ ਤਾਂ ਇਹ ਗੈਰ-ਕਾਨੂੰਨੀ ਹੈ। ਮੌਲਾਨਾ ਅਯੂਬੀ ਬਲੋਚਿਸਤਾਨ ਦੇ ਚਿਤ੍ਰਾਲ ਤੋਂ ਪਾਰਲੀਮੈਂਟ ਮੈਂਬਰ ਹੈ। ਉਸ ਨੇ ਕਦੇ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਹ ਮੌਲਾਨਾ ਫਜਲੁਰ ਰਹਿਮਾਨ ਦੀ ਪਾਰਟੀ ਤੋਂ ਪਾਰਲੀਮੈਂਟ ਮੈਂਬਰ ਹਨ। ਰਹਿਮਾਨ ਇਸ ਸਮੇਂ ਪਾਕਿਸਤਾਨ ਡੈਮੋਕ੍ਰੇਟਿਕ ਫਰੰਟ (ਪੀ ਡੀ ਐਫ) ਦੇ ਵੀ ਨੇਤਾ ਹਨ ਅਤੇ ਇਹ ਮੋਰਚਾ ਇਮਰਾਨ ਸਰਕਾਰ ਦੇ ਖਿਲਾਫ ਦੇਸ਼ ਵਿੱਚ ਅੰਦੋਲਨ ਚਲਾ ਰਿਹਾ ਹੈ।
‘ਦ ਡਾਨ’ ਅਖਬਾਰ ਦੀ ਰਿਪੋਰਟ ਮੁਤਾਬਕ ਬੱਚੀ ਦੇ ਸਕੂਲ ਨੇ ਉਸ ਦਾ ਜਨਮ ਸਰਟੀਫਿਕੇਟ ਮੀਡੀਆ ਨੂੰ ਜਾਰੀ ਕੀਤਾ ਹੈ, ਜਿਸ ਵਿੱਚ ਉਸ ਦੀ ਜਨਮ ਤਰੀਕ 28 ਅਕਤੂਬਰ 2006 ਦੱਸੀ ਗਈ ਹੈ। ਇਸ ਪਿੱਛੋਂ ਸਥਾਨਕ ਸੰਗਠਨ ਨੇ ਪੁਲਸ ਵਿੱਚ ਸ਼ਿਕਾਇਤ ਦਰਜ ਕਰਵਾਈ। ਇਸ ਦੀ ਜਾਂਚ ਹੋਵੇਗੀ। ਚਿਤ੍ਰਾਲ ਥਾਣੇ ਦੇ ਇੰਸਪੈਕਟਰ ਸੱਜਾਦ ਅਹਿਮਦ ਨੇ ਸ਼ਿਕਾਇਤ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।ਮਾਮਲੇ ਨੇ ਜ਼ੋਰ ਫੜਿਆ ਤਾਂ ਲੜਕੀ ਦੇ ਪਿਤਾ ਨੇ ਪੁਲਸ ਕੋਲ ਮੌਲਾਨਾ ਅਤੇ ਆਪਣੀ 14 ਸਾਲ ਦੀ ਬੇਟੀ ਦੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਜਦ ਸਥਾਨਕ ਪ੍ਰਸ਼ਾਸਨ ਦੇ ਦੂਸਰੇ ਅਫਸਰ ਇਸ ਬਾਰੇ ਜਾਣਕਾਰੀ ਲੈਣ ਘਰ ਪਹੁੰਚੇ ਤਾਂ ਲੜਕੀ ਦੇ ਪਿਤਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਬੇਟੀ ਜਦ ਤੱਕ 16 ਸਾਲ ਦੀ ਨਹੀਂ ਹੁੰਦੀ, ਤਦ ਤੱਕ ਉਹ ਉਸ ਨੂੰ ਪਾਰਲੀਮੈਂਟਮੈਂਬਰ ਦੇ ਘਰ ਲਈ ਵਿਦਾ ਨਹੀਂ ਕਰਨਗੇ।

Continue Reading

ਰੁਝਾਨ


Copyright by IK Soch News powered by InstantWebsites.ca