Justice Gogoi closed in conspiracy to implicate in sex abuse case
Connect with us [email protected]

ਅਪਰਾਧ

ਜਸਟਿਸ ਗੋਗੋਈ ਨੂੰ ਸੈਕਸ ਸ਼ੋਸ਼ਣ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਦੀ ਜਾਂਚ ਬੰਦ

Published

on

Rajan gongie

ਨਵੀਂ ਦਿੱਲੀ, 19 ਫਰਵਰੀ – ਸੁਪਰੀਮ ਕੋਰਟ ਨੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਖਿਲਾਫ ਸੈਕਸ ਸ਼ੋਸ਼ਣ ਦੇ ਦੋਸ਼ਾਂ ਬਾਰੇ ‘ਵਡੇਰੀ ਸਾਜ਼ਿਸ਼’ ਦੀ ਜਾਂਚ ਦੀ ਕਾਰਵਾਈ ਨੂੰ ਬੰਦ ਕਰ ਦਿੱਤਾ ਗਿਆ ਹੈ।
ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੇ ਬੈਂਚ ਨੇ ਕੱਲ੍ਹ ਕਿਹਾ ਕਿ ਲਗਭਗ ਦੋ ਸਾਲ ਬੀਤ ਚੁੱਕੇ ਹਨ ਅਤੇ ਇਲੈਕਟਰੋਨਿਕ ਰਿਕਾਰਡ ਲੱਭਣ ਦੀ ਸੰਭਾਵਨਾ ਬਹੁਤ ਘੱਟ ਹੈ। ਸੁਪਰੀਮ ਕੋਰਟ, ਜਿਸ ਨੇ ਖੁਦ ਇਸ ਮਾਮਲੇ ਦਾ ਨੋਟਿਸ ਲਿਆ ਸੀ, ਨੇ ਕਿਹਾ ਕਿ ਸੈਕਸ ਸ਼ੋਸ਼ਣ ਮਾਮਲੇ ਵਿੱਚ ਇੰਟਰ-ਹਾਊਸ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ ਜਸਟਿਸ ਐਸ ਏ ਬੋਬੜੇ (ਜੋ ਇਸ ਵਕਤ ਭਾਰਤ ਦੇ ਚੀਫ ਜਸਟਿਸ ਹਨ) ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਵੀ ਸਾਬਕਾ ਚੀਫ ਜਸਟਿਸ ਨੂੰ ਦੋਸ਼ ਮੁਕਤ ਕਰਾਰ ਦੇ ਚੁੱਕੀ ਹੈ। ਇਸ ਬੈਂਚ ਵਿੱਚ ਸ਼ਾਮਲ ਜਸਟਿਸ ਏ ਐਸ ਬੋਪੰਨਾ ਅਤੇ ਜਸਟਿਸ ਵੀ ਰਾਮਾ ਸੁਬਰਾਮਨੀਅਮ ਨੇ ਕਿਹਾ ਕਿ ਜਸਟਿਸ (ਸੇਵਾਮੁਕਤ) ਏ ਕੇ ਪਟਨਾਇਕ ਦੀ ਅਗਵਾਈ ਵਾਲਾ ਪੈਨਲ ਸੈਕਸ ਸ਼ੋਸ਼ਣ ਦੇ ਦੋਸ਼ਾਂ ਵਿੱਚ ਫਸਾਉਣਦੇ ਪਿੱਛੇ ਵਡੇਰੀ ਸਾਜ਼ਿਸ਼ ਦੀ ਜਾਂਚ ਲਈ ਵਾਟਸਐਪ ਸੁਨੇਹਿਆਂ ਦੇ ਇਲੈਕਟ੍ਰੋਨਿਕ ਰਿਕਾਰਡ ਨੂੰ ਹਾਸਲ ਨਹੀਂ ਕਰ ਸਕਿਆ। ਇਸ ਲਈ ਇਸ ਕੇਸ ਨੂੰ ਜਾਰੀ ਰੱਖਣ ਦੀ ਕੋਈ ਤੁਕ ਨਹੀਂ ਬਣਦੀ।
ਸੁਪਰੀਮ ਕੋਰਟ ਨੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਵੱਲੋਂ ਲਿਖੇ ਇੱਕ ਪੱਤਰ ਦਾ ਹਵਾਲਾ ਵੀ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਸਾਬਕਾ ਚੀਫ ਜਸਟਿਸ ਗੋਗੋਈ ਵੱਲੋਂ ਕੌਮੀ ਰਜਿਸਟਰ (ਐਨ ਆਰ ਸੀ) ਦੀ ਤਿਆਰੀ ਬਾਰੇ ਕੀਤੇ ਸਖਤ ਫੈਸਲਿਆਂ ਕਰ ਕੇ ਉਨ੍ਹਾਂ ਖਿਲਾਫ ਇੱਕ ਸਾਜ਼ਿਸ਼ ਰਚੀ ਗਈ ਹੋ ਸਕਦੀ ਹੈ। ਬੈਂਚ ਨੇ ਜਸਟਿਸ ਪਟਨਾਇਕ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਉਸ ਵਕਤ ਦੇ ਚੀਫ ਜਸਟਿਸ ਗੋਗੋਈ ਦੇ ਖਿਲਾਫ ਵਡੇਰੀ ਸਾਜ਼ਿਸ਼ ਘੜੀ ਗਈ ਸੀ, ਇਸ ਗੱਲ ਨੂੰ ਮੰਨਣ ਲਈ ਕਈ ਠੋਸ ਕਾਰਨ ਹਨ। ਵਰਨਣ ਯੋਗ ਹੈ ਕਿ ਸਾਬਕਾ ਚੀਫ ਜਸਟਿਸ ਉੱਤੇ ‘ਸੈਕਸ ਸ਼ੋਸ਼ਣ’ ਦੇ ਦੋਸ਼ ਲੱਗਣ ਵੇਲੇ ਵਕੀਲ ਉਤਸਵ ਸਿੰਘ ਬੈਂਸ ਨੇ ਇਸ ਪਿੱਛੇ ‘ਵਡੇਰੀ ਸਾਜ਼ਿਸ਼’ ਦਾ ਦਾਅਵਾ ਕੀਤਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਵਕੀਲ ਬੈਂਸ ਵੱਲੋਂ ਲਾਏ ਦੋਸ਼ਾਂ ਦੀ ਮੁਕੰਮਲ ਤਸਦੀਕ ਨਹੀਂ ਹੋ ਸਕੀ, ਕਿਉਂਕਿ ਜਸਟਿਸ ਪਟਨਾਇਕ ਦੀ ਅਗਵਾਈ ਵਾਲੀ ਕਮੇਟੀ ਦੀ ਰਿਕਾਰਡ ਅਤੇ ਹੋਰ ਸਬੰਧਤ ਸਮੱਗਰੀ ਤੱਕ ਸੀਮਿਤ ਪਹੁੰਚ ਸੀ, ਪਰ ਵੱਡੀ ਸਾਜ਼ਿਸ਼ ਘੜੇ ਜਾਣ ਦੇ ਨੁਕਤੇ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾ ਸਕਦਾ।
ਸਾਲ 2019 ਵਿੱਚ ਓਦੋਂ ਦੇ ਚੀਫ ਜਸਟਿਸ ਰੰਜਨ ਗੋਗੋਈ ਉੱਤੇ ਇੱਕ ਮਹਿਲਾ ਮੁਲਾਜ਼ਮ ਨੇ ਸੈਕਸ ਸ਼ੋਸ਼ਣ ਦੇ ਦੋਸ਼ ਲਾਏ ਸਨ। ਜਸਟਿਸ ਗੋਗੋਈ ਨੂੰ ਇੰਟਰ-ਹਾਊਸ ਕਮੇਟੀ ਜਾਂਚ ਵਿੱਚ ਕਲੀਨ ਚਿੱਟ ਮਿਲ ਗਈ ਸੀ, ਪਰ ਸੁਪਰੀਮ ਕੋਰਟ ਨੇ ਜਸਟਿਸ ਗੋਗੋਈ ਨੂੰ ਸੈਕਸ ਸ਼ੋਸ਼ਣ ਦੇ ਦੋਸ਼ਾਂ ਵਿੱਚ ਫਸਾਉਣਬਾਰੇ ਵਡੇਰੀ ਸਾਜ਼ਿਸ ਦੀ ਜਾਂਚ ਲਈ 25 ਅਪ੍ਰੈਲ 2019 ਨੂੰ ਜਸਟਿਸ (ਸੇਵਾਮੁਕਤ) ਪਟਨਾਇਕ ਦੀ ਅਗਵਾਈ ‘ਚ ਕਮੇਟੀ ਬਣਾਈ ਸੀ, ਜਿਸ ਨੇ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ, ਜਿਸ ਉੱਤੇ ਗੌਰ ਕਰਨ ਮਗਰੋਂ ਸੁਪਰੀਮ ਕੋਰਟ ਨੇ ਉਪਰੋਕਤ ਫੈਸਲਾ ਕੀਤਾ ਹੈ।

ਅਪਰਾਧ

ਯੂ ਏ ਈ ਤੋਂ ਖਿਡੌਣਿਆਂ ਵਿੱਚ ਲੁਕਾ ਕੇ ਲਿਆਂਦੇ 11.62 ਲੱਖ ਰੁਪਏ ਦੇ ਸੋਨੇ ਸਮੇਤ ਦੋਸ਼ੀ ਗ੍ਰਿਫਤਾਰ

Published

on

ਅੰਮ੍ਰਿਤਸਰ, 7 ਮਾਰਚ – ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਉੱਤੇ ਇੰਟੈਲੀਜੈਂਸ ਟੀਮ ਨੇ ਕੱਲ੍ਹ ਸਵੇਰੇ ਇੱਕ ਅਜਿਹੇ ਯਾਤਰੀ ਨੂੰ ਫੜਿਆ,ਜਿਹੜਾ ਬੱਚਿਆਂ ਦੇ ਖਿਡੌਣਿਆਂ ਵਿੱਚ ਸੋਨਾ ਲੁਕਾ ਕੇ ਲਿਆ ਰਿਹਾ ਸੀ। ਇਸ ਸੋਨੇ ਦੀ ਕੀਮਤ ਕਰੀਬ 11.62 ਲੱੱਖ ਰੁਪਏ ਦੱਸੀ ਗਈ ਹੈ।
ਜਾਣਕਾਰ ਸੂਤਰਾਂ ਮੁਤਾਬਕ ਛੇ ਵਜੇ ਰਾਮ ਲਾਲ ਖੈਮਾਹ (ਯੂ ਏ ਈ) ਤੋਂ ਆਈ ਫਲਾਈਟ ਨੇ ਏਅਰਪੋਰਟ ਉੱਤੇ ਲੈਂਡ ਕੀਤਾ ਤਾਂ ਏਅਰ ਇੰਟੈਲੀਜੈਂਸ ਅਧਿਕਾਰੀਆਂ ਨੇ ਸੂਚਨਾ ਉੱਤੇ ਯਾਤਰੀਆਂ ਦੇ ਸਾਮਾਨ ਦੀ ਸਕੈਨਿੰਗ ਕੀਤੀ। ਇਸ ਮੌਕੇ ਇੱਕ ਬੈਗ ਵਿੱਚ ਸੋਨਾ ਹੋਣ ਦੇ ਸੰਕੇਤ ਮਿਲੇ ਤਾਂ ਬੈਗ ਦੇ ਮਾਲਕ ਨੂੰ ਅਧਿਕਾਰੀਆਂ ਨੇ ਰੋਕ ਕੇ ਉਸ ਦਾ ਸਾਰਾ ਸਾਮਾਨ ਕਬਜ਼ੇ ਵਿੱਚ ਲੈ ਲਿਆ। ਕਸਟਮ ਅਧਿਕਾਰੀਆਂ ਨੇ ਇਸ ਯਾਤਰੀ ਤੋਂ ਉਸ ਦੇ ਸਾਮਾਨ ਵਿੱਚ ਸੋਨਾ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਸਾਮਾਨ ਦੀ ਤਲਾਸ਼ੀ ਦੇ ਬਾਅਦ ਵੀ ਸੋਨਾ ਨਾ ਮਿਲਿਆ ਤਾਂ ਅਧਿਕਾਰੀਆਂ ਨੇ ਯਾਤਰੀ ਦੇ ਸਾਮਾਨ ਵਿੱਚ ਰੱਖੇ ਖਿਡੌਣਿਆਂ ਦੀ ਜਾਂਚ ਕੀਤੀ ਤਾਂ ਉਸ ਵਿੱਚ ਸੋਨਾ ਮਿਲ ਗਿਆ। ਖਿਡੌਣਿਆਂ ਨੂੰ ਤੋੜਨ ਪਿੱਛੋਂ ਉਨ੍ਹਾਂ ਦੇ ਅੰਦਰੋਂ 274.30 ਗਰਾਮ ਸੋਨਾ ਮਿਲਿਆ। ਕਸਟਮ ਅਧਿਕਾਰੀਆਂ ਨੇ ਸੋਨਾ ਕਬਜ਼ੇ ਵਿੱਚ ਲੈਣ ਪਿੱਛੋਂ ਦੋਸ਼ੀ ਦੇ ਖਿਲਾਫ ਕਸਟਮ ਐਕਟ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Continue Reading

ਅਪਰਾਧ

ਫਰਾਂਸ ਭੇਜਣ ਦੇ ਨਾਂਅ ਉਤੇ ਪੰਜ ਲੱਖ ਠੱਗਣ ਵਾਲੇ ਉੱਤੇ ਕੇਸ ਦਰਜ

Published

on

ਜਲੰਧਰ, 7 ਮਾਰਚ – ਪੱਕੇ ਤੌਰ ਉੱਤੇ ਫਰਾਂਸ ਭੇਜਣ ਦੇ ਨਾਂਅ ਉੱਤੇ ਪੰਜ ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਦੀ ਪੁਲਸ ਨੇ ਟ੍ਰੈਵਲ ਏਜੰਟ ਮੁਕੇਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਜੋੜਾ ਫਾਟਕ (ਅੰਮ੍ਰਿਤਸਰ) ਦੇ ਖਿਲਾਫ ਕੇਸ ਦਰਜ ਕਰ ਲਿਆ ਹੈ, ਪਰ ਦੋਸ਼ੀ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ।
ਏ ਸੀ ਪੀ ਜਲੰਧਰ ਕੈਂਟ ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਰਜਤ ਕੁਮਾਰ ਪੁੱਤਰ ਸਤਨਾਮ ਰਾਮ ਪਿੰਡ ਬਰਸਾਲਾਂ (ਉਦੋਮਪੁਰ) ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਮੁਕੇਸ਼ ਕੁਮਾਰ ਨੇ ਉਸ ਨੂੰ ਤੇ ਉਸ ਦੇ ਪਿਤਾ ਨੂੰ ਝਾਂਸੇ ਵਿੱਚ ਲੈ ਕੇ ਫਰਾਂਸ ਭੇਜਣ ਦੇ ਨਾਂਅ ਉੱਤੇ ਅੱਠ ਲੱਖ ਰੁਪਏ ਮੰਗੇ ਸਨ, ਜਿਸ ਵਿੱਚੋਂ ਉਹ ਪੰਜ ਲੱੱਖ ਰੁਪਏ ਲੈ ਚੁੱਕਾ ਸੀ। ਬਾਕੀ ਦੇ ਪੈਸੇ ਉਸ ਨੂੰ ਕੰਮ ਹੋਣ ਉੱਤੇ ਦੇਣੇ ਸਨ, ਪਰ ਕੰਮ ਨਾ ਹੋਣ ਉੱਤੇ ਜਦ ਉਸ ਤੋਂ ਉਨ੍ਹਾਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ।ਏ ਸੀ ਪੀ ਨੇ ਦੱਸਿਆ ਕਿ ਪੁਲਸ ਜਾਂਚ ਵਿੱਚ ਰਜਤ ਕੁਮਾਰ ਵੱਲੋਂ ਟ੍ਰੈਵਲ ਏਜੰਟ ਮੁਕੇਸ਼ ਕੁਮਾਰ ਉੱਤੇ ਲਾਏ ਦੋਸ਼ ਸਹੀ ਨਿਕਲਣ ਉੱਤੇ ਉਸ ਨੂੰ ਧੋਖਾਧੜੀ ਦੇ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਜਾਂਚ ਵਿੱਚ ਪਤਾ ਲੱਗਾ ਕਿ ਮੁਕੇਸ਼ ਕੁਮਾਰ ਦੇ ਖਿਲਾਫ ਥਾਣਾ ਸਦਰ ਰਾਜਪੁਰਾ ਜ਼ਿਲ੍ਹਾ ਪਟਿਆਲਾ, ਥਾਣਾ ਸਿਟੀ, ਥਾਣਾ ਰਾਜਪੁਰਾ ਅਤੇ ਥਾਣਾ ਡਵੀਜ਼ਨ ਨੰਬਰ ਸੱਤ ਵਿੱਚ ਕੇਸ ਦਰਜ ਹਨ।

Continue Reading

ਅਪਰਾਧ

ਬਿਹਾਰ ਦੇ ਜ਼ਹਿਰੀਲੀ ਸ਼ਰਾਬ ਕੇਸ ਵਿੱਚ ਨੌਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ

Published

on

alcohol poisoning
  • ਚਾਰ ਦੋਸ਼ੀ ਔਰਤਾਂ ਨੂੰ ਉਮਰਕੈਦ ਦਾ ਹੁਕਮ
    ਪਟਨਾ, 6 ਮਾਰਚ – ਬਿਹਾਰ ਵਿੱਚ ਨਿਤੀਸ਼ ਕੁਮਾਰ ਸਰਕਾਰ ਨੇ ਸ਼ਰਾਬਬੰਦੀ ਲਾਗੂ ਕੀਤੀ ਤਾਂ ਘਟੀਆ ਅਤੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਚੱਲ ਪਿਆ ਸੀ, ਜਿਸ ਨਾਲ ਕਈ ਲੋਕ ਆਪਣੀ ਜਾਨ ਗੁਆ ਬੈਠਦੇ ਹਨ।
    16 ਅਗਸਤ 2016 ਨੂੰ ਗੋਪਾਲਗੰਜ ਦੇ ਖਜੂਰਬਾਨੀ ਮੁਹੱਲੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਇਸ ਉੱਤੇ ਵਿਸ਼ੇਸ਼ ਅਦਾਲਤ ਦੇ ਜੱਜ ਏ ਡੀ ਜੇ-2 ਲਵਕੁਸ਼ ਕੁਮਾਰ ਨੇ ਸਖ਼ਤ ਰੁਖ ਅਪਣਾਉਂਦੇ ਹੋਏ 13 ਵਿੱਚੋਂ 9 ਦੋਸ਼ੀਆਂ ਨੂੰ ਫਾਂਸੀ ਅੇ ਚਾਰ ਔਰਤਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਜੱਜ ਨੇ ਐਕਸਾਈਜ਼ ਐਕਟ ਹੇਠ ਸਭ ਦੋਸ਼ੀਆਂ ਨੂੰ10-10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਬਿਹਾਰ ਵਿੱਚ ਸ਼ਰਾਬਬੰਦੀ 5 ਅਪ੍ਰੈਲ 2016 ਨੂੰ ਲਾਗੂ ਹੋਈ ਸੀ। ਪੰਜ ਸਾਲ ਚੱਲੇ ਕੇਸ ਪਿੱਛੋਂ ਬੀਤੀ 26 ਫਰਵਰੀ ਨੂੰ 14 ਵਿੱਚੋਂ 13 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਕੱਲ੍ਹ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ। ਕੇਸ ਦਾ ਮਾਸਟਰ-ਮਾਈਂਡ ਰੁਪੇਸ਼ ਸ਼ੁਕਲਾ ਉਰਫ਼ ਪੰਡਤ ਅਜੇ ਫਰਾਰ ਹੈ। ਅਦਾਲਤ ਨੇ ਉਸ ਦਾ ਰੈਡ ਵਾਰੰਟ ਜਾਰੀ ਕਰ ਕੇ ਭਗੌੜਾ ਐਲਾਨਿਆ ਹੈ।
    15 ਅਗਸਤ 2016 ਦੀ ਰਾਤ ਜ਼ਹਿਰੀਲੀ ਸ਼ਰਾਬ ਪੀਣ ਪਿੱਛੋਂ ਲੋਕਾਂ ਦੀ ਸਿਹਤ ਖ਼ਰਾਬ ਹੋਣ ਲੱਗੀ ਸੀ ਅਤੇ 16 ਅਗਸਤ ਸਵੇਰ ਤੋਂ ਸ਼ਾਮ ਤੱਕ ਮੌਤਾਂ ਦੀ ਗਿਣਤੀ 19 ਹੋ ਗਈ। ਇਸਕਾਂਡ ਉੱਤੇ ਹੰਗਾਮਾ ਹੋਣ ਪਿੱਛੋਂ ਜਾਗੀ ਪੁਲਸ ਨੇ 16 ਅਤੇ 17 ਅਗਸਤ 2016 ਨੂੰ ਛਾਪੇ ਮਾਰ ਕੇ ਵੱਡੀ ਗਿਣਤੀ ਵਿੱਚ ਸ਼ਰਾਬ ਫੜੀ। ਪੁਲਸ ਕਾਰਵਾਈ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਖਜੂਰਬਾਨੀ ਮੁਹੱਲੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਹਨ। ਸ਼ਹਿਰ ਦੇ ਇੱਕ ਥਾਣੇ ਵਿੱਚ 14 ਜਣਿਆਂ ਵਿਰੁੱਧ ਸਿ਼ਕਾਇਤ ਦਰਜ ਕੀਤੀ ਗਈ ਸੀ।

Continue Reading

ਰੁਝਾਨ


Copyright by IK Soch News powered by InstantWebsites.ca