Julian Assange extradited to US | International News in Punjabi
Connect with us apnews@iksoch.com

ਅੰਤਰਰਾਸ਼ਟਰੀ

ਜੂਲੀਅਨ ਅਸਾਂਜੇ ਨੂੰ ਅਮਰੀਕਾ ਦੇ ਹਵਾਲੇ ਕਰਨ ਦੀ ਅਰਜ਼ੀ ਅਦਾਲਤ ਵੱਲੋਂ ਰੱਦ

Published

on

julian

ਲੰਡਨ, 4 ਜਨਵਰੀ, – ਵਿਕੀਲੀਕਸ ਦੇ ਮੋਢੀ ਜੂਲੀਅਨ ਅਸਾਂਜੇ ਨੂੰ ਅਮਰੀਕਾ ਦੇ ਹਵਾਲੇ ਕਰਨ ਵਾਲੀ ਅਰਜ਼ੀ ਬ੍ਰਿਟੇਨ ਦੀ ਅਦਾਲਤ ਨੇ ਠੁਕਰਾ ਦਿੱਤੀ ਹੈ। ਜੱਜ ਨੇ ਕਿਹਾ ਹੈ ਕਿ ਜੇਏਦਾਂ ਕੀਤਾ ਤਾਂ ਨਾ ਕੇਵਲ ਉਹ ਖ਼ੁਦਕੁਸ਼ੀ ਕਰ ਸਕਦਾ ਹੈ, ਸਗੋਂ ਉਸ ਦੀ ਮਾਨਸਿਕ ਸਥਿਤੀ ਦੇਖਦੇ ਹੋਏ ਅਜਿਹਾ ਕਰਨਾ ਤਸੱਸਦ ਹੋਵੇਗਾ। ਅਮਰੀਕੀ ਸਰਕਾਰ ਨੇ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰਨ ਦੀ ਗੱਲ ਕਹੀ ਹੈ।
ਵਰਨਣ ਯੋਗ ਹੈ ਕਿ ਇਕ ਦਹਾਕਾ ਪਹਿਲਾਂ ਫ਼ੌਜੀ ਅਤੇ ਡਿਪਲੋਮੈਟਿਕ ਦਸਤਾਵੇਜ਼ਾਂ ਦੇ ਜੱਗ ਜ਼ਾਹਰ ਹੋਣ ਮਗਰੋਂ ਜੂਲੀਅਨ ਅਸਾਂਜੇ ਆਪਣੇ ਖਿਲਾਫ ਅਮਰੀਕਾ ਵਿਚ ਜਾਸੂਸੀ ਦੇ 17 ਦੋਸ਼ਾਂ ਤੇ ਕੰਪਿਊਟਰ ਦੀ ਦੁਰਵਰਤੋਂ ਦੇ ਇਕ ਦੋਸ਼ ਦਾ ਸਾਹਮਣਾ ਕਰ ਰਿਹਾ ਹੈ। ਜੇ ਇਹ ਦੋਸ਼ ਸਾਬਤ ਹੋਏ ਤਾਂ ਉਸ ਨੂੰ 175 ਸਾਲਜੇਲ੍ਹ ਸਜ਼ਾ ਹੋ ਸਕਦੀ ਹੈ। ਆਸਟ੍ਰੇਲੀਆ ਵਿਚ ਪੈਦਾ ਹੋਏ 49 ਸਾਲਾਂ ਦੇ ਜੂਲੀਅਨ ਅਸਾਂਜੇ ਦੇ ਵਕੀਲਾਂ ਦਾ ਸੁਣਵਾਈ ਦੌਰਾਨ ਇਹ ਕਹਿਣਾ ਸੀ ਕਿ ਇਰਾਕ ਅਤੇ ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜ ਦੇ ਗ਼ਲਤ ਕੰਮਾਂ ਨੂੰ ਜ਼ਾਹਰ ਕਰਨ ਵੇਲੇ ਉਹ ਪੱਤਰਕਾਰ ਵਜੋਂ ਕੰਮ ਕਰ ਰਿਹਾ ਸੀ ਤੇ ਇਸ ਸਥਿਤੀ ਵਿਚ ਉਹ ਫਰੀਡਮ ਆਫ ਸਪੀਚ ਹੇਠਸੁਰੱਖਿਆ ਦਾ ਹੱਕਦਾਰ ਹੈ।
ਡਿਸਟ੍ਰਿਕਟ ਜੱਜ ਵੈਨੇਸਾ ਬਰਾਈਟਰ ਨੇ ਜੂਲੀਅਨ ਅਸਾਂਜ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਅਸਾਂਜੇ ਨੂੰ ਫਰੀਡਮ ਆਫ ਸਪੀਚ ਦੇ ਅਧਿਕਾਰ ਹੇਠ ਸਜ਼ਾ ਨਹੀਂ ਸੁਣਾਈ ਜਾ ਸਕਦੀ। ਜੱਜ ਨੇ ਕਿਹਾ ਕਿ ਜੇ ਉਸ ਦਾ ਦੋਸ਼ ਸਾਬਤ ਹੁੰਦਾ ਹੈ ਤਾਂ ਇਹ ਸਜ਼ਾ ਫਰੀਡਮ ਆਫ ਸਪੀਚ ਹੇਠ ਸੁਰੱਖਿਅਤ ਨਹੀਂ ਹੋਵੇਗੀ। ਫਿਰ ਵੀ ਜੱਜ ਨੇ ਕਿਹਾ ਕਿ ਇਸ ਵੇਲੇ ਡਿਪਰੈਸ਼ਨ ਦੇ ਸ਼ਿਕਾਰ ਜੂਲੀਅਨਅਸਾਂਜੇ ਦੀ ਹਵਾਲਗੀ ਕੀਤੀ ਤਾਂ ਉਸ ਨੂੰ ਅਮਰੀਕੀ ਜੇਲ੍ਹ ਵਿਚ ਇਕਲਾਪੇ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਨਾਲ ਉਸ ਦੀ ਬਿਮਾਰੀ ਵਧ ਜਾਵੇਗੀ। ਜੱਜ ਨੇ ਇਹ ਵੀ ਕਿਹਾ ਹੈ ਕਿ ਜੇ ਉਸ ਦੀ ਹਵਾਲਗੀ ਕੀਤੀ ਤਾਂ ਉਹ ਖ਼ੁਦਕੁਸ਼ੀ ਵੀ ਕਰ ਸਕਦਾ ਹੈ। ਮਈ 2019 ਵਿਚ ਲੰਡਨ ਵਿਚਲੀ ਜੇਲ੍ਹ ਵਿੱਚ ਉਸ ਦੀ ਕੋਠਰੀ ਤੋਂ ਬਲੇਡ ਮਿਲਿਆ ਸੀ ਅਤੇ ਉਸ ਨੇ ਮੈਡੀਕਲ ਸਟਾਫ ਨੂੰ ਆਪਣੇ ਆਤਮ ਹੱਤਿਆ ਦੇ ਖਿਆਲ ਬਾਰੇ ਵੀ ਦੱਸਿਆ ਸੀ।

Click Here To Read Latest International News

ਅੰਤਰਰਾਸ਼ਟਰੀ

ਚੀਨ ਨੇ ਬ੍ਰਿਟਿਸ਼ ਓਵਰਸੀਜ਼ ਪਾਸਪੋਰਟ ਰੱਖਣ ਵਾਲਿਆਂ ਉੱਤੇ ਸਿ਼ਕੰਜਾ ਕੱਸਿਆ

Published

on

passport
  • ਅਮਰੀਕਾ ਨੇ ਚੀਨ ਨੂੰ ਚਿੜਾਉਣ ਲਈ ਤਿੱਬਤ ਬਾਰੇ ਕਾਨੂੰਨ ਬਣਾਇਆ
    ਬੀਜਿੰਗ, 17 ਜਨਵਰੀ, – ਚੀਨ ਸਰਕਾਰ ਉਨ੍ਹਾਂ ਲੋਕਾਂ ਉੱਤੇ ਹਾਂਗਕਾਂਗ ਵਿੱਚ ਸਰਕਾਰੀ ਦਫ਼ਤਰਾਂਵਿੱਚ ਕੰਮ ਕਰਨ ਲਈ ਰੋਕ ਲਾਉਣ ਬਾਰੇ ਸੋਚ ਰਹੀ ਹੈ, ਜਿਨ੍ਹਾਂ ਕੋਲ ਬ੍ਰਿਟਿਸ਼ ਓਵਰਸੀਜ਼ ਪਾਸਪੋਰਟ ਹਨ।
    ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਮੁਤਾਬਕ ਜੇ ਇਹ ਨਿਯਮ ਲਾਗੂ ਹੋਵੇਗਾਤਾਂ ਕਈ ਵੱਡੇ ਅਫਸਰਾਂਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਮੁਸ਼ਕਲ ਹੋ ਸਕਦੀ ਹੈ। ਇਸ ਤੋਂ ਪਹਿਲਾਂ ਹਾਂਗਕਾਂਗ ਦੇ ਸੈਂਕੜੇ ਲੋਕਤੰਤਰ ਸਮਰਥਕ ਲੋਕਾਂ ਉੱਤੇਚੀਨ ਨਵੇਂ ਕੌਮੀ ਸੁਰੱਖਿਆ ਕਾਨੂੰਨ ਹੇਠ ਕਾਰਵਾਈ ਕਰ ਚੁੱਕਾ ਹੈ।ਅਖ਼ਬਾਰ ਦੇ ਮੁਤਾਬਕ ਦੇਸ਼ ਦੀ ਲਾਅ ਸੰਸਥਾ ਨੈਸ਼ਨਲ ਪੀਪਲਜ਼ ਕਾਂਗਰਸ ਸਟੈਂਡਿੰਗ ਕਮੇਟੀ ਦੀ ਇਸ ਬੁੱਧਵਾਰ ਨੂੰ ਹੋਣ ਵਾਲੀ ਬੈਠਕਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ। ਚੀਨ ਅਤੇ ਬ੍ਰਿਟੇਨਦਾ ਵਿਵਾਦ ਓਦੋਂਸ਼ੁਰੂ ਹੋਇਆ ਸੀ, ਜਦੋਂ ਬ੍ਰਿਟੇਨ ਨੇ ਪਿਛਲੇ ਸਾਲ ਜੁਲਾਈਵਿੱਚ ਐਲਾਨ ਕੀਤਾ ਸੀ ਕਿ ਉਹ ਹਾਂਗਕਾਂਗ ਦੇ ਲੋਕਾਂ ਨੂੰ ਬੀਐੱਨ ਓ (ਬ੍ਰਿਟਿਸ਼ ਨੈਸ਼ਨਲ ਓਵਰਸੀਜ਼) ਦਾ ਦਰਜਾ ਹੋਵੇਗਾ, ਜਿਸ ਨਾਲ ਉੱਥੋਂ ਦੇ ਲੋਕਾਂ ਨੂੰ ਬ੍ਰਿਟਿਸ਼ ਨਾਗਰਿਕਤਾ ਦਾ ਰਸਤਾ ਮਿਲ ਜਾਵੇਗਾ। ਇਹ ਕਦਮ ਬ੍ਰਿਟੇਨ ਸਰਕਾਰ ਨੇ ਚੀਨ ਵੱਲੋਂ ਕੌਮੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਉੱਤੇ ਚੁੱਕਿਆ ਸੀ।
    ਦੂਸਰੇ ਪਾਸੇ ਅਮਰੀਕਾ ਨੇ ਤਿੱਬਤ ਬਾਰੇ ਕਾਨੂੰਨ ਬਣਾ ਕੇ ਇਸ ਇਲਾਕੇ ਉੱਤੇ ਚੀਨ ਦੇ ਅਧਿਕਾਰ ਨੂੰ ਚੁਣੌਤੀ ਦੇ ਦਿੱਤੀ ਹੈ। ਚੀਨ ਏਥੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਹਕੂਮਤ ਕਰ ਰਿਹਾ ਹੈ। ਤਿੱਬਤ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਨੇ ਭਾਰਤਵਿੱਚ ਸ਼ਰਣ ਲਈ ਹੋਈ ਹੈ ਤੇ ਉਨ੍ਹਾਂ ਦੀ ਸਰਪ੍ਰਸਤੀ ਵਿੱਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂਤਿੱਬਤ ਸਰਕਾਰ ਆਪਣਾ ਕੰਮ ਚਲਾਉਣ ਦਾ ਦਾਅਵਾ ਕਰਦੀ ਹੈ।ਅਮਰੀਕਾ ਨੇ ਪਿੱਛੇ ਜਿਹੇ‘ਦ ਤਿੱਬਤਨ ਪਾਲਿਸੀ ਐਂਡ ਸਪੋਰਟ ਐਕਟ’ (ਟੀਪੀਐੱਸਏ) ਬਣਾ ਕੇ ਤਿੱਬਤ ਵਿੱਚ ਚੀਨ ਦੇ ਕਦਮ ਰੋਕਣ ਦੀ ਸ਼ੁਰੂਆਤ ਕੀਤੀ ਹੈ। ਓਦੋਂ ਪਹਿਲਾਂ ਤਿੱਬਤ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਸੱਦਾ ਭੇਜ ਕੇ ਉਨ੍ਹਾਂ ਨਾਲ ਅਧਿਕਾਰਤ ਗੱਲਬਾਤ ਕੀਤੀ ਸੀ ਅਤੇ ਚੀਨ ਨੇ ਇਸ ਉੱਤੇ ਸਖ਼ਤ ਵਿਰੋਧ ਪ੍ਰਗਟਾਇਆ ਸੀ।

Continue Reading

ਅੰਤਰਰਾਸ਼ਟਰੀ

ਟਰੰਪ ਸਮਰਥਕਾਂ ਵੱਲੋਂ ਧਮਕੀ ਕਾਰਨ ਅਮਰੀਕਾ ਦੇ ਸਾਰੇ ਰਾਜਾਂ ਵਿੱਚ ਹਾਈ ਅਲਰਟ ਜਾਰੀ

Published

on

  • ਕੁਝ ਟਵਿੱਟਰ ਮੁਲਾਜ਼ਮਾਂ ਨੇ ਆਪਣੀ ਪ੍ਰੋਫਾਈਲਲਾਕ ਕੀਤੀ
    ਵਾਸ਼ਿੰਗਟਨ, 17 ਜਨਵਰੀ, – ਵੀਹ ਜਨਵਰੀ ਨੂੰ ਰਿਟਾਇਰ ਹੋ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੱਰਥਕਾਂ ਵਲੋਂ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੇ ਸਹੁੰ ਚੁੱਕ ਸਮਾਰੋਹ ਦੇ ਹਿੰਸਾ ਫੈਲਾਉਣ ਦੇ ਡਰ ਕਾਰਨ ਦੇਸ਼ ਦੇ ਸਾਰੇ 50 ਰਾਜਾਂ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
    ਇਸ ਸਾਲ ਰਾਸ਼ਟਰਪਤੀ ਅਹੁਦੇ ਲਈ ਸਹੁੰ ਚੁੱਕ ਸਮਾਗਮ ਮੌਕੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਵਿਚ ਪਿਛਲੇ ਹਫਤੇ ਵਾਂਗ ਕੋਈ ਹਿੰਸਾ ਨਾ ਹੋਵੇ, ਇਸ ਲਈ ਨੈਸ਼ਨਲ ਗਾਰਡ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ ਬੀ ਆਈ) ਨੇ ਚਿਤਾਵਨੀ ਦਿੱਤੀ ਹੈ ਕਿ ਟਰੰਪ ਦੇ ਹਮਾਇਤੀ ਉਸ ਦਿਨ ਜੋਅ ਬਾਇਡੇਨ ਦੇ ਸਹੁੰ ਚੁੱਕ ਸਮਾਗਮ ਵਿਚ ਵਿਘਨ ਪਾਉਣਲਈ ਅਮਰੀਕਾ ਦੇਰਾਜਾਂ ਵਿਚ ਹਥਿਆਰਬੰਦ ਪ੍ਰਦਰਸ਼ਨ ਕਰ ਸਕਦੇ ਹਨ। ਐੱਫ ਬੀ ਆਈ ਵੱਲੋਂਰਾਜਾਂ ਦੀਆਂ ਰਾਜਧਾਨੀਆਂਵਿੱਚ ਟਰੰਪ ਸਮਰਥਕਾਂ ਦੇ ਹਥਿਆਰਬੰਦ ਮਾਰਚ ਦੀ ਚਿਤਾਵਨੀ ਪਿੱਛੋਂ ਸਾਵਧਾਨੀ ਵਜੋਂ ਵਾਸਿ਼ੰਗਟਨ ਡੀ ਸੀਵਿੱਚ ਨੈਸ਼ਨਲ ਮਾਲ ਨੂੰ ਬੰਦ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਬਾਇਡੇਨ ਦੇ ਸਹੁੰ ਚੁੱਕ ਸਮਾਗਮਵਿੱਚ ਸੁਰੱਖਿਆ ਦੇ ਬਹੁਤ ਖਾਸ ਅਤੇ ਸਖਤ ਪ੍ਰਬੰਧ ਕੀਤੇ ਗਏ ਹਨ।
    ਦੂਸਰੇ ਪਾਸੇ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਵਿਰੋਧ ਹੋਣ ਦੇ ਡਰ ਕਾਰਨ ਕੁਝ ਟਵਿੱਟਰ ਮੁਲਾਜ਼ਮਾਂ ਨੇ ਆਪੋ ਆਪਣੇ ਅਕਾਊਂਟਸ ਨੂੰ ਲਾਕ ਕਰ ਦਿੱਤਾ ਹੈ। ਇਸ ਕੰਪਨੀ ਨੇ ਕੁਝ ਐਗਜੀਕਿਊਟਿਵਜ਼ ਨੂੰ ਨਿੱਜੀ ਸੁਰੱਖਿਆ ਵੀ ਦਿੱਤੀ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਟਰੰਪ ਦੇ ਸਮਰਥਕਾਂ ਵੱਲੋਂ ਟਾਰਗੇਟ ਕੀਤੇ ਜਾਣ ਦੇ ਸ਼ੱਕ ਹੇਠ ਇਨ੍ਹਾਂ ਨੇ ਆਪਣੇ ਅਕਾਊਂਟ ਪ੍ਰਾਈਵੇਟ ਕੀਤੇ ਅਤੇਕਈ ਆਨਲਾਈਨ ਸੂਚਨਾਵਾਂ ਨੂੰ ਵੀ ਮਿਟਾ ਦਿੱਤਾ ਹੈ। ਅਸਲ ਵਿੱਚ ਕੈਪੀਟਲ ਬਿਲਡਿੰਗਵਿੱਚ ਟਰੰਪ ਦੇ ਸਮਰਥਕਾਂ ਵੱਲੋਂ ਹੋਈ ਹਿੰਸਾ ਪਿੱਛੋਂਟਵਿੱਟਰ ਦੇ 350 ਮੁਲਾਜ਼ਮਾਂ ਨੇਪਟੀਸ਼ਨ ਉੱਤੇ ਦਸਖਤ ਕਰ ਕੇ ਕੰਪਨੀ ਦੇ ਸੀ ਈ ਓ ਜੈਕ ਡੋਰਸੀ ਨੂੰ ਟਰੰਪ ਦਾ ਅਕਾਊਂਟ ਬੰਦ ਕਰਨ ਨੂੰ ਕਿਹਾ ਸੀ। ਇਸ ਲਈ ਅਗਲੇ ਦਿਨੀਂਹਿੰਸਾ ਭੜਕਣ ਦੇ ਡਰ ਕਾਰਨ 8 ਜਨਵਰੀ ਨੂੰ ਟਵਿੱਟਰ ਨੇ ਟਰੰਪ ਦਾ ਅਕਾਊਂਟ ਪੱਕੇ ਤੌਰ ਉੱਤੇ ਬੰਦ ਕਰ ਦਿੱਤਾ ਸੀ।ਰਿਪੋਰਟ ਮੁਤਾਬਕ ਜੈਕ ਡੋਰਸੀ ਪਹਿਲਾਂ ਇਸ ਬਾਰੇ ਯਕੀਨੀ ਨਹੀਂ ਸਨ ਕਿ ਟਰੰਪਦੇ ਅਸਥਾਈ ਸਸਪੈਂਨਸ਼ਨ ਦਾ ਫੈਸਲਾ ਸਹੀ ਹੈ, ਪਰ ਬੀਤੇ ਹਫਤੇ ਹੋਏ ਟਵੀਟਸ ਦੇਖ ਕੇ ਡੋਰਸੀ ਨੇ ਕਿਹਾ ਕਿ ਟਰੰਪ ਦਾ ਅਕਾਊਂਟ ਸਸਪੈਂਡ ਕਰਨਾ ਸਹੀ ਹੈ। ਟਵਿੱਟਰ ਦੇ ਬੈਨ ਮਗਰੋਂ ਟਰੰਪ ਨੇ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਟਵਿੱਟਰ ਉੱਤੇ ਹਮਲਾ ਬੋਲਿਆ ਤੇਕਿਹਾ ਕਿ ਮੈਂ ਲੰਬੇ ਸਮੇਂ ਤੋਂ ਕਹਿ ਰਿਹਾ ਹਾਂ ਕਿ ਟਵਿੱਟਰ ਫ੍ਰੀ ਸਪੀਚ ਨੂੰ ਬੈਨ ਕਰ ਰਿਹਾ ਹੈ ਤੇ ਉਨ੍ਹਾਂ ਨੇ ਡੈਮੋਕ੍ਰੇਟ ਅਤੇ ਕੱਟੜ ਖੱਬੇ ਪੱਖੀਆਂ ਨਾਲ ਮਿਲ ਕੇ ਮੈਨੂੰ ਚੁੱਪ ਕਰਾਉਣ ਲਈ ਮੇਰਾ ਅਕਾਊਂਟ ਬੰਦ ਕੀਤਾ ਹੈ। ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਹਿਲਾਂ ਹੀ ਦੋ ਹਫਤਿਆਂ ਜਾਂ ਅਣਮਿੱਥੇ ਸਮੇਂ ਲਈ ਪਾਬੰਦੀ ਲਾਈ ਜਾ ਚੁੱਕੀ ਹੈ।

Continue Reading

ਅੰਤਰਰਾਸ਼ਟਰੀ

ਭਾਰਤੀ ਪੰਜਾਬ ਦੀ ਜਨਮੀ ਗਰਿਮਾ ਵਰਮਾ ਅਮਰੀਕੀ ਰਾਸ਼ਟਰਪਤੀ ਦੀ ਟੀਮ ਮੈਂਬਰ ਬਣੀ

Published

on

ਬਰਨਾਲਾ, 16 ਜਨਵਰੀ, -ਪੰਜਾਬ ਦੇ ਬਰਨਾਲਾ ਦੀ ਬੇਟੀ ਗਰਿਮਾ ਵਰਮਾ ਅਮਰੀਕਾ ਦੇ ਰਾਸ਼ਟਰਪਤੀ ਭਵਨ ਵਾਈਟ ਹਾਊਸ ਵਿੱਚ ਕੰਮ ਕਰੇਗੀ। ਉਹ ਨਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਪਤਨੀ ਜਿਲ ਦੇ ਨਾਲ ਡਿਜੀਟਲ ਡਾਇਰੈਕਟਰ ਨਿਯੁਕਤ ਹੋਈ ਹੈ। ਬਰਨਾਲਾ ਵਿੱਚਉਸ ਦੇ ਦਾਦੀ ਅਨੰਦ ਰਾਣੀ, ਚਾਚਾ ਸਮੀਰ ਮਹਿੰਦਰੂ ਅਤੇ ਚਾਚੀ ਮੋਨਾ ਵਰਮਾ ਨੂੰ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਗਰਿਮਾ ਵਰਮਾ ਦਾ ਜਨਮ 18 ਮਈ 1993 ਨੂੰ ਪਿਤਾ ਰਮਨ ਵਰਮਾ, ਮਾਤਾ ਪ੍ਰੀਤੀ ਵਰਮਾ ਦੇ ਘਰ ਹੋਇਆ ਸੀ। ਸਾਲ 1994 ਵਿਚ ਉਸ ਦੇ ਮਾਤਾ ਪਿਤਾ ਅਮਰੀਕਾ ਗਏ ਤੇ ਨਾਲ ਇਕ ਸਾਲ ਦੀ ਬੱਚੀ ਗਰਿਮਾ ਵੀ ਚਲੀ ਗਈ। ਗਰਿਮਾ ਦੇ ਪਿਤਾ ਰਮਨ ਵਰਮਾ ਹਾਰਟ ਸਪੈਸ਼ਲਿਸਟ ਅਤੇ ਮਾਤਾ ਪ੍ਰੀਤੀ ਵਰਮਾ ਬੱਚਿਆਂ ਦੇ ਡਾਕਟਰ ਹਨ।ਬਰਨਾਲਾ ਵਿਚ ਡਾ. ਹੀਰਾ ਲਾਲ ਹਸਪਤਾਲ ਕਾਫੀ ਪ੍ਰਸਿੱਧ ਹੈ। ਡਾ. ਹੀਰਾ ਲਾਲ ਗਰਿਮਾ ਵਰਮਾ ਦੇ ਪੜਦਾਦਾ ਸਨ ਅਤੇ ਉਸ ਪਿੱਛੋਂ ਗਰਿਮਾ ਦੇ ਦਾਦਾ ਮਨੋਹਰ ਲਾਲ ਵਰਮਾ ਡਾਕਟਰ ਸਨ। ਉਸ ਦੇ ਪਿਤਾ ਰਮਨ ਵਰਮਾ ਡਾਕਟਰ ਬਣੇ ਤੇ ਉਨ੍ਹਾ ਨੇ ਅਮਰੀਕਾ ਵਿੱਚ ਕੈਲੀਫੋਰਨੀਆ ਦੇ ਵਾਈਸਸੈਲੀਆ ਸ਼ਹਿਰ ਵਿਚ ਡਾ. ਹੀਰਾ ਲਾਲ ਦੇ ਨਾਂ ਉੱਤੇ ਹਸਪਤਾਲ ਖੋਲ੍ਹਿਆ ਸੀ। ਬਰਨਾਲਾ ਵਿਚ ਵੀ ਡਾ. ਹੀਰਾ ਲਾਲ ਹਸਪਤਾਲ ਚੱਲਦਾ ਹੈ, ਜਿਸ ਦੀ ਦੇਖਭਾਲ ਗਰਿਮਾ ਦੇ ਚਾਚੀ ਡਾ. ਮੋਨਾ ਵਰਮਾ ਕਰਦੇ ਹਨ। ਗਰਿਮਾ ਦੇ ਚਾਚਾ ਸਮੀਰ ਮਹਿੰਦਰੂ ਨੇ ਕਿਹਾ ਕਿ ਗਰਿਮਾ ਨੂੰ ਭਾਰਤ ਨਾਲ ਬਹੁਤ ਪਿਆਰ ਹੈ ਅਤੇ ਹਰ ਸਾਲ ਭਾਰਤ ਆਉਂਦੀ ਹੈ।

International Punjabi News

Continue Reading

ਰੁਝਾਨ


Copyright by IK Soch News powered by InstantWebsites.ca