Joe Biden is the 46th President of the United States
Connect with us [email protected]

ਰਾਜਨੀਤੀ

ਜੋਅ ਬਾਈਡੇਨ ਅਮਰੀਕਾ ਦੇ ਨਵੇਂ 46ਵੇਂ ਰਾਸ਼ਟਰਪਤੀ ਚੁਣੇ ਗਏ

Published

on

biden 2020
 • ਕਮਲਾ ਹੈਰਿਸ ਭਾਰਤੀ ਮੂਲ ਦੀ ਪਹਿਲੀ ਉਪ ਰਾਸ਼ਟਰਪਤੀ ਬਣੀ
  ਵਾਸ਼ਿੰਗਟਨ, 7 ਨਵੰਬਰ, – ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਡੈਮੋਕ੍ਰੇਟ ਪਾਰਟੀ ਦੇ ਆਗੂ ਜੋਅ ਬਾਇਡੇਨ ਅੱਜ ਸ਼ਨੀਵਾਰ ਨੂੰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ ਇਸ ਦੇਸ਼ ਦੇ 46ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਦੀ ਜਿੱਤ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਲਈ ਵੋਟਾਂਪੈਣ ਤੋਂ ਤਿੰਨ ਦਿਨ ਬਾਅਦ ਹੋਇਆ ਹੈ। ਜੋਅ ਬਾਇਡੇਨ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਨਾਲ ਹੀ ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਨਵੀਂਅਤੇ ਪਹਿਲੀ ਮਹਿਲਾ ਉਪ-ਰਾਸ਼ਟਰਪਤੀ ਚੁਣੀ ਗਈ ਹੈ। ਰਾਸ਼ਟਰਪਤੀ ਬਣਨ ਲਈ ਇਲੈਕਟੋਰਲ ਕਾਲਜ ਦੀਆਂ ਕੁੱਲ ਵੋਟਾਂ ਵਿੱਚੋਂ 270 ਪ੍ਰਾਪਤ ਕਰਨਾ ਜ਼ਰੂਰੀ ਸੀ ਅਤੇ ਬਾਈਡੇਨ 284 ਵੋਟਾਂ ਨਾਲ ਜੇਤੂ ਬਣੇ ਹਨ। ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਸਿਰਫ 214 ਇਲੈਕਟੋਰਲ ਵੋਟਾਂਤੱਕ ਹੀ ਸੀਮਤ ਰਹਿ ਗਏ ਹਨ।
  ਵਰਨਣ ਯੋਗ ਹੈ ਕਿ ਅਮਰੀਕਾ ਵਿੱਚ 1992 ਵਿੱਚ ਜਾਰਜ ਐੱਚ. ਡਬਲਿਊ. ਬੁਸ਼ ਤੋਂ ਬਾਅਦ ਦੋਬਾਰਾ ਚੋਣ ਵਿੱਚ ਹਾਰਨ ਵਾਲੇ ਪਹਿਲੇ ਰਾਸ਼ਟਰਪਤੀ ਡੋਨਾਲਡ ਟਰੰਪ ਹਨ। ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਨੂੰ ਵ੍ਹਾਈਟ ਹਾਊਸ ਪਹੁੰਚਣ ਲਈ 270 ਇਲੈਕਟੋਰਲ ਵੋਟਾਂ ਹਾਸਲ ਕਰਨਾ ਜ਼ਰੂਰੀ ਸੀ, ਪਰ ਬਾਈਡੇਨ ਇਸ ਤੋਂ ਕਾਫ਼ੀ ਅੱਗੇ ਨਿਕਲ ਗਏ ਤੇ ਆਖਰੀ ਖਬਰਾਂ ਮਿਲਣ ਤੱਕ ਚਾਰ ਰਾਜਾਂ ਵਿੱਚ ਚੱਲਦੀ ਗਿਣਤੀ ਵਿੱਚੋਂ ਪੇਨਸਿਲਵੇਨੀਆ ਵਿੱਚ 20 ਵੋਟਾਂ ਜਿੱਤ ਕੇ ਜੋਅ ਬਾਈਡੇਨ 284 ਇਲੈਕਟ੍ਰੋਲ ਵੋਟਾਂ ਦੀ ਸ਼ਾਨਦਾਰ ਬੜ੍ਹਤ ਨਾਲ ਅੱਗੇ ਨਿਕਲ ਗਏ ਹਨ।
  ਜੋਅ ਬਾਈਡੇਨ (77 ਸਾਲ) ਪਹਿਲਾਂ ਰਾਸ਼ਟਰਪਤੀ ਓਬਾਮਾ ਦੇ ਨਾਲ ਉਪ ਰਾਸ਼ਟਰਪਤੀ ਸਨ। ਉਨ੍ਹਾਲਈ ਸਭ ਤੋਂ ਵੱਡੀ ਚੁਣੌਤੀ ਟਰੰਪ ਦੇ ਰਾਜ ਵਿੱਚ ਮਿੱਤਰ ਦੇਸ਼ਾਂ ਤੋਂ ਆਏ ਕਿਸੇ ਵੀ ਕਿਸਮ ਦੇ ਸਾਮਾਨ ਉੱਤੇ ਲਾਗੂ ਕੀਤੇ ਗਏ ਟੈਰਿਫ ਤੇ ਹੋਰ ਵਪਾਰਕ ਮੁੱਦਿਆਂ ਨੂੰ ਹੱਲ ਕਰਨਾ ਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਹੋਵੇਗਾ। ਇਕ ਵਾਅਦਾ ਉਨ੍ਹਾਂ ਨੇ ਘੱਟੋ-ਘੱਟ ਮਜ਼ਦੂਰੀ ਵਧਾ ਕੇ 15 ਡਾਲਰ ਪ੍ਰਤੀ ਘੰਟਕਰਨ ਦਾ ਕੀਤਾ ਹੋਇਆ ਹੈ, ਜਦ ਕਿ ਅੱਜਕੱਲ੍ਹ ਅਮਰੀਕਾ ਵਿੱਚ ਇਹ ਮਸਾਂ 7.25 ਡਾਲਰ ਪ੍ਰਤੀ ਘੰਟਾ ਹੈ।ਆਪਣੀ ਜਿੱਤ ਦੇ ਐਲਾਨ ਪਿੱਛੋਂ ਬਾਈਡੇਨ ਨੇ ਜਿੱਤ ਦੀ ਖੁਸ਼ੀ ਜ਼ਾਹਰ ਕਰਦੇ ਹੋਏ ਟਵੀਟ ਕੀਤਾ ਕਿ ‘ਅਮਰੀਕਾ, ਮੈਨੂੰ ਮਾਣ ਹੈ ਕਿ ਤੁਸੀਂ ਮੈਨੂੰ ਸਾਡੇ ਮਹਾਨ ਦੇਸ਼ ਦੀ ਅਗਵਾਈ ਦੇ ਲਈ ਚੁਣਿਆ ਹੈ। ਸਾਡੇ ਅੱਗੇ ਚੁਣੌਤੀਆਂ ਹੋਣਗੀਆਂ, ਪਰ ਮੈਂ ਵਾਅਦਾ ਕਰਦਾ ਹਾਂ ਕਿ ਸਾਰੇ ਅਮਰੀਕੀਆਂ ਦਾ ਰਾਸ਼ਟਰਪਤੀ ਬਣਾਂਗਾ, ਭਾਵੇਂ ਤੁਸੀਂ ਮੈਨੂੰ ਵੋਟ ਦਿੱਤੀ ਸੀ ਜਾਂ ਨਹੀਂ। ਮੈਂ ਉਹ ਵਿਸ਼ਵਾਸ ਕਾਇਮ ਰੱਖਾਂਗਾ, ਜੋ ਤੁਸੀਂ ਮੇਰੇ ਉੱਤੇ ਕੀਤਾ ਹੈ।’
  20 ਨਵੰਬਰ 1942 ਨੂੰ ਪੈਦਾ ਹੋਏ ਜੋਅ ਬਾਇਡਨ 1972 ਵਿੱਚ ਪਹਿਲੀ ਵਾਰ ਡੇਲਾਵੇਅਰ ਵਿੱਚੋਂ ਸੈਨੇਟਰ ਚੁਣੇ ਗਏ ਸਨ ਅਤੇ ਅੱਜ ਤਕ 6 ਵਾਰ ਸੈਨੇਟਰ ਰਹਿ ਚੁੱਕੇ ਹਨ।ਅਮਰੀਕਾ ਦੇ 47ਵੇਂ ਉਪ-ਰਾਸ਼ਟਰਪਤੀ ਰਹਿ ਚੁੱਕੇ ਬਾਇਡਨ ਨੇ ਇਤਿਹਾਸ ਅਤੇ ਪੁਲੀਟਿਕਲ ਸਾਇੰਸ ਦੀ ਗ੍ਰੈਜੁਏਸ਼ਨ ਕੀਤੀ ਹੋਈ ਹੈ ਅਤੇ ਲਾਅ ਦੀ ਪੜਾਈ ਤੋਂ ਬਾਅਦ ਵਕੀਲ ਵਜੋਂ ਕੰਮ ਕੀਤਾ ਹੋਇਆ ਹੈ। ਸਾਲ 1972 ਵਿੱਚ ਇੱਕ ਕਾਰ ਹਾਦਸੇ ਵਿੱਚ ਉਨ੍ਹਾਂ ਦੀ ਪਹਿਲੀ ਪਤਨੀ ਅਤੇ ਨਵ-ਜੰਮੇ ਬੱਚੇ ਦੀ ਮੌਤ ਹੋ ਗਈ ਸੀ ਅਤੇ 2015 ਵਿੱਚਦੂਸਰੇ ਬੇਟੇ ਦਾ ਬ੍ਰੇਨ ਕੈਂਸਰ ਨਾਲ ਦੇਹਾਂਤ ਹੋ ਗਿਆ ਸੀ। ਬਾਇਡਨ ਸਾਲ 1988 ਤੇ 2008 ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਚੋਣ ਲਈ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ।
  ਅੱਜ ਅਮਰੀਕਾ ਵਿੱਚ ਰਾਸ਼ਟਰਪਤੀ ਵਜੋਂ ਜੋਅ ਬਾਈਡੇਨ ਦੀ ਜਿੱਤ ਦੇ ਨਾਲ ਕਮਲਾ ਹੈਰਿਸ ਵੀ ਭਾਰਤੀ ਮੂਲ ਦੀ ਪਹਿਲੀ ਤੇ ਪਹਿਲੀ ਗੈਰ-ਗੋਰੀ ਅਮਰੀਕੀ ਅਤੇ ਪਹਿਲੀ ਮਹਿਲਾ ਉਪ-ਰਾਸ਼ਟਰਪਤੀ ਬਣ ਗਈ ਹੈ। ਉਸ ਦੀ ਮਾਂ ਭਾਰਤ ਤੋਂ ਗਈ ਸੀ ਅਤੇ ਪਿਤਾ ਅਫਰੀਕੀ ਦੇਸ਼ ਜਮਾਇਕਾ ਤੋਂ ਆਏ ਸਨ। ਡੈਮੋਕ੍ਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਲਈ ਕਮਲਾ ਦੇ ਚੁਣੇ ਜਾਣ ਉੱਤੇ ਭਾਰਤੀ ਲੋਕਾਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਸੀ। ਬਾਈਡੇਨ ਨੇ ਅਗਸਤ ਵਿੱਚ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਵਜੋਂ ਚੁਣਿਆ ਸੀ। ਕੈਲੀਫੋਰਨੀਆ ਤੋਂ ਸੈਨੇਟਰ ਰਹਿ ਚੁੱਕੀ ਕਮਲਾ ਨੇ ਟਵੀਟ ਕਰਕੇ ਜਿੱਤ ਲਈ ਸਭ ਦਾ ਧੰਨਵਾਦ ਕੀਤਾ ਹੈ। ਉਹ ਸਾਨ ਫਰਾਂਸਿਸਕੋ ਦੀ ਪਹਿਲੀ ਮਹਿਲਾ ਜ਼ਿਲ੍ਹਾ ਅਟਾਰਨੀ ਵੀ ਰਹਿ ਚੁੱਕੀ ਹੈ ਅਤੇ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਵਜੋਂ ਸੇਵਾ ਕਰਨ ਵਾਲੀ ਗੈਰ ਗੋਰੀ ਪਹਿਲੀ ਮਹਿਲਾ ਵੀ ਰਹੀ ਹੈ।

Click Here Political News Online in Punjabi

ਰਾਜਨੀਤੀ

ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਵੱਲੋਂ ਕਿਸਾਨਾਂ ਨੂੰ ਅੰਦੋਲਨ ਦੇ ਬਜਾਏ ਗੱਲਬਾਤ ਦੀ ਅਪੀਲ

Published

on

Narendra Tomar

ਨਵੀਂ ਦਿੱਲੀ, 26 ਨਵੰਬਰ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੇਂਦਰੀ ਖੇਤੀਬਾੜੀ ਨਰੇਂਦਰ ਸਿੰਘ ਤੋਮਰ ਨੇ ਅਪੀਲ ਕੀਤੀ ਹੈ ਕਿ ਉਹ ਅੰਦੋਲਨ ਛੱਡਣ ਅਤੇ ਗੱਲਬਾਤ ਲਈ ਅੱਗੇ ਆਉਣ। ਉਨ੍ਹਾਂ ਨੇ 3 ਦਸੰਬਰ ਨੂੰ ਕਿਸਾਨਾਂ ਨੇਤਾਵਾਂ ਨੂੰ ਗੱਲਬਾਤ ਲਈ ਬੁਲਾਇਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ।
ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਦੇ ਨਵੇਂ ਬਣਾਏ ਕਾਨੂੰਨ ਆਉਣ ਵਾਲੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ ਅਤੇ ਕਾਂਗਰਸ ਵਾਲਿਆਂ ਨੂੰ ਚਾਹੀਦਾ ਹੈ ਕਿ ਆਪਣੀਆਂ ਨੀਤੀਆਂ ਉੱਤੇ ਝਾਤ ਮਾਰਨ ਅਤੇ ਆਪਣੇ ਮੈਨੀਫੈਸਟੋ ਨੂੰ ਜਨਤਕ ਤੌਰ ਉੱਤੇ ਵਾਪਸ ਲੈ ਲੈਣ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਗਲਤ ਹਵਾ ਦਿੱਤੀ ਜਾ ਰਹੀ ਹੈ, ਜਦੋਂ ਕਿ ਖੇਤੀ ਕਾਨੂੰਨ ਪੂਰੀ ਤਰ੍ਹਾਂ ਕਿਸਾਨਾਂ ਦੇ ਹਿੱਤ ਵਿੱਚਅਤੇ ਭਵਿੱਖ ਵਿੱਚ ਭਲਾ ਕਰਨ ਵਾਲੇ ਹਨ।
ਵਰਨਣ ਯੋਗ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ-ਹਰਿਆਣਾ ਤੋਂ ਹਜ਼ਾਰਾਂ ਅੱਜ 26 ਨਵੰਬਰ ਨੂੰ ਹਜ਼ਾਰਾਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਸਨ। ਇਸ ਨੂੰ ਰੋਕਣ ਦੇ ਲਈ ਦਿੱਲੀ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ ਉੱਤੇ ਭਾਰੀ ਫੋਰਸ ਲਾਈ ਗਈ ਸੀ ਅਤੇ ਦਿੱਲੀ ਪੁਲਸ ਨੇ ਪ੍ਰਦਰਸ਼ਨ ਦੀ ਇਜਾਜ਼ਤ ਵੀ ਨਹੀਂਸੀ ਦਿੱਤੀ। ਇਸ ਹਾਲਤ ਨੂੰ ਵੇਖਦੇ ਹੋਏ ਪੁਲਸ ਨੂੰ ਸਾਫ ਹੁਕਮ ਦਿੱਤਾ ਗਿਆ ਹੈ ਕਿ ਕਿਸਾਨਾਂ ਨੂੰ ਦਿੱਲੀ ਵਿੱਚ ਦਾਖ਼ਲ ਨਾ ਹੋਣ ਦਿੱਤਾ ਜਾਵੇ। ਦਿੱਲੀ ਪੁਲਸ ਨੇ ਕਹਿ ਦਿੱਤਾ ਹੈ ਕਿ ਦੂਜੇ ਰਾਜਾਂ ਤੋਂ ਦਿੱਲੀ ਵਿੱਚ ਆਏ ਤਾਂ ਕਿਸਾਨਾਂ ਅਤੇ ਉਨ੍ਹਾਂ ਦੇ ਹੋਰ ਸਮੱਰਥਕਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Click Here Latest Indian Political News

Continue Reading

ਰਾਜਨੀਤੀ

ਸਿੱਧੂ-ਕੈਪਟਨ ਬੈਠਕ ਕੈਪਟਨ ਨੇ ਕਿਹਾ: ਸਿੱਧੂ ਨੂੰ ਮਿਲ ਕੇ ਖੁਸ਼ੀ ਹੋਈ, ਹੋਰ ਬੈਠਕਾਂ ਦੀ ਵੀ ਆਸ ਹੈ

Published

on

capt amrinder singh

ਚੰਡੀਗੜ੍ਹ, 26 ਨਵੰਬਰ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟਾਈ ਹੈ ਕਿ ਉਹ ਅਤੇ ਨਵਜੋਤ ਸਿੰਘ ਸਿੱਧੂ ਕੱਲ੍ਹ ਦੀ ਮੀਟਿੰਗ ਵਾਂਗ ਅਜਿਹੀਆਂ ਹੋਰ ਮੀਟਿੰਗਾਂ ਵੀ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੁੱਧਵਾਰ ਦੁਪਹਿਰ ਦੇ ਖਾਣੇ ਉਤੇ ਇਕ ਘੰਟਾ ਹੋਈ ਮੀਟਿੰਗ ਦੌਰਾਨ ਦੋਵੇਂ ਜਣੇ ਖੁਸ਼ੀ ਦੇ ਰੌਂਅ ਵਿੱਚ ਸਨ ਤੇ ਇਹ ਮੀਟਿੰਗ ਉਨਾਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਉਨਾਂ ਨਾਲ ਮਿਲਣ ਦੀ ਦਿਲਚਸਪੀ ਜ਼ਾਹਰ ਕਰਨ ਤੋਂ ਬਾਅਦ ਸੱਦੀ ਸੀ। ਉਨਾਂ ਕਿਹਾ, ‘ਮੈਂ ਇਸ ਬੈਠਕਤੋਂ ਸੰਤੁਸ਼ਟ ਖੁਸ਼ ਸੀ ਅਤੇ ਇਸੇ ਤਰਾਂ ਸਿੱਧੂ ਵੀ ਖੁਸ਼ ਸੀ। ਉਸ ਵੇਲੇਦੋਵਾਂ ਵਿਚਾਲੇ ਹੋਏ ਗੰਭੀਰ ਵਿਚਾਰ ਵਟਾਂਦਰੇ ਬਾਰੇ ਮੀਡੀਆ ਵੱਲੋਂ ਲਾਈਆਂ ਜਾਂਦੀਆਂ ਅਟਕਲਾਂ ਨੂੰ ਰੱਦ ਕਰ ਕੇ ਮੁੱਖ ਮੰਤਰੀ ਨੇ ਕਿਹਾ, ‘ਅਸੀਂ ਇਸ ਮੌਕੇ ਪੰਜਾਬ, ਭਾਰਤ ਜਾਂ ਵਿਸ਼ਵ ਬਾਰੇ ਕੋਈ ਯੋਜਨਾ ਨਹੀਂ ਬਣਾਈ।’ ਉਨ੍ਹਾਂ ਕਿਹਾ, ‘ਅਸੀਂ ਸਿਰਫ ਕੁਝ ਸਾਧਾਰਨ ਗੱਲਾਂ ਕੀਤੀਆਂ, ਜਿਸ ਵਿੱਚ ਸਿੱਧੂ ਨੇ ਆਪਣੇ ਕ੍ਰਿਕਟ ਬਾਰੇ ਬਹੁਤ ਸਾਰੇ ਤਜ਼ਰਬੇ ਸਾਂਝੇ ਕੀਤੇ।’ਮੁੱਖ ਮੰਤਰੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੀਡੀਆ ਰਾਈ ਦਾ ਪਹਾੜ ਬਣਾ ਦਿੰਦਾ ਹੈ। ਇਸ ਲੰਚ-ਮੀਟਿੰਗ ਦੀ ਮੁੱਖ ਮੰਤਰੀ ਵੱਲੋਂ ਮੇਜ਼ਬਾਨੀ ਕਰਨ ਉੱਤੇਬਾਦਲ ਅਕਾਲੀ ਦਲ ਦੀ ਟਿੱਪਣੀਬਾਰੇਉਨ੍ਹਾ ਕਿਹਾ ਕਿ ਦੁਪਹਿਰ ਦੇ ਖਾਣੇ ਉਤੇ ਉਨਾਂ ਦੇ ਸਾਬਕਾ ਕੈਬਨਿਟ ਸਾਥੀ ਨੇ ਉਬਲੀਆਂ ਸਬਜ਼ੀਆਂ ਖਾਧੀਆਂ ਅਤੇ ਉਨਾਂ ਨੇ ਖੁਦ ਦਹੀਂ ਨਾਲ ਮਿੱਸੀ ਰੋਟੀ ਖਾਧੀ ਹੈ। ਉਨਾਂ ਟਿੱਪਣੀ ਕੀਤੀ, ‘ਕੀ ਇਹ ਅਕਾਲੀਆਂ ਨੂੰ ਦਾਅਵਤ ਵਰਗਾ ਲੱਗਦਾ ਹੈ?’

Click Here Political News Online in Punjabi

Continue Reading

ਰਾਜਨੀਤੀ

‘ਦਿੱਲੀ ਕੂਚ’ ਦੇ ਮੁੱਦੇ ਤੋਂ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਦੂਸ਼ਣਬਾਜ਼ੀ

Published

on

punjab cm and haryana cm

ਚੰਡੀਗੜ੍ਹ, 26 ਨਵੰਬਰ, – ਕਿਸਾਨਾਂ ਦੇ 26 ਨਵੰਬਰ ਦੇ ‘ਦਿੱਲੀ ਕੂਚ’ ਪ੍ਰੋਗਰਾਮ ਨੇ ਦੋਂਹ ਰਾਜਾਂ ਪੰਜਾਬ ਅਤੇ ਹਰਿਆਣਾ ਦੀਆ ਸਰਕਾਰਾਂ ਦੀਆਂ ਗਿਣਤੀਆਂ-ਮਿਣਤੀਆਂ ਵਿਗਾੜ ਦਿਤੀਆਂ ਅਤੇ ਇਸ ਮੁੱਦੇ ਕਾਰਨ ਇਨ੍ਹਾਂ ਦੋਵਾਂ ਰਾਜਾਂ ਦੇ ਮੁੱਖ ਮੰਤਰੀ ਅੱਜ ਇੱਕ ਦੂਸਰੇ ਵਿਰੁੱਧ ਦੂਸ਼ਣਬਾਜ਼ੀ ਕਰਦੇ ਨਜ਼ਰ ਆਏ।
ਹਰਿਆਣਾ ਸਰਕਾਰ ਦੇ ਹੁਕਮ ਉੱਤੇ ਅੱਜ ਹਰਿਆਣਾ ਪੁਲਸ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਵਕਤ ਪੰਜਾਬ ਦੇ ਕਿਸਾਨਾਂ ਅਤੇ ਹਰਿਆਣਾ ਪੁਲਸ ਵਿਚਾਲੇ ਖਹਿਬਾਜ਼ੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਨੂੰ ਰਸਤਾ ਦੇਣ ਦੀ ਨਸੀਹਤ ਦੇ ਦਿਤੀ। ਇਸ ਦੇ ਜਵਾਬ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਕੌੜੀਆਂ ਟਿਪਣੀਆਂ ਕਰ ਦਿੱਤੀਆਂ ਹਨ।ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਟਵੀਟ ਦੇ ਜਵਾਬ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੇ ਕਿਸਾਨਾਂ ਨੂੰ ਘੱਟੋ-ਘੱਟ ਖਰੀਦ ਕੀਮਤ (ਐੱਮਐੱਸਪੀ) ਦੇ ਸਬੰਧ ਵਿਚ ਕੋਈ ਮੁਸ਼ਕਲ ਪੇਸ਼ ਆਈ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ਨੇ ਟਵੀਟਸ ਦੀ ਇਕ ਲੜੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ, ‘ਕੈਪਟਨ ਜੀ, ਮੈਂ ਪਹਿਲਾਂ ਵੀ ਇਹ ਕਹਿ ਚੁੱਕਾ ਹਾਂ ਤੇ ਫਿਰ ਕਹਿ ਰਿਹਾ ਹਾਂ, ਐੱਮਐੱਸਪੀ ਬਾਰੇ ਜੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਇਸ ਲਈ ਬੇਦੋਸ਼ੇ ਕਿਸਾਨਾਂ ਨੂੰ ਭੜਕਾਉਣਾ ਬੰਦ ਕਰੋ।’ ਉਨ੍ਹਾ ਨੇ ਕਿਹਾ, “ਮੈਂ ਪਿਛਲੇ 3 ਦਿਨਾਂ ਤੋਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਅਫ਼ਸੋਸ ਦੀ ਗੱਲ ਹੈ ਕਿ ਤੁਸੀਂ ਸੰਪਰਕ ਕਰਨ ਦਾ ਫ਼ੈਸਲਾ ਨਹੀਂ ਕੀਤਾ। ਕੀ ਇਹ ਕਿਸਾਨ ਮਸਲਿਆਂ ਪ੍ਰਤੀ ਤੁਹਾਡੀ ਗੰਭੀਰਤਾ ਨਹੀਂ ਦਰਸਾਉਂਦਾ? ਤੁਸੀਂ ਸਿਰਫ ਟਵੀਟ ਕਰਦੇ ਹੋ ਤੇ ਗੱਲਬਾਤ ਤੋਂ ਭੱਜਦੇ ਹੋ। ਤੁਸੀਂਏਦਾਂ ਕਿਉਂ ਕਰਦੇ ਹੋ?’ ਖੱਟਰ ਨੇ ਕਿਹਾ, “ਤੁਹਾਡੇ ਝੂਠ, ਧੋਖੇ ਤੇ ਪ੍ਰਚਾਰ ਦਾ ਸਮਾਂ ਖ਼ਤਮ ਹੋ ਗਿਆ ਹੈ। ਸਮਾਂ ਆ ਗਿਆ ਹੈ ਕਿ ਲੋਕ ਤੁਹਾਡਾ ਅਸਲ ਚਿਹਰਾ ਦੇਖਣ। ਕ੍ਰਿਪਾ ਕਰਕੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾਉਣਾ ਬੰਦ ਕਰੋ।’
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਸ਼ਾਂਤਮਈ ਢੰਗ ਨਾਲ ਦਿੱਲੀ ਜਾਂਦੇ ਕਿਸਾਨਾਂ ਨੂੰ ਰੋਕਣ ਦੀ ਹਰਿਆਣਾ ਸਰਕਾਰ ਦੀ ਕਾਰਵਾਈ ਨੂੰ ਗੈਰ-ਸੰਵਿਧਾਨਕ ਕਰਾਰ ਦਿਤਾ ਸੀ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮੁੱਖ ਮੰਤਰੀ ਦੇ ਹਵਾਲੇ ਨਾਲ ਕੀਤੇ ਗਏ ਇੱਕ ਟਵੀਟ ਵਿੱਚਲਿਖਿਆ ਸੀ ਕਿ ‘ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕ ਰਹੀ ਹੈ? ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਵਿਰੁੱਧ ਜ਼ਾਲਮ ਤਾਕਤ ਦੀ ਜ਼ਾਲਮ ਵਰਤੋਂ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਤੇ ਗ਼ੈਰ-ਜਮਹੂਰੀ ਹੈ।’ ਉਨ੍ਹਾਂ ਲਿਖਿਆ ਕਿ ਲਗਭਗ 2 ਮਹੀਨਿਆਂ ਤੋਂ ਕਿਸਾਨ ਪੰਜਾਬ ਵਿਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਸਰਕਾਰ ਉਨ੍ਹਾਂ ਨੂੰ ਉਕਸਾ ਕਿਉਂ ਰਹੀ ਹੈ? ਕੀ ਕਿਸਾਨਾਂ ਨੂੰ ਅਧਿਕਾਰ ਨਹੀਂ ਕਿ ਉਹ ਪਬਲਿਕ ਹਾਈਵੇਅ ਤੋਂ ਸ਼ਾਂਤੀ ਨਾਲ ਲੰਘ ਸਕਣ? ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸੰਵਿਧਾਨ ਦਿਵਸ ਉੱਤੇ ਕਿਸਾਨਾਂ ਦੇ ਸੰਵਿਧਾਨਕ ਅਧਿਕਾਰ ਉੱਤੇਅੱਜ ਏਦਾਂ ਦੇ ਜ਼ੁਲਮ ਹੋ ਰਹੇ ਹਨ। ਉਨ੍ਹਾਂ ਮਨੋਹਰ ਲਾਲ ਖੱਟਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਦਿੱਲੀ ਜਾ ਕੇ ਸ਼ਾਂਤਮਈ ਢੰਗ ਨਾਲ ਅਪਣੀ ਅਵਾਜ਼ ਪੁਚਾਉਣ ਦਿਓ।

Click Here Political News Online in Punjabi

Continue Reading

ਰੁਝਾਨ