ਦਫ਼ਤਰ ਵਿੱਚ ਕੰਮ ਕਰਦੇ ਪਏ ਆ
ਵਕਤ ਦਾ ਪਾਣੀ ਭਰਦੇ ਪਏ ਆ
ਰੂਹ ਤਾਂ ਅੰਦਰੋ ਖਾਲੀ ਹੋਈ
ਪਰ
ਕਾਗਜ਼ ਕਾਲੇ ਕਰਦੇ ਪਏ ਆ
ਚਾਵਾ ਦੀ ਅੱਗ ਅੰਦਰ ਦੱਬ ਕੇ
ਪੋਟਾ ਪੋਟਾ ਸੜਦੇ ਪਏ ਆ
ਜੰਗ ਜਿਹਣ ਚੋ ਲਾਉਣ ਦੀ ਖਾਤਿਰ
ਤਰਕ ਕਿਤਾਬਾ ਪੜਦੇ ਪਏ ਆ
ਦੁੱਖ-ਦਰਦਾ ਦੀ ਵਗੇ ਹਨੇਰੀ
ਪੱਤਿਆ ਵਾਗੂੰ ਝੜਦੇ ਪਏ ਆ
ਆਸ ਕਿਸੇ ਨਹਓ ਰੱਖੀ
ਕਿਸਮਤ ਦੇ ਨਾਲ ਲੜਦੇ ਪਏ ਆ
ਜਿੰਦਗੀ ਵਾਲੀ ਦੌੜ ਲਗਾਉਂਦੇ
ਨਿੱਤ ਜਿੱਤਦੇ ਨਿੱਤ ਹਰਦੇ ਪਏ ਆ
ਹੱਡ ਤੋੜਵੀ ਮਿਹਨਤ ਕਰਕੇ
ਜਿਉਣ ਦੀ ਖਾਤਿਰ ਮਰਦੇ ਪਏ ਆ