Jathedar of Akal Takht by the government
Connect with us [email protected]

ਪੰਜਾਬੀ ਖ਼ਬਰਾਂ

ਅਕਾਲ ਤਖਤ ਦੇ ਜਥੇਦਾਰ ਨੂੰ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਤੋੜੇ ਜਾਣ ਦਾ ਸ਼ੱਕ

Published

on

jathedar harpreet singh
  • ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਪੱਖ ਵਿੱਚ ਨਿੱਤਰਨ ਦਾ ਸੱਦਾ
    ਅੰਮ੍ਰਿਤਸਰ, 17 ਨਵੰਬਰ, – ਭਾਰਤ ਵਿੱਚ ਸਭ ਤੋਂ ਪਹਿਲੀ ਅਤੇ ਸਿੱਖਾਂ ਦੀ ਸਭ ਤੋਂ ਵੱਡੀ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੂਆਰਾ ਪ੍ਰੰਬਧਕ ਕਮੇਟੀ ਦਾ ਸ਼ਤਾਬਦੀ ਸਮਾਗਮ ਅੱਜ ਏਥੇ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿਖੇ ਮਨਾਇਆ ਗਿਆ, ਜਿੱਥੇ ਵੱਖ-ਵੱਖ ਹਸਤੀਆਂ ਨੇ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਬਾਰੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀਨੂੰ ਕਈ ਵਾਰ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅੱਜ ਫਿਰ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 1984 ਵਿੱਚ ਵੀ ਸਰਕਾਰ ਨੇ ਸ਼੍ਰੋਮਣੀ ਕਮੇਟੀਨੂੰ ਤੋੜਨਾ ਚਾਹਿਆ ਸੀ, ਪਰ ਤੋੜੀ ਨਹੀਂ ਸੀ ਜਾ ਸਕੀ। ਉਨ੍ਹਾਂ ਨੇ ਕਿਹਾ ਕਿ ਅੱਜ ਫਿਰਸ਼੍ਰੋਮਣੀ ਕਮੇਟੀਨੂੰਸਰਕਾਰ ਤੋੜਨਾ ਚਾਹੁੰਦੀ ਹੈ, ਕਿਉਂਕਿ ਆਜ਼ਾਦ ਸਟੇਟ ਵਰਗਾ ਦਰਜਾ ਰੱਖਦੀ ਇਹ ਸੰਸਥਾ ਭਾਰਤੀ ਹਾਕਮਾਂ ਨੂੰਚੁਭਦੀ ਹੈ।
    ਪਿਛਲੇ ਕੁਝ ਸਮੇਂ ਦੀਆਂ ਘਟਨਾਵਾਂ ਦਾ ਹਵਾਲਾ ਦੇ ਕੇਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀਨੂੰ ਅੱਜ ਮੁੜ ਚੁਣੌਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ 328 ਸਰੂਪਾਂ ਬਾਰੇ ਕਿਹਾ ਕਿ ਇਸ ਦੀ ਜਾਂਚ ਲਈ ਵਿਸ਼ੇਸ਼ ਕਮੇਟੀ ਬਣਾਈ ਸੀ, ਜਿਸ ਨੇ ਜਾਂਚ ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਦੇ ਦਿੱਤੀ ਅਤੇ ਇਹ ਰਿਪੋਰਟ ਸ਼੍ਰੋਮਣੀ ਕਮੇਟੀਦੀ ਵੈਬਸਾਈਟ ਉੱਤੇ ਪਾਈ ਗਈ ਹੈ, ਜੇ ਕੋਈ ਇਸ ਨੂੰ ਪੜ੍ਹਨਾ ਚਾਹੇ ਤਾਂ ਪੜ੍ਹ ਸਕਦਾ ਹੈ। ਜਥੇਦਾਰ ਨੇ ਕਿਹਾ ਕਿ ਪਾਵਨ ਸਰੂਪ ਰਿਕਾਰਡਵਿੱਚੋਂ ਘਟਦੇ ਹਨ ਤਾਂਜਿਹੜੇ ਦੋਸ਼ੀ ਮੁਲਾਜ਼ਮਾਂ ਨੇ ਇਨ੍ਹਾਂ ਦੇ ਪੈਸੇ ਖਾਧੇ ਹਨ, ਉਨ੍ਹਾਂ ਨੂੰ ਸਜ਼ਾਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਹ ਪ੍ਰੰਬਧਕੀ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਹੈ, ਪਰ ਇਸ ਨੂੰ ਬੇਅਦਬੀ ਦਾ ਮੁੱਦਾ ਬਣਾਇਆ ਜਾ ਰਿਹਾ ਹੈ। ਦੋਸ਼ੀ ਮੁਲਾਜ਼ਮਾਂ ਨੇ ਸਿਰਫ ਬੇਈਮਾਨੀ ਕੀਤੀ ਤੇ ਉਨ੍ਹਾਂ ਨੂੰ ਸਸਪੈਂਡ ਕਰਕੇ ਸਜ਼ਾ ਦੇ ਦਿੱਤੀ ਹੈ, ਪਰ ਇਹ ਬੇਅਦਬੀ ਦਾ ਮੁੱਦਾ ਨਹੀਂ।ਜਥੇਦਾਰ ਨੇ ਕਿਹਾ ਕਿ ਦਮਦਮੀ ਟਕਸਾਲ ਗੁਟਕਾ ਸਾਹਿਬ ਛਾਪਦੀ ਤੇ ਸੰਗਤ ਨੂੰ ਵੰਡਦੀ ਹੈ, ਕੀ ਟਕਸਾਲ ਦੱਸ ਸਕਦੀ ਹੈ ਕਿ ਕਿੰਨੇ ਸਰੂਪ ਕਿੱਥੇ-ਕਿਥੇ ਦਿੱਤੇ ਹਨ? ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਕੇਸ ਵਿੱਚ ਵੀ ਮੁਲਾਜ਼ਮਾਂ ਨੇ ਸਰੂਪ ਸੰਗਤ ਨੂੰ ਦਿੱਤੇ ਹਨ, ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਕਿੱਥੇ-ਕਿੱਥੇ ਦਿੱਤੇ ਹਨ।
    ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਗੁਰੂ ਦੇ ਦਰ ਉੱਤੇ ਤਲਵਾਰਾਂ ਲਹਿਰਾ ਰਹੇ ਹਨ, ਉਹ ਦੁਨੀਆਂ ਭਰ ਵਿੱਚ ਸਿੱਖੀ ਨੂੰ ਬਦਨਾਮ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਗੇਟਾਂ ਨੂੰ ਤਾਲੇ ਲਾਏ ਜਾਣ ਦੀ ਘਟਨਾਬਾਰੇ ਜਥੇਦਾਰ ਨੇ ਸਿੱਖਾਂ ਨੂੰ ਸੱਦਾ ਦੇਂਦੇ ਹੋਏ ਸਖਤੀ ਨਾਲ ਕਿਹਾ ਕਿ ਜੇ ਭਵਿੱਖ ਵਿੱਚ ਕਿਸੇ ਨੇ ਤਾਲੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਕਮੇਟੀ ਦੇ ਪੁੱਤਰ ਹੋਣ ਦੇ ਨਾਤੇ ਘਰਾਂ ਵਿੱਚ ਨਾ ਬੈਠੇ ਰਹਿਓ, ਅੰਮ੍ਰਿਤਸਰ ਨੂੰ ਵਹੀਰਾਂ ਘੱਤ ਕੇ ਆਇਓ ਤਾਂ ਜੋ ਕੋਈ ਸ਼੍ਰੋਮਣੀ ਕਮੇਟੀਦੇ ਗੇਟਾਂ ਨੂੰ ਤਾਲੇ ਨਾ ਲਾ ਸਕੇ। ਉਨ੍ਹਾ ਕਿਹਾ ਕਿ ਅੱਜ ਹਿੰਦੋਸਤਾਨ ਵਿੱਚ ਲੋਕਤੰਤਰ ਵਾਲੀ ਸਰਕਾਰ ਨਹੀਂ, ਇਹ ਸਰਕਾਰ ਵੋਟਿੰਗ ਮਸ਼ੀਨਾਂ ਰਾਹੀਂ ਸੱਤਾ ਉੱਤੇ ਕਾਬਜ਼ ਹੋਈ ਹੈ ਅਤੇ ਪਤਾ ਨਹੀਂ ਕਿੰਨੇ ਸਾਲ ਸੱਤਾ ਉੱਤੇ ਕਾਬਜ਼ ਰਹੇਗੀ, ਜੇ ਅਸੀਂ ਇਕੱਠੇ ਨਾ ਹੋਏ ਤਾਂ ਸਰਕਾਰ ਸਾਨੂੰ ਖੱਖੜੀਆਂ-ਕਰੇਲੇ ਕਰ ਦੇਵੇਗੀ।

ਪੰਜਾਬੀ ਖ਼ਬਰਾਂ

ਸਲਫ਼ਾਸ ਖਾਣ ਨਾਲ ਮਾਂ,ਧੀ ਅਤੇ ਦੋਹਤੀ ਦੀ ਮੌਤ

Published

on

suicide

ਤਰਨਤਾਰਨ, 3 ਦਸੰਬਰ – ਤਰਨਤਾਰਨ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਮਾਂ, ਧੀ ਅਤੇ ਦੋਹਤੀ ਦੀ ਸਲਫ਼ਾਸ ਖਾਣ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਔਰਤ 9 ਮਹੀਨੇ ਦੀ ਗਰਭਵਤੀ ਸੀ ਅਤੇ ਕੱਲ੍ਹ ਉਸ ਨੂੰ ਜਣੇਪੇ ਲਈ ਹਸਪਤਾਲ ਦਾਖ਼ਲ ਕਰਵਾਇਆ ਜਾਣਾ ਸੀ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਥਾਣਾ ਸਿਟੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਘਰ ਦੇ ਮਾਲਕ ਰਾਜਬੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਪਤਾ ਲੱਗਾ ਹੈ ਕਿ ਗੁਰੂ ਤੇਗ ਬਹਾਦਰ ਨਗਰ ਦੀ ਗਲੀ ਹਨੂੰਮਾਨ ਵਾਲੀ ਦੇ ਵਾਸੀ ਰਾਜਬੀਰ ਸਿੰਘ ਦਾ ਇੱਕ ਸਾਲ ਪਹਿਲਾਂ ਗੀਤਇੰਦਰ ਕੌਰ ਵਾਸੀ ਦੋਰਾਹਾ ਨਾਲ ਵਿਆਹ ਹੋਇਆ ਸੀ। ਉਸ ਦੀ ਪਹਿਲੇ ਵਿਆਹ ‘ਚੋਂ ਇੱਕ ਬੇਟੀ ਗੁਰਨੂਰ ਕੌਰ (10) ਵੀ ਸੀ। ਗੀਤਇੰਦਰ ਕੌਰ ਇਸ ਸਮੇਂ 9 ਮਹੀਨੇ ਦੀ ਗਰਭਵਤੀ ਸੀ ਅਤੇ ਕੱਲ੍ਹ ਡਾਕਟਰਾਂ ਵੱਲੋਂ ਉਸਦੇ ਜਣੇਪੇ ਲਈ ਹਸਪਤਾਲ ਸੱਦਿਆ ਗਿਆ ਸੀ। ਉਸਦਾ ਪਰਵਾਰ ਉਸ ਨੂੰ ਹਸਪਤਾਲ ਲਿਜਾਣ ਵਾਲਾ ਸੀ। ਗੀਤਇੰਦਰ ਕੌਰ ਦੀ ਮਾਤਾ ਪ੍ਰੀਤਮ ਕੌਰ (50) ਵਾਸੀ ਦੋਰਾਹਾ ਆਪਣੀ ਲੜਕੀ ਗੀਤਇੰਦਰ ਕੌਰ ਨੂੰ ਮਿਲਣ ਤਰਨਤਾਰਨ ਆਈ ਹੋਈ ਸੀ। ਕੱਲ੍ਹ ਸਵੇਰੇ ਪ੍ਰੀਤਮ ਕੌਰ, ਗੀਤਇੰਦਰ ਕੌਰ ਅਤੇ ਗੁਰਨੂਰ ਕੌਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਈਆਂ ਸਨ ਅਤੇ ਹਸਪਤਾਲ ਜਾਣ ਵਾਲੀਆਂ ਸਨ ਕਿ ਪ੍ਰੀਤਮ ਕੌਰ ਅਤੇ ਗੀਤਇੰਦਰ ਕੌਰ, ਲੜਕੀ ਗੁਰਨੂਰ ਕੌਰ ਵੱਲੋਂ ਸਲਫ਼ਾਸ ਖਾਣ ਨਾਲ ਉਨ੍ਹਾਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਰਾਜਬੀਰ ਸਿੰਘ ਨੇ ਪ੍ਰੀਤਮ ਕੌਰ, ਗੀਤਇੰਦਰ ਕੌਰ ਤੇ ਗੁਰਨੂਰ ਕੌਰ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਤਿੰਨਾਂ ਦੀ ਮੌਤ ਹੋ ਗਈ।
ਹਸਪਤਾਲ ਵੱਲੋਂ ਪੁਲਸ ਨੂੰ ਇਸ ਦੀ ਸੂਚਨਾ ਦੇਣ ਪਿੱਛੋਂ ਓਥੇ ਪਹੁੰਚੇ ਡੀ ਐਸ ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਇਸ ਸ਼ੱਕੀ ਕੇਸਦੀ ਪੁਲਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਤਿੰਨਾਂ ਜੀਆਂ ਨੂੰ ਸਲਫ਼ਾਸ ਦਿੱਤੀ ਗਈ ਜਾਂ ਉਨ੍ਹਾਂ ਨੇ ਖ਼ੁਦ ਨਿਗਲੀ ਹੈ। ਇਸ ਦੇ ਨਾਲ ਮ੍ਰਿਤਕ ਪ੍ਰੀਤਮ ਕੌਰ ਤੇ ਉਸਦੀ ਲੜਕੀ ਗੀਤਇੰਦਰ ਕੌਰ ਦੇ ਪਰਵਾਰ ਵਾਲੇ ਪੁਲਸ ਨੂੰ ਜੋ ਬਿਆਨ ਦੇਣਗੇ, ਉਸਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਸ਼ੱਕ ਦੇ ਅਧਾਰ ‘ਤੇ ਰਾਜਬੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Continue Reading

ਪੰਜਾਬੀ ਖ਼ਬਰਾਂ

ਦਿੱਲੀ ਕਿਸਾਨ ਧਰਨੇ ‘ਚ ਮਾਨਸਾ ਦੇ ਇੱਕ ਹੋਰ ਕਿਸਾਨ ਦੀ ਮੌਤ

Published

on

gurjant singh

ਮਾਨਸਾ, 3 ਦਸੰਬਰ – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਦੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਬਹਾਦਰਗੜ੍ਹ ਨੇੜੇ ਟਿਕਰੀ ਹੱਦ ਉੱਤੇ ਧਰਨੇ ਵਿੱਚ ਸ਼ਾਮਲ ਗੁਰਜੰਟ ਸਿੰਘ (60) ਪੁੱਤਰ ਰਾਮ ਸਿੰਘ ਕੱਲ੍ਹ ਬਿਮਾਰ ਹੋ ਗਿਆ ਸੀ। ਉਸਨੂੰ ਬਹਾਦਰਗੜ੍ਹ ਹਸਪਤਾਲ ਵਿੱਚੋਂਕੱਲ੍ਹ ਪੀ ਜੀ ਆਈ ਰੋਹਤਕ ਨੂੰ ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, 1 ਜੀਅ ਨੂੰ ਨੌਕਰੀ ਤੇ ਪਰਵਾਰ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਤੋਂ ਬਾਅਦ ਹੀ ਉਸਦਾ ਸਸਕਾਰ ਕੀਤਾ ਜਾਵੇਗਾ।
ਇਸੇ ਦੌਰਾਨ 29 ਨਵੰਬਰ ਨੂੰ ਉਪਰੋਕਤ ਧਰਨੇ ‘ਚ ਕਾਰ ਨੂੰ ਅੱਗ ਲੱਗਣ ਨਾਲ ਮਾਰੇ ਗਏ ਮਕੈਨਿਕ ਦੇ ਸਾਥੀ ਜਨਕ ਰਾਜ ਧਨੌਲਾ ਦੇ ਕੇਸ ‘ਚ ਪੰਜਾਬ ਸਸਕਾਰ ਨੇ ਕਿਸਾਨ ਜਥੇਬੰਦੀ ਦੀਆਂ ਮੰਗਾਂ ਮੰਨ ਲਈਆਂ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਮ੍ਰਿਤਕ ਦੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, 1 ਜੀਅ ਨੂੰ ਨੌਕਰੀ ਅਤੇ ਪਰਵਾਰ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਦੀ ਮੰਗ ਮੰਨ ਲਈ ਹੈ।

Continue Reading

ਪੰਜਾਬੀ ਖ਼ਬਰਾਂ

ਪੈਦਲ ਜਾਂਦੀਆਂ ਮਾਂ-ਧੀ ਨੂੰ ਬਾਈਕ ਸਵਾਰ ਦੀ ਟੱਕਰ ਕਾਰਨ ਤਿੰਨ ਮੌਤਾਂ

Published

on

accident

ਸਮਰਾਲਾ, 3 ਦਸੰਬਰ – ਏਥੋਂ ਨੇੜਲੇ ਪਿੰਡ ਹੈਡੇਂ ਨੇੜੇ ਬਾਈਕ ਸਵਾਰ ਨੇ ਪੈਦਲ ਜਾ ਰਹੀਆਂ ਮਾਂ-ਧੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ ਮਾਂ ਬੇਟੀ ਦੀ ਮੌਕੇ ‘ਤੇ ਮੌਤ ਹੋ ਗਈ ਤੇ ਬਾਈਕ ਸਵਾਰ ਦੀ ਇਲਾਜ ਦੌਰਾਨ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਸੁਖਵਿੰਦਰ ਕੌਰ ਅਤੇ ਉਸ ਦੀ ਬੇਟੀ ਹਰਪ੍ਰੀਤ ਕੌਰ (20) ਅਤੇ ਬਾਈਕ ਚਾਲਕ ਅਭਿਸ਼ੇਕ ਪਿੰਡ ਲੋਹਾਰਾ ਵਜੋਂ ਹੋਈ ਹੈ। ਬਾਈਕ ਦੇ ਪਿੱਛੇ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਸੂਰਜ ਦੇ ਤੌਰ ‘ਤੇ ਹੋਈ ਹੈ, ਜਿਸ ਨੂੰ ਚੰਡੀਗੜ੍ਹ ਹਸਪਤਾਲ ਰੈਫਰ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਪਿੰਡ ਹੇਡੋਂ ਦੀ ਸੁਖਵਿੰਦਰ ਕੌਰ ਅਤੇ ਉਸ ਦੀ ਬੇਟੀ ਹਰਪ੍ਰੀਤ ਕੌਰ ਆਪਣੇ ਪਸ਼ੂਆਂ ਲਈ ਚਾਰਾ ਲੈਣ ਵਾਸਤੇ ਸੜਕ ਕੰਢੇ ਆਪਣੇ ਪਾਸੇ ਜਾ ਰਹੀਆਂ ਸਨ ਕਿ ਸਮਰਾਲੇ ਤੋਂ ਖਮਾਣੋਂ ਵੱਲ ਜਾਂਦੇ ਅਭਿਸ਼ੇਕ ਕੁਮਾਰ ਨੇ ਧਿਆਨ ਭਟਕ ਜਾਣ ਕਾਰਨ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੋਵਾਂ ਦੇ ਨਾਲ ਅਭਿਸੇਕ ਦੀ ਵੀ ਘਟਨਾ ਸਥਾਨ ‘ਤੇ ਮੌਤ ਹੋ ਗਈ।

Continue Reading

ਰੁਝਾਨ