Jathedar Akal Takht's message to Sikhs on Diwali to support farmers'
Connect with us [email protected]

ਪੰਜਾਬੀ ਖ਼ਬਰਾਂ

ਦੀਵਾਲੀ ਮੌਕੇ ਜਥੇਦਾਰ ਅਕਾਲ ਤਖ਼ਤ ਵੱਲੋਂ ਸਿੱਖਾਂ ਨੂੰ ਕਿਸਾਨਾਂ ਦੇ ਸੰਘਰਸ਼ ਦਾ ਸਾਥ ਦੇਣ ਦਾ ਸੰਦੇਸ਼

Published

on

gaini harpeet singh

ਅੰਮ੍ਰਿਤਸਰ, 15 ਨਵੰਬਰ, – ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਬੰਦੀ ਛੋੜ ਦਿਵਸ ਇਸ ਵਾਰ ਵੀ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਿਵਾਇਤੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਿਵਾਇਤ ਅਨੁਸਾਰ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰ ਕੇ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਲਈ ਕਿਹਾ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਤੋਂ ਸਿੱਖ ਕੌਮ ਨਾਂ ਦਿੱਤੇ ਸੰਦੇਸ਼ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਇਤਿਹਾਸ ਦੇ ਹਵਾਲਿਆਂ ਨਾਲ ਸੰਦੇਸ਼ ਦੇਂਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਰ ਪੱਧਰ ਉੱਤੇ ਆਵਾਜ਼ ਉਠਾਈ ਤੇ ਲੋੜ ਪੈਣ ਉੱਤੇ ਆਪਣੀ ਸ਼ਹਾਦਤਾਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਛੇਵੇਂ ਗੁਰੂ ਸਾਹਿਬ ਨੇ ਮੀਰੀ-ਪੀਰੀ ਦੀ ਪ੍ਰੰਪਰਾ ਅਨੁਸਾਰ ਭਗਤੀ ਦੇ ਨਾਲ ਸ਼ਕਤੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਸੀ। ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਸਿੱਖ ਕੌਮ ਨੂੰ ਇਸ ਸਮੇਂ ਦੀਆਂ ਚੁਣੌਤੀਆਂ ਦਾ ਗੁਰਮਤਿ ਦੀ ਰੌਸ਼ਨੀ ਵਿਚ ਮੁਕਾਬਲਾ ਕਰਨ ਦੇ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਧਰਮ, ਭਾਸ਼ਾ, ਰਾਜਨੀਤੀ, ਆਰਥਿਕਤਾ, ਸਿੱਖਿਆ ਅਤੇ ਸੱਭਿਆਚਾਰ ਵਾਲੀ ਕੁਦਰਤੀ ਵੰਨ-ਸੁਵੰਨਤਾ ਖ਼ਤਮ ਕਰਕੇ ਇਕਸਾਰਤਾ ਲਿਆਉਣ ਦੇ ਨਾਂ ਹੇਠ ਜਬਰ ਅਤੇ ਵਿਤਕਰੇ ਦੀ ਲਹਿਰ ਤੇਜ਼ ਹੋਣ ਲੱਗੀ ਹੈ, ਜਦੋਂ ਘੱਟ-ਗਿਣਤੀਆਂ, ਅਨੁਸੂਚਿਤ ਗਰੁੱਪਾਂ ਤੇ ਆਦਿਵਾਸੀਆਂ ਸਮੇਤ ਹਰ ਆਮ ਨਾਗਰਿਕ ਦੇ ਬੋਲਣ, ਪੜ੍ਹਨ ਅਤੇ ਲਿਖਣ ਦੇ ਹੱਕ ਖੋਹੇ ਜਾ ਰਹੇ ਹੋਣ, ਜਦੋਂ ਅਸਹਿਮਤੀ ਦੀ ਆਵਾਜ਼ ਨੂੰ ਰਾਜਸੀ ਤਾਕਤ ਦੇ ਜ਼ੋਰ ਨਾਲ ਬੰਦ ਕਰਾਇਆ ਜਾ ਰਿਹਾ ਹੋਵੇ, ਨਵੇਂ-ਨਵੇਂ ਕਾਨੂੰਨ ਲਿਆ ਕੇ ਬੁੱਧੀਜੀਵੀਆਂ ਸਣੇ ਆਮ ਨਾਗਰਿਕਾਂ ਨੂੰ ਜੇਲ੍ਹਾਂ ਵਿਚ ਤਾੜਨ ਦੀ ਪ੍ਰਕਿਰਿਆ ਦਾ ਵਾਧਾ ਹੋ ਰਿਹਾ ਹੋਵੇ, ਜਦੋਂ 35-35 ਸਾਲਾਂ ਤੋਂ ਸਿੱਖ ਕੈਦੀਆਂ ਨੂੰ ਜੇਲ੍ਹਾਂ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਹੋਵੇ ਤਾਂਇਹ ਅਹਿਸਾਸ ਹੋਰ ਵੀ ਵਧ ਜਾਂਦਾ ਹੈ।
ਕਿਸਾਨਾਂ ਦੇ ਮੌਜੂਦਾ ਸੰਘਰਸ਼ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਆਖਿਆ ਕਿ ਅੱਜ ਕਿਸਾਨ, ਬਜ਼ੁਰਗ, ਬੱਚੇ, ਬੀਬੀਆਂ ਭੈਣਾਂ ਤੇ ਨੌਜਵਾਨ ਆਪਣੇ ਵਿਰਾਸਤੀ ਹੱਕਾਂ ਦੀ ਲੜਾਈ ਲਈ ਮੈਦਾਨ ਵਿਚ ਹਨ। ਜਥੇਦਾਰ ਨੇ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਦੇ ਹਵਾਲੇ ਨਾਲ ਇਹਕਿਹਾ ਕਿ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਉਪਜ ਉੱਤੇ ਸਰਮਾਏਦਾਰੀ ਧਿਰ ਨੂੰ ਮਜ਼ਬੂਤ ਕਰਨ ਲਈ ਮੌਜੂਦਾ ਹੁਕਮਰਾਨ ਯਤਨਸ਼ੀਲ ਹੈ। ਉਨ੍ਹਾਂ ਨੇ ਖ਼ਾਲਸਾ ਪੰਥ ਨੂੰ ਕਿਸਾਨ ਅੰਦੋਲਨ ਦੇ ਹੱਕ ਵਿਚ ਢਾਲ ਬਣ ਕੇ ਅੱਗੇ ਆਉਣ ਲਈ ਕਿਹਾ।

Click Here Exclusive Punjabi Breaking News

ਪੰਜਾਬੀ ਖ਼ਬਰਾਂ

ਸੁਪਰੀਮ ਕੋਰਟ ਤੋਂ ਮੰਗੀ ਮਦਦ : ਵਿਦਿਆਰਥੀ ਨੇ ਗਲਤ ਲਿੰਕ ਨੂੰ ਕਲਿਕ ਕਰਨ ਨਾਲ ਆਈ ਆਈ ਟੀ-ਬੰਬੇ ਦੀ ਸੀਟ ਗੁਆਈ

Published

on

supreme court

ਮੁੰਬਈ, 1 ਦਸੰਬਰ – ਜੇ ਈ ਈ ਦੀ ਪ੍ਰੀਖਿਆ ਵਿੱਚ ਆਲ ਇੰਡੀਆ ਪੱਧਰ ‘ਤੇ 270ਵਾਂ ਰੈਂਕ ਹਾਸਲ ਕਰਨ ਵਾਲੇ ਯਤੀਮ 18 ਸਾਲਾ ਵਿਦਿਆਰਥੀ ਦੀ ਇੱਕ ਗਲਤੀ ਨੇ ਉਸ ਦੇ ਸਾਰੇ ਸੁਫਨਿਆਂ ਉਤੇ ਪਾਣੀ ਫੇਰ ਦਿੱਤਾ ਹੈ ਅਤੇ ਇਸ ਗਲਤੀ ਕਾਰਨ ਉਸ ਨੂੰ ਆਪਣੀ ਸੀਟ ਗਵਾਉਣੀ ਪੈ ਗਈ ਹੈ। ਇਸ ਤੋਂ ਰਾਹਤ ਲੈਣ ਦੇ ਲਈ ਉਹ ਸੁਪਰੀਮ ਕੋਰਟ ਦੀ ਸ਼ਰਨ ਵਿੱਚ ਅਪੀਲ ਕਰਨ ਲਈ ਪਹੁੰਚ ਗਿਆ ਹੈ।
ਸਿੰਗਲ ਮਦਰ ਨਾਲ ਪਲਿਆ ਤੇ ਵੱਡਾ ਹੋਇਆ ਇਹ ਵਿਦਿਆਰਥੀ ਜੇ ਈ ਈ ਵਿੱਚ ਸ਼ਾਨਦਾਰ ਰੈਂਕ ਹਾਸਲ ਕਰਨ ਦੇ ਬਾਅਦ ਆਈ ਆਈ ਟੀ-ਬੰਬੇ ਵਿੱਚ ਆਪਣੀ ਪਸੰਦ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਬੀ ਟੈਕ ਕੋਰਸ ਵਿੱਚ ਜਗ੍ਹਾ ਪੱਕੀ ਕਰ ਗਿਆ ਸੀ, ਪਰ ਇਹ ਸੀਟ ਉਸ ਨੇ ਆਪਣੀ ਇੱਕ ਗਲਤੀ ਨਾਲ 15 ਦਿਨ ਵਿੱਚ ਹੀ ਗਵਾ ਦਿੱਤੀ।ਦਰਅਸਲ ਆਗਰਾ ਦੇ ਵਸਨੀਕ ਸਿਧਾਂਤ ਬੱਤਰਾ ਨੂੰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਜੇ ਈ ਈ (ਐਡਵਾਂਸਡ) 2020 ਵਿੱਚ ਜਗ੍ਹਾ ਪੱਕੀ ਕਰਨ ਦੇ ਬਾਅਦ 18 ਅਕਤੂਬਰ ਨੂੰ ਪਹਿਲੇ ਰਾਊਂਡ ਵਿੱਚ ਲੈ ਲਿਆ ਗਿਆ ਸੀ, ਪਰ ਰੋਲ ਨੰਬਰ ਨੂੰ ਅਪਡੇਟ ਕਰਨ ਵੇਲੇ ਉਸ ਨੇ ‘ਅਗਲੇ ਰਾਊਂਡ ਵਿੱਚ ਸੀਟ ਵਾਪਸੀ’ ਦੇ ਲਿੰਕ ‘ਤੇ ਗਲਤੀ ਨਾਲ ਕਲਿਕ ਕਰ ਦਿੱਤਾ, ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਨੂੰ ਐਡਮਿਸ਼ਨ ਦੀ ਲੋੜਨਹੀਂ ਹੈ। ਇਸ ਦੇ ਬਾਅਦ 10 ਨਵੰਬਰ ਨੂੰ ਜਦ ਚਾਰ ਸਾਲਾ ਬੀ ਟੈਕ ਦੀ ਇਲੈਕਟ੍ਰੀਕਲ ਇੰਜੀਨੀਅਰਿੰਗ ਕੋਰਸ ਦੀ ਸੂਚੀ ਆਈ ਤਾਂ ਉਸ ਵਿੱਚੋਂ ਸਿਧਾਂਤ ਦਾ ਨਾਂਅ ਗਾਇਬ ਸੀ। ਉਸ ਨੇ 19 ਨਵੰਬਰ ਨੂੰ ਕੋਰਟ ਵਿੱਚ ਅਰਜ਼ੀ ਲਾ ਕੇ ਵੋਕੇਸ਼ਨ ਬੈਂਚ ਨੂੰ ਕਿਹਾ ਕਿ ਉਹ ਆਈ ਆਈ ਟੀ ਬੰਬੇ ਨੂੰ ਹੁਕਮ ਦੇਣ ਕਿ ਉਹ ਦੋ ਦਿਨਾਂ ਦੇ ਅੰਦਰ ਇਸ ਉੱਤੇ ਵਿਚਾਰ ਕਰੇ, ਪਰ ਜਦ ਲੇਟ ਰਜਿਸਟਰੇਸ਼ਨ ਦੇ ਲਈ ਸਿਰਫ ਦੋ ਦਿਨ ਬਾਕੀ ਰਹਿ ਗਏ ਸਨ, ਇਸ ਲਈ ਬੱਤਰਾ ਦੀ ਇਹ ਅਪੀਲ ਰੱਦ ਕਰ ਦਿੱਤੀ ਗਈ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਏਅਰ ਇੰਡੀਆ ਪਾਇਲਟਾਂ ਵੱਲੋਂ ਤਨਖਾਹ ਕਟੌਤੀ ਬਾਰੇ ਸਰਕਾਰੀ ਦਖਲ ਦੀ ਮੰਗ

Published

on

air india

ਮੁੰਬਈ, 1 ਦਸੰਬਰ – ਏਅਰ ਇੰਡੀਆ ਦੇ ਪਾਇਲਟ ਸੰਗਠਨਾਂ ਆਈ ਪੀ ਜੀ ਅਤੇ ਆਈ ਸੀ ਪੀ ਨੇ ਤਨਖਾਹ ਕਟੌਤੀ ਦੇ ਮੁੱਦੇ ਉੱਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਦਖਲ ਦੇਣ ਦੀ ਮੰਗ ਕੀਤੀ ਅਤੇ ਵੱਖ-ਵੱਖ ਹੋਰ ਮੁੱਦਿਆਂ ‘ਤੇ ਚਰਚਾ ਲਈ ਉਨ੍ਹਾਂ ਦੇ ਨਾਲ ਮੀਟਿੰਗ ਦੀ ਬੇਨਤੀ ਕੀਤੀ ਹੈ।
ਪਾਇਲਟ ਸੰਗਠਨਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਸਤੰਬਰ ‘ਚ ਸਾਡੀਆਂ ਮੀਟਿੰਗਾਂ ‘ਚ ਤੁਸੀਂ ਸਾਡੀਆਂ ਸ਼ਿਕਾਇਤਾਂ ‘ਤੇ ਪਾਜ਼ਿਟਿਵਲੀ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ। ਅੱਜ ਹੋਰ ਜਹਾਜ਼ਰਾਨੀ ਕੰਪਨੀਆਂ ਆਪਣੇ ਪਾਇਲਟਾਂ ਦੀ ਤਨਖਾਹ ‘ਚ ਕਟੌਤੀ ਵਾਪਸ ਲੈ ਰਹੀਆਂ ਹਨ,ਜਦੋਂ ਕਿ ਏਅਰ ਇੰਡੀਆ ਦੇ ਪਾਇਲਟਾਂ ਲਈ ਤਨਖਾਹ ‘ਚ ਕਟੌਤੀ ਅਕਤੂਬਰ ਤੋਂ ਹੋਰ ਵਧ ਗਈ ਹੈ।

Click Here To Read Latest punjabi news online

Continue Reading

ਪੰਜਾਬੀ ਖ਼ਬਰਾਂ

ਮਨਜੀਤ ਸਿੰਘ ਜੀ ਕੇ ਵੱਲੋਂ ਦੋਸ਼ ਮਨਜਿੰਦਰ ਸਿੰਘ ਸਿਰਸਾ ਨੇ ਲੰਗਰ ਦਾ ਸਿਆਸੀਕਰਨ ਕੀਤੇ

Published

on

manjinder singh sirsa

ਜਲੰਧਰ, 1 ਦਸੰਬਰ – ਮਨਜੀਤ ਸਿੰਘ ਜੀ ਕੇ ਦੀ ਜਾਗੋ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉੱਤੇ ਗੁਰੂ ਦੇ ਲੰਗਰ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ ਹੈ। ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਸਿਰਸਾ ਵੱਲੋਂ ਲੰਗਰ ਦੇ ਨਾਂ ਉਤੇ ਕੀਤੀਆਂ ਜਾ ਰਹੀਆਂ ਹਰਕਤਾਂ ਨੂੰ ਬਚਕਾਨਾ ਅਤੇ ਗੈਰ-ਜ਼ਰੂਰੀ ਦੱਸਿਆ ਅਤੇ ਨਿੰਦਾ ਕੀਤੀ ਹੈ।
ਆਪਣੀ ਪਾਰਟੀ ਦੇ ਦਫ਼ਤਰ ਵਿਖੇ ਵਾਰਡ ਨੰਬਰ 45 ਖੁਰੇਜੀ ਖ਼ਾਸ ਤੋਂ ਗੁਰਮੀਤ ਸਿੰਘ ਕੋਹਲੀ ਦੀ ਅਗਵਾਈ ‘ਚ ਪਾਰਟੀ ਵਿੱਚ ਸ਼ਾਮਲ ਹੋਏ ਸੈਂਕੜੇ ਲੋਕਾਂ ਦਾ ਸਵਾਗਤ ਕਰਦੇ ਹੋਏ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਲੰਗਰ ਗੁਰੂ ਦਾ ਹੈ, ਇਸ ਲਈ ਜਦੋਂਮਨਜਿੰਦਰ ਸਿੰਘ ਸਿਰਸਾ ਕਿਸਾਨਾਂ ਨੂੰ ਲੰਗਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭੇਜੇ ਜਾਣ ਦਾ ਦਾਅਵਾ ਕਰਦਾ ਹੈ ਤਾਂ ਕਿਸਾਨ ਉਸ ਦਾ ਵਿਰੋਧ ਕਰਦੇ ਹਨ। ਮਨਜੀਤ ਸਿੰਘ ਜੀ ਕੇ ਨੇ ਦਾਅਵਾ ਕੀਤਾ ਕਿ ਬਾਦਲਾਂ ਨੂੰ ਪੰਜਾਬ ਦੇ ਲੋਕ ਚਿਮਟੇ ਨਾਲ ਫੜਨ ਲਈ ਵੀ ਤਿਆਰ ਨਹੀਂ,ਕਿਉਂਕਿ ਪਹਿਲਾਂ ਸਰਕਾਰ ਵਿੱਚ ਬੈਠਕੇ ਖੇਤੀ ਬਿੱਲਾਂ ਨੂੰ ਇਨ੍ਹਾਂ ਦੀ ਮੰਤਰੀ ਹਰਸਿਮਰਤ ਕੌਰ ਬਾਦਲ ਪਾਸ ਕਰਵਾਉਂਦੀ ਹੈ, ਫਿਰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦੇ ਬਾਅਦ ਯੂ-ਟਰਨ ਲੈਂਦੀ ਹੈ। ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਕਦੇ ਮਨਜਿੰਦਰ ਸਿੰਘ ਸਿਰਸਾ ਕੇਲਿਆਂ ਦੇ ਟਰੱਕ ਉਤੇ ਚੜ੍ਹ ਜਾਂਦੇ ਹਨ, ਕਦੇ ਜੀਪ ਦੇ ਪਿੱਛੇ ਲਟਕ ਕੇ ਫੇਸਬੁੱਕ ਲਾਈਵ ਕਰਕੇ ਕਹਿੰਦੇ ਹਨ ਕਿ ਪੁਲਸ ਮੇਰਾ ਪਿੱਛਾ ਕਰ ਰਹੀ ਹੈ, ਪਰ ਘਬਰਾਉਣਾ ਨਹੀਂ, ਮੈਂ ਲੰਗਰ ਲੈ ਕੇ ਆ ਰਿਹਾ ਹਾਂ। ਸਿਰਸਾ ਨੂੰ ਨੌਟੰਕੀਬਾਜ਼ ਕਰਾਰ ਦਿੰਦੇ ਹੋਏ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਮੇਰੇ ਕਮੇਟੀ ਪ੍ਰਧਾਨ ਰਹਿੰਦੇ ਸਮੇਂ ਜੰਤਰ-ਮੰਤਰ ਉਤੇ ਅੰਦੋਲਨ ਕਰਨ ਆਏ 2 ਲੱਖ ਤੱਕ ਕਿਸਾਨਾਂ ਨੂੰ ਅਸੀਂ ਰੋਜ਼ ਲੰਗਰ ਛਕਾਉਂਦੇ ਸੀ, ਪਰ ਏਦਾਂ ਰੌਲਾ ਨਹੀਂ ਪਾਉਂਦੇ ਸੀ। ਉਨ੍ਹਾਂ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਪੁੱਛਿਆ ਕਿ ਉਹ ਕਿਸਾਨਾਂ ਨੂੰ ਕਿਉਂ ਕਹਿ ਰਹੇ ਹਨ ਕਿ ਘਬਰਾਉਣਾ ਨਹੀਂ, ਕਿਸਾਨ ਤਾਂ ਪਹਿਲਾਂ ਹੀ ਆਪਣੇ ਨਾਲ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ। ਉਨ੍ਹਾ ਕਿਹਾ ਕਿ ਆਪਣੇ ਪ੍ਰਧਾਨਗੀ ਕਾਲ ਵਿੱਚ ਸਿਰਸਾ ਕੋਈ ਵੱਡਾ ਕੰਮ ਕਰਨ ਵਿੱਚ ਕਾਮਯਾਬ ਨਹੀਂ ਰਹੇ, ਪਰ ਇੱਕ ਬਾਲਟੀ ਦਾਲ ਨਾਲ ਇੱਕ ਕੜਛੀ ਦਾਲ ਪਾਉਂਦੇ ਹੋਏ ਵਿਖਾਉਣ ਲਈ ਫੇਸਬੁੱਕ ਲਾਈਵ ਕਰਨ ਦੀ ਲੋੜ ਨਹੀਂ ਸੀ। ਇਹ ਗੁਰੂ ਦੀ ਗੋਲਕ ‘ਚੋਂ ਜਾ ਰਹੇ ਲੰਗਰ ਦਾ ਸਿਆਸੀਕਰਨ ਹੈ।

Click Here To Read Trending tech news

Continue Reading

ਰੁਝਾਨ