Jathedar Akal Takht accommodation and office are of no use
Connect with us [email protected]

ਪੰਜਾਬੀ ਖ਼ਬਰਾਂ

ਜਥੇਦਾਰ ਅਕਾਲ ਤਖਤ ਨੂੰ ਰਿਹਾਇਸ਼ ਤੇ ਦਫਤਰ ਕਿਸੇ ਕੰਮ ਦੇ ਨਹੀਂ ਲੱਗਦੇ

Published

on

gaini harpeet singh
  • ਸ਼੍ਰੋਮਣੀ ਕਮੇਟੀ ਤੋਂ ਨਵੀਂ ਕੋਠੀ ਤੇ ਨਵੇਂ ਦਫਤਰ ਦੀ ਮੰਗ
    ਅੰਮ੍ਰਿਤਸਰ, 4 ਫਰਵਰੀ, – ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਵਿਖੇ ਰਿਹਾਇਸ਼ ਕਰਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਪਣੇ ਲਈ ਨਵੀਂ ਕੋਠੀ ਅਤੇ ਨਵੇਂ ਦਫਤਰ ਦੀ ਮੰਗ ਕੀਤੀ ਹੈ, ਜਿਸ ਤੋਂ ਬਹੁਤ ਸਾਰੇ ਲੋਕ ਹੈਰਾਨ ਹੋਏ ਹਨ।
    ਵਰਨਣ ਯੋਗ ਹੈ ਕਿ ਅਕਤੂਬਰ 2018 ਵਿਚ ਸ੍ਰੀ ਅਕਾਲ ਤਖ਼ਤ ਦੇ ਕੰਮ ਦੇਖਣ ਲਈ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ। ਇਸ ਪਿੱਛੋਂ ਵੀ ਗਿਆਨੀ ਹਰਪ੍ਰੀਤ ਸਿੰਘਨੇ ਆਪਣੀ ਰਿਹਾਇਸ਼ ਅੰਮ੍ਰਿਤਸਰ ਦੀ ਬਜਾਏ ਤਲਵੰਡੀ ਸਾਬੋ ਵਿੱਚ ਹੀਰੱਖੀ ਸੀ। ਪਿਛਲੇ ਦਿਨੀਂ ਜਦੋਂ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਪੱਕੀ ਰਿਹਾਇਸ਼ ਰੱਖਣ ਲਈ ਕਿਹਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਅੱਗੇ ਮੰਗ ਰੱਖ ਦਿੱਤੀ ਕਿ ਸ਼੍ਰੋਮਣੀ ਕਮੇਟੀ ਦੀ ਦਿੱਤੀ ਰਿਹਾਇਸ਼ ਰਹਿਣ ਦੇ ਲਾਇਕ ਨਹੀਂ ਅਤੇ ਉਨ੍ਹਾਂ ਨੂੰ ਮਿਲਿਆ ਦਫਤਰ ਵੀ ਬਹਿਣ ਦੇ ਲਾਇਕ ਨਹੀਂ, ਜਿਸ ਕਾਰਨ ਉਨ੍ਹਾ ਨੂੰ ਸਕੱਤਰੇਤ ਦੇ ਸਾਹਮਣੇ ਖਾਲੀ ਥਾਂ ਉਪਰ ਨਵਾਂ ਸਕੱਤ ਰੇਤ ਬਣਾਉਣ ਲਈ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਜਾਜ਼ਤ ਦਿੱਤੀ ਸੀ।ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਤਿ-ਆਧੁਨਿਕ ਡਿਜ਼ਾਈਨ ਕੀਤੇ ਹੋਏ ਦਫਤਰ ਦਾ ਨਕਸ਼ਾ ਕਾਰ ਸੇਵਾ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਨਾਲ ਵਿਚਾਰਿਆ, ਜਿਨ੍ਹਾਂ ਨੇ ਦਫਤਰ ਬਣਾਉਣ ਦੀ ਹਾਮੀ ਭਰ ਦਿੱਤੀ ਸੀ, ਪਰ ਉਥੇ ਪਹਿਲਾਂ ਹੀ ਦਮਦਮੀ ਟਕਸਾਲ ਨੇ ਆਪਣੀਆਂ ਸੇਵਾਵਾਂ ਲਈ ਸਮਾਨ ਰੱਖਿਆ ਹੋਇਆ ਹੈ, ਜਿਸ ਨੂੰ ਛੁਡਾਉਣਾ ਮੁਸ਼ਕਲ ਹੈ।
    ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਉੱਤੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਰਿਹਾਇਸ਼ ਖਾਲੀ ਕਰਾਉਂਣ ਦੀ ਮੰਗ ਰੱਖੀ, ਜਿਸ ਨੂੰ ਗਿਆਨੀ ਗੁਰਬਚਨ ਸਿੰਘ ਨੇ ਦਸੰਬਰ 2020 ਵਿਚ ਖਾਲੀ ਕਰ ਦਿੱਤਾ ਸੀ। ਪਤਾ ਲੱਗਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਬਹਾਨੇ ਨਾਲ ਕਿਹਾ ਕਿ ਰਿਹਾਇਸ਼ ਰਹਿਣ ਦੇ ਲਾਇਕ ਨਹੀਂ ਅਤੇ ਦਫਤਰ ਵੀ ਜਥੇਦਾਰ ਦੇ ਬਹਿਣ ਦੇ ਲਾਇਕ ਨਹੀਂ, ਮੈਂ ਆਪਣੇ ਪਰਿਵਾਰ ਨਾਲ ਏਥੇ ਵਸੇਬਾ ਨਹੀਂ ਕਰ ਸਕਦਾ।ਜਨਤਕ ਤੌਰ ਉੱਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਹਰ ਫੁਰਮਾਨ ਨੂੰ ਇਲਾਹੀ ਹੁਕਮ ਕਿਹਾ ਜਾਂਦਾ ਹੈ, ਪਰ ਅਮਲ ਵਿੱਚ ਸ਼੍ਰੋਮਣੀ ਕਮੇਟੀ ਵੀ ਜਥੇਦਾਰ ਨੂੰ ਇੱਕ ਮੁਲਾਜ਼ਮ ਤੋਂ ਵਧ ਨਹੀਂ ਸਮਝਦੀ।ਇਸ ਸੋਚ ਦਾ ਸਬੂਤ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਦੀ ਰਿਹਾਇਸ਼ ਤੇ ਦਫਤਰ ਦੋਵੇਂ ਕੰਮ ਦੇ ਨਹੀਂ। ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਲਈ ਸਿਰਫ ਦੋ ਕਮਰਿਆਂ ਵਾਲਾ ਘਰ ਹੈ, ਜਿਸ ਦੀਆਂ ਪੌੜੀਆਂ ਲੁਕਵੀਆਂ ਹਨ, ਜਿਨ੍ਹਾਂ ਵਿਚੋਂ ਇਕ ਸਮੇ ਕੇਵਲ ਇਕ ਵਿਅਕਤੀ ਲੰਘ ਸਕਦਾ ਹੈ। ਉਹ ਰਿਹਾਇਸ਼ ਦੇ ਇਕ ਕਮਰੇ ਵਿਚ ਆਰਾਮ ਕਰਦੇ ਹਨ ਅਤੇ ਦਫਤਰੀ ਸਮੇਂ ਤੋਂ ਬਾਅਦ ਮਿਲਣ ਆਏ ਖਾਸ ਵਿਅਕਤੀਆਂ ਜਾਂ ਲੋਕਾਂ ਨੂੰ ਓਥੇ ਹੀ ਮਿਲ ਲੈਂਦੇ ਹਨ ਤੇ ਦੂਸਰੇ ਕਮਰੇ ਵਿਚ ਉਨ੍ਹਾਂ ਦੇ ਸੁਰੱਖਿਆ ਗਾਰਡ ਹੁੰਦੇ ਹਨ। ਜਥੇਦਾਰ ਦਾ ਦਫਤਰ ਵੀ ਇਸੇ ਤਰ੍ਹਾਂ ਦਾ ਹੈ।

Read More Punjabi Religious News

ਪੰਜਾਬੀ ਖ਼ਬਰਾਂ

ਭਾਰਤ ਸਰਕਾਰ ਦਾ ਸਟੈਂਡ:ਕੋਰੋਨਾ ਨਾਲ ਮਰਨ ਵਾਲਿਆਂ ਦੇ ਵਾਰਸਾਂ ਨੂੰ 4-4 ਲੱਖ ਨਹੀਂ ਦੇ ਸਕਦੇ

Published

on

corona

ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਦਾ ਜਵਾਬ ਪੇਸ਼
ਨਵੀਂ ਦਿੱਲੀ, 20 ਜੂਨ, – ਸਾਰੇ ਭਾਰਤ ਵਿੱਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਮਦਦ ਦੇਣ ਦੀ ਪਟੀਸ਼ਨ ਉਤੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਜਵਾਬ ਪੇਸ਼ ਕਰ ਕੇ ਕਹਿ ਦਿੱਤਾ ਹੈ ਕਿ ਏਨੀ ਰਕਮ ਨਹੀਂ ਦਿੱਤੀ ਜਾ ਸਕਦੀ।
ਸੁਪਰੀਮ ਕੋਰਟ ਵਿੱਚ ਪੇਸ਼ ਕੀਤੇ ਐਫੀਡੇਵਿਟ ਵਿੱਚ ਭਾਰਤ ਸਰਕਾਰ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਕਾਰਨ ਜਾਨ ਗਵਾ ਚੁੱਕੇ ਲੋਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਨਹੀਂ ਦੇ ਸਕਦੀ। ਇੱਕਖਬਰ ਏਜੰਸੀ ਮੁਤਾਬਕ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਆਫ਼ਤ ਪ੍ਰਬੰਧ ਕਾਨੂੰਨ ਵਿੱਚ ਸਿਰਫ਼ ਭੂਚਾਲ, ਹੜ੍ਹ ਤੇ ਕੁਦਰਤੀ ਆਫਤਾਂ ਆਦਿ ਮੌਕੇ ਮੁਆਵਜ਼ਾ ਦੇਣ ਦਾ ਪ੍ਰਬੰਧ ਹੈ, ਕੋਵਿਡ-19 ਦੇ ਮ੍ਰਿਤਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਮੁਆਵਜ਼ਾ ਨਹੀਂ ਮਿਲ ਸਕਦਾ, ਕਿਉਂਕਿਇੱਕ ਬਿਮਾਰੀ ਨਾਲ ਹੋਈ ਮੌਤ ਉੱਤੇ ਮੁਆਵਜ਼ਾ ਦਿੱਤਾਅਤੇ ਦੂਸਰੀ ਬਿਮਾਰੀ ਉੱਤੇ ਨਾ ਦਿੱਤਾ ਤਾਂ ਗ਼ਲਤ ਹੋਵੇਗਾ। ਐਫੀਡੇਵਿਟ ਵਿੱਚ ਭਾਰਤ ਸਰਕਾਰ ਨੇ ਕਿਹਾ ਕਿ ਸਾਰੇ ਕੋਰੋਨਾ ਪੀੜਤਾਂ ਦੇ ਵਾਰਸਾਂ ਨੂੰ ਮੁਆਵਜ਼ੇ ਦਾ ਭੁਗਤਾਨ ਸਰਕਾਰਾਂ ਦੀ ਸਮਰੱਥਾ ਤੋਂ ਬਾਹਰ ਹੈ। ਸੁਪਰੀਮ ਕੋਰਟ ਇਸ ਬਾਰੇ ਇੱਕ ਪਟੀਸ਼ਨ ਉੱਤੇ ਸੁਣਵਾਈ ਕਰ ਰਹੀ ਹੈ, ਜਿਸ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਫਤ ਪ੍ਰਬੰਧ ਕਾਨੂੰਨ 2005 ਤਹਿਤ ਇਨਫੈਕਸ਼ਨ ਨਾਲ ਜਾਣ ਗਵਾ ਚੁੱਕੇ ਲੋਕਾਂ ਦੇ ਵਾਰਸਾਂ ਨੂੰ ਚਾਰ ਲੱਖ ਰੁਪਏ ਦੇਣ ਦੀ ਰਾਸ਼ੀ ਦੇਣ ਦੀ ਮੰਗ ਕੀਤੀ ਗਈ ਹੈ।ਇਸ ਬਾਰੇ ਸੁਪਰੀਮ ਕੋਰਟ ਵਿੱਚ ਬਹਿਸ ਅਜੇ ਹੋਣੀ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਅਦਾਲਤ ਨੇ ਦੀਪ ਸਿੱਧੂ ਦੇ ਖਿਲਾਫ ਦੋਸ਼ ਪੱਤਰ ਉਤੇ ਨੋਟਿਸ ਲਿਆ

Published

on

Deep-Sidhu

29 ਜੂਨ ਨੂੰ ਸਾਰੇ ਦੋਸ਼ੀ ਵੀਡੀਓ ਕਾਨਫਰੰਸ ਰਾਹੀਂ ਤਲਬ ਕੀਤੇ
ਨਵੀਂ ਦਿੱਲੀ, 20 ਜੂਨ – ਦਿੱਲੀ ਦੀ ਇੱਕ ਅਦਾਲਤ ਨੇ ਅਭਿਨੇਤਾ-ਵਰਕਰ ਦੀਪ ਸਿੱਧੂ ਅਤੇ ਹੋਰਨਾਂ ਦੇ ਖਿਲਾਫ ਗਣਤੰਤਰ ਦਿਵਸ ਹਿੰਸਾ ਦੇ ਕੇਸ ਵਿੱਚ ਸਪਲੀਮੈਂਟਰੀ ਚਲਾਣ ਦਾ ਕੱਲ੍ਹ ਨੋਟਿਸ ਲਿਆ ਹੈ।
ਜੁਡੀਸ਼ੀਅਲ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਨੇ ਇਸ ਕੇਸ ਵਿੱਚ 29 ਜੂਨ ਨੂੰ ਸਾਰੇ ਦੋਸ਼ੀਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਤਲਬ ਕੀਤਾ ਹੈ। ਮਨਿੰਦਰ ਸਿੰਘ ਅਤੇ ਖੇਮਪ੍ਰੀਤ ਸਿੰਘ ਦੇ ਖਿਲਾਫ ਪੇਸ਼ੀ ਵਾਰੰਟ ਜਾਰੀ ਕੀਤਾ ਗਿਆ ਹੈ, ਜੋ ਅਜੇ ਜੇਲ੍ਹ ਵਿੱਚ ਹਨ। ਇਨ੍ਹਾਂ ਦੋਵਾਂ ਤੋਂ ਬਿਨਾਂ ਬਾਕੀ ਸਾਰੇ ਦੋਸ਼ੀ ਜ਼ਮਾਨਤ ਉੱਤੇ ਬਾਹਰ ਹਨ। ਮੈਜਿਸਟਰੇਟ ਨੇ ਕਿਹਾ ਕਿ ਉਨ੍ਹਾਂ ਧਾਰਾਵਾਂ, ਜਿਨ੍ਹਾਂ ਦਾ ਕੇਸ ਚਲਾਉਣ ਲਈ ਮਨਜ਼ੂਰੀ ਹੋਣ ਦੀ ਉਡੀਕ ਹੈ, ਨੂੰ ਛੱਡ ਕੇ ਅਦਾਲਤ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਦੇ ਚਲਾਣ ਦਾ ਨੋਟਿਸ ਲੈ ਰਹੀ ਹੈ। ਮਹਾਮਾਰੀ ਰੋਗ ਐਕਟ, ਸੰਕਟ ਪ੍ਰਬੰਧਕੀ ਐਕਟ ਅਤੇ ਅਸਲਾ ਐਕਟ ਹੇਠ ਅਜੇ ਸਬੰਧਤ ਅਧਿਕਾਰੀਆਂ ਤੋਂ ਮਨਜ਼ੂਰੀ ਦੀ ਉਡੀਕ ਹੈ। ਜਾਂਚ ਅਧਿਕਾਰੀ ਨੇ ਅੰਤਿਮ ਰਿਪੋਰਟ ਵਿੱਚ ਉਨ੍ਹਾਂ ਗਵਾਹਾਂ ਦੇ ਨਾਂਅ ਦੱਸੇ, ਜਿਹੜੇ ਗੰਭੀਰ ਜ਼ਖਮੀ ਹੋਏ ਸਨ ਜਾਂ ਜਿਨ੍ਹਾਂ ਤੋਂ ਹਥਿਆਰ ਖੋਹੇ ਗਏ ਸਨ।
ਦਿੱਲੀ ਪੁਲਸ ਦੇ ਅਪਰਾਧ ਸੈਲ ਨੂੰ ਜਾਂਚ ਦਾ ਕੰਮ ਦਿੱਤਾ ਗਿਆ ਸੀ। ਅਪਰਾਧ ਸੈਲ ਨੇ ਸਿੱਧੂ ਅਤੇ 15 ਹੋਰਨਾਂ ਦੇ ਖਿਲਾਫ ਹਿੰਸਾ ਦੇ ਲਗਭਗ ਚਾਰ ਮਹੀਨੇ ਬਾਅਦ 17 ਮਈ ਨੂੰ 3224 ਸਫਿਆਂ ਦਾ ਪਹਿਲਾ ਚਲਾਣ ਪੇਸ਼ ਕੀਤਾ ਸੀ। ਸਿੱਧੂ ਉੱਤੇ ਹਿੰਸਾ ਦਾ ਮੁੱਖ ਸਾਜ਼ਿਸ਼ ਕਰਤਾ ਹੋਣ ਦਾ ਦੋਸ਼ ਲਾਇਆ ਗਿਆ ਅੇ ਉਸ ਨੂੰ ਨੌਂ ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਉਸ ਉੱਤੇ ਲਾਲ ਕਿਲ੍ਹੇ ਵਿੱਚ ਅਰਾਜਕਤਾ ਫੈਲਾਉਣ ਦਾ ਵੀ ਦੋਸ਼ ਲਾਇਆ ਸੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਗੈਂਗਸਟਰ ਜੈਪਾਲ ਭੁੱਲਰ ਦੇ ਘਰ ਪੁਲਸ ਤੈਨਾਤ, ਸੀ ਸੀ ਟੀ ਵੀ ਕੈਮਰੇ ਲਾਏ ਗਏ

Published

on

Jaipal Bhullar

ਫਿਰੋਜ਼ਪੁਰ, 20 ਜੂਨ – ਕੋਲਕਾਤਾ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਘਰ ਪੁਲਸ ਫੋਰਸ ਲਾ ਦਿੱਤੀ ਗਈ ਅਤੇ ਇਸ ਦੇ ਨਾਲ ਸੀ ਸੀ ਟੀ ਵੀ ਕੈਮਰੇ ਵੀ ਲਾ ਦਿਤੇਗਏ ਹਨ।
ਵਰਨਣ ਯੋਗ ਹੈ ਕਿ ਜੈਪਾਲ ਦੇ ਪਿਤਾ ਵੱਲੋਂ ਉਸ ਦੀ ਲਾਸ਼ ਦਾ ਪੋਸਟਮਾਰਟਮ ਪੀ ਜੀ ਆਈ ਚੰਡੀਗੜ੍ਹ ਵਿੱਚ ਦਬਾਰਾ ਕਰਾਉਣ ਦੀ ਅਰਜ਼ੀ ਸੁਪਰੀਮ ਕੋਰਟ ਵਿੱਚ ਦਾਇਰ ਕਰਨਉੱਤੇ ਅਦਾਲਤ ਨੇ ਜੈਪਾਲ ਦੀ ਲਾਸ਼ ਨੂੰ ਮੈਡੀਕਲੀ ਸੁਰੱਖਿਅਤ ਢੰਗ ਨਾਲ ਸੰਭਾਲਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੂੰ ਦਿੱਤੀ ਅਤੇ ਇਸ ਕੇਸ ਦੀ ਸੁਣਵਾਈ ਮੁੜ ਕੇ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਕਿਹਾ ਹੈ। ਇਸ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਹੁਕਮ ਜਾਰੀ ਕਰ ਕੇ ਜੈਪਾਲ ਦੇ ਪਿਤਾ ਭੁਪਿੰਦਰ ਸਿੰਘ (ਸਾਬਕਾ ਪੁਲਸ ਇੰਸਪੈਕਟਰ) ਨੂੰ ਵੀਡੀਓਗਰਾਫੀ ਕਰਦੇ ਹੋਏ ਜੈਪਾਲ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਉਣ ਲਈ ਕਿਹਾ ਸੀ।ਇਸ ਤੋਂ ਬਾਅਦ ਐਸ ਡੀ ਐਮ ਅਮਿਤ ਗੁਪਤਾ ਜੈਪਾਲ ਦੇ ਘਰ ਗਏ ਅਤੇ ਉਨ੍ਹਾਂ ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਨੂੰ ਸੁਪਰੀਮ ਕੋਰਟ ਦਾ ਹੁਕਮ ਦੱਸਿਆ, ਪਰ ਭੁਪਿੰਦਰ ਸਿੰਘ ਨੇ ਜੈਪਾਲ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਲਿਜਾਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੂੰ ਪੰਜਾਬ ਪੁਲਸ ਉੱਤੇ ਭਰੋਸਾ ਨਹੀਂ, ਇਸ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਆਉਣ ਤਕ ਲਾਸ਼ ਪੀ ਜੀ ਆਈ ਚੰਡੀਗੜ੍ਹ ਵਿੱਚ ਰਖਵਾਉਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਲਾਸ਼ ਨਾਲ ਜੁੜੀ ਹਰ ਕਾਰਵਾਈ, ਉਸ ਨੂੰ ਘਰ ਤੋਂ ਪੀ ਜੀ ਆਈ ਚੰਡੀਗੜ੍ਹ ਲਿਜਾਣ ਤਕ ਦੀ ਵੀਡੀਓਗਰਾਫੀ ਕੀਤੀ ਜਾਵੇ ਤੇ ਲਾਸ਼ ਨੂੰ ਸੀ ਸੀ ਟੀ ਵੀ ਕੈਮਰਿਆਂ ਦੀ ਨਿਗਰਾਨੀ ਵਿੱਚ ਰੱਖਿਆ ਜਾਵੇ ਅਤੇ ਪਰਵਾਰ ਨੂੰ ਆਨਲਾਈਨ ਕੈਮਰਿਆਂ ਨਾਲ ਜੋੜਿਆ ਜਾਵੇ। ਪ੍ਰਸ਼ਾਸਨ ਨੇ ਭੁੱਲਰ ਦੀ ਲਾਸ਼ ਸੰਭਾਲਣ ਲਈ ਉਸ ਦੇ ਘਰ ਇੱਕ ਵੱਡਾ ਫਰੀਜਰ ਭੇਜ ਦਿੱਤਾ ਹੈ।

Read More Punjabi Newspaper

Continue Reading

ਰੁਝਾਨ


Copyright by IK Soch News powered by InstantWebsites.ca