Jammu and Kashmir issue: Gupkar alliance leaders agree
Connect with us [email protected]

ਪੰਜਾਬੀ ਖ਼ਬਰਾਂ

ਜੰਮੂ-ਕਸ਼ਮੀਰ ਮੁੱਦਾ:ਗੁਪਕਾਰ ਗਠਜੋੜ ਦੇ ਆਗੂ ਪ੍ਰਧਾਨ ਮੰਤਰੀ ਨਾਲ ਗੱਲਬਾਤ ਲਈ ਰਾਜ਼ੀ

Published

on

24 ਜੂਨ ਨੂੰ ਹੋਣ ਵਾਲੀ ਬੈਠਕ ਵਿੱਚ ਸ਼ਾਮਲ ਹੋਣਗੇ
ਸ੍ਰੀਨਗਰ, 22 ਜੂਨ, – ਪੀਪਲਜ਼ ਅਲਾਇੰਸ ਫਾਰ ਗੁਪਕਾਰ ਡਿਕਲੇਰੇਸ਼ਨ (ਪੀ ਏ ਜੀ ਡੀ) ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਨੇ ਸਭ ਕਿਆਫੇ ਰੱਦ ਕਰਦੇ ਹੋਏ 24 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸਵਿਖੇ ਹੋਣ ਵਾਲੀ ਬੈਠਕ ਵਿੱਚ ਜਾਣ ਦਾ ਐਲਾਨ ਕੀਤਾ ਹੈ। ਗੱਠਜੋੜ ਦੇ ਭਾਈਵਾਲ ਪੀ ਏ ਜੀ ਡੀ ਵੱਲੋਂ ਜਾਣ ਦੀ ਥਾਂ ਆਪੋ-ਆਪਣੀ ਪਾਰਟੀ ਵੱਲੋਂ ਜਾਣਗੇ, ਕਿਉਂਕਿ ਸਭ ਨੂੰ ਵੱਖੋ-ਵੱਖ ਸੱਦਾ ਮਿਲਿਆ ਹੈ।ਸਭ ਦੀ ਰਾਏ ਹੈ ਕਿ ਉਹ ਪੰਜ ਅਗਸਤ 2019 ਤੋਂ ਪਹਿਲੀ ਸਥਿਤੀ ਬਹਾਲ ਕਰਨ ਦਾ ਮੁੱਦਾ ਉਠਾਉਣਗੇ ਤੇ ਸਿਆਸੀ ਕੈਦੀਆਂ ਦੀ ਰਿਹਾਈ ਉੱਤੇ ਜ਼ੋਰ ਦੇਣਗੇ।
ਵਰਨਣ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਹੋ ਰਹੀ ਬੈਠਕ ਵਿੱਚਪੀ ਏ ਜੀ ਡੀ ਨੂੰ ਗੱਠਜੋੜ ਦੇ ਤੌਰ ਉੱਤੇ ਨਹੀਂ ਸੱਦਿਆ ਗਿਆ, ਪਰ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਅਤੇ ਸੀਪੀਐੱਮ ਤਿੰਨੇ ਧਿਰਾਂ ਇਸ ਵਿੱਚ ਸ਼ਾਮਲ ਹਨ।ਨੈਸ਼ਨਲ ਕਾਨਫਰੰਸਵੱਲੋਂ ਡਾ. ਫਾਰੂਕਅਬਦੁੱਲਾਅਤੇ ਉਮਰ ਅਬਦੁੱਲਾ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਵੱਲੋਂਮਹਿਬੂਬਾ ਮੁਫਤੀ ਅਤੇ ਸੀਪੀ ਐੱਮ ਦੇ ਆਗੂ ਮੁਹੰਮਦ ਯੂਸਫ ਤਾਰੀਗਾਮੀ ਨੂੰ ਸੱਦਿਆ ਗਿਆ ਹੈ। ਨੈਸ਼ਨਲ ਕਾਨਫਰੰਸ ਅਤੇ ਪੀ ਡੀ ਪੀ ਨੇ ਪਹਿਲਾਂ ਪਾਰਟੀ ਬੈਠਕ ਕੀਤੀ ਅਤੇ ਆਖ਼ਰੀ ਫ਼ੈਸਲਾ ਪੀ ਏ ਜੀ ਡੀ ਦੀ ਬੈਠਕ ਉੱਤੇ ਛੱਡ ਦਿੱਤਾ ਸੀ।ਅੱਜ ਮੰਗਲਵਾਰ ਨੂੰ ਡਾ. ਫਾਰੂਕਅਬਦੁੱਲਾ ਦੇ ਘਰ ਲਗਪਗ ਇਕ ਘੰਟਾ ਚੱਲੀ ਬੈਠਕ ਵਿੱਚ ਉਮਰ ਅਬਦੁੱਲਾ, ਅਵਾਮੀ ਨੈਸ਼ਨਲ ਕਾਨਫਰੰਸ ਵੱਲੋਂ ਮੁਜ਼ੱਫਰ ਅਹਿਮਦ ਸ਼ਾਹ, ਪੀਪਲਜ਼ ਮੂਵਮੈਂਟ ਦੇ ਜਾਵੇਦ ਮੁਸਤਫਾ ਮੀਰ, ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਅਤੇ ਸੀਪੀਐੱਮ ਆਗੂ ਮੁਹੰਮਦ ਯੂਸਫ ਤਾਰੀਗਾਮੀ ਸ਼ਾਮਲ ਸਨ। ਇਸ ਬੈਠਕ ਪਿੱਛੋਂ ਡਾ. ਫਾਰੂਕਅਬਦੁੱਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਗੱਲਬਾਤ ਜ਼ਰੂਰੀ ਹੈ, ਅਸੀਂ ਕਦੇ ਗੱਲਬਾਤ ਦੇ ਖ਼ਿਲਾਫ਼ ਨਹੀਂਰਹੇ, ਅਸੀਂ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਅਤੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਾਰੇ ਕਸ਼ਮੀਰੀ ਕੈਦੀਆਂ ਨੂੰ ਜੰਮੂ-ਕਸ਼ਮੀਰ ਦੀਆਂ ਜੇਲ੍ਹਾਂ ਵਿੱਚਲਿਆਉਣ ਉੱਤੇ ਜ਼ੋਰ ਦੇਵਾਂਗੇ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਬਾਰੇ ਸਾਡਾ ਸਟੈਂਡ ਸਾਫ ਹੈ।ਕੇਂਦਰ ਸਰਕਾਰ ਨੇ ਸਾਨੂੰ ਸਭ ਨੂੰ ਵੱਖੋ-ਵੱਖ ਸੱਦਾ ਦਿੱਤਾ ਹੈ, ਇਸ ਲਈ ਅਸੀਂ ਤੈਅ ਕੀਤਾ ਕਿ ਜਿਨ੍ਹਾਂ ਨੂੰ ਸੱਦਿਆ ਗਿਆ ਹੈ, ਉਹ ਜ਼ਰੂਰ ਜਾਣ। ਉਨ੍ਹਾ ਕਿਹਾ ਕਿ ਬੈਠਕ ਦਾ ਕੋਈ ਏਜੰਡਾ ਤੈਅ ਨਹੀਂ, ਇਸ ਲਈ ਬੈਠਕ ਵਿੱਚ ਹਰ ਮੁੱਦੇ ਉੱਤੇ ਗੱਲ ਕਰਾਂਗੇ।
ਦੂਸਰੇ ਪਾਸੇ ਪੀ ਏ ਜੀ ਡੀ ਦੇ ਬੁਲਾਰੇ ਮੁਹੰਮਦ ਯੂਸਫ ਤਾਰੀਗਾਮੀ ਨੇ ਕਿਹਾ ਕਿ ਅਸੀਂ 24 ਜੂਨ ਦੀ ਬੈਠਕ ਵਿੱਚ ਉਹੀ ਮੰਗਾਂਗੇ, ਜਿਹੜਾ ਸਾਡਾ ਸੀ ਤੇ ਸਾਡਾ ਹੈ, ਉਹ ਸਾਡੇ ਕੋਲ ਰਹਿਣਾ ਚਾਹੀਦਾ ਹੈ। ਅਸੀਂ ਧਾਰਾ 370 ਅਤੇ 35ਏ ਦੀ ਬਹਾਲੀ ਦੀ ਮੰਗ ਵੀ ਕਰਾਂਗੇ। ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਪਹਿਲਾਂ ਸਲਾਹ ਸੀ ਕਿ ਸਿਰਫ਼ ਡਾ. ਫਾਰੂਕਅਬਦੁੱਲਾ ਹੀ ਗੱਲਬਾਤ ਵਿੱਚ ਸਾਡੀ ਸਭ ਦੀ ਨੁਮਾਇੰਦਗੀ ਕਰਨ, ਪਰ ਬੈਠਕ ਵਿੱਚ ਤੈਅ ਹੋਇਆ ਕਿ ਜਿਨ੍ਹਾਂ ਨੂੰ ਸੱਦਿਆ ਗਿਆ ਹੈ, ਉਹ ਸਾਰੇ ਜ਼ਰੂਰ ਜਾਣ ਅਤੇ ਆਪਣਾ ਪੱਖ ਰੱਖਣ।

Read More Punjabi News Today

ਪੰਜਾਬੀ ਖ਼ਬਰਾਂ

ਮੁੰਬਈ ਵਿੱਚ ‘ਅਡਾਨੀ ਏਅਰਪੋਰਟ’ ਬਣਨ ਤੋਂ ਭੜਕੀ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਤੋੜ-ਭੰਨ

Published

on

Adani Airport

ਮੁੰਬਈ, 3 ਅਗਸਤ – ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਕੱਲ੍ਹ ਸ਼ਿਵਸੈਨਾ ਵਰਕਰਾਂ ਨੇ ਤੋੜਭੰਨ ਕੀਤੀ ਹੈ। ਇਸ ਏਅਰਪੋਰਟ ਦਾ ਪ੍ਰਬੰਧ ਅੱਜਕੱਲ੍ਹ ਅਡਾਨੀ ਗਰੁੱਪ ਦੇ ਹੱਥਾਂ ਵਿੱਚ ਹੈ। ਸ਼ਿਵਸੈਨਾ ਵਰਕਰਾਂ ਨੇ ਇਸ ਮੌਕੇ ਏਅਰਪੋਰਟ ਉੱਤੇ ਲੱਗੇ ‘ਅਡਾਨੀ ਏਅਰਪੋਰਟ’ ਦੇ ਬੋਰਡ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਅਸਲ ਵਿੱਚ ਸ਼ਿਵਸੈਨਾ ਦਾ ਦੋਸ਼ ਹੈ ਕਿ ਪਹਿਲਾਂ ਇਹ ਏਅਰਪੋਰਟ ਛਤਰਪਤੀ ਸ਼ਿਵਾਜੀ ਮਹਾਰਾਜ ਏਅਰਪੋਰਟ ਵਜੋਂ ਜਾਣਿਆ ਜਾਂਦਾ ਸੀ, ਪਰ ਅੱਜਕੱਲ੍ਹਇੱਥੇ ਅਡਾਨੀ ਏਅਰਪੋਰਟ ਦਾ ਬੋਰਡ ਲਾ ਦਿੱਤਾ ਗਿਆ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਵਰਨਣ ਯੋਗ ਹੈ ਕਿ ਅਡਾਨੀ ਗਰੁੱਪਨੇ ਬੀਤੇ ਕੁਝ ਸਾਲਾਂ ਵਿੱਚ ਏਵੀਏਸ਼ਨ ਸੈਕਟਰ ਵਿੱਚ ਵੱਡਾ ਨਿਵੇਸ਼ ਕੀਤਾ ਅਤੇ ਦੇਸ਼ ਦੇ ਕਈ ਵੱਡੇ ਏਅਰਪੋਰਟਾਂ ਦਾ ਪ੍ਰਬੰਧ ਇਸਗਰੁੱਪ ਕੋਲ ਚਲਾ ਗਿਆ ਹੈ।ਜੁਲਾਈ ਵਿੱਚ ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਪ੍ਰਬੰਧ ਪੂਰੀ ਤਰ੍ਹਾਂ ਅਡਾਨੀ ਗਰੁੱਪ ਕੋਲ ਆਇਆ ਤਾਂ ਖ਼ੁਦ ਗੌਤਮ ਅਡਾਨੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।ਅਡਾਨੀ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਦੀ ਬ੍ਰਾਂਡਿੰਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਟਰਮੀਨਲ ਦੀ ਸਥਿਤੀ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਘੱਟ ਮਾਲ ਮਿਲਿਆ ਤਾਂ ਚੋਰਾਂ ਨੇ ਇੱਕ ਮਹੀਨੇ ਦਾ ਬੱਚਾ ਬੈਗ ਵਿੱਚ ਪਾ ਲਿਆ

Published

on

child murder

ਮਾਂ ਵੱਲੋਂ ਰੌਲਾ ਪਾਉਣ ਉੱਤੇ ਬੈਗ ਛੱਡ ਕੇ ਭੱਜੇ
ਫਿਲੌਰ, 3 ਅਗਸਤ – ਰਾਤ ਨੂੰ ਇਕ ਘਰ ਵਿੱਚ ਚੋਰੀ ਕਰਨ ਗਏ ਚੋਰਾਂ ਨੂੰ ਜਦ ਮਾਲ ਜ਼ਿਆਦਾ ਨਾ ਮਿਲਿਆ ਤਾਂ ਬਿਸਤਰੇ ਉੱਤੇ ਸੌਂ ਰਹੇ ਇੱਕ ਮਹੀਨੇ ਦੇ ਬੱਚੇ ਨੂੰ ਬੈਗ ਵਿੱਚ ਪਾ ਕੇ ਆਪਣੇ ਨਾਲ ਲਿਜਾਣ ਲੱਗੇ ਤਾਂ ਬੱਚਾ ਰੋ ਪਿਆ ਅਤੇ ਮਾਂ ਦੀ ਅੱਖ ਖੁੱਲ੍ਹ ਗਈ। ਉਸ ਦੇ ਰੌਲਾ ਪਾਉਣ ਉੱਤੇ ਚੋਰ ਬੈਗ ਛੱਡ ਕੇ ਭੱਜ ਗਏ।
ਮਿਲੀ ਸੂਚਨਾ ਅਨੁਸਾਰ ਨੇੜੇ ਪਿੰਡ ਬਕਾਪੁਰ ਵਿੱਚਕੱਲ੍ਹਅੱਧੀ ਰਾਤ ਬਲਵਿੰਦਰ ਸਿੰਘ ਦੇ ਘਰ ਚੋਰ ਆ ਗਏ। ਬਲਵਿੰਦਰ ਸਿੰਘ ਆਪਣੀ ਪਤਨੀ ਅਤੇ ਇੱਕ ਮਹੀਨੇ ਦੀ ਬੱਚੀ ਨਾਲ ਬਿਸਤਰੇ ਉੱਤੇ ਸੌਂ ਰਿਹਾ ਸੀ। ਚੋਰਾਂ ਨੇ ਪਹਿਲਾਂ ਘਰ ਵਿੱਚ ਪਏ ਦੋ ਮੋਬਾਇਲ ਫ਼ੋਨ ਅਤੇ ਦੋ ਹਜ਼ਾਰ ਰੁਪਏ ਚੁੱਕ ਕੇ ਆਪਣੇ ਬੈਗ ਵਿੱਚ ਪਾਏ। ਚੋਰਾਂ ਨੂੰ ਜਦ ਘਰੋਂ ਬਹੁਤਾ ਮਾਲ ਨਾ ਮਿਲਿਆ ਤਾਂ ਉਨ੍ਹਾਂ ਨੇ ਮਾਤਾ-ਪਿਤਾ ਕੋਲ ਸੌਂ ਰਹੇ ਇੱਕ ਮਹੀਨੇ ਦੇ ਬੱਚੇ ਨੂੰ ਚੁੱਕ ਕੇ ਬੈਗ ਵਿੱਚ ਪਾ ਲਿਆ। ਜਦੋਂ ਉਹ ਉਹ ਚੱਲਣ ਲੱਗੇ ਤਾਂ ਬੱਚਾ ਰੋਣ ਲੱਗ ਪਿਆ ਤੇ ਆਵਾਜ਼ ਸੁਣ ਕੇ ਮਾਂ ਦੀ ਨੀਂਦ ਖੁੱਲ੍ਹ ਗਈ। ਬਿਸਤਰੇ ਉੱਤੇ ਬੱਚਾ ਨਾ ਦੇਖ ਕੇ ਉਸ ਨੇ ਤੁਰੰਤ ਲਾਈਟ ਜਗਾਈ ਅਤੇ ਅਣਜਾਣ ਵਿਅਕਤੀ ਨੂੰ ਘਰ ਵਿੱਚ ਦੇਖ ਜਦੋਂ ਉਸ ਨੇ ਰੌਲਾ ਪਾਇਆ ਤਾਂ ਬੈਗ ਉਥੇ ਛੱਡ ਕੇ ਚੋਰ ਫਰਾਰ ਹੋ ਗਏ।ਬੱਚੇ ਦੇ ਪਿਤਾ ਨੇ ਬੈਗ ਖੋਲ੍ਹਿਆ ਤਾਂ ਉਸ ਵਿੱਚ ਹੀ ਉਨ੍ਹਾਂ ਦਾ ਇੱਕ ਮਹੀਨੇ ਦਾ ਬੱਚਾ, ਦੋਵੇਂ ਮੋਬਾਇਲ ਫ਼ੋਨ ਅਤੇ ਦੋ ਹਜ਼ਾਰ ਰੁਪਏ ਦੀ ਨਕਦੀ ਪਏ ਸੀ। ਬਲਵਿੰਦਰ ਨੇ ਸ਼ਿਕਾਇਤ ਸਥਾਨਕ ਪੁਲਸ ਕੋਲ ਕੀਤੀ। ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।

Continue Reading

ਪੰਜਾਬੀ ਖ਼ਬਰਾਂ

2018 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਗੁਰਜੀਤ ਨੇ ਦਿਵਾਇਆ ਚਾਂਦੀ ਦਾ ਤਮਗਾ

Published

on

asian games

ਅਜਨਾਲਾ, 3 ਅਗਸਤ – ਜ਼ਿਲ੍ਹਾ ਅੰਮ੍ਰਿਤਸਰ ਦੇ ਛੋਟੇ ਜਿਹੇ ਸਰਹੱਦੀ ਪਿੰਡ ਮਿਆਦੀਆਂ ਕਲਾਂ ਦੀ ਜੰਮ-ਪਲ ਮਹਿਲਾ ਹਾਕੀ ਟੀਮ ਵਿੱਚ ਪੰਜਾਬ ਦੀ ਖਿਡਾਰਨ ਗੁਰਜੀਤ ਕੌਰ, ਜਿਸ ਦੇ ਗੋਲ ਸਦਕਾ ਟੀਮ ਸੈਮੀਫਾਈਨਲ ਵਿੱਚ ਪਹੁੰਚੀ ਸੀ, ਜਨਮ ਪਿਤਾ ਸਤਨਾਮ ਸਿੰਘ ਅਤੇ ਹਰਜਿੰਦਰ ਕੌਰ ਦੇ ਘਰ 25 ਅਕਤੂਬਰ 1995 ਨੂੰ ਹੋਇਆ।
ਗੁਰਜੀਤ ਨੇ ਮੁੱਢਲੀ ਸਿੱਖਿਆ ਅਜਨਾਲਾ ਦੇ ਨਿੱਜੀ ਸਕੂਲ ਤੋਂ ਲੈਣਪਿੱਛੋਂ ਅਗਲੇਰੀ ਸਿੱਖਿਆ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੈਰੋਂ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਹਾਸਲ ਕੀਤੀ ਤੇ ਇਸ ਦੌਰਾਨ ਆਪਣੀ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਕਹਿਣ ਉੱਤੇ ਹਾਕੀ ਖੇਡਣੀ ਸ਼ੁਰੂ ਕੀਤੀ। ਇਸ ਦੌਰਾਨ ਕੋਚ ਰਣਜੀਤ ਸਿੰਘ ਨੇ ਗੁਰਜੀਤ ਕੌਰ ਨੂੰ ਇੱਕ ਸਾਲ ਹਾਕੀ ਦੇ ਗੁਰ ਦੱਸੇ, ਜਿਸ ਤੋਂ ਬਾਅਦ 7ਵੀਂ ਜਮਾਤ ਦੀ ਪੜ੍ਹਾਈ ਕਰਦਿਆਂ ਗੁਰਜੀਤ ਜਲੰਧਰ ਦੀ ਖੇਡ ਅਕੈਡਮੀ ਵਿੱਚ ਆ ਗਈ, ਜਿੱਥੇ ਉਸ ਨੇ ਹਾਕੀ ਕੋਚ ਸ਼ਰਨਜੀਤ ਸਿੰਘ ਕੋਲੋਂ ਹਾਕੀ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਇਸ ਪਿੱਛੋਂ ਗੁਰਜੀਤ ਕੌਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਾਲ 2012 ਵਿੱਚ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਵਿੱਚ ਉਸ ਦੀ ਚੋਣ ਹੋ ਗਈ ਅਤੇ 2014 ਵਿੱਚ ਉਹ ਸੀਨੀਅਰ ਟੀਮ ਲਈ ਚੁਣੀ ਗਈ। ਗੁਰਜੀਤ ਕੌਰ ਅੱਜ ਤਕ ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਅਤੇ ਲੰਡਨ ਵਿੱਚ ਹੋਏ ਵਿਸ਼ਵ ਕੱਪ ਤੋਂ ਇਲਾਵਾ ਕਈ ਸੀਰੀਜ਼ ਵਿੱਚਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਦੇਸ਼ ਲਈ ਖੇਡਣ ਦਾ ਮੌਕਾ ਗੁਰਜੀਤ ਕੌਰ ਨੂੰ 2017 ਵਿਚ ਮਿਲਿਆ ਅਤੇ ਇਸ ਤੋਂ ਬਾਅਦ ਸਾਲ 2018 ਵਿੱਚ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਏਸ਼ੀਅਨ ਖੇਡਾਂ ਵਿੱਚ ਉਸ ਨੇ ਇੱਕ ਸ਼ਾਨਦਾਰ ਗੋਲ ਕਰ ਕੇ ਜਿੱਥੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਜਿੱਤ ਦਿਵਾਈ, ਉਥੇ 20 ਸਾਲਾਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੂੰ ਫਾਈਨਲ ਵਿੱਚ ਪੁਚਾ ਕੇ ਚਾਂਦੀ ਦਾ ਤਮਗਾ ਦਿਵਾਉਣ ਵਿੱਚ ਵੀ ਉਸਦੀ ਅਹਿਮ ਭੂਮਿਕਾ ਰਹੀ। ਇਸ ਤੋਂ ਬਾਅਦ ਵੀ ਬਹੁਤ ਸਾਰੇ ਮੈਚਾਂ ਵਿੱਚ ਗੁਰਜੀਤ ਕੌਰ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅੱਜਕੱਲ੍ਹ ਟੋਕੀਓ ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਟੀਮ ਵਿੱਚ ਗੁਰਜੀਤ ਕੌਰ ਖੇਡ ਰਹੀ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca