Jalandhar businessman's son arrested for beating deputy director's car
Connect with us [email protected]

ਅਪਰਾਧ

ਡਿਪਟੀ ਡਾਇਰੈਕਟਰ ਦੀ ਕਾਰ ਰੋਕ ਕੇ ਕੁੱਟਣ ਦੇ ਦੋਸ਼ ਵਿੱਚ ਜਲੰਧਰ ਦੇ ਕਾਰੋਬਾਰੀ ਦਾ ਬੇਟਾ ਗ੍ਰਿਫਤਾਰ

Published

on

Arrested

ਜਲੰਧਰ, 12 ਮਾਰਚ – ਇੰਡਸਟਰੀ ਵਿਭਾਗ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਅਤੇ ਉਸ ਦੀ ਪਤਨੀ, ਜਿਹੜੀ ਅਸਿਸਟੈਂਟ ਪ੍ਰਾਵੀਡੈਂਟ ਫੰਡ ਕਮਿਸ਼ਨਰ ਹੈ, ਦੀ ਗੱਡੀ ਰਸਤੇ ਵਿੱਚ ਰੋਕ ਕੇ ਇੱਕ ਨੌਜਵਾਨ ਨੇ ਹਮਲਾ ਕਰ ਦਿੱਤਾ। ਦੋਸ਼ੀ ਨੌਜਵਾਨ ਦੇ ਖਿਲਾਫ ਪੁਲਸ ਨੇ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।
ਇਸ ਬਾਰੇ ਡਿਪਟੀ ਡਾਇਰੈਕਟਰ (ਫੈਕਟਰੀਜ਼) ਦਵਾਰਕਾ ਦਾਸ ਨੇ ਦੱਸਿਆ ਹੈ ਕਿ ਉਹ ਮਕਸੂਦਾਂ ਦੇ ਪਿੰਡ ਮਾੜੀ ਹਰਜੀਆਂ ਨੁੱਸੀ ਦੇ ਵਸਨੀਕ ਹਨ ਅਤੇ ਉਨ੍ਹਾਂ ਦੀ ਪਤਨੀ ਜਸ਼ਨਦੀਪ ਕੌਰ ਜਲੰਧਰ ਵਿੱਚ ਅਸਿਸਟੈਂਟ ਪੀ ਐਫ ਕਮਿਸ਼ਨਰ ਵਜੋਂ ਨਿਯੁਕਤ ਹੈ। ਪੰਜ ਮਾਰਚ ਨੂੰ ਉਹ ਸ਼ਾਮ ਵੇਲੇ ਆਪਣੀ ਪਤਨੀ ਨਾਲ ਮਕਸੂਦਾਂ ਵਿਚਲੇ ਘਰ ਜਾ ਰਹੇ ਸਨ ਤਾਂ ਲੰਮਾ ਪਿੰਡ ਦੇ ਥੋੜ੍ਹਾ ਅੱਗੇ ਜਾ ਕੇ ਪਿੱਛੋਂ ਆਈ ਸਫੈਦ ਕਾਰ ਨੇ ਉਨ੍ਹਾਂ ਨੂੰ ਓਵਰਟੇਕ ਕਰ ਕੇ ਗੱਡੀ ਅੱਗੇ ਖੜ੍ਹੀ ਕਰ ਦਿੱਤੀ। ਉਸ ਨੇ ਕਾਰ ਦੇ ਟਾਇਰ ਵੱਲ ਇਸ਼ਾਰਾ ਕੀਤਾ ਤਾਂ ਉਹ ਗੱਡੀ ਤੋਂ ਹੇਠਾਂ ਉਤਰੇ। ਅਜੇ ਉਹ ਕਾਰ ਦਾ ਟਾਇਰ ਦੇਖ ਰਹੇ ਸਨ ਕਿ ਨੌਜਵਾਨ ਨੇ ਨੁਕੀਲੀ ਚੀਜ਼ ਨਾਲ ਉਨ੍ਹਾਂ ਦੇ ਸਿਰ ਉੱਤੇ ਵਾਰ ਕਰ ਦਿੱਤਾ। ਉਹ ਹੇਠਾਂ ਡਿੱਗੇ ਤਾਂ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਦੇਖ ਕੇ ਉਨ੍ਹਾਂ ਦੀ ਪਤਨੀ ਜਸ਼ਨਦੀਪ ਕੌਰ ਡਰ ਗਈ। ਰੌਲਾ ਪਾਉਣ ਉੱਤੇ ਲੋਕ ਇਕੱਠੇ ਹੋਏ ਤਾਂ ਦੋਸ਼ੀ ਕਾਰ ਸਮੇਤ ਫਰਾਰ ਹੋ ਗਿਆ। ਦੋਸ਼ੀ ਨੌਜਵਾਨ ਮੈਟਲ ਕਾਰੋਬਾਰੀ ਮਕਸੂਦਾਂ ਦੇ ਜਵਾਲਾ ਨਗਰ ਦੇ ਵਸਨੀਕ ਪ੍ਰਮੋਦ ਦੱਤਾ ਦਾ ਬੇਟਾ ਕਰਣ ਦੱਤਾ ਸੀ।ਦਵਾਰਕਾ ਦਾਸ (44 ਸਾਲ) ਨੇ ਕਿਹਾ ਕਿ ਉਸ ਨੂੰ ਉਸ ਦੀ ਪਤਨੀ ਹਸਪਤਾਲ ਲੈ ਕ ਗਈ ਅਤੇ ਫਿਰ ਪੁਲਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ। ਥਾਣਾ ਅੱਠ ਦੀ ਪੁਲਸ ਨੇ ਬਿਆਨ ਦਰਜ ਕਰ ਕੇ ਕੇਸ ਦਰਜ ਕਰ ਲਿਆ ਹੈ। ਐਸ ਆਈ ਨਿਰਮਲ ਸਿੰਘ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਮੈਟਲ ਕਾਰੋਬਾਰੀ ਮਕਸੂਦਾਂ ਦੇ ਜਵਾਲਾ ਨਗਰ ਦੇ ਵਸਨੀਕ ਪ੍ਰਮੋਦ ਦੱਤਾ ਦਾ ਬੇਟਾ ਕਰਣ ਦੱਤਾ ਸੀ। ਗ੍ਰਿਫਤਾਰ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਹ ਆਪਣੇ ਮਾਂ-ਬਾਪ ਤੋਂ ਲੁਕ ਕੇ ਆਪਣੇ ਦੋਸਤ ਦੀ ਕਾਰ ਲੈ ਕੇ ਸਮੋਕਿੰਗ ਕਰਨ ਨਿਕਲਿਆ ਸੀ ਤਾਂ ਇਸ ਦੌਰਾਨ ਉਸ ਦਾ ਇਨ੍ਹਾ ਨਾਲ ਝਗੜਾ ਹੋ ਗਿਆ ਸੀ। ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

Read More Latest News Updates

ਅਪਰਾਧ

ਡੇਢ ਕਰੋੜ ਦੀ ਠੱਗੀ ਦੇ ਕੇਸ ਵਿੱਚ ਬੀ ਓ ਆਈ ਦਾ ਮੈਨੇਜਰ ਕਾਬੂ

Published

on

arrest

ਅੰਮ੍ਰਿਤਸਰ, 21 ਅਪ੍ਰੈਲ – ਡੇਢ ਕਰੋੜ ਰੁਪਏ ਦੀ ਠੱਗੀ ਦੇ ਕੇਸ ਵਿੱਚ ਪੁਲਸ ਦੇ ਆਰਥਿਕ ਅਪਰਾਧ ਸੈਲ ਨੇ ਪਰਸੋਂ ਸ਼ਾਮ ਬੈਂਕ ਆਫ ਇੰਡੀਆ ਦੇ ਮੈਨੇਜਰ ਸਿਮਰਨਜੀਤ ਸਿੰਘ ਨੂੰ ਬੱਸ ਅੱਡੇ ਕੋਲੋਂ ਫੜ ਲਿਆ ਹੈ। ਦੋਸ਼ ਹੈ ਕਿ ਦੋਸ਼ੀ ਨੇ ਸਾਲ 2019 ਤੋਂ ਪਹਿਲਾਂ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਫਰਜ਼ੀ ਕਾਗਜ਼ਾਂ ਦੇ ਨਾਲ ਕਰਜ਼ੇ ਆਪਣੀ ਕਮਿਸ਼ਨ ਲਈ ਪਾਸ ਕਰਵਾਏ ਸਨ। ਇਸ ਕੇਸ ਵਿੱਚ ਪੁਲਸ ਕਾਂਗਰਸ ਦੇ ਸਾਬਕਾ ਸਰਪੰਚ ਜਗਦੀਪ ਸਿੰਘ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਕੇਸ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁਲਜ਼ਮ ਬੈਂਕ ਮੈਨੇਜਰ ਨੂੰ ਫਾਈਨੈਂਸ਼ੀਅਲ ਕਰਾਈਮ ਵਿੰਗ ਦੇ ਏ ਸੀ ਪੀ ਸੁਸ਼ੀਲ ਕੁਮਾਰ ਖੁਦ ਕੋਰਟ ਲੈ ਕੇ ਪੁੱਜੇ ਤੇ ਗੌਰਵ ਗੁਪਤਾ ਦੀ ਅਦਾਲਤ ਨੇ ਮੁਲਜ਼ਮ ਨੂੰ ਪੰਜ ਦਿਨਾਂ ਦੇ ਪੁਲਸ ਰਿਮਾਂਡ ਉੱਤੇ ਭੇਜਿਆ ਹੈ।
ਇਸ ਕੇਸ ਦੀ ਪੈਰਵੀ ਕਰ ਰਹੇ ਸੀਨੀਅਰ ਐਡਵੋਕੇਟ ਕਵੀ ਮਹਾਜਨ ਦੇ ਮੁਤਾਬਕ ਬੈਂਕ ਵੱਲੋਂ ਨਿਯੁਕਤ ਕੀਤੇ ਨੋਡਲ ਅਫਸਰ ਨੇ ਕੇਸ ਨਾਲ ਸਬੰਧਤ ਕਈ ਦਸਤਾਵੇਜ਼ ਉਨ੍ਹਾਂ ਨੂੰ ਦਿੱਤੇ ਹਨ। ਜਿਨ੍ਹਾਂ ਦੀ ਸਟੱਡੀ ਤੋਂ ਬਾਅਦ ਪੁਲਸ ਨੂੰ ਦਿੱਤੇ ਜਾਣਗੇ।ਇਸ ਬਾਰੇ ਉਨ੍ਹਾਂ ਨੇ ਦੱਸਿਆ ਕਿ ਪੁਲਸ ਵੱਲੋਂ ਦਰਜ ਕੀਤੀਆਂ ਚਾਰ ਸਿ਼ਕਾਇਤਾਂ ਵਿੱਚ ਹੋਰ ਧਾਰਾਵਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਪੁਲਸ ਇਸ ਕੇਸ ਵਿੱਚ ਦਰਜਨ ਕੁ ਪਰਚੇ ਹੋਰ ਦਰਜ ਕਰ ਸਕਦੀ ਹੈ।ਏ ਸੀ ਪੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦੋਸ਼ੀ ਕੋਲੋਂ ਕੁਝ ਦਸਤਾਵੇਜ਼ ਮਿਲੇ ਹਨ ਅਤੇ ਬੈਂਕ ਮੈਨੇਜਮੈਂਟ ਕੋਲੋਂ ਵੀ ਉਹ ਦਸਤਾਵੇਜ਼ ਮੰਗੇ ਗਏ ਹਨ, ਜਿਨ੍ਹਾਂ ਉੱਤੇ ਬੈਂਕ ਮੈਨੇਜਰ ਨੇ ਆਪਣੇ ਦਸਖਤ ਕੀਤੇ ਹੋਏ ਸਨ। ਪਹਿਲਾਂ ਕਾਬੂ ਕੀਤੇ ਮੁਲਜ਼ਮ ਜਗਦੀਸ਼ ਸਿੰਘ, ਗੁਰਮੀਤ ਸਿੰਘ ਤੇ ਦਵਿੰਦਰ ਸਿੰਘ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਦੋਸ਼ੀ ਮੈਨੇਜਰ ਕੋਲੋਂ ਪੁੱਛ-ਪੜਤਾਲ ਤੋਂ ਬਾਅਦ ਤਿੰਨਾਂ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਜਾਵੇਗਾ।ਕੰਟੋਨਮੈਂਟ ਥਾਣੇਹੇਠਲੇ ਰਣਜੀਤਪੁਰਾ ਦਾ ਵਾਸੀ ਸਿਮਰਨਜੀਤ ਸਿੰਘ ਬੀ ਓ ਆਈ ਵਿੱਚ ਮੈਨੇਜਰ ਹੈ। ਦੋਸ਼ੀ ਨੇ ਕਮਿਸ਼ਨ ਲਈ ਕਾਂਗਰਸ ਦੇ ਸਾਬਕਾ ਸਰਪੰਚ ਜਗਦੀਸ਼ ਤੇ ਸਾਥੀਆਂ ਨਾਲ ਮਿਲ ਕੇ ਬੈਂਕ ਤੋਂ 1.50 ਕਰੋੜ ਰੁਪਏ ਦੇ ਫਰਜ਼ੀ ਕਰਜ਼ੇ ਪਾਸ ਕਰਾਏ ਸਨ। ਜਦੋਂ ਬੈਂਕ ਨੂੰ ਪੈਸੇ ਵਾਪਸ ਨਾ ਮਿਲੇ ਤਾਂ ਜਾਂਚ ਕਰਵਾਈ ਗਈ ਅਤੇ ਸਾਰਾ ਘਪਲਾ ਨਿਕਲ ਪਿਆ।

Read More Punjab Crime News

Continue Reading

ਅਪਰਾਧ

ਇਸਤਰੀ ਅਕਾਲੀ ਦਲ ਦੀ ਆਗੂ ਇੱਕ ਕਿੱਲੋ ਹੈਰੋਇਨ ਸਣੇ ਗ਼੍ਰਿਫ਼ਤਾਰ

Published

on

Woman arrested

ਸੰਗਰੂਰ ਤੋਂ ਆਈ ਐਸ ਟੀ ਐਫ ਟੀਮ ਵੱਲੋਂ ਪਿੰਡ ਚੰਬਲ ਵਿਖੇ ਛਾਪਾ
ਤਰਨਤਾਰਨ, 21 ਅਪ੍ਰੈਲ – ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ)ਨੇ ਤਰਨਤਾਰਨ ਨੇੜਲੇ ਪਿੰਡ ਚੰਬਲ ਵਿਖੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਇੱਕ ਮਹਿਲਾ ਆਗੂ ਦੇ ਘਰ ਸੂਚਨਾ ਦੇ ਆਧਾਰ ਉੱਤੇ ਛਾਪਾ ਮਾਰ ਕੇ ਇੱਕ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਪੁਲਸ ਨੇ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਗ਼੍ਰਿਫ਼ਤਾਰ ਕੀਤਾ ਸੀ, ਜਿਸ ਦੀ ਪੁੱਛਗਿੱਛ ਮਗਰੋਂ ਐਸ ਟੀ ਐਫ ਦੀ ਟੀਮ ਕੱਲ੍ਹ ਤਰਨਤਾਰਨ ਦੇ ਪਿੰਡ ਚੰਬਲ ਵਿਖੇ ਪਹੁੰਚੀ, ਜਿੱਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਜਸਵਿੰਦਰ ਕੌਰ ਉਰਫ਼ ਜੱਸੀ ਦੇ ਘਰ ਛਾਪੇਮਾਰੀ ਕੀਤੀ। ਕਰੀਬ 11 ਘੰਟੇ ਤਲਾਸ਼ੀ ਤੋਂ ਬਾਅਦ ਰਾਤ ਕਰੀਬ ਸਾਢੇ ਨੌਂ ਵਜੇ ਐਸ ਟੀ ਐਫ ਦੀ ਟੀਮ ਨੇ ਛਾਪਾ ਖ਼ਤਮ ਕਰ ਕੇ ਮਹਿਲਾ ਅਕਾਲੀ ਆਗੂ ਜਸਵਿੰਦਰ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ। ਜਾਂਦੇ ਸਮੇਂ ਐਸ ਟੀ ਐਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਜਸਵਿੰਦਰ ਕੌਰ ਦੇ ਘਰੋਂ ਇੱਕ ਕਿੱਲੋ 10 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ।
ਦੂਜੇ ਪਾਸੇ ਐਸ ਐਸ ਪੀ ਤਰਨ ਤਾਰਨ ਧਰੁਮਨ ਐਚ ਨਿੰਬਾਲੇ ਨੇ ਦੱਸਿਆ ਕਿ ਇਹ ਛਾਪੇਮਾਰੀ ਐਸ ਟੀ ਐਫ ਨੇ ਕੀਤੀ ਹੈ ਅਤੇ ਹੈਰੋਇਨ ਬਰਾਮਦਗੀ ਬਾਰੇ ਐਸ ਟੀ ਐਫ ਦੀ ਟੀਮ ਦੱਸ ਸਕਦੀ ਹੈ। ਪਤਾ ਲੱਗਾ ਹੈ ਕਿ ਜਸਵਿੰਦਰ ਕੌਰ ਦੇ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ ਵਿਖੇ ਐਨ ਡੀ ਪੀ ਐਸ, ਹਰਿਆਣਾ ਦੇ ਡੱਬਵਾਲੀ ਥਾਣੇ ਵਿੱਚ ਜਾਅਲੀ ਕਰੰਸੀ ਦਾ ਕੇਸ, ਥਾਣਾ ਸਰਹਾਲੀ ਵਿਖੇ ਦੋ ਵੱਖ-ਵੱਖ ਮੁਕੱਦਮੇ ਦਰਜ ਹਨ।

Read More Latest Politics News

Continue Reading

ਅਪਰਾਧ

ਸੱਤ ਮਹੀਨੇ ਦੇ ਮਤਰੇਏ ਪੁੱਤਰ ਦਾ ਪਿਤਾ ਵੱਲੋਂ ਮੁੰਹ ਘੁੱਟ ਕੇ ਕਤਲ

Published

on

Murder

ਕੈਥਲ, 20 ਅਪ੍ਰੈਲ – ਪਿੰਡ ਰੋਹੇੜਾ ਮਾਜਰਾ ਵਿੱਚ ਪੋਲਟਰੀ ਫਾਰਮ ਦੇ ਕਰਮਚਾਰੀ ਰੋਸ਼ਨ ਯਾਦਵ ਨੇ ਸੱਤ ਮਹੀਨੇ ਦੇ ਮਤਰੇਏ ਬੇਟੇ ਦੀ ਮੁੰਹ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਫਰਾਰ ਹੋ ਗਿਆ। ਬੱਚੇ ਦੀ ਮਾਂ ਦੀ ਸ਼ਿਕਾਇਤ ਉੱਤੇ ਰਾਜੌਂਦ ਪੁਲਸ ਨੇ ਕਤਲ ਦਾ ਕੇਸ ਦਰਜ ਕਰ ਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਬਿਹਾਰ ਦੇ ਜ਼ਿਲ੍ਹਾ ਦਰਭੰਗਾ ਦੇ ਪਿੰਡ ਡਰਿਆ ਦੀ ਕਾਜਲ ਦੇਵੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਮੁਜੱਫਰ ਪੁਰ, ਬਿਹਾਰ ਦੇ ਵਾਸੀ ਵਿਜੈ ਕੁਮਾਰ ਨਾਲ 2018 ਵਿੱਚ ਉਸ ਦਾ ਵਿਆਹ ਹੋਇਆ ਸੀ। ਕਰੀਬ ਇੱਕ ਸਾਲ ਪਹਿਲਾਂ ਉਸ ਦਾ ਵਿਜੈ ਕੁਮਾਰ ਨਾਲ ਤਲਾਕ ਹੋ ਗਿਆ ਸੀ, ਉਸ ਵਕਤ ਉਹ ਗਰਭਵਤੀ ਸੀ। ਸੱਤ ਮਹੀਨੇ ਪਹਿਲਾਂ ਉਸ ਦੇ ਬੇਟਾ ਹੋਇਆ, ਜਿਸ ਦਾ ਨਾਂਅ ਉਸ ਨੇ ਪੀਊਸ਼ ਰੱਖਿਆ। ਕਰੀਬ ਤਿੰਨ ਮਹੀਨੇ ਪਹਿਲਾਂ ਉਸ ਨੇ ਰੋਸ਼ਨ ਯਾਦਵ ਨਾਲ ਪ੍ਰੇਮ ਵਿਆਹ ਕਰ ਲਿਆ। 13 ਅਪ੍ਰੈਲ ਨੂੰ ਉਹ ਅਤੇ ਉਸ ਦਾ ਪਤੀ ਆਪਣੇ ਬੱਚੇ ਨਾਲ ਰੋਹੇੜਾ ਮਾਜਰਾ ਦੇ ਪੋਲਟਰੀ ਫਾਰਮ ਉੱਤੇ ਕੰਮ ਕਰਨ ਆਏ ਸਨ। ਉਸ ਨੇ ਦੋਸ਼ ਲਾਇਆ ਕਿ 18 ਅਪ੍ਰੈਲ ਰਾਤ ਰੋਸ਼ਨ ਉਸ ਦੇ ਬੇਟੇ ਨੂੰ ਦੁੱਧ ਪਿਲਾ ਰਿਹਾ ਸੀ। ਦੁੱਧ ਬੱਚੇ ਦੇ ਗਲੇ ਵਿੱਚ ਨਾ ਜਾ ਕੇ ਗਰਦਨ ਦੇ ਆਸਪਾਸ ਡਿੱਗ ਰਿਹਾ ਸੀ, ਜਿਸ ਬਾਰੇ ਉਸ ਨੇ ਪੋਲਟਰੀ ਫਾਰਮ ਮਾਲਕ ਨੂੰ ਦੱਸਿਆ। ਉਸ ਨੇ ਕਾਰ ਵਿੱਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰ ਨੇ ਬੱਚੇ ਨੂੰ ਕਿਤੇ ਹੋਰ ਲੈ ਜਾਣ ਲਈ ਕਿਹਾ। ਉਹ ਬੱਚੇ ਨੂੰ ਅਸੰਧ ਦੇ ਨਿੱਜੀ ਹਸਪਤਾਲ ਲੈ ਗਏ। ਡਾਕਟਰ ਨੇ ਦੱਸਿਆ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਪੁਲਸ ਨੇ ਦੋਸ਼ੀ ਦੇ ਖਿਲਾਫ ਉਸ ਦੀ ਪਤਨੀ ਦੇ ਬਿਆਨ ਉੱਤੇ ਕਤਲ ਦਾ ਕੇਸ ਦਰਜ ਕੀਤਾ ਹੈ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca