Jagtar Singh Hawara's bail application rejected, challan presented
Connect with us [email protected]

ਪੰਜਾਬੀ ਖ਼ਬਰਾਂ

ਜਗਤਾਰ ਸਿੰਘ ਹਵਾਰਾ ਦੀ ਜ਼ਮਾਨਤ ਅਰਜ਼ੀ ਰੱਦ, ਚਲਾਣ ਪੇਸ਼

Published

on

hawara

ਖਰੜ, 4 ਫਰਵਰੀ – ਏਥੋਂ ਦੀ ਜੱਜ ਸ਼ਿਲਪੀ ਗੁਪਤਾ ਦੀ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤਾ ਹੈ ਅਤੇ ਪੁਲਸ ਨੇ ਉਸ ਦਾ ਚਲਾਨ ਅਦਾਲਤ ਚ ਪੇਸ਼ ਕਰ ਦਿੱਤਾ ਹੈ। ਇਸ ਬਾਰੇਜਗਤਾਰ ਸਿੰਘ ਹਵਾਰਾ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪਿਛਲੇ ਸਾਲ ਪੰਜ ਨਵੰਬਰ ਨੂੰ ਪੁਲਸ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਹਵਾਰਾ ਦੀ ਗ਼੍ਰਿਫ਼ਤਾਰੀ ਪਾਈ ਸੀ, ਜਿਸ ਸਬੰਧੀ 2 ਫਰਵਰੀ ਨੂੰ 90 ਦਿਨਾਂ ਦਾ ਚਲਾਣ ਨਾ ਪੇਸ਼ ਕਰਨ ਦੀ ਟਰਮ ਪੂਰੀ ਹੋ ਗਈ ਸੀ। ਇਸ ਆਧਾਰਤੇ ਉਨ੍ਹਾਂ ਨੇ ਹਵਾਰਾ ਦੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ, ਪਰ ਪੁਲਸ ਨੇ ਕੱਲ੍ਹ 3 ਫਰਵਰੀ ਨੂੰ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਸੀ ਤੇ ਇਸ ਪਿੱਛੋਂ ਅਦਾਲਤ ਨੇ ਹਵਾਰਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਹਵਾਰਾ ਜ਼ਮਾਨਤ ਦੀ ਅਰਜ਼ੀ ਸੈਸ਼ਨ ਕੋਰਟ ਵਿੱਚ ਦਾਇਰ ਕੀਤੀ ਹੈ ਅਤੇ ਅਦਾਲਤ ਨੇ ਸੁਣਵਾਈ ਲਈ 12 ਫਰਵਰੀ ਦੀ ਤਰੀਕ ਮਿਥੀ ਹੈ। ਪੁਲਸ ਸੂਤਰਾਂ ਮੁਤਾਬਕ ਜਗਤਾਰ ਸਿੰਘ ਹਵਾਰਾ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸਾਲ 2005 ਵਿੱਚ ਆਰਮਜ਼ ਐਕਟ ਅਤੇ ਐਕਸਕਲੂਸਿਵ ਐਕਟ ਦਾ ਕੇਸ ਦਰਜ ਹੋਇਆ ਸੀ ਅਤੇ ਇਸ ਕੇਸ ਵਿੱਚ ਹੋਰ ਲੋਕਾਂ ਦੇ ਖ਼ਿਲਾਫ਼ ਅਦਾਲਤ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ, ਜਦਕਿ ਜਗਤਾਰ ਸਿੰਘ ਹਵਾਰਾ ਦੀ ਸੁਣਵਾਈ ਹੋਣੀ ਬਾਕੀ ਹੈ।

Read More Today News in Punjabi

ਪੰਜਾਬੀ ਖ਼ਬਰਾਂ

ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਲੱਖੇ ਸਿਧਾਣੇ ਦੇ ਮਗਰ ਜੇ ਏਨੇ ਨੌਜਵਾਨ ਹਨ ਤਾਂ ਜਥੇਬੰਦੀ ਬਣਾ ਕੇ ਸਾਡੇ ਨਾਲ ਆ ਕੇ ਖੜੋਵੇ

Published

on

ਗਿੱਦੜਬਾਹਾ, 28 ਫਰਵਰੀ, – ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਅੱਜ ਗਿੱਦੜਬਾਹਾ ਵਿਚ ਕਿਸਾਨਾਂ ਨੂੰ ਸੰਬੋਧਨ ਕਰਨ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਲੰਬਾ ਚੱਲੇਗਾ, ਕਿਉਂਕਿ ਸਰਕਾਰ ਕੋਲੋਂ ਖੇਤੀਬਾੜੀ ਕਾਨੂੰਨ ਰੱਦ ਕਰਵਾਉਣੇ ਹਨ।
ਇਸ ਮੌਕੇ ਰੁਲਦੂ ਸਿੰਘ ਨੇ ਲੱਖਾ ਸਿਧਾਣਾ ਬਾਰੇ ਕਿਹਾ, ‘ਲੱਖਾ ਸਿਧਾਣਾ ਸਾਡੇ ਅੰਦੋਲਨ ਦਾ ਹਿੱਸਾ ਬਣ ਕੇ ਚੱਲੇ, ਜੇ ਉਹਦੇ ਮਗਰ ਨੌਜਵਾਨ ਹਨ ਤਾਂ ਆਪਣੀ ਜਥੇਬੰਦੀ ਬਣਾ ਕੇ ਸਾਡੇ ਨਾਲ ਆ ਕੇ ਖੜੇ, ਪਰ ਓਥੇ ਲੱਖੇ ਸਿਧਾਣੇ ਦੀ ਨਹੀਂ ਚੱਲੇਗੀ, ਜਥੇਬੰਦੀਆਂ ਜੋ ਫੈਸਲਾ ਕਰਨਗੀਆਂ, ਉਹ ਹੀ ਮੰਨਣਾ ਪਏਗਾ’।
ਬੀਤੀ 26 ਜਨਵਰੀ ਦੀ ਦਿੱਲੀ ਲਾਲ ਕਿਲ੍ਹੇ ਵਾਲੀ ਘਟਨਾ ਬਾਰੇ ਰੁਲਦੂ ਸਿੰਘ ਨੇ ਕਿਹਾ ਕਿ ਉਸ ਦਿਨ ਕੰਮ ਬਹੁਤ ਵਿਗੜ ਗਿਆ ਸੀ, ਪਰ ਅੱਜ ਫਿਰ ਸਾਡੀ ਪਕੜ ਵਿਚ ਹੈ ਤੇ ਅੰਦੋਲਨ ਵਧੀਆ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅੱਜ ਫਸੀ ਹੋਈ ਹੈ, ਇਕ ਹੱਥ ਮੋਦੀ ਦਾ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਹੈ ਤੇ ਦੂਸਰਾ ਹੱਥ ਸਾਡੇ ਹੱਥਾਂ ਵਿਚ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਨੂੰਨਾਂ ਨੂੰ ਡੇਢ ਸਾਲ ਰੋਕਣ ਦੀ ਗੱਲ ਕਰਦੀ ਹੈ, ਪਰ ਅਸੀਂ ਕਿਹਾ ਕਿ ਅਸੀਂ ਕਾਨੂੰਨ ਰੱਦ ਹੋਣ ਮਗਰੋਂ ਅੰਦੋਲਨ ਸਮਾਪਤ ਕਰਾਂਗੇ। ਰੁਲਦੂ ਸਿੰਘ ਨੇ ਕਿਹਾ ਕਿ 6 ਤਰੀਕ ਨੂੰ ਸਾਡੇ ਵੱਲੋਂ ਦਿੱਲੀ ਦੇ ਵੱਡੇ ਰੋਡ ਜਾਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਆੜ੍ਹਤੀ ਵੀਰਾਂ ਦੀ ਹਾਜ਼ਰੀ ਬਹੁਤ ਘੱਟ ਹੈ, ਆੜ੍ਹਤੀ ਵੀਰਾਂ ਨੂੰ ਡਰਨ ਦੀ ਲੋੜ ਨਹੀਂ, ਜੇ ਕੇਂਦਰ ਦੀ ਸਰਕਾਰ ਆੜ੍ਹਤੀਆਂ ਨੂੰ ਕਿਸੇ ਤਰੀਕੇ ਨਾਲ ਡਰਾਉਂਦੀ ਹੈ ਤਾਂ ਕਿਸਾਨ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਣਗੇ।

Read More Latest News from Punjab

Continue Reading

ਪੰਜਾਬੀ ਖ਼ਬਰਾਂ

ਮੇਰਠ ਦੀ ਕਿਸਾਨ ਮਹਾ ਪੰਚਾਇਤ ਵਿੱਚ ਮੋਦੀ ਸਰਕਾਰ ਨੂੰ ਕੇਜਰੀਵਾਲ ਵੱਲੋਂ ਰਗੜੇ

Published

on

ਮੇਰਠ, 28 ਫਰਵਰੀ, – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਐਤਵਾਰ ਮੇਰਠ ਵਿਚ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਹੋਈ ਕਿਸਾਨ ਮਹਾਂ ਪੰਚਾਇਤ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਭਾਰਤ ਦਾ ਕਿਸਾਨ ਦੇਸ਼ ਧ੍ਰੋਹੀ ਨਹੀਂ ਹੋ ਸਕਦਾ, ਦੇਸ਼ ਦੀ ਸਰਕਾਰ ਦਾ ਖੇਤੀਬਾੜੀ ਕਾਨੂੰਨ ਕਿਸਾਨਾਂ ਲਈ ਮੌਤ ਦੇ ਵਾਰੰਟ ਵਰਗਾ ਹੈ।’
ਕੇਜਰੀਵਾਲ ਨੇ ਕਿਹਾ, ‘ਅੱਜ ਸਾਡੇ ਦੇਸ਼ ਦੇ ਕਿਸਾਨ ਬਹੁਤ ਤਕਲੀਫ ਵਿਚ ਹਨ। ਉਹ ਆਪਣੇ ਪਰਿਵਾਰਾਂ ਸਮੇਤ 95 ਦਿਨਾਂ ਤੋਂ ਸਖਤ ਠੰਢ ਵਿਚ ਦਿੱਲੀ ਦੇ ਬਾਰਡਰ ਉੱਤੇ ਧਰਨੇ ਉਤੇ ਬੈਠੇ ਹੋਏ ਹਨ। ਢਾਈ ਸੌ ਤੋਂ ਵੱਧ ਕਿਸਾਨ ਮਾਰੇ ਜਾ ਚੁੱਕੇ ਹਨ, ਪਰ ਸਰਕਾਰ ਦੇ ਕੰਨਾਂ ਉੱਤੇ ਜੂੰਤੱਕ ਨਹੀਂ ਸਰਕੀ।’ ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਦੀਆਂ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ 70 ਸਾਲਾਂ ਤੋਂ ਕਿਸਾਨਾਂ ਨਾਲ ਧੋਖਾ ਕੀਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੇ ਦੱਸਿਆ ਕਿ 26 ਜਨਵਰੀ ਨੂੰ ਸਰਕਾਰ ਦੇ ਬੰਦੇ ਉਨ੍ਹਾਂ ਨੂੰ ਲਾਲ ਕਿਲ੍ਹੇ ਵੱਲ ਭੇਜ ਰਹੇ ਸਨ। ਜਿਨ੍ਹਾਂ ਨੇ ਲਾਲ ਕਿਲ੍ਹੇ ਉੱਤੇ ਉਸ ਦਿਨ ਝੰਡੇ ਲਹਿਰਾਏ, ਉਹ ਉਨ੍ਹਾਂ ਦੇ ਆਪਣੇ ਕਾਰਕੁਨ ਸਨ।’ ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਨੇ ਮੈਨੂੰ ਨੌਂ ਸਟੇਡੀਅਮਾਂ ਨੂੰ ਜੇਲ੍ਹ ਬਣਾਉਣ ਦੀ ਚਿੱਠੀ ਭੇਜੀ ਸੀ, ਪਰ ਮੈਂ ਉਸ ਚਿੱਠੀ ਨੂੰ ਪ੍ਰਵਾਨਗੀ ਨਹੀਂ ਦਿੱਤੀ। ਜੇ ਅਸੀਂ ਜੇਲ੍ਹ ਬਣਾ ਦਿੰਦੇ ਤਾਂ ਉਹ ਕਿਸਾਨਾਂ ਨੂੰ ਓਥੇ ਕੈਦ ਕਰ ਲੈਂਦੇ ਅਤੇ ਸਾਰਾ ਅੰਦੋਲਨ ਖ਼ਤਮ ਹੋ ਜਾਂਦਾ।
ਕੇਜਰੀਵਾਲ ਨੇ ਕਿਹਾ ਕਿ ‘ਭਾਜਪਾ ਨੇ 2014 ਦੇ ਚੋਣ ਮੈਨੀਫੈਸਟੋਵਿੱਚ ਕਿਹਾ ਸੀ ਕਿ ਅਸੀਂ ਕਿਸਾਨਾਂ ਦੇ ਲਈ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ। ਕਿਸਾਨਾਂ ਨੇ ਉਨ੍ਹਾਂ ਨੂੰ ਖੁੱਲ੍ਹ ਕੇ ਵੋਟਾਂ ਪਾਈਆਂ। ਤਿੰਨ ਸਾਲਾਂ ਬਾਅਦ ਓਸੇ ਭਾਜਪਾ ਨੇ ਸੁਪਰੀਮ ਕੋਰਟ ਨੂੰ ਦਿੱਤੇ ਗਏ ਐਫੀਡੇਵਿਟ ਵਿੱਚ ਕਿਹਾ ਕਿ ਉਹ ਘੱਟੋ-ਘੱਟ ਖਰੀਦ ਕੀਮਤ (ਐਮਐਸਪੀ) ਨਹੀਂ ਦੇਣਗੇ। ਇਸ ਤਰ੍ਹਾਂ ਉਨ੍ਹਾਂ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।’ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਕੋਲ ਪੈਸੇ ਦੀ ਘਾਟ ਨਹੀਂ, ਨੀਤ ਦੀ ਘਾਟ ਹੈ, ਜੇ ਚੰਗੀ ਨੀਤ ਵਾਲੀ ਸਰਕਾਰ ਹੋਵੇ ਤਾਂ ਕਿਸਾਨ ਟਰੈਕਟਰ ਲੈ ਕੇ ਗੰਨਾ ਮਿੱਲ ਵਿੱਚ ਜਾਣਗੇ ਤੇ ਪਹੁੰਚਣ ਸਾਰ ਗੰਨੇ ਦੀ ਅਦਾਇਗੀ ਹੋ ਜਾਵੇਗੀ। ਉਨ੍ਹਾਂ ਨੇ ਯੋਗੀ ਸਰਕਾਰ ਬਾਰੇ ਕਿਹਾ ਕਿ ‘ਉੱਤਰ ਪ੍ਰਦੇਸ਼ ਦੀ ਸਰਕਾਰ ਦੀ ਕਿਹੜੀ ਕਮਜ਼ੋਰੀ ਹੈ ਕਿ ਉਹ ਮਿੱਲ ਮਾਲਕਾਂ ਨੂੰ ਠੀਕ ਨਹੀਂ ਕਰ ਸਕਦੇ। ਜਦੋਂ ਮੈਂ ਦਿੱਲੀਦਾ ਮੁੱਖ ਮੰਤਰੀ ਬਣਿਆ ਸੀ, ਪੰਜ ਸਾਲਾਂ ਵਿੱਚ ਬਿਜਲੀ ਕੰਪਨੀਆਂ ਠੀਕ ਹੋ ਗਈਆਂ ਸਨ। ਪਹਿਲਾਂ 20-20 ਹਜ਼ਾਰ ਰੁਪਏ ਵਾਲੇ ਬਿੱਲ ਦਿੱਲੀ ਵਿੱਚ ਆਉਂਦੇ ਸਨ, ਅੱਜ ਦਿੱਲੀ ਮੁਫਤ ਅਤੇ 24 ਘੰਟੇ ਬਿਜਲੀ ਪ੍ਰਾਪਤ ਕਰਦੀ ਹੈ।’

Read More Today Exclusive Breaking News

Continue Reading

ਪੰਜਾਬੀ ਖ਼ਬਰਾਂ

ਮੁਰਗੇ ਵੱਲੋਂ ਮਾਲਕ ਦੀ ਹੱਤਿਆ ਦਾ ਕੇਸ ਕੋਰਟ ਵਿੱਚ ਜਾਏਗਾ

Published

on

ਨਵੀਂ ਦਿੱਲੀ, 28 ਫਰਵਰੀ – ਇੱਕ ਅਜਿਹਾ ਕੇਸ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇੱਕ ਵਿਅਕਤੀ ਨੂੰ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ, ਪਰ ਪੁਲਸ ਨੇ ਆਪਣੀ ਜਾਂਚ ਵਿੱਚ ਮ੍ਰਿਤਕ ਦੀ ਮੌਤ ਲਈ ਇਸ ਗ੍ਰਿਫਤਾਰ ਕੀਤੇ ਵਿਅਕਤੀ ਦੇ ਮੁਰਗੇ ਨੂੰ ਜ਼ਿੰਮੇਵਾਰ ਮੰਨਿਆ ਹੈ।
ਮਾਮਲਾ ਤੇਲੰਗਾਨਾ ਦੇ ਜਗਤਿਆਲ ਜ਼ਿਲੇ੍ਹ ਵਿੱਚ ਲੋਥੁਨੁਰ ਪਿੰਡ ਦਾ ਹੈ। ਜ਼ਿਲ੍ਹੇ ਵਿੱਚ ਇੱਕ ਮੁਰਗੇ ਨੇ ਗਲਤੀ ਨਾਲ ਆਪਣੇ ਮਾਲਕ ਨੂੰ ਮਾਰ ਦਿੱਤਾ। ਇਸ ਬਾਰੇ ਕੇਸ ਪੁਲਸ ਅਦਾਲਤ ਵਿੱਚ ਪੇਸ਼ ਕਰੇਗੀ। ਪੁਲਸ ਨੇ ਕਤਲ ਦੇ ਦੋਸ਼ ਤਹਿਤ ਮੁਰਗੇ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਅਸਲ ਵਿੱਚ ਗੈਰ ਕਾਨੂੰਨੀ ਕਾਕ ਫਾਈਟ (ਮੁਰਗਿਆਂ ਦੀ ਲੜਾਈ) ਦੀ ਤਿਆਰੀ ਦੌਰਾਨ ਮੁਰਗੇ ਦੇ ਪੈਰ ਨਾਲ ਬੱਝਾ ਚਾਕੂ ਗਲਤੀ ਨਾਲ 45 ਸਾਲਾ ਥਾਨੁਗੁੱਲਾ ਦੇ ਸਤੀਸ਼ ਦੀ ਕਮਰ ਨੂੰ ਹੇਠੋਂ ਕੱਟ ਗਿਆ। ਇਹ ਘਟਨਾ 22 ਫਰਵਰੀ ਨੂੰ ਲਥੁਨੁਰ ਪਿੰਡ ਵਿੱਚ ਹੋਈ, ਜਦੋਂ ਸਤੀਸ਼ ਗੈਰ ਕਾਨੂੰਨੀ ਕਾਕ ਫਾਈਟ ਲਈ ਮੁਰਗਾ ਲੈ ਕੇ ਆਇਆ ਸੀ, ਪਰ ਇਸ ਘਟਨਾ ਨੇ ਉਸ ਦੀ ਜਾਨ ਲੈ ਲਈ। ਮੀਡੀਆ ਰਿਪੋਰਟ ਦੇ ਮੁਤਾਬਕ ਮੁਰਗੇ ਦੀ ਲੜਾਈ ਦੌਰਾਨ ਮੁਰਗੇ ਦੇ ਪੈਰ ਵਿੱਚ ਬੱਝੇ ਚਾਕੂ ਨਾਲ ਸਤੀਸ਼ ਜ਼ਖਮੀ ਹੋ ਗਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਿਉਂਕਿ ਇਸ ਸੂਬੇ ਵਿੱਚ ਕਾਕ ਫਾਈਟ ਬੈਨ ਹੈ, ਇਸ ਲਈ ਲੋਕਾਂ ਦੇ ਇੱਕ ਗਰੁੱਪ ਨੇ ਚੋਰੀ-ਛਿਪੇ ਪਿੰਡ ਵਿੱਚ ਯੇਲੱਮਾ ਮੰਦਰ ਨੇੜੇ ਮੁਰਗਿਆਂ ਦੀ ਲੜਾਈ ਕਰਾਈ ਸੀ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੁਲਸ ਨੇ ਮੁਰਗੇ ਨੂੰ ਆਪਣੇ ਮਾਲਕ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ, ਪਰ ਪੁਲਸ ਨੇ ਮੁਰਗੇ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਖੰਡਨ ਕੀਤਾ ਹੈ।

Read More Latest Punjabi News Portal Online

Continue Reading

ਰੁਝਾਨ


Copyright by IK Soch News powered by InstantWebsites.ca