Jagjivan Singh Khirnia left the Akalis and joined the Aam Aadmi Party
Connect with us [email protected]

ਰਾਜਨੀਤੀ

ਜਗਜੀਵਨ ਸਿੰਘ ਖੀਰਨੀਆਂ ਦਾ ਅਕਾਲੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵੱਲ ਛੜੱਪਾ

Published

on

Jagjivan Singh Khirnia

ਚੰਡੀਗੜ੍ਹ, 1 ਜੂਨ – ਹਲਕਾ ਸਮਰਾਲਾ ਤੋਂ ਸਾਬਕਾ ਵਿਧਾਇਕ ਅਤੇ ਮਾਰਕਫ਼ੈਡ ਪੰਜਾਬ ਦੇ ਚੇਅਰਮੈਨ ਜਗਜੀਵਨ ਸਿੰਘ ਖੀਰਨੀਆਂ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ, ਜਿਸ ਨਾਲ ਇਸ ਹਲਕੇ ਦਾ ਸਿਆਸੀ ਰੁਖ ਬਦਲਣ ਦੀ ਸੰਭਾਵਨਾ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਜਗਜੀਵਨ ਸਿੰਘ ਖੀਰਨੀਆਂ ਤੇ ਕਾਂਗਰਸ ਦੇ ਜ਼ਿਲ੍ਹਾ ਲੁੁਧਿਆਣਾ ਦੇ ਜਨਰਲ ਸੈਕਟਰੀ ਰਣਜੀਤ ਸਿੰਘ ਦਾ ਸਵਾਗਤ ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਵਾਸੀਆਂ ਦੀ ਭਲਾਈ ਲਈ ਸੇਵਾ ਕਰਨ ਵਾਲੇ ਹਰ ਸ਼ਖ਼ਸ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਹੈ। ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਕੇਜਰੀਵਾਲ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾਂਦੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਪੰਜਾਬ ਵਿੱਚ ਹਜ਼ਾਰਾਂ ਲੋਕ ਇਸ ਪਾਰਟੀ ਨਾਲ ਜੁੜ ਰਹੇ ਹਨ। ਮਾਨ ਨੇ ਕਿਹਾ ਕਿ ਜਗਜੀਵਨ ਸਿੰਘ ਖੀਰਨੀਆਂ ਧਰਤੀ ਨਾਲ ਜੁੜੇ ਹੋਏ ਆਗੂ ਹਨ ਅਤੇ ਉਨ੍ਹਾਂ ਦਾ ਪਰਵਾਰ ਸਮਰਾਲਾ ਹਲਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਸੇਵਾ ਕਰਦਾ ਰਿਹਾ ਹੈ।
ਇਸੇ ਤਰ੍ਹਾਂ ਭਗਵੰਤ ਮਾਨ ਨੇ ਲੁਧਿਆਣਾ ਦੱਖਣੀ ਦੇ ਆਗੂ ਅਤੇ ਕਾਂਗਰਸ ਦੇ ਜ਼ਿਲ੍ਹਾ ਜਨਰਲ ਸੈਕਟਰੀ ਰਣਜੀਤ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਰਣਜੀਤ ਸਿੰਘ ਧਾਰਮਕ ਖੇਤਰ ਵਿੱਚ ਵੀ ਅੱਗੇ ਹੋ ਕੇ ਸੇਵਾਵਾਂ ਨਿਭਾ ਰਹੇ ਹਨ।
ਜਗਜੀਵਨ ਵਿੱਚ ਖੀਰਨੀਆਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਬਹੁਤ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਵਿਧਾਇਕ ਜਰਨੈਲ ਸਿੰਘ ਅਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਉਹ ਪਿੰਡ-ਪਿੰਡ ਜਾਣਗਗੇ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕੰਮ ਕਰਨਗੇ।

Read More Political News Today

ਰਾਜਨੀਤੀ

ਨੇਪਾਲੀ ਪ੍ਰਧਾਨ ਮੰਤਰੀ ਓਲੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

Published

on

oli pm nepal

ਕਾਠਮੰਡੂ, 13 ਜੂਨ – ਨੇਪਾਲ ਵਿੱਚ ਸਿਆਸੀ ਗੜਬੜ ਦੌਰਾਨ ਵਿਰੋਧੀ ਧਿਰ ਨੇਪਾਲੀ ਕਾਂਗਰਸ ਦੇ ਇੱਕ ਵਿਧਾਇਕ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।
ਬਾਗਮਤੀ ਹਲਕੇ ਦੇ ਵਿਧਾਇਕ ਨਰੋਤਮ ਵੈਦ ਨੇ ਕੈਬਨਿਟ ਦੇ ਤਾਜ਼ਾ ਵਾਧੇ ਤੇ ਸੰਵਿਧਾਨਕ ਕਦਮਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨੇਪਾਲ ਦੇ ਮੌਜੂਦਾ ਹਾਲਾਤ ਵਿੱਚ ਓਲੀ ਸੱਤਾ ਵਿੱਚ ਬਣੇ ਰਹਿਣ ਤੇ ਆਪਣੀ ਕੁਰਸੀ ਬਚਾਉਣ ਲਈ ਰਾਜ ਦੇ ਹਰ ਪਹਿਲੂ ਨਾਲ ਸਮਝੌਤਾ ਕਰ ਰਹੇ ਹਨ, ਜੇ ਅਸੀਂ ਉਨ੍ਹਾਂ ਨੁੂੰ ਛੱਡ ਦਿੱਤਾ ਤਾਂ ਦੇਸ਼ ਦਾ ਪਤਨ ਹੋ ਜਾਏਗਾ।ਵੈਦ ਨੇ ਮਹਾਤਮਾ ਗਾਂਧੀ ਦੇ ਕਾਤਲ ਨਾਥੂ ਰਾਮ ਗੌਡਸੇ ਦਾ ਜ਼ਿਕਰ ਕਰਦੇ ਹੋਏ ਦੇਸ਼ ਨੂੰ ਬਚਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇ ਕੋਈ ਤਿਆਰ ਨਹੀਂ ਤਾਂ ਉਹ ਇਹ ਕੰਮ ਕਰਨਗੇ। ਬਾਗਮਤੀ ਸੂਬਾਈ ਵਿਧਾਨ ਸਭਾ ਵਿੱਚ ਵਿਧਾਇਕ ਦੇ ਬਿਆਨ ਉੱਤੇ ਪਾਰਟੀ ਦੇ ਨਾਲ ਸੀ ਪੀ ਐਨ-ਯੂ ਐਮ ਐਲ (ਕੇ ਪੀ ਓਲੀ ਦੀ ਅਗਵਾਈ ਵਾਲੇ ਗੁੱਟ) ਨੇ ਤਿੱਖੀ ਆਲੋਚਨਾ ਕੀਤੀ ਹੈ।ਨੇਪਾਲੀ ਕਾਂਗਰਸ ਦੇ ਬੁਲਾਰੇ ਬਿਸ਼ੋਪ੍ਰਕਾਸ਼ ਸ਼ਰਮਾ ਨੇ ਵੈਦ ਨੂੰ ਆਪਣਾ ਬਿਆਨ ਵਾਪਸ ਲੈਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਵੇਂ ਤੁਸੀਂ ਰੋਡ ਉੱਤੇ ਹੋ ਜਾਂ ਪਾਰਲੀਮੈਂਟ ਵਿੱਚ, ਕਿਸੇ ਨੂੰ ਵੀ ਆਪਾ ਨਹੀਂ ਗਵਾਉਣਾ ਚਾਹੀਦਾ। ਪਾਰਟੀ ਇਸ ਤਰ੍ਹਾਂ ਦੇ ਬਿਆਨ ਦੇ ਕੇ ਕੀਤੀਆਂ ਗਈਆਂ ਗਲਤੀਆਂ ਉੱਤੇ ਪਰਦਾ ਨਹੀਂ ਪਾਏਗੀ।

Read More Latest Politics News

Continue Reading

ਰਾਜਨੀਤੀ

ਬਸਪਾ ਤੋਂ ਬਾਅਦ ਅਕਾਲੀ ਦਲ ਦਾ ਗੱਠਜੋੜ ਖੱਬੇ ਪੱਖੀ ਧਿਰਾਂ ਨਾਲ ਵੀ ਹੋ ਸਕਦੈ

Published

on

Sukhvir-Singh-Badal

ਅਕਾਲੀ ਦਲ ਅਤੇ ਸੀ ਪੀ ਆਈ ਦੇ ਆਗੂਆਂ ਵੱਲੋਂ ਪੁਸ਼ਟੀ
ਬਠਿੰਡਾ, 13 ਜੂਨ – ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗੱਠਜੋੜ ਬਸਪਾ ਨਾਲ ਸਿਰੇ ਚੜ੍ਹਨ ਪਿੱਛੋਂ ਅਗਲੀ ਮੰਜ਼ਿਲ ਖੱਬੇ ਪੱਖੀ ਧਿਰਾਂ ਨਾਲ ਸਮਝੌਤੇ ਦੀ ਹੈ। ਇਸ ਦਾ ਸੰਕੇਤ ਅਕਾਲੀ ਦਲ ਦੇ ਅਤੇ ਸੀ ਪੀ ਆਈ ਦੇ ਆਗੂ ਦੇ ਚੁੱਕੇ ਹਨ ਕਿ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਸਿਰੇ ਚੜ੍ਹਨ ਦੀ ਆਸ ਹੈ।
ਵਰਨਣ ਯੋਗ ਹੈ ਕਿ ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਉਸ ਦਾ ਘਾਟਾ ਪੂਰਾ ਕਰਨ ਵਾਸਤੇ ਅਕਾਲੀ ਦਲ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ ਕਿ ਪੰਜਾਬ ਵਿੱਚ ਥੋੜ੍ਹੀ-ਬਹੁਤ ਹੋਂਦ ਰੱਖਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਇਸ ਦੇ ਪਹਿਲੇ ਪੜਾਅ ਵਿੱਚ ਉਨ੍ਹਾਂ ਨੇ ਬਸਪਾ ਨਾਲ ਗੱਠਜੋੜ ਕਰ ਲਿਆ ਹੈ, ਜਿਹੜਾ ਅਕਾਲੀ ਦਲ ਲਈ ਇਸ ਵਾਰੀ ਦਾ ਸਭ ਤੋਂ ਵੱਡਾ ਗੱਠਜੋੜ ਮੰਨਿਆ ਜਾ ਰਿਹਾ ਹੈ। ਇਸ ਦੇ ਬਾਅਦ ਅਕਾਲੀ ਦਲ ਦਾ ਅਗਲਾ ਨਿਸ਼ਾਨਾ ਖੱਬੇ ਪੱਖੀ ਪਾਰਟੀਆਂ ਹਨ, ਜਿਸ ਦਾ ਪ੍ਰਗਟਾਵਾ ਹੋਣ ਲੱਗ ਪਿਆ ਹੈ। ਬਸਪਾ ਨਾਲ ਗੱਠਜੋੜ ਕਰਨ ਦੇ ਵਕਤ ਇੱਕ ਵੱਡੇ ਅਕਾਲੀ ਆਗੂ ਨੇ ਕਹਿ ਦਿੱਤਾ ਕਿ ਪਾਰਟੀ ਖੱਬੇ ਪੱਖੀ ਪਾਰਟੀਆਂ ਸੀ ਪੀ ਆਈ, ਸੀ ਪੀ ਐਮ ਆਦਿ ਸਭ ਨਾਲ ਗੱਠਜੋੜ ਕਰਨ ਲਈ ਮੀਟਿੰਗਾਂ ਦਾ ਦੌਰ ਚਲਾ ਰਹੀ ਹੈ, ਜਿਸ ਦੇ ਚੰਗੇ ਸਿੱਟੇ ਨਿਕਲਣ ਦੀ ਆਸ ਹੈ।
ਦੂਸਰੇ ਪਾਸੇ ਸੀ ਪੀ ਆਈ ਦੇ ਸਾਬਕਾ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਵੀ ਸੰਕੇਤ ਦਿੱਤਾ ਹੈ ਕਿ ਅਕਾਲੀ ਦਲ ਨਾਲ ਗੱਠਜੋੜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲੇਪਾਰਟੀ ਦਾ ਧਿਆਨ ਕਿਸਾਨ ਅੰਦੋਲਨ ਵੱਲ ਹੈ। ਸੀ ਪੀ ਆਈ ਦਾ ਗੱਠਜੋੜ ਜ਼ਿਆਦਾਤਰ ਕਾਂਗਰਸ ਨਾਲ ਰਿਹਾ ਹੈ, ਕੀ ਇਸ ਵਾਰ ਕਾਂਗਰਸ ਨਾਲ ਹੋ ਸਕਦਾ ਹੈ, ਇਸ ਬਾਰੇ ਅਰਸ਼ੀ ਦਾ ਕਹਿਣਾ ਸੀ ਕਿ ਅਕਾਲੀ ਦਲ ਨਾਲ ਵੀ ਹੋ ਸਕਦਾ ਹੈ, ਪਰ ਇਸ ਬਾਰੇ ਹਾਲੇ ਵਿਚਾਰ ਨਹੀਂ ਕੀਤਾ ਗਿਆ। ਪਾਰਟੀ ਹਾਈਕਮਾਂਡ ਇਸ ਬਾਰੇ ਵਿਚਾਰ ਕਰਨ ਤੋਂ ਬਾਅਦ ਹੀ ਲੋੜੀਂਦੇ ਐਲਾਨ ਕਰੇਗੀ।

Read More Latest Politics News

Continue Reading

ਰਾਜਨੀਤੀ

ਫੂਲਕਾ ਵੱਲੋਂ ਨਵਜੋਤ ਸਿੱਧੂ ਨੂੰ ਚਿੱਠੀ, ਰੇਤ ਮਾਫੀਆ ਵਾਲੀ ਰਿਪੋਰਟ ਜਨਤਕ ਕਰਨ ਨੂੰ ਕਿਹਾ

Published

on

HS phoolka

ਲੁਧਿਆਣਾ, 12 ਜੂਨ, – ਸੀਨੀਅਰ ਐਡਵੋਕੇਟ ਅਤੇ ਪੰਜਾਬ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਕ ਪੱਤਰ ਲਿਖ ਕੇ ਰੇਤ ਮਾਫੀਆ ਬਾਰੇ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਸਿੱਧੂ ਨੇ ਰੇਤ ਮਾਫੀਏ ਉੱਤੇ ਨਕੇਲ ਕੱਸਣ ਲਈ ਸਰਕਾਰ ਵੱਲੋਂ ਕਾਰਪੋਰੇਸ਼ਨ ਬਣਾਉਣ ਦਾ ਸੁਝਾਅ ਦਿੱਤਾ ਸੀ, ਜਿਸ ਦੇ ਕੰਮ ਕਰਨ ਦਾ ਤਰੀਕਾ ਦੇਖਣ ਲਈ ਇਹੋ ਜਿਹੀ ਕਾਰਪੋਰੇਸ਼ਨ ਚਲਾ ਕੇ ਰੇਤ ਮਾਈਨਿੰਗ ਕਰਵਾ ਰਹੇ ਰਾਜਾਂ ਦਾ ਉਨ੍ਹਾਂ ਨੇ ਦੌਰਾ ਕੀਤਾ ਸੀਤੇ ਇਸ ਸਮੇਂ ਕੀਤੀ ਗਈ ਤੇਲੰਗਾਨਾ ਫੇਰੀ ਨੇ ਉਸ ਵਕਤ ਮੀਡੀਆ ਦਾ ਬਹੁਤ ਜਿ਼ਆਦਾ ਧਿਆਨ ਖਿੱਚਿਆ ਸੀ।
ਐੱਚ ਐੱਸ ਫੂਲਕਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਬਾਰੇ ਇੱਕ ਰਿਪੋਰਟ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸੀ, ਅਫਸੋਸ ਦੀ ਗੱਲ ਹੈ ਕਿ ਸਰਕਾਰ ਦੀ ਮਿਆਦ ਮੁੱਕ ਜਾਣਵਾਲੀ ਹੈ, ਪਰ ਉਸ ਰਿਪੋਰਟ ਉੱਤੇ ਅੱਜ ਤਕ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਸਿੱਧੂ ਨੂੰ ਕਿਹਾ, ‘ਮੇਰੀ ਤੁਹਾਨੂੰ ਬੇਨਤੀ ਹੈ ਕਿ ਉਹ ਰਿਪੋਰਟ ਜਨਤਕ ਕੀਤੀ ਜਾਵੇ, ਜਿਸ ਨਾਲ ਲੋਕਾਂ ਨੂੰ ਤੁਹਾਡੇ ਕੰਮ ਦਾ ਪਤਾ ਲੱਗੇ ਕਿ ਰੇਤ ਮਾਫੀਆ ਦੀ ਨਕੇਲ ਕੱਸਣ ਲਈ ਤੁਸੀਂ ਕਿਸ ਤਰਾਂ ਦੇ ਸੁਝਾਅ ਅਤੇ ਤਰਤੀਬ ਬਣਾਈ ਸੀ।’ ਫੂਲਕਾ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਰੇਤ ਮਾਫੀਆ ਦੀ ਨਕੇਲ ਕੱਸਣ ਦਾ ਵਾਅਦਾ ਕੀਤਾ ਸੀ, ਪਰ ਅਫਸੋਸ ਇਹ ਹੈ ਕਿ ਕਾਂਗਰਸ ਸਰਕਾਰ ਆਉਣ ਮਗਰੋਂ ਰੇਤ ਮਾਫੀਆਂ ਇਨ੍ਹਾਂ ਸਵਾ ਚਾਰ ਸਾਲਾਂ ਵਿੱਚ ਹੋਰ ਵੀ ਵੱਧ ਪ੍ਰਫੁਲਿਤ ਹੋਇਆ ਹੈ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca