ਜੰਡਿਆਲਾ ਗੁਰੂ, 11 ਜਨਵਰੀ – ਬੀਤੀ ਇੱਕ ਜਨਵਰੀ ਨੂੰ ਜੰਡਿਆਲਾ ਗੁਰੂ ਦੇ ਮੁਹੱਲਾ ਸ਼ੇਖਪੁਰਾ ਵਿੱਚ ਝਗੜੇ ਦੌਰਾਨ ਅਭਿਸ਼ੇਕ ਸਿੰਘ ਉਰਫ਼ ਅਭੀ ਨੂੰ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਮਾਰ ਦਿੱਤਾ ਸੀ। ਇਸ ਕੇਸ ਵਿੱਚ ਪੁਲਸ ਨੇ ਬੀਤੀ ਰਾਤ ਜੰਡਿਆਲਾ ਗੁਰੂ ਦੇ ਪਿੰਡ ਤਿੰਮੋਵਾਲ ਵਿਖੇ ਛਾਪੇਮਾਰੀ ਕਰਕੇ ਤਿੰਨ ਦੋਸ਼ੀਆਂ ਨੂੰ ਗ਼੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚਾਰ ਪਿਸਤੌਲ, ਤਿੰਨ ਮੈਗਜ਼ੀਨ ਤੇ 24 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।
ਐਸ ਪੀ ਸਕਿਓਰਿਟੀ ਅਤੇ ਟ੍ਰੈਫ਼ਿਕ ਕੰਵਲਜੀਤ ਸਿੰਘ ਚਾਹਲਨੇ ਦੱਸਿਆ ਕਿ ਐਸ ਐਸ ਪੀ ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ ਦੇ ਹੁਕਮਾਂ ਤੇ ਅਭਿਸ਼ੇਕ ਸਿੰਘ ਉਰਫ਼ ਅਭੀ ਦੇ ਕਾਤਲਾਂ ਨੂੰ ਗ਼੍ਰਿਫ਼ਤਾਰ ਕਰਨ ਲਈ ਬਣਾਈਆਂ ਗਈਆਂ ਟੀਮਾਂ ਵਿੱਚ ਡੀ ਐਸ ਪੀ ਜੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ, ਉਨ੍ਹਾਂ ਦੇ ਨਾਲ ਡੀ ਐਸ ਪੀ (ਡੀ) ਗੁਰਿੰਦਰਪਾਲ ਸਿੰਘ, ਏ ਐਸ ਪੀ ਮਜੀਠਾ ਅਭਿਮਨਿਊ ਰਾਣਾ ਦੀ ਅਗਵਾਈ ਹੇਠ ਥਾਣਾ ਜੰਡਿਆਲਾ ਗੁਰੂ, ਥਾਣਾ ਲੋਪੋਕੇ, ਥਾਣਾ ਭਿੰਡੀ ਸੈਦਾਂ, ਥਾਣਾ ਮੱਤੇਵਾਲ, ਥਾਣਾ ਕੱਥੂਨੰਗਲ ਅਤੇ ਸੀ ਆਈ ਏ ਸਟਾਫ ਦੀਆਂ ਟੀਮਾਂ ਨੇ ਦੇਰ ਰਾਤ ਜੰਡਿਆਲਾ ਗੁਰੂ ਦੇ ਪਿੰਡ ਤਿੰਮੋਵਾਲ ਵਿਖੇ ਰੇਡ ਕਰਕੇ ਅਭਿਸ਼ੇਕ ਸਿੰਘ ਦੇ ਕਤਲਦੇ ਤਿੰਨ ਦੋਸ਼ੀਆਂ ਬਲਜੀਤ ਸਿੰਘ ਉਰਫ਼ ਬੁੱਲੀ ਵਾਸੀ ਮੁਹੱਲਾ ਸ਼ੇਖਪੁਰਾ, ਜੰਡਿਆਲਾ ਗੁਰੂ, ਸੁਖਵਿੰਦਰ ਸਿਘ ਉਰਫ਼ ਘੁੱਦੂ, ਮੁਹੱਲਾ ਸ਼ੇਖੁਪਰਾ ਜੰਡਿਆਲਾ ਗੁਰੂ, ਕ੍ਰਿਸ਼ਨ ਵਾਸੀ ਮੁਹੱਲਾ ਸ਼ੇਖੁਪੁਰਾ ਜੰਡਿਆਲਾ ਗੁਰੂ ਨੂੰ ਗ਼੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ ਤਿੰਨ ਪਿਸਤੌਲ 32 ਬੋਰ, ਤਿੰਨ ਮੈਗਜ਼ੀਨ, 19 ਜ਼ਿੰਦਾ ਰੌਂਦ, ਇੱਕ 38 ਬੋਰ ਪਿਸਤੌਲ ਤੇ ਪੰਜ ਜ਼ਿੰਦਾ ਰੌਂਦ, ਤਿੰਨ ਮੋਟਰਸਾਈਕਲ ਤੇ ਤਿੰਨ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਬੁੱਲੀ, ਜੋ ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਹੈ ਤੇ ਜੰਡਿਆਲਾ ਗੁਰੂ ਤੇ ਤਰਨ ਤਾਰਨ ਵਿੱਚ ਵੀ ਸਰਮਗਮ ਸੀ ਅਤੇ ਨਸ਼ਾ ਤਸਕਰੀ, ਲੁੱਟ-ਖੋਹ ਦੀਆਂ ਕਈ ਵਾਰਦਾਤਾਂ
ਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਉਰਫ਼ ਬੁੱਲੀ ਜੰਡਿਆਲਾ ਗੁਰੂ, ਜੋ ਵਿੱਕੀ ਭੱਟੀ ਵਾਸੀ ਨਾਨਕਸਰ ਮੁਹੱਲਾ ਤਰਨ ਤਾਰਨ ਦਾ ਨੇੜਲਾ ਸਾਥੀ ਮੰਨਿਆ ਜਾਂਦਾ ਹੈ, ਨੇ ਜੰਡਿਆਲਾ ਗੁਰੂ ਦੇ ਗੰਨ ਹਾਊਸ ਚ ਡਕੈਤੀ ਕੀਤੀ ਸੀ ਤੇ ਬੁੱਲੀ ਉਪਰ ਕਤਲ, ਨਸ਼ਿਆਂ ਤੇ ਹਥਿਆਰਾਂ ਤੇ ਇਰਾਦਾ ਕਤਲ ਦੇ ਤੇ ਹੋਰ ਸੰਗੀਨ ਧਾਰਾਵਾਂ ਦੇ ਕੇਸ ਵੱਖ-ਵੱਖ ਥਾਣਿਆਂ
ਚ ਦਰਜ ਹਨ। ਇਸੇ ਤਰ੍ਹਾਂ ਕਿਸ਼ਨ ਤੇ ਸੁਖਵਿੰਦਰ ਸਿੰਘ ਘੁੱਦੂ ਵਿਰੁੱਧ ਵੀ ਇਰਾਦਾ ਕਤਲ, ਹਥਿਆਰਾਂ ਤੇ ਹੋਰ ਧਰਾਵਾਂ ਦੇ ਕੇਸ ਦਰਜ ਹਨ। ਐਸ ਪੀ ਸਕਿਓਰਿਟੀ ਅਤੇ ਟੈ੍ਰਫਿਕ ਕੰਵਲਜੀਤ ਸਿੰਘ ਚਾਹਲ ਨੇ ਦੱਸਿਆ ਕਿ ਉਪਰੋਕਤ ਦੋਸ਼ੀਆਂ ਦੇ ਦੋ ਹੋਰ ਸਾਥੀ ਗੁਰਭੇਜ ਸਿੰਘ ਵਾਸੀ ਚੁਟਾਲਾ (ਤਰਨ ਤਾਰਨ) ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਜੰਡਿਆਲਾ ਗੁਰੂ ਨੂੰ ਵੀ ਜਲਦੀ ਹੀ ਗ਼੍ਰਿਫ਼ਤਾਰ ਕਰ ਲਿਆ ਜਾਏਗਾ।