Ivanka Trump questioned over misuse of nonprofit funds
Connect with us apnews@iksoch.com

ਅੰਤਰਰਾਸ਼ਟਰੀ

ਟਰੰਪ ਪਰਵਾਰ ਦੇ ਮਾੜੇ ਦਿਨ ਸ਼ੁਰੂ ਇਵਾਂਕਾ ਟਰੰਪ ਤੋਂ ਗੈਰ ਲਾਭਕਾਰੀ ਫੰਡ ਦੀ ਦੁਰਵਰਤੋਂ ਹੋਣ ਬਾਰੇ ਪੁੱਛਗਿੱਛ

Published

on

trump

ਵਾਸ਼ਿੰਗਟਨ, 3 ਦਸੰਬਰ, – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲੇ ਅਹੁਦਾ ਨਹੀਂ ਛੱਡਿਆ ਤੇ ਉਨ੍ਹਾਂ ਦੀ ਬੇਟੀ ਇਵਾਂਕਾ ਟਰੰਪ ਤੋਂ ਵਾਸ਼ਿੰਗਟਨ ਡੀ ਸੀ ਦੇ ਪ੍ਰਸ਼ਾਸਨ ਨੇ ਗੈਰ ਲਾਭਕਾਰੀ ਫੰਡ ਦੀ ਦੁਰਵਰਤੋਂ ਦੇ ਕੇਸ ਦੀ ਪੁੱਛਗਿੱਛ ਵੀ ਸ਼ੁਰੂ ਕਰ ਦਿੱਤੀ ਹੈ। ਇਵਾਂਕਾ ਉੱਤੇਇਹ ਦੋਸ਼ ਹੈ ਕਿ ਉਸ ਨੇ ਪਾਰਟੀਆਂ ਕਰਨ ਅਤੇ ਹੋਰ ਖਰਚਿਆਂ ਲਈ ਰਾਸ਼ਟਰਪਤੀ ਟਰੰਪ ਦੀ 2017 ਦੀ ਉਦਘਾਟਨ ਕਮੇਟੀ ਦੇ ਦਾਨ ਵਿੱਚ ਮਿਲੇ ਫੰਡ ਦੀ ਦੁਰਵਰਤੋਂ ਕੀਤੀ ਸੀ। 39 ਸਾਲਾ ਇਵਾਂਕਾ ਨੂੰ ਉਸ ਦੇ ਪਿਤਾ ਰਾਸ਼ਟਰਪਤੀ ਟਰੰਪ ਨੇ ਆਪਣੀ ਸੀਨੀਅਰ ਸਲਾਹਕਾਰ ਬਣਾਇਆ ਸੀ ਅਤੇ ਇਹਨਾਂ ਫੰਡਾਂ ਦੀ ਦੁਰਵਰਤੋਂ ਵਿਚ ਉਸ ਦਾ ਨਾਮ ਸਭ ਤੋਂ ਸਿਖਰ ਉੱਤੇ ਹੈ।
ਖਬਰ ਏਜੰਸੀ ਦੀ ਰਿਪੋਰਟ ਮੁਤਾਬਕ ਵਾਸ਼ਿੰਗਟਨ ਦੇ ਅਟਾਰਨੀ ਜਨਰਲ ਐਲਨ ਗਾਰਟਨ ਨੇ ਦੱਸਿਆ ਕਿ ਵ੍ਹਾਈਟ ਹਾਊਸ ਤੋਂ ਨਿਰਦੇਸ਼ ਸਨ ਕਿ ਇਹ ਪਾਰਟੀਆਂ ‘ਫੇਅਰ ਮਾਰਕੀਟ ਪ੍ਰਾਈਸ’ ਉੱਤੇ ਕਰਾਈਆਂ ਜਾਣ, ਪਰ ਇਸ ਦੇ ਲਈ ਭੁਗਤਾਨ ਹੋਰਨਾਂ ਦਰਾਂ ਉੱਤੇ ਕੀਤਾ ਗਿਆ ਸੀ। ਉਂਜ ਭਾਵੇਂ ਨਿਰਦੇਸ਼ ਇਵਾਂਕਾ ਨੇ ਦਿੱਤੇ ਸਨ, ਪਰ ਇਸ ਕੇਸ ਵਿਚ ਟਰੰਪ ਦੀ ਪਤਨੀ ਮੇਲਾਨੀਆ ਦਾ ਨਾਮ ਵੀ ਆਇਆ ਹੈ। ਸਭ ਤੋਂ ਪਹਿਲਾਂ ਬੁੱਧਵਾਰ ਸੀ ਐੱਨ ਏ ਨੇ ਇਸ ਕੇਸ ਦੇ ਦਸਤਾਵੇਜ਼ ਦਿਖਾਏ ਸਨ। ਇਸ ਮੌਕੇ ਦੱਸਿਆ ਗਿਆਕਿ ਵ੍ਹਾਈਟ ਹਾਊਸ ਦੀ ਸਲਾਹਕਾਰ ਇਵਾਂਕਾ ਟਰੰਪ ਦਾ ਵਾਸ਼ਿੰਗਟਨ ਡੀਸੀ, ਅਟਾਰਨੀ ਜਨਰਲ ਦੇ ਦਫਤਰ ਵਿਚ ਵਕੀਲਾਂ ਨੇਬੀਤੇ ਮੰਗਲਵਾਰ ਨੂੰ ਇੰਟਰਵਿਊ ਲਿਆ ਸੀ।ਵ੍ਹਾਈਟ ਹਾਊਸ ਦਫਤਰ ਨੇ ਇਵਾਂਕਾ ਉੱਤੇ ਸਾਲ 2017 ਵਿਚ ਟਰੰਪ ਦੀ ਉਦਘਾਟਨ ਕਮੇਟੀ ਦੇ ਦਾਨ ਕਰਤਾਵਾਂ ਤੋਂ ਮਿਲੇ ਫੰਡ ਦੀ ਦੁਰਵਰਤੋਂ ਦਾ ਦੋਸ਼ ਲਾਇਆ ਸੀ। ਇਸ ਬਾਰੇ ਉਨ੍ਹਾਂ ਉੱਤੇ ਇੱਕ ਮਿਲੀਅਨ ਡਾਲਰ ਤੋਂ ਵੱਧ ਭੁਗਤਾਨ ਕਰਨ ਦਾ ਦੋਸ਼ ਹੈ।

Punjabi Breaking News Portal

ਅੰਤਰਰਾਸ਼ਟਰੀ

ਆਸਟਰੇਲੀਆ 13,000 ਕਿਲੋਮੀਟਰ ਦੂਰੋਂ ਆਏ ਕਬੂਤਰ ਨੂੰ ਮਾਰਨਾ ਚਾਹੁੰਦੈ

Published

on

ਮੇਲਬੋਰਨ, 16 ਜਨਵਰੀ – ਸਫੈਦ ਕਬੂਤਰਾਂ ਦੀ ਖੂਬਸੂਰਤੀ ਹਰ ਕਿਸੇ ਨੂੰ ਚੰਗੀ ਲੱਗਦੀ ਹੈ, ਪਰ ਇਸ ਵੇਲੇ ਆਸਟਰੇਲੀਆ ਵਿੱਚ ਇੱਕ ਅਜਿਹੇ ਕਬੂਤਰ ਨੂੰ ਮਾਰਨਾ ਚਾਹੁੰਦਾ ਹੈ।
ਇਸ ਕਬੂਤਰ ਦੀ ਖਾਸ ਗੱਲ ਇਹ ਹੈ ਕਿ ਇਹ ਕਬੂਤਰ ਅਮਰੀਕਾ ਤੋਂ ਆਸਟ੍ਰੇਲੀਆ 13 ਹਜ਼ਾਰ ਕਿਲੋਮੀਟਰ ਦਾ ਸਫਰ ਕਰ ਕੇ ਪਹੁੰਚਿਆ ਹੈ। ਆਸਟ੍ਰੇਲੀਆ ਦੀ ਸਰਕਾਰ ਦਾ ਮੰਨਣਾ ਹੈ ਕਿ ਇਸ ਕਬੂਤਰ ਦੇ ਆਉਣ ਨਾਲ ਪੂਰੇ ਦੇਸ਼ ਵਿੱਚ ਬੀਮਾਰੀ ਫੈਲ ਸਕਦੀ ਹੈ। ਰਿਪੋਰਟ ਮੁਤਾਬਿਕ ਪਿੱਛਲੇ ਸਾਲ ਅਕਤੂਬਰ ਵਿੱਚ ਇਹ ਸਫੈਦ ਕਬੂਤਰ ਅਮਰੀਕਾ ਦੇ ਆਰੇਗਾਨ ਵਿੱਚ ਕਬੂਤਰਾਂ ਦੀ ਰੇਸ ਵਿੱਚ ਸ਼ਾਮਲ ਹੋਇਆ ਸੀ। ਰੇਸ ਦੇ ਦੌਰਾਨ ਕਬੂਤਰ ਭਟਕ ਗਿਆ ਅਤੇ ਕਈ ਹਜ਼ਾਰ ਕਿਲੋਮੀਟਰ ਦਾ ਸਫਰ ਤਹਿ ਕਰ ਕੇ ਆਸਟ੍ਰੇਲੀਆ ਪਹੁੰਚ ਗਿਆ। ਇਸ ਇਸ ਕਬੂਤਰ ਦਾ ਨਾਮ ‘ਜੋ’ ਹੈ। ਇਸ ਨੂੰ ਜਦੋਂ ਆਸਟ੍ਰੇਲੀਆ ਵਿੱਚ ਫੜਿਆ ਗਿਆ ਤਾਂ ਇਸ ਦੇ ਪੈਰ ਵਿੱਚ ਨੀਲੇ ਰੰਗ ਦਾ ਪਟਾ ਬੰਨ੍ਹਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਇਹ ਪਟਾ ਉਸ ਕਬੂਤਰ ਦੀ ਇੱਕ ਵੱਖਰੀ ਪਛਾਣ ਲਈ ਬੰਨ੍ਹਿਆ ਗਿਆ ਸੀ। ਦੱਸਿਆ ਗਿਆ ਹੈ ਕਿ ਇਹ ਕਬੂਤਰ 13 ਹਜ਼ਾਰ ਕਬੂਤਰ ਕਿਲੋਮੀਟਰ ਸਫਰ ਕਰ ਕੇ 26 ਦਸੰਬਰ ਨੂੰ ਇਹ ਕਬੂਤਰ ਮੇਲਬੋਰਨ ਪਹੁੰਚ ਗਿਆ। ਰੇਸਿੰਗ ਪਿਜਨ ਡਿਵੈਲਪਮੈਂਟ ਮੈਨੇਜਰ ਡਿਯੋਨ ਰਾਬਰਟਸ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਜੋ ਨਾਮ ਦਾ ਜਿਹੜਾ ਕਬੂਤਰ ਮਿਲਿਆ ਹੈ, ਉਹ ਅਮਰੀਕੀ ਨੀਲੇ ਖੰਭਾਂ ਵਾਲੇ ਕਬੂਤਰਾਂ ਤੋਂ ਵੱਖਰਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਰੇਸ ਵਿੱਚ ਸ਼ਾਮਲ ਕਬੂਤਰਾਂ ਨੂੰ ਅਜੇ ਤੱਕ ਟ੍ਰੇਸ ਨਹੀਂ ਕਰ ਪਾਏ, ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਕਬੂਤਰ ਆਸਟ੍ਰੇਲੀਆ ਦਾ ਹੈ। ਉਨ੍ਹਾਂ ਨੇ ਇਹ ਕਿਹਾ ਕਿ ਜੇ ਇਹ ਰੇਸ ਵਾਲਾ ਕਬੂਤਰ ਹੁੰਦਾ ਤਾਂ ਅਸੀਂ ਇਸ ਨੂੰ ਆਸਾਨੀ ਨਾਲ ਪਛਾਣ ਲੈਂਦੇ।

Continue Reading

ਅੰਤਰਰਾਸ਼ਟਰੀ

ਭਾਰਤੀ ਬੱਚੀ ਨੇ ਦੁਬਈ ਵਿੱਚ 25 ਟਨ ਈ-ਕਚਰਾ ਰਿਸਾਈਕਲ ਕਰ ਕੇ ਕਮਾਲ ਕਰ ਵਿਖਾਈ

Published

on

ਦੁਬਈ, 16 ਜਨਵਰੀ – ਭਾਰਤੀ ਮੂਲ ਦੀ ਬੱਚੀ ਦੀ ਉਮਰ ਮਸਾਂ 15 ਸਾਲ ਹੈ। ਉਹ ਯੂ ਏ ਈਵਿਚਲੇ ਦੁਬਈ ਵਿੱਚ ਰਹਿੰਦੀ ਹੈ। ਇਨ੍ਹਾਂ ਦਿਨਾਂ ਵਿੱਚ ਉਸਦਾ ਨਾਮ ਸੁਰਖੀਆਂ ਵਿੱਚ ਹੈ ਕਿਉਂਕਿ ਉਹ ਦੁਬਈ ਵਿੱਚ ਬੀਤੇ ਚਾਰ ਸਾਲ ਤੋਂ ਕੁਝ ਵੱਧ ਸਮੇਂ ਵਿੱਚ ਲਗੱਭਗ 25 ਟਨ ਇਲੇਕਟ੍ਰਾਨਿਕ ਕਬਾੜ ਨੂੰ ਰਿਸਾਈਕਲ ਕਰਨ ਦਾਯੋਗਦਾਨ ਦੇ ਚੁੱਕੀ ਹੈ। ਬੱਚੀ ਦਾ ਨਾਮ ਰੀਵਾ ਟੁਲਪੁਲੇ ਹੈ, ਜੋਇਸ ਬਾਰੇ ਇੱਕ ਮੁਹਿੰਮ ਚਲਾ ਰਹੀ ਹੈ।
ਵਾਤਾਵਰਣ ਸੁਰੱਖਿਆ ਨਾਲ ਨਜ਼ਦੀਕੀ ਸੰਬੰਧ ਰੱਖਣ ਦੇ ਉਸ ਦੇ ਇਸ ਅਹਿਮ ਯਤਨ ਵਿੱਚ 15 ਸਕੂਲਾਂ ਦੇ 60 ਬੱਚੇ ਜੁੜ ਚੁੱਕੇ ਹਨ। ਗਲਫ ਨਿਊਜ਼ ਦੇ ਮੁਤਾਬਕ ਲੜਕੀ ਨੇ ਕਿਹਾ ਕਿ ‘ਕੁਝ ਸਾਲ ਪਹਿਲਾ ਅਸੀਂ ਘਰ ਬਦਲ ਰਹੇ ਸੀ। ਉਦੋਂ ਸਾਮਾਨ ਦੀ ਸ਼ਿਫਟਿੰਗ ਦੌਰਾਨ ਮੈਂ ਮਾਂ ਤੋਂ ਪੁੱਛਿਆ: ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਨਹੀਂ, ਉਸ ਨੂੰ ਐਵੇਂ ਸੁੱਟ ਦਿੰਦੇ ਹਾਂ? ਉਦੋ ਉਨ੍ਹਾਂ ਨੇ ਦੱਸਿਆ: ਨਹੀਂ, ਗੈਰ ਜ਼ਰੂਰੀ ਸਾਮਾਨ ਵੀ ਯੋਗ ਤਰੀਕੇ ਨਾਲ ਸਮੇਟਣ ਦੀ ਲੋੜ ਹੁੰਦੀ ਹੈ, ਪਰ ਉਸ ਸਮੇਂ ਮੈਨੂੰ ਇਸ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ। ਮੈਂ ਇੰਟਰਨੇਟ ਅਤੇ ਸੋਸ਼ਲ ਮੀਡੀਆ ਤੋਂ ਕੁਝ ਜਾਣਕਾਰੀ ਲਈ ਤਾਂ ਪਤਾ ਚਲਿਆ ਕਿ ਇਲੈਕਟ੍ਰਾਨਿਕ ਕਬਾੜ ਇੱਕ ਵੱਡੀ ਸਮਸਿਆ ਹੈ। ਉਸ ਨੂੰ ਰਿਸਾਈਕਲ ਕੀਤਾ ਜਾ ਸਕਦਾ ਹੈ, ਪਰ ਅਜਿਹਾ ਕੀਤਾ ਘੱਟ ਜਾਂਦਾ ਹੈ। ਮੈਂ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਇਸ ਲਈ ਕੰਮ ਕਰਨ ਦਾ ਫੈਸਲਾ ਕੀਤਾ। ਹੌਲੀ-ਹੌਲੀ ਸਾਡਾ ਇੱਕ ਗਰੁੱਪ ਬਣ ਗਿਆ ਅਤੇ ਅੱਜ ਅਸੀਂ ਥੋੜ੍ਹਾ ਕੁਝ ਬੇਹਿਤਰ ਕਰ ਵੀ ਸਕੇ ਹਾਂ, ਸ਼ਾਇਦ।’

Continue Reading

ਅੰਤਰਰਾਸ਼ਟਰੀ

ਇੰਡੋਨੇਸ਼ੀਆ ਵਿੱਚ ਭੁਚਾਲ ਨਾਲ 42 ਲੋਕਾਂ ਦੀ ਮੌਤ

Published

on

ਜਕਾਰਤਾ, 16 ਜਨਵਰੀ – ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ ਵਿੱਚ ਅੱਧੀ ਰਾਤ ਤੋਂ ਬਾਅਦ ਆਏ ਤੇਜ਼ ਭੁਚਾਲ ਕਾਰਨ ਘੱਟੋ ਘੱਟ 42 ਲੋਕਾਂ ਦੀ ਮੌਤ ਹੋ ਗਈ ਅਤੇ 600 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਭੁਚਾਲ ਤੋਂ ਬਾਅਦ ਕੁਝ ਥਾਵਾਂ ਉੱਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਰਿਕਟਰ ਸਕੇਲ ਉੱਤੇ ਭੁਚਾਲ ਦੀ ਤੀਬਰਤਾ 6.2 ਹੈ। ਭੁਚਾਲ ਦਾ ਕੇਂਦਰ ਪੱਛਮੀ ਸੁਲਾਵੇਸੀ ਸੂਬੇ ਦੇ ਮਮੂਜ਼ੂ ਜ਼ਿਲ੍ਹੇ ਵਿੱਚ 18 ਕਿਲੋਮੀਟਰ ਗਹਿਰਾਈ ਵਿੱਚ ਸੀ। ਇਸੇ ਖੇਤਰ ਵਿੱਚ ਸਮੁੰਦਰ ਅੰਦਰ 5.9 ਤੀਬਰਤਾ ਦਾ ਭੁਚਾਲ ਆਇਆ ਸੀ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਸਭ ਤੋਂ ਵੱਧ ਨੁਕਸਾਨ ਇੰਡੋਨੇਸ਼ੀਆ ਦੇ ਸੁਲਾਵੇਸੀ ਸ਼ਹਿਰ ਵਿੱਚ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ 60 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਦਸਿਆ ਜਾ ਰਿਹਾ ਹੈ ਕਿ ਕਰੀਬ ਸੱਤ ਸਕਿੰਟ ਤੱਕ ਝਟਕੇ ਮਹਿਸੂਸ ਕੀਤੇ ਗਏ।

Continue Reading

ਰੁਝਾਨ


Copyright by IK Soch News powered by InstantWebsites.ca