It was not the farmers who threw cow dung at the house of Tikshan
Connect with us apnews@iksoch.com

ਰਾਜਨੀਤੀ

ਮੁੱਖ ਮੰਤਰੀ ਨੇ ਕਿਹਾ:ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਕਿਸਾਨ ਨਹੀਂ, ਦਲ ਖਾਲਸਾ ਦੇ ਮੈਂਬਰ ਸਨ

Published

on

capt amrinder singh

ਹੁਸ਼ਿਆਰਪੁਰ, 8 ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵੇਂ ਸਾਲ ਵਾਲੇ ਦਿਨ ਹੁਸ਼ਿਆਰਪੁਰ ਦੇ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਲੋਕ ਕਿਸਾਨ ਨਹੀਂ ਸਨ, ਸਗੋਂ ਦਲ ਖਾਲਸਾ ਦੇ ਮੈਂਬਰ ਸਨ।
ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਅਤੇ ਦੱਸਿਆ ਕਿ ਦਲ ਖਾਲਸਾ ਦੇ ਮੈਂਬਰਾਂ ਵੱਲੋਂ ਗੋਹਾ ਸੁੱਟਣ ਵੇਲੇ ਤੀਕਸ਼ਣ ਦੇ ਬੰਦਿਆਂ ਨੇ ਟਰਾਲੀ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਉਹ ਟਰਾਲੀ ਅੱਗੇ ਖੜ੍ਹੇ ਹੋ ਗਏ ਸਨ ਤੇ ਟਰਾਲੀ ਬਿਲਕੁਲ ਉਨ੍ਹਾਂ ਦੇ ਕੋਲ ਚਲੀ ਗਈ ਸੀ। ਏਨੀ ਗੱਲ ਤੋਂ ਇਰਾਦਾ ਕਤਲ ਦੀ ਧਾਰਾ ਲਾਉਣੀ ਗਲਤ ਹੋਣ ਕਰ ਕੇ ਥਾਣਾ ਇੰਚਾਰਜ ਦਾ ਤਬਾਦਲਾ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਟਿੱਪਣੀ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਭਾਜਪਾ ਸ਼ੁਰੂ ਤੋਂ ਕਹਿ ਰਹੀ ਹੈ ਕਿ ਗੋਹਾ ਸੁੱਟਣ ਵਾਲੇ ਕਿਸਾਨ ਨਹੀਂ, ਉਨ੍ਹਾਂ ਦੇ ਪ੍ਰਦਰਸ਼ਨ ਦੇ ਓਹਲੇ ਵਿੱਚ ਕੁਝ ਲੋਕ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ। ਅੱਜ ਮੁੱਖ ਮੰਤਰੀ ਨੇ ਖੁਦ ਬਿਆਨ ਦੇ ਕੇ ਗੋਹਾ ਸੁੱਟਣ ਵਾਲਿਆਂ ਨੂੰ ਕਿਸਾਨ ਨਹੀਂ, ਦਲ ਖਾਲਸਾ ਦੇ ਮੈਂਬਰ ਕਹਿ ਦਿੱਤਾ ਹੈ। ਇਸ ਬਾਰੇ ਭਾਜਪਾ ਨੂੰ ਕੁਝ ਬੋਲਣ ਦੀ ਲੋੜ ਨਹੀਂ। ਇਸ ਮਾਮਲੇ 'ਚ ਥਾਣਾ ਇੰਚਾਰਜ ਭੂਸ਼ਣ ਸੇਖੜੀ ਨੂੰ ਬਲੀ ਦਾ ਬੱਕਰਾ ਬਣਾਉਣਤੇ ਤੀਕਸ਼ਣ ਸੂਦ ਨੇ ਕਿਹਾ ਕਿ ਪਰਚੇ ਦੀ ਧਾਰਾ ਵੱਡੇ ਅਧਿਕਾਰੀਆਂ ਨੇ ਵੀਡੀਓ ਦੇਖ ਕੇ ਲਾਈ ਸੀ, ਪਰ ਐਸ ਐਚ ਓ ਉਤੇ ਕਾਰਵਾਈ ਕਰਨਾ ਸਮਝ ਤੋਂ ਪਰ੍ਹੇ ਹੈ।

Read More Political News Today

ਅੰਤਰਰਾਸ਼ਟਰੀ

ਅਰਨਬ ਗੋਸਵਾਮੀ ਵਿਵਾਦ ਬਾਰੇ ਇਮਰਾਨ ਖਾਨ ਨੇ ਮੋਦੀ ਸਰਕਾਰ `ਤੇ ਨਿਸ਼ਾਨਾ ਲਾਇਆ

Published

on

imran khan

ਲਾਹੌਰ, 19 ਜਨਵਰੀ – ਭਾਰਤ ਦੇ ਇੱਕ ਨਿੱਜੀ ਟੀ ਵੀ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਵਟਸਅੱਪ ਤੇ ਕੀਤੀ ਚੈਟ ਵਿੱਚ ਬਾਲਾਕੋਟ ਦਾ ਜ਼ਿਕਰ ਆਉਣ ਪਿੱਛੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਨੇ ਚੋਣਾਂਚ ਲਾਹਾ ਲੈਣ ਲਈ ਪੂਰੇ ਖੇਤਰ ਨੂੰ ਸੰਘਰਸ਼ ਦੀ ਅੱਗ ਚ ਸੁੱਟਣ ਦਾ ਕੰਮ ਕੀਤਾ ਹੈ। ਇਸ ਨਾਲ ਇੱਕ ਵੱਡਾ ਵਿਵਾਦ ਖੜਾ ਹੋ ਸਕਦਾ ਹੈ। ਇਮਰਾਨ ਖ਼ਾਨ ਨੇ ਟਵੀਟ ਕੀਤਾ ਕਿ ਅਰਨਬ ਗੋਸਵਾਮੀ ਦੀ ਘਟਨਾ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਅਤੇ ਕੁਝ ਭਾਰਤੀ ਮੀਡੀਆ ਅਦਾਰਿਆਂ ਵਿਚਾਲੇ ਅਪਵਿੱਤਰ ਸੰਬੰਧ ਹਨ, ਜੋ ਐਟਮੀ ਹਥਿਆਰਾਂ ਨਾਲ ਲੈਸ ਇਸ ਖੇਤਰ ਨੂੰ ਸੰਘਰਸ਼ ਦੀ ਅੱਗਚ ਧੱਕਣਾ ਚਾਹੁੰਦੇ ਹਨ। ਇਮਰਾਨ ਖ਼ਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਫਾਸ਼ੀਵਾਦੀ ਰਵੱਈਆ ਅਪਣਾ ਰਹੀ ਹੈ ਅਤੇ ਪਾਕਿ ਸਰਕਾਰ ਇਸ ਦੇ ਖੁਲਾਸੇ ਕਰਨਾ ਜਾਰੀ ਰੱਖੇਗੀ। ਪਾਕਿ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਚੋਣ ਲਾਭ ਲੈਣ ਲਈ ਬਾਲਾਕੋਟ ਹਵਾਈ ਹਮਲਾ ਕਰਵਾਇਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ 23 ਫਰਵਰੀ 2019 ਨੂੰ ਵੱਟਸਐਪ ਰਾਹੀਂ ਅਰਨਬ ਗੋਸਵਾਮੀ ਅਤੇ ਬ੍ਰੌਡਕਾਸਟ ਆਡੀਐਂਸ ਰਿਸਰਚ ਕੌਂਸਲ (ਬੀ ਏ ਆਰ ਸੀ) ਦੇ ਸਾਬਕਾ ਸੀ ਈ ਓ ਪਾਰਥ ਦਾਸ ਗੁਪਤਾ ਵਿਚਾਲੇ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਅਰਨਬ ਨੂੰ ਬਾਲਾਕੋਟ ਹਵਾਈ ਹਮਲੇ ਤੋਂ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਸੀ।

Continue Reading

ਰਾਜਨੀਤੀ

ਮੋਦੀ ਸਰਕਾਰ ਨੇ ਕੋਰਟ ਨੂੰ ਦੱਸਿਆ:ਵਿਜੇ ਮਾਲਿਆ ਦੀ ਹਵਾਲਗੀ ਵਾਲੇ ਮਾਮਲੇ `ਚ ਬ੍ਰਿਟੇਨ ਵੇਰਵੇ ਨਹੀਂ ਦੇ ਰਿਹਾ

Published

on

Modi's

ਨਵੀਂ ਦਿੱਲੀ, 19 ਜਨਵਰੀ – ਭਾਰਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਮਾਲਿਆ ਦੀ ਹਵਾਲਗੀ ਨੂੰ ਉਚ ਰਾਜਨੀਤਕ ਪੱਧਰ ਤੇ ਉਠਾਇਆ ਗਿਆ ਹੈ, ਪਰ ਬ੍ਰਿਟੇਨ ਸਰਕਾਰ ਨੇ ਗੁਪਤ ਕਾਰਵਾਈ ਦਾ ਵੇਰਵਾ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਉਸ ਦੀ ਹਵਾਲਗੀ ਮਾਮਲੇਚ ਦੇਰੀ ਹੋ ਰਹੀ ਹੈ।
ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਦਸੰਬਰ 2020 ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬ੍ਰਿਟੇਨ ਦੇ ਵਿਦੇਸ਼ ਸੈਕਟਰੀ ਡਾਮਨਿਕ ਰਾਬ ਦੇ ਕੋਲ ਇਹ ਮੁੱਦਾ ਉਠਾਇਆ ਅਤੇ ਫਿਰ ਜਨਵਰੀ 2021 ਵਿੱਚ ਭਾਰਤ ਦੇ ਹੋਮ ਸੈਕਟਰੀ ਨੇ ਵੀ ਇਸ ਨੂੰ ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਪਰਮਾਨੈਂਟ ਅੰਡਰ ਸੈਕਟਰੀ ਕੋਲ ਉਠਾਇਆ ਸੀ। ਮਹਿਤਾ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ ਚ ਭਾਰਤ ਦੇ ਵਿਦੇਸ਼ ਸੈਕਟਰੀ ਨੇ ਬ੍ਰਿਟੇਨ ਦੇ ਹੋਮ ਸੈਕਟਰੀ ਪ੍ਰੀਤੀ ਪਟੇਲ ਦੇ ਕੋਲ ਵਿਜੇ ਮਾਲਿਆ ਦੀ ਹਲਾਵਗੀ ਦਾ ਮੁੱਦਾ ਉਠਾਇਆ ਤਾਂ ਉਨ੍ਹਾ ਨੇ ਜਵਾਬ ਦਿੱਤਾ ਕਿ ਬ੍ਰਿਟੇਨ ਦੀਆਂ ਕਾਨੂੰਨੀ ਗੁੰਝਲਾਂ ਤੁਰੰਤ ਹਵਾਲਗੀਤੇ ਰੋਕ ਲਾ ਰਹੀਆਂ ਹਨ। ਮਹਿਤਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਕੁਝ ਕਾਨੂੰਨੀ ਮੁੱਦਿਆਂ ਨੂੰ ਮਾਲਿਆ ਦੀ ਹਵਾਲਗੀ ਤੋਂ ਪਹਿਲਾਂ ਹੱਲ ਕਰਨ ਦੀ ਜ਼ਰੂਰਤ ਹੈ। ਸਿਖਰ ਅਦਾਲਤ ਨੇ ਮਾਮਲੇ ਦੀ ਸੁਣਵਾਈ 15 ਮਾਰਚ ਨੂੰ ਤੈਅ ਕਰ ਦਿੱਤੀ ਹੈ।

Continue Reading

ਰਾਜਨੀਤੀ

ਮਮਤਾ ਬੈਨਰਜੀ ਵੱਲੋਂ ਸੁਭੇਂਦੂ ਅਧਿਕਾਰੀ ਨੂੰ ਚੋਣ ਲੜਨ ਦੀ ਚੁਣੌਤੀ

Published

on

mamta

ਕੋਲਕਾਤਾ, 19 ਜਨਵਰੀ – ਪੱਛਮੀ ਬੰਗਾਲ ਵਿੱਚ ਅਪ੍ਰੈਲ-ਮਈ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਤੇ ਵਿਰੋਧੀ ਧਿਰ ਭਾਜਪਾ ਇੱਕ-ਦੂਜੇ ਨੂੰ ਹਰਾਉਣ ਲਈ ਪੂਰਾ ਜ਼ੋਰ ਲਾ ਰਹੀਆਂ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਛੱਡ ਕੇ ਭਾਜਪਾਚ ਸ਼ਾਮਲ ਹੋਏ ਸੁਭੇਂਦੂ ਅਧਿਕਾਰੀ ਦੇ ਗੜ੍ਹ ਮੰਨੇ ਜਾਂਦੇ ਨੰਦੀ ਗ੍ਰਾਮ ਚ ਕੱਲ੍ਹ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਜੀਊਂਦੇ ਜੀਅ ਭਾਜਪਾ ਨੂੰ ਬੰਗਾਲ ਨੂੰ ਵੇਚਣ ਨਹੀਂ ਦੇਵੇਗੀ। ਮਮਤਾ ਨੇ ਐਲਾਨ ਕੀਤਾ ਕਿ ਉਹ ਆਪਣੇ ਹਲਕੇ ਭਵਾਨੀਪੁਰ ਦੀ ਥਾਂ ਨੰਦੀ ਗ੍ਰਾਮ ਤੋਂ ਚੋਣ ਲੜੇਗੀ ਅਤੇ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਬਰਤਾ ਬਖ਼ਸੀ ਨੂੰ ਉਨ੍ਹਾਂ ਲਈ ਨੰਦ ਗ੍ਰਾਮ ਦੀ ਟਿਕਟ ਦਾ ਪ੍ਰਬੰਧ ਕਰਨ ਨੂੰ ਕਿਹਾ ਹੈ। ਤਿ੍ਰਣਮੂਲ ਕਾਂਗਰਸ ਛੱਡ ਕੇ ਭਾਜਪਾਚ ਸ਼ਾਮਲ ਹੋ ਚੁੱਕੇ ਸ਼ੁਭੇਦੂ ਅਧਿਕਾਰੀ ਨੇ ਮਮਤਾ ਬੈਨਰਜੀ ਵੱਲੋਂ ਨੰਦੀਗ੍ਰਾਮ ਹਲਕੇ ਤੋਂ ਚੋਣ ਲੜਨ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਭਾਜਪਾ ਵੱਲੋਂ ਉਨ੍ਹਾਂ ਨੂੰ ਨੰਦੀ ਗ੍ਰਾਮ ਤੋਂ ਟਿਕਟ ਦੇਣ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੋਣਚ ਹਰਾਉਣਗੇ ਜਾਂ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ।

Continue Reading

ਰੁਝਾਨ


Copyright by IK Soch News powered by InstantWebsites.ca