It was costly for the outpost in-charge to order free fish from the widow
Connect with us [email protected]

ਪੰਜਾਬੀ ਖ਼ਬਰਾਂ

ਚੌਕੀ ਇੰਚਾਰਜ ਨੂੰ ਵਿਧਵਾ ਔਰਤ ਕੋਲੋਂ ਮੁਫ਼ਤ ਦੀ ਮੱਛੀ ਮੰਗਵਾਉਣੀ ਮਹਿੰਗੀ ਪਈ

Published

on

viral video

ਜਲੰਧਰ, 6 ਫਰਵਰੀ – ਥਾਣਾ ਰਾਮਾ ਮੰਡੀ ਦੀ ਚੌਂਕੀ ਦਕੋਹਾ ਦੇ ਮੁਖੀ ਮਹਿੰਦਰ ਸਿੰਘ ਨੂੰ ਢਿੱਲਵਾਂ ਰੋਡ ਨੇੜੇ ਕਲਜੀਤ ਕੌਰ ਵਾਸੀ ਲੱਧੇਵਾਲੀ ਦੀ ਚਿਕਨ ਦੀ ਦੁਕਾਨ ਤੋਂ ਮੁਫ਼ਤ ਮੱਛੀ ਮੰਗਾਉਣੀ ਮਹਿੰਗੀ ਪੈ ਗਈ ਹੈ, ਕਿਉਂਕਿ ਜਿਸ ਦੁਕਾਨ ਤੋਂ ਚੌਂਕੀ ਇੰਚਾਰਜ ਨੇਾ ਆਪਣੇ ਕਰਿੰਦੇ ਭੇਜ ਕੇ ਮੱਛੀ ਮੰਗਵਾਈ ਸੀ, ਉਸ ਦੁਕਾਨ ਉੱਤੇ ਬੈਠੇ ਵਿਅਕਤੀ ਨੇ ਉਨ੍ਹਾਂ ਦੀ ਇਸ ਗੱਲਬਾਤ ਦੀ ਵੀਡੀਓ ਬਣਾ ਕੇ ਇਸ ਨੂੰ ਵਾਇਰਲ ਕਰ ਦਿੱਤਾ ਹੈ।
ਸੋਸ਼ਲ ਮੀਡੀਆ ਉੱਤੇ ਮੁਫ਼ਤ ਦੀ ਮੱਛੀ ਮੰਗਵਾਉਣ ਅਤੇ ਪੀੜਤ ਔਰਤ ਵੱਲੋਂ ਚੌਂਕੀ ਇੰਚਾਰਜ ਮਹਿੰਦਰ ਸਿੰਘ ਉੱਤੇ ਲਾਏ ਦੋਸ਼ਾਂ ਦੀ ਵੀਡੀਓ ਵਇਰਲ ਹੋਣ ਉੱਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਚੌਂਕੀ ਇੰਚਾਰਜ ਨੂੰ ਸਸਪੈੱਨਡ ਕਰ ਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਡੀ ਸੀ ਪੀ ਗੁਰਮੀਤ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਇਸ ਬਾਰੇ ਵਿਭਾਗੀ ਕਾਰਵਾਈ ਆਰੰਭ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਢਿੱਲਵਾਂ ਚੌਂਕ ਨੇੜੇ ਪਾਪਾ ਚਿਕਨ ਕਾਰਨਰ ਨਾਮਕ ਦੁਕਾਨ ਵਾਲੀ ਇੱਕ ਵਿਧਵਾ ਔਰਤ ਦੀ ਦੁਕਾਨ ਉੱਤੇ ਸ਼ਾਮ ਸਮੇਂ ਇੱਕ ਵਿਅਕਤੀ ਮੁਫ਼ਤ ਦੀ ਮੱਛੀ ਲੈਣ ਲਈ ਆਇਆ, ਜਿਸ ਨੇ ਉਕਤ ਔਰਤ ਨੂੰ ਕਿਹਾ ਕਿ ਉਸ ਨੂੰ ਚੌਂਕੀ ਇੰਚਾਰਜ ਨੇ ਭੇਜਿਆ ਹੈ। ਜਦੋਂ ਉਸ ਔਰਤ ਨੇ ਪੈਸੇ ਮੰਗੇ ਤਾਂ ਉਸ ਨੇ ਕਿਹਾ ਕਿ ਮੈਨੂੰ ਚੌਂਕੀ ਇੰਚਾਰਜ ਨੇ ਭੇਜਿਆ ਹੈ। ਉਕਤ ਔਰਤ ਫਿਰ ਵੀ ਆਪਣੇ ਸਾਮਾਨ ਦੇ ਪੈਸੇ ਮੰਗੇ ਤਾਂ ਉਕਤ ਵਿਕਤੀ ਪੈਸੇ ਨਾ ਹੋਣ ਦੀ ਗੱਲ ਕਹੀ ਅਤੇ ਇਹ ਵੀ ਕਿਹਾ ਕਿ ਤੁਹਾਨੂੰ ਚੌਂਕੀ ਇੰਚਾਰਜ ਨੇ ਫੋਨ ਕੀਤਾ ਸੀ। ਇਸ ਪਿੱਛੋਂ ਉਸ ਔਰਤ ਕਲਜੀਤ ਕੌਰ ਨੇ ਦੁਖੀ ਹੋ ਕੇ ਉਸ ਨੂੰ ਕਿਹਾ ਕਿ ਮੈਂ ਕਿਹੜਾ ਕੋਈ ਗਲਤ ਕੰਮ ਕਰਦੀ ਹਾਂ, ਮੈਂ ਤਾਂ ਆਪਣੇ ਪੁੱਤਰ ਨਾਲ ਮਿਲ ਕੇ ਗੁਜਾਰਾ ਕਰ ਰਹੀ ਹਾਂ। ਵੀਡੀਓ ਵਿੱਚ ਉਕਤ ਔਰਤ ਇਹ ਵੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੈਂ ਪੁਲਸ ਦੀਆਂ ਵਗਾਰਾਂ ਭਰਦੀ ਥੱਕ ਜਾਂਦੀ ਹਾਂ, ਕਦੇ ਪੀ ਸੀ ਆਰ ਵਾਲੇ ਤੰਗ ਕਰਦੇ ਹਨ ਅਤੇ ਕਦੇ ਚੌਂਕੀ ਮੁਲਾਜ਼ਮ ਤੰਗ ਕਰਦੇ ਹਨ। ਇਸ ਤੋਂ ਬਾਅਦ ਚੌਂਕੀ ਦਕੋਹਾ ਤੋਂ ਆਇਆ ਵਿਅਕਤੀ ਬਿਨਾਂ ਕੋਈ ਸਾਮਾਨ ਲਏ ਜਾਣ ਲੱਗਦਾ ਹੈ ਤਾਂ ਦੁਖੀ ਔਰਤ ਕਹਿੰਦੀ ਹੈ ਕਿ ਜੇ ਤੁਹਾਡਾ ਮੁਲਾਜ਼ਮਾਂ ਦਾ 70 ਹਜ਼ਾਰ ਰੁਪਏ ਤਨਖ਼ਾਹ ਲੈ ਕੇ ਗੁਜਾਰਾ ਨਹੀਂ ਹੁੰਦਾ ਤਾਂ ਤੁਹਾਡਾ ਕੁਝ ਨਹੀਂ ਬਣ ਸਕਦਾ। ਇਸ ਦੌਰਾਨ ਪੀੜਤ ਔਰਤ ਚੌਂਕੀ ਤੋਂ ਆਏ ਵਿਅਕਤੀ ਨੂੰ ਕੋਈ ਸਾਮਾਨ ਦਿੱਤੇ ਬਿਨਾਂ ਮੋੜ ਦਿੰਦੀ ਹੈ। ਪੀੜਤ ਔਰਤ ਨੇ ਵਾਇਰਲ ਵੀਡਿਓ ਵਿੱਚ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਹੈ ਕਿਉਂਕ ਇੱਕ ਤਾਂ ਕੰਮ ਘੱਟ ਹੈ ਤੇ ਬਰਡ ਫਲੂ ਕਾਰਨ ਗਾਹਕ ਨਹੀਂ ਆ ਰਹੇ ਤੇ ਉਪਰੋਂ ਚੌਂਕੀ ਇੰਚਾਰਜ ਅਤੇ ਪੀ ਸੀ ਆਰ ਕਰਮਚਾਰੀ ਆ ਕੇ ਉਸ ਨੂੰ ਵਗਾਰਾਂ ਪਾਉਂਦੇ ਹਨ, ਜਦੋਂ ਕਿ ਉਹ ਆਪਣੀ ਦੁਕਾਨ ਉੱਤੇ ਕੋਈ ਵੀ ਗਲਤ ਕੰਮ ਨਹੀਂ ਕਰਦੀ ਤੇ ਨਾਂ ਹੀ ਸ਼ਰਾਬ ਪਿਲਾਉਂਦੀ ਹੈ।

ਪੰਜਾਬੀ ਖ਼ਬਰਾਂ

ਪੋਖਰਣ-ਫਾਇਰਿੰਗ ਪ੍ਰੈਕਟਿਸ ਤੋਪ ਵਿੱਚੋਂ ਨਿਕਲਦੇ ਸਾਰ ਗੋਲਾ ਫਟਿਆ, ਜਵਾਨ ਦੀ ਮੌਤ, ਤਿੰਨ ਜਣੇ ਜ਼ਖਮੀ

Published

on

ਜੋਧਪੁਰ, 4 ਮਾਰਚ – ਰਾਜਸਥਾਨ ਦੀ ਪੋਖਰਣ ਫਾਇਰਿੰਗ ਰੇਂਜ ਵਿੱਚ ਮੰਗਲਵਾਰ ਰਾਤ ਫੌਜੀ ਅਭਿਆਸ ਦੌਰਾਨ ਹਾਦਸਾ ਹੋ ਗਿਆ। ਇਥੇ 105 ਐਮ ਐਮ ਗੰਨ (ਤੋਪ) ਵਿੱਚੋਂ ਗੋਲੇ ਦਾਗਦੇ ਸਮੇਂ ਇੱਕ ਗੋਲਾ ਬਾਹਰ ਨਿਕਲਦੇ ਸਾਰ ਫਟ ਗਿਆ, ਜਿਸ ਕਾਰਨ ਬੀ ਐਸ ਐਫ ਦਾ ਇੱਕ ਜਵਾਨ ਮਾਰਿਆ ਗਿਆ ਅਤੇ ਤਿੰਨ ਜ਼ਖਮੀ ਹੋ ਗਏ।
ਪਿਛਲੇ ਚਾਰ ਦਿਨਾਂ ਵਿੱਚ ਪੋਖਰਣ ਵਿੱਚ 105 ਐਮ ਐਮ ਗੰਨ ਨਾਲ ਇਹ ਦੂਸਰਾ ਹਾਦਸਾ ਹੋਇਆ ਹੈ। ਕੱਲ੍ਹ ਹੋਏ ਹਾਦਸੇ ਵਿੱਚ ਗੰਨ ਦੀ ਬੈਰਲ ਫਟਣ ਨਾਲ ਇੱਕ ਜਵਾਨ ਜ਼ਖਮੀ ਹੋ ਗਿਆ ਸੀ। ਫੌਜ ਦੇ ਸੂਤਰਾਂ ਮੁਤਾਬਕ ਬੀ ਐਸ ਐਫ ਇਨ੍ਹੀਂ ਦਿਨੀਂ ਫੌਜ ਦੇ ਪੋਖਰਣ ਸਥਿਤ ਫਾਇਰਿੰਗ ਰੇਂਜ ਵਿੱਚ ਅਭਿਆਸ ਕਰ ਰਹੀ ਹੈ। ਕਿਸ਼ਨਗੜ੍ਹ ਵਿੱਚ ਬੀ ਐਸ ਐਫ ਦੀ ਆਪਣੀ ਫਾਇਰਿੰਗ ਰੇਂਜ ਹੈ, ਪਰ 105 ਐਮ ਐਮ ਦੀ ਗੰਨ ਦੀ ਰੇਂਜ 17 ਕਿਲੋਮੀਟਰ ਹੋਣ ਦੇ ਕਾਰਨ ਇਸ ਵਿੱਚੋਂ ਗੋਲੇ ਦਾਗਣ ਦਾ ਅਭਿਆਸ ਵੱਡੀ ਫਾਇਰਿੰਗ ਰੇਂਜ ਪੋਖਰਣ ਵਿੱਚ ਕੀਤਾ ਜਾ ਰਿਹਾ ਹੈ।

Continue Reading

ਪੰਜਾਬੀ ਖ਼ਬਰਾਂ

ਕੋਰੋਨਾ ਦਾ ਅਸਰ 15 ਲੱਖ ਸਕੂਲਾਂ ਦੇ ਬੰਦ ਰਹਿਣ ਨਾਲ ਭਾਰਤ ਵਿੱਚ 24.7 ਕਰੋੜ ਬੱਚੇ ਪ੍ਰਭਾਵਤ

Published

on

ਨਵੀਂ ਦਿੱਲੀ, 4 ਮਾਰਚ – ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲਾਕਡਾਊਨ ਵਿੱਚ 15 ਲੱੱਖ ਸਕੂਲਬੰਦ ਕਰਨ ਨਾਲ ਭਾਰਤ ਵਿੱਚ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 24.7 ਕਰੋੜ ਬੱਚੇ ਪ੍ਰਭਾਵਤ ਹੋਏ ਹਨ। ਯੂ ਐੱਨ ਬਾਲ ਕੋਸ਼ (ਯੂਨੀਸੇਫ) ਦੀ ਇੱਕ ਰਿਪੋਰਟ ਵਿੱਚ ਇਹ ਗੱਲ ਦਰਜਹੈ, ਜਿਸ ਮੁਤਾਬਕ ਸੰਸਾਰ ਪੱਧਰ ਉੱਤੇ ਸਕੂਲ ਬੰਦ ਰਹਿਣ ਨਾਲ ਤਕਰੀਬਨ ਇੱਕ ਸਾਲ ਤੱਕ 16.8 ਕਰੋੜ ਬੱਚੇ ਸਕੂਲ ਨਹੀਂ ਜਾ ਸਕੇ।
ਇਸ ਰਿਪੋਰਟ ਮੁਤਾਬਕ ਆਨਲਾਈਨ ਸਿਖਿਆ ਸਾਰਿਆਂ ਲਈ ਬਦਲ ਨਹੀਂ, ਕਿਉਂਕਿ ਚਾਰ ਵਿੱਚੋਂ ਇੱਕ ਬੱਚੇ ਦੇ ਕੋਲ ਡਿਜੀਟਲ ਜੰਤਰ ਅਤੇ ਇੰਟਰਨੈਟ ਦੀ ਸਹੂਲਤ ਹੈ। ਕੋਵਿਡ ਦੇ ਦੌਰ ਤੋਂ ਪਹਿਲਾਂ ਭਾਰਤ ਵਿੱਚ ਕਰੀਬ 24 ਫੀਸਦੀ ਘਰਾਂ ਵਿੱਚ ਇੰਟਰਨੈਟ ਦੀ ਪਹੁੰਚ ਸੀ ਅਤੇ ਇਸ ਵਿੱਚ ਵੀ ਦਿਹਾਤੀ-ਸ਼ਹਿਰੀ ਅਤੇ ਪੁਰਸ਼, ਔਰਤ ਦਾ ਅਨੁਪਾਤ ਵੱਖੋ-ਵੱਖਰਾ ਹੈ। ਯੂ ਐਨ ਨੇ ਕਿਹਾ ਕਿ ਕੋਰੋਨਾ ਦੇ ਕਾਰਨ 2020 ਵਿੱਚ ਲਾਗੂ ਲਾਕਡਾਊਨ ਹੇਠ 15 ਲੱੱਖ ਸਕੂਲ ਬੰਦ ਕਰਨ ਨਾਲ ਭਾਰਤ ਵਿੱਚ ਪ੍ਰਾਇਮਰੀ ਦੇ ਮਿਡਲ ਸਕੂਲਾਂ ਵਿੱਚ ਪੜ੍ਹਨ ਵਾਲੇ 24.7 ਕਰੋੜ ਬੱਚੇ ਪ੍ਰਭਾਵਤ ਹੋਏ। ਇਸ ਦੇ ਇਲਾਵਾ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਵੀ 60 ਲੱਖ ਤੋਂ ਵੱਧ ਲੜਕੇ-ਲੜਕੀਆਂ ਸਕੂਲ ਨਹੀਂ ਜਾ ਸਕੇ ਸਨ।

Continue Reading

ਪੰਜਾਬੀ ਖ਼ਬਰਾਂ

ਟਿਕੈਤ ਦਾ ਨਵਾਂ ਫਾਰਮੂਲਾ ਹਰ ਇੱਕ ਪਿੰਡ ਤੋਂ 15 ਕਿਸਾਨ ਅੰਦੋਲਨ ਵਾਲੀ ਥਾਂ ਉੱਤੇ ਜਾਣਗੇ

Published

on

ਜੈਪੁਰ, 4 ਮਾਰਚ – ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੇ ਆਗੂ ਰਾਕੇਸ਼ ਟਿਕੈਤ ਨੇ ਰਾਜਸਥਾਨ ਵਿੱਚ ਅੰਦੋਲਨਕਾਰੀਆਂ ਨੂੰ ਇੱਕ ਪਿੰਡ, ਇੱਕ ਟਰੈਕਟਰ, 15 ਕਿਸਾਨ ਅਤੇ 10 ਦਿਨ ਦਾ ਨਵਾਂ ਫਾਰਮੂਲਾ ਦੇ ਦਿੱਤਾ ਹੈ ਤਾਂ ਕਿ ਲੰਮੀ ਲੜਾਈ ਲਈ ਪ੍ਰਬੰਧ ਕੀਤਾ ਜਾ ਸਕੇ।
ਰਾਜਸਥਾਨ ਦੇ ਨਾਗੌਰ ਵਿੱਚ ਕਿਸਾਨ ਮਹਾ ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਇੱਕ ਪਿੰਡ ਵਿੱਚ 15 ਲੋਕ ਇੱਕ ਟਰੈਕਟਰ ਨਾਲ ਅੰਦੋਲਨ ਵਾਲੀ ਥਾਂ ਸ਼ਾਹਜਹਾਂਪੁਰ ਜਾਣਗੇ, ਜੋ 10 ਦਿਨ ਉਥੇ ਰਹਿਣਗੇ। ਇਸ ਤੋਂ ਬਾਅਦ ਉਹ ਵਾਪਸ ਆਉਣਗੇ ਤੇ ਦੂਸਰੇ ਪਿੰਡ ਤੋਂ 15 ਲੋਕ 10 ਦਿਨ ਲਈ ਅੰਦੋਲਨ ਵਾਲੀ ਥਾਂ ਉੱਤੇਜਾਣਗੇ। ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਗਲਾ ਜੋ ਵੀ ਅੰਦੋਲਨ ਹੋਵੇਗਾ, ਇਸ ਉੱਤੇ ਕਿਤੇ ਵੀ ਬੈਰੀਕੇਡ ਨਹੀਂ ਹੋਣਾ ਚਾਹੀਦਾ, ਜੇ ਬੈਰੀਕੇਡ ਹੋਇਆ ਤਾਂ ਤੋੜ ਦਿੱਤਾ ਜਾਵੇਗਾ। ਜੇ ਲੋਕਾਂ ਨੂੰ ਪਤਾ ਲੱਗੇ ਕਿ ਦਿੱਲੀ ਵਿੱਚ ਬੈਰੀਕੇਡਿੰਗ ਹੈ ਤਾਂ ਚਾਰ ਗੁਣਾ ਗਿਣਤੀ ਵਿੱਚ ਭੀੜ ਆਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਬੈਰੀਕੇਡਿੰਗ ਤੋੜਨਾ ਸਿੱਖ ਲਵੋ, ਸਾਡੇ ਲੋਕਾਂ ਵਿੱਚੋਂ ਕੁਝ ਬੈਰੀਕੇਡ ਤੋੜਨ ਵਿੱਚ ਮਾਹਰ ਹਨ।
ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਕਿਸਾਨਾਂ ਦਾ ਟੈਂਕ ਹੈ,ਏਦਾਂ ਦੇ ਅੰਦੋਲਨ ਕਾਰਾਂ ਨਾਲ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਰਬਾਦ ਕਰਨ ਲਈ ਕੇਂਦਰ ਸਰਕਾਰ ਨੇ ਤਿੰਨ ਕਾਨੂੰਨ ਬਣਾਏ ਹਨ, ਜਿਨ੍ਹਾਂ ਤੋਂ ਜੇ ਕਿਸਾਨ ਹਾਰੇਗਾ ਤਾਂ ਮਜ਼ਦੂਰ ਵੀ ਹਾਰੇਗਾ, ਡਾਕਟਰ ਅੰਬੇਡਕਰ ਤੇ ਸੰਵਿਧਾਨ ਹਾਰੇਗਾ, ਕਿਸਾਨ ਤੇ ਮਜ਼ਦੂਰ ਦੀ ਰੋਟੀ ਤਿਜੌਰੀ ਵਿੱਚ ਬੰਦ ਹੋਵੇਗੀ, ਕਿਸਾਨ ਦੀ ਰੋਟੀ ਉੱਤੇ ਵਪਾਰੀਆਂ ਤੇ ਵੱਡੀਆਂ ਕੰਪਨੀਆਂ ਦੇ ਤਾਲੇ ਲੱਗਣਗੇ। ਉਨ੍ਹਾਂ ਕਿਹਾ ਕਿ ਅਜੇ ਪਤਾ ਨਹੀਂ ਕਿ ਅੰਦੋਲਨ ਕਿੰਨਾ ਲੰਬਾ ਚੱਲੇਗਾ, ਟਿਕਰੀ ਬਾਰਡਰ ਉੱਤੇ ਅਜੇ 15 ਹਜ਼ਾਰ ਟਰੈਕਟਰ ਹਨ। ਅੰਦੋਲਨਕਾਰੀਆਂ ਨੇ ਉਥੇ ਹੀ ਆਪਣੀ ਝੌਂਪੜੀ ਬਣਾ ਲਈ ਹੈ। ਉਹ ਉਥੋਂ ਨਹੀਂ ਜਾਣਗੇ। ਕੁਝ ਲੋਕ ਕਹਿ ਰਹੇ ਹਨ ਕਿ ਅੰਦੋਲਨਕਾਰੀ ਬਿਜਲੀ ਚੋਰੀ ਕਰਦੇ ਹਨ। ਅਸੀਂ ਕਿਹਾ ਕਿ ਬਿਜਲੀ ਕੁਨੈਕਸ਼ਨ ਦੇ ਦਿਓ ਅਤੇ ਐਡਵਾਂਸ ਵਿੱਚ ਪੈਸੇ ਲੈ ਲਵੋ।

Continue Reading

ਰੁਝਾਨ


Copyright by IK Soch News powered by InstantWebsites.ca