The Supreme Court said: "It is not a crime to speak insultingly at home
Connect with us [email protected]

ਪੰਜਾਬੀ ਖ਼ਬਰਾਂ

ਸੁਪਰੀਮ ਕੋਰਟ ਨੇ ਕਿਹਾ: ਬਿਨਾਂ ਗਵਾਹ ਘਰ ਵਿੱਚ ਕਹੀ ਅਪਮਾਨਜਨਕ ਗੱਲ ਅਪਰਾਧ ਨਹੀਂ ਹੋ ਸਕਦੀ

Published

on

Supreme Court said

ਚੰਡੀਗੜ੍ਹ, 7 ਨਵੰਬਰ – ਸੁਪਰੀਮ ਕੋਰਟ ਨੇ ਇੱਕ ਫ਼ੈਸਲੇ ਵਿੱਚ ਕਿਹਾ ਹੈ ਕਿ ਕਿਸੇ ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਵਿਅਕਤੀ ਬਾਰੇ ਘਰ ਦੇ ਅੰਦਰ ਕਹੀ ਕੋਈ ਅਪਮਾਨਜਨਕ ਗੱਲ, ਜਿਸ ਦਾ ਕੋਈ ਗਵਾਹ ਨਾ ਹੋਵੇ, ਕੋਈ ਅਪਰਾਧ ਨਹੀਂ ਹੋ ਸਕਦੀ ਅਤੇ ਇਸ ਦਾ ਕੇਸ ਨਹੀਂ ਬਣ ਸਕਦਾ।
ਇਸ ਮੌਕੇ ਸੁਪਰੀਮ ਕੋਰਟ ਨੇ ਪਟੀਸ਼ਨ ਕਰਤਾ ਉਤੇ ਬਣਿਆ ਅਨੁਸੂਚਿਤ ਜਾਤੀ/ਜਨਜਾਤੀ ਐਕਟ ਦਾ ਕੇਸ ਰੱਦ ਕਰਨ ਦਾ ਆਦੇਸ਼ ਦਿੱਤਾ ਹੈ। ਇਸਕੇਸ ਵਿੱਚ ਇੱਕ ਔਰਤ ਨੇ ਇੱਕ ਵਿਅਕਤੀ ਉਤੇ ਘਰ ਵਿੱਚ ਅਪਮਾਨ ਜਨਕ ਗੱਲਾਂ ਕਹਿਣ ਦਾ ਦੋਸ਼ ਲਾਇਆ ਤੇ ਇਸ ਆਧਾਰ ਉਤੇ ਪੁਲਸ ਨੇ ਇਸ ਵਿਅਕਤੀ ਦੇ ਵਿਰੁਧ ਕੇਸ ਦਰਜ ਕੀਤਾ ਸੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਨੁਸੂਚਿਤ ਜਾਤੀ/ ਕਬੀਲੇ ਐਕਟ ਹੇਠ ਸਾਰੇ ਤਰ੍ਹਾਂ ਦੇ ਅਪਮਾਨ ਤੇ ਧਮਕੀਆਂ ਨਹੀਂ ਆਉਂਦੀਆਂ, ਐਕਟ ਹੇਠ ਸਿਰਫ਼ ਉਹ ਕੇਸ ਆਉਂਦੇ ਹਨ, ਜਿਨ੍ਹਾਂ ਕਾਰਨ ਪੀੜਤ ਵਿਅਕਤੀ ਸਮਾਜ ਦੇ ਸਾਹਮਣੇ ਅਪਮਾਨ ਜਾਂ ਸ਼ੋਸ਼ਣ ਝੱਲਦਾ ਹੈ। ਇਸ ਐਕਟ ਹੇਠ ਕੇਸ ਦਰਜ ਕਰਨ ਲਈ ਹੋਰ ਲੋਕਾਂ ਦੀ ਮੌਜੂਦਗੀ ਵਿੱਚ ਅਪਰਾਧ ਹੋਣਾ ਜ਼ਰੂਰੀ ਹੈ।ਕੋਰਟ ਵਿੱਚ ਜਸਟਿਸ ਐਲ ਨਾਗੇਸ਼ਵਰ ਰਾਓ, ਜਸਟਿਸ ਹੇਮੰਤ ਗੁਪਤਾ ਤੇ ਜਸਟਿਸ ਅਜੇ ਰਸਤੋਗੀ ਦੇ ਬੈਂਚ ਨੇ ਕਿਹਾ ਕਿ ਤੱਥਾਂ ਸਮੇਤ ਅਨੁਸੂਚਿਤ ਜਾਤੀ/ ਕਬੀਲੇ ਐਕਟ ਦੇ ਸੈਕਸ਼ਨ 3 (1) (ਆਰ) ਦੇ ਮੁਤਾਬਕ ਅਪਰਾਧ ਨਹੀਂ ਹੋਇਆ, ਇਸ ਲਈ ਕੇਸ ਵਿੱਚ ਦਾਖ਼ਲ ਚਾਰਜਸ਼ੀਟ ਰੱਦ ਕੀਤਾ ਜਾਂਦੀ ਹੈ।
ਸੁਪਰੀਮ ਕੋਰਟ ਨੇ 2008 ਵਿੱਚ ਇਸ ਸੰਬੰਧ ਵਿੱਚ ਦਿੱਤੇ ਇੱਕ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਵਿੱਚ ਵੀ ਜਨਤਕ ਥਾਂ ਜਾਂ ਅਜਿਹੀ ਥਾਂ, ਜਿੱਥੇ ਲੋਕਾਂ ਦੀ ਮੌਜੂਦਗੀ ਹੋਵੇ, ਦੱਸੀ ਗਈ ਹੈ। ਜੇ ਕੋਈ ਅਪਮਾਨਜਨਕ ਗੱਲ ਖੁਲ੍ਹੇਆਮ ਹੁੰਦੀ ਹੈ ਤੇ ਉਸ ਨੂੰ ਹੋਰ ਲੋਕ ਦੇਖ-ਸੁਣ ਲੈਂਦੇ ਹਨ ਤਾਂ ਉਹ ਐਸ ਸੀ/ ਐਸ ਟੀ ਐਕਟ ਤਹਿਤ ਅਪਰਾਧ ਦੀ ਸ਼੍ਰੋਣੀ ਵਿੱਚ ਆ ਜਾਵੇਗਾ, ਇਸ ਤੋਂ ਬਿਨਾਂ ਨਹੀਂ ਆ ਸਕਦਾ।

Click Here Punjabi Latest News on National

ਪੰਜਾਬੀ ਖ਼ਬਰਾਂ

ਸ਼੍ਰੀਨਗਰ ਦੇ ਅਬਾਨ ਸ਼ਾਹ ਚੌਕ ‘ਚ ਅੱਤਵਾਦੀ ਹਮਲਾ, ਦੋ ਮੌਤਾਂ

Published

on

Terrorist attack at Aban Shah Chowk in Srinagar

ਸ਼੍ਰੀਨਗਰ, 27 ਨਵੰਬਰ – ਮੱਧ ਕਸ਼ਮੀਰ ਦੇ ਸ਼੍ਰੀਨਗਰ ਜ਼ਿਲ੍ਹੇ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਫੌਜ ਦੇ 2 ਜਵਾਨ ਮਾਰੇ ਜਾਣ ਦੀ ਖਬਰ ਦੇ ਬਾਅਦ ਫੌਜ ਅਗਲੀ ਕਾਰਵਾਈ ਕਰ ਰਹੀ ਹੈ।
ਜਾਣਕਾਰ ਸੂਤਰਾਂ ਮੁਤਾਬਕ ਅੱਤਵਾਦੀਆਂ ਨੇ ਪਾਰਿਮਪੋਰਾ ਥਾਣੇ ਦੇ ਅਧਿਕਾਰ ਖੇਤਰ ਵਿੱਚ ਅਬਾਨ ਸ਼ਾਹ ਚੌਕ ਐਚ ਐਮ ਟੀ ਸ਼੍ਰੀਨਗਰ ਵਿੱਚ ਕਵਿਕ ਰੀਐਕਸ਼ਨ ਟੀਮ (ਕਿਊ ਆਰ ਟੀ) ‘ਤੇ ਗੋਲੀਬਾਰੀ ਕੀਤੀ ਹੈ।ਇਸ ਦੌਰਾਨ 2 ਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਲਾਜ਼ ਲਈ ਸ਼ਰੀਫਾਬਾਦ ਐਚ ਐਮ ਟੀ ਲਿਆਂਦੇ ਫੌਜ ਦੇ ਦੋਹਾਂ ਜਵਾਨਾਂ ਨੇ ਦਮ ਤੋੜ ਦਿੱਤਾ। ਫੌਜ ਦੇ 2 ਆਰ ਆਰ ਅਤੇ ਐਸ ਓ ਜੀ ਨੇ ਹਮਲੇ ਦੇ ਤੁਰੰਤ ਬਾਅਦ ਇਲਾਕੇ ਨੂੰ ਘੇਰ ਲਿਆ ਅਤੇ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਮ੍ਰਿਤਕ ਜਵਾਨਾਂ ਦੀ ਪਛਾਣ 163 ਟੈਰੀਟੋਰੀਅਲ ਆਰਮੀ ਦੇ ਸਿਪਾਹੀ ਰਤਨ ਲਾਲ ਤੇ 101 ਟੈਰੀਟੋਰੀਅਲ ਆਰਮੀ ਦੇ ਸਿਪਾਹੀ ਦੇਸ਼ ਮੁੱਖ ਵਜੋਂ ਕੀਤੀ ਗਈ ਹੈ। ਦੋਵੇਂ ਰਾਸ਼ਟਰੀ ਰਾਈਫਲਸ ਦੀ ਦੂਜੀ ਯੂਨਿਟ ਨਾਲ ਤਾਇਨਾਤ ਸਨ। ਸੂਤਰਾਂ ਮੁਤਾਬਕ ਮ੍ਰਿਤਕ ਜਵਾਨਾਂ ਵਿੱਚੋਂ ਇੱਕ ਦੀ ਸਰਵਿਸ ਰਾਈਫਲ ਵੀ ਅੱਤਵਾਦੀ ਖੋਹ ਕੇ ਲੈ ਗਏ, ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਇਸ ਦੌਰਾਨ ਇੰਸਪੈਕਟਰ ਜਨਰਲ ਆਫ ਪੁਲਸ (ਆਈ ਜੀ ਪੀ) ਕਸ਼ਮੀਰ ਵਿਜੇ ਕੁਮਾਰ ਦੇ ਮੁਤਾਬਕ 3 ਅੱਤਵਾਦੀਆਂ ਨੇ ਹਮਲਾ ਕੀਤਾ ਸੀ।ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ 3 ਅੱਤਵਾਦੀ ਇੱਕ ਮਾਰੂਤੀ ਕਾਰ ਵਿੱਚ ਘੁੰਮ ਰਹੇ ਸਨ। ਉਨ੍ਹਾਂ ਵਿੱਚੋਂ 2 ਕੋਲ ਹਥਿਆਰ ਸਨ, ਜਿਨ੍ਹਾਂ ਨੇ ਫੌਜ ਦੇ ਜਵਾਨਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਆਈ ਜੀ ਨੇ ਕਿਹਾ ਕਿ ਹਮਲੇ ਵਿੱਚ ਇੱਕ ਜਾਂ 2 ਵਿਦੇਸ਼ੀ ਅੱਤਵਾਦੀ ਸਨ।

Click Here To Read Punjabi newspaper

Continue Reading

ਪੰਜਾਬੀ ਖ਼ਬਰਾਂ

ਸਕੋਡਾ- ਫਾਕਸਵੈਗਨ ਦੇ ਖ਼ਿਲਾਫ਼ ਮੁਕੱਦਮਾ ਚਲੇਗਾ

Published

on

Skoda- against Volkswagen

ਨਵੀਂ ਦਿੱਲੀ, 27 ਨਵੰਬਰ – ਸੰਸਾਰ ਪ੍ਰਸਿੱਧ ਕਾਰ ਕੰਪਨੀ ਸਕੋਡਾ ਆਟੋ ਫਾਕਸਵੈਗਨ ਇੰਡੀਆ ਉਤੇ ਚੀਟ ਡਿਵਾਇਸ ਦੇ ਕੇਸ ਵਿੱਚ ਮੁਕੱਦਮਾ ਚਲੇਗਾ। ਸੁਪਰੀਮ ਕੋਰਟ ਨੇ ਕੰਪਨੀ ਦੇ ਖ਼ਿਲਾਫ਼ ਉਤਰ ਪ੍ਰਦੇਸ਼ ਦੇ ਨੋਇਡਾ ਵਿੱਚ ਦਰਜ ਸ਼ਿਕਾਇਤ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇੱਕ ਗ੍ਰਾਹਕ ਨੇ ਫਾਕਸਵੈਗਨ ਦੀ ਡੀਜਲ ਕਾਰ ਵਿੱਚ ਚੀਟ ਡਿਵਾਈਸ ਦੀ ਵਰਤੋਂ ਦਾ ਦੋਸ਼ ਲਾਉਂਦੇ ਹੋਏ ਨੋਇਡਾ ਵਿੱਚ ਇਸ ਕੰਪਨੀ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਕੰਪਨੀ ਨੇ ਇਹ ਸ਼ਿਕਾਇਤਰੱਦ ਕਰਾਉਣ ਦੇ ਲਈ ਇਲਾਹਾਬਾਦ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ, ਜਿਸ ਦੇ ਰੱਦ ਹੋਣ ਦੇ ਬਾਅਦ ਕੰਪਨੀ ਸੁਪਰੀਮ ਕੋਰਟ ਵਿੱਚ ਗਈ ਸੀ। ਸੁਪਰੀਮ ਕੋਰਟ ਵਿੱਚ ਕੰਪਨੀ ਦਾ ਤਰਕ ਸੀ ਕਿ ਇਗਨੀਸ਼ਨ ਡਿਫੀਟ ਜਾਂ ਚੀਟ ਡਿਵਾਇਸ ਦੇ ਲਈ ਨੈਸ਼ਨਲ ਗ੍ਰੀਨ ਟ੍ਰਿਬਿਯੂਨਲ (ਐਨ ਜੀ ਟੀ) ਨੇ ਪਿਛਲੇ ਸਾਲ ਉਸ ‘ਤੇ ਜੁਰਮਾਨਾ ਲਾਇਆ ਸੀ। ਇਸ ਉੱਤੇ ਸੁਪਰੀਮ ਕੋਰਟ ਨੇ ਅੰਤਰਿਮ ਰੋਕ ਲਾ ਦਿੱਤੀ ਅਤੇ ਕੇਸ ਪੈਂਡਿੰਗ ਹੈ। ਕੰਪਨੀ ਦਾ ਕਹਿਣਾ ਸੀ ਕਿ ਨਵੀਂਸ਼ਿਕਾਇਤਉਨ੍ਹਾਂ ਹੀ ਦੋਸ਼ਾਂ ਉਤੇ ਹੈ।
ਪਤਾ ਲੱਗਾ ਹੈ ਕਿ ਇੱਕ ਗ੍ਰਾਹਕ ਨੇ ਨੋਇਡਾ ਵਿੱਚ ਇਸ ਸਾਲ 10 ਜੁਲਾਈ ਨੂੰ ਕੰਪਨੀ ਦੇ ਖ਼ਿਲਾਫ਼ ਕੇਸ ਦਰਜ ਕਰਾਇਆ ਸੀ, ਜਿਸ ਵਿੱਚ ਕਿਹਾ ਸੀ ਕਿ ਉਸ ਨੇ ਕੰਪਨੀ ਦੇ ਡੀਲਰ ਤੋਂ 7 ਆਡੀ ਕਾਰਾਂ ਲਈਆਂ ਸਨ। ਕੰਪਨੀ ਨੇ ਇਹ ਸਰਟੀਫਿਕੇਟ ਦਿੱਤਾ ਸੀ ਕਿ ਭਾਰਤ ਵਿੱਚ ਉਸ ਦੇ ਕਿਸੇ ਵਾਹਨ ਵਿੱਚ ਚੀਟ ਡਿਵਾਇਸ ਨਹੀਂ ਹੈ, ਪਰ ਅਥਾਰਿਟੀਜ਼ ਨੂੰ ਪਤਾ ਲੱਗਾ ਹੈ ਕਿ ਵਾਹਨ ਵਿੱਚ ਹਾਈ ਇਗਨੀਸ਼ਨ ਹੈ ਜਿਸ ਉਤੇ ਐਨ ਜੀ ਟੀ ਨੇ ਜੁਰਮਾਨਾ ਵੀ ਲਗਾਇਆ ਹੈ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਸੜਕੀ ਹਾਦਸੇ ਵਿੱਚ ਇੱਕੋ ਘਰ ਦੇ 3 ਜੀਆਂ ਸਮੇਤ 4 ਮੌਤਾਂ

Published

on

accident death

ਫਗਵਾੜਾ, 27 ਨਵੰਬਰ – ਸਥਾਨਕ ਖੰਡ ਮਿੱਲ ਚੌਕ ਵਿੱਚ ਦੇਰ ਰਾਤ ਵਾਪਰੇ ਇੱਕ ਸੜਕ ਹਾਦਸੇ ‘ਚ ਇੱਕੋ ਪਰਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਨਪੁਰ (ਯੂ ਪੀ) ਤੋਂ ਇੱਕ ਪਰਵਾਰ ਹਾਂਡਾ ਐਕਸੈਂਟ ਕਾਰ ਵਿੱਚ ਸਵਾਰ ਹੋ ਕੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ ਕਿ ਦੇਰ ਰਾਤ ਉਕਤ ਕਾਰ ਸਥਾਨਕ ਖੰਡ ਮਿੱਲ ਚੌਕ ‘ਚ ਕਿਸੇ ਵਾਹਨ ਦੀ ਲਪੇਟ ‘ਚ ਆਉਣ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਈ।ਇਸ ਹਾਦਸੇ ‘ਚ ਫੁਲਕਿਤ ਗੁਪਤਾ, ਕੁਨਾਲ ਗੁਪਤਾ, ਸ਼ੋਭਨਾ ਗੁਪਤਾ ਅਤੇ ਇੱਕ ਡਰਾਈਵਰ, ਜਿਸ ਦੀ ਪਛਾਣ ਨਹੀਂ ਹੋ ਸਕੀ, ਦੀ ਮੌਤ ਹੋ ਗਈ। ਕਾਰ ‘ਚ ਸਵਾਰ ਰਿਸ਼ਭ ਤੇ ਅਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸੇ ਦੌਰਾਨ ਕਾਰ ਦੇ ਇੰਜਣ ਨੂੰ ਅੱਗ ਲੱਗ ਗਈ ਸੀ, ਜਿਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਬੁਝਾਇਆ ਗਿਆ। ਪਤਾ ਲੱਗਾ ਹੈ ਕਿ ਹਾਦਸੇ ਤੋਂ ਬਾਅਦ ਬੜੀ ਮਸ਼ੱਕਤ ਦੇ ਨਾਲ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ। ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਕਿਉਂਕਿ ਇੱਥੇ ਲਾਲ ਬੱਤੀ ਉਤੇ ਲੱਗੇ ਸੀ ਸੀ ਟੀ ਵੀ ਕੈਮਰੇ ਵੀ ਬੰਦ ਹਨ।

Click Here To Read Latest punjabi news online

Continue Reading

ਰੁਝਾਨ