It is necessary to redefine treason: Supreme Court
Connect with us [email protected]

ਪੰਜਾਬੀ ਖ਼ਬਰਾਂ

ਦੇਸ਼ ਧਰੋਹ ਦੀ ਨਵੀਂ ਵਿਆਖਿਆ ਕਰਨਾ ਜ਼ਰੂਰੀ: ਸੁਪਰੀਮ ਕੋਰਟ

Published

on

supreme court

ਨਵੀਂ ਦਿੱਲੀ, 1 ਜੂਨ – ਸੁਪਰੀਮ ਕੋਰਟ ਨੇ ਦੋ ਤੇਲਗੂ ਚੈਨਲਾਂ: ਏ ਬੀ ਐਨ ਆਂਧਰਾ ਜਯੋਤੀ ਅਤੇ ਟੀ ਵੀ-5 ਦੇ ਖਿਲਾਫ ਦੇਸ਼ ਧਰੋਹ ਦੇ ਕੇਸ ਵਿੱਚ ਕਿਸੇ ਸਜ਼ਾਯੋਗ ਕਾਰਵਾਈ ਉੱਤੇਕੱਲ੍ਹ ਰੋਕ ਲਾ ਕੇ ਕਿਹਾ ਕਿ ਦੇਸ਼ ਧਰੋਹ ਦੀ ਨਵੇਂ ਸਿਰਿਉਂ ਵਿਆਖਿਆ ਕਰਨ ਦਾ ਸਮਾਂ ਆ ਗਿਆ ਹੈ।
ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਐਲ ਨਾਗੇਸ਼ਵਰ ਰਾਓ ਅਤੇ ਜਸਟਿਸ ਐਸ ਰਵਿੰਦਰ ਭੱਟ ਦੀ ਬੈਂਚ ਨੇ ਕਿਹਾ ਕਿ ਪਹਿਲੀ ਨਜ਼ਰੇ ਲੱਗਦਾ ਹੈ ਕਿ ਆਂਧਰਾ ਪ੍ਰਦੇਸ਼ ਪੁਲਸ ਨੇ ਦੇਸ਼ ਧਰੋਹ ਕੇਸ ਵਿੱਚ ਮੀਡੀਆ ਦੀ ਆਜ਼ਾਦੀ ਕੁਚਲਣ ਦੀ ਕੋਸ਼ਿਸ਼ ਕੀਤੀ ਹੈ। ਕੋਰਟ ਨੇ ਏ ਬੀ ਐਨ ਆਂਧਰਾ ਜਯੋਤੀ ਅਤੇ ਟੀ ਵੀ 5 ਵੱਲੋਂ ਲਗਾਤਾਰ ਪੇਸ਼ ਸੀਨੀਅਰ ਵਕੀਲਾਂ-ਸਿਧਾਰਥ ਲੂਥਰਾ ਅਤੇ ਸ਼ਿਆਮ ਦੀਵਾਨ ਦੀਆਂ ਦਲੀਲਾਂ ਸੁਣਨ ਪਿੱਛੋਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਭਾਰਤੀ ਦੰਡਾਵਲੀ (ਆਈ ਪੀ ਸੀ) ਦੀ ਧਾਰਾ 124 ਏ (ਦੇਸ਼ ਧਰੋਹ) ਅਤੇ 153 (ਫਿਰਕੂ ਨਫਰਤ ਫੈਲਾਉਣ) ਦੇ ਨਿਯਮਾਂ ਦੀ ਵਿਆਖਿਆ ਕਰਨ ਦੀ ਜ਼ਰੂਰਤ ਹੈ, ਖਾਸ ਕਰ ਕੇ ਪ੍ਰੈਸ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਦੇ ਨਜ਼ਰੀਏ ਤੋਂ।ਦੋਵਾਂ ਵਕੀਲਾਂ ਨੇ ਦਲੀਲ ਦਿੱਤੀ ਕਿ ਸੱਤਾਧਾਰੀ ਵਾਈ ਐਸ ਆਰ ਕਾਂਗਰਸ ਦੇ ਬਾਗੀ ਪਾਰਲੀਮੈਂਟ ਮੈਂਬਰ ਰਘੂਰਾਮ ਕ੍ਰਿਸ਼ਣਮ ਰਾਜੂ ਦੇ ਪ੍ਰੈਸ ਬਿਆਨ ਛਾਪਣ ਕਰ ਕੇ ਕੇਸ ਦਰਜ ਕੀਤਾ ਗਿਆ ਹੈ। ਪਟੀਸ਼ਨਰਾਂ ਨੇ ਆਂਧਰਾ ਪ੍ਰਦੇਸ਼ ਪੁਲਸ ਦਾ ਕੇਸ ਰੱਦ ਕਰਨ ਅਤੇ ਸੁਪਰੀਮ ਕੋਰਟ ਦੇ ਬੀਤੇ ਤੀਹ ਅਪ੍ਰੈਲ ਨੂੰ ਜਾਰੀ ਹੁਕਮਾਂ ਦੀ ਉਲੰਘਣਾ `ਤੇ ਕਾਰਵਾਈ ਦੀ ਅਪੀਲ ਕੀਤੀ ਹੈ।
ਵਰਨਣ ਯੋਗ ਹੈ ਕਿ ਸੁਪਰੀਮ ਕੋਰਟ ਨੇ ਬੀਤੀ ਤੀਹ ਅਪ੍ਰੈਲ ਨੂੰ ਹੁਕਮ ਜਾਰੀ ਕੀਤਾ ਸੀ, ਜਿਸ ਅਨੁਸਾਰ ਕੋਰੋਨਾ ਦੇ ਮਾਮਲੇ ਦੇ ਸਬੰਧ ਵਿੱਚ ਕੀਤੀਆਂ ਸ਼ਿਕਾਇਤਾਂ ਦੇ ਲਈ ਨਾਗਰਿਕਾਂ ਦੇ ਖਿਲਾਫ ਗ੍ਰਿਫਤਾਰੀ ਤੇ ਮੁਕੱਦਮੇ ਦੀ ਕਾਰਵਾਈ ਨਹੀਂ ਕੀਤੀ ਜਾਏਗੀ। ਕੋਰਟ ਨੇ ਅਗਲੇ ਹੁਕਮਾਂ ਤੱਕ ਦੋਵਾਂ ਚੈਨਲਾਂ ਖਿਲਾਫ ਸਜ਼ਾਯੋਗ ਕਾਰਵਾਈ ਉੱਤੇ ਰੋਕ ਲਾ ਦਿੱਤੀ। ਕੋਰਟ ਨੇ ਪੁਲਸ ਜਾਂਚ ਉੱਤੇ ਰੋਕ ਲਗਾਉਣ ਦੀ ਅਪੀਲ ਇਹ ਕਹਿੰਦੇ ਹੋਏ ਠੁਕਰਾ ਦਿੱਤੀ ਕਿ ਇਸ ਪੜਾਅ ਵਿੱਚ ਉਹ ਕੇਵਲ ਕਾਰਵਾਈ ਉੱਤੇ ਰੋਕ ਲਗਾਏਗਾ।

Read More Punjabi Newspaper

ਪੰਜਾਬੀ ਖ਼ਬਰਾਂ

ਸ਼੍ਰੋਮਣੀ ਕਮੇਟੀ ਨੇ 1984 ਦੀਆਂ ਘਟਨਾਵਾਂ ਬਾਰੇ ਬਣਦੀ ਵੈੱਬ ਸੀਰੀਜ਼ ‘ਗ੍ਰਹਿਣ’ ਉੱਤੇਰੋਕ ਦੀ ਮੰਗ ਚੁੱਕੀ

Published

on

Bibi-Jagir-kaur

ਅੰਮ੍ਰਿਤਸਰ, 21 ਜੂਨ, – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਭਾਰਤ ਸਰਕਾਰ ਦੇ ਸੂਚਨਾ ਪ੍ਰਸਾਰਨ ਮੰਤਰਾਲੇ ਨੂੰ ਕਿਹਾ ਹੈ ਕਿ ਸਾਲ 1984 ਦੀ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂਦੇ ਬਾਰੇ ਵੈੱਬ ਸੀਰੀਜ਼ ‘ਗ੍ਰਹਿਣ’, ਜਿਹੜੀ 24 ਜੂਨ ਨੂੰ ਡਿਜਨੀ+ਹਾਟਸਟਾਰ ਪਲੇਟਫਾਰਮ ਉੱਤੇ ਰਲੀਜ਼ ਹੋ ਰਹੀ ਹੈ, ਉੱਤੇ ਰੋਕ ਲਾ ਦਿੱਤੀ ਜਾਵੇ, ਕਿਉਂਕਿ ਇਹ ਸਿੱਖਾਂ ਨੂੰ ਬਰਦਾਸ਼ਤ ਨਹੀਂ ਹੋ ਸਕੇਗੀ।
ਅੱਜ ਏਥੇ ਪੱਤਰਕਾਰਾਂ ਨਾਲ ਗੱਲਬਾਤਕਰਦਿਆਂਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਂਦਰ ਦੀ ਓਦੋਂ ਦੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਸਾਰੇ ਦੇਸ਼ ਵਿਚ ਵਾਪਰੀਆਂ 1984 ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਬਾਰੇ ‘ਗ੍ਰਹਿਣ’ ਨਾਂਅ ਦੀ ਵੈੱਬ ਸੀਰੀਜ਼ ਵਿੱਚ ਇੱਕ ਸਿੱਖ ਨੂੰ ਇਤਰਾਜ਼ਯੋਗ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਸਿੱਖ ਨਸਲਕੁਸ਼ੀ ਦਾ ਦੋਸ਼ ਇਕ ਸਿੱਖ ਕਿਰਦਾਰ ਦੇ ਸਿਰ ਮੜ੍ਹਿਆ ਜਾ ਰਿਹਾ ਹੈ, ਜੋ ਬਹੁਤ ਨਿੰਦਣਯੋਗ ਅਤੇ ਮਨਘੜਤ ਹੈ। ਉਨ੍ਹਾਂ ਕਿਹਾ ਕਿ ‘ਗ੍ਰਹਿਣ’ ਵੈੱਬ ਸੀਰੀਜ਼ ਦੇ ਨਿਰਮਾਤਾ ਅਜੇ ਰਾਏ ਅਤੇ ਡਿਜਨੀ+ਹਾਟਸਟਾਰ ਦੇ ਮੁਖੀ ਸੁਨੀਲ ਰਾਯਨ ਨੂੰ ਬੀਬੀ ਨਿਰਪ੍ਰੀਤ ਕੌਰ ਨੇ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਦੀ ਸ਼੍ਰੋਮਣੀ ਕਮੇਟੀ ਵੀ ਹਮਾਇਤ ਕਰਦੀ ਹੈ।
ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਵੈੱਬ ਸੀਰੀਜ਼ ਨਾਲ ਸਿੱਖਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੇਗੀ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਫਿਲਮਾਂ ਦੇ ਨਾਲ ਸਮਾਜ ਦੇ ਵੱਖ-ਵੱਖ ਫਿਰਕਿਆਂ ਦੀ ਸਾਂਝ ਨੂੰ ਗਹਿਰੀ ਸੱਟ ਵੱਜਦੀ ਹੈ, ਇਸ ਲਈ ਅਜਿਹੇ ਸੰਵੇਦਨਸ਼ੀਲ ਅਤੇ ਇਤਰਾਜ਼ ਯੋਗ ਰੁਝਾਨਾਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਆਈਟੀ ਨਿਯਮ ਬਣਾਉਣੇ ਚਾਹੀਦੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੈਂਸਰ ਬੋਰਡ ਵਿਚ ਸਿੱਖਪ੍ਰਤੀਨਿਧ ਸ਼ਾਮਲ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਫਿਲਮ ਵਿਚ ਸਿੱਖ ਧਰਮ ਨਾਲ ਸਬੰਧਤ ਵਿਵਾਦਤ ਸੀਨ ਨੂੰਚੈੱਕ ਕੀਤਾ ਜਾ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਸ ਇਤਰਾਜ਼ਯੋਗ ਵੈੱਬ ਸੀਰੀਜ਼ ਨੂੰ ਰੀਲੀਜ਼ ਕੀਤਾ ਗਿਆ ਤਾਂ ਉਸ ਦੇਖਿਲਾਫ ਸ਼੍ਰੋਮਣੀ ਕਮੇਟੀ ਕਾਨੂੰਨੀ ਕਾਰਵਾਈ ਵੀ ਕਰੇਗੀ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਰਿਵਾਲਵਰ ਸਾਫ ਕਰਦੇ ਏ ਐਸ ਆਈ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ

Published

on

death

ਹੁਸ਼ਿਆਰਪੁਰ, 21 ਜੂਨ – ਥਾਣਾ ਬੁੱਲੋਵਾਲ ਦੇ ਪਿੰਡ ਨਿਆੜਾ ਵਿੱਚ ਕੱਲ੍ਹ ਸਵੇਰੇ ਥਾਣਾ ਚੱਬੇਵਾਲ ਵਿੱਚ ਤੈਨਾਤ ਏ ਐਸ ਆਈ ਰਾਜਵੀਰ ਸਿੰਘ ਦੀ ਆਪਣੀ ਸਰਵਿਸ ਰਿਵਾਲਵਰ ਵਿੱਚੋਂ ਚੱਲੀ ਗੋਲੀ ਨਾਲ ਮੌਤ ਹੋ ਗਈ। ਗੋਲੀ ਉਸ ਦੇ ਸਿਰ ਉੱਤੇ ਜਾ ਕੇ ਲੱਗੀ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਪੁਲਸ ਨੂੰ ਦਿੱਤੇ ਬਿਆਨ ਵਿੱਚ ਪਰਵਾਰ ਨੇ ਦੱਸਿਆ ਕਿ ਕੱਲ੍ਹ ਨਾਈਟ ਡਿਊਟੀ ਕਰ ਕੇ ਸਵੇਰੇ ਉਹ ਆਪਣੇ ਘਰ ਆ ਕੇ ਰਿਵਾਲਵਰ ਸਾਫ ਕਰ ਰਿਹਾ ਸੀ। ਐਸ ਐਚ ਓ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਨਿਆੜਾ ਦੇ ਮਨਦੀਪ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਏ ਐਸ ਆਈ ਰਾਜਵੀਰ (50) ਪਿਛਲੇ ਤਿੰਨ ਸਾਲ ਤੋਂ ਥਾਣਾ ਚੱਬੇਵਾਲ ਵਿੱਚ ਤੈਨਾਤ ਸੀ, ਜਿਸ ਦੀ ਸ਼ਨੀਵਾਰ ਰਾਤ ਮੁਨਸ਼ੀ ਦੀ ਡਿਊਟੀ ਸੀ। ਕੱਲ੍ਹ ਸਵੇਰੇ ਉਹ ਘਰੋਂ ਬਾਹਰ ਸਬਜ਼ੀ ਖਰੀਦ ਰਿਹਾ ਸੀ ਕਿ ਅਚਾਨਕ ਘਰ ਦੇ ਅੰਦਰੋਂ ਗੋਲੀ ਚੱਲਣ ਦੀ ਆਵਾਜ਼ ਆਈ। ਇਸ ਉੱਤੇ ਉਹ ਅੰਦਰ ਪਹੁੰਚੇ ਤਾਂ ਦੇਖਿਆ ਕਿ ਰਾਜਵੀਰ ਖੂਨ ਨਾਲ ਲਥਪਥ ਸੀ। ਉਹ ਉਸ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਨਦੀਪ ਕੁਮਾਰ ਨੇ ਦੱਸਿਆ ਕਿ ਸਰਵਿਸ ਰਿਵਾਲਵਰਤੋਂ ਨਿਕਲੀ ਗੋਲੀ ਉਸ ਦੇ ਸਿਰ ਉੱਤੇ ਜਾ ਕੇ ਲੱਗੀ ਸੀ। ਮ੍ਰਿਤਕ ਦੇ ਪਰਵਾਰ ਵਿੱਚ ਪਤਨੀ, ਇੱਕ ਬੇਟੀ ਜਿਸ ਦਾ ਵਿਆਹ ਹੋ ਚੁੱਕਾ ਹੈ ਅਤੇ ਇੱਕ ਬੇਟਾ ਹੈ।

Continue Reading

ਪੰਜਾਬੀ ਖ਼ਬਰਾਂ

ਕੈਪਟਨ ਅਮਰਿੰਦਰ ਦੇ ਫਾਰਮ ਹਾਊਸ ਨੇੜੇ ਸਿਰ-ਕੱਟੀ ਲਾਸ਼ ਮਿਲੀ

Published

on

ਮੋਹਾਲੀ, 21 ਜੂਨ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦੀ ਦੀਵਾਰ ਤੋਂ ਕਰੀਬ ਪੰਜ ਮੀਟਰ ਦੂਰ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਕਤਲ ਦੇ ਬਾਅਦ ਉਸ ਦਾ ਸਿਰ ਵੱਢ ਕੇ ਉਸ ਦੇ ਧੜ ਨੂੰ ਉਥੇ ਜ਼ਮੀਨ ਵਿੱਚ ਦਫਨਾ ਦਿੱਤਾ ਗਿਆ ਹੈ।ਮ੍ਰਿਤਕ ਦਾ ਸਿਰ ਬਰਾਮਦ ਨਹੀਂ ਹੋਇਆ। ਉਸ ਦੀ ਪਛਾਣ ਸੁੱਚਾ ਸਿੰਘ (40) ਵਜੋਂ ਹੋਈ ਹੈ। ਸੁੱਚਾ ਸਿੰਘ 12 ਜੂਨ ਤੋਂ ਲਾਪਤਾ ਸੀ ਤੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਥਾਣਾ ਮੁੱਲਾਂਪੁਰ ਗਰੀਬਦਾਸ ਵਿੱਚ ਦਰਜ ਕਰਵਾਈ ਸੀ। ਮੁੱਲਾਂਪੁਰ ਪੁਲਸ ਨੇ ਇਸ ਬਾਰੇ ਤਿੰਨ ਜਣਿਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਜਗੀਰ ਸਿੰਘ, ਸਤਨਾਮ ਸਿੰਘ ਅਤੇ ਦੇਸ ਰਾਜ ਦੇ ਰੂਪ ਵਿੱਚ ਹੋਈ। ਐਸ ਐਚ ਓ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ, ਜਦ ਕਿ ਜਗੀਰ ਸਿੰਘ ਅਜੇ ਫਰਾਰ ਹੈ।
ਸੁਪਰਡੈਂਟ ਆਫ ਪੁਲਸ (ਐਸ ਪੀ ਰੂਰਲ) ਰਵਜੋਤ ਕੌਰ ਗਰੇਵਾਲ ਦੇ ਮੁਤਾਬਕ ਪਤਾ ਲੱਗਾ ਹੈ ਕਿ ਜਗੀਰ ਸਿੰਘ ਘੋਲਾ, ਸਤਨਾਮ ਸਿੰਘ, ਦੇਸ ਰਾਜ ਅਤੇ ਸੁੱਚਾ ਸਿੰਘ 12 ਜੂਨ ਦੀ ਸ਼ਾਮ ਨੂੰ ਜਗੀਰ ਸਿੰਘ ਘੋਲਾ ਦੇ ਫਾਰਮ ਹਾਊਸ ਵਿੱਚ ਸ਼ਰਾਬ ਪੀ ਰਹੇ ਸਨ। ਸ਼ਰਾਬ ਪੀਂਦੇ ਸਮੇਂ ਉਨ੍ਹਾਂ ਦੀ ਸੁੱਚਾ ਸਿੰਘ ਨਾਲ ਬਹਿਸ ਹੋ ਗਈ ਅਤੇ ਤਿੰਨਾਂ ਨੇ ਸੁੱਚਾ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਸਿਰ ਵੱਢ ਕੇ ਉਸ ਦੀ ਲਾਸ਼ ਜ਼ਮੀਨ ਵਿੱਚ ਦੱਬੀ ਅਤੇ ਫਰਾਰ ਹੋ ਗਏ। ਫਾਰਮ ਹਾਊਸ ਦੇ ਨਾਲ ਜਿਸ ਜ਼ਮੀਨ ਉੱਤੇ ਸੁੱਚਾ ਸਿੰਘ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਦਬਾਇਆ ਗਿਆ ਸੀ, ਉਹ ਜ਼ਮੀਨ ਜਗੀਰ ਸਿੰਘ ਘੋਲਾ ਦੀ ਹੈ। ਸੁੱਚਾ ਸਿੰਘ ਦੀ ਲਾਸ਼ ਨੂੰ ਕੁੱਤੇ ਨੇ ਨੌਂ ਦਿਨ ਬਾਅਦ ਲੱਭਿਆ, ਜਿਸ ਦੇ ਬਾਅਦ ਪੁਲਸ ਨੂੰ ਸੁੱਚਾ ਸਿੰਘ ਦੇ ਕਤਲ ਦੀ ਜਾਣਕਾਰੀ ਮਿਲੀ। ਮ੍ਰਿਤਕ ਸੁੱਚਾ ਸਿੰਘ ਦੇ ਛੋਟੇ ਭਰਾ ਭੋਲਾ ਨੇ ਦੱਸਿਆ ਕਿ ਸੁੱਚਾ ਸਿੰਘ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀ। ਜਗੀਰ ਸਿੰਘ 12 ਜੂਨ ਨੂੰ ਉਸ ਦੇ ਭਰਾ ਸੁੱਚਾ ਸਿੰਘ ਨੂੰ ਉਸ ਦੇ ਵਾੜੇ ਵਿੱਚ ਕੰਮ ਕਰਨ ਦੇ ਲਈ ਨਾਲ ਲੈ ਗਿਆ ਸੀ, ਪਰ ਉਹ ਦੋਬਾਰਾ ਘਰ ਵਾਪਸ ਨਹੀਂ ਆਇਆ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca