Israel's political crisis, parliament dissolves, Netanyahu's seat in jeopardy
Connect with us apnews@iksoch.com

ਅੰਤਰਰਾਸ਼ਟਰੀ

ਇਜ਼ਰਾਈਲ ਵਿੱਚ ਸਿਆਸੀ ਸੰਕਟ, ਪਾਰਲੀਮੈਂਟ ਭੰਗ ਹੋਣ ਲੱਗੀ, ਨੇਤਨਯਾਹੂ ਦੀ ਕੁਰਸੀ ਖਤਰੇ ਵਿੱਚ

Published

on

israel

* ਦੋ ਸਾਲਾਂ ਵਿੱਚ ਚੌਥੀ ਵਾਰ ਚੋਣਾਂ ਕਰਾਉਣੀਆਂ ਪੈਣਗੀਆਂ
ਤੇਲ ਅਵੀਵ, 3 ਦਸੰਬਰ, – ਇਜ਼ਰਾਈਲ ਵਿੱਚ ਇਕ ਵਾਰ ਫਿਰ ਰਾਜਨੀਤਕ ਸੰਕਟ ਖੜ੍ਹਾ ਹੋ ਗਿਆ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਰਾਜ ਦਾ ਅੰਤ ਹੈ। ਇਜ਼ਰਾਈਲ ਦੀ ਪਾਰਲੀਮੈਂਟ ਨੈਸੇਟ ਨੂੰ ਭੰਗ ਕੀਤੇ ਜਾਣ ਦਾ ਸ਼ੁਰੂਆਤੀ ਮਤਾ ਬਹੁਮਤ ਨਾਲ ਪਾਸ ਹੋ ਗਿਆ ਹੈ। ਇਸ ਨਾਲ ਇਸ ਦੇਸ਼ ਵਿੱਚ ਦੋ ਸਾਲਾਂ ਦੇ ਅੰਦਰ ਹੀ ਚੌਥੀ ਵਾਰ ਆਮ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਪੈਦਾ ਹੋ ਗਈ ਹੈ।
ਗਠਜੋੜ ਵਿੱਚ ਨੇਤਨਯਾਹੂ ਦੇ ਭਾਈਵਾਲ, ਪਰ ਸਿਆਸੀ ਵਿਰੋਧੀ ਬੇਨੀ ਗੇਂਟਜ ਨੇ ਬੈਂਜਾਮਿਨ ਨੇਤਨਯਾਹੂਵਿਰੁੱਧ ਵਾਅਦਾ ਤੋੜਨ ਦਾ ਦੋਸ਼ ਲਾਇਆ ਤੇ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਸਰਕਾਰ ਵਿਰੁੱਧ ਵੋਟ ਪਾਉਣਗੇ ਤੇ ਚੰਗਾ ਇਹੀ ਹੈ ਕਿ ਦੇਸ਼ ਵਿੱਚ ਫਿਰ ਚੋਣਾਂ ਕਰਵਾਈਆਂ ਜਾਣ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂਵਿਰੁੱਧ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ ਤੇ ਕਈ ਮਹੀਨਿਆਂ ਤੋਂਰਾਜਧਾਨੀ ਤੇਲ ਅਵੀਵ ਦੀਆਂ ਸੜਕਾਂ ਉੱਤੇ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਅੱਜ ਇਜ਼ਰਾਈਲੀ ਪਾਰਲੀਮੈਂਟ ਨੈਸੇਟ ਵਿੱਚ ਇਸ ਬਾਰੇ ਮੁੱਢਲੇਮਤੇ ਦੇ ਪੱਖ ਵਿੱਚ 61 ਤੇ ਵਿਰੁੱਧ 54 ਵੋਟਾਂ ਪਈਆਂ। ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਅੰਤਿਮ ਵੋਟਿੰਗ ਪਿੱਛੋਂਪਾਰਲੀਮੈਂਟਭੰਗ ਕੀਤੀ ਜਾ ਸਕਦੀ ਹੈ, ਜਿਸ ਪਿੱਛੋਂ ਮਾਰਚ ਜਾਂ ਅਪ੍ਰੈਲ ਵਿੱਚ ਇਜ਼ਰਾਈਲ ਵਿੱਚ ਚੋਣਾਂ ਹੋ ਸਕਦੀਆਂ ਹਨ। ਇਸ ਮਤੇ ਨੂੰ ਪਾਰਲੀਮੈਂਟਰੀ ਕਮੇਟੀ ਦੀ ਮਨਜ਼ੂਰੀ ਮਿਲਣੀ ਅਜੇ ਬਾਕੀ ਹੈ। ਇਸ ਤੋਂ ਬਾਅਦ ਇਸ ਉੱਤੇ ਦੋ ਵਾਰ ਹੋਰ ਵੋਟਿੰਗ ਕਰਵਾਈ ਜਾਵੇਗੀ।
ਵਰਨਣ ਯੋਗ ਹੈ ਕਿ ਬੈਂਜਾਮਿਨ ਨੇਤਨਯਾਹੂ ਇਸ ਦੇਸ਼ ਦੀ ਲਿਕੁਡ ਪਾਰਟੀ ਦੇ ਪ੍ਰਧਾਨ ਹਨ ਤੇ ਬੇਨੀ ਗੇਂਟਜ ‘ਬਲੂ ਐਂਡ ਵ੍ਹਾਈਟ’ ਪਾਰਟੀ ਦੇ ਆਗੂ ਹਨ। ਬੀਤੇ ਮਈ ਵਿੱਚ ਆਪਸ ਵਿੱਚ ਵਿਰੋਧੀ ਦੋਵੇਂ ਧਿਰਾਂ ਨੇ ਇਕ ਸਾਂਝੇ ਪ੍ਰੋਗਰਾਮ ਹੇਠ ਸਰਕਾਰ ਬਣਾਉਣਦੀ ਸਹਿਮਤੀ ਲਈ ਇਕ ਡੀਲ ਕੀਤੀ ਸੀ, ਜਿਸ ਹੇਠ ਨੇਤਨਯਾਹੂ ਪਹਿਲੇ 18 ਮਹੀਨੇ ਪ੍ਰਧਾਨ ਮੰਤਰੀ ਅਤੇ ਅਗਲੇ 18 ਮਹੀਨੇ ਗੇਂਟਜ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਸਨ। ਸਰਕਾਰ ਬਣਨ ਮਗਰੋਂ ਦੋਵਾਂ ਪਾਰਟੀਆਂ ਦੇ ਕਈ ਮਤਭੇਦ ਉੱਭਰਦੇ ਰਹੇ। ਬੇਨੀ ਗੇਂਟਜ ਨੇ ਦੋਸ਼ ਲਾਇਆ ਹੈ ਕਿ ਜਦੋਂਤੋਂ ਸਰਕਾਰ ਬਣੀ ਹੈ, ਉਦੋਂ ਤੋਂ ਬੇਂਜਾਮਿਨ ਗਠਜੋੜ ਦੇ ਵਾਅਦੇ ਨਹੀਂ ਨਿਭਾ ਰਿਹਾ ਅਤੇ ਜੇ ਏਦਾਂ ਹੀ ਰਿਹਾ ਤਾਂ ਇਕੱਠੇ ਚੱਲਣਾ ਔਖਾ ਹੈ। ਗੇਂਟਜ ਇਸ ਸਰਕਾਰ ਵਿੱਚ ਦੇਸ਼ ਦੇ ਰੱਖਿਆ ਮੰਤਰੀ ਹਨ ਤੇ ਉਸ ਦੀ ਪਾਰਟੀ ਨੇ ਸਰਕਾਰ ਭੰਗ ਕਰਨ ਦੇ ਪੱਖ ਵਿੱਚ ਵੋਟ ਪਾਈ ਹੈ। ਉਨਾਂ ਨੇ ਪ੍ਰਧਾਨ ਮੰਤਰੀ ਉੱਤੇ ਆਪਣੇ ਕਾਨੂੰਨੀ ਹਿੱਤਾਂ ਨੂੰ ਦੇਸ਼ ਤੋਂ ਉਤੇ ਰੱਖਣ ਦਾ ਦੋਸ਼ ਲਾਇਆ ਹੈ। ਨੇਤਨਯਾਹੂ ਉੱਤੇ ਇਸ ਸਾਲ ਦੇ ਸ਼ੁਰੂ ਵਿੱਚਧੋਖਾਧੜੀ, ਵਿਸ਼ਵਾਸਘਾਤ ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਅਗਲੇ ਮਹੀਨੇ ਇਸ ਕੇਸ ਦੀ ਸੁਣਵਾਈ ਸ਼ੁਰੂ ਹੁਣ ਵਾਲੀ ਹੈ, ਜਿਸ ਵਿੱਚ ਨੇਤਨਯਾਹੂ ਨੂੰ ਪੇਸ਼ ਹੋਣਾ ਪੈਣਾ ਹੈ।

Click Here Latest Punjabi News Portal Online

ਅੰਤਰਰਾਸ਼ਟਰੀ

ਹਾਈ ਸਕੂਲ ਦਾ ਪਿਆਰ 70 ਸਾਲ ਬਾਅਦ ਸਿਰੇ ਚੜ੍ਹਿਆ

Published

on

ਵੈਂਡਸਵਰਥ, 19 ਜਨਵਰੀ – ਬਾਲੀਵੁੱਡ ਦੀ ਇੱਕ ਫਿਲਮ ਦਾ ਡਾਇਲਾਗ ਹੈ; ‘ਕਿਸੇ ਚੀਜ਼ ਨੂੰ ਸ਼ਿਦਤ ਨਾਲ ਚਾਹੋ ਤਾਂ ਪੂਰੀ ਕਾਇਨਾਤ ਉਸ ਨੂੰ ਤੁਹਾਡੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੀ ਹੈ।`
ਇਹ ਪੰਕਤੀਆਂ ਕੈਨੇਡਾ ਵਿੱਚ ਸਹੀ ਸਾਬਤ ਹੋਈਆਂ ਦਿੱਸੀਆਂ। ਏਥੇ ਹਾਈ ਸਕੂਲ ਵਿੱਚ ਮਿਲੇ ਦੋ ਪ੍ਰੇਮੀਆਂ ਦਾ ਪਿਆਰ 70 ਸਾਲ ਬਾਅਦ ਪਰਵਾਨ ਚੜ੍ਹਿਆ ਹੈ। ਇਹ ਪ੍ਰੇਮ ਕਹਾਣੀ ਕੈਨੇਡਾ ਦੇ ਛੋਟੇ ਜਿਹੇ ਸ਼ਹਿਰ ਵੈਂਡਸਵਰਥ ਤੋਂ ਸ਼ੁਰੂ ਹੋਈ ਸੀ, ਜਦੋਂ ਫ੍ਰੇਡ ਪਾਲ ਅਤੇ ਫਲੋਰੇਂਸ ਹਾਰਵੇ ਹਾਈ ਸਕੂਲ ਵਿੱਚ ਪਹਿਲੀ ਵਾਰ ਇੱਕ-ਦੂਜੇ ਨੂੰ ਮਿਲੇ। ਦੋਸਤੀ ਵਧੀ ਅਤੇ ਦੋਨੋਂ ਇੱਕ-ਦੂਸਰੇ ਨਾਲ ਪਿਆਰ ਕਰਨ ਲੱਗੇ। ਇਸ ਫਿਰ ਦੋਨੋਂ ਇੱਕ-ਦੂਜੇ ਨਾਲ ਘੁੰਮਣ, ਚਰਚ ਜਾ ਕੇ ਪ੍ਰਾਰਥਨਾ ਕਰਨ ਅਤੇ ਇਕੱਠੇ ਬਹੁਤਾ ਸਮਾਂ ਬਿਤਾਉਣ ਲੱਗੇ। ਪਾਲ ਅਤੇ ਹਾਰਵੇ ਦੋਨੋਂ ਨੇ ਸੋਚ ਲਿਆ ਸੀ ਕਿ ਉਹ ਸ਼ਾਦੀ ਕਰਨਗੇ ਪਰ ਜਦੋਂ ਪਾਲ 18 ਸਾਲ ਦਾ ਹੋ ਗਿਆ ਤਾਂ ਉਹ ਕੰਮ ਲਈ ਟੋਰੰਟੋ ਚਲਾ ਗਿਆ, ਓਦੋਂ ਹਾਰਵੇ 15 ਸਾਲ ਦੀ ਸੀ। ਇਕ ਸਾਲ ਬਾਅਦ ਜਦੋਂ ਪਾਲ ਆਪਣੇ ਸ਼ਹਿਰ ਵਾਪਸ ਆਇਆ ਅਤੇ ਹਾਰਵੇ ਦੇ ਘਰ ਪੁਜਾ ਤਾਂ ਪਤਾ ਚਲਿਆ ਕਿ ਹਾਰਵੇ ਦੂਸਰੇ ਸ਼ਹਿਰ ਚਲੀ ਗਈ ਹੈ। ਸਾਲ 2017 ਵਿੱਚ ਆਪਣੇ ਪਤੀ ਲੇਨ ਦੇ ਕੈਂਸਰ ਨਾਲ ਮਰਨ ਪਿੱਛੋਂ ਹਾਰਵੇ ਨੇ ਖੁਦ ਨੂੰ ਫਿਰ ਤੋਂ ਇਕੱਲੇ ਮਹਿਸੂਸ ਕੀਤਾ। ਇਸ ਜੋੜੇ ਦੇ ਪੰਜ ਬੱਚੇ ਹਨ। ਉਥੇ ਦੋ ਸਾਲ ਬਾਅਦ 2019 ਵਿੱਚ ਪਾਲ ਦੀ ਪਤਨੀ ਹੇਲੇਨ ਦੀ ਵੀ ਲੱਗਭਗ 60 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਦੋਹਾਂ ਨੂੰ ਆਪੋ-ਆਪਣੇ ਜੀਵਨ ਸਾਥੀ ਨੂੰ ਗਵਾ ਲੈਣ ਦਾ ਦੁੱਖ ਹੀ ਸੀ, ਜਿਸ ਨੇ ਉਨ੍ਹਾਂ ਨੂੰ ਫਿਰ ਇਕੱਠੇ ਕਰ ਦਿਤਾ। ਇਸ ਦੇ ਬਾਅਦ ਦੋਹਾਂ ਦੇ ਵਿੱਚ ਗੱਲ ਸ਼ੁਰੂ ਹੋ ਗਈ ਅਤੇ ਫਿਰ ਦੋਹਾਂ ਨੇ ਸ਼ਾਦੀ ਕਰ ਲਈ। ਅੱਜਕੱਲ੍ਹ ਕਰੀਬ 84 ਸਾਲ ਦੇ ਹੋ ਚੁਕੇ ਪਾਲ ਦਾ ਕਹਿਣਾ ਹੈ ਕਿ ਮੇਰਾ ਪਹਿਲਾ ਪਿਆਰ ਸੀ, ਮੇਰੀ ਪਹਿਲੀ ਪ੍ਰੇਮਿਕਾ, ਮੇਰਾ ਸੱਚਾ ਪਿਆਰ।

Continue Reading

ਅੰਤਰਰਾਸ਼ਟਰੀ

ਬ੍ਰਿਟੇਨ ਵਿੱਚ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲੱਗੇਗਾ

Published

on

vaccine

ਲੰਡਨ, 19 ਜਨਵਰੀ – ਬ੍ਰਿਟੇਨ ਵਿੱਚ 70 ਸਾਲ ਅਤੇ ਉਸ ਤੋਂ ਵੱਧ ਉਮਰ ਜਾਂ ਕੋਵਿਡ-19 ਰਾਹੀਂ ਵਧੇਰੇ ਖਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਟੀਕੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਨੈਸ਼ਨਲ ਹੈੱਲਥ ਸਰਵਿਸ (ਐਨ ਐਚ ਐਸ) ਨੇ ਕੱਲ੍ਹ ਪਹਿਲ ਦਿੱਤੇ ਜਾਣ ਵਾਲੇ ਗਰੁੱਪਾਂ ਦਾ ਪਸਾਰ ਕੀਤਾ ਹੈ, ਇਸ ਤੋਂ ਪਹਿਲਾਂ ਟੀਕਾਕਰਨ ਅਤੇ ਇਸ ਦੀ ਰੋਕਥਾਮ ਨਾਲ ਸਬੰਧਤ ਕਮੇਟੀ (ਜੇ ਸੀ ਵੀ ਆਈ) ਨੇ ਦੋ ਗਰੁੱਪਾਂ ਦੇ ਲੋਕਾਂ ਨੂੰ ਟੀਕਾ ਲਾਉਣ ਦੀ ਸਿਫਾਰਸ਼ ਕੀਤੀ ਸੀ। ਇਸ `ਤੇ ਕੰਮ ਕਰਦੇ ਹੋਏ ਐਨ ਐਚ ਐਸ ਪਹਿਲਾਂ 80 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਅਤੇ ਮੈਡੀਕਲ ਖੇਤਰ ਦੇ ਮੁਲਾਜ਼ਮਾਂ ਨੂੰ ਟੀਕਾ ਲਾਉਣ ਦੇ ਕੰਮ ਵਿੱਚ ਲੱਗਾ ਹੋਇਆ ਸੀ। ਇਸ ਗਰੁੱਪ ਦੇ ਲੋਕਾਂ ਨੂੰ ਟੀਕਾ ਲਾਉਣਾ ਹਾਲੇ ਵੀ ਪਹਿਲ ਹੈ। ਫਿਰ ਵੀ ਟੀਕਾਕਰਨ ਵਾਲੀ ਥਾਂ ਜਿੱਥੇ ਗਰੁੱਪ ਤੋਂ ਵੱਧ ਲੋਕਾਂ ਨੂੰ ਵੀ ਟੀਕਾ ਲਾਉਣ ਦੀ ਸਮਰੱਥਾ ਹੈ ਅਤੇ ਉਥੇ ਨਵੇਂ ਗਰੁੱਪ ਦੇ ਲੋਕਾਂ ਨੂੰ ਟੀਕਾਕਰਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

Continue Reading

ਅੰਤਰਰਾਸ਼ਟਰੀ

ਅਰਨਬ ਗੋਸਵਾਮੀ ਵਿਵਾਦ ਬਾਰੇ ਇਮਰਾਨ ਖਾਨ ਨੇ ਮੋਦੀ ਸਰਕਾਰ `ਤੇ ਨਿਸ਼ਾਨਾ ਲਾਇਆ

Published

on

imran khan

ਲਾਹੌਰ, 19 ਜਨਵਰੀ – ਭਾਰਤ ਦੇ ਇੱਕ ਨਿੱਜੀ ਟੀ ਵੀ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਵਟਸਅੱਪ ਤੇ ਕੀਤੀ ਚੈਟ ਵਿੱਚ ਬਾਲਾਕੋਟ ਦਾ ਜ਼ਿਕਰ ਆਉਣ ਪਿੱਛੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਨੇ ਚੋਣਾਂਚ ਲਾਹਾ ਲੈਣ ਲਈ ਪੂਰੇ ਖੇਤਰ ਨੂੰ ਸੰਘਰਸ਼ ਦੀ ਅੱਗ ਚ ਸੁੱਟਣ ਦਾ ਕੰਮ ਕੀਤਾ ਹੈ। ਇਸ ਨਾਲ ਇੱਕ ਵੱਡਾ ਵਿਵਾਦ ਖੜਾ ਹੋ ਸਕਦਾ ਹੈ। ਇਮਰਾਨ ਖ਼ਾਨ ਨੇ ਟਵੀਟ ਕੀਤਾ ਕਿ ਅਰਨਬ ਗੋਸਵਾਮੀ ਦੀ ਘਟਨਾ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਅਤੇ ਕੁਝ ਭਾਰਤੀ ਮੀਡੀਆ ਅਦਾਰਿਆਂ ਵਿਚਾਲੇ ਅਪਵਿੱਤਰ ਸੰਬੰਧ ਹਨ, ਜੋ ਐਟਮੀ ਹਥਿਆਰਾਂ ਨਾਲ ਲੈਸ ਇਸ ਖੇਤਰ ਨੂੰ ਸੰਘਰਸ਼ ਦੀ ਅੱਗਚ ਧੱਕਣਾ ਚਾਹੁੰਦੇ ਹਨ। ਇਮਰਾਨ ਖ਼ਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਫਾਸ਼ੀਵਾਦੀ ਰਵੱਈਆ ਅਪਣਾ ਰਹੀ ਹੈ ਅਤੇ ਪਾਕਿ ਸਰਕਾਰ ਇਸ ਦੇ ਖੁਲਾਸੇ ਕਰਨਾ ਜਾਰੀ ਰੱਖੇਗੀ। ਪਾਕਿ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਚੋਣ ਲਾਭ ਲੈਣ ਲਈ ਬਾਲਾਕੋਟ ਹਵਾਈ ਹਮਲਾ ਕਰਵਾਇਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ 23 ਫਰਵਰੀ 2019 ਨੂੰ ਵੱਟਸਐਪ ਰਾਹੀਂ ਅਰਨਬ ਗੋਸਵਾਮੀ ਅਤੇ ਬ੍ਰੌਡਕਾਸਟ ਆਡੀਐਂਸ ਰਿਸਰਚ ਕੌਂਸਲ (ਬੀ ਏ ਆਰ ਸੀ) ਦੇ ਸਾਬਕਾ ਸੀ ਈ ਓ ਪਾਰਥ ਦਾਸ ਗੁਪਤਾ ਵਿਚਾਲੇ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਅਰਨਬ ਨੂੰ ਬਾਲਾਕੋਟ ਹਵਾਈ ਹਮਲੇ ਤੋਂ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਸੀ।

Continue Reading

ਰੁਝਾਨ


Copyright by IK Soch News powered by InstantWebsites.ca