Islamabad High Court fines Defense Minister's secretary
Connect with us apnews@iksoch.com

ਅੰਤਰਰਾਸ਼ਟਰੀ

ਇਸਲਾਮਾਬਾਦ ਹਾਈ ਕੋਰਟ ਨੇ ਰੱਖਿਆ ਮੰਤਰੀ ਦੇ ਸਕੱਤਰ ਤੇ ਹੋਰਨਾਂ ਨੂੰ 1 ਕਰੋੜ ਜ਼ੁਰਮਾਨਾ ਲਾਇਆ

Published

on

ਇਸਲਾਮਾਬਾਦ, 4 ਜਨਵਰੀ – ਇਸਲਾਮਾਬਾਦ ਹਾਈ ਕੋਰਟ ਨੇ ਛੇ ਸਾਲ ਪਹਿਲਾਂ ਇਸਲਾਮਾਬਾਦ ਤੋਂ ਦਿਨ-ਦਿਹਾੜੇ ਕਿਡਨੈਪ ਹੋਏ ਵਿਅਕਤੀ ਨੂੰ ਛੁਡਾਉਣ ਵਿੱਚ ਅਸਫਲ ਰਹਿਣ ‘ਤੇ ਰੱਖਿਆ ਮੰਤਰਾਲੇ ਦੇ ਸੈਕਟਰੀ ਸਮੇਤ ਕਈ ਅਧਿਕਾਰੀਆਂ ‘ਤੇ 1 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ।
ਇਸ ਸੰਬੰਧ ਵਿੱਚ ਇਸਲਾਮਾਬਾਦ ਹਾਈ ਕੋਰਟ ਦੇ ਜੱਜ ਮੋਹਸਿਨ ਅਖਤਰ ਕਿਆਨੀ ਨੇ ਆਪਣੇ ਛੇ ਸਫਿਆਂ ਦੇ ਹੁਕਮ ਵਿੱਚ ਕਿਹਾ ਹੈ ਕਿ ਉਹ ਗ੍ਰਹਿ ਅਤੇ ਰੱਖਿਆ ਮੰਤਰਾਲੇ ਦੇ ਸੈਕਟਰੀ ਦੇ ਨਾਲ-ਨਾਲ ਪੁਲਸ ਵਿਭਾਗ ਦੇ ਕਾਰਜਾਂ ਤੋਂ ਵੀ ਸੰਤੁਸ਼ਟ ਨਹੀਂ। ਕੋਰਟ ਨੇ ਇਹ ਗੱਲਾਂ 28 ਅਗਸਤ 2014 ਨੂੰ ਛੇ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਕਿਡਨੈਪ ਕੀਤੇ ਗਏ ਗੁਲਾਮ ਕਾਦਿਰ ਦੇ ਭਰਾ ਵੱਲੋਂ ਦਾਇਰ ਅਰਜ਼ੀ ਦਾ ਨਿਪਟਾਰਾ ਕਰਦੇ ਹੋਏ ਕਹੀਆਂ। ਕੋਰਟ ਨੇ ਕਿਹਾ, ‘‘ਇਸ ਲਈ ਕੋਰਟ ਗ੍ਰਹਿ ਮੰਤਰਾਲੇ ਦੇ ਸੈਕਟਰੀ, ਰੱਖਿਆ ਮੰਤਰਾਲੇ ਦੇ ਸੈਕਟਰੀ, ਐਸ ਪੀ (ਇਨਵੈਸਟੀਗੇਸ਼ਨ), ਜਾਂਚ ਦਲ ਦੇ ਮੁਖੀ, ਗੋਲਰਾ ਥਾਣੇ ਦੇ ਐਸ ਐਚ ਓ ਅਤੇ ਜਾਂਛ ਅਧਿਕਾਰੀ ਨੂੰ ਸਾਂਝੇ ਤੌਰ `ਤੇ ਗੁਲਾਮ ਕਾਦਿਰ ਨੂੰ ਸੁਰੱਖਿਆ ਦੇਣ ਤੋਂ ਅਸਫਲ ਰਹਿਣ ਦੇ ਜ਼ਿੰਮੇਦਾਰ ਮੰਨਦੀ ਹੈ, ਇਸ ਲਈ ਇਨ੍ਹਾਂ ਸਾਰਿ ਆਂ ‘ਤੇ 1 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਉਂਦੀ ਹੈ।”

ਅੰਤਰਰਾਸ਼ਟਰੀ

ਸਾਫਟਵੇਅਰ ਇੰਜੀਨੀਅਰ `ਤੇ ਸੀਕ੍ਰੇਟ ਦਸਤਾਵੇਜ਼ ਚੋਰੀ ਕਰਨ ਦਾ ਦੋਸ਼

Published

on

ਨਿਊ ਯਾਰਕ, 24 ਜਨਵਰੀ – ਟੈਸਲਾ ਦੇ ਇੱਕ ਸਾਬਕਾ ਸਾਫਟਵੇਅਰ ਇੰਜੀਨੀਅਰ ਉਤੇ ਕੰਪਨੀ ਦੇ ਸੀਕ੍ਰੇਟ ਦਸਤਾਵੇਜ਼ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਕੰਪਨੀ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਇੰਜੀਨੀਅਰਤੇ ਦੋਸ਼ ਹੈ ਕਿ ਉਸ ਨੇ ਆਪਣੀ ਨਿਯੁਕਤੀ ਦੇ ਤੀਸਰੇ ਦਿਨ ਤੋਂ ਹੀ ਕੰਪਨੀ ਦੀਆਂ ਸੀਕ੍ਰੇਟ ਫਾਈਲਾਂ ਆਪਣੇ ਅਕਾਊਂਟ ਵਿੱਚ ਟਰਾਂਸਫਰ ਕੀਤੀਆਂ ਸਨ। ਕੰਪਨੀ ਦਾ ਕਹਿਣਾ ਹੈ ਕਿ ਇੰਜੀਨੀਅਰ ਅਲੈਕਸ ਖਾਤੀਲੋਵ ਨੇ ਆਪਣੇ ਦੋ ਹਫਤੇ ਦੇ ਕਾਰਜਕਾਲ ਵਿੱਚ, ਜੋ ਛੇ ਫਰਵਰੀ ਨੂੰ ਹੀ ਖਤਮ ਹੋਇਆ ਹੈ, ਟੈਸਲਾ ਦੀਆਂ 6000 ਸਕ੍ਰਿਪਟ, ਫਾਈਲਾਂ ਤੇ ਕੋਡਸ ਚੋਰੀ ਕੀਤੇ ਸਨ। ਇਸ ਮਾਮਲੇ ਵਿੱਚ ਅਮਰੀਕਾ ਦੇ ਡਿਸਟਿ੍ਰਕਟ ਜੱਜ ਯੁਵੋਨ ਗਾਨਜਾਲੇਜ ਰੋਜਰਸ ਨੇ ਅਲੈਕਸ ਦੇ ਅਪਰਾਧ ਨੂੰ ਗੰਭੀਰ ਮੰਨ ਕੇ ਉਸ ਨੂੰ ਗ੍ਰਿਫਤਾਰ ਕਰਨ ਅਤੇ ਚਾਰ ਫਰਵਰੀ ਤੋਂ ਪਹਿਲਾਂ ਸਾਰੇ ਦਸਤਾਵੇਜ਼, ਫਾਈਲਾਂ ਕੰਪਨੀ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਅਲੈਕਸ, ਟੈਸਲਾ ਦੇ ਉਨ੍ਹਾਂ ਚੋਣਵੇਂ ਕਰਮਚਾਰੀਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਕੰਪਨੀ ਦੇ ਸੀਕ੍ਰੇਟ ਡਾਟਾ, ਕੋਡਸ ਨੂੰ ਅਲੈਕਸ ਕਰਨ ਦੀ ਇਜਾਜ਼ਤ ਮਿਲੀ ਹੋਈ ਸੀ। ਟੈਸਲਾ ਦਾ ਕਹਿਣਾ ਹੈ ਕਿ ਅਲੈਕਸ ਨੇ ਪਹਿਲਾਂ ਚੋਰੀ ਦੀ ਗੱਲ ਨਹੀਂ ਮੰਨੀ ਅਤੇ ਫਿਰ ਡਾਟਾ ਡਿਲੀਟ ਕਰਨ ਦੀ ਕੋਸ਼ਿਸ਼ ਵੀ ਕੀਤੀ।
ਟੈਸਲਾ ਨੇ ਕੋਰਟ ਵਿੱਚ ਦੱਸਿਆ ਕਿ ਅੰਦਰੂਨੀ ਜਾਂਚ ਵਿੱਚ ਅਲੈਕਸ ਖਾਤੀਲੋਵ ਦੇ ਪ੍ਰਸਨਲ ਸਟੋਰਾਂ ਤੋਂ ਹਜ਼ਾਰਾਂ ਸੀਕ੍ਰੇਟ ਫਾਈਲਾਂ ਤੇ ਕੋਡਸ ਮਿਲੇ ਹਨ। ਕੰਪਨੀ ਮੁਤਾਬਕ ਇਸ ਕੇਸ ਵਿੱਚ ਇੰਜੀਨੀਅਰ ਦਾ ਜਵਾਬ ਮਿਲਿਆ ਸੀ, ਪਰ ਹਾਲੇ ਅਸੀਂ ਇਹ ਨਹੀਂ ਜਾਣਦੇ ਕਿ ਉਸ ਨੇ ਇਸ ਦੀਆਂ ਕਾਪੀਆਂ ਕਿਸੇ ਨੂੰ ਭੇਜੀਆਂ ਜਾਂ ਨਹੀਂ। ਅਲੈਕਸ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਉਹ ਇਸ ਨੂੰ ਗੁਪਤ ਕਿਉਂ ਕਹਿੰਦੇ ਹਨ, ਜਦ ਕਿ ਮੇਰੇ ਕੋਲ ਖੁਫੀਆ ਜਾਣਕਾਰੀਆਂ ਹਾਸਲ ਕਰਨ ਦਾ ਐਕਸੈਸ ਹੀ ਨਹੀਂ ਸੀ। ਇਸ ਲਈ ਕੇਸ ਗੰਭੀਰ ਹੋ ਜਾਂਦਾ ਹੈ।

Continue Reading

ਅੰਤਰਰਾਸ਼ਟਰੀ

ਯੂ ਕੇ ਦੇ ਪੁਲਸ ਅਫਸਰ ਨੇ ਕਿਹਾ:ਬ੍ਰਿਟੇਨ ਵਿੱਚ ਥੋੜ੍ਹੀ ਗਿਣਤੀ `ਚ ਸਿੱਖ ਖਾਲਿਸਤਾਨ ਲਈ ਹਿੰਸਕ ਪ੍ਰਚਾਰ ਕਰ ਰਹੇ ਨੇ

Published

on

khalistan

ਲੰਡਨ, 24 ਜਨਵਰੀ – ਵੈਸਟ ਮਿਡਲੈਂਡ ਵਿੱਚ ਇਸਲਾਮਿਕ ਅੱਤਵਾਦ ਦਾ ਖਤਰਾ ਸਭ ਤੋਂ ਵੱਧ ਹੈ, ਪਰ ਸੱਜੇ ਪੱਖੀ ਅੱਤਵਾਦ ਸਭ ਤੋਂ ਵੱਧ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸਹਾਇਕ ਪੁਲਸ ਕਾਂਸਟੇਬਲ ਮੈਟ ਵਾਰਡ ਨੇ ਕੀਤਾ। ਉਨ੍ਹਾਂ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਬਹੁਤ ਹੀ ਘੱਟਗਿਣਤੀ ਵਿੱਚ ਸਿੱਖ ਵੱਖਵਾਦੀ ਕੰਮ ਕਰ ਰਹੇ ਹਨ, ਜੋ ਇੱਕ ਆਜ਼ਾਦ ਸਿੱਖ ਦੇਸ਼ ਲਈ ਹਿੰਸਕ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਨ।
ਕੱਲ੍ਹ ਰਣਨੀਤਕ ਬੋਰਡ ਦੀ ਮੀਟਿੰਗ ਵਿੱਚ ਵੈਸਟ ਮਿਡਲੈਂਡਜ਼ ਦੇ ਅੱਤਵਾਦ ਵਿਰੋਧੀ ਵਿਭਾਗ ਦੇ ਸਾਬਕਾ ਮੁਖੀ ਵਾਰਡ ਨੇ ਪੁਲਸ ਅਤੇ ਕਰਾਈਮ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਵਿੱਚ ਅਜਿਹੇ ਗਰੁੱਪ ਆਜ਼ਾਦ ਦੇਸ਼ ਖਾਲਿਸਤਾਨ ਦੀ ਕਾਇਮੀ ਲਈ ਹਿੰਸਾ ਦੀ ਵਰਤੋਂ ਕਰਨੀ ਚਾਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਸੰਸਥਾਵਾਂ ਦੇ ਯੂ ਕੇ ਵਿੱਚ ਅਤੇ ਵੈਸਟ ਮਿਡਲੈਂਡ ਵਿੱਚ ਪ੍ਰਤੀਨਿਧ ਹਨ, ਕਿਉਂਕਿ ਸਾਡੇ ਕੋਲ ਇੱਕ ਮਹੱਤਵਪੂਰਨ ਸਿੱਖ ਭਾਈਚਾਰਾ ਹੈ, ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਥੋੜ੍ਹੀ ਜਿਹੀ ਗਿਣਤੀ ਦੀ ਕੱਟੜਵਾਦ ਵਿਚਾਰਧਾਰਾ ਹੈ। ਵਾਰਡ ਨੇ ਕਿਹਾ ਕਿ ਅਸੀਂ ਯੂ ਕੇ ਦੇ ਭਾਈਵਾਲਾਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਮਿਲ ਕੇ ਅਜਿਹੇ ਖਤਰਿਆਂ ਦੀ ਪਛਾਣ ਕਰਦੇ ਹਾਂ ਤੇ ਉਨ੍ਹਾਂ ਨਾਲ ਨਿਪਟਣ ਲਈ ਜ਼ਰੂਰੀ ਅਤੇ ਯੋਗ ਕਾਰਵਾਈ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੇ ਇਹ ਲੋਕ ਯੂ ਕੇ ਦੇ ਬਾਹਰ ਕਿਤੇ ਵੀ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਯੂ ਕੇ ਵਿੱਚ ਅਪਰਾਧ ਹੈ, ਜਿਸ ਦੀ ਅਸੀਂ ਜਾਂਚ ਕਰਾਂਗੇ। ਬੋਰਡ ਨੂੰ ਪੇਸ਼ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਪਾਸੇ ਇਸਲਾਮੀ ਵਿਚਾਰਧਾਰਾ ਦੀ ਮੌਜੂਦਗੀ ਦੀ ਪਛਾਣ ਕਰਨਾ ਜਾਰੀ ਰੱਖ ਰਹੇ ਹਾਂ। ਰਿਪੋਰਟ ਵਿੱਚ ਵਿਦੇਸ਼ ਯਾਤਰਾ ਕਰਨ ਵਾਲੇ ਕੱਟੜਪੰਥੀਆਂ ਦੇ ਖਤਰੇ ਬਾਰੇ ਵੀ ਕਿਹਾ ਗਿਆ ਹੈ।
ਸਿੱਖ ਫੈਡਰੇਸ਼ਨ ਯੂ ਕੇ ਵੱਲੋਂ ਭਾਈ ਅਮਰੀਕ ਸਿੰਘ ਗਿੱਲ ਨੇ ਰਿਪੋਰਟ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਰਿਪੋਰਟ ਨਾਲ ਸਿੱਖ ਭਾਈਚਾਰੇ ਅੰਦਰ ਭਾਰੀ ਰੋਸ ਹੈ, ਕਿਉਂਕਿ ਇਹ ਰਿਪੋਰਟ ਉਸ ਦਿਨ ਬਾਹਰ ਆਈ ਹੈ, ਜਦੋਂ ਸਿੱਖ ਭਾਈਚਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਪੁਲਸ ਕੋਲ ਅਜਿਹੇ ਸਬੂਤ ਹਨ ਤਾਂ ਕਾਰਵਾਈ ਕਿਉਂ ਨਹੀਂ ਕੀਤੀ। ਗਿੱਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਰਿਪੋਰਟ ਪਿੱਛੇ ਵਿਦੇਸ਼ ਮੰਤਰੀ ਡੌਮਨਿਕ ਰਾਬ ਦੀ ਭਾਰਤ ਫੇਰੀ ਅਤੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਮੁੱਖ ਕਾਰਨ ਹਨ।

Continue Reading

ਅੰਤਰਰਾਸ਼ਟਰੀ

ਇਟਲੀ `ਚ ਕੋਰੋਨਾ ਦਾ ਕਹਿਰ:ਪਤੀ-ਪਤਨੀ ਸਣੇ ਤਿੰਨ ਪੰਜਾਬੀਆਂ ਦੀ ਮੌਤ

Published

on

corona virus

ਰੋਮ, 24 ਜਨਵਰੀ – ਕੋਵਿਡ-19 ਨੇ ਸੰਨ 2020 `ਚ ਲੱਖਾਂ ਲੋਕਾਂ ਦੀ ਜਾਨ ਲਈ ਤੇ ਲੱਖਾਂ ਹੋਰ ਲੋਕ ਕੋਵਿਡ-19 ਨੂੰ ਹਰਾਉਣ ਵਿੱਚ ਕਾਮਯਾਬ ਵੀ ਰਹੇ ਸਨ। ਕੋਵਿਡ-19 ਦਾ ਖਾਤਮਾ ਕਰਨ ਲਈ ਵਿਸ਼ਵ ਸਿਹਤ ਸੰਗਠਨ ਸਾਰਾ ਤਾਣ ਲਾ ਰਿਹਾ ਹੈ ਤੇ ਇਸ ਤੋਂ ਬਚਾਅ ਲਈ ਦੁਨੀਆ ਦੇ ਕਈ ਦੇਸ਼ਾਂ ਵਿੱਚ ਵੈਕਸੀਨੇਸ਼ਨ ਹੋ ਰਹੀ ਹੈ।
ਇਟਲੀ ਵਿੱਚ ਆਏ ਦਿਨ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਤੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾਹੈ। ਇਸ ਮਹਾਮਾਰੀ ਦੀ ਲਪੇਟ ਵਿੱਚ ਆਉਣ ਤੋਂ ਭਾਰਤੀ ਭਾਈਚਾਰੇ ਦੇ ਲੋਕ ਵੀ ਨਹੀਂ ਬਚੇ। ਇਟਲੀ ਦੇ ਸ਼ਹਿਰ ਪੋਰਦੇਨੋਨੇ ਦੇ ਕਸਬਾ ਫਿਊਮੈ ਵੇਨੇਤੋ ਦੇ ਵਸਨੀਕ 65 ਸਾਲਾ ਕੁਲਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ 62 ਸਾਲਾ ਗੁਰਮੀਤ ਕੌਰ ਦੀ ਇੱਕੋ ਦਿਨ ਕੁਝ ਘੰਟਿਆਂ ਦੇ ਫਰਕ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ।ਇਹ ਬਜ਼ੁਰਗ ਜੋੜਾ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਪਿੰਡ ਕੰਗਰੌੜ ਦਾ ਵਸਨੀਕ ਸੀ। ਤੀਸਰੀ ਮੌਤ 81 ਸਾਲਾ ਬੀਬੀ ਗੁਰਮੇਜ ਕੌਰ ਪਤਨੀ ਰੇਸ਼ਮ ਸਿੰਘ, ਜੋ ਪਿਛਲੇ ਲੰਮੇ ਸਮੇਂ ਤੋਂ ਇਟਲੀ ਦੇ ਜ਼ਿਲ੍ਹਾ ਵੈਨਿਸ (ਵੈਨੇਸੀਆ) ਦੇ ਕਸਬਾ ਪਰਾਨਜੌਰਾ ਵਿਖੇ ਰਹਿੰਦੀ ਸੀ, ਜੋ ਬੀਤੇ ਦਿਨ ਕੋਰੋਨਾ ਨਾਲ ਪੀੜਤ ਹੋਣ ਕਰ ਕੇ ਪ੍ਰਾਣ ਤਿਆਗ ਗਈ। ਮ੍ਰਿਤਕ ਗੁਰਮੇਜ ਕੌਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਤੇ ਤਹਿਸੀਲ ਫਿਲੌਰ ਦੇ ਪਿੰਡ ਰਾਮਪੁਰ ਦੀ ਵਸਨੀਕ ਸੀ।

Continue Reading

ਰੁਝਾਨ


Copyright by IK Soch News powered by InstantWebsites.ca