IPL cricket series enters its final round | Read Sports News Online | IPL
Connect with us [email protected]

ਖੇਡਾਂ

ਆਈ ਪੀ ਐੱਲ ਕ੍ਰਿਕਟ ਲੜੀ ਆਪਣੇ ਅੰਤਮ ਦੌਰ ਵਿੱਚ ਦਾਖਲ

Published

on

IPL cricket series
  • ਦਿੱਲੀ ਨੂੰ 57 ਦੌੜਾਂ ਨਾਲ ਹਰਾ ਕੇ ਮੁੰਬਈ ਟੀਮ ਫਾਈਨਲ ਵਿੱਚ
    ਦੁਬਈ, 5 ਨਵੰਬਰ, – ਮੁੰਬਈ ਇੰਡੀਅਨਜ਼ ਦੇ ਚਾਰ ਵਾਰ ਦੇ ਚੈਂਪੀਅਨ ਵਾਂਗ ਵੱਡੇ ਮੈਚਾਂ ਵਿੱਚ ਖੇਡਣ ਦੇ ਅਨੁਭਵ ਦਾ ਵਧੀਆ ਨਜ਼ਾਰਾ ਪੇਸ਼ ਕਰਕੇ ਅੱਜ ਵੀਰਵਾਰ ਇੱਥੇ ਦਿੱਲੀ ਕੈਪੀਟਲਸ ਟੀਮ ਨੂੰ 57 ਦੌੜਾਂ ਨਾਲ ਹਰਾ ਕੇ 6ਵੀਂ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ)-13 ਦੇ ਫਾਈਨਲ ਵਿੱਚਜਾ ਪਹੁੰਚੀ ਹੈ। ਮੌਜੂਦਾ ਚੈਂਪੀਅਨ ਮੁੰਬਈ ਨੇ ਟਾਸ ਹਾਰਨ ਪਿੱਛੋਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਉੱਤੇ 200 ਦੌੜਾਂ ਦਾ ਚੁਣੌਤੀ ਪੂਰਨ ਸਕੋਰ ਬਣਾਇਆ, ਜਿਸ ਦੇ ਜਵਾਬ ਵਿੱਚ ਦਿੱਲੀ ਦੀ ਟੀਮ 8 ਵਿਕਟਾਂ ਉੱਤੇ 143 ਦੌੜਾਂ ਹੀ ਬਣਾ ਸਕੀ।
    ਮੁੰਬਈ ਟੀਮ ਇਸ ਤੋਂ ਪਹਿਲਾਂ ਸਾਲ 2010, 2013, 2015, 2017 ਅਤੇ 2019 ਵਿੱਚ ਵੀ ਫਾਈਨਲ ਵਿੱਚ ਪਹੁੰਚੀ ਸੀ। ਓਧਰ ਦਿੱਲੀ ਟੀਮ ਦਾ ਸਫਰ ਅਜੇ ਖਤਮ ਨਹੀਂ ਹੋਇਆ। ਇਹ ਟੀਮ ਦੂਜੇ ਕੁਆਲੀਫਾਇਰ ਦੌਰਾਨ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਾਲੇ ਐਲਿਮੀਨੇਟਰ ਮੈਚ ਦੇ ਜੇਤੂ ਨਾਲ ਭਿੜੇਗੀ।
    ਅੱਜ ਮੁੰਬਈ ਟੀਮ ਵਲੋਂ ਕਵਿੰਟਨ ਡੀ ਕੌਕ (25 ਗੇਂਦਾਂ ਉੱਤੇ 40), ਸੂਰਯਕੁਮਾਰ ਯਾਦਵ (38 ਗੇਂਦਾਂ ਉੱਤੇ 51 ਦੌੜਾਂ), ਇਸ਼ਾਨ ਕਿਸ਼ਨ (30 ਗੇਂਦਾਂ ਉੱਤੇ ਅਜੇਤੂ 55 ਦੌੜਾਂ) ਅਤੇ ਡੈੱਥ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਹਾਰਦਿਕ ਪੰਡਿਆ (14 ਗੇਂਦਾਂ ਉੱਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 37) ਦੇ ਯੋਗਦਾਨ ਨਾਲ ਇਹ ਟੀਮ ਵੱਡਾ ਸਕੋਰ ਬਣਾਉਣ ਵਿੱਚ ਸਫਲ ਰਹੀ। ਮੁੰਬਈ ਨੇ ਆਖਰੀ ਤਿੰਨ ਓਵਰਾਂ ਵਿੱਚ 55 ਦੌੜਾਂ ਬਣਾਈਆਂ। ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ (14 ਦੌੜਾਂ ਉੱਤੇ 4 ਵਿਕਟਾਂ) ਅਤੇ ਟ੍ਰੈੈਂਟ ਬੋਲਟ (2 ਓਵਰਾਂ ਵਿੱਚ 9 ਦੌੜਾਂ 2 ਵਿਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਦਿੱਲੀ ਨੂੰ ਪਹਿਲੇ 2 ਓਵਰਾਂ ਵਿੱਚ ਹੀ ਬੈਕਫੁੱਟ ਉੱਤੇ ਭੇਜ ਦਿੱਤਾ ਅਤੇ ਦਿੱਲੀ ਦੀ ਅੱਧੀ ਟੀਮ 41 ਦੌੜਾਂ ਉੱਤੇ ਪੈਵੇਲੀਅਨ ਜਾ ਚੁੱਕੀ ਸੀ। ਮਾਰਕਸ ਸਟੋਇੰਸ (46 ਗੇਂਦਾਂ ਉੱਤੇ 65) ਤੇ ਅਕਸ਼ਰ ਪਟੇਲ (33 ਗੇਂਦਾਂ ਉੱਤੇ 42) ਨੇ 6ਵੇਂ ਵਿਕਟ ਲਈ 71 ਦੌੜਾਂ ਦੀ ਸਾਂਝ ਕਰ ਕੇ ਹਾਰ ਦਾ ਫਰਕ ਘੱਟ ਕੀਤਾ। ਵੱਡੇ ਟੀਚੇ ਸਾਹਮਣੇ ਦਿੱਲੀ ਦੀ ਸ਼ੁਰੂਆਤ ਖਰਾਬ ਰਹੀ। ਬੋਲਟ ਨੇ ਪਹਿਲੇ ਓਵਰ ਵਿੱਚ ਹੀ ਪ੍ਰਿਥਵੀ ਸ਼ਾਹ ਅਤੇ ਅਜਿੰਕਯ ਰਹਾਣੇ ਨੂੰ ਆਊਟ ਕੀਤਾ ਤਾਂ ਬੁਮਰਾਹ ਨੇ ਅਗਲੇ ਓਵਰ ਵਿੱਚ ਸ਼ਿਖਰ ਧਵਨ ਨੂੰ ਆਊਟ ਕਰ ਦਿੱਤਾ। ਮੁੰਬਈ ਨੇ ਦਿੱਲੀ ਨੂੰ ਲੀਗ ਮੈਚਾਂ ਵਿੱਚ ਦੋਵੇ ਵਾਰ ਹਰਾਇਆ ਸੀ।

Click Here Read Sports News Online

ਖੇਡਾਂ

ਐਸਾ ਗੋਲ, ਜੋ ਬਸ ਮਾਰਾਡੋਨਾ ਤੋਂ ਹੀ ਹੋ ਗਿਆ…

Published

on

Diego Maradona

ਨਵੀਂ ਦਿੱਲੀ, 26 ਨਵੰਬਰ – 1986 ਵਿੱਚ ਫੀਫਾ ਵਿਸ਼ਵ ਕੱਪ ਦਾ ਕਵਾਰਟਰ ਫਾਈਨਲ ਮੁਕਾਬਲਾ ਚੱਲ ਰਿਹਾ ਸੀ ਅਤੇ ਅਰਜਨਟੀਨਾ ਅਤੇ ਇੰਗਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਮੈਚ ਨੂੰ ਖਾਸ ਤੌਰ ‘ਤੇ ਦੋ ਗੋਲਾਂ ਲਈ ਜਾਣਿਆ ਜਾਂਦਾ ਹੈ ਅਤੇ ਦੋਵੇਂ ਗੋਲ ਅਰਜਟੀਨਾ ਦੇ ਪ੍ਰਸਿੱਧ ਖਿਡਾਰੀ ਡਿਏਗੋ ਮਾਰਾਡੋਨਾ ਨੇ ਕੀਤੇ ਸਨ।
ਇਨ੍ਹਾਂ ਦੋਵਾਂ ਗੋਲਾਂ ਵਿੱਚੋਂ ਪਹਿਲਾ ਗੋਲ ਮਾਰਾਡੋਨਾ ਹੱਥੋਂ ਹੋਇਆ ਸੀ ਜਿਸ ਦੇ ਬਾਅਦ ਉਨ੍ਹਾਂ ਦੇ ਹੱਥ ਨੂੰ ਹੈਂਡ ਆਫ ਗੌਡ ਦੇ ਨਾਂਅ ਨਾਲ ਜਾਣਿਆ ਗਿਆ। ਇਸੇ ਮੈਚ ਦਾ ਦੂਸਰਾ ਗੋਲ, ਸਦੀ ਦਾ ਸਰਵਸ੍ਰੇਸ਼ਠ ਗੋਲ ਬਣਿਆ। ਸਾਲ 1986 ਵਿੱਚ ਇੰਗਲੈਂਡ ਦੇ ਖਿਲਾਫ ਕਵਾਰਟਰ ਫਾਈਨਲ ਮੈਚ ਨੂੰ ਅਰਜਟੀਨਾ ਨੇ 2-1 ਨਾਲ ਜਿੱਤਿਆ ਅਤੇ ਇਹ ਦੋਵੇਂ ਹੀ ਗੋਲ ਮਾਰਾਡੋਨਾ ਨੇ ਕੀਤੇ। ਅਸਲ ਵਿੱਚ ਜਦ ਦੂਸਰਾ ਹਾਫ ਚੱਲ ਰਿਹਾ ਸੀ ਤੇ ਛੇ ਮਿੰਟ ਦਾ ਮੈਚ ਹੋ ਚੁੱਕਾ ਸੀ ਤਾਂ ਮਾਰਾਡੋਨਾ ਖੱਬੇ ਪਾਸੇ ਵੱਲੋਂ ਦੌੜਦੇ ਹੋਏ ਆਏ ਅਤੇ ਗੇਂਦ ਤੱਕ ਪਹੁੰਚੇ ਅਤੇ ਹੋਰਗੇ ਵੇਲਡੈਨੋ ਵੱਲ ਇਕਦਮ ਤਿਰਛਾ ਸ਼ਾਟ ਮਾਰਿਆ, ਜੋ ਨੀਵਾਂ ਪਾਸ ਸੀ। ਮਾਰਾਡੋਨਾ ਇੱਥੇ ਨਹੀਂ ਰੁਕੇ ਤੇ ਦੌੜਦੇ ਰਹੇ। ਮਾਰਾਡੋਨਾ ਦਾ ਨੀਵਾਂ ਪਾਸ ਵੇਲਡੈਨੋ ਦੇ ਕੁਝ ਪਿੱਛੇ ਸੀ, ਪਰ ਉਹ ਇੰਗਲੈਂਡ ਦੇ ਸਟੀਵ ਹਾਜ ਕੋਲ ਪਹੁੰਚ ਗਏ। ਖੱਬੇ ਪਾਸੇ ਮੌਜੂਦ ਮਿਡ ਫੀਲਡਰ ਸਟੀਵ ਨੇ ਗੇਂਦ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਗੇਂਦ ਨਿਕਲ ਕੇ ਪੈਨਾਲਟੀ ਏਰੀਆ ਵੱਲ ਵਧ ਗਈ। ਮਾਰਾਡੋਨਾ ਉਸੇ ਵੱਲ ਵਧ ਰਹੇ ਸਨ। ਇੰਗਲੈਂਡ ਦੇ ਗੋਲਕੀਪਰ ਪੀਟਰ ਸ਼ਿਲਟਨ ਬਾਹਰ ਨਿਕਲ ਆਏ ਅਤੇ ਗੇਂਦ ਨੂੰ ਗੋਲ ਹੋਣ ਦੀ ਪਹੁੰਚ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ। ਛੇ ਫੁੱਟ ਇੱਕ ਇੰਚ ਦੇ ਸ਼ਿਲਟਨ ਤੋਂ ਮਾਰਾਡੋਨਾ ਕਰੀਬ ਅੱਠ ਇੰਚ ਛੋਟੇ ਸਨ। ਗਜ਼ਬ ਦੀ ਫੁਰਤੀ ਦਿਖਾਉਂਦੇ ਹੋਏ ਉਹ ਗੇਂਦ ਕੋਲ ਪਹੁੰਚ ਗਏ। ਮਾਰਾਡੋਨਾ ਦੇ ਖੱਬੇ ਹੱਥ ਨਾਲ ਗੇਂਦ ਲੱਗੀ ਅਤੇ ਉਡਦੀ ਗੋਲ ਵਿੱਚ ਚਲੀ ਗਈ। ਇਸ ਪਿੱਛੋਂ ਮਾਰਾਡੋਨਾ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
ਰੀਪਲੇਅ ਵਿੱਚ ਦਿੱਸ ਰਿਹਾ ਸੀ ਕਿ ਗੇਂਦ ਮਾਰਾਡੋਨਾ ਦੇ ਹੱਥ ਨਾਲ ਹੀ ਲੱਗ ਕੇ ਗਈ ਸੀ। ਫੁੱਟਬਾਲ ਦੇ ਨਿਯਮਾਂ ਦੇ ਅਨੁਸਾਰ ਹੱਥ ਨਾਲ ਲੱਗ ਕੇ ਜੇ ਗੇਂਦ ਗੋਲ ਪੋਸਟ ‘ਤੇ ਜਾਂਦੀ ਹੈ ਤਾਂ ਉਸ ਨੂੰ ਗੋਲ ਨਹੀਂ ਮੰਨਿਆ ਜਾਂਦਾ।ਉਸ ਮੈਚ ਵਿੱਚ ਅਲੀ ਬਿਨ ਨੇਸੇਰ ਮੈਚ ਰੈਫਰੀ ਸਨ। ਬਾਅਦ ਵਿੱਚ ਉਨ੍ਹਾਂ ਨੇ ਮੰਨਿਆ ਕਿ ਉਹ ਦੇਖ ਨਹੀਂ ਸਕੇ ਸਨ ਕਿ ਗੇਂਦ ਮਾਰਾਡੋਨਾ ਦੇ ਹੱਥ ਨਾਲ ਲੱਗੀ ਸੀ, ਇਸ ਲਈ ਉਨ੍ਹਾਂ ਨੇ ਇਤਰਾਜ਼ ਨਹੀਂ ਕੀਤਾ। ਇਸ ਗੋਲ ਦੇ ਬਾਰੇ ਅਰਜਨਟੀਨਾ ਦੇ ਤਤਕਾਲੀ ਕਪਤਾਨ ਡਿਏਗੋ ਨੇ ਕਿਹਾ ਸੀ ਕਿ ਇਸ ਗੋਲ ਵਿੱਚ ਥੋੜ੍ਹਾ ਪ੍ਰਮਾਤਮਾਂ ਦਾ ਹੱਥ ਸੀ। ਤਦ ਤੋਂਉਨ੍ਹਾਂ ਦੇ ਹੱਥ ਨੂੰ ਹੈਂਡ ਆਫ ਗੌਡ ਕਿਹਾ ਜਾਣ ਲੱਗਾ ਸੀ। ਇਸੇ ਮੈਚ ਵਿੱਚ ਹੋਏ ਸਦੀ ਦੇ ਸਰਵਸ਼੍ਰੇਸ਼ਟ ਗੋਲ ਦੀ ਖਾਸ ਗੱਲ ਇਹ ਸੀ ਕਿ ਮਾਰਾਡੋਨਾ ਨੇ ਇਸ ਗੋਲ ਨੂੰ 60 ਮੀਟਰ ਦੀ ਦੂਰੀ ਤੋਂ ਇੰਗਲੈਂਡ ਦੇ ਛੇ ਖਿਡਾਰੀਆਂ ਨੂੰ ਡਾਜ਼ ਕਰਦੇ ਹੋਏ ਕੀਤਾ ਸੀ।

Click Here To Read Cricket News in Punjabi

Continue Reading

ਖੇਡਾਂ

ਸੰਸਾਰ ਪ੍ਰਸਿੱਧ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਹਾਰਟ ਅਟੈਕ ਦੇਕਾਰਨ ਦੇਹਾਂਤ

Published

on

Diego Maradona

ਬਿਊਨਰਸ ਆਇਰਸ, 25 ਨਵੰਬਰ, – ਅਜੋਕੇ ਸੰਸਾਰ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂਗਿਣੇ ਜਾਂਦੇ ਡਿਏਗੋ ਮੈਰਾਡੋਨਾ (60 ਸਾਲ)ਦਾ ਅੱਜ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।
ਮੈਰਾਡੋਨਾ ਨੂੰ ਉਨ੍ਹਾਂ ਦੇ ਪਿਛਲੇ ਜਨਮ ਦਿਨ ਤੋਂ ਕੁਝ ਦਿਨ ਬਾਅਦ ਨਵੰਬਰ ਦੀ ਸ਼ੁਰੂਆਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇਸੇ ਮਹੀਨੇ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਹੋਈ ਸੀ ਅਤੇ ਦੋ ਕੁ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ‘ਹੈਂਡ ਆਫ ਗਾਡ’ ਦੇ ਨਾਂ ਨਾਲ ਮਸ਼ਹੂਰ ਮੈਰਾਡੋਨਾ ਦੇ ਦੇਹਾਂਤ ਉੱਤੇ ਦੁਨੀਆ ਦੇ ਦਿੱਗਜ ਖਿਡਾਰੀਆਂ ਅਤੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੁਨੀਆ ਭਰ ਦੇ ਮਹਾਨ ਫੁੱਟਬਾਲਰਾਂ ਵਿਚ ਸ਼ਾਮਲ ਡਿਏਗੋ ਮੈਰਾਡੋਨਾ ਦਾ 1986 ਵਿਚ ਅਰਜਨਟੀਨਾ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿੱਚਵੱਡਾ ਯੋਗਦਾਨ ਸੀ। ਉਹ ਬੋਕਾ ਜੂਨੀਅਰਜ਼, ਨਾਪੋਲੀ ਅਤੇ ਬਾਰਸੀਲੋਨਾ ਲਈ ਕਲੱਬ ਫੁੱਟਬਾਲ ਵੀ ਖੇਡੇ ਸਨ। ਕ੍ਰਿਕਟ ਪਸੰਦ ਦੇਸ਼ ਹੋਣ ਦੇ ਬਾਵਜੂਦ ਭਾਰਤ ਵਿਚ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਕਰੋੜਾਂ ਦੀਹੈ। ਡਰੱਗਸ ਤੇ ਸ਼ਰਾਬ ਦੀ ਆਦਤ ਕਾਰਨ ਮੈਰਾਡੋਨਾ ਵਿਵਾਦਾਂ ਵਿਚ ਵੀ ਰਹੇ ਸਨ। ਕੁਝ ਦਿਨ ਪਹਿਲਾਂ ਉਸ ਦਾ ਕੋਰੋਨਾ ਟੈਸਟ ਹੋਇਆ ਤਾਂ ਰਿਪੋਰਟ ਨੈਗੇਟਿਵ ਆਈ ਸੀ, ਬਾਅਦ ਵਿੱਚ ਫਿਰ ਇਨਫੈਕਟਿਡ ਹੋ ਗਏ ਸਨ।

Click Here Sports News in Punjabi 

Continue Reading

ਖੇਡਾਂ

ਏਸ਼ੀਅਨ ਟੈਨਿਸ ਦਾ ਚੈਂਪੀਅਨ ਮੈਦਵੇਦੇਵ ਬਣਿਆ

Published

on

Medvedev

ਲੰਡਨ, 24 ਨਵੰਬਰ – ਰੂਸ ਦੇ ਡੈਨੀਅਲ ਮੈਦਵੇਦੇਵ ਨੇ ਏ ਟੀ ਪੀ ਫਾਈਨਲ ਵਿੱਚ ਯੂ ਐਸ ਓਪਨ ਚੈਂਪੀਅਨ ਡੋਮੋਨਿਕ ਥੀਮ ਨੂੰ ਹਰਾ ਦਿੱਤਾ ਹੈ। ਡੈਨੀਅਲ ਨੇ ਤਿੰਨ ਸੈਟਾਂ ਵਿੱਚ ਆਪਣੇ ਵਿਰੋਧੀ ਨੂੰ ਹਰਾ ਕੇ ਅੱਜ ਤੱਕ ਦਾ ਆਪਣਾ ਸਭ ਤੋਂ ਵੱਡਾ ਖਿਤਾਬ ਜਿੱਤਿਆ ਹੈ।
ਪਹਿਲਾ ਸੈਟ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਡੈਨੀਅਲ ਨੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਥੀਮ ਨੂੰ 4-6, 7-6 ਅਤੇ 6-4 ਨਾਲ ਹਰਾਇਆ। ਚੌਥੇ ਨੰਬਰ ਦੇ ਖਿਡਾਰੀ ਡੈਨੀਅਲ ਨੇ ਇਸ ਖਿਤਾਬੀ ਜਿੱਤ ਦੇ ਦੌਰਾਨ ਪਹਿਲੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਚ ਅਤੇ ਦੋ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੂੰ ਵੀ ਹਰਾਇਆ ਅਤੇ ਉਸ ਨੇ ਇਸ ਮੁਕਾਬਲੇ ਵਿੱਚ ਚੋਟੀ ਦੇ ਤਿੰਨ ਖਿਡਾਰੀਆਂ ਨੂੰ ਹਰਾਉਣ ਦਾ ਮਾਣ ਹਾਸਲ ਕੀਤਾ ਹੈ। ਖਿਤਾਬ ਹਾਸਲ ਕਰਨ ਤੋਂ ਬਾਅਦ ਡੈਨੀਅਲ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਉਹ ਅੱਗੇ ਨਾਲੋਂ ਵੱਧ ਮਜ਼ਬੂਤ ਹੋਇਆ ਹੈ ਤੇ ਉਸ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਹੈ।ਉਸ ਨੇ ਕਿਹਾ ਕਿ ਜਦ ਉਹ ਮਾਨਸਿਕ ਤੇ ਸਰੀਰਕ ਪੱਖੋਂ ਠੀਕ ਮਹਿਸੂਸ ਕਰਦਾ ਹੈ ਤਾਂ ਇਸ ਦੇ ਖੇਡਾਂ ਵਿੱਚ ਵੀ ਚੰਗੇ ਨਤੀਜੇ ਮਿਲਦੇ ਹਨ। ਉਸ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਹੋ ਜਿਹੇ ਨਤੀਜੇ ਦੇਵੇਗਾ ਤੇ ਆਪਣੀ ਖੇਡ ਸ਼ੈਲੀ ਵਿੱਚ ਹੋਰ ਸੁਧਾਰ ਕਰੇਗਾ। ਵਰਨਣ ਯੋਗ ਹੈ ਕਿ ਟੂਰਨਾਮੈਂਟ ਤੋਂ ਪਹਿਲਾਂ ਕਿਆਸ ਲੱਗ ਰਹੇ ਸਨ ਕਿ ਜੋਕੋਵਿਚ ਤੇ ਨਡਾਲ ਜਿੱਤ ਸਕਦੇ ਹਨ, ਪਰ ਡੈਨੀਅਲ ਨੇ ਕਿਆਫਿਆਂ ਨੂੰ ਖਤਮ ਕਰਦਿਆਂ ਜਿੱਤ ਹਾਸਲ ਕੀਤੀ ਹੈ।

Click Here To Read Read sports news online

Continue Reading

ਰੁਝਾਨ