Investment of 32 3.2 million from Australia's Future Fund
Connect with us [email protected]

ਕਾਰੋਬਾਰ

ਆਸਟਰੇਲੀਆ ਦੇ ਭਵਿੱਖ ਫੰਡ ਤੋਂ ਅਡਾਨੀ ਗਰੁੱਪ ਲਈ 32 ਲੱਖ ਡਾਲਰ ਦਾ ਨਿਵੇਸ਼ ਹੋਇਆ

Published

on

adani
  • ਯੂ ਐੱਨ ਅਤੇ ਵਾਤਾਵਰਣ ਮਾਹਰਾਂ ਵੱਲੋਂ ਆਲੋਚਨਾ
    ਬ੍ਰਿਸਬੇਨ, 17 ਦਸੰਬਰ – ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਸਮੁੱਚੇ ਵਿਸ਼ਵ ਵਿੱਚ ਹੋ ਰਹੇ ਨਿਵੇਸ਼ ਦੇ ਦੌਰਾਨ ਆਸਟਰੇਲੀਆ ਦੀ ਫੈਡਰਲ ਸਰਕਾਰ ਨੇ ਦੇਸ਼ ਦੇ ਭਵਿੱਖ ਫੰਡ ਵਿੱਚੋਂ ਅਡਾਨੀ ਗਰੁੱਪ ਦੀ ਵਿਵਾਦ ਵਿੱਚ ਫਸੀ ਹੋਈ ਕਾਰਮੀਕਲ ਕੋਲਾ ਖਾਣ ਤੋਂ ਗ੍ਰੇਟ ਬੈਰੀਅਰ ਰੀਫ ਦੀ ਇੱਕ ਬੰਦਰਗਾਹ ਤੱਕ ਰੇਲ ਲਿੰਕ ਵਾਸਤੇ 32 ਲੱਖ ਡਾਲਰ ਦਾ ਫੰਡ ਦਿੱਤਾ ਹੈ। ਇੰਟਰਨੈਸ਼ਨਲ ਜਸਟਿਸ ਵੱਲੋਂ ਸੂਚਨਾ ਦੀ ਆਜ਼ਾਦੀ ਦੇ ਕਾਨੂੰਨਾਂ ਹੇਠ ਦਿੱਤੇ ਦਸਤਾਵੇਜ਼ਾਂ ਮੁਤਾਬਕਟੈਕਸ ਦਾਤਾਵਾਂ ਦਾ ਇਹ 60.5 ਅਰਬ ਡਾਲਰ ਦਾ ਫੰਡ 2006 ਵਿੱਚ ਸਥਾਪਤ ਕੀਤਾ ਗਿਆ ਸੀ।
    ਦੂਸਰੇ ਪਾਸੇ ਯੂ ਐੱਨ ਓ ਨੇ ਇਸ ਤਰ੍ਹਾਂ ਦਾ ਫੰਡ ਦੇਣ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਕੋਈ ਵੀ ਕਾਰੋਬਾਰ ਮਿਆਂਮਾਰ ਦੇ ਸੁਰੱਖਿਆ ਬਲਾਂ ਨਾਲ ਕਿਸੇ ਵੀ ਤਰ੍ਹਾਂ ਦੇ ਵਪਾਰਕ ਸਬੰਧ ਵਿੱਚ ਨਹੀਂ ਰਹਿਣਾ ਚਾਹੀਦਾ। ਇਸ ਖੁਲਾਸੇ ਨੇ ਵਾਤਾਵਰਣ ਮਾਹਰਾਂ ਨੂੰ ਵੀ ਉਕਸਾਇਆ ਹੈ ਜਿਨ੍ਹਾਂ ਨੇ ਅਡਾਨੀ ਦੀ ਕੋਲਾਖਾਣ ਦੇ ਖਿਲਾਫ ਮੁੁਹਿੰਮ ਆਰੰਭੀ ਹੈ। ਮਾਰਕੀਟ ਫੋਰਸਿਜ਼ ਦੇ ਪਾਬਲੋ ਬ੍ਰੇਟ ਨੇ ਕਿਹਾ, ‘ਕੋਲੇ ਦੀ ਨਵੀਂ ਥਰਮਲ ਖਾਣ ਦੀ ਉਸਾਰੀ ਵਾਤਾਵਰਣ ਅਤੇ ਮੌਸਮ ਲਈ ਗੰਭੀਰ ਸੰਕਟ ਹੋ ਸਕਦੀ ਹੈ।’ ਅਡਾਨੀ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਅਡਾਨੀ ਗਰੁੱਪ ਮਨੁੱਖੀ ਅਧਿਕਾਰ ਕੌਂਸਲ ਦੀ ਤੱਥ ਖੋਜ ਰਿਪੋਰਟ ਅਤੇ ਮਿਆਂਮਾਰ ਵਿੱਚ ਸਾਰੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਬਾਰੇ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ।

Click Here To Read Latest business news

ਕਾਰੋਬਾਰ

ਕੋਰੋਨਾ ਬਿਮਾਰੀ ਦੇ ਦੌਰ ਵਿੱਚ ਅੰਬਾਨੀ ਅਤੇ ਅਡਾਨੀ ਦੇ ਕਾਰੋਬਾਰ ਨੂੰ ਮਹਾਂਮਾਰੀ ਦੇਸੀ ਘਿਓ ਵਾਂਗ ਲੱਗੀ

Published

on

ਨਵੀਂ ਦਿੱਲੀ, 3 ਮਾਰਚ – ਕੋਰੋਨਾ ਦੀ ਮਹਾਮਾਰੀ ਦੇ ਦੌਰ ਵਿੱਚ ਸਾਲ 2020 ਦੌਰਾਨ ਭਾਰਤ ਵਿੱਚ 40 ਉਦਯੋਗਪਤੀ ਅਰਬਪਤੀਆਂ ਦੀ ਸੂਚੀ ਵਿੱਚ ਜੁੜ ਗਏ ਹਨ। ਇਨ੍ਹਾਂ ਨੂੰ ਮਿਲਾ ਕੇ ਇਸ ਵਕਤ ਭਾਰਤ ਦੇ ਕੁੱਲ 177 ਲੋਕ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ।
ਇੱਕ ਰਿਪੋਰਟ ਵਿੱਚ ਕੱਲ੍ਹ ਕਿਹਾ ਗਿਆ ਹੈ ਕਿ ਅਮੀਰ ਲੋਕਾਂ ਬਾਰੇ ਹੁਰਨ ਗਲੋਬਲ ਦੀ ਸੂਚੀ ਵਿੱਚ ਕਿਹਾ ਗਿਆ ਹੈ ਕਿ ਸਾਲ 2020 ਵਿੱਚ ਜਦੋਂ ਦੁਨੀਆ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਸੀ ਤਾਂ ਭਾਰਤ ਦੇ 40 ਲੋਕ ਅਰਬਪਤੀਆਂ ਦੀ ਸੂਚੀ ਵਿੱਚ ਪਹੁੰਚ ਗਏ ਹਨ। ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਲਗਾਤਾਰ ਸਭ ਤੋਂ ਅਮੀਰ ਭਾਰਤੀ ਬਣੇ ਹੋਏ ਹਨ। ਉਨ੍ਹਾਂ ਦੀ ਜਾਇਦਾਦ 24 ਫ਼ੀਸਦੀ ਤੋਂ ਵਧਕੇ 83 ਅਰਬ ਡਾਲਰ ਹੋ ਗਈ। ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ ਉਹ ਇੱਕ ਹੋਰ ਪੌੜੀ ਚੜ੍ਹਕੇ ਅੱਠਵੇਂ ਨੰਬਰ ਉੱਤੇ ਪਹੁੰਚ ਗਏ ਹਨ। ਗੁਜਰਾਤ ਦੇ ਉਦਯੋਗਪਤੀ ਗੌਤਮ ਅਡਾਨੀ ਦੀ ਜਾਇਦਾਦ ਵਿੱਚਵੀ ਚੋਖਾ ਵਾਧਾ ਹੋਇਆ ਹੈ। ਸਾਲ 2020 ਵਿੱਚ ਉਨ੍ਹਾਂ ਦੀ ਜਾਇਦਾਦ 32 ਅਰਬ ਡਾਲਰ ਤੱਕ ਪਹੁੰਚ ਗਈ ਅਤੇ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਸਥਾਨ 20 ਪੌੜੀਆਂ ਹੋਰ ਚੜ੍ਹਕੇ 48 ਨੰਬਰ ਉੱਤੇ ਪਹੁੰਚ ਗਿਆ। ਮੁਕੇਸ਼ ਅੰਬਾਨੀ ਤੋਂ ਬਾਅਦ ਉਹ ਦੂਸਰੇ ਸਭ ਤੋਂ ਅਮੀਰ ਭਾਰਤੀ ਬਣ ਗਏ ਹਨ। ਉਨ੍ਹਾਂ ਦੇ ਭਰਾ ਵਿਨੋਦ ਦੀ ਜਾਇਦਾਦ 128 ਫ਼ੀਸਦੀ ਵਧ ਕੇ 9.8 ਅਰਬ ਡਾਲਰ ਹੋ ਗਈ। ਆਈ ਟੀ ਕੰਪਨੀ ਐਚ ਸੀ ਐਲ ਦੇ ਸ਼ਿਵ ਨਾਡਰ ਦੀ ਜਾਇਦਾਦਾ 2.4 ਅਰਬ ਡਾਲਰ ਦੀ ਹੋ ਗਈ। ਬਾਇਕੋਨ ਦੀ ਕਿਰਨ ਮਜੂਮਦਾਰ ਦੀ ਜਾਇਦਾਦ 41 ਫ਼ੀਸਦੀ ਵਧ ਕੇ 4.8 ਅਰਬ ਡਾਲਰ ਹੋ ਗਈ। ਇਸ ਤਰ੍ਹਾਂ ਭਾਰਤ ਦੇ ਅਰਬਪਤੀਆਂ ਦੀ ਸੂਚੀ ਵਿੱਚ 100 ਫ਼ੀਸਦੀ ਵਾਧਾ ਹੋਇਆ ਹੈ।

Read More Today’s Business News Headlines

Continue Reading

ਕਾਰੋਬਾਰ

ਭਾਰਤ ਦੇ ਵਪਾਰੀਆਂ ਵੱਲੋਂ 5 ਮਾਰਚ ਤੋਂ 5 ਅਪ੍ਰੈਲ ਤੱਕ ਅੰਦੋਲਨ ਦਾ ਐਲਾਨ

Published

on

ਨਵੀਂ ਦਿੱਲੀ, 28 ਫਰਵਰੀ, – ਕਨਫ਼ੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ 26 ਫ਼ਰਵਰੀ ਦੇ ‘ਭਾਰਤ ਬੰਦ’ ਦੀ ਕਾਮਯਾਬੀ ਤੋਂ ਬਾਅਦ ਜੀਐਸਟੀ ਅਤੇ ਈ-ਕਾਮਰਸ ਦੇ ਮੁੱਦਿਆਂ ਉੱਤੇ ਇਸ 5 ਮਾਰਚ ਤੋਂ ਲੈ ਕੇ 5 ਅਪ੍ਰੈਲ ਤੱਕ ਭਾਰਤ ਦੇ ਸਾਰੇ ਰਾਜਾਂ ਵਿੱਚ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਇਸ ਸੰਬੰਧ ਵਿੱਚ ‘ਕੈਟ’ ਨੇ ਕਿਹਾ ਹੈ ਕਿ ਇਹ ਦੋਵੇਂ ਮੁੱਦੇ ਭਾਰਤ ਦੇ 8 ਕਰੋੜ ਵਪਾਰੀਆਂ ਨਾਲ ਸਿੱਧਾ ਸਬੰਧ ਰੱਖਦੇ ਹਨ ਅਤੇ ਜਦੋਂ ਤੱਕ ਦੋਵੇਂ ਮੁੱਦਿਆਂ ਦਾ ਕੋਈ ਤਰਕਪੂਰਨ ਹੱਲ ਨਹੀਂ ਹੋ ਜਾਂਦਾ, ਤਦ ਤੱਕ ਦੇਸ਼ ਵਿੱਚ ਵਪਾਰੀਆਂ ਦਾ ਅੰਦੋਲਨ ਜਾਰੀ ਰਹੇਗਾ। ਜਥੇਬੰਦੀ ਨੇ ਕਿਹਾ ਕਿ ਇਸ ਵੇਲੇ ਭਾਰਤ ਦੇ ਵਪਾਰੀ ਜੀਐੱਸਟੀ ਦੀਆਂ ਵਿਵਸਥਾਵਾਂ ਅਤੇ ਈ-ਕਾਮਰਸ ਵਿੱਚ ਵਿਦੇਸ਼ੀ ਕੰਪਨੀਆਂ ਦੀ ਲਗਾਤਾਰ ਮਨਮਰਜ਼ੀਤੋਂ ਦੁਖੀ ਹਨ। ਉਹ ਜਾਂ ਤਾਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ ਜਾਂ ਫਿਰ ਆਪਣਾ ਵਪਾਰ ਬੰਦ ਕਰਨ ਲਈ ਮਜਬੂਰ ਹੋਣਗੇ।
‘ਕੈਟ’ ਦੇ ਰਾਸ਼ਟਰੀ ਪ੍ਰਧਾਨ ਬੀਸੀ ਭਰਤੀਆ ਤੇ ਰਾਸ਼ਟਰੀ ਜਨਰਲ ਸੈਕਟਰੀ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਵੀਡੀਓ ਕਾਨਫ਼ਰੰਸ ਰਾਹੀਂ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 275 ਤੋਂ ਵੱਧ ਪ੍ਰਮੁੱਖ ਕਾਰੋਬਾਰੀ ਸੰਗਠਨਾਂ ਦੇ ਆਗੂਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਦੋਵੇਂ ਮੁੱਦਿਆਂ ਉੱਤੇ ਕੇਂਦਰ ਤੋਂ ਸਿੱਧੇ ਸੁਆਲ-ਜੁਆਬ ਕੀਤੇ ਜਾਣਗੇ ਅਤੇ ਦੇਸ਼ ਦੀਆਂ ਰਾਜ ਸਰਕਾਰਾਂ ਵੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀਆਂ।ਵਪਾਰੀਆਂ ਦਾ ਦੋਸ਼ ਹੈ ਕਿ ਵਿਦੇਸ਼ੀ ਈ-ਕਾਮਰਸ ਕੰਪਨੀਆਂ ਸਰਕਾਰ ਦੇ ਨਿਯਮਾਂ ਤੇ ਕਾਨੂੰਨਾਂ ਦੀ ਸ਼ਰੇਆਮ ਉਲੰਘਣਾ ਕਰਦੀਆਂ ਹਨ ਤੇ ਉਸ ਉੱਤੇ ਲਗਾਮ ਕੱਸਣੀ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਅਗਲੇ ਕੁਝ ਮਹੀਨਿਆਂਵਿੱਚ 5 ਰਾਜਾਂ ਵਿੱਚ ਚੋਣਾਂ ਦੌਰਾਨ ਇੱਕ ਵੋਟ ਬੈਂਕ ਦੇ ਵਾਂਗ ਵਪਾਰੀ ਵਰਗ ਆਪਣੀ ਗਿਣਤੀ ਦੇ ਦਮ ਉੱਤੇ ਕਿਸੇ ਵੀ ਪਾਰਟੀ ਦੀ ਹਾਰ ਜਾਂ ਜਿੱਤ ਦਾ ਕਾਰਨ ਬਣ ਸਕਦੇ ਹਨ।

Read More Today’s Business News Headlines

Continue Reading

ਕਾਰੋਬਾਰ

ਮੋਗਾ ਵਿੱਚ ਅਡਾਨੀ ਭੰਡਾਰ ਵਿੱਚੋਂ ਅਨਾਜ ਭਰ ਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ

Published

on

ਮੋਗਾ, 27 ਫਰਵਰੀ – ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲਦੇ ਸੰਘਰਸ਼ ਦੌਰਾਨ ਕਿਸਾਨ ਸੰਗਠਨਾਂ ਨੇ ਕੱਲ੍ਹ ਇਥੇ ਅਡਾਨੀ ਭੰਡਾਰ ’ਚੋਂ ਅਨਾਜ ਭਰ ਕੇ ਨਿਕਲਦੀ ਮਾਲ ਗੱਡੀ ਨੂੰ ਰੋਕ ਲਿਆ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਬਲਦੇਵ ਸਿੰਘ ਜੀਰਾ ਦੀ ਅਗਵਾਈ ਹੇਠ ਕਿਸਾਨ ਰੇਲ ਪਟੜੀ ਉਤੇ ਬੈਠ ਗਏ ਤੇ ਗੱਡੀ ਨੂੰ ਡੱਕ ਦਿੱਤਾ। ਇਸ ਦੀ ਸੂਚਨਾ ਮਿਲਦੇ ਸਾਰ ਸੀਨੀਅਰ ਸਿਵਲ ਤੇ ਪੁਲਸ ਅਧਿਕਾਰੀ ਮੌਕੇ ਉਤੇ ਪੁੱਜ ਗਏ। ਉਨ੍ਹਾਂ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕੀਤੀ, ਪਰ ਮਾਮਲਾ ਜਿਉਂ ਦਾ ਤਿਉਂ ਰਹਿਣ ਮਗਰੋਂ ਰੇਲ ਵਿਭਾਗ ਇਕੱਲਾ ਇੰਜਣ ਲੈ ਕੇ ਚਲਾ ਗਿਆ ਅਤੇ ਅਨਾਜ ਦੀ ਭਰੀ ਗੱਡੀ ਉਥੇ ਹੀ ਖੜੀ ਰਹੀ।
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰਦੀਆਂ ਕਿਸਾਨ ਜਥੇਬੰਦੀਆਂ ਨੇ ਕੋਲਾ ਆਦਿ ਦੀ ਢੋਆ-ਢੁਆਈ ਲਈ ਮਾਲ ਗੱਡੀਆਂ ਚੱਲਣ ਦੀ ਖੁੱਲ੍ਹ ਦਿੱਤੀ ਸੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਮਾਲ ਗੱਡੀ ਬਾਰੇ ਸੂਚਨਾ ਮਿਲਣ ਉਤੇ ਅਡਾਨੀ ਪਲਾਂਟ ’ਚੋਂ ਕਣਕ ਦੀ ਲੋਡ ਹੋਈ ਗੱਡੀ ਨੂੰ ਰੋਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਹਿੰਦਾ ਹੈ ਕਿ ਮਾਲ ਗੱਡੀ ਨਾ ਰੋਕਣ ਦਾ ਫ਼ੈਸਲਾ ਹੈ, ਪਰ ਉਨ੍ਹਾਂ ਦੀ ਜਥੇਬੰਦੀ ਨੂੰ ਇਸ ਦਾ ਪਤਾ ਨਹੀਂ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਨਿਰਦੇਸ਼ਾਂ ਮੁਤਾਬਕ ਮਾਲ ਗੱਡੀ ਨੂੰ ਇੱਥੋਂ ਜਾਣ ਜਾਂ ਨਾ ਜਾਣ ਦੇਣ ਬਾਰੇ ਫੈਸਲਾ ਹੋਵੇਗਾ।

Read More Exclusive Punjabi Breaking News

Continue Reading

ਰੁਝਾਨ


Copyright by IK Soch News powered by InstantWebsites.ca