Investigation intensifies in case of rape of Bengali girl at Tikri Kisan Morcha
Connect with us [email protected]

ਪੰਜਾਬੀ ਖ਼ਬਰਾਂ

ਟਿਕਰੀ ਕਿਸਾਨ ਮੋਰਚੇ ਵਿਖੇ ਬੰਗਾਲੀ ਲੜਕੀ ਨਾਲ ਬਲਾਤਕਾਰ ਦੇ ਕੇਸ ਵਿੱਚ ਜਾਂਚ ਤੇਜ਼

Published

on

Rape

ਕਿਸਾਨ ਨੇਤਾ ਯੋਗੇਂਦਰ ਯਾਦਵ ਸਮੇਤ ਕਈ ਲੋਕਾਂ ਨੂੰ ਨੋਟਿਸ ਜਾਰੀ
ਬਹਾਦੁਰਗੜ੍ਹ, 12 ਮਈ – ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਹਰ ਟਿਕਰੀ ਬਾਰਡਰ ਦੇ ਕਿਸਾਨ ਮੋਰਚੇ ਵਾਲੀ ਥਾਂ ਪੱਛਮੀ ਬੰਗਾਲ ਤੋਂ ਆਈ ਲੜਕੀ ਨਾਲ ਹੋਏ ਬਲਾਤਕਾਰ ਦੇ ਕੇਸ ਵਿੱਚ ਪੁਲਸ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਇਸ ਬਾਰੇ ਕੁਝ ਕਿਸਾਨ ਆਗੂਆਂ ਸਮੇਤ ਕੁਝ ਲੋਕਾਂ ਨੂੰ ਨੋਟਿਸ ਵੀ ਕੱਢੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਇਸ ਸੰਬੰਧ ਵਿੱਚ ਦਰਜ ਹੋਈ ਸਿ਼ਕਾਇਤ ਦੇ ਸੰਬੰਧ ਵਿੱਚ ਇੱਕ ਲੜਕੀ ਤੋਂ ਕੱਲ੍ਹ ਪੁੱਛਗਿੱਛ ਵੀ ਕੀਤੀ ਅਤੇ ਕਿਸਾਨ ਨੇਤਾ ਯੋਗੇਂਦਰ ਯਾਦਵ ਅਤੇ ਮ੍ਰਿਤਕਾ ਦੇ ਸੰਪਰਕ ਵਿੱਚ ਆਏ ਹੋਰਨਾਂ ਲੋਕਾਂ ਨੂੰ ਪੁੱਛਗਿੱਛ ਲਈ ਨੋਟਿਸ ਵੀ ਜਾਰੀ ਕੀਤੇ ਹਨ। ਪੁਲਸ ਦਾ ਕਹਿਣਾ ਹੈ ਕਿ ਹਾਲੇਕੇਸ ਦੀ ਜਾਂਚ ਚੱਲ ਰਹੀ, ਇਸ ਵਿੱਚ ਕੀ ਕੁਝ ਨਿਕਲਦਾ ਹੈ, ਉਸੇ ਆਧਾਰ ਉੱਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਵਰਨਣ ਯੋਗ ਹੈ ਕਿ 12 ਅਪ੍ਰੈਲ ਨੂੰ ਬੰਗਾਲ ਦੀ ਇੱਕ ਲੜਕੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਟਿਕਰੀ ਬਾਰਡਰ ਵਿਖੇ ਆਈ ਸੀ ਅਤੇ ਬੀਤੀ 30 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ।ਮੌਤ ਤੋਂ ਕੁਝ ਸਮਾਂ ਬਾਅਦ ਲੜਕੀ ਨਾਲ ਗ਼ਲਤ ਹਰਕਤ ਹੋਣ ਦੀ ਚਰਚਾ ਸ਼ੁਰੂ ਹੋਈ ਤਾਂ ਬੀਤੀ 8 ਮਈ ਨੂੰ ਲੜਕੀ ਦੇ ਪਿਤਾ ਨੇ ਸਿਟੀ ਥਾਣੇ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੇ ਬਾਅਦ ਅਨਿਲ ਅਤੇ ਅਨੁੂਪ ਸਮੇਤ ਛੇ ਜਣਿਆਂ ਉੱਤੇ ਕੇਸ ਦਰਜ ਹੋਇਆ ਸੀ, ਜਿਨ੍ਹਾਂ ਵਿੱਚ ਦੋ ਲੜਕੀਆਂ ਵੀ ਹਨ। ਇਸ ਕੇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ)ਬਣਾਈ ਗਈ ਹੈ, ਜਿਸ ਦੀ ਅਗਵਾਈ ਡੀ ਐਸ ਪੀ ਪਵਨ ਕੁਮਾਰ ਕਰ ਰਹੇ ਹਨ। ਪੁਲਸ ਦੀ ਜਾਂਚ ਦੌਰਾਨ ਕਿਸਾਨ ਨੇਤਾਵਾਂ ਨੇ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਿਰਫ਼ ਦੋ ਲੋਕਾਂ ਨੂੰ ਦੋਸ਼ੀ ਲਿਖਾਇਆ ਸੀ, ਪਰ ਪੁਲਸ ਕੇਸ ਵਿੱਚ ਛੇ ਲੋਕਾਂ ਦੇ ਨਾਂ ਲਿਖ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਦੋ ਲੜਕੀਆਂ ਉਹ ਹਨ, ਜਿਨ੍ਹਾਂ ਨੇ ਇਸ ਕੇਸ ਵਿੱਚ ਪੀੜਤ ਪਰਵਾਰ ਦੀ ਮਦਦ ਕੀਤੀ ਹੈ।
ਦੂਸਰੇ ਪਾਸੇ ਡੀ ਐਸ ਪੀ ਪਵਨ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਛੇ ਲੋਕਾਂ ਦੇ ਨਾਂ ਸਨ, ਜਿਸ ਦੇ ਆਧਾਰ ਉੱਤੇ ਕੇਸ ਦਰਜ ਹੋਇਆ ਹੈ ਅਤੇ ਜਾਂਚ ਅੱਗੇ ਵਧੀ ਤਾਂ ਮ੍ਰਿਤਕਾ ਦੇ ਸੰਪਰਕ ਵਿੱਚ ਆਏ ਯੋਗੇਂਦਰ ਯਾਦਵ ਤੇ ਹੋਰ ਲੋਕਾਂ ਨੂੰ ਨੋਟਿਸ ਦਿੱਤੇ ਗਏ ਹਨ। ਕੇਸ ਦੀ ਮੁੱਢਲੀ ਸਿ਼ਕਾਇਤ ਵਿੱਚ ਜਿਨ੍ਹਾਂ ਦੇ ਨਾਂ ਹਨ, ਉਨ੍ਹਾਂ ਨੂੰ ਵੀ ਨੋਟਿਸ ਜਾਰੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਲੜਕੀ ਕੱਲ੍ਹ ਜਾਂਚ ਵਿੱਚ ਸ਼ਾਮਲ ਹੋਣ ਲਈ ਆਈ ਸੀ, ਜਿਸ ਤੋਂ ਪੁੱਛਗਿੱਛ ਹੋ ਰਹੀ ਹੈ। ਅਜੇ ਤੱਕ ਦੀ ਜਾਂਚ ਵਿੱਚ ਮ੍ਰਿਤਕਾ ਨਾਲ ਸਿਰਫ਼ ਛੇੜਛਾੜ ਹੋਣ ਦੀ ਗੱਲ ਨਿਕਲੀ ਹੈ। ਜਾਂਚ ਵਿੱਚ ਸ਼ਾਮਲ ਲੜਕੀ ਬਾਰੇ ਜੇ ਕੋਈ ਤੱਥ ਮਿਲੇ ਤਾਂ ਉਸ ਮੁਤਾਬਕ ਕਾਰਵਾਈ ਹੋਵੇਗੀ। ਡੀ ਐੱਸ ਪੀ ਮੁਤਾਬਕ ਇਸ ਲੜਕੀ ਨੇ ਦੱਸਿਆ ਹੈ ਕਿ ਉਹ ਬੰਗਾਲ ਗਈ ਸੀ ਅਤੇ ਸੱਤ ਅਪ੍ਰੈਲ ਨੂੰ ਵਾਪਸ ਆ ਗਈ ਸੀ। ਬਾਕੀ ਸਾਰੇ 12 ਅਪ੍ਰੈਲ ਨੂੰ ਆਏ ਸਨ। ਮੁਲਜ਼ਮ ਅਨਿਲ ਅਤੇ ਅਨੂਪ ਦੀ ਗ਼੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਕੰੰਮ ਵਿੱਚ ਤਿੰਨ ਟੀਮਾਂ ਲੱਗੀਆਂ ਹਨ।

Read More Today News in Punjabi

ਅਪਰਾਧ

ਪਾਣੀ ਬਾਰੇ ਝਗੜੇ ਕਾਰਨ ਏ ਐਸ ਆਈ ਵੱਲੋਂ ਚਾਕੂ ਮਾਰ ਕੇ ਭਾਬੀ ਦਾ ਕਤਲ

Published

on

ਚੰਡੀਗ਼ੜ੍ਹ, 24 ਜੂਨ – ਰਾਮ ਦਰਬਾਰ ਵਿੱਚ ਪੰਜਾਬ ਪੁਲਸ ਦੇ ਇੱਕ ਏ ਐਸ ਆਈ ਨੇ ਆਪਣੇ ਭਰਾ ਨਾਲ ਪਾਣੀ ਦੇ ਝਗੜੇ ਦੌਰਾਨ ਆਪਣੀ ਭਾਬੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਭਰਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਗ਼੍ਰਿਫ਼ਤਾਰ ਦੋਸ਼ੀ ਦੀ ਪਛਾਣ ਹਰ ਸਵਰੂਪ ਵਜੋਂ ਅਤੇ ਉਸਦੀ ਭਾਬੀ ਦੀ ਪਛਾਣ ਦਿਵਿਆ ਵਜੋਂ ਹੋਈ ਹੈ, ਜੋ 37 ਸਾਲ ਦੀ ਸੀ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਝਗੜਾ ਰਾਤ 12 ਵਜੇ ਦੇ ਕਰੀਬ ਦਾ ਹੈ, ਜਦ ਇੱਕੋ ਘਰ ਵਿੱਚ ਰਹਿੰਦੇ ਹਰ ਸਵਰੂਪ ਦਾ ਆਪਣੇ ਭਰਾ ਪ੍ਰੇਮ ਸਾਗਰ ਨਾਲ ਪਾਣੀ ਦੀ ਸਪਲਾਈ ਤੋਂ ਝਗੜਾ ਹੋ ਗਿਆ। ਫਿਰ ਝਗੜਾ ਐਨਾ ਵੱਧ ਗਿਆ ਕਿ ਹਰ ਸਵਰੂਪ ਨੇ ਗੁੱਸੇ ਵਿੱਚ ਆ ਕੇ ਆਪਣੀ ਭਾਬੀ ਉੱਤੇ ਚਾਕੂ ਨਾਲ ਵਾਰ ਕੀਤਾ ਅਤੇ ਭਰਾ ਉੱਤੇ 4-5 ਵਾਰ ਕੀਤੇ ਅਤੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ। ਨੇੜੇ ਰਹਿੰਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਦਿਵਿਆ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪ੍ਰੇਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ਉੱਤੇ ਪਹੁੰਚੀ ਪੁਲਸ ਨੇ ਹਰ ਸਵਰੂਪ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਲਈ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਸਰਵਿਸ ਸਟੇਸ਼ਨ ਤੋਂ ਫਾਰਚੂਨਰ ਗੱਡੀ ਲੈ ਕੇ ਭੱਜੇ ਨੌਕਰ ਦੀ ਹਾਦਸੇ ਵਿੱਚ ਮੌਤ

Published

on

Accident death

ਜਲੰਧਰ, 24 ਜੂਨ – ਸਰਵਿਸ ਸਟੇਸ਼ਨ ਤੋਂ ਫਾਰਚੂਨਰ ਗੱਡੀ ਲੈ ਕੇ ਫਰਾਰ ਹੋਏ 23 ਸਾਲਾਇਕ ਨੌਕਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਦੇ ਇੰਚਾਰਜ ਸੁਰਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਖਦਾਸ ਪੁੱਤਰ ਕਾਤਿਕ ਦਾਸ ਵਾਸੀ ਕੋਲਕਾਤਾ (ਵੈਸਟ ਬੰਗਾਲ) ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਉੱਤੇ ਧਨੋਵਾਲੀ ਗੇਟ ਕੋਲ ਇੱਕ ਫਾਰਚੂਨਰ ਗੱਡੀ ਪਲਟੀਆਂ ਖਾਣ ਪਿੱਛੋਂ ਡਿਵਾਈਡਰ ਨਾਲ ਟਕਰਾਈ ਹੈ ਤੇ ਉਸ ਦੀ ਡਰਾਈਵਰ ਸੀਟ ਉੱਤੇ ਕੋਈ ਨੌਜਵਾਨ ਮ੍ਰਿਤਕ ਹਾਲਤ ਵਿੱਚ ਪਿਆ ਹੈ, ਜਿਸ ਦੇ ਬਾਅਦ ਨਾਈਟ ਡਿਊਟੀ ਉੱਤੇ ਤੈਨਾਤ ਏ ਐਸ ਆਈ ਵਿਜੈ ਕੁਮਾਰ ਮੌਕੇ ਉੱਤੇ ਪਹੁੰਚੇ ਅਤੇ ਗੱਡੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਸੁਖਦਾਸ ਸਤਨਾਮ ਸਿੰਘ ਰੇਰੂ ਦੇ ਸਰਵਿਸ ਸਟੇਸ਼ਨ ਉੱਤੇ ਨੂਰਪੁਰ ਵਿੱਚ ਨੌਕਰੀ ਕਰਦਾ ਸੀ।ਕੱਲ੍ਹ ਰਾਤ ਨੂੰ ਉਹ ਉਥੋਂ ਦੀ ਫਾਰਚੂਨਰ ਗੱਡੀ ਲੈ ਕੇ ਪਰਾਗਪੁਰ ਹਾਈਵੇ ਵੱਲ ਫਰਾਰ ਹੋ ਗਿਆ। ਗੱਡੀ ਜ਼ਿਆਦਾ ਤੇਜ਼ ਰਫ਼ਤਾਰ ਵਿੱਚ ਹੋਣ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮੌਕੇ ਉੱਤੇ ਉਸਦੀ ਮੌਤ ਹੋ ਗਈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਗੈਂਗਵਾਰ ਵਿੱਚ ਦੀਪਕ ਦੀ ਨਹੀਂ, ਜੇਲ੍ਹ ਤੋਂ ਆਏ ਕਿਸ਼ਨ ਦੀ ਮੌਤ ਹੋਈ

Published

on

death

ਕੋਟਕਪੂਰਾ, 24 ਜੂਨ – ਜਲਾਲੇਆਣਾ ਮਾਰਗ ਉੱਤੇ ਪਰਸੋਂ ਗੈਂਗਵਾਰ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਨੇ ਕੱਲ੍ਹ ਨਵਾਂ ਮੋੜ ਲੈ ਲਿਆ ਹੈ। ਇਸ ਘਟਨਾ ਦੇ ਬਾਅਦ ਪੁਲਸ ਨੇ ਮ੍ਰਿਤਕ ਦੇ ਕੱਪੜਿਆਂ ਤੋਂ ਮਿਲੇ ਡਰਾਈਵਿੰਗ ਲਾਇਸੈਂਸ ਤੋਂ ਉਸ ਦੀ ਪਛਾਣ ਹਰਿਆਣਾ ਦੇ ਜ਼ਿਲ੍ਹਾ ਪਲਵਲ ਦੇ ਪਿੰਡ ਫਿਰੋਜ਼ਪੁਰ ਰਾਜਪੂਤ ਦੇ ਦੀਪਕ ਸਿੰਘ ਵਜੋਂ ਕੀਤੀ ਸੀ, ਪਰ ਜਦ ਪੁਲਸ ਨੇ ਦੀਪਕ ਸਿੰਘ ਦੇ ਘਰਦਿਆਂ ਨਾਲ ਇਸ ਘਟਨਾ ਬਾਰੇ ਗੱਲ ਕੀਤੀ ਤਾਂ ਪਤਾ ਲੱਗਾ ਕਿ ਦੀਪਕ ਜ਼ਿਲੇ੍ਹ ਵਿੱਚੋਂ ਬਾਹਰ ਗਿਆ ਹੀ ਨਹੀਂ ਤੇ ਉਹ ਜਿੰਦਾ ਹੈ, ਉਸ ਦਾ ਡਰਾਈਵਿੰਗ ਲਾਇਸੈਂਸ ਗੁਆਚ ਗਿਆ ਸੀ।
ਇਸ ਪਿੱਛੋਂ ਪੁਲਸ ਲਈ ਇਹ ਮਾਮਲਾ ਬੁਝਾਰਤ ਬਣ ਗਿਆ। ਇਸੇ ਦੌਰਾਨ ਇੰਟਰਨੈਟ ਮੀਡੀਆ ਉੱਤੇ ਵਾਇਰਲ ਹੋ ਰਹੀ ਕਿਸ਼ਨ ਦੀ ਲਾਸ਼ ਦੀ ਫੋਟੋ ਦੇਖ ਕੇ ਉਸ ਦੇ ਪਰਵਾਰ ਨੇ ਉਸ ਨੂੰ ਪਛਾਣ ਲਿਆ। ਲਾਸ਼ ਲੈਣ ਕੋਟਕਪੂਰਾ ਪਹੁੰਚੇ ਉਸ ਦੇ ਵੱਡੇ ਭਰਾ ਯਸ਼ਪਾਲ ਸਿੰਘ ਨੇ ਕਿਹਾ ਕਿ ਉਸ ਦੇ ਭਰਾ ਕਿਸ਼ਨ ਨੂੰ ਕੁਝ ਸਮਾਂ ਪਹਿਲਾਂ ਜ਼ਮੀਨੀ ਝਗੜੇ ਵਿੱਚ ਸਜ਼ਾ ਹੋਈ ਸੀ। ਉਹ ਫਰੀਦਾਬਾਦ ਜੇਲ੍ਹ ਵਿੱਚ ਬੰਦ ਸੀ ਅਤੇ ਕੋਰੋਨਾ ਕਾਰਨ ਛੁੱਟੀ ਉੱਤੇ ਜੇਲ੍ਹ ਵਿੱਚੋਂ ਆਇਆ ਸੀ, ਪ੍ਰੰਤੂ ਪਿਛਲੇ ਛੇ ਮਹੀਨੇ ਤੋਂ ਲਾਪਤਾ ਸੀ। ਉਹ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਤਿੰਨ ਬੱਚੇ ਵੀ ਹਨ। ਕਿਸ਼ਨ ਕਦੇ-ਕਦੇ ਫੋਨ ਕਰ ਕੇ ਇੰਨਾ ਦੱਸ ਦਿੰਦਾ ਸੀ ਕਿ ਰੋਜ਼ਗਾਰ ਦੀ ਤਲਾਸ਼ ਵਿੱਚ ਬਾਹਰ ਹੈ ਅਤੇ ਠੀਕ ਠਾਕ ਹੈ। ਕਿਸ਼ਨ ਪਾਲ ਦੇ ਕੋਲ ਦੀਪਕ ਸਿੰਘ ਦਾ ਡਰਾਈਵਿੰਗ ਲਾਇਸੈਂਸ ਕਿੱਥੋਂ ਆਇਆ, ਇਸ ਬਾਰੇ ਥਾਣਾ ਸਿਟੀ ਕੋਟਕਪੂਰਾ ਦੇ ਐਸ ਐਚ ਓ ਮੁਖਤਿਆਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca