Interstate gangster caught making fake Ramdasivir, 6 arrested
Connect with us [email protected]

ਅਪਰਾਧ

ਜਾਅਲੀ ਰੈਮਡੇਸਿਵਿਰ ਬਣਾਉਣ ਵਾਲਾ ਅੰਤਰਰਾਜੀ ਗੈਂਗਫੜਿਆ, 6 ਜਣੇ ਗ੍ਰਿਫ਼ਤਾਰ

Published

on

Arrested

ਰੂਪਨਗਰ, 18 ਜੂਨ, – ਬੀਤੀ ਛੇ ਮਈ ਨੂੰ ਰੂਪਨਗਰ ਜਿ਼ਲੇ ਵਿੱਚ ਭਾਖੜਾ ਨਹਿਰ ਵਿੱਚ ਰੈਮਡੇਸਿਵਿਰ ਐਂਟੀ ਵਾਇਰਲ ਦਵਾਈ ਦੀਆਂ ਹਜ਼ਾਰਾਂ ਸ਼ੀਸ਼ੀਆਂ ਰੁੜ੍ਹਦੀਆਂ ਮਿਲਣ ਦੇ ਕੇਸ ਦਾਮੁੱਖਦੋਸ਼ੀ ਤੇ ਉਸ ਦੇ ਸਾਥੀ ਫੜੇ ਗਏ ਹਨ। ਪੁਲਿਸ ਨੂੰ ਇਨਾਂ ਵਾਈਲਜ਼ (ਸ਼ੀਸ਼ੀਆਂ) ਨੂੰ ਬਣਾਉਣ ਵਾਲੇ ਡਿਜ਼ਾਇਨ ਤੇ ਪੈਕਜਿੰਗ ਸਮੱਗਰੀ ਵੀ ਮਿਲੀ ਹੈ। ਇਸ ਤੋਂ ਇਲਾਵਾ ਦੋਸ਼ੀਆਂ ਤੋਂ 2 ਕਰੋੜ ਰੁਪਏ ਨਕਦੀ ਅਤੇ ਮਾਰੂਤੀ ਬੋਲੀਨੋ ਕਾਰ, ਹੁੰਡਈ ਆਈ 20 ਕਾਰ ਅਤੇ ਮਾਰੂਤੀ ਸਵਿਫਟ ਡਿਜ਼ਾਇਰ ਕਾਰ ਸਮੇਤ ਚਾਰ ਗੱਡੀਆਂ ਵੀ ਮਿਲੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰਉੱਤਰ ਪ੍ਰਦੇਸ਼ ਜ਼ਿਲ੍ਹਾ ਮੁਜ਼ੱਫਰਨਗਰ ਦੇ ਪਿੰਡ ਖੁੱਡਾ ਦੇ ਵਾਸੀ ਮੁਹੰਮਦ ਸ਼ਾਹਵਰ ਨੇ ਰੈਮਡੇਸਿਵਿਰ ਇੰਜੈਕਸ਼ਨ ਦੀ ਬਲੈਕ ਮਾਰਕੀਟਵਿੱਚੋਂ ਪੈਸਾ ਕਮਾਉਣ ਲਈਇਸ ਐਂਟੀ ਬਾਇਓਟਿਕ ਦੀ ਵਾਇਲ ਉੱਤੇ ਰੈਮਡੇਸਿਵਿਰ ਦਵਾਈ ਦੇ ਲੇਬਲ ਲਾ ਕੇ 12 ਹਜ਼ਾਰ ਇੰਜੈਕਸ਼ਨ ਹਰਿਆਣਾ, ਪੰਜਾਬ ਸਮੇਤ ਹੋਰ ਥਾਂਈਂੇ ਵੇਚੇ ਤੇ ਇਸ ਤੋਂ ਪੰਜ ਕਰੋੜ ਰੁਪਏ ਕਮਾਏ ਹਨ। ਇਹ ਗੱਲ ਉਸ ਨੇ ਰੂਪਨਗਰ ਵਿੱਚ ਮੀਡੀਆਸਾਹਮਣੇ ਮੰਨੀ ਹੈ। ਸ਼ਾਹਵਰ ਨੂੰ ਪੰਜ ਸਾਲ ਦਾ ਫਾਰਮਾਸਿਊਟੀਕਲ ਦਾ ਤਜ਼ਰਬਾ ਹੋਣ ਕਾਰਨਉਸ ਨੇ ਰੈਮਡੇਸਿਵਿਰ ਦਵਾਈ ਦੇ ਰੈਪਰ ਦੇ ਡਿਜ਼ਾਈਨ, ਲੇਬਲ ਦੀ ਪ੍ਰਿੰਟਿੰਗ ਅਤੇ ਡੱਬੇ ਵੱਖ-ਵੱਖਥਾਂ ਤੋਂ ਤਿਆਰ ਕਰਾਏ,ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। 27 ਅਪ੍ਰੈਲ ਨੂੰ ਹਰਿਆਣਾ ਪੁਲਿਸ ਨੇ ਪਾਣੀਪਤ ਵਿੱਚਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਰੈਮਡੇਸਿਵਿਰ ਇੰਜੈਕਸ਼ਨ ਬਲੈਕ ਕਰਦੇ ਸਨ।ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਪਾਣੀਪਤ ਦੇ ਪ੍ਰਦੀਪ ਨਾਂ ਦੇ ਆਦਮੀ ਤੋਂ ਇਹ ਇੰਜੈਕਸ਼ਨ ਲਏ ਸਨ। ਪ੍ਰਦੀਪ ਨੂੰ ਮੁਹੰਮਦ ਸ਼ਾਹਵਰ ਦੇ ਗੈਂਗ ਨੇ ਇਹ ਇੰਜੈਕਸ਼ਨ ਦਿੱਤੇ ਸਨ। ਇਸ ਉੱਤੇਗੈਂਗ ਦੇ ਮੁਖੀ ਸ਼ਾਹਵਰ ਦੇ ਦਿਮਾਗ਼ਵਿੱਚ ਆਇਆ ਕਿ ਪੁਲਿਸ ਉਨ੍ਹਾਂ ਤਕ ਆਵੇਗੀ, ਇਸ ਲਈ ਉਨ੍ਹਾਂ ਨੇ 6 ਮਈ ਨੂੰ ਰੂਪਨਗਰ ਆਣ ਕੇ ਦਵਾਈ ਦੀਆਂ ਸ਼ੀਸ਼ੀਆਂ, ਵਰਤੇ ਗਏ ਡਿਜ਼ਾਈਨ ਅਤੇ ਪੈਕਿੰਗ ਮਟੀਰੀਅਲ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ। ਪਿੰਡ ਸਲੇਮਪੁਰ, ਬਾਲਸੰਡਾ ਅਤੇ ਦੁਲਚੀਮਾਜਰਾ ਨੇੜੇਲੋਕਾਂ ਨੇ ਨਹਿਰਵਿੱਚ ਰੁੜ੍ਹੀਆਂ ਦਵਾਈ ਦੀਆਂ ਸ਼ੀਸ਼ੀਆਂ ਵੇਖੀਆਂ ਤੇ ਕੁਝ ਇਕ ਬਾਹਰ ਕੱਢ ਕੇ ਲੇਬਲ ਪੜ੍ਹਿਆ ਅਤੇ ਫਿਰ ਪੁਲਿਸ ਨੂੰ ਦੱਸਿਆ।ਰੂਪਨਗਰ ਦੇ ਐੱਸਐੱਸਪੀ ਡਾ. ਅਖਿਲ ਚੌਧਰੀ ਨੇ ਇਸ ਦੀ ਜਾਂਚ ਲਈ ਐੱਸਪੀ (ਐੱਚ) ਅੰਕੁਰ ਗੁਪਤਾ ਦੀ ਅਗਵਾਈਵਿੱਚ ਐੱਸਆਈਟੀ (ਵਿਸ਼ੇਸ਼ ਜਾਂਚ ਟੀਮ) ਬਣਾਈ, ਜਿਸ ਨੇ ਪੰਜ ਹਫ਼ਤੇ ਵਿੱਚ ਭਾਖੜਾ ਨਹਿਰਵਿੱਚ ਸੁੱਟੇ ਰੈਮਡੇਸਿਵਿਰ ਦਾਕੇਸ ਹੱਲ ਕੀਤਾ ਹੈ।ਮੁੱਖ ਦੋਸ਼ੀ ਮੁਹੰਮਦ ਸ਼ਾਹਵਰ, ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਅਰਸ਼ਦ ਖ਼ਾਨ, ਸਹਾਰਨਪੁਰ (ਉੱਤਰ ਪ੍ਰਦੇਸ਼) ਦੇ ਮੁਹੰਮਦ ਅਰਸ਼ਦ, ਕੁਰੂਕਸ਼ੇਤਰ (ਹਰਿਆਣਾ) ਦੇ ਪ੍ਰਦੀਪ ਸਰੋਹਾ ਅਤੇ ਮੋਹਾਲੀ ਦੇ ਪਿੰਡ ਬਹਿਲੋਲਪੁਰ ਤੋਂ ਸ਼ਾਹ ਨਜਰ ਤੇ ਸ਼ਾਹ ਆਲਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਅਪਰਾਧ

ਯੂ ਪੀ ਅਤੇ ਹਰਿਆਣਾ ਤੋਂ ਪੰਜਾਬ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੈਂਗ ਦਾ ਪਰਦਾਫਾਸ਼

Published

on

Arrested

10 ਪਿਸਤੌਲਾਂ ਸਮੇਤ ਪੰਜ ਜਣੇ ਗ਼੍ਰਿਫ਼ਤਾਰ
ਹੁਸ਼ਿਆਰਪੁਰ, 31 ਜੁਲਾਈ – ਜ਼ਿਲ੍ਹਾ ਪੁਲਸ ਨੇ ਨਾਜਾਇਜ਼ ਅਸਲਾ ਦੀ ਸਪਲਾਈ ਕਰਨ ਦੀ ਚੇਨ ਤੋੜਦੇ ਹੋਏ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਵਿੱਚੋਂ ਦੋ ਆਨੰਦਪੁਰ ਸਾਹਿਬ, ਇੱਕ ਹਰਿਆਣਾ ਦੇ ਪੇਹੋਵਾ ਅਤੇ ਇੱਕ ਗਾਜ਼ੀਆਬਾਦ ਅਤੇ ਇੱਕ ਮੇਰਠ ਦਾ ਹੈ। ਪੁਲਸ ਨੇ ਇਨ੍ਹਾਂ ਤੋਂ ਕਾਰ, 10 ਨਾਜਾਇਜ਼ ਪਿਸਤੌਲ, ਪੰਜ ਮੈਗਜੀਨ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਨ੍ਹਾਂ ਸਾਰਿਆਂ ਦੀ ਪਛਾਣ ਸੁਖਪਾਲ ਸਿੰਘ ਤੇ ਅਮਰਿੰਦਰ ਸਿੰਘ ਦੋਵੇਂ ਆਨੰਦਪੁਰ ਸਾਹਿਬ, ਸ਼ਮਸ਼ਾਦ ਅੰਸਾਰੀ ਵਾਸੀ ਮੇਰਠ, ਅਸ਼ਵਨੀ ਕੁਮਾਰ ਵਾਸੀ ਖਿਦਰਪੁਰਾ (ਕੁਰੂਸ਼ੇਤਰ) ਅਤੇ ਮੁਹੰਮਦ ਆਸਿਫ ਵਾਸੀ ਸਾਹਿਬਵਾਲਾ (ਗਾਜ਼ੀਆਬਾਦ) ਦੇ ਰੂਪ ਵਿੱਚ ਹੋਈ ਹੈ।
ਐਸ ਐਸ ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗੜ੍ਹਸ਼ੰਗਰ ਪੁਲਸ ਨੇ ਸੁਖਪਾਲ ਸਿੰਘ ਤੇ ਅਮਰਿੰਦਰ ਸਿੰਘ ਨੂੰ ਫੜਿਆ ਸੀ। ਜਦੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਪਿਸਤੌਲ ਹਰਿਆਣਾ ਦੇ ਅਸ਼ਵਨੀ ਕੁਮਾਰ ਤੋਂ ਖ਼ਰੀਦੇ ਹਨ। ਇਸ ਦੇ ਬਾਅਦ ਪੁਲਸ ਨੇ ਅਸ਼ਵਨੀ ਕੁਮਾਰ ਨੂੰ ਫੜਿਆ ਤੇ ਬਾਅਦ ਵਿੱਚ ਸਾਹਿਬਵਾਲਾ ਦੇ ਮੁਹੰਮਦ ਆਸਿਫ ਅਤੇ ਮੇਰਠ ਦੇ ਅੰਸਾਰੀ ਦਾ ਨਾਮ ਸਾਹਮਣੇ ਆਇਆ। ਪੁਲਸ ਨੇ ਮੁਹੰਮਦ ਆਸਿਫ ਅਤੇ ਸ਼ਮਸ਼ਾਦ ਅੰਸਾਰੀ ਨੂੰ ਫੜਿਆ ਜਿਨ੍ਹਾਂ ਤੋਂ 10 ਪਿਸਤੌਲ, ਪੰਜ ਮੈਗਜ਼ੀਨ ਅਤੇ ਜਿੰਦਾ ਕਾਰਤੂਸ ਮਿਲੇ। ਸੁਖਪਾਲ ਅਤੇ ਅਮਰਿੰਦਰ ਵਿੱਚ ਰੋਪੜ ਵਿੱਚ ਪਹਿਲਾਂ ਵੀ ਆਪਰਾਧਿਕ ਕੇਸ ਦਰਜ ਹਨ। ਐਸ ਐਸ ਪੀ ਮਾਹਲ ਦੇ ਅਨੁਸਾਰ ਅੰਸਾਰੀ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਹਥਿਆਰ ਸਪਲਾਈ ਕਰਦਾ ਹੈ। ਉਸ ਨੇ ਮੰਨਿਆ ਕਿ ਉਹ ਕਈ ਗੈਂਗਸਟਰਾਂ ਨੂੰ ਜਾਣਦੇ ਹਨ ਅਤੇ ਕਈ ਉਸ ਤੋਂ ਹਥਿਆਰ ਖ਼ਰੀਦਦੇ ਸਨ।

Continue Reading

ਅਪਰਾਧ

ਦਸ ਦਿਨ ਪਹਿਲਾਂ ਰੱਖੇ ਨੌਕਰ ਨੇ ਮਾਲਕ ਦਾ ਪੰਜ ਸਾਲਾ ਬੇਟਾ ਅਗਵਾ ਕਰ ਕੇ ਪੰਜ ਲੱਖ ਮੰਗੇ

Published

on

kidnap

ਲੁਧਿਆਣਾ, 31 ਜੁਲਾਈ – ਥਾਣਾ ਮਿਹਰਬਾਨ ਦੇ ਪਿੰਡ ਰੋਡ ਵਿੱਚ 10 ਦਿਨ ਪਹਿਲਾਂ ਕੰਮ ਉੱਤੇ ਰੱਖੇ ਨੌਕਰਵੱਲੋਂ ਮਾਲਕ ਦੇ ਪੰਜ ਸਾਲਾ ਲੜਕੇ ਨੂੰ ਅਗਵਾ ਕਰਨ ਦਾ ਕੇਸ ਸਾਹਮਣੇ ਆਇਆ ਹੈ।
ਪਰਮਜੀਤ ਸਿੰਘ ਨੇ ਦੱਸਿਆ ਕਿ ਉਸਦਾ ਆਚਾਰ ਦਾ ਕੰਮ ਹੈ ਅਤੇ ਘਰ ਵਿੱਚ ਮੱਝ ਰੱਖੀ ਹੈ। 10 ਦਿਨ ਪਹਿਲਾਂ ਇੱਕ ਪ੍ਰਵਾਸੀ, ਜਿਸ ਨੇ ਆਪਣਾ ਨਾਂ ਵਿਜੇ ਕੁਮਾਰ ਰਾਜੂ ਦੱਸਿਆ ਸੀ, ਨੂੰ ਪਸ਼ੂਆਂ ਦੀ ਦੇਖ-ਭਾਲ ਲਈ ਰੱਖ ਲਿਆ। ਕੱਲ੍ਹ ਸ਼ਾਮ ਉਹ ਘਰੋਂ ਬਾਹਰ ਸੀ ਤਾਂ ਨੌਕਰ ਉਸਦੇ ਪੰਜ ਸਾਲਾ ਬੇਟੇ ਅਮਨਦੀਪ ਸਿੰਘ ਨੂੰ ਘਰ ਦੇ ਬਾਹਰ ਖੜ੍ਹੀ ਸਕੂਟਰੀਉੱਤੇ ਬਿਠਾ ਕੇ ਅਗਵਾ ਕਰ ਕੇ ਲੈ ਗਿਆ। ਜਦੋਂ ਉਹ ਘਰ ਆਇਆ ਤਾਂ ਪਤਨੀ ਨੇ ਦੱਸਿਆ ਕਿ ਵਿਜੇ ਬੇਟੇ ਨੂੰ ਸਕੂਟਰੀ ਉੱਤੇ ਬਿਠਾ ਕੇ ਲੈ ਗਿਆ ਹੈ। ਨੌਕਰ ਦਾ ਨੰਬਰ ਮਿਲਾਇਆ ਤਾਂ ਫ਼ੋਨ ਬੰਦ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਮੱਤੇਵਾੜਾ ਪੁਲਸ ਨੂੰ ਦਿੱਤੀ। ਪੀੜਤ ਪਰਵਾਰ ਨੇ ਦੱਸਿਆ ਕਿ ਅਮਨਦੀਪ ਦੋ ਭੈਣਾਂ ਦਾ ਇਕਲੌਤਾ ਭਰਾ ਹੈ।ਪਿੰਡ ਦੇ ਲੋਕ ਨੌਕਰ ਨੂੰ ਲੱਭਣ ਨਿਕਲੇ ਅਤੇ ਰਸਤੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਚੈਕ ਕੀਤੇ ਤਾਂ ਦੋਸ਼ੀ ਨੌਕਰ ਬੱਚੇ ਨੂੰ ਬਿਠਾ ਕੇ ਲਿਜਾਂਦਾ ਨਜ਼ਰ ਆ ਗਿਆ, ਜਿਸ ਪਿੱਛੋਂ ਥਾਣਾ ਮਿਹਰਬਾਨ ਦੀ ਮੁੱਖੀ ਸਿਮਰਜੀਤ ਕੌਰ ਨੇ ਪੁਲਸ ਦੀਆਂ ਚਾਰ ਟੀਮਾਂ ਬਣਾ ਕੇ ਇਲਾਕੇ ਵਿੱਚ ਭੇਜੀਆਂ। ਜਾਂਚ ਦੌਰਾਨ ਮੱਤੇਵਾੜਾ ਜੰਗਲ ਵਿੱਚਦੋਸ਼ੀ ਵੱਲੋਂ ਵਰਤੀ ਸਕੂਟਰੀ ਮਿਲ ਗਈ। ਥਾਣਾ ਮੁੱਖੀ ਨੇ ਦੱਸਿਆ ਕਿ ਦੋਸ਼ੀ ਉਸ ਬੱਚੇ ਨੂੰ ਮੱਤੇਵਾੜਾ ਪੁਲ ਪਾਰ ਕਰ ਕੇ ਨਵਾਂ ਸ਼ਹਿਰ ਵੱਲ ਲੈ ਗਿਆ ਹੈ, ਜਿਸ ਪਿੱਛੋਂ ਪੁਲਸ ਟੀਮ ਤੇ ਇਲਾਕੇ ਦੇ ਲੋਕਾਂ ਨੇ ਨਵਾਂਸ਼ਹਿਰ ਜਾਣ ਵਾਲੇ ਰਸਤੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾ ਦੱਸਿਆ ਕਿ ਇੱਕ ਵਿਅਕਤੀ ਬੱਚੇ ਨਾਲ ਕਾਫ਼ੀ ਦੇਰ ਤੱਕ ਅੱਡੇ ਉੱਤੇ ਬੈਠਾ ਰਿਹਾ ਸੀ ਤੇ ਫਿਰ ਬੱਸ ਵਿੱਚ ਚੜ੍ਹ ਕੇ ਚਲਾ ਗਿਆ।ਥਾਣਾ ਮੁੱਖੀ ਮੁਤਾਬਕ ਕੱਲ੍ਹ ਸਵੇਰੇ ਪਰਮਜੀਤ ਸਿੰਘ ਦੇ ਚਚੇਰੇ ਭਰਾ ਮੰਗਲ ਸਿੰਘ ਦੇ ਫ਼ੋਨਉੱਤੇ ਨੌਕਰ ਵਿਜੇ ਨੇ ਹਿੰਦੀ ਵਿੱਚ ਮੈਸੇਜ ਭੇਜਿਆ ਕਿ ਜੇ ਲੜਕਾ ਚਾਹੀਦਾ ਹੈ ਤਾਂ ਪੰਜ ਲੱਖ ਰੁਪਏ ਦਿਓ, ਜਿਸ ਤੋਂ ਬਾਅਦ ਪੁਲਸ ਨੇ ਉਕਤ ਨੌਕਰ ਦੇ ਫ਼ੋਨ ਦੀ ਲੋਕੇਸ਼ਨ ਚੈਕ ਕਰਨ ਲਈ ਟ੍ਰੈਕ ਉੱਤੇ ਲਾ ਦਿੱਤੀ ਅਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read More Latest Crime News

Continue Reading

ਅਪਰਾਧ

ਜਾਅਲੀ ਮਾਲ ਬਣਾਉਣ ਵਾਲੀ ਕੰਪਨੀ ਵਿੱਚ ਛਾਪਾ

Published

on

Fraud

ਖੰਨਾ, 31 ਜੁਲਾਈ – ਪੰਜਾਬ ਦੀ ਪ੍ਰਸਿੱਧ ਕੰਪਨੀ ਦਰਸ਼ਨ ਫੂਡਜ਼ ਦਾ ਬੇਹੱਦ ਪਸੰਸਦੀਦਾ ਪ੍ਰੋਡਕਟ ਯੋਫਨ ਤੇ ਫ੍ਰਿੰਗੋ ਦਾ ਜਾਅਲੀ ਮਾਲ ਬਣਾਉਣ ਵਾਲੀ ਆਰ ਐਸ ਫੂਡਜ਼ ਕੰਪਨੀ ਤਰਨਤਾਰਨ ਵਿੱਚ ਦਿੱਲੀ ਕਮਰਸ਼ੀਅਲ ਕੋਰਟ ਦੇ ਹੁਕਮਾਂ ਉੱਤੇ ਛਾਪੇਮਾਰੀ ਕੀਤੀ ਗਈ। ਅਦਾਲਤੀ ਕਮਿਸ਼ਨਰ ਤੇ ਲੋਕਲ ਪੁਲਸ ਦੇ ਛਾਪੇ ਦੌਰਾਨ ਯੋਫਨ ਤੇ ਫ੍ਰਿੰਗੋ ਦਾ ਭਾਰੀ ਮਾਤਰਾ ਵਿੱਚ ਜਾਅਲੀ ਮਾਲ ਅਤੇ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਇਸ ਬਾਰੇ ਦਰਸ਼ਨ ਫੂਡਜ਼ ਦੇ ਮਾਲਕ ਰੁਪਿੰਦਰ ਸਿੰਘ ਨੇ ਦੱਸਿਆ ਕਿ ਆਰ ਐਸ ਫੂਡਜ਼ ਕੰਪਨੀ ਕਈ ਮਹੀਨਿਆਂ ਤੋਂ ਸਾਡੇ ਯੋਫਨ ਨੇ ਫ੍ਰਿੰਗੋ ਦੇ ਜਾਅਲੀ ਪ੍ਰੋਡਕਟਸ ਬਣਾ ਰਹੀ ਸੀ। ਇਸ ਦੀ ਜਾਣਕਾਰੀ ਮਿਲਦਿਆਂ ਸਾਰ ਉਨ੍ਹਾਂ ਨੇ ਦਿੱਲੀ ਕਮਰਸ਼ੀਅਲ ਕੋਰਟ ਵਿੱਚ ਆਰ ਐਸ ਫੂਡਜ਼ ਕੰਪਨੀ ਦੇ ਖ਼ਿਲਾਫ਼ ਕੇਸ ਫਾਈਲ ਕੀਤਾ ਸੀ। ਇਸ ਦੀ ਜਾਂਚ ਪਿੱਛੋਂ ਉਕਤ ਕਾਰਵਾਈ ਕੀਤੀ ਗਈ ਹੈ। ਰੁਪਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਡਿਸਟ੍ਰੀਬਿਊਟਰ ਏਦਾਂ ਜਾਅਲੀ ਸਾਮਾਨ ਵੇਚਦਾ ਫੜਿਆ ਗਿਆ ਤਾਂ ਉਸ ਉੱਤੇ ਵੀ ਬਹੁਤ ਜਲਦੀ ਛਾਪੇਮਾਰੀ ਕਰਕੇ ਕਾਰਵਾਈ ਕੀਤੀ ਜਾਵੇਗੀ।

Continue Reading

ਰੁਝਾਨ


Copyright by IK Soch News powered by InstantWebsites.ca