Interpol warns 194 countries about fake corona vaccine
Connect with us apnews@iksoch.com

ਸਿਹਤ

ਇੰਟਰਪੋਲ ਨੇ 194 ਦੇਸ਼ਾਂ ਨੂੰ ਫਰਜ਼ੀ ਕੋਰੋਨਾ ਵੈਕਸੀਨ ਬਾਰੇ ਚੌਕਸ ਕੀਤਾ

Published

on

covid 19 vaccine

ਨਵੀਂ ਦਿੱਲੀ, 4 ਦਸੰਬਰ – ਇੰਟਰਪੋਲ ਨੇ ਭਾਰਤ ਸਮੇਤ ਦੁਨੀਆ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਫਰਜ਼ੀ ਕੋਵਿਡ-ਵੈਕਸੀਨ ਦੀ ਵਿਕਰੀ ਬਾਰੇ ਚੌਕਸ ਕੀਤਾ ਹੈ।
ਇਸ ਕੌਮਾਂਤਰੀ ਸੁਰੱਖਿਆ ਏਜੰਸੀ ਦਾ ਕਹਿਣਾ ਹੈ ਕਿ ਸੰਗਠਿਤ ਅਪਰਾਧਕ ਨੈਟਵਰਕ ਫਰਜ਼ੀ ਵੈਕਸੀਨ ਨੂੰ ਇੰਟਰਨੈਟ ਤੇ ਦੁਕਾਨਾਂ ‘ਤੇ ਵੇਚਣ ਦੀਆਂ ਸਾਜ਼ਿਸਾਂ ਰਚ ਰਿਹਾ ਹੈ।ਭਾਰਤ ਸਮੇਤ ਸਾਰੇ 194 ਮੈਂਬਰ ਦੇਸ਼ਾਂ ਨੂੰ ਆਰੇਂਜ ਨੋਟਿਸ ਜਾਰੀ ਕਰ ਕੇ ਫਰਾਂਸ ਦੇ ਲਿਓਨ ਵਿਚਲੀ ਕੌਮਾਂਤਰੀ ਪੁਲਸ ਸਹਿਯੋਗ ਅਦਾਰੇ ਨੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਉਹ ਕੋਵਿਡ 19 ਤੇ ਫਲੂ ਦੀ ਵੈਕਸੀਨ ਬਾਰੇ ਅਪਰਾਧਕ ਸਰਗਰਮੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਨ੍ਹਾਂ ਸਾਜ਼ਿਸ਼ਾਂ ਵਿੱਚ ਵੈਕਸੀਨ ਦੇ ਝੂਠੇ, ਗਲਤ ਇਸ਼ਤਿਹਾਰ ਤੇ ਉਨ੍ਹਾਂ ਦੀ ਵਿਕਰੀ ਸ਼ਾਮਲ ਹੈ। ਭਾਰਤ ਦੀ ਪ੍ਰਮੁੱਖ ਜਾਂਚ ਏਜੰਸੀ ਸੀ ਬੀ ਆਈ ਨੇ ਇਸ ਸਬੰਧੀ ਇੰਟਰਪੋਲ ਨਾਲ ਸੰਪਰਕ ਕੀਤਾ ਹੈ। ਇੰਟਰਪੋਲ ਨੇ ਆਰੇਂਜ ਅਲਰਟ ਜਾਰੀ ਕਰਦਿਆਂ ਜਨਤਾ ਦੀ ਸੁਰੱਖਿਆ ਨੂੰ ਕਿਸੇ ਘਟਨਾ, ਵਿਅਕਤੀ, ਚੀਜ਼ ਜਾਂ ਪ੍ਰਕਿਰਿਆ ਨਾਲ ਗੰਭੀਰ ਖਤਰਾ ਹੋ ਸਕਦਾ ਹੈ। ਇਹ ਚਿਤਾਵਨੀ ਓਦੋਂ ਆਈ ਹੈ, ਜਦੋਂ ਬਰਤਾਨੀਆ ਕੋਵਿਡ 19 ਦੀ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਪੱਛਮੀ ਦੇਸ਼ ਬਣ ਚੁੱਕਾ ਹੈ, ਜਦ ਕਿ ਭਾਰਤ ਵਿੱਚ ਵੀ ਛੇਤੀ ਹੀ ਕੋਰੋਨਾ ਇਨਫੈਕਸ਼ਨ ਤੋਂ ਬਚਾਉਣ ਵਾਲੀ ਵੈਕਸੀਨ ਤਿਆਰ ਹੋਣ ਦਾ ਐਲਾਨ ਹੋ ਸਕਦਾ ਹੈ। ਇੰਟਰਪੋਲ ਦੇ ਜਨਰਲ ਸਕੱਤਰ ਜੁਰਗਨ ਸਟਾਕ ਨੇ ਬਿਆਨ ਜਾਰੀ ਕਰ ਕੇ ਪੁਲਸ ਸੰਗਠਨਾਂ ਨੂੰ ਵੈਕਸੀਨ ਦੀ ਸਪਲਾਈ ਚੇਨ ਨੂੰ ਸੁਰੱਖਿਅਤ ਰੱਖਣ ਨੂੰ ਕਿਹਾ ਹੈ। ਨਾਜਾਇਜ਼ ਵੈਬਸਾਈਟਾਂ ਦੀ ਪਛਾਣ ਕਰਨ ਜੋ ਫਰਜ਼ੀ ਉਤਪਾਦਾਂ ਦੀ ਵਿਕਰੀ ਕਰਦੀਆਂ ਮਿਲਣ। ਇੰਟਰਪੋਲ ਦੀ ਸਾਈਬਰ ਕਰਾਈਮ ਯੂਨਿਟ ਨੇ ਤਿੰਨ ਹਜ਼ਾਰ ਅਜਿਹੀਆਂ ਵੈਬਸਾਈਟਾਂ ਦਾ ਵਿਸ਼ਲੇਸ਼ਣ ਕੀਤਾ ਹੈ, ਜੋ ਆਨਲਾਈਨ ਫਾਰਮਾ ਕੰਪਨੀਆਂ ਨਾਲ ਜੁੜੀਆਂ ਹਨ ਅਤੇ ਨਾਜਾਇਜ਼ ਦਵਾਈਆਂ ਤੇ ਡਾਕਟਰੀ ਸਾਮਾਨ ਦੀ ਵਿਕਰੀ ਵਿੱਚ ਸ਼ਾਮਲ ਹਨ। ਇਸ ਤੋਂ ਬਿਨਾ ਵਿੱਤੀ ਤੇ ਫਾਰਮਾ ਕੰਪਨੀਆਂ ਨਾਲ ਫਿਸ਼ਿੰਗ, ਸਪੈਮ ਤੇ ਮਾਲਵੇਅਰ ਵਜੋਂ ਕਰੀਬ 1700 ਸਾਈਬਰ ਖਤਰੇ ਮੌਜੂਦ ਹਨ।

Click Here To Read Latest Health News in Punjabi

ਸਿਹਤ

ਪੀ ਜੀ ਆਈ ਵਿੱਚ 16 ਮਹੀਨੇ ਦੀ ਬੱਚੀ ਦੇ ਨੱਕ ਰਾਹੀਂ ਟਿਊਮਰ ਕੱਢ ਦਿੱਤਾ ਗਿਆ

Published

on

opperations

ਚੰਡੀਗੜ੍ਹ, 22 ਜਨਵਰੀ – ਪੀ ਜੀ ਆਈ ਚੰਡੀਗੜ੍ਹ ਦੇ ਡਾਕਟਰਾਂ ਨੇ 16 ਮਹੀਨਿਆਂ ਦੀ ਇੱਕ ਬੱਚੀ ਦੇ ਨੱਕ ਰਾਹੀਂ ਵੱਡਾ ਬ੍ਰੇਨ ਟਿਊਮਰ ਕੱਢਣ ਚ ਸਫਲਤਾ ਹਾਸਲ ਕੀਤੀ ਹੈ। ਦੱਸਿਆ ਗਿਆ ਹੈ ਕਿ ਇਹ ਬੱਚੀ ਦੁਨੀਆ ਦੀ ਸਭ ਤੋਂ ਛੋਟੀ ਮਰੀਜ਼ ਹੈ ਜਿਸ ਦੀ ਐਂਡੋਸਕੋਪਿਕ ਸਰਜਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਸਟੈਨਫੋਰਡ ਵਿੱਚ 2019 ਵਿੱਚ ਦੋ ਸਾਲਾੇ ਬੱਚੇ ਦਾ ਟਿਊਮਰ ਏਸੇ ਤਰ੍ਹਾਂ ਨੱਕ ਰਾਹੀਂ ਕਢਿਆ ਗਿਆ ਸੀ। ਇਹ ਬੱਚੀ ਉਤਰਾਖੰਡ ਤੋਂ ਪੀ ਜੀ ਆਈ ਵਿੱਚ ਰੈਫਰ ਕੀਤੀ ਗਈ ਸੀ। ਪਤਾ ਲੱਗਾ ਹੈ ਕਿ ਇਸ ਬੱਚੀ ਨੂੰ ਦਿਸਣਾ ਬੰਦ ਹੋਣ ਦੀ ਸ਼ਿਕਾਇਤ ਮਗਰੋਂ ਪੀ ਜੀ ਆਈ ਵਿੱਚ ਦਾਖਲ ਕਰਾਇਆ ਗਿਆ ਸੀ। ਕੁਝ ਮਹੀਨੇ ਪਹਿਲਾਂ ਤਕ ਬੱਚੀ ਖੇਡਦੀ ਰਹਿੰਦੀ ਸੀ, ਪਰ ਇੱਕ ਦਿਨ ਮਾਂ ਨੇ ਨੋਟਿਸ ਕੀਤਾ ਕਿ ਜਦੋਂ ਉਸ ਨੂੰ ਕੁਝ ਦਿਖਾਇਆ ਜਾਂਦਾ ਸੀ ਤਾਂ ਉਹ ਪ੍ਰਤੀਕਰਮ ਨਹੀਂ ਦਿੰਦੀ। ਡਾਕਟਰਾਂ ਤੋਂ ਐਮ ਆਰ ਆਈ ਸਕੈਨ ਕਰਵਾਇਆ ਤਾਂ ਪਤਾ ਚੱਲਿਆ ਕਿ ਉਸ ਦੀ ਖੋਪੜੀ ਦੀ ਸਤ੍ਹਾਤੇ ਤਿੰਨ ਸੈਂਟੀਮੀਟਰ ਵੱਡਾ ਬ੍ਰੇਨ ਟਿਊਮਰ ਹੈ। ਨਿਊਰੋਸਰਜਰੀ ਵਿਭਾਗ ਦੇ ਡਾਕਟਰਾਂ ਡਾਂਡਾਪਾਣੀ ਐਸ ਐਸ ਅਤੇ ਡਾਕਟਰ ਸੁਸ਼ਾਂਤ ਅਤੇ ਈ ਐਨ ਟੀ ਦੀ ਡਾਕਟਰ ਰਿਜੂਨੀਤਾ ਨੇ ਬੱਚੇ ਦਾ ਆਪਰੇਸ਼ਨ ਕੀਤਾ। ਇਸ ਮਹੀਨੇ ਦੇ ਸ਼ੁਰੂ ਵਿੱਚ ਕਰੀਬ ਛੇ ਘੰਟਿਆਂ ਦੇ ਅਪਰੇਸ਼ਨ ਮਗਰੋਂ ਬੱਚੀ ਦੇ ਨੱਕ ਰਾਹੀਂ ਬ੍ਰੇਨ ਟਿਊਮਰ ਨੂੰ ਕੱਢਿਆ ਗਿਆ। ਬੱਚੀ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਤੇ 10 ਦਿਨਾਂ ਮਗਰੋਂ ਉਸ ਦੀ ਤਬੀਅਤ ਤੇ ਨਜ਼ਰ ਦਾ ਸੁਧਾਰ ਨਜ਼ਰ ਆ ਰਿਹਾ ਹੈ।

Latest Science and Health News

Continue Reading

ਸਿਹਤ

ਕੋਵਿਡ ਦੀ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਦੇ ਪਲਾਂਟ ਵਿੱਚ ਅੱਗ

Published

on

  • 5 ਲੋਕਾਂ ਦੀ ਮੌਤ, ਪਰ ਕੋਵਿਡ ਵੈਕਸੀਨ ਪਲਾਂਟ ਸੁਰੱਖਿਅਤ
    ਪੁਣੇ, 21 ਜਨਵਰੀ, – ਮਹਾਰਾਸ਼ਟਰ ਦੇ ਪੁਣੇ ਵਿਚ ਸੀਰਮ ਇੰਸਟੀਚਿਊਟ ਦੇ ਟਰਮੀਨਲ ਨੰਬਰ 1 ਦੇ ਗੇਟ ਦੇ ਕੋਲ ਵੀਰਵਾਰ ਦੁਪਹਿਰ ਨੂੰ ਭਿਆਨਕ ਅੱਗਲੱਗ ਗਈ, ਜਿੱਥੇ ਕੋਰੋਨਾ ਵਾਇਰਸ ਟੀਕਾ ਕੋਵਿਸ਼ਿਲਡ ਬਣਦਾ ਹੈ। ਸੀਰਮ ਇੰਸਟੀਚਿਊਟ ਦੇ ਮੰਜਰੀ ਪਲਾਂਟ ਵਿਚ ਲੱਗੀ ਇਸਅੱਗ ਨੂੰ ਲਗਭਗ 2 ਘੰਟੇ ਦੀ ਸਖਤ ਮਿਹਨਤ ਸਕਦਾ ਕਾਬੂ ਕਰ ਲਿਆ ਗਿਆ ਹੈ, ਪਰ ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ।
    ਮਿਲੀ ਜਾਣਕਾਰੀ ਅਨੁਸਾਰ ਅੱਗ ਸੀਰਮ ਇੰਸਟੀਚਿਊਟ ਦੀ ਟਰਮੀਨਲ ਗੇਟ 1 ਨੇੜਲੀ 3 ਨੰਬਰ ਬਿਲਡਿੰਗ ਦੀ ਚੌਥੀ ਅਤੇ ਪੰਜਵੀਂ ਮੰਜ਼ਲ ਤੱਕ ਫੈਲ ਗਈ, ਪਰ ਕੌਮੀ ਰਾਹਤ ਫੋਰਸ (ਐਨਡੀਆਰਐਫ) ਦੀ ਟੀਮ ਰਾਹਤ ਤੇ ਬਚਾਅ ਕਾਰਜਾਂ ਲਈ ਸੀਰਮ ਇੰਸਟੀਚਿਊਟ ਵਿੱਚਮੌਜੂਦ ਸੀ। ਪੁਣੇ ਦੇ ਮੇਅਰ ਮੁਰਲੀਧਰ ਮੋਹੋਲ ਦੇ ਮੁਤਾਬਕ ਇਮਾਰਤ ਵਿੱਚੋਂ ਚਾਰ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ, ਪਰ ਅੱਗ ਉੱਤੇ ਕਾਬੂ ਪੈਣ ਪਿੱਛੋਂ 5 ਲਾਸ਼ਾਂ ਮਿਲੀਆਂ ਹਨ। ਮੇਅਰ ਨੇ ਕਿਹਾ ਕਿ ਮਰਨ ਵਾਲੇ ਪੰਜੇ ਲੋਕ ਬਣ ਰਹੀ ਬਿਲਡਿੰਗ ਵਿਚ ਕੰਮ ਕਰਦੇ ਕਾਮੇ ਹੋ ਸਕਦੇ ਹਨ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਲਗਦਾ ਹੈ ਕਿ ਇਮਾਰਤ ਵਿੱਚ ਵੈਲਡਿੰਗ ਦੇ ਕੰਮ ਨਾਲ ਲੱਗੀ ਹੋਵੇਗੀ। ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਅੱਗ ਉੱਤੇ ਕਾਬੂ ਪਾ ਲਿਆ ਹੈ ਤੇ ਇਹਅੱਗ ਕੋਵਿਡ ਵੈਕਸੀਨ ਵਾਲੇ ਯੂਨਿਟ ਵਿਚ ਨਹੀਂ ਲੱਗੀ ਸੀ।
    ਇੱਕ ਰਿਪੋਰਟ ਹੈ ਕਿਅੱਗ ਸੀਰਮ ਇੰਸਟੀਚਿਊਟ ਦੇ ਪ੍ਰੋਡਕਸ਼ਨ ਪਲਾਂਟ ਵਿਚ ਲੱਗੀ ਸੀ, ਜਿਹੜਾ ਕੋਵਿਸ਼ਿਲਡ ਬਣਾਉਣ ਵਾਲੇ ਯੂਨਿਟ ਦੇ ਨੇੜੇ ਹੈ। ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਸੀਰਮ ਇੰਸਟੀਚਿਊਟ ਦੇ ਮੰਜਰੀ ਨਾਮਕ ਪਲਾਂਟ ਵਿਚ ਲੱਗੀ ਹੈ, ਪਰ ਇਸ ਨਾਲ ਕੋਰੋਨਾ ਦੇ ਟੀਕੇ ਉੱਤੇ ਕੋਈ ਅਸਰ ਨਹੀਂ ਪਵੇਗਾ। ਇਹ ਇੰਸਟੀਚਿਊਟ ਆਕਸਫੋਰਡ ਯੂਨੀਵਰਸਿਟੀ ਅਤੇ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੇਨੇਕਾ ਵੱਲੋਂ ਵਿਕਸਤ ਕੀਤਾਕੋਰੋਨਾ ਵਾਇਰਸਦਾ ਕੋਵਿਸ਼ੀਲਡ ਟੀਕਾ ਬਣਾ ਰਿਹਾ ਹੈ। ਸੀਰਮ ਇੰਸਟੀਚਿਊਟ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਬਣਾਉਣ ਵਾਲੀ ਕੰਪਨੀ ਹੈ, ਜਿਹੜੀ 1966 ਵਿਚ ਸਾਈਰਸ ਪੂਨਾਵਾਲਾ ਨੇ ਸ਼ੁਰੂ ਕੀਤੀ ਸੀ।

Latest News about Health

Continue Reading

ਅੰਤਰਰਾਸ਼ਟਰੀ

ਚੀਨੀ ਨੇਤਾਵਾਂ ਵੱਲੋਂ ਟੀਕੇ ਨਾ ਲਵਾਉਣ ਦੇ ਸਵਾਲ `ਤੇ ਚੀਨ ਦੀ ਚੁੱਪ

Published

on

vaccine

ਪੇਈਚਿੰਗ, 21 ਜਨਵਰੀ – ਚੀਨ ਸਰਕਾਰ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਚੀਨ ਚ ਬਣਿਆ ਕੋਵਿਡ-19 ਦਾ ਟੀਕਾ ਲਗਵਾਇਆ ਹੈ, ਪਰ ਆਪਣੇ ਸੀਨੀਅਰ ਨੇਤਾਵਾਂ ਵੱਲੋਂ ਟੀਕਾ ਨਾ ਲਗਵਾਉਣ ਬਾਰੇ ਚੀਨ ਨੇ ਚੁੱਪ ਧਾਰੀ ਰੱਖੀ ਹੈ। ਉਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਪੈ੍ਰਸ ਕਾਨਫਰੰਸ ਵਿੱਚ ਵਿਸ਼ਵ ਦੇ ਕਈ ਦੇਸ਼ਾਂ ਦੇ ਨੇਤਾਵਾਂ ਦੇ ਨਾਂ ਗਿਣਾਏ, ਜਿਨ੍ਹਾਂ ਨੇ ਚੀਨਚ ਬਣੇ ਕੋਵਿਡ-19 ਟੀਕੇ ਲਗਵਾਏ ਹਨ।
ਹੁਆ ਚੁਨਯਿੰਗ ਨੇ ਦੱਸਿਆ ਕਿ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਯਸ਼ ਐਰਦੋਗਾਨ, ਸੇਸ਼ਲਸ ਦੇ ਰਾਸ਼ਟਰਪਤੀ ਵਾਵੇਲ ਰਾਮਕਾਲਵਨ, ਯੂ ਏ ਈ, ਬਹਿਰੀਨ, ਮਿਸਰ ਅਤੇ ਇੰਡੋਨੇਸ਼ੀਆ ਦੇ ਨੇਤਾਵਾਂ ਨੇ ਚੀਨੀ ਟੀਕੇ ਲਗਵਾਏ ਹਨ। ਉਨ੍ਹਾਂ ਕਿਹਾ ਕਿ ਚੀਨ ਨੇ ਪ੍ਰਮੁੱਖ ਵਰਗਾਂ ਚ ਟੀਕਾਕਰਨ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਸਾਰੇ ਲੋਕਾਂ ਨੂੰ ਸਿਸਟਮ ਅਨੁਸਾਰ ਟੀਕਾ ਦਿੱਤਾ ਜਾਵੇਗਾ, ਜੋ ਮਾਪਦੰਡ ਪੂਰਾ ਕਰਦੇ ਹਨ। ਇਹ ਪੁੱਛੇ ਜਾਣਤੇ ਕਿ ਕੀ ਰਾਸ਼ਟਰਪਤੀ ਸ਼ੀ ਜਿਨਪਿੰਗ, ਪ੍ਰਧਾਨ ਮੰਤਰੀ ਲੀ ਕੇਕਿਯਾਂਗ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਟੀਕਾ ਲਗਵਾਇਆ ਹੈ, ਹੁਆ ਨੇ ਕਿਹਾ ਕਿ ਇਸ ਸਮੇਂ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਇਸ ਜਵਾਬ ਤੋਂ ਸਾਰੇ ਹੈਰਾਨ ਹਨ।

Continue Reading

ਰੁਝਾਨ


Copyright by IK Soch News powered by InstantWebsites.ca