Instead of the real candidate, two candidates were caught on the spot
Connect with us apnews@iksoch.com

ਅਪਰਾਧ

ਅਸਲ ਉਮੀਦਵਾਰ ਦੀ ਥਾਂ ਇਮਤਿਹਾਨ ਦਿੰਦੇ ਦੋ ਜਣੇ ਮੌਕੇ ਉਤੇ ਫੜੇ

Published

on

ਐਸ ਏ ਐਸ ਨਗਰ, 10 ਜਨਵਰੀ – ਪੰਜਾਬ ਵਿੱਚ ਚੱਲ ਰਹੇ ਮਾਸਟਰ ਕਾਡਰ ਭਰਤੀ ਇਮਤਿਹਾਨਾਂ ਵਿੱਚ ਸੰਗਰੂਰ ਵਿਖੇ ਦੋ ਵਿਅਕਤੀਆਂ ਨੂੰ ਅਸਲ ਉਮੀਦਵਾਰ ਦੀ ਥਾਂ ਇਮਤਿਹਾਨ ਦਿੰਦੇ ਫੜਿਆ ਗਿਆ ਹੈ।
ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਸਮਾਜਕ ਸਿੱਖਿਆ ਮਾਸਟਰ ਕਾਡਰ ਲਈ 19562 ਉਮੀਦਵਾਰਾਂ ਨੇ ਇਮਤਿਹਾਨ ਦਿੱਤਾ ਹੈ, ਜੋ ਅਪਲਾਈ ਕਰਨ ਵਾਲਿਆਂ ਦਾ 83.19 ਫੀਸਦੀ ਹੈ। ਮੈਥ ਮਾਸਟਰ ਕਾਡਰ ਦੀ ਭਰਤੀ ਲਈ 10808 ਉਮੀਦਵਾਰਾਂ ਨੇ ਇਮਤਿਹਾਨ ਦਿੱਤਾ ਹੈ, ਜੋ ਅਪਲਾਈ ਕਰਨ ਵਾਲਿਆਂ ਦਾ 87.59 ਫੀਸਦੀ ਹੈ।ਬੀਤੇ ਦਿਨੀਂ ਮੈਥ ਅਤੇ ਸਮਾਜਕ ਸਿੱਖਿਆ ਦੇ ਮਾਹਰਾਂ ਲਈ ਇਮਤਿਹਾਨ ਲਿਆ ਜਾ ਰਿਹਾਸੀ ਤਾਂ ਸਿਖਿਆ ਵਿਭਾਗ ਨੇ ਵੱਡੇ ਪੱਧਰ `ਤੇ ਉਡਣ ਦਸਤੇਬਣਾਏ ਸਨ। ਸੰਗਰੂਰ ਵਿਖੇ ਹੋਏ ਇਸ ਕੇਸ ਤੋਂ ਇਲਾਵਾ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਇਮਤਿਹਾਨ ਅਮਨ-ਅਮਾਨ ਨਾਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪਹਿਲਾਂ 27 ਅਤੇ 28 ਦਸੰਬਰ ਨੂੰ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਮਾਸਟਰ ਕਾਡਰ ਲਈਇਮਤਿਹਾਨਲਿਆ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਨਕਲ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ।ਉਡਣ ਦਸਤਿਆਂ ਦੀਆਂ ਟੀਮਾਂ ਤੋਂ ਇਲਾਵਾ ਖੁਦ ਸਿੱਖਿਆ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹਾ ਫਾਜ਼ਿਲਕਾ ਅਤੇ ਅਬੋਹਰ ਸ਼ਹਿਰ ਦੇ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਭਰਤੀ ਇਮਤਿਹਾਨਾਂ ਲਈ ਜਿੱਥੇ ਭਰਤੀ ਬੋਰਡ ਨੇ ਪੂਰੇ ਅਨੁਸ਼ਾਸਨ ਤਹਿਤ ਕਾਰਜ ਕੀਤਾ ਹੈ, ਉਥੇ ਕੇਂਦਰਾਂ ਵਿੱਚ ਨਕਲ ਨੂੰ ਰੋਕਣ ਲਈ ਨਿਗਰਾਨ ਅਤੇ ਹੋਰ ਸਬੰਧਤ ਅਮਲਾ ਬਹੁਤ ਹੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ।

Read More Latest Crime News in Punjabi

ਅਪਰਾਧ

ਰਿਸ਼ਵਤ ਦੇਣ ਦੇ ਦੋਸ਼ ਹੇਠ ਸੈਮਸੰਗ ਕੰਪਨੀ ਦੇ ਵਾਈਸ ਚੇਅਰਮੈਨ ਨੂੰ ਕੈਦ ਦੀ ਸਜ਼ਾ

Published

on

ਸਿਓਲ, 18 ਜਨਵਰੀ, – ਸੰਸਾਰ ਪ੍ਰਸਿੱਧ ਸੈਮਸੰਗ ਇਲੈਕਟ੍ਰਾਨਿਕ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਲੀ ਜੇ ਯੌਂਗ ਨੂੰ ਅੱਜ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੀ ਅਦਾਲਤ ਨੇ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਉਨ੍ਹਾਂ ਨੂੰ ਰਿਸ਼ਵਤ ਦੇਣ ਦਾ ਦੋਸ਼ੀ ਮੰਨ ਕੇ ਦਿੱਤੀ ਗਈ ਹੈ। ਇਸ ਕੇਸ ਵਿੱਚ ਦੇਸ਼ ਦੀ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੁਈ ਵੀ ਸ਼ਾਮਲ ਸਨ ਤੇ ਅਦਾਲਤ ਨੇ ਦੋਵਾਂ ਨੂੰ ਜੇਲ੍ਹ ਭੇਜਣ ਦਾ ਹੁਕਮ ਦੇਦਿੱਤਾ ਹੈ। ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੁਈ ਦੀ ਲੰਮੇ ਸਮੇਂ ਦੀ ਸਹੇਲੀ ਚੋਈ ਸੂਨ ਸਿਲ ਨੂੰ ਵੀ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਪਾਰਕ ਨੂੰ ਇਨ੍ਹਾਂ ਦੋਸ਼ਾਂ ਦੇ ਬਾਅਦ ਮਹਾਂਦੋਸ਼ ਮਤਾ ਪਾਸ ਕਰ ਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਅਦਾਲਤ ਨੇ ਇਸ ਕੇਸ ਵਿੱਚ ਮੰਨਿਆ ਹੈ ਕਿ ਸਾਬਕਾ ਮਹਿਲਾ ਰਾਸ਼ਟਰਪਤੀ ਪਾਰਕ ਗੁਏਨ ਹੁਈ ਦੀ ਸਹੇਲੀ ਚੋਈ ਸੁਨ ਸਿਲ ਨੇ ਸਰਕਾਰ ਦੇ ਸਹਿਯੋਗ ਅਤੇ ਕੰਪਨੀ ਦੇ ਸੱਤਾ ਤਬਾਦਲੇ ਦੇ ਕੰਮ ਲਈ ਇਸ ਜੁਰਮ ਵਿੱਚਲੀ ਜੇ ਯੌਂਗ ਦਾ ਸਾਥ ਦਿੱਤਾ ਸੀ। ਸਿਓਲ ਹਾਈ ਕੋਰਟ ਨੇ ਅੱਜ ਜਦੋਂ ਇਹ ਫ਼ੈਸਲਾ ਦਿੱਤਾ ਤਾਂ ਸੈਮਸੰਗ ਦਾ ਵਾਈਸ ਚੇਅਰਮੈਨ ਲੀ ਜੇ ਯੌਂਗ ਅਦਾਲਤ ਵਿੱਚਮੌਜੂਦ ਸੀ। ਫ਼ੈਸਲੇ ਦੇ ਤੁਰੰਤ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਪਿਛਲੇ ਤਿੰਨ ਸਾਲਾਂ ਤੋਂ ਜੇਲ੍ਹ ਤੋਂ ਬਾਹਰ ਸੀ, ਕਿਉਂਕਿ ਉਸ ਨੂੰ ਪਹਿਲਾਂ ਮਿਲੀ ਸਜ਼ਾ ਉੱਤੇ ਅਦਾਲਤ ਨੇ ਰੋਕ ਲਾ ਦਿੱਤੀ ਸੀ।52 ਸਾਲਾ ਲੀ ਜੇ ਯੌਂਗ ਉੱਤੇ ਸਭ ਤੋਂ ਪਹਿਲਾਂ ਫ਼ਰਵਰੀ 2017 ਵਿੱਚ ਦੋਸ਼ ਲਾਗੂ ਹੋਏ ਸਨ। ਉਸ ਉੱਤੇ ਸਾਬਕਾ ਰਾਸ਼ਟਰਪਤੀ ਤੇ ਹੋਰਨਾਂ ਨੂੰ 29.8 ਅਰਬ ਵੌਨ (27.4 ਮਿਲੀਅਨ ਡਾਲਰ) ਦੀ ਰਿਸ਼ਵਤ ਦੇਣ ਦਾ ਦੋਸ਼ ਸੀ। ਸਾਲ 2017 ਵਿੱਚ ਉਸ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਉੱਪਰਲੀ ਅਦਾਲਤ ਵਿੱਚ ਅਪੀਲ ਕਰਨ ਤੋਂ ਬਾਅਦ ਉਸ ਦੀ ਢਾਈ ਸਾਲ ਦੀ ਸਜ਼ਾ ਉੱਤੇ ਰੋਕ ਲਾ ਦਿੱਤੀ ਗਈ ਸੀ। ਅੱਜ ਉਸ ਨੂੰ ਹੋਰ ਵੀ ਸਜ਼ਾ ਦੇ ਦਿੱਤੀ ਗਈ ਹੈ।

Today Business News

Continue Reading

ਅਪਰਾਧ

ਬਰਗਾੜੀ ਬੇਅਦਬੀ ਕੇਸ:ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਭਗੌੜੇ ਐਲਾਨੇ ਗਏ

Published

on

law

ਫ਼ਰੀਦਕੋਟ, 18 ਜਨਵਰੀ, – ਇਸ ਜਿ਼ਲੇ ਵਿੱਚ ਜੂਨੀਅਰ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਬਰਗਾੜੀ ਬੇਅਦਬੀ ਕੇਸ ਵਿਚ ਸ਼ਾਮਲ ਡੇਰਾ ਸੱਚਾ ਸਦਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਭਗੌੜਾ ਐਲਾਨ ਕਰਕੇ ਥਾਣਾ ਬਾਜਾਖ਼ਾਨਾ ਦੇ ਐੱਸਐੱਚਓ ਨੂੰ ਇਨ੍ਹਾਂ ਤਿੰਨਾਂ ਜਣਿਆਂ ਦੇ ਵਿਰੁੱਧ ਇਸ ਬਾਰੇ ਨਵਾਂ ਕੇਸ ਦਰਜ ਕਰਨ ਦੀ ਹਦਾਇਤ ਜਾਰੀ ਕੀਤੀ ਹੈ।
ਵਰਨਣ ਯੋਗ ਹੈ ਕਿ ਬਰਗਾੜੀਕੇਸ ਦੇ ਸਬੰਧ ਵਿਚ ਅਦਾਲਤ ਦੇ ਹੁਕਮਾਂ ਉੱਤੇ ਬੀਤੀ 8 ਦਸੰਬਰ ਨੂੰ ਸਿਰਸਾ ਦੇ ਬੱਸ ਸਟੈਂਡ ਅਤੇ ਸ਼ਾਹ ਸਤਨਾਮ ਚੌਕ ਤੋਂ ਇਲਾਵਾ ਅਦਾਲਤ ਦੇ ਨੋਟਿਸ ਬੋਰਡ ਉੱਤੇ ਵੀ ਇਨ੍ਹਾਂ ਤਿੰਨਾਂ ਵਿਰੁੱਧ ਜਾਰੀ ਹੋਏ ਨੋਟਿਸ ਦੀਆਂ ਕਾਪੀਆਂ ਲਾ ਕੇ ਪੇਸ਼ੀ ਦੀ ਜਨਤਕ ਸੂਚਨਾ ਦਿੱਤੀ ਗਈ ਸੀ। ਅੱਜ ਸੋਮਵਾਰ ਨੂੰ ਇਨ੍ਹਾਂ ਤਿੰਨਾਂ ਵੱਲੋਂ ਪੇਸ਼ ਨਾ ਹੋਣ ਉੱਤੇ ਅਦਾਲਤ ਨੇ ਤਿੰਨਾਂ ਜਣਿਆਂ ਨੂੰ ਭਗੌੜੇ ਐਲਾਨ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਬਰਗੜੀ ਅਤੇ ਹੋਰ ਥਾਂਈਂ ਵਾਪਰੇ ਬੇਅਦਬੀ ਦੇ ਮਾਮਲਿਆਂ ਦੀ ਪੜਤਾਲ ਕਰ ਕੇ ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੀ ਘਟਨਾ ਦੇ ਸੰਬੰਧ ਵਿੱਚ ਡੇਰਾ ਸੱਚਾ ਸੌਦਾ ਦੇ 7 ਪੈਰੋਕਾਰ ਗ੍ਰਿਫਤਾਰ ਕੀਤੇ ਸਨ।ਬਾਅਦ ਵਿਚ ਇਨ੍ਹਾਂ ਸੱਤਾਂ ਮੁਲਜ਼ਮਾਂ ਸਮੇਤ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਇਸ ਕਮੇਟੀ ਦੇ ਤਿੰਨ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟੇ ਨੂੰ ਕੇਸ ਵਿਚ ਨਾਮਜ਼ਦ ਕਰ ਕੇ ਇਨ੍ਹਾਂ ਸਾਰਿਆਂ ਦੇਵਿਰੁੱਧ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਸੀ।ਐੱਸਆਈ ਟੀ ਦਾ ਦਾਅਵਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰ ਕੇ ਬਰਗਾੜੀ ਵਿਚ ਵੱਖ-ਵੱਖ ਥਾਂਈਂ ਬੇਅਦਬੀ ਕੀਤੀ ਗਈ ਸੀ। ਇਸ ਕੇਸ ਵਿਚ ਨਾਮਜ਼ਦ ਹੋਣ ਪਿੱਛੋਂ ਡੇਰੇ ਦੇ ਪੈਰੋਕਾਰ ਸੁਖਜਿੰਦਰ ਸੰਨੀ ਨੇ ਇਸ ਇੱਕੋ ਕੇਸ ਬਾਰੇ ਸੀਬੀਆਈ ਅਤੇ ਪੰਜਾਬ ਪੁਲਿਸ ਵੱਲੋਂਇੱਕੋ ਵੇਲੇ ਦੋ ਪੜਤਾਲਾਂ ਕੀਤੇ ਜਾਣ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ਦੀ ਸੁਣਵਾਈ ਮਗਰੋਂ ਹਾਈ ਕੋਰਟ ਨੇ ਬੀਤੀ 4 ਜਨਵਰੀ ਨੂੰ ਇਹ ਮਾਮਲਾ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਸੀ।

Punjabi Religious News

Continue Reading

ਅਪਰਾਧ

ਇੱਕ ਹਜ਼ਾਰ ਕਰੋੜ ਦੇ ਹਵਾਲਾ ਰੈਕੇਟ ਵਿੱਚ ਦੋ ਚੀਨ ਨਾਗਰਿਕ ਕਾਬੂ

Published

on

arrest

ਨਵੀਂ ਦਿੱਲੀ, 18 ਜਨਵਰੀ – ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਦੇ ਹਵਾਲਾ ਰੈਕੇਟ ਨਾਲ ਜੁੜੇ ਘਪਲੇ ਚ ਆਪਣੀ ਜਾਂਚ ਦੌਰਾਨ ਦੋ ਚੀਨ ਨਾਗਰਿਕਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ। ਦੋਵਾਂ ਦੀ ਪਛਾਣ 42 ਸਾਲਾ ਚਾਰਲੀ ਪੇਂਗ ਅਤੇ ਕਾਰਟਰ ਲੀ ਵਜੋਂ ਹੋਈ ਹੈ। ਚਾਰਲੀ ਦੇ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦਾ ਕੇਸ ਪਿਛਲੇ ਸਾਲ ਆਮਦਨ ਟੈਕਸ ਵਿਭਾਗ ਦੀ ਇੱਕ ਜਾਂਚ ਅਤੇ 2018 ਵਿੱਚ ਉਸ ਦੇ ਵਿਰੁੱਧ ਦਿੱਲੀ ਪੁਲਸ ਦੇ ਵਿਸ਼ੇਸ਼ ਸੈਲ ਵੱਲੋਂ ਦਰਜ ਕਰਵਾਈ ਸਿ਼ਕਾਇਤ ਕਾਰਨ ਬਣਿਆ ਹੈ। ਉਸ ਦਾ ਨਾਂ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਵਿੱਚ ਦੋ ਵਿਅਕਤੀਆਂ ਨੂੰ ਫੜੇ ਜਾਣ ਪਿੱਛੋਂ ਸਾਹਮਣੇ ਆਇਆ ਸੀ, ਜੋ ਉਸ ਦੇ ਨਿਰਦੇਸ਼ਾਂ ਉਤੇ ਤਿੱਬਤ ਦੇ ਅਧਿਆਤਮਕ ਨੇਤਾ ਦਲਾਈਲਾਮਾ ਦੀਆਂ ਸਰਗਰਮੀਆਂਤੇ ਨਜ਼ਰ ਰੱਖ ਰਹੇ ਹਨ। ਆਮਦਨ ਟੈਕਸ ਵਿਭਾਗ ਨੇ ਪਿਛਲੇ ਸਾਲ ਅਗਸਤ ਵਿੱਚ ਚੀਨ ਦੇ ਉਕਤ ਨਾਗਰਿਕ ਅਤੇ ਉਸਦੇ ਕੁਝ ਸਾਥੀਆਂ ਦੇ ਵਿਰੁੱਧ ਛਾਪੇ ਮਾਰੇ ਸਨ। ਸੂਤਰਾਂ ਮੁਤਾਬਕ ਚਾਰਲੀ ਕੋਲ ਫਰਜ਼ੀ ਭਾਰਤੀ ਪਾਸਪੋਰਟ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਸ ਨੇ ਪਿਛਲੇ 2-3 ਸਾਲ ਤੋਂ ਚੀਨ ਰਾਹੀਂ ਹਵਾਲੇ ਦੀ ਰਕਮ ਇੱਧਰ-ਓਧਰ ਕਰਨ ਲਈ ਨਕਲੀ ਕੰਪਨੀਆਂ ਦਾ ਇੱਕ ਜਾਲ ਵਿਛਾਇਆ ਸੀ। ਉਸ ਦਾ ਵਿਖਾਵੇ ਦਾ ਕਾਰੋਬਾਰ ਮੈਡੀਕਲ ਤੇ ਬਿਜਲੀ ਦਾ ਸਾਮਾਨ ਵੇਚਣ ਦਾ ਸੀ। ਕੁਝ ਹੋਰ ਚੀਜ਼ਾਂ ਦੀ ਉਹ ਇੰਪੋਰਟ-ਐਕਸਪੋਰਟ ਕਰਦਾ ਸੀ। ਚਾਰਲੀ ਨੂੰ ਦਿੱਲੀ ਪੁਲਸ ਨੇ ਸਤੰਬਰ 2018 ਚ ਗ਼੍ਰਿਫ਼ਤਾਰ ਕੀਤਾ ਸੀ। ਉਦੋਂ ਉਹ ਗੈਰ ਕਾਨੂੰਨੀ ਮਨੀ ਚੇਂਜਰ ਚਲਾ ਰਿਹਾ ਸੀ। ਈ ਡੀ ਅਤੇ ਆਮਦਨ ਟੈਕਸ ਵਿਭਾਗ ਵੱਲੋਂ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਚਾਰਲੀ ਦਿੱਲੀਚ ਰਹਿਣ ਵਾਲੇ ਕੁਝ ਤਿਬਤੀਆਂ ਨੂੰ ਰਿਸ਼ਵਤ ਦਿੰਦਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca