Innocent parents in jail in murder case, children crying
Connect with us [email protected]

Uncategorized

ਕਤਲ ਕੇਸ ਵਿੱਚ ਬੇਗੁਨਾਹ ਮਾਤਾ ਪਿਤਾ ਜੇਲ੍ਹ ਵਿੱਚ, ਬੱਚੇ ਰੁਲਦੇ ਰਹੇ

Published

on

arrest

ਆਗਰਾ, 25 ਜਨਵਰੀ – ਬੱਚੇ ਦੀ ਹੱਤਿਆ ਦੇ ਸ਼ੱਕ ਦੇ ਜੁਰਮ ਵਿੱਚ ਪੰਜ ਸਾਲ ਬੇਗੁਨਾਹ ਜੋੜਾ ਸੀਖਾਂ ਦੇ ਪਿੱਛੇ ਰਿਹਾ ਅਤੇ ਉਨ੍ਹਾਂ ਦੇ ਬੱਚੇ ਆਸ਼ਰਮ ਵਿੱਚ ਰੁਲਦੇ ਰਹੇ। ਕੋਰਟ ਤੋਂ ਬਰੀ ਹੋਣ ਪਿੱਛੋਂ ਜੋੜਾ ਜੇਲ੍ਹ ਤੋਂ ਨਿਕਲਿਆ ਤਾਂ ਉਨ੍ਹਾਂ ਨੇ ਬੱਚਿਆਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਕੱਲ੍ਹ ਬਾਲ ਕਲਿਆਣ ਕਮੇਟੀ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਬੱਚੇ ਕਾਨਪੁਰ ਦੇ ਬਾਲ ਗ੍ਰਹਿ ਵਿੱਚ ਹਨ। ਇਸ ਕਮੇਟੀ ਦੇ ਜ਼ਰੀਏ ਉਨ੍ਹਾਂ ਨੂੰ ਇਥੇ ਲਿਆਂਦਾ ਜਾਏਗਾ। ਇਸ ਜਿਲ੍ਹੇ ਦੇ ਵਾਸੀ ਯੋਗੇਂਦਰ ਸਿੰਘ ਦੇ ਛੇ ਸਾਲਾ ਬੇਟੇ ਰਣਜੀਤ ਦੀ ਇੱਕ ਸਤੰਬਰ 2015 ਨੂੰ ਹੱਤਿਆ ਹੋ ਗਈ ਸੀ। ਉਸ ਦੀ ਲਾਸ਼ ਕੋਤਵਾਲ ਧਰਮਸ਼ਾਲਾ ਕੋਲ ਬ੍ਰਹਮਚਾਰੀ ਗੁਪਤਾ ਦੇ ਬੰਦ ਮਕਾਨ ਦੀ ਛੱਤਤੇ ਮਿਲੀ ਸੀ। ਧਰਮਸ਼ਾਲਾ ਵਿੱਚ ਨਰਿੰਦਰ ਅਤੇ ਉਸ ਦੀ ਪਤਨੀ ਨਜ਼ਮਾ ਕਿਰਾਏ ਤੇ ਰਹਿੰਦੇ ਸਨ। ਯੋਗੇਂਦਰ ਦੇ ਸ਼ੱਕ ਕਰਨਤੇ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਨਰਿੰਦਰ ਦੇ ਅਨੁਸਾਰ ਉਨ੍ਹਾਂ ਦੇ ਸਾਢੇ ਤਿੰਨ ਸਾਲ ਦੀ ਬੇਟੀ ਅੰਜੂ ਅਤੇ ਅੱਠ ਸਾਲ ਦਾ ਬੇਟਾ ਅਜੀਤ ਹਨ। ਜੇਲ੍ਹ ਜਾਣ ਦੇ ਬਾਅਦ ਦੋਵੇਂ ਜਣੇ ਦਾਦੇ ਭਗਵਾਨ ਦਾਸ ਕੋਲ ਰਹਿਣ ਲੱਗੇ। ਚਾਰ ਸਾਲ ਪਾਲਣ ਕਰਨ ਦੇ ਬਾਅਦ ਦਾਦੇ ਨੇ ਖਰਾਬ ਆਰਥਿਕ ਸਥਿਤੀ ਦੱਸ ਕੇ ਮਨੁੱਖੀ ਅਧਿਕਾਰ ਕਮਿਸ਼ਨ, ਬਾਲ ਕਮਿਸ਼ਨ ਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਰਜ਼ੀ ਦਿੱਤੀ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਅਨਾਥ ਆਸ਼ਰਮ ਭੇਜਣ ਨੂੰ ਕਿਹਾ। 22 ਅਕਤੂਬਰ 2019 ਨੂੰ ਬਾਲ ਕਲਿਆਣ ਕਮੇਟੀ ਦੇ ਹੁਕਮ ਤੇ ਇੱਕ ਟੀਮ ਨੇ ਬੱਚਿਆਂ ਨੂੰ ਸਪੁਰਦਗੀ ਵਿੱਚ ਲੈ ਲਿਆ। ਥਾਣੇ ਦੇ ਜਨਰਲ ਡਾਇਰੀ ਵਿੱਚ ਇਹ ਸੂਚਨਾ ਲਿਖੀ ਗਈ। 24 ਅਕਤੂਬਰ 2019 ਨੂੰ ਬੱਚਿਆਂ ਨੂੰ ਕੇਂਦਰੀ ਬਾਲ ਗ੍ਰਹਿ ਭੇਜ ਦਿੱਤਾ ਗਿਆ। ਜੁਵੇਨਾਈਲ ਮੈਜਿਸਟਰੇਟ ਦੇ ਹੁਕਮਤੇ ਦੋਵਾਂ ਬੱਚਿਆਂ ਦਾ ਮੈਡੀਕਲ ਕਰਾਇਆ ਗਿਆ। ਇਸ ਵਿੱਚ ਅਜੀਤ ਦੀ ਉਮਰ 13 ਸਾਲ ਨੌਂ ਮਹੀਨੇ ਅਤੇ ਅੰਜੂ ਦੀ ਉਮਰ 11 ਸਾਲ ਦੋ ਮਹੀਨੇ ਦੱਸੀ ਗਈ। ਬਾਲ ਗ੍ਰਹਿ ਵਿੱਚ ਨਿਯਮਾਂ ਅਨੁਸਾਰ 10 ਸਾਲ ਤੱਕ ਦੇ ਬੱਚੇ ਰੱਖੇ ਜਾਂਦੇ ਹਨ, ਇਸ ਲਈ ਅਜੀਤ ਨੂੰ 17 ਅਗਸਤ 2020 ਨੂੰ ਫਿਰੋਜ਼ਾਬਾਦ ਬਾਲ ਗ੍ਰਹਿ ਭੇਜ ਦਿੱਤਾ। 18 ਅਗਸਤ ਨੂੰ ਅੰਜੂ ਨੂੰ ਕੇਂਦਰੀ ਬਾਲ ਗ੍ਰਹਿ ਬਾਲਿਕਾ ਕਾਨਪੁਰ ਭੇਜ ਦਿੱਤਾ ਗਿਆ। 20 ਨਵੰਬਰ 2020 ਨੂੰ ਅਜੀਤ ਨੂੰ ਵੀ ਫਿਰੋਜ਼ਾਬਾਦ ਤੋਂ ਕੇਂਦਰੀ ਬਾਲ ਗ੍ਰਹਿ ਕਾਨਪੁਰ ਭੇਜ ਦਿੱਤਾ। ਅਜੇ ਦੋਵੇਂ ਕਾਨਪੁਰ ਵਿੱਚ ਹੀ ਅਲੱਗ-ਅਲੱਗ ਆਸ਼ਰਮਾਂ ਵਿੱਚ ਹਨ। ਹੁਣ ਕੋਰਟ ਨੇ ਸਬੂਤਾਂ ਦੀ ਘਾਟ ਵਿੱਚ ਨਰਿੰਦਰ ਅਤੇ ਨਜ਼ਮਾ ਨੂੰ ਬਰੀ ਕਰ ਦਿੱਤਾ ਤੇ 21 ਜਨਵਰੀ ਨੂੰ ਦੋਵੇਂ ਜੇਲ੍ਹ `ਚੋਂ ਰਿਹਾਅ ਹੋਣ ਪਿੱਛੋਂ ਬੱਚਿਆਂ ਨੂੰ ਲੱਭਦੇ ਪਏ ਹਨ।

Uncategorized

ਚਿਨਮਿਆਨੰਦ ਕਾਲਜ ਦੀ ਵਿਦਿਆਰਥਣ ਸੜੀ ਹਾਲਤ ਵਿੱਚ ਮਿਲੀ

Published

on

death

ਸ਼ਾਹਜਹਾਂਪੁਰ, 24 ਫਰਵਰੀ – ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸਵਾਮੀ ਚਿਨਮਿਆਨੰਦ ਦੇ ਟਰੱਸਟ ਵੱਲੋਂ ਚਲਾਏ ਜਾਂਦੇ ਕਾਲਜ ਦੀ ਵਿਦਿਆਰਥਣ ਸ਼ਾਹਜਹਾਂਪੁਰ ਜ਼ਿਲੇ੍ਹ ‘ਚ ਕੌਮੀ ਰਾਜ ਮਾਰਗ ‘ਤੇ ਸੜੀ ਹੋਈ ਹਾਲਤ ਵਿੱਚ ਮਿਲੀ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਬੀ ਏ ਦੂਜੇ ਵਰ੍ਹੇ ਦੀ ਵਿਦਿਆਰਥਣ ਨੂੰ ਅੱਗੇ ਕਿਵੇਂ ਲੱਗੀ। ਪੁਲਸ ਨੇ ਕਿਹਾ ਕਿ ਉਸ ਦੇ ਸਰੀਰ ‘ਤੇ ਕੋਈ ਕੱਪੜਾ ਨਹੀਂ ਸੀ ਅਤੇ ਉਹ ਸੜਕ ਕੰਢੇ ‘ਤੇ ਪਈ ਸੀ।ਉਸ ਦੀ ਹਾਲਤ ਗੰਭੀਰ ਹੈ ਜਿਸ ਕਾਰਨ ਪੁਲਸ ਉਸ ਦੇ ਬਿਆਨ ਦਰਜ ਨਹੀਂ ਕਰ ਸਕੀ ਹੈ।
ਐਸ ਪੀ, ਐਸ ਆਨੰਦ ਨੇ ਦੱਸਿਆ ਕਿ ਵਿਦਿਆਰਥਣ ਸੱਠ ਫੀਸਦੀ ਸੜ ਚੁੱਕੀ ਹੈ ਤੇ ਉਸ ਨੂੰ ਬਿਹਤਰ ਇਲਾਜ ਲਈ ਲਖਨਊ ਦੇ ਹਸਪਤਾਲ ਰੈਫਰ ਕੀਤਾ ਗਿਆ ਹੈ। ਲੜਕੀ ਆਪਣੇ ਪਿਤਾ ਨਾਲ ਸੋਮਵਾਰ ਨੂੰ ਕਲਾਸਾਂ ਲਾਉਣ ਲਈ ਆਈ ਸੀ। ਉਹ ਜਦੋਂ ਕਲਾਸਾਂ ਲਾਉਣ ਮਗਰੋਂ ਬਾਹਰ ਨਾ ਆਈ ਤਾਂ ਪਿਤਾ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਬਾਅਦ ਵਿੱਚ ਪਿਤਾ ਨੂੰ ਪਤਾ ਲੱਗਾ ਕਿ ਉਹ ਲਖਨਊ-ਬਰੇਲੀ ਕੌਮੀ ਰਾਜ ਮਾਰਗ ‘ਤੇ ਜ਼ਖਮੀ ਹਾਲਤ ਵਿੱਚ ਪਈ ਹੈ। ਪਿਤਾ ਨੇ ਦੱਸਿਆ ਕਿ ਉਹ ਹਫਤੇ ਵਿੱਚ ਇੱਕ ਦਿਨ ਆਪਣੀ ਧੀ ਨੂੰ ਕਾਲਜ ਛੱਡਣ ਆਉਂਦੇ ਸਨ, ਪਰ ਕੱਲ੍ਹ ਪਤਾ ਨਹੀਂ ਕੀ ਹੋਇਆ ਕਿ ਉਸ ਦੀ ਧੀ ਸੜੀ ਹੋਈ ਹਾਲਤ ਵਿੱਚ ਮਿਲੀ ਹੈ।
ਐਸ ਪੀ, ਐਸ ਆਨੰਦ ਨੇ ਦੱਸਿਆ ਕਿ ਜ਼ਿਲ੍ਹੇ ‘ਚ ਇੱਕ ਹੋਰ ਵੱਖਰੀ ਘਟਨਾ ਦੌਰਾਨ ਪੰਜ ਸਾਲ ਦੀ ਬੱਚੀ ਦੀ ਲਾਸ਼ ਮਿਲੀ ਹੈ, ਜਦ ਕਿ ਉਸ ਦੀ ਸੱਤ ਸਾਲਾਂ ਦੀ ਚਚੇਰੀ ਭੈਣ ਜ਼ਖਮੀ ਹੈ। ਉਹ ਕੰਠ ਥਾਣੇ ਦੇ ਪਿੰਡ ਦੇ ਬਾਹਰ ਟਿਊਬਵੈਲ ‘ਤੇ ਨਹਾਉਣ ਗਈਆਂ ਸਨ। ਜਦੋਂ ਉਹ ਦੇਰ ਤੱਕ ਘਰ ਨਾ ਪਰਤੀਆਂ ਤਾਂ ਉਨ੍ਹਾਂ ਦੀ ਭਾਲ ਕੀਤੀ ਗਈ। ਇੱਕ ਬੱਚੀ ਦੀ ਲਾਸ਼ ਪਿੰਡ ਦੇ ਬਾਹਰ ਖੇਤ ‘ਚੋਂ ਮਿਲੀ, ਜਦ ਕਿ ਦੂਜੀ ਬੱਚੀ ਗੁਆਂਢੀ ਪਿੰਡ ਫਾਜ਼ਿਲਪੁਰ ‘ਚ ਜ਼ਖਮੀ ਹਾਲਤ ਵਿੱਚ ਮਿਲੀ।

Continue Reading

Uncategorized

ਸੁਪਰੀਮ ਕੋਰਟ ਨੇ ਕਿਹਾ:ਗੱਲਬਾਤ ਦੇ ਵੇਰਵੇ ਦੇ ਆਧਾਰ ਉਤੇ ਜਾਂਚ ਨਹੀਂ ਹੋ ਸਕਦੀ

Published

on

supreme court

ਨਵੀਂ ਦਿੱਲੀ, 23 ਫਰਵਰੀ – ਸੁਪਰੀਮ ਕੋਰਟ ਨੇ ਕੱਲ੍ਹ ਕਿਹਾ ਕਿ ਉਹ ਇਸ ਦੀ ਜਾਂਚ ਨਹੀਂ ਕਰ ਸਕਦੇ ਕਿ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਵੀ. ਇਸ਼ਵਰਈਆ ਅਤੇ ਹੇਠਲੀ ਅਦਾਲਤ ਦੇ ਇੱਕ ਸਸਪੈਂਡ ਕੀਤੇ ਹੋਏ ਮੈਜਿਸਟ੍ਰੇਟ ਵਿਚਾਲੇ ਅਮਰਾਵਤੀ ਜ਼ਮੀਨ ਘੁਟਾਲਾ ਕੇਸ ਵਿੱਚ ‘ਬੇਨਾਮੀ’ ਲੈਣ-ਦੇਣ ਸਮੇਤ ਵੱਖ-ਵੱਖ ਮੁੱਦਿਆਂ ਬਾਰੇ ਫੋਨ ਉੱਤੇ ਕੀ-ਕੀ ਗੱਲਬਾਤ ਹੋਈ ਹੈ। ਇਹ ਗੱਲਬਾਤ ਚਰਚਾ ਵਿੱਚ ਹੈ।
ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਆਰ ਐਸ ਰੈਡੀ ਦੇ ਬੈਂਚ ਨੇ ਜਸਟਿਸ ਈਸ਼ਵਰਈਆ ਦੀ ਉਸ ਪਟੀਸ਼ਨ ‘ਤੇ ਵੀ ਫੈਸਲਾ ਸੁਰੱਖਿਅਤ ਰੱਖਿਆ, ਜਿਸ ਵਿੱਚ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਉਸ ਫੈਸਲੇ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਜਿਸ ਵਿੱਚ ਸਸਪੈਂਡਿਡ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਉਨ੍ਹਾਂ ਦੀ ਗੱਲਬਾਤ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਸਨ। ਹਾਈ ਕੋਰਟ ਨੇ ਕਿਹਾ ਸੀ ਕਿ ਫੋਨ ਉੱਤੇ ਹੋਈ ਉਨ੍ਹਾਂ ਦੀ ਗੱਲਬਾਤ ਨਾਲ ਅਦਾਲਤ ਦੇ ਖਿਲਾਫ ਇੱਕ ਗੰਭੀਰ ਸਾਜ਼ਿਸ਼ ਜ਼ਾਹਰ ਹੋਈ ਹੈ। ਵੀਡੀਓ ਕਾਨਫਰੰਸ ਰਾਹੀਂ ਹੋਈ ਸੁਣਵਾਈ ਦੌਰਾਨ ਸੁਪਰੀਮ ਕਰੋਟ ਦੇ ਬੈਂਚ ਨੇ ਕਿਹਾ ਕਿ ਇਹ ਅਦਾਲਤ ਇਸ ਗੱਲ ਦੀ ਜਾਂਚ ਨਹੀਂ ਕਰ ਸਕਦੀ ਕਿ ਉਨ੍ਹਾਂ ਦੀ ਗੱਲਬਾਤ ਦੀ ਲਿਖਤ ਕਾਪੀ ਵਿੱਚ ਕੀ ਹੈ ਅਤੇ ਕੀ ਛੁੱਟ ਗਿਆ ਹੈ, ਇਸ ਬਾਰੇ ਹਾਈ ਕੋਰਟ ਨੂੰ ਫੈਸਲਾ ਕਰਨ ਦਿਓ।
ਹਾਈ ਕੋਰਟ ਦੇ ਸਾਬਕਾ ਜੱਜ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮ ‘ਤੇ ਰੋਕ ਲਾਉਣ ਦੀ ਲੋੜ ਹੈ, ਕਿਉਂਕਿ ਸਾਬਕਾ ਜੱਜ ਦਾ ਪੱਖ ਜਾਣੇ ਬਗੈਰ ਦੋਸ਼ ਲਾਏ ਗਏ ਹਨ।ਹਾਈ ਕੋਰਟ ਦੇ ਜਾਂਚ ਦੇ ਹੁਕਮ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਗਈ ਸੀ। ਸੁਪਰੀਮ ਕੋਰਟ ਵਿੱਚ ਪੇਸ਼ ਐਫੀਡੇਵਿਟ ਵਿੱਚ ਜਸਟਿਸ (ਸੇਵਾਮੁਕਤ) ਈਸ਼ਵਰਈਆ ਨੇ ਕਿਹਾ ਕਿ ਉਨ੍ਹਾਂ ਨੇ ਫੋਨ ‘ਤੇ ਗੱਲਬਾਤ ‘ਚ ਸਸਪੈਂਡਿਡ ਜੱਜ ਨਾਲ ਬੇਨਾਮੀ ਲੈਣ-ਦੇਣ ਦੀ ਜਾਣਕਾਰੀ ਮੰਗੀ ਸੀ, ਜਿਹੜੀ ਸੂਬੇ ਦੇ ਨਵੇਂ ਰਾਜਧਾਨੀ ਖੇਤਰ ਵਿੱਚ ਜ਼ਮੀਨੀ ਸੌਦੇ ‘ਚ ਭਿ੍ਰਸ਼ਟਾਚਾਰ ਬਾਰੇ ਸੀ।

Continue Reading

Uncategorized

ਪੰਜ ਪੁੱਤਰਾਂ ਦੇ ਪਿਤਾ ਦਾ ਇਹ ਹਾਲ:ਟਿ੍ਰਬਿਊਨਲ ਨੇ ਕਿਹਾ: ਸਾਰੇ ਪੁੱਤਰ ਦੋ-ਦੋ ਹਜ਼ਾਰ ਮਹੀਨਾ ਦੇਣਗੇ

Published

on

law

ਨਾਰਾਇਣਗੜ੍ਹ (ਅੰਬਾਲਾ), 19 ਫਰਵਰੀ – ਕਿਸੇ ਵੇਲੇ 14 ਏਕੜ ਜ਼ਮੀਨ ਦੇ ਮਾਲਕ ਰਹਿ ਚੁੱਕਾ 78 ਸਾਲਾ ਬੰਤਾ ਰਾਮ ਪੰਜ ਪੁੱਤਰਾਂ ਦੇ ਹੁੰਦੇ ਹੋਏ ਵੀ ਪੈਸੇ-ਪੈਸੇ ਲਈ ਮੋਹਤਾਜ ਹੋ ਗਿਆ ਤਾਂ ਉਸ ਨੂੰ ਕਾਨੂੰਨੀ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। ਉਸ ਨੇ ਮਾਤਾ-ਪਿਤਾ ਤੇ ਸੀਨੀਅਰ ਨਾਗਰਿਕਾਂ ਬਾਰੇ ਟਿ੍ਰਬਿਊਨਲ ਵਿੱਚ ਪਟੀਸ਼ਨ ਲਾਈ ਤਾਂ ਹੁਕਮ ਹੋਏ ਕਿ ਸਾਰੇ ਪੁੱਤਰ ਆਪਣੇ ਪਿਤਾ ਨੂੰ ਗੁਜਾਰੇ ਲਈ ਦੋ-ਦੋ ਹਜ਼ਾਰ ਰੁਪਏ ਮਹੀਨਾ ਦੇਣਗੇ। ਚਾਰ ਪੁੱਤਰਾਂ ਨੇ ਇਸ ਫੈਸਲੇ ਦੇ ਖਿਲਾਫ ਅਪੀਲੀਏਟ ਟਿ੍ਰਬਿਊਨਲ ਵਿੱਚ ਪਟੀਸ਼ਨ ਲਾਈ ਅਤੇਤਰਕ ਦਿੱਤਾ ਕਿ ਪਿਤਾ ਨੇ ਪੰਜਵੇਂ ਪੁੱਤਰ ਤੇ ਉਸ ਦੇ ਦੋ ਪੁੱਤਰਾਂ (ਪੋਤਰਿਆਂ) ਨੂੰ ਢਾਈ ਗੁਣਾ ਵੱਧ ਜ਼ਮੀਨ ਦਿੱਤੀ ਹੈ, ਉਹੀ ਪਾਲਣ-ਪੋਸ਼ਣ ਦਾ ਖਰਚ ਚੁੱਕਣ।
ਅਪੀਲੀਏਟ ਟਿ੍ਰਬਿਊਨਲ ਨੇ ਫੈਸਲਾ ਨਹੀਂ ਬਦਲਿਆ। ਚਾਰੇ ਪੁੱਤਰਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਹੈ, ਜਿਸ ਵਿੱਚ ਭਾਵਨਾਤਮਕ ਦੇ ਨਾਲ ਤਕਨੀਕੀ ਆਧਾਰ ਉੱਤੇ ਚੁਣੌਤੀ ਦਿੱਤੀ ਗਈ ਹੈ। ਹਾਈ ਕੋਰਟ ਨੇ ਸਾਰੀਆਂ ਧਿਰਾਂ ਤੋਂ ਇਸ ਬਾਰੇ 24 ਮਾਰਚ ਤੱਕ ਜਵਾਬ ਮੰਗਿਆ ਹੈ। ਪਿੰਡ ਫਤਿਹਪੁਰ ਦੇ ਬੰਤਾ ਰਾਮ ਦੇ ਚਾਰ ਪੁੱਤਰਾਂ ਦੇ ਵਕੀਲ ਐਡਵੋਕੇਟ ਸੁਖਵਿੰਦਰ ਨਾਰਾ ਨੇ ਹਾਈ ਕੋਰਟ ਵਿੱਚ ਕਿਹਾ ਕਿ ਐਸ ਡੀ ਐਮ (ਸੀਨੀਅਰ ਸਿਟੀਜਨ ਟਿ੍ਰਬਿਊਨਲ) ਅਤੇ ਡੀ ਸੀ (ਅਪੀਲੀਏਟ ਟਿ੍ਰਬਿਊਨਲ) ਨੂੰ ਇਕੱਲੇ ਹੁਕਮ ਜਾਰੀ ਕਰਨ ਦਾ ਕਾਨੂੰਨੀ ਅਧਿਕਾਰ ਨਹੀਂ ਹੈ। ਟਿ੍ਰਬਿਊਨਲ ਦੇ ਕੋਰਮ ਵਿੱਚ ਦੋ ਹੋਰ ਮੈਂਬਰਾਂ ਦਾ ਹੋਣਾ ਜ਼ਰੂਰੀ ਹੈ, ਜਦ ਕਿ ਇਸ ਕੇਸ ਵਿੱਚ ਇਕੱਲੇ ਐਸ ਡੀ ਐਮ ਨੇ ਫੈਸਲਾ ਦਿੱਤਾ ਹੈ। ਹਾਈ ਕੋਰਟ ਨੇ ਹਰਿਆਣਾ ਸਰਕਾਰ, ਟਿ੍ਰਬਿਊਨਲ ਅਤੇ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca