Indo-Pak clash over basmati rice issue | Business News in Punjabi
Connect with us [email protected]

ਅੰਤਰਰਾਸ਼ਟਰੀ

ਬਾਸਮਤੀ ਚੌਲਾਂ ਦੇ ਮੁੱਦੇ ਤੋਂ ਭਾਰਤ-ਪਾਕਿ ਵਿਚਾਲੇ ਨਵਾਂ ਟਕਰਾਅ

Published

on

pakistan and india

ਇਸਲਾਮਾਬਾਦ, 28 ਜਨਵਰੀ – ਭਾਰਤ ਅਤੇ ਉਸ ਦੇ ਕੱਟੜ ਵਿਰੋਧੀ ਪਾਕਿਸਤਾਨ ਦਰਮਿਆਨ ਖੇਡ, ਸਿਆਸਤ ਅਤੇ ਡਿਪਲੋਮੇਸੀ ਸਮੇਤ ਲੱਗਭਗ ਹਰ ਮੋਰਚੇ `ਤੇ ਵਿਰੋਧਤਾ ਹੈ, ਪਰ ਅੱਗੋਂ ਦੋਹਾਂ ਦੇਸ਼ਾਂ ਵਿਚਾਲੇ ਬਾਸਮਤੀ ਚੌਲ ਦੇ ਮੁੱਦੇ ਉੱਤੇ ਰੱਸਾ-ਕਸ਼ੀ ਤੇਜ਼ ਹੋ ਗਈ ਹੈ। ਪਾਕਿਸਤਾਨ ਨੇ ਬਾਸਮਤੀ ਚੌਲਾਂ ਲਈ ਜਿਓਗ੍ਰਾਫੀਕਲ ਇੰਡੀਕੇਟਰ (ਜੀ ਆਈ) ਟੈਗ ਹਾਸਲ ਕਰ ਲਿਆ ਹੈ, ਜੋ ਬਾਸਮਤੀ ਚੌਲਾਂ ਦੇ ਉਤਪਾਦਕ ਦੇਸ਼ਾਂ ਸਬੰਧੀ ਯੂਰਪੀਨ ਯੂਨੀਅਨ (ਈ ਯੂ) ਵਿੱਚ ਇਸ ਦੀ ਦਾਅਵੇਦਾਰੀ ਨੂੰ ਮਜ਼ਬੂਤ ਬਣਾ ਸਕਦਾ ਹੈ, ਪਰ ਭਾਰਤ ਨੇ ਵੀ ਯੂਰਪੀਨ ਯੂਨੀਅਨ ਵਿੱਚ ਇਸ ਗੱਲ ਲਈ ਅਰਜ਼ੀ ਦੇ ਦਿੱਤੀ ਹੈ ਕਿ ਭਾਰਤ ਨੂੰ ਬਾਸਮਤੀ ਦਾ ਉਦਪਾਦਕ ਦੇਸ਼ ਐਲਾਨਿਆ ਜਾਵੇ।
ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਪਾਕਿਸਤਾਨ ਨੇ 26 ਜਨਵਰੀ 2021 ਨੂੰ ਜੀ ਆਈ ਟੈਗ ਲੈ ਲਿਆ ਹੈ। ਇਸ ਦੇ ਨਾਲ ਪਾਕਿਸਤਾਨ ਨੂੰ ਈ ਯੂ ਵਿੱਚ ਭਾਰਤ ਵਿਰੁੱਧ ਆਪਣਾ ਪੱਖ ਮਜ਼ਬੂਤੀ ਨਾਲ ਰੱਖਣ ਵਿੱਚ ਮਦਦ ਮਿਲੇਗੀ। ਬਾਸਮਤੀ ਲਈ ਈ ਯੂ ਵਿੱਚ ਆਪਣਾ ਜੀ ਆਈ ਟੈਗ ਰਜਿਸਟਰ ਕਰਵਾ ਕੇ ਪਾਕਿਸਤਾਨ ਨੇ ਭਾਰਤੀ ਦਾਅਵੇ ਨੂੰ ਚੁਣੌਤੀ ਦਿੱਤੀ ਹੈ। ਅੱਗੋਂ ਉਹ ਸਰਪ੍ਰਸਤੀ ਦੀ ਮੰਗ ਕਰੇਗਾ ਜਿੱਦਾਂ ਦੀ ਭਾਰਤ ਕਰ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਕਿਉਂਕਿ ਕੌਮਾਂਤਰੀ ਬਾਜ਼ਾਰ ਵਿੱਚ ਬਾਸਮਤੀ ਦੀ ਕੀਮਤ ਵੱਧ ਮਿਲਦੀ ਹੈ, ਇਸ ਲਈ ਭਾਰਤ ਨੇ ਈ ਯੂ ਵਿੱਚ ਪਾਕਿਸਤਾਨ ਦੇ ਕਾਰੋਬਾਰ ਵਿੱਚ ਇਹ ਕਹਿ ਕੇ ਰੋੜਾ ਅਟਕਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸਦੀ ਬਾਸਮਤੀ ਅਸਲੀ ਹੈ।

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਅੱਤਵਾਦੀ ਹਾਫਿਜ਼ ਸਈਦ ਦੇ ਘਰ ਨੇੜੇ ਬੰਬ ਧਮਾਕੇ ਵਿੱਚ 3 ਮੌਤਾਂ

Published

on

terrorist Hafiz Saeed

ਲਾਹੌਰ, 23 ਜੂਨ, – ਪਾਕਿਸਤਾਨੀ ਪੰਜਾਬ ਵਿੱਚ ਲਾਹੌਰ ਸ਼ਹਿਰ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੋਢੀ ਹਾਫਿਜ਼ ਸਈਦ ਦੇ ਘਰ ਨੇੜੇ ਬੁੱਧਵਾਰ ਨੂੰ ਜ਼ੋਰਦਾਰ ਬੰਬ ਧਮਾਕਾ ਹੋਇਆ ਹੈ।ਪਤਾ ਲੱਗਾ ਹੈ ਕਿ ਇਸ ਧਮਾਕੇ ਵਿਚ 3 ਲੋਕਾਂ ਦੀ ਮੌਤ ਹੋਈ ਅਤੇ 20 ਤੋਂ ਵੱਧ ਜ਼ਖਮੀ ਹੋਏ ਹਨ। ਮੌਕੇ ਉੱਤੇਪੁੱਜੇ ਰਾਹਤ ਤੇ ਬਚਾਅ ਕਰਮੀਆਂਨੇ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਹਨ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਮਾਰਤ ਦੇ ਆਲੇ-ਦੁਆਲੇ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਬਹੁਤ ਸਾਰੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ।
ਇਸ ਘਟਨਾ ਬਾਰੇ ਪਾਕਿਸਤਾਨੀ ਟੀਵੀ ਚੈਨਲ ਜੀਓ ਨਿਊਜ਼ ਨੇ ਦੱਸਿਆ ਕਿ ਧਮਾਕੇ ਕਾਰਨ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ।ਦੱਸਿਆ ਗਿਆ ਹੈ ਕਿ ਅੱਤਵਾਦੀ ਹਾਫਿਜ਼ ਸਈਦ ਦਾ ਘਰਘਟਨਾ ਸਥਾਨ ਦੇ ਨੇੜੇ ਹੈ। ਇਸ ਧਮਾਕੇ ਨਾਲ ਜ਼ਖਮੀ ਹੋਏ ਲੋਕਾਂ ਨੂੰ ਲਾਹੌਰ ਦੇ ਜਿਨਾਹ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ। ਜ਼ਖਮੀਆਂ ਵਿਚੋਂ 6 ਜਣਿਆਂ ਨੂੰ ਮਾਮੂਲੀ ਸੱਟਾਂ ਹਨ। ਧਮਾਕੇ ਦੀ ਗੂੰਜ ਕਾਫੀ ਦੂਰ ਤੱਕ ਸੁਣੀ ਗਈ, ਪਰ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਕ ਚਸ਼ਮਦੀਦ ਨੇ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਪਾਰਕਿੰਗ ਵਿਚ ਗੱਡੀ ਖੜ੍ਹੀ ਕੀਤੀ ਅਤੇ ਬਾਅਦ ਵਿਚ ਉਸ ਵਿਚ ਧਮਾਕਾ ਹੋ ਗਿਆ।ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਰ ਨੇ ਪੁਲਸ ਤੋਂ ਧਮਾਕੇ ਦੇ ਕਾਰਨਾਂ ਦੀ ਰਿਪੋਰਟ ਮੰਗੀ ਤੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਪੁਲਸ ਨੇ ਆਮ ਲੋਕਾਂ ਨੂੰ ਉਸ ਪਾਸੇ ਜਾਣ ਤੋਂ ਰੋਕ ਦਿੱਤਾ ਹੈ।

Read More Punjabi Newspaper

Continue Reading

ਅੰਤਰਰਾਸ਼ਟਰੀ

ਚੀਨ ਨੇ ਕੋਰੋਨਾ ਵਾਇਰਸ ਦੇ ਲਈ ਬਦਨਾਮ ਵੂਹਾਨ ਲੈਬ ਲਈ ਨੋਬਲ ਐਵਾਰਡ ਮੰਗ ਲਿਆ

Published

on

China

ਜੀਨੋਮ ਸੀਕਵੈਂਸਿੰਗ ਕਰਨਦੇ ਬਹਾਨੇ ਐਵਾਰਡ ਦਾ ਦਾਅਵਾ ਪੇਸ਼
ਬੀਜਿੰਗ, 23 ਜੂਨ, – ਕੌਮਾਂਤਰੀ ਮਹਾਮਾਰੀ ਕੋਵਿਡ-19 ਵਾਇਰਸ ਦਾ ਮੁੱਢ ਮੰਨੇ ਜਾਂਦੇ ਵਿਵਾਦਗ੍ਰਸਤ ਵੂਹਾਨ ਇੰਸਟੀਚਿਊਟ ਆਫ ਵਾਇਰੋਲਾਜੀ (ਡਬਲਯੂ ਆਈਵੀ) ਨੂੰ ਮੈਡੀਕਲ ਦਾ ਨੋਬਲ ਐਵਾਰਡ ਦੇਣ ਲਈ ਚੀਨ ਦੇ ਵਿਦੇਸ਼ ਮੰਤਰਾਲੇ ਨੇ ਹਮਾਇਤ ਕਰ ਦਿੱਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਇਹ ਕਦਮ ਪੁੱਟਣ ਨਾਲ ਚੀਨ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਸਰਕਾਰੀ ਮੀਡੀਆ ਉੱਤੇ ਚੌਤਰਫਾ ਹਮਲੇ ਸ਼ੁਰੂ ਹੋ ਗਏ ਹਨ।
ਗਲੋਬਲ ਟਾਈਮਜ਼ ਅਖਬਾਰ ਦੇ ਮੁਤਾਬਕ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਂਗ ਨੇ ਕਿਹਾ ਹੈ ਕਿ ਵੂਹਾਨ ਇੰਸਟੀਚਿਊਟ ਵਿੱਚ ਕੰਮ ਕਰਦੇ ਵਿਗਿਆਨੀਆਂ ਵੱਲੋਂ ਸਭ ਪਹਿਲਾਂ ਨੋਵਲ ਕੋਰੋਨਾ ਵਾਇਰਸ ਦਾ ਜੀਨ ਸੀਕਵੈਂਸ ਲੱਭਣਦੀ ਸਫਲਤਾ ਦੇ ਬਾਅਦ ਉਨ੍ਹਾਂ ਉੱਤੇ ਦੋਸ਼ ਲਾਉਣ ਦੀ ਥਾਂ ਉਨ੍ਹਾਂ ਨੂੰ ਮੈਡੀਸਨ ਦਾ ਨੋਬਲ ਐਵਾਰਡਮਿਲਣਾ ਚਾਹੀਦਾ ਹੈ।ਚੀਨ ਦੀ ਵਾਇਰੋਲਾਜਿਸਟ ਅਤੇ ‘ਬੈਟ ਵੁਮੈਨ’ ਵਜੋਂ ਮਸ਼ਹੂਰ ਸਾਇੰਟਿਸਟ ਸ਼ੀ ਝੇਂਗਲੀ ਨੇ ਬੀਤੇ ਹਫ਼ਤੇ ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਗੁੱਸੇ ਵਿੱਚ ਆ ਕੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਉਨ੍ਹਾਂ ਦੀ ਲੈਬ ਵਿੱਚੋਂ ਕੋਰੋਨਾ ਦੇ ਵਾਇਰਸ ਲੀਕ ਹੋਏ ਹਨ। ਉਨ੍ਹਾਂ ਨੇ ਇਕ ਟੈਕਸਟ ਮੈਸੇਜ ਵਿੱਚ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਦੁਨੀਆ ਇਸ ਨਤੀਜੇ ਤਕ ਕਿਵੇਂ ਪੁੱਜੀ ਹੈ? ਇਕ ਬੇਗੁਨਾਹ ਸਾਇੰਟਿਸਟ ਉੱਤੇ ਚਿੱਕੜ ਸੁੱਟਿਆ ਗਿਆ ਹੈ।ਉਸ ਦੇ ਇਸ ਪ੍ਰਤੀਕਰਮ ਦੇ ਬਾਅਦ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਨੇ ਕਿਹਾ ਕਿ ਵੂਹਾਨ ਲੈਬਵਿਚਲੇ ਚੀਨੀ ਵਿਗਿਆਨੀਆਂ ਨੂੰ ਕੋਰੋਨਾ ਵਾਇਰਸ ਦੇ ਜੀਨ ਸੀਕਵੈਂਸ ਦੀ ਖੋਜ ਲਈ ਮੈਡੀਕਲ ਦਾ ਨੋਬਲ ਐਵਾਰਡਮਿਲਣਾ ਚਾਹੀਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਰੋਨਾ ਵਾਇਰਸ ਦੀ ਜੜ੍ਹ ਵੂਹਾਨ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲਗਲੋਬਲ ਟਾਈਮਜ਼ ਨੇਦੱਸਿਆ ਕਿ ਜੇ ਉੱਚੀ ਕੁਆਲਿਟੀ ਦੇ ਵਾਇਰਸ ਸੀਕਵੈਂਸ ਉੱਤੇ ਦੋਸ਼ ਲੱਗ ਸਕਦੇ ਹਨ ਤਾਂ ਐੱਚਆਈਵੀ ਦੀ ਖੋਜ ਕਰਨ ਵਾਲੇ ਲੁਕ ਐਂਟੋਨੀ ਮੋਂਟਗੀਨੀਅਰ ਨੂੰ ਵੀ ਸੰਸਾਰ ਪੱਧਰ ਦੀ ਏਡਜ਼ ਮਹਾਮਾਰੀਲਈ ਜ਼ਿੰਮੇਵਾਰ ਮੰਨਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵੀ ਮੈਡੀਕਲ ਨੋਬਲ ਐਵਾਰਡ ਨਹੀਂ ਦਿੱਤਾ ਜਾਣਾ ਚਾਹੀਦਾ ਸੀ।
ਚੀਨੀ ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਉੱਤੇ ਫਾਕਸ ਨਿਊਜ਼ ਦੇ ਜਿਮ ਗੇਰਹਟ ਨੇ ਕਿਹਾ ਕਿ ਚੀਨੀ ਸਰਕਾਰ ਵੂਹਾਨ ਇੰਸਟੀਚਿਊਟ ਦੇ ਹਵਾਲੇ ਨਾਲ ਮਹਾਮਾਰੀ ਦੀ ਸਥਿਤੀ ਦੱਸ ਰਹੀ ਹੈ। ਹਾਟ ਏਅਰ ਦੇ ਜੈਜ਼ ਸ਼ਾਅ ਨੇ ਕਿਹਾ ਕਿ ਪਹਿਲੀ ਵਾਰ ਖ਼ਬਰ ਪੜ੍ਹ ਕੇ ਲੱਗਾ ਕਿ ਕੋਈ ਖ਼ਰਾਬ ਚੁਟਕਲਾ ਹੈ। ਉਨ੍ਹਾਂ ਅਖ਼ਬਾਰ ਵਿੱਚ ਲਿਖਿਆ ਕਿ ਕੋਰੋਨਾ ਵਾਇਰਸ ਦਾ ਜਨਮ ਵੂਹਾਨ ਦੀ ਲੈਬ ਵਿੱਚ ਹੋਇਆ, ਇਹ ਗੱਲ ਏਨੀ ਸੁਭਾਵਿਕ ਹੈ ਕਿ ਇਸ ਨੂੰ ਐੱਨਆਈ ਐੱਚ, ਡਬਲਯੂ ਐੱਚਓ ਅਤੇ ਅਮਰੀਕੀ ਵਿਗਿਆਨੀ ਡਾ. ਫਾਉਸੀ ਨੇ ਵੀ ਮੰਨ ਲਿਆ ਹੈ। ਘੱਟੋ-ਘੱਟ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਤਕ ਕਿਸੇ ਵੀ ਚਮਗਿੱਦੜ ਵਿੱਚ ਅਜਿਹਾ ਇਕ ਵੀ ਵਾਇਰਸ ਨਹੀਂ ਮਿਲਿਆ, ਇਸ ਲਈ ਚੀਨ ਦੀ ਇਸ ਦਲੀਲ ਨੂੰ ਮਜ਼ਾਕ ਹੀ ਸਮਿਝਆ ਜਾ ਸਕਦਾ ਹੈ।

Read More Latest Punjabi News

Continue Reading

ਅੰਤਰਰਾਸ਼ਟਰੀ

ਈਰਾਨ ਦੇ ਨਵੇਂ ਰਾਸ਼ਟਰਪਤੀ ਰਈਸੀ ਵੱਲੋਂ ਜੋਅ ਬਾਈਡੇਨ ਨੂੰ ਮਿਲਣ ਤੋਂ ਸਾਫ ਇਨਕਾਰ

Published

on

Iran new president

ਦੁਬਈ, 22 ਜੂਨ, – ਈਰਾਨ ਦੇ ਨਵੇਂ ਚੁਣੇ ਰਾਸ਼ਟਰਪਤੀ ਇਬਰਾਹਿਮ ਰਈਸੀ ਨੇ ਸਪਸੱ਼ਟ ਕਰ ਦਿੱਤਾ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਨਹੀਂ ਮਿਲਣਾ ਚਾਹੁੰਦੇ ਅਤੇ ਇਹ ਵੀ ਕਿ ਉਹ ਆਪਣੇ ਦੇਸ਼ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਉੱਤੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ।
ਨਵੇਂ ਰਾਸ਼ਟਰਪਤੀ ਰਈਸੀ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਲਾਕਾਈ ਮਿਲੀਸ਼ੀਆ ਦੇ ਮੁੱਦੇ ਉੱਤੇ ਵੀ ਕੋਈ ਬੈਠਕ ਨਹੀਂ ਕਰਨੀ ਚਾਹੁੰਦੇ। ਜਦੋਂ ਜੋਅ ਬਾਇਡੇਨ ਨਾਲ ਮੁਲਾਕਾਤ ਦੀ ਸੰਭਾਵਨਾ ਬਾਰੇਰਈਸੀ ਨੂੰ ਪੁੱਛਿਆ ਤਾਂ ਵੀ ਉਨ੍ਹਾਂ ਨੇ ਕਿਹਾ: ‘ਨਹੀਂ’। ਇਸ ਮੌਕੇ ਰਈਸੀ ਤੋਂ ਇਹ ਗੱਲ ਵੀ ਪੁੱਛੀ ਗਈਕਿ ਕੀ ਉਹ 1988 ਵਿਚ ਕਰੀਬ 5 ਹਜ਼ਾਰ ਲੋਕਾਂ ਦੇ ਕਤਲੇਆਮ ਵਿਚ ਸ਼ਾਮਲ ਸਨ ਤਾਂ ਉਨ੍ਹਾਂ ਜਵਾਬ ਵਿਚ ਖੁਦ ਨੂੰ ਮਨੁੱਖੀ ਅਧਿਕਾਰਾਂ ਦਾ ਰਾਖਾ ਕਿਹਾ। ਰਈਸੀ ਉਸ ਕਥਿਤ ‘ਡੈੱਥ ਪੈਨਲ’ ਦਾ ਹਿੱਸਾ ਸਨ, ਜਿਸ ਨੇ 1980 ਦੇ ਦਹਾਕੇ ਦੇ ਅੰਤ ਵਿਚ ਈਰਾਨ-ਇਰਾਕ ਯੁੱਧ ਦੀ ਸਮਾਪਤੀ ਪਿੱਛੋਂ ਰਾਜਨੀਤਕ ਕੈਦੀਆਂ ਨੂੰ ਸਜ਼ਾ ਦਿੱਤੀ ਸੀ।ਉਨ੍ਹਾਂ ਨੇ ਬੀਤੇ ਸ਼ੁੱਕਰਵਾਰ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤਜਿੱਤਣ ਦੇ ਬਾਅਦ ਸੋਮਵਾਰ ਨੂੰ ਆਪਣੀ ਪਹਿਲੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲਾਂ ਕਹੀਆਂ।
ਇਸ ਮੌਕੇ ਰਈਸੀ ਨੇ ਕਿਹਾ, ‘ਈਰਾਨ ਦੇਖਿਲਾਫ ਸਭ ਸਖ਼ਤ ਪਾਬੰਦੀਆਂ ਵਾਪਸ ਲੈਣ ਲਈ ਅਮਰੀਕਾ ਮਜਬੂਰ ਹੈ। ਕਰੀਬ ਇਕ ਘੰਟਾ ਲੰਮੀ ਪ੍ਰੈੱਸ ਕਾਨਫਰੰਸ ਵਿਚ ਨਵੇਂ ਰਾਸ਼ਟਰਪਤੀ ਰਈਸੀ ਪਹਿਲਾਂ ਉਹ ਥੋੜ੍ਹਾ ਘਬਰਾਏ ਤੇ ਬਾਅਦ ਵਿਚ ਨਾਰਮਲ ਹੋ ਗਏ। ਈਰਾਨ ਦੇ ਬੈਲਿਸਟਿਕ ਪ੍ਰੋਗਰਾਮ ਅਤੇ ਖੇਤਰੀ ਮਿਲੀਸ਼ੀਆ ਨੂੰ ਸਮਰਥਨ ਦੇਣ ਬਾਰੇ ਪੁੱਛੇ ਜਾਣ ਉੱਤੇ ਰਈਸੀ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਉੱਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ।

Read More World India News in Punjabi

Continue Reading

ਰੁਝਾਨ


Copyright by IK Soch News powered by InstantWebsites.ca