Indo-China 9th round of talks on Ladakh dispute
Connect with us [email protected]

ਅੰਤਰਰਾਸ਼ਟਰੀ

ਲੱਦਾਖ ਵਿਵਾਦ `ਤੇ ਭਾਰਤ-ਚੀਨ ਵਿਚਾਲੇ 9ਵੇਂ ਦੌਰ ਦੀ ਗੱਲਬਾਤ

Published

on

india vs china

ਨਵੀਂ ਦਿੱਲੀ, 25 ਜਨਵਰੀ – ਲੱਗਭਗ ਢਾਈ ਮਹੀਨਿਆਂ ਦੇ ਬਾਅਦ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਵਿਚਾਲੇ ਕੱਲ੍ਹ 9ਵੇਂ ਦੌਰ ਦੀ ਗੱਲਬਾਤ ਦਾ ਉਦੇਸ਼ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਸਾਰੇ ਸਥਾਨਾਂ ਤੋਂ ਸੈਨਿਕਾਂ ਨੂੰ ਹਟਾਉਣ ਦੀ ਪ੍ਰਕਿਰਿਆਂ ਤੇ ਅੱਗੇ ਵਧਣਾ ਹੈ, ਜਿਸ ਬਾਰੇ ਸਰਕਾਰੀ ਤੌਰਤੇ ਦੱਸਿਆ ਗਿਆ ਹੈ।
ਜਾਣਕਾਰ ਸੂਤਰਾਂ ਨੇ ਦੱਸਿਆ ਕਿ ਉਚ ਪੱਧਰੀ ਫੌਜੀ ਗੱਲਬਾਤ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲ ਏ ਸੀ) ਉਤੇ ਚੀਨ ਵਾਲੇ ਪਾਸੇ ਮੋਲਦੋ ਸਰਹੱਦੀ ਖੇਤਰ ਵਿੱਚ ਸਵੇਰੇ 10 ਵਜੇ ਸ਼ੁਰੂ ਹੋਈ। ਇਸ ਤੋਂ ਪਹਿਲਾਂ 6 ਨਵੰਬਰ ਨੂੰ ਹੋਈ 8ਵੇਂ ਦੌਰ ਦੀ ਗੱਲਬਾਤ ਵਿੱਚ ਦੋਵਾਂ ਪੱਖਾਂ ਨੇ ਟਕਰਾਅ ਵਾਲੇ ਖਾਸ ਸਥਾਨਾਂ ਤੋਂ ਫੌਜਾ ਨੂੰ ਪਿੱਛੇ ਹਟਣ ਤੇ ਚਰਚਾ ਕੀਤੀ ਸੀ। ਕੱਲ੍ਹ ਦੀ ਗੱਲਬਾਤ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਲੇਹ ਵਿਚਲੀ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀ ਕੇ ਜੇ ਮੈਨਨ ਨੇ ਕੀਤੀ। ਭਾਰਤ ਨੇ ਲਗਾਤਾਰ ਇਸ ਗੱਲਤੇ ਜ਼ੋਰ ਦਿੱਤਾ ਹੈ ਕਿ ਟਕਰਾਅ ਵਾਲੇ ਸਥਾਨਾਂ ਤੋਂ ਸੈਨਿਕਾਂ ਨੂੰ ਪਿੱਛੇ ਹਟਾਉਣ ਅਤੇ ਤਣਾਅ ਘੱਟ ਕਰਨ ਲਈ ਚੀਨ ਪਹਿਲ ਕਦਮੀ ਕਰੇ।
ਪਿਛਲੇ ਸਾਲ 12 ਅਕਤੂਬਰ ਨੂੰ ਹੋਈ 7ਵੇਂ ਦੌਰ ਦੀ ਗੱਲਬਾਤ ਵੇਲੇ ਚੀਨ ਨੇ ਭਾਰਤ ਨੂੰ ਪੈਂਗੋਂਗ ਝੀਲ ਦੇ ਦੱਖਣੀ ਖੇਤਰ ਵਿੱਚੋਂ ਸੈਨਿਕ ਵਾਪਸ ਬੁਲਾਉਣ ਲਈ ਜ਼ੋਰ ਪਾਇਆ ਅਤੇ ਭਾਰਤ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਸਾਰੇ ਟਕਰਾਅ ਵਾਲੇ ਸਥਾਨਾਂ ਤੋਂ ਸੈਨਿਕ ਵਾਪਸ ਬੁਲਾਉਣ ਦੀ ਪ੍ਰਕਿਰਿਆ ਬਰਾਬਰ ਸ਼ੁਰੂੁ ਹੋਣੀ ਚਾਹੀਦੀ ਹੈ। ਇਸ ਤਣਾਅ ਦੌਰਾਨ ਦੋਵਾਂ ਦੇਸ਼ਾਂ ਦੀਆਂ ਲੱਗਭਗ 50-50 ਹਜ਼ਾਰ ਸੈਨਾਵਾਂ ਲੱਦਾਖ ਦੇ ਟਕਰਾਅ ਵਾਲੇ ਸਥਾਨਾਂ `ਤੇ ਤੈਨਾਤ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੋਵਾਂ ਦੇਸ਼ਾਂ ਵਿਚਕਾਰ ਵਰਕਿੰਗ ਮੈਕਨਿਜ਼ਮ ਫਾਰ ਕੰਸਲਟੇਸ਼ਨ ਐਂਡ ਕੋਆਰਡੀਨੇਸ਼ਨ ਦੀ ਵੀ ਬੈਠਕ ਹੋਈ ਚੁੱਕੀ ਹੈ ਪਰ ਮਸਲੇ ਦਾ ਹੱਲ ਨਹੀਂ ਨਿਕਲ ਸਕਿਆ।

ਅੰਤਰਰਾਸ਼ਟਰੀ

ਪਾਕਿਸਤਾਨ ਨੇ 17 ਭਾਰਤੀ ਮਛੇਰਿਆਂ ਨੂੰ ਗ਼੍ਰਿਫ਼ਤਾਰ ਕਰ ਲਿਆ

Published

on

ਕਰਾਚੀ, 1 ਮਾਰਚ – ਪਾਕਿਸਤਾਨ ਨੇ 17 ਭਾਰਤੀ ਮਛੇਰਿਆਂ ਨੂੰ ਦੇਸ਼ ਦੇ ਜਲ ਖੇਤਰ ਵਿੱਚ ਦਾਖਲ ਹੋਣ ਦੇ ਦੋਸ਼ ਉੱਤੇ ਗ਼੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ ਤਿੰਨ ਬੇੜੀਆਂ ਨੂੰ ਜ਼ਬਤ ਕਰ ਲਿਆ ਹੈ।
ਇਸ ਸੰਬੰਧ ਵਿੱਚ ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੈਂਸੀ (ਪੀ ਐਮ ਐਸ ਏ) ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗ਼੍ਰਿਫ਼ਤਾਰ ਕੀਤੇ ਮਛੇਰਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਸ ਨੂੰ ਸੌਂਪ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਜਲ ਖੇਤਰ ਵਿੱਚ ਸਨ ਅਤੇ ਉਨ੍ਹਾਂ ਨੂੰ ਦੂਰ ਚਲੇ ਜਾਣਾ ਚਾਹੀਦਾ ਸੀ, ਪਰ ਉਨ੍ਹਾਂ ਨੇ ਚਿਤਾਵਨੀ ਨਹੀਂ ਸੁਣੀ। ਬੁਲਾਰੇ ਨੇ ਕਿਹਾ ਕਿ 17 ਮਛੇਰਿਆਂ ਨੂੰ ਗ਼੍ਰਿਫ਼ਤਾਰ ਕਰਨ ਲਈ ਤੇਜ ਰਫ਼ਤਾਰ ਬੇੜਿਆਂ ਦੀ ਵਰਤੋਂ ਕੀਤੀ ਗਈ ਸੀ। ਮਛੇਰੇ ਪਾਕਿਸਤਾਨ ਦੇ ਜਲ ਖੇਤਰ ਵਿੱਚ 10-15 ਸਮੁੰਦਰੀ ਮੀਲ ਅੰਦਰ ਸਨ। ਭਾਰਤੀ ਮਛੇਰਿਆਂ ਨੂੰ ਕਰਾਚੀ ਵਿੱਚ ਮਲਿਕ ਜਾਂ ਲਾਂਧੀ ਜੇਲ ਭੇਜਿਆ ਜਾਂਦਾ ਹੈ। ਇਹ ਗ਼੍ਰਿਫ਼ਤਾਰੀ ਇੱਕ ਸਾਲ ਦੇ ਵਕਫੇ ਤੋਂ ਬਾਅਦ ਹੋਈ ਹੈ ਜਦੋਂ 23 ਭਾਰਤੀ ਮਛੇਰਿਆਂ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਸੀ ਮੱਛੀਆਂ ਫੜਨ ਵਾਲੀਆਂ ਉਨ੍ਹਾਂ ਦੀਆਂ ਚਾਰ ਬੇੜੀਆਂ ਨੂੰ ਵੀ ਸਮੁੰਦਰੀ ਸੁਰੱਖਿਆ ਏਜੈਂਸੀ ਨੇ ਜ਼ਬਤ ਕੀਤਾ ਸੀ। ਪਾਕਿਸਤਾਨ ਤੇ ਭਾਰਤ ਅਕਸਰ ਇੱਕ-ਦੂਜੇ ਦੇ ਮਛੇਰਿਆਂ ਨੂੰ ਗ਼੍ਰਿਫ਼ਤਾਰ ਕਰਦੇ ਰਹਿੰਦੇ ਹਨ ਕਿਉਂਕਿ ਅਰਬ ਸਾਗਰ ਵਿੱਚ ਸਮੁੰਦਰੀ ਸਰਹੱਦ ਦੀ ਸਪੱਸ਼ਟ ਸਰਹੱਦ ਬੰਦੀ ਨਹੀਂ ਅਤੇ ਮਛੇਰਿਆਂ ਕੋਲ ਉਨ੍ਹਾਂ ਦੇ ਸਟੀਕ ਸਥਾਨ ਨੂੰ ਜਾਨਣ ਲਈ ਤਕਨੀਕ ਨਾਲ ਲੈਸ ਬੇੜੀਆਂ ਨਹੀਂ ਹਨ।

Continue Reading

ਅੰਤਰਰਾਸ਼ਟਰੀ

ਈਰਾਨ ਨੇ ਆਪਣੇ ਦੇਸ਼ ਵਿੱਚ 32 ਦੇਸ਼ਾਂ ਦੇ ਲੋਕਾਂ ਦੇ ਆਉਣ ਉੱਤੇ ਪਾਬੰਦੀ ਲਾਈ

Published

on

ਤੇਹਰਾਨ, 1 ਮਾਰਚ – ਈਰਾਨ ਨੇ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਕਾਰਨ 32 ਦੇਸ਼ਾਂ ਦੇ ਲੋਕਾਂ ਨੂੰ ਏਥੇ ਆਉਣ ਤੋਂ ਰੋਕ ਦਿੱਤਾ ਹੈ ਅਤੇ ਹੋਰ ਜ਼ਰੂਰੀ ਕਦਮ ਪੁੱਟੇ ਜਾ ਰਹੇ ਹਨ।
ਨਾਗਰਿਕ ਹਵਾਬਾਜ਼ੀ ਸੰਗਠਨ ਦੇ ਹਵਾਲੇ ਨਾਲ ਤਾਸਮੀਨ ਨਿਊਜ਼ ਏਜੈਂਸੀ ਵੱਲੋਂ ਦਿੱਤੀ ਰਿਪੋਰਟ ਅਨੁਸਾਰ ਇਹ ਪਾਬੰਦੀ ਉਨ੍ਹਾਂ ਲੋਕਾਂ ਉੱਤੇ ਲਾਗੂ ਹੋਵੇਗੀ, ਜੋ ਸਬੰਧਤ ਦੇਸ਼ਾਂ ਤੋਂ ਸਿੱਧੇ ਤੇ ਅਸਿੱਧੇ ਰੂਪ ਵਿੱਚ ਈਰਾਨ ਆਉਣਗੇ ਜਾਂ ਜਿਨ੍ਹਾਂ ਨੇ ਬੀਤੇ ਦੋ ਹਫ਼ਤਿਆਂ ਵਿੱਚ ਚਾਰ ਘੰਟੇ ਤੋਂ ਵੱਧ ਸਮਾਂ ਇਨ੍ਹਾਂ ਦੇਸ਼ਾਂ ਵਿੱਚ ਗੁਜ਼ਾਰਿਆ ਹੈ। ਸੰਗਠਨ ਦੇ ਬੁਲਾਰੇ ਮੁਹੰਮਦ ਹਸਨ ਜਿਬਾਖਸ਼ ਨੇ ਦੱਸਿਆ ਕਿ ਪਾਬੰਦੀ ਵਾਲੇ ਦੇਸ਼ਾਂ ਵਿੱਚ ਦੱਖਣੀ ਅਫਰੀਕਾ, ਬ੍ਰਿਟੇਨ, ਅਰਜਨਟੀਨਾ, ਪਨਾਮਾ, ਗਿਨੀ, ਅੰਗੋਲਾ, ਬੋਲੀਵੀਆ, ਬੋਤਸਵਾਨਾ, ਕਾਂਗੋ, ਬ੍ਰਾਜ਼ੀਲ, ਕੇਪ ਵਡਰੇ, ਪੇਰੂ, ਬੁਰੁੰਡੀ, ਜ਼ਿੰਬਾਬਾਵੇ, ਕੋਲੰਬੀਆ, ਇਕਵਾਡੋਰ, ਚਿਲੀ, ਮਾਰਿਟਾਨੀਆ, ਇਸਵਾਤੀਨੀ, ਗੁਯਾਨਾ, ਮਲਾਵੀ, ਮੋਜ਼ਾਂਬਿਕ, ਨਾਮੀਬੀਆ, ਸੇਸ਼ੇਲਸ, ਪਰਾਗਵੇ, ਰਵਾਂਡਾ,ਉਰੁਗਵੇ, ਸੂਰੀਨਾਮ, ਤਨਜਾਨੀਆ, ਵੇਨੇਜ਼ੁਏਲਾ, ਲੇਸੋਬੋ ਅਤੇ ਜ਼ਾਂਬੀਆਸ਼ਾਮਲ ਹਨ। ਇਸ ਦੇ ਇਲਾਵਾ ਪੁਲਸ ਅਤੇ ਪ੍ਰਦਰਸ਼ਨ ਕਰਦੇ ਲੋਕਾਂ ਵਿੱਚ ਵੱਧਦੇ ਸੰਘਰਸ਼ ਕਾਰਨ ਈਰਾਨ ਨੇ ਦੱਖਣੀ-ਪੂਰਬ ਇਲਾਕੇ ਵਿੱਚ ਇੰਟਰਨੈਟ ਉੱਤੇ ਪਾਬੰਦੀ ਲਾ ਦਿੱਤੀ ਹੈ। ਮਨੁੱਖੀ ਅਧਿਕਾਰਾਂ ਗਰੁੱਪਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਗੜਬੜ ਵਾਲੇ ‘ਸਿਸਤਾਨ ਅਤੇ ਬਲੂਚਿਸਤਾਨ’ ਪ੍ਰਾਂਤ ਵਿੱਚ ਮੋਬਾਈਲ ਡੇਟਾ ਨੈਟਵਰਕ ਨੂੰ ਬੰਦ ਕਰ ਦਿੱਤਾ ਹੈ।

Continue Reading

ਅੰਤਰਰਾਸ਼ਟਰੀ

ਡਾਕਟਰ ਆਪਰੇਸ਼ਨ ਛੱਡ ਕੇ ਸਰਜਰੀ ਟੇਬਲ ਤੋਂ ਕੋਰਟ ਸਾਹਮਣੇ ਪੇਸ਼ ਹੋਇਆ, ਜੱਜ ਨੇ ਤਰੀਕ ਵਧਾ ਦਿੱਤੀ

Published

on

case

ਨਿਊ ਯਾਰਕ, 1 ਮਾਰਚ – ਅਮਰੀਕਾ ਦੇ ਇੱਕ ਪਲਾਸਟਿਕ ਸਰਜਨ ਨੇ ਕੋਰਟ ਸਾਹਮਣੇ ਪੇਸ਼ ਹੋਣਾ ਸੀ, ਪਰ ਉਹ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਰਜਨ ਪੇਸ਼ੀ ਦੌਰਾਨ ਆਪਰੇਸ਼ਨ ਥੀਏਟਰ ਵਿੱਚ ਸਰਜਰੀ ਟੇਬਲ ‘ਤੇ ਸੀ। ਡਾਕਟਰ ਨੇ ਟਰੈਫਿਕ ਨਿਯਮ ਤੋੜੇ ਸਨ ਅਤੇ ਇਸੇ ਕੇਸ ਵਿੱਚ ਸੁਣਵਾਈ ਚੱਲ ਰਹੀ ਸੀ। ਪੇਸ਼ੀ ਦੌਰਾਨ ਜੱਜ ਨੂੰ ਜਦ ਮਰੀਜ਼ ਦੀ ਸਿਹਤ ਦੀ ਚਿੰਤਾ ਹੋਈ ਤਾਂ ਉਨ੍ਹਾਂ ਨੇ ਅਗਲੀ ਤਰੀਕ ਦੇ ਦਿੱਤੀ। ਉਧਰ ਕੈਲੀਫੋਰਨੀਆ ਦਾ ਮੈਡੀਕਲ ਬੋਰਡ ਵੀ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਇੱਕ ਰਿਪੋਰਟ ਮੁਤਾਬਕ ਡਾਕਟਰ ਸਕਾਟ ਗ੍ਰੀਨ ਵੀਰਵਾਰ ਨੂੰ ਕੋਰਟ ਦੇ ਸਾਹਮਣੇ ਪੇਸ਼ ਹੋਏ ਸਨ। ਕੋਰੋਨਾ ਕਾਰਨ ਮਾਮਲੇ ਦੀ ਸੁਣਵਾਈ ਵਰਚੁਅਲੀ ਕੀਤੀ ਗਈ। ਉਨ੍ਹਾਂ ਨੇ ਸਰਜਰੀ ਕਰਨ ਵਾਲੇ ਕੱਪੜੇ ਪਾਏ ਹੋਏ ਸਨ, ਉਥੇ ਮਰੀਜ਼ ਵੀ ਸੀ ਤੇ ਉਸ ਦਾ ਆਪਰੇਸ਼ਨ ਚੱਲ ਰਿਹਾ ਸੀ। ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੋਰਟ ਰੂਮ ਕਲਰਕ ਕਹਿੰਦੇ ਹਨ, ‘ਹੈਲੋ, ਮਿਸਟਰ ਗ੍ਰੀਨ? ਹਾਇ, ਕੀ ਤੁਸੀਂ ਪੇਸ਼ ਹੋਣ ਲਈ ਤਿਆਰ ਹੋ?’ ਇਸ ਦੇ ਬਾਅਦ ਸੁਣਵਾਈ ਵਿੱਚ ਇੱਕ ਅਧਿਕਾਰੀ ਦੀ ਪੇਸ਼ੀ ਹੁੰਦੀ ਹੈ, ਜੋ ਡਾਕਟਰ ਨੂੰ ਆਪ੍ਰੇਸ਼ਨ ਕਰਦਾ ਦੇਖ ਕੇ ਹੈਰਾਨ ਰਹਿ ਜਾਂਦੀ ਹੈ। ਕੋਰਟ ਰੂਮ ਕਲਰਕ ਅੱਗੇ ਕਹਿੰਦੇ ਹਨ, ਇੰਝ ਲੱਗਦਾ ਹੈ ਕਿ ਤੁਸੀਂ ਇਸ ਸਮੇਂ ਆਪਰੇਸ਼ਨ ਥੀਏਟਰ ਵਿੱਚ ਹੋ? ਇਸ ‘ਤੇ ਡਾਕਟਰ ਗ੍ਰੀਨ ਕਹਿੰਦੇ ਹਨ, ‘‘ਹਾਂ, ਮੈਂ ਅਜੇ ਆਪਰੇਸ਼ਨ ਥੀਏਟਰ ਵਿੱਚ ਹਾਂ ਅਤੇ ਪੇਸ਼ ਹੋਣ ਲਈ ਤਿਆਰ ਹਾਂ। ਤੁਸੀਂ ਸੁਣਵਾਈ ਸ਼ੁਰੂ ਕਰੋ।” ਇਸ ‘ਤੇ ਕਲਰਕ ਉਨ੍ਹਾਂ ਨੂੰ ਦੱਸਦੇ ਹਨ ਕਿ ਕੇਸ ਦੀ ਸੁਣਵਾਈ ਲਾਈਵਸਟਰੀਮ ਹੈ, ਜਿਸ ਨੂੰ ਆਮ ਲੋਕ ਵੀ ਦੇਖ ਸਕਦੇ ਹਨ। ਇਸ ‘ਤੇ ਗ੍ਰੀਨ ਕਹਿੰਦੇ ਹਨ ਕਿ ਉਹ ਸਮਝ ਸਕਦੇ ਹਨ। ਇਸ ਗੱਲਬਾਤ ਦੌਰਾਨ ਗ੍ਰੀਨ ਆਪਰੇਸ਼ਨ ਕਰਨਾ ਜਾਰੀ ਰੱਖਦੇ ਹਨ। ਸੁਣਵਾਈ ਵਿੱਚ ਗ੍ਰੀਨ ਦੇ ਇਸ ਰਵੱਈਏ ਅਤੇ ਮਰੀਜ਼ ਦੀ ਸਿਹਤ ਦੇ ਲਈ ਜੱਜ ਚਿੰਤਤ ਦਿਖਾਈ ਦਿੰਦੇ ਹਨ। ਇਸ ਦੇ ਬਾਅਦ ਜੱਜ ਨੇ ਤਰੀਕ ਅੱਗੇ ਵਧਾ ਦਿੱਤੀ।

Continue Reading

ਰੁਝਾਨ


Copyright by IK Soch News powered by InstantWebsites.ca