Indication that Sukhbir Singh Badal will contest from Jalalabad and Langi
Connect with us [email protected]

ਰਾਜਨੀਤੀ

ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਅਤੇ ਲੰਬੀ ਦੋ ਥਾਂਵਾਂ ਤੋਂ ਚੋਣ ਲੜਨ ਦਾ ਸੰਕੇਤ

Published

on

Sukhvir-Badal

ਲੰਬੀ ਤੋਂ ਚੋਣ ਲੜਨ ਦੇ ਸੰਕੇਤ ਜਨਤਕ ਤੌਰ ਉੱਤੇ ਦੁਹਰਾਏ
ਲੰਬੀ, 3 ਜੁਲਾਈ – ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਲੰਬੀ ਤੋਂ ਚੋਣ ਲੜਨ ਦੇ ਸੰਕੇਤ ਇੱਕ ਵਾਰ ਫਿਰ ਦੁਹਰਾਏ ਹਨ, ਜਿਸ ਨਾਲ ਉਨ੍ਹਾਂ ਦੇ ਜਲਾਲਾਬਾਦ ਅਤੇ ਲੰਬੀ ਦੋਵਾਂ ਹਲਕਿਆਂ ਤੋਂ ਵਿਧਾਨ ਸਭਾ ਚੋਣ ਲੜਨਾ ਲੱਗਭਗ ਯਕੀਨੀ ਹੋ ਗਿਆ ਹੈ। ਇਹ ਪ੍ਰਗਟਾਵਾ ਉਨ੍ਹਾਂ ਨੇ ਮਾੜੀ ਬਿਜਲੀ ਸਪਲਾਈ ਦੇ ਖ਼ਿਲਾਫ਼ ਕੱਲ੍ਹ ਲੰਬੀ ਵਿੱਚ ਧਰਨੇ ਮੌਕੇ ਜਨਤਕ ਤੌਰ ਉੱਤੇ ਕੀਤਾ ਹੈ ਕਿ ਉਹ ਲੰਬੀ ਤੋਂ ਚੋਣ ਲੜਨਗੇ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨੂੰ ਅਪੀਲ ਕੀਤੀ: ‘ਆਹ ਲੜਾਈ ਤੁਹਾਨੂੰ ਲੜਨੀ ਪੈਣੀ ਐ। ਲੰਬੀ ਵਾਲਿਉ,ਛੇ ਮਹੀਨੇ ਸਾਰੇ ਪੰਜਾਬ ਵਿੱਚ ਜਾਣ ਲਈ ਮੈਂ ਗੱਡੀ ਵਿੱਚ ਬਿਸਤਰੇ ਰੱਖ ਲਏ। ਘੱਟੋ-ਘੱਟ 40 ਹਜ਼ਾਰ ਦੀ ਲੀਡ ਹੋਣੀ ਚਾਹੀਦੀ ਹੈ। ਤੁਸੀਂ ਘਰ-ਘਰ ਜਾਣਾ ਹੈ।’ ਇਸ ਐਲਾਨ ਨਾਲ ਸੁਖਬੀਰ ਸਿੰਘ ਬਾਦਲ ਦੇ ਲੰਬੀ ਤੋਂ ਚੋਣ ਲੜਨ ਬਾਰੇ ਮੰਨੇ ਜਾ ਰਹੇ ਸੰਕੇਤ ਫਿਰ ਪੱਕੇ ਹੋ ਗਏ ਹਨ। ਇਸ ਤੋਂ ਪਹਿਲਾਂ ਬੀਤੇ ਮਾਰਚ ਮਹੀਨੇ ਸੁਖਬੀਰ ਸਿੰਘ ਬਾਦਲ ਨੇ ਲੰਬੀ ਹਲਕੇ ਵਿੱਚ ਹਾਈ-ਪ੍ਰੋਫਾਈਲ ਤਿਆਰੀਆਂ ਹੇਠ ਹਰ ਸੌ ਵੱਟਦਾ ਇੱਕ ਇੰਚਾਰਜ ਥਾਪਿਆ ਸੀ ਅਤੇ ਲੰਬੀ ਹਲਕੇ ਤੋਂ ਖ਼ੁਦ ਚੋਣ ਲੜਨ ਦੇ ਸੰਕੇਤ ਦੇ ਕੇ ਕਾਡਰ ਨੂੰ ਸਰਗਰਮੀ ਨਾਲ ਡਟਣ ਲਈ ਪ੍ਰੇਰਿਆ ਸੀ। ਉਸ ਪਿਛਲੀ ਫੇਰੀ ਦੌਰਾਨ ਉਨ੍ਹਾਂ ਨੇ ਜਲਾਲਾਬਾਦ ਰੈਲੀ ਵਿੱਚ ਹਲਕਾ ਜਲਾਲਾਬਾਦ ਤੋਂ ਚੋਣ ਲੜਨ ਦਾ ਐਲਾਨ ਵੀ ਕੀਤਾ ਸੀ, ਜਿਸ ਨਾਲ ਸਿਆਸੀ ਹਲਕਿਆਂ ਵਿੱਚ 2022 ਵਿੱਚ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਲੜਨ ਦੇ ਚਰਚੇ ਸ਼ੁਰੂ ਹੋ ਗਏ ਸਨ।
ਛੋਟੇ ਬਾਦਲ ਦੇ ਨੇੜਲੇ ਸੂਤਰ ਉਨ੍ਹਾਂ ਦੇ ਲੰਬੀ ਹਲਕੇ ਤੋਂ ਚੋਣ ਲੜਨ ਦੀ ਗੱਲ ਕਹਿੰਦੇ ਸਨ। ਲੰਬੀ ਹਲਕਾ ਬਾਦਲ ਪਰਵਾਰ ਦਾ ਸਿਆਸੀ ਕਿਲ੍ਹਾ ਅਖਵਾਉਂਦਾ ਹੈ। ਇਸ ਸਮੇਂ ਵਿੱਚ ਇੱਥੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਹਲਕੇ ਤੋਂ ਵਿਧਾਇਕ ਹਨ, ਜਿਹੜੇ 1997 ਤੋਂ ਪੰਜ ਵਾਰੀਆਂ ਤੋਂ ਲਗਾਤਾਰ ਏਥੋਂ ਚੋਣਾਂ ਜਿੱਤਦੇ ਆਏ ਹਨ।

Read More Latest Politics News

ਰਾਜਨੀਤੀ

ਭਾਜਪਾ ਮੰਤਰੀ ਨੇ ਕਿਹਾ:ਮੁਰਗੇ, ਬੱਕਰੇ ਦਾ ਮਾਸ ਜਾਂ ਮੱਛੀ ਖਾਣ ਦੀ ਬਜਾਏ ਬੀਫ ਵੱਧ ਖਾਓ

Published

on

Sunbor Shulai

ਸਿ਼ਲਾਂਗ, 31 ਜੁਲਾਈ, – ਮੇਘਾਲਿਆ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਸਨਬੋਰ ਸ਼ੂਲਈ ਨੇ ਇਸ ਰਾਜ ਦੇ ਲੋਕਾਂ ਨੂੰ ਮੁਰਗਾ, ਭੇਡ ਜਾਂ ਬੱਕਰੇ ਦਾ ਮੀਟ ਜਾਂ ਮੱਛੀ ਖਾਣ ਦੀ ਬਜਾਏ ਬੀਫ ਵੱਧ ਖਾਣ ਲਈ ਕਿਹਾ ਹੈ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਦੇ ਵਿਰੁੱਧ ਹੈ।
ਪਿਛਲੇ ਹਫਤੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਸਨਬੋਰ ਸ਼ੂਲਈ ਨੇ ਕਿਹਾ ਕਿ ਲੋਕਤੰਤਰੀ ਦੇਸ਼ ਵਿਚ ਹਰ ਕੋਈ ਆਪਣੀ ਪਸੰਦ ਦਾ ਭੋਜਨ ਖਾ ਸਕਦਾ ਹੈ। ਅੱਜ ਏਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸ਼ੂਲਈ ਨੇ ਕਿਹਾ, ‘ਮੈਂ ਲੋਕਾਂ ਨੂੰ ਮੁਰਗੀ, ਭੇਡ ਜਾਂ ਬੱਕਰੇ ਦਾ ਮਾਸ ਜਾਂ ਮੱਛੀ ਦੀ ਥਾਂ ਬੀਫ ਵੱਧ ਖਾਣ ਨੂੰ ਕਹਿੰਦਾ ਹਾਂ, ਇਹ ਧਾਰਨਾ ਕਿ ਭਾਜਪਾ ਗਊ ਹੱਤਿਆ ਉੱਤੇ ਪਾਬੰਦੀ ਲਾਏਗੀ, ਵੀ ਦੂਰ ਹੋ ਜਾਵੇਗੀ।’ ਪਸ਼ੂ ਪਾਲਣ ਬਾਰੇ ਮੰਤਰੀ ਸ਼ੁਲਈ ਨੇ ਭਰੋਸਾ ਦਿੱਤਾ ਕਿ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨਾਲ ਗੱਲ ਕਰ ਕੇ ਯਕੀਨੀ ਕੀਤਾ ਜਾਵੇਗਾ ਕਿ ਗੁਆਂਢੀ ਰਾਜ ਵਿਚ ਕਿਸੇ ਨਵੇਂ ਐਕਟ ਨਾਲ ਮੇਘਾਲਿਆ ਵਿਚ ਪਸ਼ੂਆਂ ਦੀ ਆਵਾਜਾਈ ਵਿਚ ਵਿਘਨ ਨਾ ਪਵੇ।
ਤਿੰਨ ਵਾਰ ਵਿਧਾਇਕ ਰਹੇ ਸ਼ੁਲਈ ਨੇ ਮੇਘਾਲਿਆ ਅਤੇ ਅਸਾਮ ਵਿਚਾਲੇ ਸਰਹੱਦੀ ਵਿਵਾਦ ਬਾਰੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਰਾਜ ਆਪਣੀ ਹੱਦ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਬਲ ਦੀ ਵਰਤੋਂ ਕਰੇ। ਉਨ੍ਹਾਂ ਕਿਹਾ, ‘ਜੇ ਅਸਾਮ ਦੇ ਲੋਕ ਸਰਹੱਦੀ ਖੇਤਰਾਂ ਵਿਚ ਸਾਡੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਤਾਂ ਸਿਰਫ ਗੱਲਾਂ ਕਰਨ ਜਾਂ ਚਾਹ ਪੀਣ ਦੇ ਨਾਲ ਨਹੀਂ ਸਰਨਾ, ਸਾਨੂੰ ਮੌਕੇ ਉੱਤੇ ਹੀ ਜਵਾਬ ਦੇਣਾ ਪਵੇਗਾ।’

Read More Political News Today

Continue Reading

ਰਾਜਨੀਤੀ

‘ਪੰਜਾਬ ਦਾ ਅਸਲ ਕੈਪਟਨ ਕੌਣ’ ਪੁੱਛਣ ਉੱਤੇ ਮੁੱਖ ਮੰਤਰੀ ਨੇ ਕਿਹਾ: ਸਵਾਲ ਹੀ ਕਿਉਂ ਉੱਠਦਾ ਹੈ

Published

on

capt amrinder singh

ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਏਥੇ ਕਿਹਾ ਕਿ ਕਾਂਗਰਸ ਵਿਚ ਕੋਈ ਵਿਵਾਦ ਨਹੀਂ ਅਤੇ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਅੱਜ ਏਥੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਇਹ ਸਵਾਲ ਪੁੱਛਿਆ ਗਿਆ ਕਿ‘ਪੰਜਾਬ ਵਿਚ ਅਸਲ ਕੈਪਟਨ ਕੌਣ ਹੈ?’ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਕੁਝ ਭੰਬਲਭੂਸਾ ਹੈ। ਸੁਨੀਲ ਜਾਖੜ ਪਿਛਲੇ 4 ਸਾਲਾਂ ਤੋਂ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ ਨਾਲ ਮੇਰਾ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਸੀ। ਨਵੇਂ ਪ੍ਰਧਾਨ ਦੇ ਆਉਣ ਤੋਂ ਬਾਅਦ ਇਸ ਤਰ੍ਹਾਂ ਦੀ ਗੱਲ ਕਿਉਂ ਪੁੱਛੀ ਜਾ ਰਹੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।’
ਜਦੋਂ ਨਵਜੋਤ ਸਿੰਘ ਸਿੱਧੂ ਵੱਲੋਂ 60 ਵਿਧਾਇਕ ਨਾਲ ਲੈ ਕੇ ਚੱਲਣ ਤੇ ਦਸਖਤ ਕਰਾਉਣ ਬਾਰੇਮੁੱਖ ਮੰਤਰੀ ਤੋਂਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ‘ਪਹਿਲਾਂ ਜਦੋਂ ਮੈਂ ਪ੍ਰਧਾਨ ਬਣਿਆ ਤਾਂ ਅਕਾਲੀ ਸਰਕਾਰ ਸੀ। ਤਿੰਨ ਵਾਰ ਜਦੋਂ ਵੀ ਮੈਂ ਪ੍ਰਧਾਨ ਬਣਿਆ, ਮੈਂ ਵਿਰੋਧੀ ਧਿਰ ਵਿਚ ਸੀ। ਮੈਨੂੰ ਨਹੀਂ ਲੱਗਦਾ ਕਿ ਇਹ ਗੱਲਾਂ ਹੋਣੀਆਂ ਚਾਹੀਦੀਆਂ ਹਨ। ਇਸ ਵਾਰ ਸਰਕਾਰ ਵੀ ਸਾਡੀ ਹੈ ਅਤੇ ਪਾਰਟੀ ਵੀ ਸਾਡੀ ਹੈ। ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।’ ਚੋਣਾਂ ਦੇ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ‘ਮਿਲ ਕੇ ਕੰਮ ਕਰਨਾ ਹੋਵੇਗਾ। ਇਹੋ ਸਹੀ ਢੰਗ ਹੈ।’ ਉਨ੍ਹਾ ਨੇ ਕਿਹਾ ਕਿ ਚੋਣਾਂ ਵਿਚ ਕੁਝ ਮਹੀਨੇ ਬਾਕੀ ਹਨ ਅਤੇ ਦਸੰਬਰ ਵਿਚ ਚੋਣ ਜ਼ਾਬਤਾ ਲੱਗ ਜਾਵੇਗਾ। ਉਨ੍ਹਾ ਕਿਹਾ ਕਿ ਪੰਜਾਬ ਵਿਚ ਵਿਕਾਸ ਹੋਇਆ ਹੈ, ਪਰ ਅਜੇ ਬਹੁਤ ਕੰਮ ਕਰਨਾ ਹੈ। ਅਸੀਂ ਜਿਹੜਾ ਮੈਨੀਫੈਸਟੋ ਬਣਾਇਆ ਸੀ, ਉਸ ਦੇ 93 ਫ਼ੀਸਦੀ ਵਾਅਦੇ ਪੂਰੇ ਹੋ ਚੁੱਕੇ ਹਨ, ਜਿਹੜੇ ਕੁਝ ਬਾਕੀ ਹਨ, ਉਹ ਜੀ ਐੱਸ ਟੀ ਕਾਰਨ ਰੁਕੇ ਹੋਏ ਹਨ।

Read More Latest Politics News

Continue Reading

ਰਾਜਨੀਤੀ

ਉਤਰਾਖੰਡ ਦੀ ਮੰਤਰੀ ਬੋਲੀ:ਮੈਂ ਦੋਵੇਂ ਟੀਕੇ ਲਵਾ ਲਏ, ਮੈਨੂੰ ਮਾਸਕ ਲਾਉਣ ਦੀ ਜ਼ਰੂਰਤ ਨਹੀਂ

Published

on

Minister Rekha Arya

ਬਹਾਦਰਾਬਾਦ, 31 ਜੁਲਾਈ – ਉਤਰਾਖੰਡ ਦੀ ਕੈਬਿਨੇਟ ਮੰਤਰੀ ਰੇਖਾ ਆਰੀਆ ਇਹ ਕਹਿੰਦੀ ਹੈ ਕਿ ਵੈਕਸੀਨ ਦੇ ਦੋਵੇਂ ਟੀਕ ਲਵਾ ਲੈਣ ਵਾਲਿਆਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ, ਭਾਵੇਂ ਸਾਇੰਟਿਸ ਸਾਫ਼ ਕਹਿੰਦੇ ਹਨ ਕਿ ਵੈਕਸੀਨੇਸ਼ਨ ਦੀ ਦੋਨੋਂ ਡੋਜ਼ ਲੈਣ ਦੇ ਬਾਅਦ ਵੀ ਕੋਰੋਨਾ ਦਾ ਖ਼ਤਰਾ ਰਹਿੰਦਾ ਹੈ।
ਕੱਲ੍ਹ ਕੈਬਿਨੇਟ ਮੰਤਰੀ ਰੇਖਾ ਆਰੀਆ ਹਰਿਦੁਆਰ ਦੇ ਬਹਾਦਰਾਬਾਦ ਵਿੱਚ ਧੀਆਂ ਦੀਆਂ ਮਾਵਾਂ ਨੂੰ ਮੁੱਖ ਮੰਤਰੀ ਮਹਾਲਕਸ਼ਮੀ ਕਿਟ ਵੰਡਣ ਦੇ ਪ੍ਰੋਗਰਾਮ ਵਿੱਚ ਪਹੁੰਚੀ ਤਾਂ ਲੋਕਾਂ ਨਾਲ ਭਰੇ ਖਚਾਖਚ ਭਰੇ ਉਸ ਹਾਲ ਵਿੱਚ ਨਾ ਤਾਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਹੋਇਆ ਅਤੇ ਨਾ ਮਾਸਕ ਲਾਉਣ ਦੀ ਲੋੜ ਮਹਿਸੂਸ ਕੀਤੀ ਗਈ। ਖੁਦ ਰੇਖਾ ਮੰਤਰੀ ਆਰੀਆ ਅਤੇ ਵਿਧਾਨ ਸਭਾ ਦੇ ਸਪੀਕਰ ਚੌਹਾਨ ਜਦੋਂ ਭਾਸ਼ਣ ਦੇ ਰਹੇ ਸੀ, ਉਸ ਸਮੇਂ ਮੰਚ ਉੱਤੇ ਮੌਜੂਦ ਸਾਰੇ ਲੋਕ ਬਿਨਾਂ ਮਾਸਕ ਬੈਠੇ ਸਨ। ਮਾਸਕ ਨਾ ਪਾਉਣ ਬਾਰੇ ਜਦੋਂ ਮੰਤਰੀ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ‘ਮੈਂ ਵੈਕਸੀਨ ਦੀ ਦੋਨੋਂ ਡੋਜ਼ ਲੈ ਰੱਖੀ ਹੈ, ਮੈਨੂੰ ਮਾਸਕ ਦੀ ਜ਼ਰੂਰਤ ਨਹੀਂ। ਇਥੇ ਮੌਜੂਦ ਬਹੁਤੇ ਲੋਕਾਂ ਨੇ ਵੀ ਵੈਕਸੀਨ ਦੀ ਦੋਨੋਂ ਡੋਜ਼ ਲੈ ਰੱਖੀ ਹੈ।’

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca