India's covacine on corona double mutant was also considered
Connect with us [email protected]

ਅੰਤਰਰਾਸ਼ਟਰੀ

ਕੋਰੋਨਾ ਦੇ ਡਬਲ ਮਿਊਟੈਂਟ ਉੱਤੇ ਭਾਰਤ ਦੀ ਕੋਵੈਕਸੀਨ ਅਮਰੀਕਾ ਨੇ ਵੀ ਕਾਰਗਰ ਮੰਨੀ

Published

on

vaccine

ਵਾਸ਼ਿੰਗਟਨ, 29 ਅਪ੍ਰੈਲ – ਕੋਰੋਨਾ ਖਿਲਾਫ ਜੰਗ ਵਿੱਚ ਅਹਿਮ ਹਥਿਆਰ ਬਣੇ ਭਾਰਤ ਦੇ ਸਵਦੇਸ਼ੀ ਟੀਕੇ ਕੋਵੈਕਸੀਨ ਦਾ ਲੋਹਾ ਅਮਰੀਕਾ ਨੇ ਵੀ ਮੰਨ ਲਿਆ ਹੈ।
ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਡਾਕਟਰ ਐਂਥਨੀ ਫਾਸੀ ਨੇ ਕਿਹਾ ਹੈ ਕਿ ਕੋਵੈਕਸੀਨ ਕੋਰੋਨਾ ਵਾਇਰਸ ਦੇ ਬੀ 1617 ਵੈਰੀਆਂਟ ਨੂੰ ਨਕਾਰਾ ਕਰਨ ਵਿੱਚ ਸਮਰੱਥ ਹੈ। ਇਸ ਵੈਰੀਐਂਟ ਨੂੰ ਇੰਡੀਅਨ ਸਟਰੇਨ ਅਤੇ ਡਬਲ ਮਿਊਟੈਂਟ ਵੀ ਕਿਹਾ ਜਾਂਦਾ ਹੈ। ਕੋਵੈਕਸੀਨ ਉਤੇ ਡਾਕਟਰ ਫਾਸੀ ਦਾ ਭਰੋਸਾ ਇਸ ਲਈ ਅਹਿਮ ਹੈ ਕਿ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਮਿਲਿਆ ਇਹ ਵੈਰੀਆਂਟ ਘੱਟੋ-ਘੱਟ 17 ਦੇਸ਼ਾਂ ਵਿੱਚ ਦੇਖਿਆ ਜਾ ਚੁੱਕਾ ਹੈ। ਭਾਰਤ ਵਿੱਚ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਬਹੁਤ ਤੇਜ਼ੀ ਨਾਲ ਫੈਲਣ ਵਿੱਚ ਇਸ ਵੈਰੀਐਂਟ ਦੀ ਵੱਡੀ ਭੂਮਿਕਾ ਮੰਨੀ ਜਾ ਰਹੀ ਹੈ। ਡਾਕਟਰ ਫਾਸੀ ਨੇ ਬੀਤੇ ਦਿਨੀਂ ਪੱਤਰਕਾਰਾਂ ਨੂੰ ਕਿਹਾ, ‘ਹਾਲਾਤ ਕੁਝ ਅਜਿਹੇ ਹਨ ਕਿ ਰੋਜ਼ ਨਵੇਂ ਅੰਕੜੇ ਆ ਰਹੇ ਹਨ। ਫਿਲਹਾਲ ਨਵੇਂ ਅੰਕੜੇ ਦੱਸਦੇ ਹਨ ਕਿ ਕੋਵੈਕਸੀਨ ਕੋਰੋਨਾ ਦੇ 617 ਵੈਰੀਆਂਟ (ਡਬਲ ਮਿਊਟੈਂਟ) ਨੂੰ ਨਕਾਰਾ ਕਰਨ ਵਿੱਚ ਕਾਰਗਰ ਹੈ। ਇਸ ਲਈ ਭਾਰਤ ਵਿੱਚ ਅਸੀਂ ਜਿੰਨ ਮੁਸ਼ਕਲ ਹਾਲਾਤ ਦੇਖ ਰਹੇ ਹਾਂ, ਉਸ ਦੇ ਖਿਲਾਫ ਟੀਕਾਕਰਨ ਸਭ ਤੋਂ ਅਹਿਮ ਹਥਿਆਰ ਹੈ।
ਨਿਊ ਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕੋਵੈਕਸੀਨ ਇਮਿਊਨ ਸਿਸਟਮ ਨੂੰ ਕੋਰੋਨਾ ਵਾਇਰਸ ਖਿਲਾਫ ਐਂਟੀਬਾਡੀ ਬਣਾਉਣ ਵਿੱਚ ਸਹਿਯੋਗ ਦਿੰਦੀ ਹੈ। ਇਹ ਐਂਟੀਬਾਡੀ ਵਾਇਰਸ ਦੇ ਸਪਾਈਕ ਪ੍ਰੋਟੀਨ ਨੂੰ ਨਿਸ਼ਾਨਾ ਬਣਾਉਂਦੀ ਹੈ। ਕੋਵੈਕਸੀਨ ਹੈਦਰਾਬਾਦ ਦੀ ਭਾਰਤ ਬਾਇਓਟੈਕ ਨੇ ਨੈਸ਼ਨਲ ਵਾਇਰਾਲੋਜੀ ਇੰਸਟੀਚਿਊਟ ਤੇ ਇੰਡੀਅਨ ਮੈਡੀਕਲ ਕੌਂਸਲ ਆਫ ਰਿਸਰਚ ਨਾਲ ਮਿਲ ਕੇ ਬਣਾਈ ਹੈ। ਟੈਸਟਾਂ ਦੇ ਨਤੀਜਿਆਂ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਟੀਕਾ 78 ਫੀਸਦੀ ਅਸਰਦਾਰ ਹੈ।
ਇਸ ਦੌਰਾਨ ਵ੍ਹਾਈਟ ਹਾਊਸ ਦੇ ਕੋਵਿਡ ਰਿਸਪਾਂਸ ਸੀਨੀਅਰ ਐਡਵਾਈਜ਼ਰ ਡਾਕਟਰ ਐਂਡੀ ਸਲੇਵਿਟ ਨੇ ਦੱਸਿਆ ਕਿ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੀ ਇੱਕ ਟੀਮ ਮਦਦ ਲਈ ਭਾਰਤ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਵਿੱਚ ਵਧੇਰੇ ਵੈਕਸੀਨ ਬਣਾਉਣ ਲਈ ਕੱਚੇ ਮਾਲ ਦੀ ਉਪਲਬਧਤਾ ਯਕੀਨੀ ਕਰ ਰਹੇ ਹਾਂ, ਜੋ ਕਿ ਮੱਦਦਗਾਰ ਹੋਵੇਗੀ। ਮੁਸ਼ਕਲ ਸਮੇਂ ਵਿੱਚ ਭਾਰਤ ਦੇ ਸਹਿਯੋਗ ਦਾ ਭਰੋਸਾ ਦੇਂਦੇ ਹੋਏ ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਨੂੰ ਕਈ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।

Read More World News in Punjabi

ਅੰਤਰਰਾਸ਼ਟਰੀ

ਲੀਕ ਹੋਏ ਦਸਤਾਵੇਜ਼ ਵਿੱਚ ਖੁਲਾਸਾ :ਤੀਜੀ ਸੰਸਾਰ ਜੰਗ ਦੀ ਤਿਆਰੀ ਵਿੱਚ ਹੈ ਚੀਨ

Published

on

china

ਵਾਸ਼ਿੰਗਟਨ, 10 ਮਈ – ਕੋਰੋਨਾ ਵਾਇਰਸ ਦੀ ਮਹਾਂਮਾਰੀ ਲਗੱਭਗ ਡੇਢ ਸਾਲ ਬਾਅਦ ਵੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਅੱਜ ਤੱਕ ਇਸ ਦੀ ਉਤਪਤੀ ਸਬੰਧੀ ਠੋਸ ਸਬੂਤ ਨਹੀਂ ਮਿਲ ਸਕੇ।
ਅਮਰੀਕੀ ਅਧਿਕਾਰੀਆਂ ਨੂੰ ਮਿਲੇ ਛੇ ਸਾਲ ਪੁਰਾਣੇ ਦਸਤਾਵੇਜ਼ ਮੁਤਾਬਕ ਚੀਨੀ ਵਿਗਿਆਨੀ ਕੋਰੋਨਾ ਵਾਇਰਸ ਦੀ ਮਦਦ ਨਾਲ ਜੈਵਿਕ ਹਥਿਆਰ ਤਿਆਰ ਕਰਨ ਦਾ ਕੰਮ ਕਰ ਰਹੇ ਸਨ, ਜਿਸ ਨਾਲ ਤੀਜੀ ਸੰਸਾਰ ਜੰਗ ਲੜੀ ਜਾ ਸਕੇ। ਇਸ ਦਸਤਾਵੇਜ਼ ਵਿੱਚ ਛੇ ਸਾਲ ਤੋਂ ਜੈਵ ਅਤੇ ਜੈਨੇਟਿਕ ਹਥਿਆਰ ਤਿਆਰ ਕਰਨ ਦੀ ਗੱਲ ਕਹੀ ਗਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਅਨੁਸਾਰ ਦਸਤਾਵੇਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਜੰਗਾਂ ਵਿੱਚ ਜਿੱਤ ਲਈ ਜੈਵ ਹਥਿਆਰ ਅਹਿਮ ਹੋਣਗੇ। ਇਸ ਵਿੱਚ ਇਨ੍ਹਾਂ ਦੀ ਵਰਤੋਂ ਦਾ ਸਹੀ ਸਮਾਂ ਵੀ ਦੱਸਿਆ ਗਿਆ ਅਤੇ ‘ਦੁਸ਼ਮਣ ਦੇ ਮੈਡੀਕਲ ਸਿਸਟਮ’ ‘ਤੇ ਅਸਰ ਦੀ ਚਰਚਾ ਕੀਤੀ ਗਈ ਹੈ। ‘ਦਿ ਆਸਟਰੇਲੀਆ ਦੀ ਰਿਪੋਰਟ ਵਿੱਚ ਚੀਨੀ ਫੌਜ ਦੇ ਵਿਗਿਆਨੀਆਂ ਤੇ ਸਿਹਤ ਅਧਿਕਾਰੀਆਂ ਦੇ ਡੋਜ਼ੀਅਰ ਉਤੇ ਗੱਲ ਕੀਤੀ ਗਈ ਹੈ ਅਤੇ ਹਥਿਆਰ ਦੇ ਰੂਪ ਚ ਬੀਮਾਰੀਆਂ ਦੀ ਵਰਤੋਂ ਕਰਨ ਦੀ ਗੱਲ ਕਹੀ ਗਈ ਹੈ। ਰਿਪੋਰਟ ਅਨੁਸਾਰ 18 ਵਿਗਿਆਨੀ ਹਾਈ ਰਿਸਕ ਲੈਬ ਵਿੱਚ ਇਸਤੇ ਕੰਮ ਕਰ ਰਹੇ ਸਨ। ਦਸਤਾਵੇਜ਼ ਦੇ ਲੇਖਕਾਂ ਅਨੁਸਾਰ ਤੀਜੀ ਸੰਸਾਰ ਜੰਗ ਵਿੱਚ ਜੈਵ ਹਥਿਆਰ ਜਿੱਤ ਦਿਵਾਉਣਗੇ।

Continue Reading

ਅੰਤਰਰਾਸ਼ਟਰੀ

ਮਾਸਕ ਤੇ ਦੂਰੀ ਦੇ ਨਿਯਮਾਂ ਵਿੱਚ ਛੋਟ, ਪਰ ਸੁਰੱਖਿਆ ਦੇ ਨਵੇਂ ਨਿਯਮ ਬਣੇ

Published

on

mask

ਅਮਰੀਕਾ, 10 ਮਈ – ਅਮਰੀਕਾ ਵਿੱਚ ਬਿਮਾਰੀ ਕੰਟਰੋਲ ਕੇਂਦਰਾਂ (ਸੀ ਡੀ ਸੀ) ਦਾ ਕਹਿਣਾ ਹੈ ਕਿ ਵੈਕਸੀਨ ਲਵਾ ਚੁੱਕੇ ਲੋਕ ਬਿਨਾਂ ਮਾਸਕ ਦੇ ਵੀ ਕਮਰਿਆਂ ਅਤੇ ਹਾਲ ਦੇ ਅੰਦਰ ਇਕੱਠੇ ਹੋ ਸਕਦੇ ਹਨ। ਛੇ ਫੁੱਟ ਦੀ ਦੂਰੀ ਦਾ ਨਿਯਮ ਲਾਗੂ ਹੈ। ਫਿਰ ਵੀ ਕਈ ਬਾਰ, ਨਾਈਟ ਕਲੱਬਾਂ ਨੇ ਵੈਕਸੀਨ ਦਾ ਸਬੂਤ ਦੇਣ ਦੇ ਲਈ ਵੈਕਸੀਨੇਸ਼ਨ ਕਾਰਡ ਜ਼ਰੂਰੀ ਕਰ ਦਿੱਤਾ ਹੈ। ਕਲੱਬਾਂ ਦੇ ਬਾਲਰੂਮ ਵਿੱਚ ਡਾਂਸ ਕਰਨ ਵਾਲੇ ਗਰੁੱਪਾਂ ਲਈ ਸਫੈਦ ਟੇਪ ਨਾਲ ਅਲੱਗ-ਅਲੱਗ ਜਗ੍ਹਾ ਘੇਰ ਦਿੱਤੀ ਜਾਂਦੀ ਹੈ। ਸਾਰੇ ਦੇਸ਼ ਖਾਸਕਰ ਨਿਊ ਯਾਰਕ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪਾਰਟੀਆਂ ਵਿੱਚ ਕੇਵਲ ਵੈਕਸੀਨ ਲਗਾਉਣ ਵਾਲੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ।
ਪਤਾ ਲੱਗਾ ਹੈ ਕਿ ਲੋਕ ਸੀ ਡੀ ਸੀ ਦੇ ਵੈਕਸੀਨ ਕਾਰਡ ਦੇ ਬਿਨਾ ਇਹ ਸਬੂਤ ਦੇ ਸਕਦੇ ਹਨ ਕਿ ਉਨ੍ਹਾਂ ਨੇ ਕਿਸੇ ਵੈਕਸੀਨ ਦੇ ਟਰਾਇਲ ਵਿੱਚ ਹਿੱਸਾ ਲਿਆ ਸੀ। ਵਿਦੇਸ਼ੀ ਵੈਕਸੀਨਾਂ ਦੇ ਕਾਰਡ ਵੀ ਮੰਨਣਯੋਗ ਹਨ। ਨਿਊ ਯਾਰਕ ਸੂਬੇ ਵਿੱਚ ਬਾਰ, ਕਲੱਬ ਤੋਂ ਵੈਕਸੀਨੇਸ਼ਨ ਦੇ ਸਬੂਤ ਮੰਗਣ ਲਈ ਕਿਹਾ ਗਿਆ ਹੈ। ਦੂਸਰੇ ਰਾਜਾਂ ਵਿੱਚ ਸਥਿਤੀ ਥੋੜ੍ਹੀ ਅਲੱਗ ਹੈ। ਕੈਲੀਫੋਰਨੀਆ ਵਿੱਚ ਵੈਕਸੀਨੇਸ਼ਨ ਕਾਰਡ ਜਾਂ ਨੈਗੇਟਿਵ ਕੋਵਿਡ ਟੈਸਟ ਰਿਪੋਰਟ ਦੀ ਮਨਜ਼ੂਰੀ ਹੈ। ਫਲੋਰੀਡਾ ਵਿੱਚ ਵੈਕਸੀਨੇਸ਼ਨ ਦਾ ਸਬੂਤ ਮੰਗਣ ਵਾਲੇ ਵਪਾਰਕ ਅਦਾਰਿਆਂ, ਸਕੂਲਾਂ ਅਤੇ ਸਰਕਾਰੀ ਦਫਤਰਾਂ ਉਤੇ ਚਾਲੀ ਹਜ਼ਾਰ ਰੁਪਏ ਜੁਰਮਾਨਾ ਲਾਉਣ ਦਾ ਕਾਨੂੰਨ ਬਣਾਇਆ ਗਿਆ ਹੈ। ਨਿੱਜੀ ਪਾਰਟੀਆਂ ਵਿੱਚ ਬਾਊਂਸਰ ਮਹਿਮਾਨਾਂ ਦਾ ਵੈਕਸੀਨ ਕਾਰਡ ਦੇਖਦੇ ਹਨ। ਕੁਝ ਮੇਜ਼ਬਾਨ ਮਹਿਮਾਨ ਦੀ ਵੈਕਸੀਨੇਸ਼ਨ ਸਥਿਤੀ ਦੀ ਜਾਂਚ ਕਰਨ ਦੇ ਲਈ ਡਾਕਟਰਾਂ ਦੀਆਂ ਸੇਵਾਵਾਂ ਲੈ ਰਹੇ ਹਨ। ਡਾਕਟਰ ਆਸਮਾ ਰਸ਼ੀਦ ਦੱਸਦੀ ਹੈ ਕਿ ਪਿਛਲੇ ਮਹੀਨੇ ਉਨ੍ਹਾਂ ਨੂੰ ਦਸ ਪਾਰਟੀਆਂ ਵਿੱਚ ਮਹਿਮਾਨਾਂ ਦੀ ਜਾਂਚ ਦੇ ਲਈ ਬੁਲਾਇਆ ਗਿਆ ਸੀ। ਅਜਿਹਾ ਕੰਪਨੀਆਂ ਅਤੇ ਅਮੀਰਾਂ ਦੀਆਂ ਪਾਰਟੀਆਂ ਵਿੱਚ ਹੁੰਦਾ ਹੈ।

Read More World News in Punjabi

Continue Reading

ਅੰਤਰਰਾਸ਼ਟਰੀ

ਪੈਮ ਗੋਸਲ ਨੇ ਸਕਾਟਲੈਂਡ ਵਿੱਚ ਪਹਿਲੀ ਸਿੱਖ ਔਰਤ ਐੱਮ ਪੀ ਬਣ ਕੇ ਇਤਿਹਾਸ ਰਚਿਆ

Published

on

first Sikh woman MP in Scotland

ਗਲਾਸਗੋ (ਬ੍ਰਿਟੇਨ), 9 ਮਈ, – ਯੂ ਕੇ ਦੇਸਕਾਟਲੈਂਡ ਰਾਜ ਦੀ ਸਕਾਟਿਸ਼ ਪਾਰਲੀਮੈਂਟ ਦੀਆਂ ਚੋਣਾਂ ਦੀ ਗਹਿਮਾ-ਗਹਿਮੀ ਦੌਰਾਨ ਸਿੱਖ ਭਾਈਚਾਰੇ ਵਿੱਚੋਂ ਕੰਜਰਵੇਟਿਵ ਪਾਰਟੀ ਦੀ ਉਮੀਦਵਾਰ ਪੈਮ ਗੋਸਲ ਦੀ ਜਿੱਤ ਨਾਲ ਜੋਸ਼ ਭਰ ਗਿਆ ਹੈ। ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤਣ ਨਾਲਪੈਮ ਗੋਸਲ ਨੇ ਸਕਾਟਲੈਂਡ ਵਿੱਚਅੱਜ ਤੱਕ ਦੀ ਪਹਿਲੀ ਸਿੱਖ ਔਰਤ ਪਾਰਲੀਮੈਂਟ ਮੈਂਬਰ ਵਜੋਂ ਇਤਿਹਾਸਸਿਰਜ ਦਿੱਤਾ ਹੈ।
ਪੈਮ ਗੋਸਲ ਦਾ ਜਨਮ ਗਲਾਸਗੋ ਵਿੱਚ ਹੋਇਆ ਸੀ ਤੇ ਉਸਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਸਕਾਟਲੈਂਡ ਵਿੱਚ ਗੁਜ਼ਾਰਿਆ ਹੈ। ਉਸ ਨੇ ਰਾਜਨੀਤੀ ਵਿੱਚ ਆਪਣਾ ਪਹਿਲਾ ਕਦਮ ਓਦੋਂ ਰੱਖਿਆ, ਜਦੋਂ ਉਹ ਸਕਾਟਿਸ਼ ਕੰਜਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ ਸਾਲ 2019 ਦੀਆਂ ਪਾਰਲੀਮੈਂਟ ਦੀਆਂ ਆਮ ਚੋਣਾਂ ਲਈ ਈਸਟ ਡਨਬਰਟਨਸ਼ਾਇਰ ਵਿੱਚੋਂ ਉਮੀਦਵਾਰ ਵਜੋਂ ਖੜ੍ਹੀ ਹੋਈ ਸੀ।ਉਸ ਨੇ ਸਕਾਟਲੈਂਡ ਅਤੇ ਇੰਗਲੈਂਡ ਦੋਵਾਂਦੇ ਆਰਥਿਕ ਵਿਕਾਸ, ਅੰਦਰੂਨੀ ਨਿਵੇਸ਼, ਕਾਰੋਬਾਰ, ਸਭਿਆਚਾਰਕ, ਕਾਨੂੰਨੀ ਅਤੇ ਨਿਯਮਿਤ ਨੀਤੀਆਂ ਉੱਤੇ ਕੰਮ ਕਰਦਿਆਂ ਜਨਤਕ, ਨਿਜੀ ਅਤੇ ਸਵੈਇੱਛੁਕ ਖੇਤਰਾਂ ਵਿੱਚ ਤੀਹ ਸਾਲਾਂ ਦੌਰਾਨ ਗਿਆਨ ਤੇ ਤਜਰਬਾ ਇਕੱਠਾ ਕੀਤਾ ਹੈ।ਉਸ ਨੇ ਕਨਜ਼ੂਮਰ ਕਾਨੂੰਨ ਵਿੱਚ ਬੀ ਏ ਅਤੇ ਐੱਮ ਬੀ ਏ ਕੀਤੀ ਅਤੇ ਇਸ ਸਮੇਂ ਉਹ ਪੀ ਐੱਚ ਡੀ ਕਰ ਰਹੀ ਹੈ। ਪੈਮ ਔਰਤਾਂ ਨੂੰ ਸਾਲ 2015 ਦਾ ਮਹਿਲਾ ਲੀਡਰ ਬਿਜ਼ਨਸ ਅਵਾਰਡ ਅਤੇ 2018 ਪਬਲਿਕ ਸਰਵਿਸ ਅਵਾਰਡ ਵੀ ਮਿਲ ਚੁੱਕਾ ਹੈ। ਸਕਾਟਲੈਂਡ ਦੇ ਕੰਜਰਵੇਟਿਵ ਮਹਿਲਾ ਸੰਗਠਨ (ਸੀ ਡਬਲਯੂ ਓ) ਦੀ ਉਹ ਡਿਪਟੀ ਚੇਅਰ ਪਰਸਨ ਹੈ, ਜੋ ਕੰਜਰਵੇਟਿਵ ਮਰਦਾਂ ਤੇ ਔਰਤਾਂ ਦਾ ਇੱਕ ਨੈਸ਼ਨਲ ਗਰੁੱਪ ਹੈ ਅਤੇ ਔਰਤਾਂ ਨੂੰ ਪਾਰਟੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹ ਤੇਮਦਦ ਲਈ ਸਰਗਰਮੀ ਨਾਲ ਕੰਮ ਕਰਦੀ ਹੈ। ਉਹ ਕੰਜ਼ਰਵੇਟਿਵ ਫ੍ਰੈਂਡਜ਼ ਆਫ਼ ਇੰਡੀਆ ਸਕਾਟਲੈਂਡ (ਸੀ ਐਫ ਆਈ ਐਸ) ਦੀ ਡਾਇਰੈਕਟਰ ਵੀ ਹੈ। ਇਹ ਸੰਗਠਨ ਸਕਾਟਲੈਂਡ ਵਿਚ ਕੰਜਰਵੇਟਿਵ ਪਾਰਟੀ ਤੇ ਬ੍ਰਿਟਿਸ਼ ਇੰਡੀਅਨ ਕਮਿਊਨਿਟੀ ਵਿਚਾਲੇ ਮਜ਼ਬੂਤ ਸਬੰਧ ਬਣਾਉਣ ਲਈ ਸਰਗਰਮੀ ਕਰਦਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca