Indians surpassed all others in watching online videos
Connect with us [email protected]

ਮਨੋਰੰਜਨ

ਆਨਲਾਈਨ ਵੀਡੀਓ ਦੇਖਣ ਵਿੱਚ ਭਾਰਤੀਆਂ ਨੇ ਸਭ ਨੂੰ ਪਛਾੜਿਆ

Published

on

Online

ਨਵੀਂ ਦਿੱਲੀ, 27 ਮਾਰਚ – ਪਿਛਲੇ ਸਾਲ ਆਨਲਾਈਨ ਵੀਡੀਓ ਦੇਖਣ ਵਿੱਚ ਭਾਰਤੀਆਂ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਐਪ ਡਾਉਨਲੋਡ ਕਰਨ ਵਿੱਚ ਭਾਰਤ ਸਿਰਫ਼ ਚੀਨ ਤੋਂ ਪਿੱਛੇ ਹੈ। ਮੋਬਾਈਲ ਫ਼ੋਨ ਉੱਤੇ ਸਮੇਂ ਬਿਤਾਉਣ ਵਿੱਚ ਵੀ 2020 ਵਿੱਚ ਭਾਰਤੀ ਲੋਕ ਚੀਨ, ਮੈਕਸੀਕੋ, ਦੱਖਣੀ ਕੋਰੀਆ ਤੋਂ ਅੱਗੇ ਹਨ। ਇਸ ਨੂੰ ਦੇਖਦੇ ਹੋਏ ਟੀ ਵੀ ਅਤੇ ਪ੍ਰਿੰਟ ਦੇ ਮੁਕਾਬਲੇ ਡਿਜਿਟਲ ਮੀਡੀਆ ਦੀ ਵਧਦੀ ਦਰ ਦੁਗਣੀ ਹੋਣ ਦਾ ਅਨੁਮਾਨ ਹੈ।
ਇਵਾਈ ਅਤੇ ਫਿਕੀ ਦੀ ਰਿਪੋਰਟ ਮੁਤਾਬਕ ਭਾਰਤੀ ਲੋਕ ਪ੍ਰਤੀ ਹਫ਼ਤਾ ਔਸਤ 10.9 ਘੰਟੇ ਆਨਲਾਈਨ ਵੀਡੀਓ ਦੇਖਦੇ ਹਨ, ਜੋ ਦੁਨੀਆ ਵਿੱਚ ਸਭ ਤੋਂ ਵੱਧ ਹੈ। ਦੂਸਰੇ ਨੰਬਰ ਉੱਤੇ ਇੰਡੋਨੇਸ਼ੀਆ ਵਿੱਚ ਪ੍ਰਤੀ ਹਫ਼ਤਾ ਔਸਤ 9.5 ਘੰਟੇ ਆਨਲਾਈਨ ਵੀਡੀਓ ਦੇਖੀ ਜਾਂਦਾ ਹੈ। ਅਮਰੀਕਾ ਵਿੱਚ ਇਹ ਔਸਤ 9.3 ਘੰਟੇ ਹੈ। 2019 ਵਿੱਚ ਕੋਰੋਨਾ ਵਾਇਰਸ ਵਾਲੇ ਸਮੇਂ ਤੋਂ ਪਹਿਲਾਂ ਭਾਰਤੀ ਲੋਕ ਪ੍ਰਤੀ ਹਫ਼ਤਾ ਔਸਤ 8.4 ਘੰਟੇ ਆਨਲਾਈਨ ਵੀਡੀਓ ਦੇਖਦੇ ਸਨ। ਆਨਲਾਈਨ ਵੀਡੀਓ ਦੇਖਣ ਵਾਲਿਆਂ ਦੀ ਗਿਣਤੀ ਵੀ ਭਾਰਤ ਵਿੱਚ ਵਧੀ ਹੈ। ਸਾਲ 2018 ਵਿੱਚ 34.9 ਕਰੋੜ ਲੋਕ ਆਨਲਾਈਨ ਵੀਡੀਓ ਦੇਖਦੇ ਸਨ, ਇਹ ਗਿਣਤੀ 2019 ਅਤੇ 2020 ਵਿੱਚ ਵਧ ਕੇ ਲੜੀਵਾਰ 40.6 ਅਤੇ 46.8 ਕਰੋੜ ਹੋ ਗਈ। ਰਿਪੋਰਟ ਮੁਤਾਬਿਕ ਭਾਰਤ ਵਿੱਚ 2020 ਵਿੱਚ ਐਪ ਡਾਉਨਲੋਡ ਦੀ ਗਿਣਤੀ 24.3 ਅਰਬ ਰਹੀ। ਚੀਨ ਵਿੱਚ 96.2 ਅਰਬ ਐਪ ਡਾਉਨਲੋਡ ਹੋਏ ਤੇ ਅਮਰੀਕਾ ਤੀਸਰੇ ਥਾਂ (13.4 ਅਰਬ) ਅਤੇ ਬ੍ਰਾਜ਼ੀਲ ਚੌਥੇ ਥਾਂ ਉੱਤੇ (10.2 ਅਰਬ) ਰਿਹਾ।

Read More Latest Entertainment News

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਨਵਾਜ਼ੂਦੀਨ ਨੇ OTT ਪਲੇਟਫਾਰਮ ਤੋਂ ਕਿਹਾ ਹਮੇਸ਼ਾ ਲਈ ਅਲਵਿਦਾ

Published

on

Nawazuddin Siddiqui

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਬਾਰੇ ਖਬਰਾਂ ਹਨ ਕਿ ਨਵਾਜ਼ੂਦੀਨ ਸਿੱਦੀਕੀ OTT ਪਲੇਟਫਾਰਮ ਨੂੰ ਛੱਡਣ ਦੀ ਯੋਜਨਾ ਬਣਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਭਿਨੇਤਾ OTT ਪਲੇਟਫਾਰਮ ਤੋਂ ਸੰਨਿਆਸ ਲੈ ਰਹੇ ਹਨ। ਸਾਲ 2018 ਵਿੱਚ, ਨਵਾਜ਼ੂਦੀਨ ਸਿੱਦੀਕੀ ਨੇ ਨੈੱਟਫਲਿਕਸ ਦੀ ਵੈੱਬ ਸੀਰੀਜ਼ ਸੈਕਰਡ ਗੇਮਜ਼ ਨਾਲ OTT ਪਲੇਟਫਾਰਮ ‘ਤੇ ਡੈਬਿਊ ਕਰਨ ਦੀ ਯੋਜਨਾ ਬਣਾਈ ਸੀ।
ਨਵਾਜ਼ੂਦੀਨ ਸਿੱਦੀਕੀ ਦੀ ਸੈਕਰਡ ਗੇਮਜ਼ ਦੋ ਭਾਗਾਂ ਵਿੱਚ ਰਿਲੀਜ਼ ਹੋਈ ਸੀ। ਇਸ ਵੈੱਬ ਸੀਰੀਜ਼ ਤੋਂ ਇਲਾਵਾ, ਅਭਿਨੇਤਾ ਸੀਰੀਅਸ ਮੈਨ, ਰਾਤ ​​ਅਕੇਲੀ ਹੈ ਅਤੇ ਘੂਮਕੇਤੂ ਵਿੱਚ ਵੀ ਨਜ਼ਰ ਆ ਚੁੱਕੇ ਹਨ। ਨਵਾਜ਼ੂਦੀਨ ਸਿੱਦੀਕੀ ਨੇ ਇਨ੍ਹਾਂ ਸਾਰੀਆਂ ਸੀਰੀਜ਼ਾਂ ‘ਚ ਸ਼ਾਨਦਾਰ ਅਦਾਕਾਰੀ ਕਰਕੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ। ਪਰ ਇਸ ਦੌਰਾਨ ਜੋ ਖਬਰ ਆ ਰਹੀ ਹੈ, ਉਸ ਨੂੰ ਜਾਣ ਕੇ ਨਵਾਜ਼ੂਦੀਨ ਸਿੱਦੀਕੀ ਦੇ ਪ੍ਰਸ਼ੰਸਕ ਜ਼ਰੂਰ ਹੈਰਾਨ ਰਹਿ ਜਾਣਗੇ।
ਨਵਾਜ਼ੂਦੀਨ ਸਿੱਦੀਕੀ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ OTT ਨੂੰ ਹਮੇਸ਼ਾ ਲਈ ਅਲਵਿਦਾ ਕਹਿਣ ਦੇ ਫੈਸਲੇ ਬਾਰੇ ਗੱਲ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਨਵਾਜ਼ ਨੂੰ ਲੱਗਦਾ ਹੈ ਕਿ ਡਿਜੀਟਲ ਪਲੇਟਫਾਰਮ ਦਾ ਕੌਨਟੈਂਟ ਦਿਨ-ਬ-ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਓਟੀਟੀ ‘ਤੇ ਪਹਿਲਾਂ ਵਾਂਗ ਸ਼ਕਤੀਸ਼ਾਲੀ ਕੌਨਟੈਂਟ ਨਹੀਂ ਦਿਖਾਈ ਜਾ ਰਹੀ ਹੈ। ਮੇਕਰਸ ਹੁਣ ਪੁਰਾਣੀ ਸੀਰੀਜ਼ ਦਾ ਸੀਕਵਲ ਬਣਾ ਕੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰ ਰਹੇ ਹਨ, ਜਿਸ ‘ਚ ਦਿਖਾਉਣ ਵਰਗਾ ਕੁਝ ਨਹੀਂ ਹੈ।
ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਨਵਾਜ਼ੂਦੀਨ ਨੇ ਜਦੋਂ ਪਹਿਲੀ ਵਾਰ ਸੈਕਰਡ ਗੇਮਜ਼ ‘ਚ ਕੰਮ ਕੀਤਾ ਸੀ ਤਾਂ ਉਹ ਇਸ ਸੀਰੀਜ਼ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ ਅਤੇ ਉਨ੍ਹਾਂ ਨੇ ਇਸ ਨੂੰ ਚੁਣੌਤੀ ਵਜੋਂ ਲਿਆ ਸੀ। ਨਵੀਂ ਪ੍ਰਤਿਭਾ ਨੂੰ ਮੌਕਾ ਮਿਲ ਰਿਹਾ ਸੀ, ਜਿਸ ਨਾਲ ਨਵਾਜ਼ ਖੁਸ਼ ਸਨ। ਪਰ ਹੁਣ ਅਜਿਹੀਆਂ ਚੀਜ਼ਾਂ ਦੇਖਣ ਨੂੰ ਨਹੀਂ ਮਿਲ ਰਹੀਆਂ। ਨਵਾਜ਼ ਮੁਤਾਬਕ ਹੁਣ ਓ.ਟੀ.ਟੀ ਸ਼ੋਅਜ਼ ਨਾਲ ਜੂਝਣਾ ਬਹੁਤ ਮੁਸ਼ਕਲ ਹੈ। ਅਜਿਹੀ ਸਥਿਤੀ ਵਿੱਚ, ਅਜਿਹੀ ਸਮੱਗਰੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਇਹ ਵੀ ਹੋ ਸਕਦਾ ਹੈ ਕਿ ਨਵਾਜ਼ ਨੇ ਇਨ੍ਹਾਂ ਕਾਰਨਾਂ ਕਰਕੇ ਵੈੱਬ ਸੀਰੀਜ਼ ਨੂੰ ਅਲਵਿਦਾ ਕਹਿ ਦਿੱਤਾ ਹੋਵੇ।

Read More Latest Punjabi News

Continue Reading

ਮਨੋਰੰਜਨ

ਕੋਰੋਨਾ ਨੇ 24 ਘੰਟਿਆਂ ਵਿੱਚ ਚਾਰ ਫ਼ਿਲਮੀ ਸਿਤਾਰਿਆਂ ਦੀ ਜਾਨ ਲਈ

Published

on

virus

ਮੁੰਬਈ, 7 ਮਈ – ਕੋੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਵੱਡੀ ਗਿਣਤੀਮੌਤਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਪੰਜ ਫ਼ਿਲਮੀ ਸਿਤਾਰਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਦੱਖਣੀ ਫ਼ਿਲਮਾਂ ਦੇ ਅਦਾਕਾਰ ਪਾਂਡੂ, ਅਦਾਕਾਰ ਸ੍ਰੀਪ੍ਰਦਾ, ਅਭਿਲਾਸ਼ਾ ਪਾਟਿਲ ਤੇ ਫ਼ਿਲਮ ਐਡੀਟਰ ਅਜੈ ਸ਼ਰਮਾ ਸ਼ਾਮਲ ਹਨ।
ਦੱਖਣੀ ਫ਼ਿਲਮਾਂ ਦੇ ਅਦਾਕਾਰ ਪਾਂਡੂ ਦਾ 74 ਸਾਲ ਦੀ ਉਮਰ ਵਿੱਚ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ਹੈ। ਅਦਾਕਾਰ ਮਾਨੋਬਾਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਖਣੀ ਫ਼ਿਲਮ ਜਗਤ ਵਿੱਚਉਸ ਦੇ ਦਿਹਾਂਤ ਨਾਲ ਸ਼ੋਕ ਦੀ ਲਹਿਰ ਹੈ। ਸਿਨੇ ਐਂਡ ਟੀ ਵੀ ਆਰਸਿਟ ਐਸੋਸੀਏਸ਼ਨ (ਸੀ ਆਈ ਐਨ ਟੀ ਏ ਏ) ਦੇ ਜਨਰਲ ਸੈਕਟਰੀ ਅਮਿਤ ਬਹਿਲ ਨੇ ਸ੍ਰੀਪ੍ਰਦਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬਹਿਲ ਨੇ ਦੱਸਿਆ ਕਿ ਸ੍ਰੀਪ੍ਰਦਾ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਸ੍ਰੀਪ੍ਰਦਾ ਨੇ ਵਿਨੋਦ ਖੰਨਾ, ਗੁਲਸ਼ਨ ਗਰੋਵਰ, ਗੋਵਿੰਦਾ ਸਮੇਤ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ‘ਛਿਛੋਰੇ’ ਦੀ ਸਹਿ-ਕਲਾਕਾਰ ਰਹੀ ਅਭਿਲਾਸ਼ਾ ਪਾਟਿਲ ਦਾ ਵੀ ਕੋਰੋਨਾ ਨਾਲ ਦਿਹਾਂਤ ਹੋ ਗਿਆ। ਅਭਿਲਾਸ਼ਾ ਵਾਰਾਣਸੀ ਵਿੱਚ ਆਪਣੀ ਆਗਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤੇ ਜਦੋਂ ਉਹ ਵਾਪਸ ਮੁੰਬਈ ਆਪਣੇ ਘਰ ਪਰਤੀ ਤਾਂ ਕੋਵਿਡ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਫ਼ਿਲਮ ਐਡੀਟਰ ਅਜੈ ਸ਼ਰਮਾ ਦਾ ਬੀਤੇ ਦਿਨ ਕੋਰੋਨਾ ਨਾਲ ਲੜਦਿਆਂ ਦਿਹਾਂਤ ਹੋ ਗਿਆ। ਅਜੈ ਦਾ ਨਵੀਂ ਦਿੱਲੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਸ ਨੇ ‘ਲੁੱਡੋ’, ‘ਜੱਗਾ ਜਾਸੂਸ’, ‘ਬਰਫ਼ੀ’, ਕਾਈ ਪੋ ਛੇ’, ‘ਯੇ ਜਵਾਨੀ ਹੈ ਦੀਵਾਨੀ’ ਵਰਗੀਆਂ ਕਈ ਹੋਰ ਫ਼ਿਲਮਾਂ ਨੂੰ ਐਡਿਟ ਕੀਤਾ ਸੀ।

Continue Reading

ਮਨੋਰੰਜਨ

80 ਫੀਸਦੀ ਤੋਂ ਵਧੇਰੇ ਸਮਾਂ ਐਪਸ ਉੱਤੇ ਬਿਤਾਉਂਦੇ ਨੇ ਭਾਰਤੀ ਲੋਕ

Published

on

Social Media

ਨਵੀਂ ਦਿੱਲੀ, 10 ਅਪ੍ਰੈਲ – ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਮੱਦੇਨਜ਼ਰ ਵਰਕ ਫ੍ਰਾਮ ਹੋਮ ਦੇ ਨਵੇਂ ਨਿਯਮ ਸ਼ੁਰੂ ਹੋਣ ਨਾਲ ਲੋਕ ਵੱਧ ਤੋਂ ਵੱਧ ਸਮਾਂ ਐਪਸ ਉੱਤੇ ਬਿਤਾ ਰਹੇ ਹਨ। ਦੁਨੀਆ ਭਰ ਵਿੱਚ ਔਸਤ 2-4 ਘੰਟੇ ਦਾ ਸਮਾਂ ਲੋਕਾਂ ਦਾ ਐਪਸ ਉੱਤੇਚਲਾ ਜਾਂਦਾ ਹੈ ਅਤੇ ਜੋ ਪਿਛਲੇ ਦੋ ਸਾਲਾਂ ਦੇ ਮੁਕਾਬਲੇ 30 ਫੀਸਦੀ ਵੱਧ ਹੈ। ਭਾਰਤ ਵਿੱਚ ਏਦਾਂ ਸਭ ਤੋਂ ਵੱਧਹੁੰਦਾ ਦੇਖਿਆ ਗਿਆ ਹੈ, ਜਿੱਥੇ ਗਾਹਕਾਂ ਨੇ ਸਾਲ 2019 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਸਾਲ 2021 ਦੀ ਪਹਿਲੀ ਤਿਮਾਹੀ ਵਿੱਚ 80 ਫੀਸਦੀ ਤੋਂ ਵਧੇਰੇ ਸਮਾਂ ਐਪਸਉੱਤੇ ਬਿਤਾਇਆ।
ਇਸ ਸਾਲ ਜਨਵਰੀ ਤੋਂ ਮਾਰਚ ਤੱਕ ਦੇ ਸਮੇਂ ਵਿੱਚ ਅਮਰੀਕਾ, ਤੁਰਕੀ, ਮੈਕਸੀਕੋ ਤੇ ਭਾਰਤ ਵਿੱਚ ਲੋਕਾਂ ਨੇ 4-4 ਘੰਟੇ ਐਪਸ ਦੇ ਇਸਤੇਮਾਲ ਵਿੱਚਗੁਜ਼ਾਰੇ। ਬ੍ਰਾਜ਼ੀਲ, ਦੱਖਣੀ ਕੋਰੀਆ ਅਤੇ ਇੰਡੋਨੇਸ਼ੀਆ ਵਿੱਚ ਇਹ ਸਮਾਂ ਹੱਦ ਪੰਜ ਘੰਟੇ ਤੋਂ ਵੱਧ ਹੈ। ਐਪ ਐਨਾਲਿਟਿਕਸ ਫਰਮ ਐਪ ਏਨੀ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਜਨਵਰੀ ਤੇ ਮਾਰਚ ਦੌਰਾਨ ਲੋਕਾਂ ਨੇ ਐਪਲ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਤੋਂ ਜਿਨ੍ਹਾਂ ਐਪਸ ਨੂੰ ਸਭ ਤੋਂ ਵੱਧ ਵਾਰ ਡਾਊਨਲੋਡ ਕੀਤਾ, ਜਿਨ੍ਹਾਂ ਉੱਤੇ ਆਪਣਾ ਵੱਧ ਤੋਂ ਵੱਧ ਸਮਾਂ ਬਿਤਾਇਆ, ਉਨ੍ਹਾਂ ਵਿੱਚ ਟਿਕਟੌਕ, ਯੂ ਟਿਊਬ ਅਤੇ ਫੇਸਬੁੱਕ ਪ੍ਰਮੁੱਖ ਹਨ।ਰਿਪੋਰਟ ਵਿੱਚ ਕਿਹਾ ਗਿਆ ਕਿ ਪੱਛਮੀ ਬਾਜ਼ਾਰਾਂ ਵਿੱਚ ਸਿਗਨਲ ਅਤੇ ਟੈਲੀਗ੍ਰਾਮ ਦਾ ਵਧੇਰੇ ਬੋਲਬਾਲਾ ਦੇਖਿਆ ਗਿਆ ਹੈ। ਇਸ ਸੰਬੰਧ ਵਿੱਚ ਬ੍ਰਿਟੇਨ, ਜਰਮਨੀ ਅਤੇ ਫ੍ਰਾਂਸਦੇ ਸਿਗਨਲ ਪਹਿਲੇ ਅਤੇ ਅਮਰੀਕਾ ਵਿੱਚ ਚੌਥੇ ਨੰਬਰ ਉੱਤੇ ਹਨ। ਟੈਲੀਗ੍ਰਾਮ ਬ੍ਰਿਟੇਨ ਵਿੱਚ 9ਵੇਂ, ਫ੍ਰਾਂਸ ਵਿੱਚ 5ਵੇਂ ਅਤੇ ਅਮਰੀਕਾ ਵਿੱਚ 7ਵੇਂ ਸਥਾਨ ਉੱਤੇ ਹੈ। ਭਾਰਤ ਵਿੱਚ ਟਿਕਟੌਕ ਦੇ ਬਦਲ ਐਪ ਵਜੋਂ ਉਭਰੇ ਐਮ ਐਕਸ ਟਕਾਟਕ ਜਨਵਰੀ ਤੋਂ ਮਾਰਚ ਤੱਕ ਵਧੇਰੇ ਤੇਜ਼ੀ ਨਾਲ ਉਭਰਦਾ ਐਪ ਬਣਿਆ ਹੈ। ਡਾਊਨਲੋਡ ਚਾਰਟ ਵਿੱਚ ਟਿਕਟੌਕ ਅੱਵਲ ਰਿਹਾ ਹੈ, ਇਸ ਤੋਂ ਬਾਅਦ ਲੜੀਵਾਰ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਨੰਬਰ ਹੈ।

Read More Latest Entertainment News

Continue Reading

ਰੁਝਾਨ


Copyright by IK Soch News powered by InstantWebsites.ca