Indians spend more than 80 percent of their time on apps
Connect with us [email protected]

ਮਨੋਰੰਜਨ

80 ਫੀਸਦੀ ਤੋਂ ਵਧੇਰੇ ਸਮਾਂ ਐਪਸ ਉੱਤੇ ਬਿਤਾਉਂਦੇ ਨੇ ਭਾਰਤੀ ਲੋਕ

Published

on

Social Media

ਨਵੀਂ ਦਿੱਲੀ, 10 ਅਪ੍ਰੈਲ – ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਮੱਦੇਨਜ਼ਰ ਵਰਕ ਫ੍ਰਾਮ ਹੋਮ ਦੇ ਨਵੇਂ ਨਿਯਮ ਸ਼ੁਰੂ ਹੋਣ ਨਾਲ ਲੋਕ ਵੱਧ ਤੋਂ ਵੱਧ ਸਮਾਂ ਐਪਸ ਉੱਤੇ ਬਿਤਾ ਰਹੇ ਹਨ। ਦੁਨੀਆ ਭਰ ਵਿੱਚ ਔਸਤ 2-4 ਘੰਟੇ ਦਾ ਸਮਾਂ ਲੋਕਾਂ ਦਾ ਐਪਸ ਉੱਤੇਚਲਾ ਜਾਂਦਾ ਹੈ ਅਤੇ ਜੋ ਪਿਛਲੇ ਦੋ ਸਾਲਾਂ ਦੇ ਮੁਕਾਬਲੇ 30 ਫੀਸਦੀ ਵੱਧ ਹੈ। ਭਾਰਤ ਵਿੱਚ ਏਦਾਂ ਸਭ ਤੋਂ ਵੱਧਹੁੰਦਾ ਦੇਖਿਆ ਗਿਆ ਹੈ, ਜਿੱਥੇ ਗਾਹਕਾਂ ਨੇ ਸਾਲ 2019 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਸਾਲ 2021 ਦੀ ਪਹਿਲੀ ਤਿਮਾਹੀ ਵਿੱਚ 80 ਫੀਸਦੀ ਤੋਂ ਵਧੇਰੇ ਸਮਾਂ ਐਪਸਉੱਤੇ ਬਿਤਾਇਆ।
ਇਸ ਸਾਲ ਜਨਵਰੀ ਤੋਂ ਮਾਰਚ ਤੱਕ ਦੇ ਸਮੇਂ ਵਿੱਚ ਅਮਰੀਕਾ, ਤੁਰਕੀ, ਮੈਕਸੀਕੋ ਤੇ ਭਾਰਤ ਵਿੱਚ ਲੋਕਾਂ ਨੇ 4-4 ਘੰਟੇ ਐਪਸ ਦੇ ਇਸਤੇਮਾਲ ਵਿੱਚਗੁਜ਼ਾਰੇ। ਬ੍ਰਾਜ਼ੀਲ, ਦੱਖਣੀ ਕੋਰੀਆ ਅਤੇ ਇੰਡੋਨੇਸ਼ੀਆ ਵਿੱਚ ਇਹ ਸਮਾਂ ਹੱਦ ਪੰਜ ਘੰਟੇ ਤੋਂ ਵੱਧ ਹੈ। ਐਪ ਐਨਾਲਿਟਿਕਸ ਫਰਮ ਐਪ ਏਨੀ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਜਨਵਰੀ ਤੇ ਮਾਰਚ ਦੌਰਾਨ ਲੋਕਾਂ ਨੇ ਐਪਲ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਤੋਂ ਜਿਨ੍ਹਾਂ ਐਪਸ ਨੂੰ ਸਭ ਤੋਂ ਵੱਧ ਵਾਰ ਡਾਊਨਲੋਡ ਕੀਤਾ, ਜਿਨ੍ਹਾਂ ਉੱਤੇ ਆਪਣਾ ਵੱਧ ਤੋਂ ਵੱਧ ਸਮਾਂ ਬਿਤਾਇਆ, ਉਨ੍ਹਾਂ ਵਿੱਚ ਟਿਕਟੌਕ, ਯੂ ਟਿਊਬ ਅਤੇ ਫੇਸਬੁੱਕ ਪ੍ਰਮੁੱਖ ਹਨ।ਰਿਪੋਰਟ ਵਿੱਚ ਕਿਹਾ ਗਿਆ ਕਿ ਪੱਛਮੀ ਬਾਜ਼ਾਰਾਂ ਵਿੱਚ ਸਿਗਨਲ ਅਤੇ ਟੈਲੀਗ੍ਰਾਮ ਦਾ ਵਧੇਰੇ ਬੋਲਬਾਲਾ ਦੇਖਿਆ ਗਿਆ ਹੈ। ਇਸ ਸੰਬੰਧ ਵਿੱਚ ਬ੍ਰਿਟੇਨ, ਜਰਮਨੀ ਅਤੇ ਫ੍ਰਾਂਸਦੇ ਸਿਗਨਲ ਪਹਿਲੇ ਅਤੇ ਅਮਰੀਕਾ ਵਿੱਚ ਚੌਥੇ ਨੰਬਰ ਉੱਤੇ ਹਨ। ਟੈਲੀਗ੍ਰਾਮ ਬ੍ਰਿਟੇਨ ਵਿੱਚ 9ਵੇਂ, ਫ੍ਰਾਂਸ ਵਿੱਚ 5ਵੇਂ ਅਤੇ ਅਮਰੀਕਾ ਵਿੱਚ 7ਵੇਂ ਸਥਾਨ ਉੱਤੇ ਹੈ। ਭਾਰਤ ਵਿੱਚ ਟਿਕਟੌਕ ਦੇ ਬਦਲ ਐਪ ਵਜੋਂ ਉਭਰੇ ਐਮ ਐਕਸ ਟਕਾਟਕ ਜਨਵਰੀ ਤੋਂ ਮਾਰਚ ਤੱਕ ਵਧੇਰੇ ਤੇਜ਼ੀ ਨਾਲ ਉਭਰਦਾ ਐਪ ਬਣਿਆ ਹੈ। ਡਾਊਨਲੋਡ ਚਾਰਟ ਵਿੱਚ ਟਿਕਟੌਕ ਅੱਵਲ ਰਿਹਾ ਹੈ, ਇਸ ਤੋਂ ਬਾਅਦ ਲੜੀਵਾਰ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਨੰਬਰ ਹੈ।

Read More Latest Entertainment News

ਮਨੋਰੰਜਨ

ਕੋਰੋਨਾ ਨੇ 24 ਘੰਟਿਆਂ ਵਿੱਚ ਚਾਰ ਫ਼ਿਲਮੀ ਸਿਤਾਰਿਆਂ ਦੀ ਜਾਨ ਲਈ

Published

on

virus

ਮੁੰਬਈ, 7 ਮਈ – ਕੋੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਵੱਡੀ ਗਿਣਤੀਮੌਤਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਪੰਜ ਫ਼ਿਲਮੀ ਸਿਤਾਰਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਦੱਖਣੀ ਫ਼ਿਲਮਾਂ ਦੇ ਅਦਾਕਾਰ ਪਾਂਡੂ, ਅਦਾਕਾਰ ਸ੍ਰੀਪ੍ਰਦਾ, ਅਭਿਲਾਸ਼ਾ ਪਾਟਿਲ ਤੇ ਫ਼ਿਲਮ ਐਡੀਟਰ ਅਜੈ ਸ਼ਰਮਾ ਸ਼ਾਮਲ ਹਨ।
ਦੱਖਣੀ ਫ਼ਿਲਮਾਂ ਦੇ ਅਦਾਕਾਰ ਪਾਂਡੂ ਦਾ 74 ਸਾਲ ਦੀ ਉਮਰ ਵਿੱਚ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ਹੈ। ਅਦਾਕਾਰ ਮਾਨੋਬਾਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਖਣੀ ਫ਼ਿਲਮ ਜਗਤ ਵਿੱਚਉਸ ਦੇ ਦਿਹਾਂਤ ਨਾਲ ਸ਼ੋਕ ਦੀ ਲਹਿਰ ਹੈ। ਸਿਨੇ ਐਂਡ ਟੀ ਵੀ ਆਰਸਿਟ ਐਸੋਸੀਏਸ਼ਨ (ਸੀ ਆਈ ਐਨ ਟੀ ਏ ਏ) ਦੇ ਜਨਰਲ ਸੈਕਟਰੀ ਅਮਿਤ ਬਹਿਲ ਨੇ ਸ੍ਰੀਪ੍ਰਦਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬਹਿਲ ਨੇ ਦੱਸਿਆ ਕਿ ਸ੍ਰੀਪ੍ਰਦਾ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਸ੍ਰੀਪ੍ਰਦਾ ਨੇ ਵਿਨੋਦ ਖੰਨਾ, ਗੁਲਸ਼ਨ ਗਰੋਵਰ, ਗੋਵਿੰਦਾ ਸਮੇਤ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ‘ਛਿਛੋਰੇ’ ਦੀ ਸਹਿ-ਕਲਾਕਾਰ ਰਹੀ ਅਭਿਲਾਸ਼ਾ ਪਾਟਿਲ ਦਾ ਵੀ ਕੋਰੋਨਾ ਨਾਲ ਦਿਹਾਂਤ ਹੋ ਗਿਆ। ਅਭਿਲਾਸ਼ਾ ਵਾਰਾਣਸੀ ਵਿੱਚ ਆਪਣੀ ਆਗਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤੇ ਜਦੋਂ ਉਹ ਵਾਪਸ ਮੁੰਬਈ ਆਪਣੇ ਘਰ ਪਰਤੀ ਤਾਂ ਕੋਵਿਡ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਫ਼ਿਲਮ ਐਡੀਟਰ ਅਜੈ ਸ਼ਰਮਾ ਦਾ ਬੀਤੇ ਦਿਨ ਕੋਰੋਨਾ ਨਾਲ ਲੜਦਿਆਂ ਦਿਹਾਂਤ ਹੋ ਗਿਆ। ਅਜੈ ਦਾ ਨਵੀਂ ਦਿੱਲੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਸ ਨੇ ‘ਲੁੱਡੋ’, ‘ਜੱਗਾ ਜਾਸੂਸ’, ‘ਬਰਫ਼ੀ’, ਕਾਈ ਪੋ ਛੇ’, ‘ਯੇ ਜਵਾਨੀ ਹੈ ਦੀਵਾਨੀ’ ਵਰਗੀਆਂ ਕਈ ਹੋਰ ਫ਼ਿਲਮਾਂ ਨੂੰ ਐਡਿਟ ਕੀਤਾ ਸੀ।

Continue Reading

ਮਨੋਰੰਜਨ

ਆਨਲਾਈਨ ਵੀਡੀਓ ਦੇਖਣ ਵਿੱਚ ਭਾਰਤੀਆਂ ਨੇ ਸਭ ਨੂੰ ਪਛਾੜਿਆ

Published

on

Online

ਨਵੀਂ ਦਿੱਲੀ, 27 ਮਾਰਚ – ਪਿਛਲੇ ਸਾਲ ਆਨਲਾਈਨ ਵੀਡੀਓ ਦੇਖਣ ਵਿੱਚ ਭਾਰਤੀਆਂ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਐਪ ਡਾਉਨਲੋਡ ਕਰਨ ਵਿੱਚ ਭਾਰਤ ਸਿਰਫ਼ ਚੀਨ ਤੋਂ ਪਿੱਛੇ ਹੈ। ਮੋਬਾਈਲ ਫ਼ੋਨ ਉੱਤੇ ਸਮੇਂ ਬਿਤਾਉਣ ਵਿੱਚ ਵੀ 2020 ਵਿੱਚ ਭਾਰਤੀ ਲੋਕ ਚੀਨ, ਮੈਕਸੀਕੋ, ਦੱਖਣੀ ਕੋਰੀਆ ਤੋਂ ਅੱਗੇ ਹਨ। ਇਸ ਨੂੰ ਦੇਖਦੇ ਹੋਏ ਟੀ ਵੀ ਅਤੇ ਪ੍ਰਿੰਟ ਦੇ ਮੁਕਾਬਲੇ ਡਿਜਿਟਲ ਮੀਡੀਆ ਦੀ ਵਧਦੀ ਦਰ ਦੁਗਣੀ ਹੋਣ ਦਾ ਅਨੁਮਾਨ ਹੈ।
ਇਵਾਈ ਅਤੇ ਫਿਕੀ ਦੀ ਰਿਪੋਰਟ ਮੁਤਾਬਕ ਭਾਰਤੀ ਲੋਕ ਪ੍ਰਤੀ ਹਫ਼ਤਾ ਔਸਤ 10.9 ਘੰਟੇ ਆਨਲਾਈਨ ਵੀਡੀਓ ਦੇਖਦੇ ਹਨ, ਜੋ ਦੁਨੀਆ ਵਿੱਚ ਸਭ ਤੋਂ ਵੱਧ ਹੈ। ਦੂਸਰੇ ਨੰਬਰ ਉੱਤੇ ਇੰਡੋਨੇਸ਼ੀਆ ਵਿੱਚ ਪ੍ਰਤੀ ਹਫ਼ਤਾ ਔਸਤ 9.5 ਘੰਟੇ ਆਨਲਾਈਨ ਵੀਡੀਓ ਦੇਖੀ ਜਾਂਦਾ ਹੈ। ਅਮਰੀਕਾ ਵਿੱਚ ਇਹ ਔਸਤ 9.3 ਘੰਟੇ ਹੈ। 2019 ਵਿੱਚ ਕੋਰੋਨਾ ਵਾਇਰਸ ਵਾਲੇ ਸਮੇਂ ਤੋਂ ਪਹਿਲਾਂ ਭਾਰਤੀ ਲੋਕ ਪ੍ਰਤੀ ਹਫ਼ਤਾ ਔਸਤ 8.4 ਘੰਟੇ ਆਨਲਾਈਨ ਵੀਡੀਓ ਦੇਖਦੇ ਸਨ। ਆਨਲਾਈਨ ਵੀਡੀਓ ਦੇਖਣ ਵਾਲਿਆਂ ਦੀ ਗਿਣਤੀ ਵੀ ਭਾਰਤ ਵਿੱਚ ਵਧੀ ਹੈ। ਸਾਲ 2018 ਵਿੱਚ 34.9 ਕਰੋੜ ਲੋਕ ਆਨਲਾਈਨ ਵੀਡੀਓ ਦੇਖਦੇ ਸਨ, ਇਹ ਗਿਣਤੀ 2019 ਅਤੇ 2020 ਵਿੱਚ ਵਧ ਕੇ ਲੜੀਵਾਰ 40.6 ਅਤੇ 46.8 ਕਰੋੜ ਹੋ ਗਈ। ਰਿਪੋਰਟ ਮੁਤਾਬਿਕ ਭਾਰਤ ਵਿੱਚ 2020 ਵਿੱਚ ਐਪ ਡਾਉਨਲੋਡ ਦੀ ਗਿਣਤੀ 24.3 ਅਰਬ ਰਹੀ। ਚੀਨ ਵਿੱਚ 96.2 ਅਰਬ ਐਪ ਡਾਉਨਲੋਡ ਹੋਏ ਤੇ ਅਮਰੀਕਾ ਤੀਸਰੇ ਥਾਂ (13.4 ਅਰਬ) ਅਤੇ ਬ੍ਰਾਜ਼ੀਲ ਚੌਥੇ ਥਾਂ ਉੱਤੇ (10.2 ਅਰਬ) ਰਿਹਾ।

Read More Latest Entertainment News

Continue Reading

ਮਨੋਰੰਜਨ

ਭਾਰਤ ਸਰਕਾਰ ਨੇ ਕਿਹਾ ਸੋਸ਼ਲ ਮੀਡੀਆ ਉਤੇ ਸਮੱਗਰੀ ਬਲਾਕ ਕਰਨ ਦਾ ਨਿਯਮ ਨਵਾਂ ਨਹੀਂ

Published

on

ਨਵੀਂ ਦਿੱਲੀ, 28 ਫਰਵਰੀ – ਸੋਸ਼ਲ ਮੀਡੀਆ ਸਮੇਤ ਬਾਕੀ ਆਨਲਾਈਨ ਸਮੱਗਰੀ ਨੂੰ ਬਲਾਕ ਕਰਨ ਦੇ ਵਿਵਾਦ ਉੱਤੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਡਿਜੀਟਲ ਮੀਡੀਅਮ ਉੱਤੇ ਸਮੱਗਰੀ ਨੂੰ ਹੰਗਾਮੀ ਹਾਲਤ ਵਿੱਚ ਬਲਾਕ ਕਰਨ ਦਾ ਨਿਯਮ ਇਸ ਦੇਸ਼ ਵਿੱਚ ਨਵਾਂ ਨਹੀਂ, ਪਹਿਲਾਂ ਤੋਂ ਚੱਲ ਰਿਹਾ ਹੈ।
ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਡਿਜੀਟਲ ਮੀਡੀਆ ਦੇ ਨਵੇਂ ਨਿਰਦੇਸ਼ਾਂ ਉੱਤੇ ਕੱਲ੍ਹ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਦੇ ਭਾਗ ਤਿੰਨ ਦੇ ਨਿਯਮ 16 ਬਾਰੇ ਕੁਝ ਭਰਮ ਦੀ ਸਥਿਤੀ ਹੈ। ਇਸ ਨਿਯਮ ਹੇਠ ਹੰਗਾਮੀ ਹਾਲਤ ਵਿੱਚ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸੈਕਟਰੀ ਸਮੱਗਰੀ ਨੂੰ ਅੰਤਿ੍ਰਮ ਰੂਪ ਨਾਲ ਕੁਝ ਚੀਜ਼ਾਂ ਬਲਾਕ ਕਰਨ ਦਾ ਨਿਰਦੇਸ਼ ਦੇ ਸਕਦੇ ਹਨ। ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਕਿ ਇਹ ਨਵਾਂ ਨਿਯਮ ਨਹੀਂ, ਪਿਛਲੇ 11 ਸਾਲ (2009) ਤੋਂ ਚੱਲ ਰਿਹਾ ਹੈ ਅਤੇ ਨਿਯਮ ਹੇਠ ਅਧਿਕਾਰ ਦੀ ਵਰਤੋਂ ਇਲੈਕਟ੍ਰੋਨਿਕਸ ਅਤੇ ਆਈ ਟੀ ਮੰਤਰਾਲੇ ਦੇ ਸੈਕਟਰੀ ਵੱਲੋਂ ਸੂਚਨਾ ਤਕਨੀਕ (ਜਨਤਾ ਦੇ ਲਈ ਸੂਚਨਾ ਨੂੰ ਬਲਾਕ ਕਰਨ ਦੀ ਪ੍ਰਕਿਰਿਆ ਅਤੇ ਸੁਰੱਖਿਆ) ਨਿਯਮ 2009 ਹੇਠ ਕੀਤੀ ਜਾਂਦੀ ਹੈ। ਇਸ ਸਾਲ 25 ਫਰਵਰੀ ਨੂੰ ਜਾਰੀ ਨਿਯਮਾਂ ਅਨੁਸਾਰ ਨਿਯਮ ਵਿੱਚ ਇਸ ਦੀ ਵਰਤੋਂ ਕਰਨ ਦਾ ਅਧਿਕਾਰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸੈਕਟਰੀ ਨੂੰ ਦੇ ਦਿੱਤਾ ਗਿਆ ਹੈ।

Read More Latest Entertainment News

Continue Reading

ਰੁਝਾਨ


Copyright by IK Soch News powered by InstantWebsites.ca