Indian youth invented the technique of hanging things without making a hole in the wall
Connect with us [email protected]

ਤਕਨੀਕ

ਭਾਰਤੀ ਨੌਜਵਾਨ ਨੇ ਦੀਵਾਰ ਵਿੱਚ ਛੇਕ ਕਰਨ ਬਿਨਾਂ ਸਾਮਾਨ ਟੰਗਣ ਦੀ ਤਕਨੀਕ ਲੱਭੀ

Published

on

Ishir

ਦੁਬਈ, 25 ਅਕਤੂਬਰ – ਸੰਯੁਕਤ ਅਰਬ ਅਮੀਰਾਤ (ਯੂ ਏ ਈ) ਵਿੱਚ ਰਹਿੰਦੇ 16 ਸਾਲਾ ਭਾਰਤੀ ਲੜਕੇ ਇਸ਼ਿਰ ਨੇ ਆਪਣੇ ਸਕੂਲੀ ਪ੍ਰੋਜੈਕਟ ਦੇ ਰੂਪ ਵਿੱਚ ਕੰਧ ਵਿੱਚ ਬਿਨਾਂ ਛੇਕ ਕੀਤੇ ਭਾਰੀ ਸਾਮਾਨ ਟੰਗਣ ਦੀ ਨਵੀਂ ਤਕਨੀਕ ਲੱਭੀ ਹੈ। ਇਹ ਤਕਨੀਕ ਉਸ ਦੇ ਪਰਵਾਰ ਲਈ ਕਾਰੋਬਾਰ ਦਾ ਆਧਾਰ ਬਣ ਗਈ ਹੈ।
ਖਲੀਜ਼ ਟਾਈਮਜ਼ ਦੀ ਖਬਰ ਮੁਤਾਬਕ ਇਸ਼ਿਰ ਦੁਬਈ ਵਿੱਚ ਚੱਲਦੀ ਜੀ ਈ ਐਮ ਐਸ ਵਰਲਡ ਅਕੈਡਮੀ ਦਾ ਵਿਦਿਆਰਥੀ ਹੈ। ਉਸ ਨੇ 10ਵੀਂ ਕਲਾਸ ਵਿੱਚ ਇੱਕ ਪ੍ਰੋਜੈਕਟ ਬਣਾ ਕੇ ਦੇਣਾ ਸੀ। ਜਦ ਉਸ ਨੇ ਕਿੱਲ ਲਾਉਣ ਨਾਲ ਕੰਧਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਦੇਖਿਆ ਤਾਂ ਉਸ ਨੂੰ ਇਹ ਵਿਚਾਰ ਆਇਆ। ਇਸ਼ਿਰ ਨੇ ਦੱਸਿਆ ਕਿ ਪ੍ਰੋਜੈਕਟ ਪੂਰਾ ਕਰਨ ਦੇ ਲਈ ਉਸ ਨੇ ਅਮਰੀਕਾ ਦੇ ਪਡਰਿਊ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਪੜ੍ਹਦੇ ਵੱਡੇ ਭਰਾ ਅਵਿਕ ਨਾਲ ਮਦਦ ਲਈ ਸੰਪਰਕ ਕੀਤਾ। ਦੋਵਾਂ ਦੇ ਵਿਚਾਰ-ਵਟਾਂਦਰੇ ਵਿੱਚ ਉਨ੍ਹਾਂ ਨੂੰ ਇਹ ਉਪਾਅ ਸੁੱਝਿਆ। ਇਸ਼ਿਰ ਨੇ ਦੱਸਿਆ, ‘ਸਟੀਲ ਦੀ ਇੱਕ ਪੱਟੀ ਕੰਧ ਨਾਲ ਚਿਪਕੀ ਹੁੰਦੀ ਹੈ, ਜਿਸ ਨੂੰ ਅਲਫਾ ਸਟੀਲ ਟੇਪ ਨਾਂਅ ਦਿੱਤਾ ਗਿਆ ਹੈ। ਦੂਸਰੀ ਪੱਟੀ, ਜਿਸ ਉੱਤੇ ਸਾਮਾਨ ਟੰਗਿਆ ਜਾਂਦਾ ਹੈ, ਨੂੰ ਬੀਟਾ ਸਟੀਲ ਟੇਪ ਨਾਂਅ ਦਿੱਤਾ ਹੈ, ਉਹ ਸ਼ਕਤੀਸ਼ਾਲੀ ਚੁੰਬਕ ਪੂਰੇ ਢਾਂਚੇ ਨੂੰ ਇਕੱਠੇ ਜੋੜੀ ਰੱਖਦੀ ਹੈ। ਇਸ਼ਿਰ ਨੇ ਇਸ ਨੂੰ ਉਨ੍ਹਾਂ ਨੇ ‘ਕਲੈਪਇਟ’ ਨਾਂਅ ਦਿੱਤਾ ਹੈ। ਇਸ਼ਿਰ ਦੇ ਪਿਤਾ ਸੁਮੇਸ਼ ਵਾਧਵਾ ਨੇ ਕਿਹਾ ਕਿ ਇਸ ਤਕਨੀਕ ਦੀ ਮਦਦ ਨਾਲ ਅਸੀਂ ਆਪਣੇ ਪੂਰੇ ਹੋਮ ਥੀਏਟਰ ਨੂੰ ਕੰਧ ਵਿੱਚ ਛੇਕ ਕੀਤੇ ਬਿਨਾਂ ਟੰਗ ਸਕਦੇ ਹਾਂ। ਸੁਮੇਸ਼ ਨੇ ਆਪਣੀ ਨੌਕਰੀ ਛੱਡ ਦਿੱਤੀ ਹੈ ਤੇ ਕਾਰੋਬਾਰ ਵਜੋਂ ‘ਕਲੈਪਇਟ’ ਨੂੰ ਲਾਂਚ ਕਰਨ ਦਾ ਫੈਸਲਾ ਕੀਤਾ ਹੈ।

Click Here To Read Latest Tech News

ਤਕਨੀਕ

ਅਸਲੀ ਔਰਤ ਵਰਗੀ ਦਿੱਸਦੀ ਹੈ ਪਹਿਲੀ ਫੀਮੇਲ ਰੋਬੋਟ ਐਂਕਰ

Published

on

first female robot anchor

ਸਿਓਲ, 25 ਨਵੰਬਰ – ਦੱਖਣੀ ਕੋਰੀਆ ਦੇ ਟੈਲੀਵਿਜ਼ਨ ਚੈਨਲ ਐਮ ਬੀ ਐਨ ਉੱਤੇ ਪਿਛਲੇ ਦਿਨੀਂ ਨਿਊਜ਼ ਐਂਕਰ ਦੀ ਜਗ੍ਹਾ ਇੱਕ ਰੋਬੋਟ ਨੇ ਲਈ ਅਤੇ ਇਹ ਰੋਬੋਟ ਇੰਨੀ ਜ਼ਿਆਦਾ ਅਸਲੀ ਸੀ ਕਿ ਜ਼ਿਆਦਾਤਰ ਲੋਕ ਇਹ ਪਛਾਣ ਹੀ ਨਾ ਸਕੇ ਕਿ ਚੈਨਲ ‘ਤੇ ਖਬਰਾਂ ਪੜ੍ਹਨ ਵਾਲੀ ਐਂਕਰ ਇਨਸਾਨ ਸੀ ਜਾਂ ਰੋਬੋਟ।
ਐਮ ਬੀ ਐਨ ਨੇ ਅਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਮਨੀ ਬ੍ਰੇਨ ਦੇ ਨਾਲ ਮਿਲ ਕੇ ਇਹ ਫੀਮੇਲ ਰੋਬੋਟ ਤਿਆਰ ਕੀਤੀ ਹੈ। ਰੋਬੋਟ ਹੂ-ਬ-ਹੂ ਚੈਨਲ ਦੀ ਨਿਊਜ਼ ਐਂਕਰ ਕਿਮ ਜੂ ਹਾ ਵਰਗੀ ਦਿੱਸਦੀ ਹੈ। ਰੋਬੋਟ ਦਾ ਨਾ ਸਿਰਫ ਚਿਹਰਾ ਅਤੇ ਆਵਾਜ਼ ਕਿਮ ਵਾਂਗੂ ਹੈ, ਬਲਕਿ ਉਸ ਦੇ ਐਕਸਪ੍ਰੈਸ਼ਨ ਵੀ ਕਿਮ ਨਾਲ ਮੇਲ ਖਾਂਦੇ ਹਨ।ਖਬਰਾਂ ਪੜ੍ਹਦੇ ਸਮੇਂ ਕਿਮ ਜੋ ਛੋਟੀਆਂ-ਛੋਟੀਆਂ ਚੀਜ਼ਾਂ ਕਰਦੀ ਹੈ, ਉਹ ਵੀ ਇਸ ਰੋਬੋਟ ਨੇ ਕਾਪੀ ਕੀਤੀਆਂ ਹਨ। ਪਿਛਲੇ ਦਿਨੀਂ ਜਦ ਚੈਨਲ ‘ਤੇ ਖਬਰਾਂ ਦਾ ਪ੍ਰਸਾਰਨ ਹੋਇਆ ਤਾਂ ਇਸ ਰੋਬੋਟ ਨੂੰ ਅਸਲੀ ਕਿਮ ਦੇ ਨਾਲ ਪੇਸ਼ ਕੀਤਾ ਗਿਆ ਤਾਂ ਕਿ ਦੋਵਾਂ ਦੀ ਆਵਾਜ਼ ਦੀ ਤੁਲਨਾ ਕੀਤੀ ਜਾ ਸਕੇ ਅਤੇ ਤਦ ਲੋਕਾਂ ਨੂੰ ਇਸ ਦੀ ਜਾਣਕਾਰੀ ਹੋਈ।
ਰੋਬੋਟ ਐਂਕਰ ਨੇ ਦੱਸਿਆ, ਮੈਂ ਬਿਲਕੁਲ ਉਸ ਤਰ੍ਹਾਂ ਖਬਰਾਂ ਪੜ੍ਹ ਸਕਦੀ ਹਾਂ ਜਿਵੇਂ ਕਿਮ ਪੜ੍ਹਦੀ ਹੈ। ਮੈਨੂੰ ਕਿਮ ਦੇ ਵੀਡੀਓਜ਼ ਨੂੰ 10 ਘੰਟੇ ਤੱਕ ਚੰਗੀ ਤਰ੍ਹਾਂ ਦੇਖਣ ਦੇ ਬਾਅਦ ਬਣਾਇਆ ਗਿਆ ਹੈ ਤਾਂ ਕਿ ਮੈਂ ਨਾ ਸਿਰਫ ਉਸ ਦੀ ਆਵਾਜ਼ ਬਲਕਿ ਐਕਸਪ੍ਰੈਸ਼ਨ ਵੀ ਸਿੱਖ ਜਾਵਾਂ। ਜਿਸ ਤਰ੍ਹਾਂ ਉਹ ਗੱਲ ਕਰਦੀ ਹੈ, ਤੁਰਦੀ ਹੈ, ਲਿਪਸ ਹਿਲਾਉਂਦੀ ਹੈ ਤੇ ਹੋਰ ਸਭ ਹਰਕਤਾਂ ਕਰਦੀ ਹੈ ਅਤੇ ਮੈਨੂੰ ਤਿਆਰ ਕਰਨ ਵਾਲੇ ਇਸ ਕੰਮ ਵਿੱਚ ਸਫਲ ਰਹੇ ਹਨ। ਤਦ ਤੋਂ ਲੋਕ ਮੈਨੂੰ ਦੇਖ ਕੇ ਯਕੀਨ ਨਹੀਂ ਕਰ ਰਹੇ ਕਿ ਮੈਂ ਕਿਮ ਨਹੀਂ ਬਲਕਿ ਇੱਕ ਰੋਬੋਟ ਹਾਂ।
ਚੈਨਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਇਹ ਰੋਬੋਟ ਇਸ ਲਈ ਤਿਆਰ ਕੀਤਾ ਹੈ ਤਾਂ ਕਿ ਐਮਰਜੈਂਸੀ ਦੇ ਸਮੇਂ ਇਸ ਦੀ ਵਰਤੋਂਕੀਤੀ ਜਾ ਸਕੇ ਕਿਉਂਕਿ ਇਹ ਦਿਨ ਹੋਵੇ ਜਾਂ ਰਾਤ, ਕਦੇ ਵੀ ਕਿਸੇ ਵੀ ਸਮੇਂ ਮੌਜੂਦ ਹੋਵੇਗੀ। ਇਸ ਦੇ ਸਹਿਯੋਗ ਨਾਲ ਕੰਪਨੀ ਦੀ ਲੇਬਰ ਅਤੇ ਪ੍ਰੋਡਕਸ਼ਨ ਕਾਸਟ ਵਿੱਚ ਵੀ ਕਮੀ ਆਏਗੀ। ਸਿਓਲ ਦੀ ਇਵੁਹਾ ਵੂਮੈਨਸ ਯੂਨੀਵਰਸਿਟੀ ਦੇ ਸਕੂਲ ਆਫ ਕਮਿਊਨੀਕੇਸ਼ਨ ਐਂਡ ਮੀਡੀਆ ਦੇ ਪ੍ਰੋਫੈਸਰ ਯੋ ਸਿਉਂਗ ਚੁਲ ਕਹਿੰਦੇ ਹਨ, ਇਹ ਰੋਬੋਟ ਕਦੇ ਵੀ ਇਨਸਾਨੀ ਐਂਕਰਾਂ ਦੀ ਜਗ੍ਹਾ ਨਹੀਂ ਲੈ ਸਕਦੇ,ਕਿਉਂਕਿ ਇਹ ਲੋਕਾਂ ਦੇ ਨਾਲ ਭਾਵਨਾਤਮਕ ਤੌਰ ‘ਤੇ ਨਹੀਂ ਜੁੜ ਸਕਦੇ ਹਨ। ਇਹ ਮਸ਼ੀਨ ਹਨ ਅਤੇ ਮਸ਼ੀਨ ਹੀ ਰਹਿਣਗੇ।

Click Here To Read Trending tech news

Continue Reading

ਤਕਨੀਕ

ਚੀਨ ਨੇ ਚੰਦ ਤੋਂ ਸੈਂਪਲ ਲੈਣ ਲਈ ਪੁਲਾੜੀ ਜਹਾਜ਼ ਭੇਜਿਆ

Published

on

China sent a spacecraft

ਪੇਈਚਿੰਗ , 25 ਨਵੰਬਰ – ਚੀਨ ਨੇ ਚੰਦ ਤੋਂਸੈਂਪਲ ਇਕੱਠੇ ਕਰਨ ਲਈ ਆਪਣਾ ਪਹਿਲਾ ਪੁਲਾੜ ਮਿਸ਼ਨ ਸਫਲਤਾ ਨਾਲ ਲਾਂਚ ਕਰ ਦਿੱਤਾ ਹੈ। ਇਹ ਮਿਸ਼ਨ ਪੁਲਾੜ ਯਾਤਰੀਆਂ ਤੋਂ ਬਗੈਰ ਹੈ ਅਤੇ ਇਹ ਜਹਾਜ਼ ਸੈਂਪਲ ਲੈ ਕੇ ਧਰਤੀ ਉਤੇ ਪਰਤੇਗਾ। ਚੀਨ ਵੱਲੋਂ ਧਰਤੀ ਤੋਂ ਬਾਹਰ ਕਿਸੇ ਗ੍ਰਹਿ ਉਤੇ ਸਮੱਗਰੀ ਲੈਣ ਲਈ ਭੇਜਿਆ ਗਿਆ ਇਹ ਪਹਿਲਾ ਮਿਸ਼ਨ ਹੈ। ‘ਚਾਂਗ ਈ-5’ ਲੂਨਰ ਪ੍ਰੋਬ ਨੂੰ ਸਫਲਤਾ ਨਾਲ ਵੇਨਚੇਂਗ ਲਾਂਚ ਸਾਈਟ ਤੋਂ ਭੇਜਿਆ ਗਿਆ ਹੈ, ਜਿਹੜਾ ਦੱਖਣ ਵਿੱਚ ਪੈਂਦੇ ਸੂਬੇ ਹੈਨਾਨ ‘ਚ ਪੈਂਦਾ ਹੈ।
ਪੁਲਾੜ ਜਹਾਜ਼ ‘ਲੌਂਗ ਮਾਰਚ-5 ਰਾਕੇਟ’ ਰਾਹੀਂ ਸਵੇਰੇ 4.30 ਵਜੇ ਦਾਗਿਆ ਗਿਆ ਹੈ। ਇਸ ਮਿਸ਼ਨ ਨੂੰ ਚੀਨ ਦੇ ਇਤਿਹਾਸ ਵਿੱਚ ਅੱਜ ਤੱਕ ਦਾ ਸਭ ਤੋਂ ਗੁੰਝਲਦਾਰ ਮਿਸ਼ਨ ਕਿਹਾ ਜਾ ਰਿਹਾ ਹੈ। ਸੰਸਾਰ ਪੱਧਰ ‘ਤੇ ਵੀ ਕਰੀਬ ਚਾਲੀ ਸਾਲਾਂ ਬਾਅਦ ਕੋਈ ਮਿਸ਼ਨ ਚੰਦ ਉਤੇ ਸੈਂਪਲ ਲੈਣ ਦੇ ਮਕਸਦ ਨਾਲ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਨਮੂਨੇ ਇਕੱਠੇ ਕਰਨ ਲਈ ਆਪਣੇ ਪੁਲਾੜ ਯਾਤਰੀ ਚੰਦ ਉਤੇ ਭੇਜੇ ਸਨ। ਸੋਵੀਅਤ ਯੂਨੀਅਨ ਵੀ ਬਿਨਾਂ ਮਨੁੱਖਾਂ ਤੋਂ ਇਸ ਤਰ੍ਹਾਂ ਦਾ ਮਿਸ਼ਨ ਭੇਜ ਚੁੱਕਾ ਹੈ। ਪੁਲਾੜ ਜਹਾਜ਼ ਚੰਦ ਤੋਂ ਸਿੱਧਾ ਧਰਤੀ ਉਤੇ ਪਰਤਿਆ ਸੀ। ਇਸ ਬਾਰੇ ਚੀਨ ਦੀ ਕੌਮੀ ਪੁਲਾੜ ਅਥਾਰਟੀ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਭੇਜੇ ਗਏ ਮਿਸ਼ਨ ਵਿੱਚ ਵੱਖਰੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਨਾਲ ਭਵਿੱਖ ਵਿੱਚ ਮਨੁੱਖੀ ਮਿਸ਼ਨਾਂ ਦੇ ਅਸਾਰ ਬਣ ਸਕਦੇ ਹਨ। ਮਿਸ਼ਨ ਵਿਗਿਆਨ ਅਤੇ ਤਕਨੀਕੀ ਵਿਕਾਸ ਦੇ ਖੇਤਰ ਵਿੱਚ ਵੀ ਚੀਨ ਦੁਨੀਆ ਵਿੱਚ ਵਧੇਰੇ ਮਜ਼ਬੂਤੀ ਸਥਾਪਤ ਕਰੇਗਾ। ‘ਚਾਂਗ ਈ-5’ ਦੇ ਦਸੰਬਰ ਦੇ ਸ਼ੁਰੂ ਵਿੱਚ ਚੰਦ ਉਤੇ ਉਤਰਨ ਦੀ ਸੰਭਾਵਨਾ ਹੈ। ਸੈਂਪਲ ਰੋਬੋਟ ਇਕੱਠੇ ਕਰ ਕੇ ਪੁਲਾੜ ਜਹਾਜ਼ ਵਿੱਚ ਰੱਖੇਗਾ।

Click Here To Read Trending tech news

Continue Reading

ਤਕਨੀਕ

ਕਈ ਡੇਟਿੰਗ ਐਪਸ ਸਣੇ 43 ਮੋਬਾਈਲ ਐਪਸ ਉੱਤੇ ਭਾਰਤ ਵੱਲੋਂ ਪਾਬੰਦੀ

Published

on

India bans 43 mobile apps

ਨਵੀਂ ਦਿੱਲੀ, 25 ਨਵੰਬਰ – ਭਾਰਤ ਦੀ ਅਖੰਡਤਾ ਤੇ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਸਰਕਾਰ ਨੇ 43 ਹੋਰ ਮੋਬਾਈਲ ਐਪਸ ਦੀ ਵਰਤੋਂ ‘ਤੇ ਰੋਕ ਲਾ ਦਿੱਤੀ ਹੈ। ਇਨ੍ਹਾਂ ‘ਚ ਜ਼ਿਆਦਾਤਰ ਐਪਸ ਚੀਨੀ ਕੰਪਨੀਆਂ ਵੱਲੋਂਬਣਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਦੋ ਵਾਰੀ ਮੋਬਾਈਲ ਐਪਸ ਦੀ ਵਰਤੋਂ ‘ਤੇ ਰੋਕ ਲਾਈ ਜਾ ਚੁੱਕੀ ਹੈ।
ਇਲੈਕਟ੍ਰਾਨਿਕਸ ਅਤੇ ਆਈ ਟੀ ਮੰਤਰਾਲੇ ਨੇ ਇਸ ਸਾਲ ਜੂਨ ਵਿੱਚ 59 ਚੀਨੀ ਮੋਬਾਈਲ ਐਪਸ ਦੀ ਵਰਤੋਂ ‘ਤੇ ਰੋਕ ਲਾਉਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਸਤੰਬਰ ਵਿੱਚ 118 ਐਪਸ ਦੀ ਵਰਤੋਂ ‘ਤੇ ਪਾਬੰਦੀ ਲਾਈ ਗਈ ਸੀ। ਇਲੈਕਟ੍ਰੋਕਿਸ ਅਤੇ ਆਈ ਟੀ ਮੰਤਰਾਲੇ ਮੁਤਾਬਕ ਆਈ ਟੀ ਕਾਨੂੰਨ ਦੇ ਸੈਕਸ਼ਨ 69 ਏ ਹੇਠਇਨ੍ਹਾਂ 43 ਐਪਸ ‘ਤੇ ਪਾਬੰਦੀ ਲਾਈ ਗਈ ਹੈ।ਗ੍ਰਹਿ ਮੰਤਰਾਲੇ ਦੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਤੋਂਮਿਲੀ ਰਿਪੋਰਟ ਦੇ ਆਧਾਰ ਉਤੇ ਇਨ੍ਹਾਂ 43 ਮੋਬਾਈਲ ਐਪਸ ਦੇ ਭਾਰਤ ‘ਚ ਇਸਤੇਮਾਲ ‘ਤੇ ਰੋਕ ਲਾਈ ਗਈ ਹੈ। ਅਜਿਹੀ ਸੂਚਨਾ ਸੀ ਕਿ ਇਹ ਐਪਸ ਭਾਰਤ ਦੀ ਪ੍ਰਭੂਸੱਤਾ ਅਤੇ ਏਕਤਾ ਦੇ ਨਾਲ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ। ਇਸ ਦਾ ਧਿਆਨ ਰੱਖ ਕੇ ਇਨ੍ਹਾਂ ਦੇ ਇਸਤੇਮਾਲ ‘ਤੇ ਰੋਕ ਲਾਈ ਗਈ ਹੈ। 43 ਐਪਸ ਵਿੱਚ 10 ਤੋਂ ਜ਼ਿਆਦਾ ਡੇਟਿੰਗ ਐਪਸ ਹਨ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਚਾਈਨੀਜ਼ ਸੋਸ਼ਲ ਫ੍ਰੀ ਆਨਲਾਈਨ ਡੇਟਿੰਗ ਐਪ, ਡੇਟ ਇਨ ਏਸ਼ੀਆ, ਵੀ ਡੇਟ, ਫ੍ਰੀ ਡੇਟਿੰਗ ਐਪ, ਏਡੋਰ ਐਪ, ਟੂਲੀ ਚਾਈਨੀਜ਼, ਅਲੀਸਪਲਾਇਰਸ, ਅਲੀ ਬਾਬਾ ਵਰਕਬੈਂਚ, ਅਲੀਪੇ ਕੈਸ਼ੀਅਰ, ਗਾਈਜ਼ਵਲੀ ਡੇਟਿੰਗ, ਡੇਟ ਮਾਈ ਏਜ਼ ਸ਼ਾਮਲ ਹਨ ਤੇਇਨ੍ਹਾਂ ਦੇ ਇਲਾਵਾ ਵੀ ਟੀ ਵੀ, ਮੈਂਗੋਟੀਵ, ਡੀਗਟਾਕ, ਹੈਪੀ ਫੀਸ਼ ਵਰਗੀਆਂ ਐਪਸ ਦੇ ਇਸਤੇਮਾਲ ‘ਤੇ ਵੀ ਰੋਕ ਲਗਾਈ ਗਈ ਹੈ।

Click Here To Read Trending tech news

Continue Reading

ਰੁਝਾਨ