Tokyo Olympics: Indian women's hockey team makes history
Connect with us [email protected]

ਖੇਡਾਂ

ਟੋਕੀਓ ਉਲੰਪਿਕ:ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫ਼ਾਈਨਲ `ਚ ਪਹੁੰਚ ਕੇ ਇਤਹਾਸ ਰਚਿਆ

Published

on

Indian women hockey team

ਟੋਕੀਓ, 2 ਅਗਸਤ, – ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋ ਰਹੇ ਉਲੰਪਿਕ ਵਿੱਚ ਪੰਜਾਬ ਦੀ ਇੱਕ ਖਿਡਾਰਨ ਧੀ ਗੁਰਜੀਤ ਕੌਰ ਦੇ ਇਕਲੌਤੇ ਗੋਲ ਸਦਕਾ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਕੁਆਰਟਰ ਫਾਈਨਲ ਵਿੱਚ 3 ਵਾਰ ਦੀ ਸੋਨ ਤਮਗ਼ਾ ਜੇਤੂ ਆਸਟਰੇਲੀਅਨ ਮਹਿਲਾ ਹਾਕੀ ਟੀਮ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਜਿੱਤ ਨਾਲ ਭਾਰਤੀ ਟੀਮ ਟੋਕੀਓ ਉਲੰਪਿਕ ਦੇ ਸੈਮੀਫ਼ਾਈਨਲ ਵਿੱਚ ਪੁੱਜ ਗਈ ਹੈ।
ਭਾਰਤ ਦੀ ਇਸ ਜਿੱਤ ਦੀ ਨਾਇਕਾ ਗੁਰਜੀਤ ਕੌਰ ਦੇ ਨਾਲ ਗੋਲਕੀਪਰ ਸਵਿਤਾ ਪੂਨੀਆ ਵੀਹੈ, ਜਿਸ ਨੇ ਕੁੱਲ 9 ਗੋਲ ਬਚਾਏ ਹਨ। ਇਸ ਮੈਚ ਵਿਚ ਇਕਲੌਤਾ ਤੇ ਫ਼ੈਸਲਾਕੁੰਨ ਗੋਲ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਉੱਤੇ ਗੁਰਜੀਤ ਕੌਰ ਨੇ ਕੀਤਾ। ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ 4 ਅਗਸਤ ਨੂੰ ਅਰਜਨਟੀਨਾ ਨਾਲ ਹੋਵੇਗਾ, ਜਿਸ ਨੇ ਜਰਮਨੀ ਨੂੰ 3-0 ਨਾਲ ਹਰਾ ਕੇ ਸੈਮੀਫ਼ਾਈਨਲ ਵਿੱਚਥਾਂ ਬਣਾਈ ਹੈ।
ਅੱਜ ਦੇ ਇਸ ਖੂਨ ਜਮਾ ਦੇਣ ਵਾਲੇ ਹਾਕੀ ਮੈਚ ਦੇ ਪਹਿਲੇ ਕੁਆਰਟਰਦੌਰਾਨ ਭਾਰਤੀ ਖਿਡਾਰਨਾਂ ਨੇ ਕੁਝ ਬਹੁਤ ਵਧੀਆ ਮੌਕੇ ਬਣਾਏ ਸਨ, ਪਰ ਉਹ ਗੋਲ ਨਹੀਂ ਸੀ ਕਰ ਸਕੀਆਂ। ਖੇਡ ਦੇ ਨੌਵੇਂ ਮਿੰਟ ਵਿੱਚ ਵੰਦਨਾ ਕਟਾਰੀਆ ਦਾ ਸ਼ਾਟ ਪੋਸਟ ਉੱਤੇਵੱਜ ਕੇ ਬਾਹਰ ਚਲਾ ਗਿਆ। ਆਸਟਰੇਲੀਅਨ ਟੀਮ ਕੋਲ ਵੀ ਗੋਲ ਕਰਨ ਦੇ ਮੌਕੇ ਸਨ, ਪਰ ਭਾਰਤੀ ਡਿਫੈਂਸ ਨੂੰ ਉਹ ਚਕਮਾ ਨਹੀਂ ਦੇ ਸਕੀ।ਦੂਸਰੇ ਕੁਆਰਟਰ ਵਿੱਚ ਆਸਟਰੇਲੀਆ ਦਾ ਪੱਲੜਾ ਸ਼ੁਰੂ ਦੇ ਪੰਜ ਮਿੰਟਭਾਰੀ ਰਿਹਾ ਅਤੇ ਆਸਟਰੇਲੀਆ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਗੋਲਕੀਪਰ ਤੇ ਡਿਫੈਂਡਰਾਂ ਨੇ ਇਨ੍ਹਾਂ ਮੌਕਿਆਂ ਨੂੰ ਅਸਫਲ ਕਰ ਦਿੱਤਾ। ਫਿਰ ਭਾਰਤ ਨੂੰ ਮੈਚ ਦੇ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਡ੍ਰੈਗ ਫਲਿਕਰ ਗੁਰਜੀਤ ਕੌਰ ਨੇ ਸਫਲਤਾ ਨਾਲ ਗੋਲ ਵਿੱਚ ਤਬਦੀਲ ਕਰਕੇ ਭਾਰਤ ਨੂੰ 1-0 ਦੀ ਅਗੇਤ ਦਿਵਾ ਦਿੱਤੀ। ਤੀਜੇ ਤੇ ਚੌਥੇ ਕੁਆਰਟਰ ਵਿੱਚ ਆਸਟਰੇਲੀਆ ਨੂੰ 6 ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਡਿਫ਼ੈਂਸ ਲਾਈਨ ਨੇ ਇਨ੍ਹਾਂ ਮੌਕਿਆਂ ਨੂੰ ਅਸਫਲ ਕਰ ਦਿੱਤਾ। ਇਸ ਤੀਜੇ ਕੁਆਰਟਰ ਦੇ 43ਵੇਂ ਅਤੇ 44ਵੇਂ ਮਿੰਟ ਵਿੱਚ ਭਾਰਤ ਨੂੰ ਵੀ ਸਕੋਰ ਕਰਨ ਦੇ ਕਈ ਮੌਕੇ ਮਿਲੇ, ਪਰ ਨਵਨੀਤ ਕੌਰ ਅਤੇ ਰਾਣੀ ਰਾਮਪਾਲ ਇਨ੍ਹਾਂ ਦਾ ਲਾਹਾ ਨਹੀਂ ਸਨ ਲੈ ਸਕੀਆਂ।
ਭਾਰਤ ਦੀ ਇਸ ਇਤਹਾਸਕ ਜਿੱਤ ਨਾਲ ਸਾਰੇ ਦੇਸ਼ ਵਿੱਚ ਅਤੇ ਖਾਸ ਕਰ ਕੇ ਪੰਜਾਬ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਜਿੱਤ ਦੀ ਅਗਵਾਨੂ ਰਹੀ ਗੁਰਜੀਤ ਕੌਰ ਦੇ ਅੰਮ੍ਰਿਤਸਰ ਜਿ਼ਲੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਮਿਆਦੀਆਂ ਵਿੱਚ ਉਸ ਦੇ ਮਾਂ-ਬਾਪ ਨੂੰ ਦਿੱਲੀ ਤੱਕ ਤੋਂ ਵਧਾਈਆਂ ਦੇ ਫੋਨ ਆ ਰਹੇ ਹਨ।

Read More Sports News in Punjabi 

ਖੇਡਾਂ

ਲੌਂਗ ਜੰਪਰ ਸ਼ੈਲੀ ਇੱਕ ਸੈਂਟੀਮੀਟਰ ਨਾਲ ਸੋਨੇ ਤੋਂ ਖੁੰਝੀ

Published

on

Shelley Singh

ਨੈਰੋਬੀ, 23 ਅਗਸਤ – ਲੌਂਗ ਜੰਪ ਦੀ ਪ੍ਰਤਿਭਾਸ਼ਾਲੀ ਖਿਡਾਰਨ ਸ਼ੈਲੀ ਸਿੰਘ ਇੱਥੇ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗੇ ਦੇ ਨਾਲ ਇਤਿਹਾਸ ਰਚਣ ਤੋਂ ਇੱਕ ਸੈਂਟੀਮੀਟਰ ਨਾਲ ਖੁੰਝ ਗਈ, ਪਰ ਉਸ ਨੇ ਚਾਂਦੀ ਦਾ ਤਮਗਾ ਹਾਸਲ ਕਰ ਲਿਆ।
ਇਸ 17 ਸਾਲਾ ਭਾਰਤੀ ਖਿਡਾਰਨ ਸ਼ੈਲੀ ਸਿੰਘ ਨੇ 6.59 ਮੀਟਰ ਦਾ ਜੰਪ ਲਾ ਕੇ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ। ਸਵੀਡਨ ਦੀ ਮੌਜੂਦਾ ਯੂਰਪੀਅਨ ਜੂਨੀਅਰ ਚੈਂਪੀਅਨ ਮਾਜਾ ਅਸਕਾਗਾ ਨੇ 6.60 ਮੀਟਰ ਦੇ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਸੰਸਾਰ ਪ੍ਰਸਿੱਧ ਭਾਰਤੀ ਲੌਂਗ ਜੰਪਰ ਅੰਜੂ ਬੌਬੀ ਜਾਰਜ ਦੀ ਚੇਲੀ ਸ਼ੈਲੀ ਪ੍ਰਤੀਯੋਗਿਤਾ ਦੇ ਆਖਰੀ ਦਿਨ ਤੀਜੇ ਦੌਰ ਤੋਂ ਬਾਅਦ ਅੰਕ ਸੂਚੀ ਵਿੱਚ ਚੋਟੀ ਉੱਤੇ ਸੀ, ਪਰ ਸਵੀਡਨ ਦੀ 18 ਸਾਲ ਦੀ ਖ਼ਿਡਾਰਨ ਨੇ ਚੌਥੇ ਦੌਰ ਵਿੱਚ ਉਸ ਤੋਂ ਇੱਕ ਸੈਂਟੀਮੀਟਰ ਦਾ ਬਿਹਤਰ ਪ੍ਰਦਰਸ਼ਨ ਕੀਤਾ, ਜਿਹੜਾ ਫੈਸਲਾਕੁੰਨ ਸਾਬਤ ਹੋਇਆ। ਯੂਕ੍ਰੇਨ ਦੀ ਮਾਰੀਆ ਹੋਰਿਏਲੋਵਾ ਨੇ 6.50 ਮੀਟਰ ਦੀ ਛਲਾਂਗ ਨਾਲ ਕਾਂਸੀ ਤਮਗਾ ਜਿੱਤਿਆ।
ਤਮਗਿਆਂ ਦੀ ਗਿਣਤੀ ਵਿੱਚ ਇਨ੍ਹਾਂ ਖੇਡਾਂ ਵਿੱਚ ਇਹ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ, ਜਿੱਥੇ ਉਸ ਨੇ ਦੋ ਚਾਂਦੀ ਤੇ ਇੱਕ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਹਾਲਾਂਕਿ ਓਲੰਪਿਕ ਚੈਂਪੀਅਨ ਜੈਵਲਿਨ ਥੋ੍ਰਅ ਖਿਡਾਰੀ ਨੀਰਜ ਚੌਪੜਾ (2016) ਤੇ ਫਰਾਟਾ ਦੌੜਾਕ ਹਿਮਾ ਦਾਸ (2018) ਨੇ 400 ਮੀਟਰ ਦੌੜ ਦਾ ਸੋਨ ਤਮਗਾ ਜਿੱਤਿਆ ਸੀ। ਇਸ ਸੈਸ਼ਨ ਵਿੱਚ ਇਸ ਤੋਂ ਪਹਿਲਾਂ ਮਿਕਸਡ ਚਾਰ ਗੁਣਾ 400 ਮੀਟਰ ਰਿਲੇਅ ਟੀਮ ਨੇ ਕੱਲ੍ਹ ਕਾਂਸੀ ਤਮਗਾ ਜਿੱਤਿਆ ਸੀ ਜਦਕਿ ਪੈਦਲ ਚਾਲ ਦੇ ਖ਼ਿਡਾਰੀ ਅਮਿਤ ਖੱਤਰੀ ਨੇ 10 ਕਿਲੋਮੀਟਰ ਪ੍ਰਤੀਯੋਗਿਤਾ ਵਿੱਚ ਚਾਂਦੀ ਤਮਗਾ ਜਿੱਤਿਆ ਸੀ।

Continue Reading

ਖੇਡਾਂ

10 ਕਿਲੋਮੀਟਰ ਪੈਦਲ ਚਾਲ ਵਿੱਚ ਅਮਿਤ ਖੱਤਰੀ ਨੇ ਚਾਂਦੀ ਦਾ ਤਮਗਾ ਜਿੱਤਿਆ

Published

on

Amit Khatri

ਨੈਰੋਬੀ, 22 ਅਗਸਤ – ਭਾਰਤੀ ਪੈਦਲ ਚਾਲ ਅਥਲੀਟ ਅਮਿਤ ਖੱਤਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਰੋਬੀ ਦੇ ਕਸਾਰਾਨੀ ਸਟੇਡੀਅਮ ਵਿੱਚ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ 10 ਕਿਲੋਮੀਟਰ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਖਤਰੀ ਨੇ 42-17.94 ਮਿੰਟ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਆਖਰੀ ਦੋ ਲੈਪ ਵਿੱਚ ਕੀਨੀਆ ਦੇ ਹੈਰਿਸਟੋਨ ਵਾਨਿਓਨੀ ਦੇ ਅੱਗੇ ਨਿਕਲਣ ਤੋਂ ਪਹਿਲਾਂ ਉਹ ਇਸ ਮੁਕਾਬਲੇ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਸੀ। ਆਖਰ ਵਾਨਿਓਨੀ ਨੇ 42-10.84 ਮਿੰਟ ਸਮੇਂ ਨਾਲ ਸੋਨ ਤਮਗਾ ਜਿੱਤਿਆ। ਸਪੇਨ ਦੇ ਪਾਲ ਮੈਕਗ੍ਰਾਥ ਨੇ 42-31.11 ਮਿੰਟ ਦੇ ਸਮੇਂ ਦੇ ਨਾਲ ਤਾਂਬੇ ਦਾ ਤਮਗਾ ਜਿੱਤਿਆ।
ਅਮਿਤ ਨੇ ਕਿਹਾ, ਕਿਉਂਕਿ ਇਹ ਉਚਾਈ ਵਾਲਾ ਸਥਾਨ ਹੈ, ਇਸ ਲਈ ਮੇਰੇ ਲਈ ਸਾਹ ਲੈਣ ਦੀ ਸਮੱਸਿਆ ਸੀ। ਮੈਂ ਚਾਂਦੀ ਦੇ ਤਮਗੇ ਤੋਂ ਖੁਸ਼ ਹਾਂ, ਘੱਟੋ-ਘੱਟ ਮੈਂ ਭਾਰਤ ਦੀਆਂ ਆਸਾਂ ਨੂੰ ਪੂਰਾ ਕਰ ਸਕਿਆ। ਇਹ ਇਸ ਮੁਕਾਬਲੇਬਾਜ਼ੀ ਵਿੱਚ ਭਾਰਤ ਦਾ ਦੂਸਰਾ ਤਮਗਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਭਾਰਤ ਸ੍ਰੀਧਰ, ਪ੍ਰਿਆ ਐਚ ਮੋਹਨ, ਸੁਮੀ ਅਤੇ ਕਪਿਲ ਦੀ ਭਾਰਤੀ ਚੌਕੜੀ ਨੇ ਚਾਰ ਗੁਣਾ 400 ਮੀਟਰ ਮਿਕਸਡ ਰਿਲੇ ਫਾਈਨਲ ਵਿੱਚ ਸੀਜਨ ਬੈਸਟ 3-20.60 ਮਿੰਟ ਦੇ ਨਾਲ ਤਾਂਬੇ ਦਾ ਤਮਗਾ ਜਿੱਤਿਆ ਸੀ। ਇਸ ਸਾਲ ਜਨਵਰੀ ਵਿੱਚ, ਖਤਰੀ ਨੇ ਭੋਪਾਲ ਵਿੱਚ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਮਰਦਾਂ ਦੀ 10 ਕਿਲੋਮੀਟਰ ਪੈਦਲ ਚਾਲ ਦਾ ਖਿਤਾਬ ਜਿੱਤਦੇ ਹੋਏ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਸੀ।ਹਰਿਆਣਾ ਦੇਅਮਿਤ ਖਤਰੀ ਨੇ 40-40.97 ਸੈਕਿੰਡ ਵਿੱਚ ਦੌੜ ਪੂਰੀ ਕੀਤੀ ਸੀ। ਇਸ ਦੌਰਾਨ ਖਤਰੀ ਨੇ ਅਕਸ਼ਦੀਪ ਸਿੰਘ ਦੇ ਮੌਜੂਦਾ ਰਾਸ਼ਟਰੀ ਰਿਕਾਰਡ 40-37.78 ਮਿੰਟ ਵਿੱਚ ਸੁਧਾਰ ਕੀਤਾ ਅਤੇ ਸੂਬੇ ਦੇ ਪਰਮਦੀਪ ਮੋਰ ਦੇ ਰਿਕਾਰਡ ਤੋਂ ਲਗਭਗ ਅੱਧਾ ਮਿੰਟ ਅੱਗੇ ਰਹਿੰਦੇ ਹੋਏ ਫਿਨਿਸ਼ ਲਾਈਨ ਤਕ ਪੁੱਜਾ।

Continue Reading

ਖੇਡਾਂ

ਰਵੀ ਦਹੀਆ ਜਿੱਤਣ ਲਈ ਵਿਰੋਧੀ ਦੀ ਦੰਦੀ ਦਾ ਦਰਦ ਵੀ ਭੁੱਲ ਗਿਆ

Published

on

Ravi Dahiya won

ਨਵੀਂ ਦਿੱਲੀ, 11 ਅਗਸਤ – ਭਾਰਤ ਦੇ ਭਲਵਾਨ ਰਵੀ ਦਹੀਆ ਨੇ ਓਲੰਪਿਕ ਦਾ ਸਿਲਵਰ ਮੈਡਲ ਜਿੱਤ ਕੇ ਦੁਨੀਆ ਵਿੱਚ ਦੇਸ਼ ਦਾ ਨਾਂਅ ਰੋਸ਼ਨ ਕੀਤਾ। ਉਨ੍ਹਾਂ ਨੇ ਖੁਲਾਸਾ ਕੀਤਾ ਕਿ 2015 ਵਿੱਚ ਸੱਟ ਲੱਗਣ ਪਿੱਛੋਂ ਤਿੰਨ ਸਾਲ ਮੈਂ ਅਖਾੜੇ ਤੋਂ ਦੂਰ ਰਿਹਾ। ਇੱਕ ਵਾਰ ਲੱਗਾ ਕਿ ਕੁਸ਼ਤੀ ਦੁਬਾਰਾ ਨਹੀਂ ਹੋ ਸਕੇਗੀ, ਪਰ ਮਨ ਮੰਨਣ ਲਈ ਤਿਆਰ ਨਹੀਂ ਸੀ। ਤਦ ਮਨ ਦੁਖੀ ਹੁੰਦਾ ਸੀ ਕਿ ਮੇਰੇ ਨਾਲ ਕੀ ਹੋਇਆ।
ਕਜ਼ਾਕਿਸਤਾਨ ਦੇ ਭਲਵਾਨ ਵੱਲੋਂ ਦੰਦੀ ਵੱਢਣ ਬਾਰ ਰਵੀ ਦਹੀਆ ਨੇ ਕਿਹਾ ਕਿ ਇਹੋ ਜਿਹਾ ਕੋਈ ਨਹੀਂ ਹੋਵੇਗਾ ਜਿਸ ਨੂੰ ਦਰਦ ਨਾ ਹੋਵੇ, ਪਰ ਮੇਰਾ ਟੀਚਾ ਉਸ ਨੂੰ ਹਰਾਉਣਾ ਸੀ। ਮੁਕਾਬਲੇ ਦਾ ਉਹੀ ਸਮਾਂ ਖਤਮ ਹੋਣ ਵਾਲਾ ਸੀ ਤੇ ਜੇ ਮੈਂ ਦਰਦ ਲਈ ਉਸ ਨੂੰ ਛੱਡ ਦਿੰਦਾ ਤਾਂ ਉਹ ਜਿੱਤ ਜਾਂਦਾ। ਜਿੱਤ ਦਾ ਮੌਕਾ ਮੈਂ ਕਿਸੇ ਹਾਲਤ ਵਿੱਚ ਛੱਡਣਾ ਨਹੀਂ ਚਾਹੁੰਦਾ ਸੀ। ਉਸੇ ਦਾਅ ਉੱਤੇ ਜਿੱਤ ਦਰਜ ਕਰਨ ਤੋਂ ਇਲਾਵਾ ਮੇਰੇ ਕੋਲ ਕੋਈ ਚਾਰਾ ਨਹੀਂ ਸੀ। ਇਸੇ ਜਨੂੰਨ ਵਿੱਚ ਦਰਦ ਭੁੱਲ ਗਿਆ। ਉਨ੍ਹਾਂ ਕਿਹਾ ਕਿ ਮੈਂ ਪੈਰਿਸ ਵਿੱਚ ਗੋਲਡ ਆਪਣੇ ਨਾਂਅ ਕਰਾਂਗਾ। ਫਾਈਨਲ ਵਿੱਚ ਹਮਲਾਵਰੀ ਵਤੀਰੇ ਦੀ ਘਾਟ ਬਾਰੇ ਦਹੀਆ ਨੇ ਕਿਹਾ ਕਿ ਰੂਸ ਦੇ ਭਲਵਾਨ ਚੰਗੇ ਹੁੰਦੇ ਹਨ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਮੇਰੇ ਮੁਕਾਬਲੇ ਉਨ੍ਹਾਂ ਨੂੰ ਵੱਧ ਤਜਰਬਾ ਹੈ। ਫਾਈਨਲ ਵਿੱਚ ਮੇਰਾ 100 ਫੀਸਦੀ ਕਾਰਗੁਜਾਰੀ ਦਾ ਟੀਚਾ ਸੀ, ਪਰ ਉਹ ਮੇਰੇ ਤੋਂ ਚੰਗਾ ਖੇਡਿਆ ਤੇ ਚੈਂਪੀਅਨ ਬਣਿਆ। ਇੱਥੇ ਇੰਨਾ ਹੀ ਕਹਿਣਾ ਚਾਹਾਂਗਾ ਕਿ ਭਵਿੱਖ ਵਿੱਚ ਮੁਕਾਬਲੇ ਹੁੰਦੇ ਰਹਿਣਗੇ ਤੇ ਰੂਸ ਦੇ ਭਲਵਾਨ ਨੂੰ ਹੁਣ ਮੇਰੇ ਨਾਲ ਮੁਕਾਬਲਾ ਕਰਨਾ ਮੁਸ਼ਕਲ ਲੱਗੇਗਾ।

Continue Reading

ਰੁਝਾਨ


Copyright by IK Soch News powered by InstantWebsites.ca