Indian woman killed in Israeli-Palestinian clashes
Connect with us [email protected]

ਅੰਤਰਰਾਸ਼ਟਰੀ

ਇਸਰਾਈਲ-ਫਲਸਤੀਨ ਟਕਰਾਅ ਵਿੱਚ ਭਾਰਤੀ ਔਰਤ ਦੀ ਮੌਤ

Published

on

death

ਯੋਰੋਸ਼ਲਮ, 13 ਮਈ – ਇਸਾਰਾਈਲ ਤੇ ਫਲਸਤੀਨੀ ਧਿਰਾਂ ਵਿਚਾਲੇ ਜਾਰੀ ਹਿੰਸਕ ਟਕਰਾਅ ਦੌਰਾਨ ਇੱਕ ਤੀਹ ਸਾਲਾ ਭਾਰਤੀ ਔਰਤ ਦੀ ਵੀ ਮੌਤ ਹੋ ਗਈ ਹੈ। ਉਹ ਇਸਰਾਈਲ ਵਿੱਚ ਗਾਜ਼ਾ ਤੋਂ ਫਲਸਤੀਨੀ ਗਰੁੱਪਾਂ ਵੱਲੋਂ ਕੀਤੇ ਗਏ ਰਾਕੇਟ ਹਮਲੇ ਵਿੱਚ ਮਾਰੀ ਗਈ ਹੈ। ਮ੍ਰਿਤਕਾ ਦੀ ਸ਼ਨਾਖਤ ਸੌਮਿਆ ਸੰਤੋਸ਼ ਵਜੋਂ ਹੋਈ ਹੈ ਅਤੇ ਉਹ ਕੇਰਲਾ ਨਾਲ ਸਬੰਧਤ ਹੈ। ਉਹ ਦੱਖਣੀ ਇਸਰਾਈਲ ਵਿੱਚ ‘ਕੇਅਰਗਿਵਰ’ ਵਜੋਂ ਇੱਕ ਬਿਰਧ ਔਰਤ ਦੀ ਸਾਂਭ-ਸੰਭਾਲ ਕਰ ਰਹੀ ਸੀ। ਉਸ ਦੀ ਮੌਤ ਇਸਰਾਈਲ ਦੇ ਤੱਟੀ ਸ਼ਹਿਰ ਐਕਕੇਲਨ ਵਿੱਚ ਹੋਈ ਹੈ। ਇਹ ਸ਼ਹਿਰ ਗਾਜ਼ਾ ਪੱਟੀ ਦੇ ਨਾਲ ਲੱਗਦਾ ਹੈ ਜਿਸ ਨੂੰ ਫਲਸਤੀਨੀ ਦਹਿਸ਼ਤਗਰਦ ਜ਼ੋਰਦਾਰ ਢੰਗ ਨਾਲ ਨਿਸ਼ਾਨਾ ਬਣਾ ਰਹੇ ਹਨ।
ਭਾਰਤੀ ਮਹਿਲਾ ਇਸਰਾਈਲ ਵਿੱਚ ਪਿਛਲੇ ਸੱਤ ਸਾਲਾਂ ਤੋਂ ਰਹਿ ਰਹੀ ਸੀ। ਉਸ ਦਾ ਇੱਕ ਨੌਂ ਸਾਲ ਦਾ ਬੇਟਾ ਹੈ, ਜਿਸ ਨੂੰ ਉਹ ਕੇਰਲਾ ਵਿੱਚ ਆਪਣੇ ਪਤੀ ਕੋਲ ਛੱਡ ਕੇ ਗਈ ਸੀ। ਇਸਰਾਈਲ ਵਿੱਚ ਭਾਰਤੀ ਰਾਜਦੂਤ ਰੌਨ ਮਲਕਾ ਨੇ ਟਵੀਟ ਕਰ ਕੇ ਸੰਤੋਸ਼ ਦੀ ਮੌਤ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾ ਨੇ ਇਸਰਾਈਲ ਸਰਕਾਰ ਵੱਲੋਂ ਕਿਹਾ ‘ਸੌਮਿਆ ਸੰਤੋਸ਼ ਦੇ ਪਰਵਾਰ ਨਾਲ ਮੈਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ।

Read More World News in Punjabi

ਅੰਤਰਰਾਸ਼ਟਰੀ

ਚੀਨ ਦਾ ਝੂਠ ਜੱਗ ਜ਼ਾਹਰ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੂੰ ‘ਪੁਲਿਤਜ਼ਰ ਐਵਾਰਡ ਮਿਲਿਆ

Published

on

Megha Rajagopalan

ਨਿਊ ਯਾਰਕ, 13 ਜੂਨ – ਭਾਰਤੀ ਮੂਲ ਦੀ ਮਹਿਲਾ ਪੱਤਰਕਾਰ ਮੇਘਾ ਰਾਜਗੋਪਾਲਨ ਨੂੰ ਪੁਲਿਤਜ਼ਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਪੱਤਰਕਾਰੀ ਦੀ ਦੁਨੀਆ ਦਾ ਇਹ ਸਭ ਤੋਂ ਵੱਡਾ ਇਨਾਮ ਮੰਨਿਆ ਜਾਂਦਾ ਹੈ। ਮੇਘਾ ਨੇ ਆਪਣੀਆਂ ਰਿਪੋਰਟਾਂ ਰਾਹੀਂ ਚੀਨ ਦੇ ਨਜ਼ਰਬੰਦੀ ਕੈਂਪਾਂ ਦੀ ਸੱਚਾਈ ਬਾਹਰ ਲਿਆਂਦੀ ਸੀ। ਉਨ੍ਹਾਂ ਨੇ ਸੈਟੇਲਾਈਟ ਫੋਟੋਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਦੱਸਿਆ ਕਿ ਚੀਨ ਨੇ ਲੱਖਾਂ ਉਈਗਰ ਮੁਸਲਮਾਨਾਂ ਨੂੰ ਕੈਦ ਕੀਤਾ ਹੈ।
ਮੇਘਾ ਰਾਜਗੋਪਾਲਨ ਨੇ ਆਪਣੇ ਪਿਤਾ ਦੇ ਵਧਾਈ ਸੰਦੇਸ਼ ਨੂੰ ਟਵਿੱਟਰ ਉੱਤੇ ਪੋਸਟ ਕੀਤਾ ਹੈ, ਇਸ ਵਿੱਚ ਉਨ੍ਹਾਂ ਦੇ ਪਿਤਾ ਨੇ ਮੇਘਾ ਨੂੰ ਪੁਲਿਤਜ਼ਰ ਐਵਾਰਡ ਮਿਲਣ ਉੱਤੇ ਵਧਾਈ ਦਿੱਤੀ ਅਤੇ ਲਿਖਿਆ ਕਿ ਵਧਾਈ ਮੇਘਾ, ਮਾਂ ਨੇ ਹੁਣੇ ਮੈਨੂੰ ਇਹ ਸੰਦੇਸ਼ ਭੇਜਿਆ ਹੈ। ਪੁਲਿਤਜ਼ਰ ਐਵਾਰਡ। ਬਹੁਤ ਵਧੀਆ। ਇਸ ਬਦਲੇ ਮੇਘਾ ਨੇ ਧੰਨਵਾਦ ਲਿਖ ਕੇ ਜਵਾਬ ਦਿੱਤਾ।ਮੇਘਾ ਦੇ ਨਾਲ ਇੰਟਰਨੈਟ ਮੀਡੀਆ ਬਜ਼ਫੀਡ ਨਿਊਜ਼ ਦੇ ਪੱਤਰਕਾਰਾਂ ਨੂੰ ਵੀ ਪੁਲਿਤਜ਼ਰ ਐਵਾਰਡ ਦਿੱਤਾ ਗਿਆ। ਭਾਰਤੀ ਮੂਲ ਦੀ ਪੱਤਰਕਾਰ ਨੀਲ ਬੇਦੀ ਨੂੰ ਸਥਾਨਕ ਰਿਪੋਰਟਿੰਗ ਸ਼੍ਰੇਣੀ ਦਾ ਪੁਲਿਤਜ਼ਰ ਇਨਾਮ ਮਿਲਿਆ ਹੈ। ਉਨ੍ਹਾਂ ਨੇ ਫਲੋਰੀਡਾ ਵਿੱਚ ਸਰਕਾਰੀ ਅਧਿਕਾਰੀਆਂ ਦੇ ਬੱਚਿਆਂ ਦੀ ਤਸਕਰੀ ਬਾਰੇ ਟੰਪਾ ਬੇ ਟਾਈਮਜ਼ ਲਈ ਇੱਕ ਇਨਵੈਸਟੀਗੇਸ਼ਨ ਸਟੋਰੀ ਕੀਤੀ ਸੀ।ਜਾਰਜ ਫਲਾਈਡ ਦਾ ਕਤਲ ਰਿਕਾਰਡ ਕਰਨ ਵਾਲੀ ਲੜਕੀ ਨੂੰ ਵੀ ਇਹਐਵਾਰਡ ਮਿਲਿਆ ਹੈ।

Continue Reading

ਅੰਤਰਰਾਸ਼ਟਰੀ

370 ਏਕੜ ਵਿੱਚ ਫੈਲੇ ਆਈਲੈਂਡ ਉਤੇ ਇਕੱਲਾ ਰਹਿੰਦੈ ਮਾਰਟੀ

Published

on

Marty lives alone

ਅਮਰੀਕਾ, 13 ਜੂਨ – ਅਮਰੀਕਾ ਵਿੱਚ ਵਾਸ਼ਿੰਗਟਨ ਦੇ ਤਟ ਤੋਂ ਕੁਝ ਦੂਰ ਜੁਆਨ ਡੇ ਫੂਕਾ ਦੇ ਖੇਤਰ ਵਿੱਚ ਇੱਕ ਛੋਟਾ ਜਿਹਾ ਟਾਪੂ ਹੈ। ਸਿਰਫ 370 ਏਕੜ ਦੇ ਇਸ ਟਾਪੂ ਦੀ ਲੰਬਾਈ ਦੋ ਮੀਲ ਹੈ। ਇਥੇ ਰਹਿੰਦਾ ਹੈ ਮਾਰਟੀ ਬਲੁਵਾਟਰ (72) ਨਾਂਅ ਦਾ ਇੱਕ ਵਿਅਕਤੀ, ਸਿਰਫ ਇਕੱਲਾ।
ਖਾਸ ਗੱਲ ਇਹ ਹੈ ਕਿ ਇਸ ਟਾਪੂ ਉੱਤੇ ਬਲੂਵਾਟਰ ਕਿਰਾਏਦਾਰ ਹੈ ਅਤੇ ਉਹ ਵੀ ਸਾਰੀ ਉਮਰ ਲਈ। ਪ੍ਰਾਪਰਟੀ ਸੇਲ ਵਿੱਚ ਹੋਈ ਧੋਖਾਧੜੀ ਕਾਰਨ ਇਸ ਟਾਪੂ ਉੱਤੇ ਰਹਿਣ ਦਾ ਉਸ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਪਰ ਅੱਜਕੱਲ੍ਹ ਉਹ ਖੁਦ ਵਾਤਾਵਰਣ ਸੁਰੱਖਿਆ ਲਈ ਕੰਮ ਕਰ ਰਿਹਾ ਹੈ। ਸੱਤਰ ਦੇ ਦਹਾਕੇ ਵਿੱਚ ਪ੍ਰਾਪਰਟੀ ਡਿਵੈਲਪਰਸ ਨੇ ਇਸ ਟਾਪੂ ਉੱਤੇ ਪਲਾਟਿੰਗ ਕਰ ਕੇ ਸਮੁੰਦਰ ਵਿੱਚ ਇੱਕ ਸੁੰਦਰ ਪਲਾਟ ਦੇਣ ਦਾ ਝਾਂਸਾ ਦਿੱਤਾ ਸੀ। ਸਾਲ 1971 ਵਿੱਚ 23 ਸਾਲ ਦੀ ਉਮਰ ਵਿੱਚ ਬਲੂਵਾਟਰ ਇਥੇ ਪਲਾਟ ਦੇਖਣ ਆਇਆ ਤਾਂ ਇਸ ਜਗ੍ਹਾ ਦੀ ਖੂਬਸੂਰਤੀ ਨੇ ਉਸ ਨੂੰ ਮੋਹ ਲਿਆ ਤੇ ਉਸ ਨੇ ਸੱਤਰ ਹਜ਼ਾਰ ਡਾਲਰ ਦਾ ਇੱਕ ਪਲਾਟ ਖਰੀਦਿਆ। ਇਸ ਦੇ ਨਾਲ ਉਥੇ ਵਿਵਾਦ ਖੜ੍ਹਾ ਹੋਣਾ ਸ਼ੁਰੂ ਹੋ ਗਿਆ। ਵਾਤਾਵਰਣ ਸੁਰੱਖਿਆ ਬਾਰੇ ਕੰਮ ਕਰਦੇ ਸੰਗਠਨ ਟਾਪੂ ਉੱਤੇ ਮਨੁੱਖੀ ਆਬਾਦੀ ਵਾਸਉਣ ਦੇ ਖਿਲਾਫ ਉੱਠ ਖੜੋਤੇ। ਬਲੂਵਾਟਰ ਜਾਣਦੇ ਸਨ ਕਿ ਟਾਪੂ ਦੀ ਖੂਬਸੂਰਤੀ ਉਸ ਦੇ ਮੌਜੂਦਾ ਸਰੂਪ ਦੇ ਕਾਰਨ ਹੈ, ਇਸ ਲਈ ਉਸ ਦਾ ਨੁਕਸਾਨ ਕਰਨਾ ਠੀਕ ਨਹੀਂ, ਪਰ ਜੋ ਜ਼ਮੀਨ ਉਸ ਨੇ ਖਰੀਦੀ, ਉਹ ਉਸ ਨੂੰ ਗੁਆਉਣਾ ਨਹੀਂ ਚਾਹੁੰਦਾ ਸੀ। ਕੇਸ ਕੋਰਟ ਵਿਚ ਗਿਆ ਤੇ 1982 ਵਿੱਚ ਕੋਰਟ ਨੇ ਇਸ ਟਾਪੂ ਨੂੰ ਜੰਗਲੀ ਜੀਵਾਂ ਲਈ ਸੁਰੱਖਿਅਤ ਕਰ ਦਿੱਤਾ। ਜਿਨ੍ਹਾਂ ਲੋਕਾਂ ਨੇ ਇਥੇ ਘਰ ਬਣਾ ਲਏ ਸਨ, ਉਨ੍ਹਾਂ ਨੂੰਆਪਸ਼ਨ ਦਿੱਤਾ ਗਿਆ ਕਿ ਉਹ 15 ਸਾਲ, 25 ਸਾਲ ਜਾਂ ਸਾਰੀ ਉਮਰ ਵਰਤੋਂ ਦੇ ਲਈ ਇਥੇ ਰਹਿ ਸਕਦੇ ਹਨ, ਪਰ ਬਲੂਵਾਟਰ ਇੱਕੋ-ਇੱਕੋ ਅਜਿਹਾ ਵਿਅਕਤੀ ਸੀ, ਜਿਸ ਨੇ ਇਥੇ ਸਾਰੀ ਉਮਰ ਰਹਿਣ ਦਾ ਬਦਲ ਚੁਣਿਆ।
ਟਾਪੂ ਉੱਤੇ ਬਿਜਲੀ ਨਹੀਂ ਹੈ। ਬਲੂਵਾਟਰ ਦੇ ਕੋਲ ਇੱਕ ਲੱਕੜੀ ਨਾਲ ਬਲਣ ਵਾਲਾ ਸਟੋਵ ਹੈ, ਖਾਣਾ ਬਣਾਉਣ ਦੇ ਲਈ ਚੁੱਲ੍ਹਾ ਅਤੇ ਪਾਣੀ ਗਰਮ ਕਰਨ ਲਈ ਇੱਕ ਗੈਸ ਨਾਲ ਚੱਲਣ ਵਾਲਾ ਹੀਟਰ ਹੈ। ਬਲੂਵਾਟਰ ਕਹਿੰਦਾ ਹੈ ਕਿ ਇਕਾਂਤ ਉਸ ਨੂੰ ਪ੍ਰੇਸ਼ਾਨ ਨਹੀਂ ਕਰਦਾ। ਹੁਣ ਉਹ ਵਾਤਾਵਰਣ ਸੁਰੱਖਿਆ ਦੇ ਲਈ ਕੰਮ ਕਰਦਾ ਹੈ।

Continue Reading

ਅੰਤਰਰਾਸ਼ਟਰੀ

ਅਨੋਖੀ ਪ੍ਰੇਮ ਕਹਾਣੀ :95 ਦੀ ਉਮਰ ਵਿੱਚ ਪਿਆਰ ਪਿੱਛੋਂ ਵਿਆਹ ਦੇ ਬੰਧਨ ਵਿੱਚ ਬੱਝੇ

Published

on

Unique love story

ਨਿਊ ਯਾਰਕ, 13 ਜੂਨ – ਜਿਸ ਉਮਰ ਨੂੰ ਆਮ ਤੌਰ ਉੱਤੇ ਬੱਚਿਆਂ ਦੀ ਜ਼ਿੰਮੇਵਾਰੀਆਂ ਨਿਭਾਉਣ ਅਤੇ ਭਗਵਾਨ ਦਾ ਭਜਨ ਕਰਨ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ, ਉਮਰ ਦੇ ਉਸੇ ਪੜਾਅ ਉੱਤੇ ਦੋ ਬਜ਼ੁਰਗਾਂ ਵੱਲੋਂ ਵਿਆਹ ਰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੋਵਿਡ-19 ਦੇ ਦੌਰ ਵਿੱਚ ਕਿਸੇ ਨਾਲ ਡੇਟ ਉੱਤੇ ਜਾਣਾ ਲੋਕਾਂ ਲਈ ਚੁਣੌਤੀ ਤੋਂ ਘੱਟ ਨਹੀਂ, ਪਰ ਦੋ ਬਜ਼ੁਰਗਾਂ ਨੇ ਨਾ ਸਿਰਫ ਇੱਕ-ਦੂਜੇ ਨਾਲ ਪਿਆਰ ਕੀਤਾ, ਸਗੋਂ ਵਿਆਹ ਵੀ ਕੀਤਾ। ਆਪਣੀ ਪਤਨੀ ਗੁਆ ਚੁੱਕੇ ਜਾਨ ਸ਼ੁਲਟਲ (95) ਦੀ ਮੁਲਾਕਾਤ ਅਚਾਨਕ ਜਾਯ ਮੋਰੋ-ਨਲਟਨ ਨਾਲ ਹੋਈ। ਜਾਯ ਅਤੇ ਜਾਨ ਨੇ ਮੁਲਾਕਾਤ ਤੋਂ ਬਾਅਦ ਸਮਝਿਆ ਕਿ ਦੋਵੇਂ ਇੱਕੋ ਪੜਾਅ ਉੱਤੇ ਹਨ ਤੇ ਇੱਕੋ ਜਿਹੀਆਂ ਭਾਵਨਾਵਾਂ ਹਨ। ਦੋਵੇਂ ਬਜ਼ੁਰਗ ਨਿਊ ਯਾਰਕ ਦੇ ਰਹਿਣ ਵਾਲੇ ਹਨ। ਕੋਵਿਡ-19 ਦੇ ਬਾਵਜੂਦ ਦੋਵਾਂ ਨੇ ਇੱਕ-ਦੂਜੇ ਨਾਲ ਮੁਲਾਕਾਤ ਨਹੀਂ ਛੱਡੀ। ਦੋਵਾਂ ਨੇ ਇਕੱਠੇ ਕੋਵਿਡ ਟੀਕਾ ਲਗਵਾਇਆ। ਕੋਵਿਡ ਨਿਯਮਾਂ ਵਿੱਚ ਢਿੱਲ ਤੋਂ ਬਾਅਦ ਦੋਵਾਂ ਦੀ ਜ਼ਿੰਦਗੀ ਪਟੜੀ ਉੱਤੇ ਪਰਤੀ।ਇਸ ਦੌਰਾਨ ਦੋਵਾਂ ਨੇ ਇੱਕ-ਦੂਜੇ ਨੂੰ ਬਿਹਤਰ ਸਮਝਿਆ ਤੇ ਰਿਸ਼ਤਾ ਹੋਰ ਮਜ਼ਬੂਤ ਹੋਇਆ। ਅਚਾਨਕ ਡਾਨ ਸ਼ੁਲਟਲ ਨੇ ਇੱਕ ਦਿਨ ਜਾਯ ਮੋਰੋ ਨੂੰ ਵਿਆਹ ਲਈ ਪ੍ਰਪੋਜ ਕੀਤਾ। ਦੋਵਾਂ ਨੂੰ ਵਿਆਹ ਤਕ ਦਾ ਸਫਰ ਪੂਰਾ ਕਰਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਕੁਝ ਲੋਕਾਂ ਨੇ ਉਨ੍ਹਾਂ ਦੇ ਇਸ ਫੈਸਲੇ ਉੱਤੇ ਹੈਰਾਨੀ ਪ੍ਰਗਟਾਈ ਅਤੇ ਕੁਝ ਨੇ ਮਜ਼ਾਕ ਉਡਾਇਆ, ਪਰ ਜਾਨ ਅਤੇ ਜਾਯ ਦਾ ਕਹਿਣਾ ਹੈ ਕਿ ਸੱਚੇ ਪਿਆਰ ਦੀ ਭਾਲ ਲਈ ਨੌਜਵਾਨ ਹੋਣਾ ਜ਼ਰੂਰੀ ਨਹੀਂ। ਜਾਨ ਦੇ ਵਿਆਹ ਦੇ ਫੈਸਲੇ ਉੱਤੇ ਉਨ੍ਹਾਂ ਦੇ ਬੱਚੇ ਖੁਸ਼ ਹਨ।

Continue Reading

ਰੁਝਾਨ


Copyright by IK Soch News powered by InstantWebsites.ca