Indian families in the United States earn an average of 120,000 dollars a y
Connect with us [email protected]

ਸਿੱਖਿਆ

ਅਮਰੀਕਾ ਵਿੱਚ ਭਾਰਤੀ ਪਰਵਾਰ ਸਾਲਾਨਾ ਕਮਾਉਂਦੇ ਹਨ ਔਸਤ ਇੱਕ ਲੱਖ ਵੀਹ ਹਜ਼ਾਰ ਡਾਲਰ

Published

on

america

ਵਾਸ਼ਿੰਗਟਨ, 30 ਜਨਵਰੀ – ਕਮਾਈ ਦੇ ਪੱਖੋਂ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੀ ਬੱਲੇ-ਬੱਲੇ ਹੈ। ਇੱਕ ਤਾਜ਼ਾ ਰਿਪੋਰਟ ਮੁਤਾਬਕ ਅਮਰੀਕਾ ਵਿਚਲੇ ਹਰ ਭਾਰਤੀ ਪਰਵਾਰ ਦੀ ਔਸਤ ਆਮਦਨ 1,20,000 ਅਮਰੀਕੀ ਡਾਲਰ ਸਾਲਾਨਾ ਹੈ। ਖ਼ਾਸ ਇਹ ਗੱਲ ਇਹ ਕਿ ਕਮਾਈ ਦੇ ਪੱਖੋਂ ਭਾਰਤਵੰਸ਼ੀਆਂ ਨੇ ਨਾ ਕੇਵਲ ਉਥੇ ਵੱਸਦੀਆਂ ਸਭ ਜਾਤਾਂ ਨੂੰ ਪਿੱਛੇ ਛੱਡਿਆ ਹੈ, ਸਗੋਂ ਗੋਰਾ ਭਾਈਚਾਰਾ ਵੀ ਉਸ ਤੋਂ ਪਿੱਛੇ ਹੈ।
ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਲੱਗਭਗ 40 ਲੱਖ ਹੈ।‘ਦ ਨੈਸ਼ਨਲ ਕੁਲੀਸ਼ਨ ਫਾਰ ਏਸ਼ੀਅਨ ਪੈਸੀਫਿਕ ਅਮਰੀਕਨ ਕਮਿਊਨਿਟੀ ਡਿਵੈਲਪਮੈਂਟ’ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤੀਆਂ ਵਾਂਗ ਦੂਜੇ ਗਰੁੱਪ ਵੀ ਚੋਖੀ ਕਮਾਈ ਕਰ ਰਹੇ ਹਨ। ਮਿਆਂਮਾਰ ਮੂਲ ਦੇ ਲੋਕਾਂ ਦੀ ਸਾਲਾਨਾ ਆਮਦਨ 45,348 ਡਾਲਰ, ਗੈਰ ਗੋਰੇ ਲੋਕਾਂ ਦੀ 41,511 ਡਾਲਰ ਅਤੇ ਲਾਤੀਨੀ ਅਮਰੀਕੀਆਂ ਦੀ 51,404 ਡਾਲਰ ਹੈ। ਏਸ਼ੀਆਈ ਅਮਰੀਕੀ ਅਤੇ ਪੈਸੇਫਿਕ ਦੀਪ ਸਮੂਹ (ਏ ਏ ਪੀ ਆਈ) ਸਬ ਗਰੁੱਪਾਂ ਵਿੱਚ ਵਿਆਪਕ ਰੂਪ ਤੋਂ ਆਰਥਿਕ ਅੰਕੜਿਆਂ ਦਾ ਇਹ ਪੈਟਰਨ ਕਈ ਪ੍ਰਕਾਰ ਦੇ ਸੰਕੇਤਕਾਂ ਬਰਾਬਰ ਹੈ। ਇਸ ਵਿੱਚ ਗ਼ਰੀਬੀ ਦਰ, ਘਰਾਂ ਦਾ ਖ਼ਰਚਾ ਅਤੇ ਕਿਰਾਏ ਦਾ ਬੋਝ ਆਦਿ ਸ਼ਾਮਲ ਹੈ। ਏਸ਼ੀਆਈ ਲੋਕਾਂ ਦੀ ਔਸਤ ਆਮਦਨ 87,194 ਡਾਲਰ ਸਾਲਾਨਾ ਦੱਸੀ ਗਈ ਹੈ।

ਸਿੱਖਿਆ

ਵਿਧਾਇਕ 62 ਦੀ ਉਮਰ ਵਿੱਚ ਬੀ ਏ ਦੀ ਪ੍ਰੀਖਿਆ ਦੇ ਰਿਹੈ

Published

on

ਉਦੈਪੁਰ, 4 ਮਾਰਚ – ਰਾਜਸਥਾਨ ਦੇ ਉਦੈਪੁਰ ਦਿਹਾਤੀ ਤੋਂ ਭਾਜਪਾ ਦੇ ਵਿਧਾਇਕ ਫੂਲ ਸਿੰਘ ਮੀਣਾ ਦਾ ਕਹਿਣਾ ਹੈ ਕਿ ਜਦੋਂ ਕਦੀ ਸਕੂਲਾਂ ਵਿੱਚ ਬੱਚਿਆਂ ਨੂੰ ਭਾਸ਼ਣ ਦਿੰਦੇ ਤਾਂ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਕਿ ਖੁਦ ਪੜ੍ਹੇ ਨਾ ਹੋਣ ਕਾਰਨ ਉਹ ਕਿਵੇਂ ਉਨ੍ਹਾਂ ਨੂੰ ਸਿੱਖਿਆ ਦੇਣ। ਇਸ ਲਈ ਚਾਲੀ ਸਾਲ ਪਹਿਲਾਂ ਛੁੱਟ ਗਈ ਪੜ੍ਹਾਈ ਫਿਰ ਜਾਰੀ ਕਰਨ ਦੀ ਠਾਣ ਲਈ ਤੇ ਇਸ ਕੰਮ ਵਿੱਚ ਉਨ੍ਹਾਂ ਦੀਆਂ ਧੀਆਂ ਦੀ ਪ੍ਰੇਰਨਾ ਕੰਮ ਆਈ ਹੈ। ਫੂਲ ਸਿੰਘ ਇਨ੍ਹੀਂ ਦਿਨੀਂ ਵਰਧਮਾਨ ਮਹਾਵੀਰ ਓਪਨ ਯੂਨੀਵਰਸਿਟੀ ਕੋਟਾ ਰਾਹੀਂ ਬੀ ਏ ਫਾਈਨਲ ਦੀ ਪ੍ਰੀਖਿਆ ਦੇ ਰਹੇ ਹਨ।
62 ਸਾਲ ਦੇ ਹੋ ਗਏ ਫੂਲ ਸਿੰਘ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਸਨ, ਜਿਸ ਕਾਰਨ ਪੜ੍ਹਾਈ ਛੱਡਣੀ ਪਈ। ਰੁਜ਼ਗਾਰ ਲਈ ਗ੍ਰਹਿ ਜ਼ਿਲ੍ਹਾ ਭੀਲਵਾੜਾ ਛੱਡ ਕੇ ਉਦੈਪੁਰ ਆਉਣਾ ਪਿਆ ਤੇ ਇਥੇ ਮਜ਼ਦੂਰੀ ਕਰਨ ਲੱਗੇ। ਮਜ਼ਦੂਰਾਂ ਦਾ ਸਾਥ ਮਿਲਣ ਉੱਤੇ ਉਨ੍ਹਾਂ ਨੇ ਉਦੈਪੁਰ ਨਗਰ ਕੌਂਸਲਰ ਦੀ ਚੋਣ ਲੜੀ ਤੇ ਜੇਤੂ ਹੋਏ। ਉਨ੍ਹਾਂ ਦੇ ਸੁਭਾਅ ਅਤੇ ਪ੍ਰਸਿੱਧੀ ਦੇਖ ਕੇ ਪਾਰਟੀ ਨੇ ਸਾਲ 2013 ਵਿੱਚ ਉਦੈਪੁਰ ਦਿਹਾਤੀ ਤੋਂ ਉਨ੍ਹਾਂ ਨੂੰ ਦਿੱਤੀ ਤਾਂ ਜੇਤੂ ਰਹੇ। ਅੱਜਕੱਲ੍ਹ ਉਹ ਦੂਜੀ ਵਾਰ ਵਿਧਾਨ ਸਭਾ ਦੇ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਬੇਸ਼ੱਕ ਉਹ ਵਿਧਾਇਕ ਬਣ ਗਏ, ਪਰ ਪੜ੍ਹਾਈ ਨਾ ਕਰਨ ਦੀ ਕਸਕ ਹਮੇਸ਼ਾਂ ਦਿਲ ਵਿੱਚ ਸੀ। ਜਿਵੇਂ ਕਦੇ ਉਨ੍ਹਾਂ ਨੂੰ ਸਕੂਲਾਂ ਵਿੱਚ ਮਹਿਮਾਨ ਬਣਾ ਕੇ ਸੱਦਿਆ ਜਾਂਦਾ ਤਾਂ ਸ਼ਰਮਿੰਦਗੀ ਮਹਿਸੂਸ ਹੁੰਦੀ। ਇਸ ਤੋਂ ਬਾਅਦ ਤੈਅ ਕਰ ਲਿਆ ਕਿ ਪੜ੍ਹਨਾ ਪਵੇਗਾ ਤੇ ਇਸੇ ਕੰਮ ਵਿੱਚ ਧੀਆਂ ਨੇ ਮਦਦ ਕੀਤੀ। ਉਹ ਕਹਿੰਦੇ ਹਨ ਕਿ ਮੈਨੂੰ ਲੱਗਦਾ ਸੀ ਕਿ ਖੁਦ ਪੜ੍ਹਿਆ ਲਿਖਿਆ ਨਹੀਂ ਅਤੇ ਸਕੂਲੀ ਬੱਚਿਆਂ ਨੂੰ ਪੜ੍ਹਨ ਦੀ ਸਿੱਖਿਆ ਦਿੰਦਾ ਹਾਂ, ਜੋ ਠੀਕ ਨਹੀਂ ਹੈ। ਅੱਜਕੱਲ੍ਹ ਉਹ ਛੋਟੇ ਬੱਚਿਆਂ ਨੂੰ ਹੀ ਨਹੀਂ, ਵੱਡਿਆਂ ਨੂੰ ਵੀ ਪੜ੍ਹਨ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦੀਆਂ ਧੀਆਂ ਨੇ ਪਹਿਲੀ ਵਾਰ ਸਾਲ 2014 ਵਿੱਚ ਓਪਨ ਸਕੂਲ ਤੋਂ ਦਸਵੀਂ ਦਾ ਫਾਰਮ ਭਰਵਾਇਆ ਸੀ, ਪਰ ਵਿਧਾਇਕ ਬਣਨ ਪਿੱਛੋਂ ਰੁਝੇਵੇਂ ਕਾਰਨ ਪ੍ਰੀਖਿਆ ਨਹੀਂ ਦੇ ਸਕੇ। ਅਗਲੇ ਸਾਲ ਫਿਰ ਧੀਆਂ ਨੇ ਫਾਰਮ ਭਰਿਆ ਅਤੇ ਦਸਵੀਂ ਕਲਾਸ ਪਾਸ ਕਰ ਲਈ। ਸਾਲ 2016-17 ਵਿੱਚ 12ਵੀਂ ਕੀਤੀ ਤੇ ਇਸ ਵਾਰ ਬੀ ਏ ਆਖਰੀ ਸਾਲ ਦੀ ਪ੍ਰੀਖਿਆ ਦੇ ਰਹੇ ਹਨ। ਵਿਧਾਇਕ ਫੂਲ ਸਿੰਘ ਦੀਆਂ ਪੰਜ ਧੀਆਂ ਹਨ ਤੇ ਸਾਰੀਆਂ ਪੜ੍ਹੀਆਂ ਲਿਖੀਆਂ ਹਨ। ਚਾਰ ਧੀਆਂ ਪੋਸਟ ਗ੍ਰੈਜੂਏਟ ਹਨ, ਜਦ ਕਿ ਇੱਕ ਧੀ ਪੁਣੇ ਤੋਂ ਕਾਨੂੰਨ (ਲਾਅ) ਦੀ ਪੜ੍ਹਾਈ ਕਰ ਰਹੀ ਹੈ।

Continue Reading

ਸਿੱਖਿਆ

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਤੀਸਰੀ ਮੰਜ਼ਿਲ ਤੋਂ ਸਟੂਡੈਂਟ ਨੇ ਛਾਲ ਮਾਰੀ

Published

on

ਮੈਨੇਜਮੈਂਟਤੋਂ ਛੁੱਟੀ ਮੰਗੀ, ਸਸਪੈਂਡ ਕਰ ਦਿੱਤਾ ਸੀ
ਬਠਿੰਡਾ, 24 ਫਰਵਰੀ – ਤਲਵੰਡੀ ਸਾਬੋ ਦੀ ਇੱਕ ਯੂਨੀਵਰਸਿਟੀ ਦੀ ਤੀਸਰੀ ਮੰਜ਼ਿਲ ਤੋਂ ਇਸ ਦੇ ਇੱਕ ਵਿਦਿਆਰਥੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੀ ਖਬਰ ਮਿਲਦੇ ਸਾਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ਲੈ ਗਏ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਪਤਾ ਲੱਗਾ ਹੈ ਕਿ ਵਿਦਿਆਰਥੀ ਨੇ ਛਾਲ ਮਾਰਨ ਤੋਂ ਪਹਿਲਾਂ ਲਿਖੇ ਪੱਤਰ ਵਿੱਚ ਮੈਨੇਜਮੈਂਟ ਉੱਤੇ ਗੰਭੀਰ ਦੋਸ਼ ਲਾਏ ਹਨ। ਉਸ ਦੀ ਪਛਾਣ ਯੂਨੀਵਰਸਿਟੀ ਦੇ ਖੇਤੀ ਵਿਭਾਗ ਦੇ ਵਿਦਿਆਰਥੀ ਮਿਥੁਨ ਵਾਸੀ ਕੇਰਲ ਵਜੋਂ ਹੋਈ ਹੈ, ਉਹ ਆਪਣੀ ਮਾਂ ਦੇ ਨਾਲ ਰਹਿੰਦਾ ਹੈ। ਉਸ ਨੂੰ ਕਿਸੇ ਕਾਰਨ ਛੁੱਟੀ ਚਾਹੀਦੀ ਸੀ, ਪਰ ਯੂਨੀਵਰਸਿਟੀ ਮੈਨੇਜਮੈਂਟ ਨੇ ਉਸ ਨੂੰ ਛੁੱਟੀ ਨਹੀਂ ਦਿੱਤੀ। ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਨੂੰ ਛੁੱਟੀ ਦੇਣ ਦੀਥਾ ਇੱਕ ਸਾਲ ਲਈ ਸਸਪੈਂਡ ਕਰ ਦਿੱਤਾ ਸੀ। ਮਿਥੁਨ ਨੇ ਕਿਹਾ ਕਿ ਉਸ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਜੇ ਉਹ ਇੱਕ ਸਾਲ ਕਾਲਜ ਨਹੀਂ ਆਏਗਾ ਤਾਂ ਪੜ੍ਹਾਈ ਕਿਵੇਂ ਕਰੇਗਾ ਅਤੇ ਪੇਪਰ ਕਿਵੇਂ ਦੇਵੇਗਾ। ਮੈਨੇਜਮੈਂਟ ਨੇ ਸਸਪੈਂਡ ਕਰਨ ਦਾ ਕਾਰਨ ਨਹੀਂ ਦਿੱਤਾ। ਇਸ ਤੋਂ ਦੁਖੀ ਹੋ ਕੇ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਥਾਣਾ ਤਲਵੰਡੀ ਸਾਬੋ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਇਸ ਦੀ ਜਾਂਚ ਕਰ ਰਹੇ ਹਨ। ਯੂਨੀਵਰਸਿਟੀ ਨੇ ਇਸ ਮਾਮਲੇ ਵਿੱਚ ਫਿਲਹਾਲ ਬਿਨਾਂ ਜਾਂਚ ਦੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਦੀ ਜਾਂਚ ਪੜਤਾਲ ਕਰਵਾਉਣ ਦੀ ਗੱਲ ਕਹੀ ਹੈ।

Read More Punjabi Breaking News Portal

Continue Reading

ਸਿੱਖਿਆ

ਮੇਡਗਿਆਲ ਨਸਲ ਦੀ ਭੇਡ ਦਾ ਮੁੱਲ 70 ਲੱਖ ਤੱਕ ਲੱਗ ਗਿਆ

Published

on

sheep

ਪੁਣੇ, 14 ਦਸੰਬਰ – ਆਪਣੇ ਅਨੋਖੇ ਰੂਪ ਅਤੇ ਚੰਗੀ ਗੁਣਵੱਤਾ ਵਾਲੇ ਮਾਸ ਲਈ ਪ੍ਰਸਿੱਧ ਮੇਡਗਿਆਲ ਨਸਲ ਦੀ ਇੱਕ ਭੇਡ ਨੂੰ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿੱਚ 70 ਲੱਖ ਰੁਪਏ ਦੀ ਖਰੀਦਣ ਦੀ ਪੇਸ਼ਕਸ਼ ਹੋਈ ਹੈ, ਪਰ ਭੇਡ ਦੇ ਮਾਲਕ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰ ਕੇ ਇਸ ਦੀ ਕੀਮਤ 1.5 ਕਰੋੜ ਰੁਪਏ ਮੰਗੀ ਹੈ।
ਮੇਡਗਿਆਲ ਨਸਲ ਦੀ ਭੇਡ ਸਾਂਗਲੀ ਦੇ ਜਾਟ ਤਹਿਸੀਲ ਵਿੱਚ ਪਾਈ ਜਾਂਦੀ ਹੈ ਤੇ ਹੋਰ ਨਸਲਾਂ ਦੇ ਮੁਕਾਬਲੇ ਇਨ੍ਹਾਂ ਦਾ ਆਕਾਰ ਵੱਡਾ ਹੁੰਦਾ ਹੈ। ਬੇਹੱਦ ਖੂਬੀਆਂ ਵਾਲੀ ਇਸ ਨਸਲ ਦੀ ਮੰਗ ਭੇਡ ਪਾਲਕਾਂ (ਬ੍ਰੀਡਰ) ਵਿੱਚ ਜ਼ਿਆਦਾ ਹੈ। ਇੱਕ ਅਧਿਕਾਰੀ ਦੇ ਮੁਤਾਬਕ ਸੂਬੇ ਦਾ ਪਸ਼ੂ ਪਾਲਣ ਵਿਭਾਗ ਲਗਾਤਾਰ ਮੇਡਗਿਆਲ ਨਸਲ ਦੀ ਗਿਣਤੀ ਇਸ ਦੇ ਮੂਲ ਸਥਾਨ ਤੋਂ ਇਲਾਵਾ ਵੀ ਵਧਾਉਣ ਦੀ ਕੋਸ਼ਿਸ਼ ਵਿੱਚ ਲੱਗਾ ਪਿਆ ਹੈ। ਇਸ ਨਸਲ ਦਾ ਨਾਂਅ ਜਾਟ ਤਹਿਸੀਲ ਦੇ ਮੇਡਗਿਆਲ ਪਿੰਡ ਤੇ ਰੱਖਿਆ ਗਿਆ ਹੈ। ਸਾਂਗਲੀ ਦੇ ਅਤਪੜੀ ਤਹਿਸੀਲ ਦੇ ਭੇਡ ਪਾਲਕ ਬਾਬੂ ਮੇਟਕਰੀ ਕੋਲ 200 ਭੇਡਾਂ ਹਨ ਅਤੇ ਜਦ ਇੱਕ ਮੇਲੇ ਵਿੱਚ ਭੇਡ ਨੂੰ 70 ਲੱਖ ਰੁਪਏ ਵਿੱਚ ਖਰੀਦਣ ਦੀ ਪੇਸ਼ਕਸ਼ ਇੱਕ ਖਰੀਦਾਰ ਨੇ ਕੀਤੀ ਤਾਂ ਉਹ ਹੈਰਾਨ ਹੋ ਗਿਆ, ਪਰ ਉਚੀ ਕੀਮਤ ਦੇ ਬਾਵਜੂਦ ਉਸ ਨੇ ਇਸ ਨੂੰ ਨਹੀਂ ਵੇਚਿਆ। ਪਿਛਲੇ ਕਈ ਸਾਲਾਂ ਤੋਂ ਮੇਡਗਿਆਲ ਨਸਲ ਤੇ ਖੋਜ ਕਰ ਰਹੇ ਟੇਕਾਡੇ ਨੇ ਕਿਹਾ ਕਿ 2003 ਵਿੱਚ ਇੱਕ ਸਰਵੇਖਣ ਦੇ ਦੌਰਾਨ ਪਤਾ ਲੱਗਾ ਕਿ ਸਾਂਗਲੀ ਜ਼ਿਲ੍ਹੇ ਵਿੱਚ ਸ਼ੁੱਧ ਮੇਡਗਿਆਲ ਨਸਲ ਦੀਆਂ 5,319 ਹੀ ਭੇਡਾਂ ਹਨ।

Click Here To Read Latest Punjabi news online

Continue Reading

ਰੁਝਾਨ


Copyright by IK Soch News powered by InstantWebsites.ca