India will expedite the work of Chabahar port | Punjabi Newspaper
Connect with us [email protected]

ਤਕਨੀਕ

ਭਾਰਤ ਚਾਬਹਾਰ ਪੋਰਟ ਦਾ ਕੰਮ ਤੇਜ਼ ਕਰੇਗਾ

Published

on

ਨਵੀਂ ਦਿੱਲੀ, 1 ਮਾਰਚ – ਈਰਾਨ ਨੂੰ ਲੈ ਕੇ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਦੇ ਰੁਖ਼ ਦੇ ਇੰਤਜ਼ਾਰ ਵਿੱਚ ਭਾਰਤ ਨੇ ਚਾਬਹਾਰ ਪੋਰਟ ਦਾ ਕੰਮ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।
ਪਤਾ ਲੱਗਾ ਹੈ ਕਿ ਜੂਨ ਤੱਕ ਭਾਰਤ ਵੱਲੋਂ ਈਰਾਨ ਦੀ ਚਾਬਹਾਰ ਬੰਦਰਗਾਹ ‘ਤੇ ਚਾਰ ਨਵੇਂ ਕ੍ਰੇਨ ਲਾਏ ਜਾਣਗੇ, ਜਿਸ ਤੋਂ ਇਸ ਦੀ ਮਾਲ ਢੁਆਈ ਦੀ ਸਮਰੱਥਾ ਵਧੇਗੀ। ਇਹੀ ਨਹੀਂ, ਚਾਬਹਾਰ ਤੋਂ ਅਫਨਾਨਿਸਤਾਨ ਵਿੱਚ ਰੇਲ ਯੋਜਨਾ ਦਾ ਕੰਮ ਵੀ ਤੇਜ਼ ਕਰਨ ਬਾਰੇ ਭਾਰਤ ਸੰਪਰਕ ਵਿੱਚ ਹੈ। ਚਾਰ ਮਾਰਚ ਨੂੰ ਚਾਬਹਾਰ ਨਾਲ ਸਬੰਧਤ ਇੱਕ ਅਹਿਮ ਬੈਠਕ ਵਿੱਚ ਅੱਗੇ ਦੀ ਵਿਕਾਸ ਯੋਜਨਾ ਦਾ ਐਲਾਨ ਹੋ ਸਕਦਾ ਹੈ।ਸੂਤਰਾਂ ਮੁਤਾਬਕ ਚਾਬਹਾਰ ਪੋਰਟ ਦੇ ਵਿਕਾਸ ਬਾਰੇ ਦੁਚਿੱਤੀ ਖਤਮ ਹੋ ਚੁੱਕੀ ਹੈ। ਪਿਛਲੇ ਸਾਲ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਇਰਾਨ ਯਾਤਰਾ ਨੇ ਈਰਾਨ ਨਾਲ ਰਿਸ਼ਤਿਆਂ ਵਿੱਚ ਆਈ ਕੁੜੱਤਣ ਨੂੰ ਕਾਫੀ ਹੱਦ ਤੱਕ ਖਤਮ ਕਰ ਦਿੱਤਾ ਹੈ। ਭਾਰਤ ਨੂੰ ਭਰੋਸਾ ਹੈ ਕਿ ਚਾਬਹਾਰ ਪੋਰਟ ਦੇ ਵਿਕਾਸ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਪ੍ਰਸ਼ਾਸਨ ਦਾ ਰਵੱਈਆ ਵੀ ਸਕਾਰਾਤਮਕ ਰਹੇਗਾ। ਏਸੇ ਲਈ ਭਾਰਤ ਚਾਬਹਾਰ ਬੰਦਰਗਾਹ ਦੇ ਵਿਕਾਸ ਦਾ ਦੂਸਰਾ ਪੜਾਅ ਸ਼ੁਰੂ ਕਰਨ ਲੱਗਾ ਹੈ।
ਜਹਾਜ਼ਰਾਨੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ 2016 ਤੋਂ ਜਨਵਰੀ 2021 ਤੱਕ 123 ਜਹਾਜ਼ਾਂ ਨੇ ਚਾਬਹਾਰ ਪੋਰਟ ‘ਤੇ ਭਾਰਤੀ ਟਰਮੀਨਲ ਦਾ ਇਸਤੇਮਾਲ ਕੀਤਾ ਹੈ। ਜੂਨ 2021 ਦੇ ਬਾਅਦ ਤੋਂ ਇਹ ਗਿਣਤੀ ਤੇਜ਼ੀ ਨਾਲ ਵਧਣ ਦਾ ਅੰਦਾਜ਼ਾ ਹੈ। ਇਸ ਬੰਦਰਗਾਹ ਤੋਂ ਭਾਰਤ ਨੇ ਅਫਗਾਨਿਸਤਾਨ ਨੂੰ 1.1 ਲੱਖ ਟਨ ਚੌਲ, ਕਣਕ ਅਤੇ ਹੋਰ ਖੁਰਾਕ ਸਮੱਗਰੀਆਂ ਦੀ ਸਪਲਾਈ ਕੀਤੀ ਹੈ। ਇਹ ਅੰਕੜਾ ਵੀ ਤੇਜ਼ੀ ਨਾਲ ਵਧਣ ਦੀ ਉਮੀਦ ਹੈ। ਭਾਰਤ ਭਵਿੱਖ ਵਿੱਚ ਚਾਬਹਾਰ ‘ਤੇ ਇੱਕ ਵਿਸ਼ੇਸ਼ ਆਰਥਿਕ ਖੇਤਰ ਬਣਾਉਣ ਦੀ ਯੋਜਨਾ ‘ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਬਾਰੇ ਵਿੱਚ ਭਾਰਤ ਦੀ ਯੋਜਨਾ ਮੌਜੂਦਾ ਅਮਰੀਕੀ ਪਾਬੰਦੀਆਂ ਦੀ ਵਜ੍ਹਾ ਨਾਲ ਪ੍ਰਭਾਵਤ ਹੋ ਰਹੀ ਹੈ।
ਚਾਬਹਾਰ ਪੋਰਟ ਦੀਆਂਕੁਨੈਕਟੀਵਿਟੀ ਯੋਜਨਾਵਾਂ ਨੂੰ ਤੇਜ਼ ਕਰਨ ਲਈ ਭਾਰਤ ਜਾਪਾਨ ਨਾਲ ਗੱਲ ਕਰ ਰਿਹਾ ਹੈ। ਭਾਰਤ ਖਾਸ ਤੌਰ ‘ਤੇ ਚਾਬਹਾਰ ਨੂੰ ਰੇਲ ਮਾਰਗ ਤੋਂ ਜਾਹੇਦਨ (ਈਰਾਨ-ਅਫਗਾਨਿਸਤਾਨ ਸਰਹੱਦ) ਅਤੇ ਅੱਗੇ ਅਫਗਾਨੀ ਸ਼ਹਿਰ ਜਾਰੰਜ ਨਾਲ ਜੋੜਨ ਦੇ ਲਈ ਜਾਪਾਨ ਦੀ ਮਦਦ ਚਾਹੁੰਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਜਾਪਾਨ ਦੇ ਵਿੱਚ ਦੂਸਰੇ ਦੇਸ਼ਾਂ ਵਿੱਚ ਜਿਨ੍ਹਾਂ ਕੁਨੈਕਟੀਵਿਟੀ ਯੋਜਨਾਵਾਂ ਨੂੰ ਇਕੱਠੇ ਮਿਲਾ ਕੇ ਸ਼ੁਰੂ ਕਰਨ ‘ਤੇ ਗੱਲ ਹੋ ਰਹੀ ਹੈ, ਉਨ੍ਹਾਂ ਵਿੱਚ ਚਾਬਹਾਰ ਤੋਂ ਜਾਰੰਜ ਤੱਕ ਦੀ ਰੇਲ ਯੋਜਨਾ ਸਭ ਤੋਂ ਅਹਿਮ ਹੈ।

Read More Latest Technology News in Punjabi

ਤਕਨੀਕ

ਮੰਗਲ ਗ੍ਰਹਿ ਦੀ ਸਤ੍ਹਾ ਉਤੇ ਇੰਜੀਨਿਊਟੀ ਹੈਲੀਕਾਪਟਰ ਉਤਾਰਿਆ

Published

on

mars

ਨਿਊ ਯਾਰਕ, 5 ਅਪ੍ਰੈਲ – ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਪਰਜ਼ਰਵੈਂਸ ਰੋਵਰ ਨਾਲ ਮੰਗਲ ਗ੍ਰਹਿ ਉਤੇ ਗਿਆ ਦੋ ਕਿਲੋਗਰਾਮ ਵਜ਼ਨੀ ਇੰਜੀਨਿਊਟੀ ਹੈਲੀਕਾਪਟਰ ਪਹਿਲੀ ਕੰਟਰੋਲ ਫਲਾਈਟ ਲਈ ਤਿਆਰ ਹੈ। ਇਸ ਨੂੰ ਇਸ ਦੀ ਪਹਿਲੀ ਉਡਾਣ ਲਈ ਮੰਗਲ ਦੀ ਸਤ੍ਹਾ ਉਤੇ ਉਤਾਰ ਦਿੱਤਾ ਗਿਆ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਧਰਤੀ ਤੋਂ ਗਿਆ ਕੋਈ ਹੈਲੀਕਾਪਟਰ ਮੰਗਲ ਦੀ ਸਤ੍ਹਾ ਤੋਂ ਉਡੇਗਾ ਅਤੇ ਕੈਮਰੇ ਵਿੱਚ ਉਸ ਦਾ ਨਜ਼ਾਰਾ ਕੈਦ ਕਰੇਗਾ। ਇੱਕ ਹਜ਼ਾਰ ਕਿਲੋਗਰਾਮ ਵਜ਼ਨੀ ਪਰਸਿਵਿਰੈਂਸ 18 ਫਰਵਰੀ ਨੂੰ ਮੰਗਲ ਦੀ ਸਤ੍ਹਾ ‘ਤੇ ਉਤਰਿਆ ਸੀ।
ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬਾਰਟਰੀ ਨੇ ਟਵੀਟ ਕਰ ਕੇ ਇੰਜੀਨਿਊਟੀ ਦੇ ਮੰਗਲ ਦੀ ਸਤ੍ਹਾ ਉਤੇ ਉਤਰਨ ਦੀ ਪੁਸ਼ਟੀ ਕੀਤੀ ਹੈ। ਨਾਸਾ ਨੇ ਆਪਣੇ ਟਵੀਟ ਵਿੱਚ ਕਿਹਾ, ‘‘ਇੰਜੀਨਿਊਟੀ ਨੇ ਰੋਵਰ ਉਤੇ ਸਵਾਰ ਹੋ ਕੇ 293 ਮਿਲੀਅਨ ਮੀਲ (471 ਮਿਲੀਅਨ ਕਿਲੋਮੀਟਰ) ਦੀ ਯਾਤਰਾ ਪੂਰੀ ਕੀਤੀ ਅਤੇ ਅਖੀਰ ‘ਚ ਚਾਰ ਇੰਚ ਉਪਰ ਤੋਂ ਇਸ ਨੂੰ ਮੰਗਲ ਦੀ ਸਤ੍ਹਾ ‘ਤੇ ਛੱਡ ਦਿੱਤਾ ਗਿਆ ਹੈ। ਇਹ ਉਪਲਬਧੀ ਇੱਕ ਹੋਰ ਮੀਲ ਦ ਪੱਥਰ ਹੈ।”
ਇੰਜੀਨਿਊਟੀ ਹਾਲੇ ਤੱਕ ਪਰਜ਼ਰਵੈਂਸ ਨਾਲ ਜੁੜ ਕੇ ਚਾਰਜ ਹੋ ਰਿਹਾ ਸੀ, ਪਰ ਮੰਗਲ ਦੇ ਤਾਪਮਾਨ ਨਾਲ ਆਪਣੇ ਇਲੈਕਟ੍ਰਾਨਿਕ ਜੰਤਰਾਂ ਨੂੰ ਸੁਰੱਖਿਅਤ ਰੱਖਣ ਲਈ ਉਹ ਆਪਣੇ ਪਾਵਰ ਸਿਸਟਮ ਦੀ ਵਰਤੋਂ ਕਰੇਗਾ। ਜੈਟ ਪ੍ਰੋਪਲਸ਼ਨ ਲੈਬਾਰਟਰੀ ਵਿੱਚ ਮਾਰਸ ਹੈਲੀਕਾਪਟਰ ਪ੍ਰੋਜੈਕਟ ਦੇ ਚੀਫ ਇੰਜੀਨੀਅਰ ਬੌਬ ਬਾਲਾਰਾਮ ਮੁਤਾਬਕ, ਇਹ ਪਾਵਰ ਸਿਸਟਮ ਇੰਜੀਨਿਊਟੀ ਦੇ ਅੰਦਰੂਨੀ ਹਿੱਸੇ ਦੇ ਤਾਪਮਾਨ ਨੂੰ 45 ਡਿਗਰੀ ਫਾਰਨਹਾਈਟ (ਸੱਤ ਡਿਗਰੀ ਸੈਲਸੀਅਸ) ਨੂੰ ਬਰਕਰਾਰ ਰੱਖੇਗਾ। ਵਰਨਣ ਯੋਗ ਹੈ ਕਿ ਮੰਗਲ ਗ੍ਰਹਿ ਉਤੇ ਰਾਤ ਦਾ ਤਾਪਮਾਨ ਮਾਈਨਸ 130 ਡਿਗਰੀ ਫਾਰਨਹਾਈਟ ਯਾਨੀ ਮਾਈਨਸ ਨੱਬੇ ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਜਾਂਦਾ ਹੈ। ਬਾਲਾਰਾਮ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਇੰਜੀਨਿਊਟੀ ਦੀ ਟੀਮ ਹੈਲੀਕਾਪਟਰ ਦੇ ਸੋਲਰ ਪੈਨਲ ਦੀ ਜਾਂਚ ਕਰੇਗੀ। ਇਸ ਦੌਰਾਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਸ ਦੀ ਬੈਟਰੀ ਠੀਕ ਤਰ੍ਹਾਂ ਨਾਲ ਰਿਚਾਰਜ ਹੋ ਰਹੀ ਹੈ ਜਾਂ ਨਹੀਂ। 11 ਅਪ੍ਰੈਲ ਤੋਂ ਪਹਿਲਾਂ ਇੰਜੀਨਿਊਟੀ ਦੀ ਪਹਿਲੀ ਉਡਾਣ ਹੋਣ ਦੀ ਸੰਭਾਵਨਾ ਨਹੀਂ ਹੈ।

Read More Trending Tech News

Continue Reading

ਤਕਨੀਕ

ਖਿਡਾਰੀਆਂ ਜਾਸੂਸ ਨੂੰ ਬਣਾ ਰਹੀ ਹੈ ਭਾਰਤੀ ਮੂਲ ਦੇ ਸੀ ਈ ਓ ਦੀ ਨਵੀਂ ਮੋਬਾਈਲ ਗੇਮ

Published

on

mobile-game

ਲੰਡਨ, 4 ਅਪ੍ਰੈਲ – ਬ੍ਰਿਟਿਸ਼ ਅਕਾਦਮੀ ਫਿਲਮ ਐਵਾਰਡਸ (ਬਾਫਟਾ) ਨਾਮੀ ਸਟੂਡੀਓ ਇਲੈਕਟਿ੍ਰਕ ਨੋਈਰ ਦੇ ਭਾਰਤੀ ਮੂਲ ਦੇ ਬ੍ਰਿਟਿਸ਼ ਸੀ ਈ ਓ ਵੱਲੋਂ ਲਿਆਂਦੀ ਇੱਕ ਨਵੀਂ ਮੋਬਾਈਲ ਗੇਮ ਅੱਜਕੱਲ੍ਹ ਖੂਬ ਚਰਚਾ ਵਿੱਚ ਹੈ, ਜਿਸ ਵਿੱਚ ਖਿਡਾਰੀ ਗੇਮ ਖੇਡਦੇ ਹੋਏ ਅਪਰਾਧ ਸੁਲਝਾਉਣ ਵਾਲੇ ਪੁਲਸ ਦੇ ਜਾਸੂਸ ਬਣ ਰਹੇ ਹਨ।
ਨਿਹਾਲ ਥਰੂਰ ਤੇ ਕੋ-ਫਾਊਂਡਰ ਬੇਨੇਡਿਕਟ ਟੇਥਮ ਨੇ ਮਰਡਰ ਮਿਸਟਰੀ ਗੇਮ ‘ਡੈਡ ਮੈਨਸ ਫੋਨ’ ਨੂੰ ਇਸ ਹਫਤੇ ਪੂਰੀ ਦੁਨੀਆ ਲਈ ਜਾਰੀ ਕੀਤਾ ਹੈ। ਪਿਛਲੇ ਸਾਲ ਇਸ ਦੇ ਲਾਂਚ ਤੋਂ ਪਹਿਲਾਂ ਦੇ ਬੀਟਾ ਵਰਜਨ ‘ਚ ਵੀ 2,00,000 ਤੋਂ ਵੱਧ ਡਾਊਨਲੋਡ ਕੀਤੇ ਗਏ ਸਨ।ਇੰਟਰਐਕਟਿਵ ਅਪਰਾਧ ਨਾਟਕ ਦੇ ਤੌਰ ‘ਤੇ ਡਿਜ਼ਾਈਨ ਕੀਤੀ ਗਈ ਇਸ ਗੇਮ ਵਿੱਚ ਖਿਡਾਰੀ ਕਹਾਣੀ ਦਾ ਮੁੱਖ ਪਾਤਰ ਬਣਦਾ ਹੈ ਅਤੇ ਲੰਡਨ ਦੇ ਇੱਕ ਨਾਬਾਲਗ ਜੇਰੋਮ ਜੈਕਬਸ ਦੀ ਕਾਲਪਨਿਕ ਹੱਤਿਆ ਨੂੰ ਸੁਲਝਾਉਣ ਲਈ ਸਬੂਤਾਂ ਨੂੰ ਸਾਥ ਰੱਖਦਾ ਹੈ, ਜਿਸ ਨੂੰ ਬਾਲਕੋਨੀ ਵਿੱਚੋਂ ਧੱਕਾ ਮਾਰ ਦਿੱਤਾ ਗਿਆ ਹੈ ਅਤੇ ਉਹ ਫੋਨ ਹੱਥ ਵਿੱਚ ਫੜੀ ਮ੍ਰਿਤਕ ਪਾਇਆ ਜਾਂਦਾ ਹੈ। ਇਹ ਫੋਨ ਇਸ ਅਪਰਾਧ ਨੂੰ ਸੁਲਝਾਉਣ ਵਾਲੇ ਕਿੱਸੇ ਦੀ ਮੁੱਖ ਖਾਸੀਅਤ ਹੈ।
ਥਰੂਰ ਨੇ ਇਸ ਬਾਰੇ ਕਿਹਾ ਕਿ ਇਹ ਧਾਰਨਾ ਸਮਾਰਟਫੋਨ ਦਾ ਫਾਇਦਾ ਚੁੱਕਦੀ ਹੈ ਜਿਸ ਨਾਲ ਖਿਡਾਰੀ ਨਵੇਂ ਅੰਦਾਜ਼ ਵਿੱਚ ਕਹਾਣੀ ‘ਚੋਂ ਲੰਘਦਾ ਹੈ। ਸਾਡੇ ਫੋਨ ਸਾਡੀ ਜ਼ਿੰਦਗੀ ਦਾ ਛੋਟਾ ਰੂਪ ਹਨ ਤੇ ਅਸੀਂ ਸਭ ਇਨ੍ਹਾਂ ਦੀ ਵਰਤੋਂ ਨੂੰ ਬਹੁਤ ਨੇੜੇ ਤੋਂ ਜਾਣਦੇ ਹਾਂ। ਰਹੱਸਮਈ ਕਹਾਣੀਆਂ ਨੂੰ ਦੱਸਣ ਲਈ ਇਹ ਸਭ ਤੋਂ ਸਟੀਕ ਚੀਜ਼ ਹੈ। ਖਿਡਾਰੀਆਂ ਦੇ ਫੋਨ ‘ਤੇ ਇੱਕ ਨਿਊਜ਼ ਐਪ ਹੋਵੇਗਾ, ਜੋ ਉਨ੍ਹਾਂ ਦੇ ਵੱਲੋਂ ਕੀਤੀਆਂ ਗ੍ਰਿਫਤਾਰੀਆਂ ਦੀ ਖਬਰ ਦੇਵੇਗਾ। ਮੈਪ ਨਾਲ ਜੁੜਿਆ ਐਪ ਹੋਵੇਗਾ, ਜਿੱਥੇ ਉਹ ਸ਼ੱਕੀਆਂ ਦੀ ਲਾਈਵ ਲੋਕੇਸ਼ਨ ਦਾ ਪਤਾ ਲਾ ਸਕਦੇ ਹਨ, ਇਹ ਸੋਸ਼ਲ ਮੀਡੀਆ ਐਪ ਹੋਵੇਗਾ, ਜਿੱਥੇ ਉਹ ਵਾਇਰਲ ਮੁਹਿੰਮ ਚਲਾ ਸਕਦੇ ਹਨ ਅਤੇ ਘਰ ਬੈਠੇ-ਬੈਠੇ ਪੁਲਸ ਇੰਟਰਵਿਊ ਲਈ ਜ਼ੂਮ ਐਪ ਵੀ ਹੋਵੇਗਾ।

Read More Trending Tech News

Continue Reading

ਤਕਨੀਕ

ਭਾਰਤ ਦੀ ਅੱਖ ਅਪ੍ਰੈਲ ਤੋਂ ਪੁਲਾੜ ਵਿੱਚ ਕੰਮ ਕਰਨ ਲੱਗੇਗੀ

Published

on

space

ਚੇਨਈ, 27 ਮਾਰਚ – ਭਾਰਤ ਦਾ ਪਹਿਲਾ ਜਿਓ ਇਮੇਜਿੰਗ ਸੈਟੇਲਾਈਟ (ਜੀ ਆਈ ਐਸ ਏ ਟੀ-1) ਅਪ੍ਰੈਲ ਦੇ ਪਹਿਲੇ ਜਾਂ ਦੂਸਰੇ ਹਫ਼ਤੇ ਵਿੱਚ ਪੁਲਾੜ ਵਿੱਚ ਸਥਾਪਿਤ ਹੋ ਜਾਵੇਗਾ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਚੇਅਰਮੈਨ ਦੇ ਸਿਵਨ ਨੇ ਦਿੱਤੀ ਹੈ। ਇਹ ਪੁਲਾੜ ਵਿੱਚ ਭਾਰਤ ਦੀ ਅੱਖ ਹੋਵੇਗੀ।
ਸਿਵਨ ਨੇ ਦੱਸਿਆ ਕਿ ਜੀ ਆਈ ਐਸ ਏ ਟੀ-1 ਦਾ ਲਾਂਚ 28 ਮਾਰਚ ਨੂੰ ਹੋਣਾ ਹੈ, ਪਰ ਸੈਟੇਲਾਈਟ ਤੇ ਰਾਕੇਟ ਵਿੱਚ ਆਈ ਮਾਮੂਲੀ ਤਕਨੀਕ ਖਾਮੀ ਕਾਰਨ ਇਸ ਵਿੱਚ ਥੋੜ੍ਹੀ ਦੇਰ ਹੋ ਸਕਦੀ ਹੈ। ਸੈਟੇਲਾਈਟ ਲਾਂਚਿੰਗ ਪ੍ਰਕਿਰਿਆ ਦੀ ਨਿਗਰਾਨੀ ਰਾਕੇਟ ਦਾਗੇ ਜਾਣ ਦੇ ਇੱਕ ਮਿੰਟ ਪਹਿਲਾਂ ਤੱਕ ਲਗਾਤਾਰ ਹੁੰਦੀ ਹੈ। ਸਿਵਨ ਨੇ ਦੱਸਿਆ ਕਿ ਜੀ ਆਈ ਐਸ ਏ ਟੀ-1 ਧਰਤੀ ਦੇ ਹਰ ਹਿੱਸੇ ਨੂੰ ਬਾਰੀਕੀ ਨਾਲ ਦੇਖਣ ਵਾਲਾ ਦੇਸ਼ ਦਾ ਪਹਿਲਾਂ ਸੈਟੇਲਾਈਟ ਹੋਵੇਗਾ। ਇਹ ਧਰਤੀ ਤੋਂ 35 ਹਜ਼ਾਰ ਕਿਲੋਮੀਟਰ ਆਰਬਿਟ ਵਿੱਚ ਕੰਮ ਕਰੇਗਾ। ਪਹਿਲਾਂ ਇਸ ਦੀ ਲਾਂਚਿੰਗ ਪੰਜ ਮਾਰਚ 2020 ਨੂੰ ਹੋਣੀ ਸੀ, ਪਰ ਲਾਂਚਿੰਗ ਤੋਂ ਕੁਝ ਘੰਟੇ ਪਹਿਲਾਂ ਤਕਨੀਕ ਕਾਰਨਾਂ ਕਰ ਕੇ ਇਸ ਨੂੰ ਰੋਕ ਦਿੱਤਾ ਗਿਆ ਸੀ।

Read More Trending Tech News

Continue Reading

ਰੁਝਾਨ


Copyright by IK Soch News powered by InstantWebsites.ca